ਆਪਣੀ ਤਰੱਕੀ ਪ੍ਰਗਟ ਕਰੋ
ਆਪਣੀ ਤਰੱਕੀ ਪ੍ਰਗਟ ਕਰੋ
“ਇਨ੍ਹਾਂ ਗੱਲਾਂ ਦਾ ਉੱਦਮ ਕਰ। ਇਨ੍ਹਾਂ ਵਿੱਚ ਲੱਗਾ ਰਹੁ ਭਈ ਤੇਰੀ ਤਰੱਕੀ ਸਭਨਾਂ ਉੱਤੇ ਪਰਗਟ ਹੋਵੇ।”—1 ਤਿਮੋ. 4:15.
1, 2. ਅਸੀਂ ਤਿਮੋਥਿਉਸ ਦੀ ਅੱਲ੍ਹੜ ਉਮਰ ਬਾਰੇ ਅਤੇ 20 ਕੁ ਸਾਲਾਂ ਦੀ ਉਮਰ ਵਿਚ ਉਸ ਦੀ ਜ਼ਿੰਦਗੀ ਵਿਚ ਆਏ ਮੋੜ ਬਾਰੇ ਕੀ ਜਾਣਦੇ ਹਾਂ?
ਛੋਟੇ ਹੁੰਦਿਆਂ ਤਿਮੋਥਿਉਸ ਗਲਾਤਿਯਾ (ਹੁਣ ਤੁਰਕੀ) ਵਿਚ ਰਹਿੰਦਾ ਸੀ ਜੋ ਕਿ ਰੋਮੀ ਇਲਾਕਾ ਸੀ। ਯਿਸੂ ਦੀ ਮੌਤ ਤੋਂ ਬਾਅਦ ਦੇ ਕੁਝ ਦਹਾਕਿਆਂ ਦੇ ਅੰਦਰ-ਅੰਦਰ, ਉੱਥੇ ਕਈ ਮਸੀਹੀ ਕਲੀਸਿਯਾਵਾਂ ਬਣ ਗਈਆਂ ਸਨ। ਇਸੇ ਸਮੇਂ ਦੌਰਾਨ ਨੌਜਵਾਨ ਤਿਮੋਥਿਉਸ, ਉਸ ਦੀ ਮਾਂ ਅਤੇ ਨਾਨੀ ਮਸੀਹੀ ਬਣੇ ਸਨ ਅਤੇ ਇਨ੍ਹਾਂ ਵਿੱਚੋਂ ਕਿਸੇ ਇਕ ਕਲੀਸਿਯਾ ਵਿਚ ਜੋਸ਼ ਨਾਲ ਸੇਵਾ ਕਰਨ ਲੱਗ ਪਏ। (2 ਤਿਮੋ. 1:5; 3:14, 15) ਤਿਮੋਥਿਉਸ ਆਪਣੀ ਕਲੀਸਿਯਾ ਵਿਚ ਕਾਫ਼ੀ ਖ਼ੁਸ਼ ਸੀ ਤੇ ਫਿਰ ਅਚਾਨਕ ਉਸ ਦੀ ਜ਼ਿੰਦਗੀ ਵਿਚ ਇਕ ਨਵਾਂ ਮੋੜ ਆਇਆ।
2 ਉਸ ਦੀ ਜ਼ਿੰਦਗੀ ਵਿਚ ਇਹ ਮੋੜ ਉਦੋਂ ਆਇਆ ਜਦੋਂ ਪੌਲੁਸ ਉਸ ਇਲਾਕੇ ਵਿਚ ਆਪਣੇ ਦੂਸਰੇ ਦੌਰੇ ’ਤੇ ਗਿਆ। ਉਸ ਸਮੇਂ ਤਿਮੋਥਿਉਸ ਸ਼ਾਇਦ 18-20 ਸਾਲਾਂ ਦਾ ਸੀ। ਲੁਸਤ੍ਰਾ ਵਿਚ ਆਪਣੇ ਦੂਸਰੇ ਦੌਰੇ ਦੌਰਾਨ ਪੌਲੁਸ ਨੇ ਦੇਖਿਆ ਕਿ ਤਿਮੋਥਿਉਸ ਦਾ ਕਲੀਸਿਯਾ ਦੇ “ਭਾਈਆਂ ਵਿੱਚ ਨੇਕਨਾਮ ਸੀ।” (ਰਸੂ. 16:2) ਤਿਮੋਥਿਉਸ ਨੇ ਛੋਟੀ ਉਮਰ ਵਿਚ ਹੀ ਦਿਖਾ ਦਿੱਤਾ ਸੀ ਕਿ ਉਹ ਕਿੰਨਾ ਸਮਝਦਾਰ ਸੀ। ਫਿਰ ਪਵਿੱਤਰ ਸ਼ਕਤੀ ਦੀ ਸੇਧ ਨਾਲ ਪੌਲੁਸ ਅਤੇ ਕਲੀਸਿਯਾ ਦੇ ਬਜ਼ੁਰਗਾਂ ਨੇ ਤਿਮੋਥਿਉਸ ’ਤੇ ਆਪਣੇ ਹੱਥ ਰੱਖੇ। ਇਸ ਤਰ੍ਹਾਂ ਉਨ੍ਹਾਂ ਨੇ ਉਸ ਨੂੰ ਕਲੀਸਿਯਾ ਵਿਚ ਖ਼ਾਸ ਕੰਮ ਕਰਨ ਲਈ ਚੁਣਿਆ।—1 ਤਿਮੋ. 4:14; 2 ਤਿਮੋ. 1:6.
3. ਤਿਮੋਥਿਉਸ ਨੂੰ ਸੇਵਾ ਕਰਨ ਦਾ ਕਿਹੜਾ ਅਨੋਖਾ ਸਨਮਾਨ ਮਿਲਿਆ?
3 ਤਿਮੋਥਿਉਸ ਨੂੰ ਪੌਲੁਸ ਰਸੂਲ ਨਾਲ ਮਿਸ਼ਨਰੀ ਦੌਰੇ ’ਤੇ ਜਾਣ ਦਾ ਅਨੋਖਾ ਸੱਦਾ ਮਿਲਿਆ! (ਰਸੂ. 16:3) ਜ਼ਰਾ ਸੋਚੋ ਕਿ ਤਿਮੋਥਿਉਸ ਕਿੰਨਾ ਹੈਰਾਨ ਤੇ ਖ਼ੁਸ਼ ਹੋਇਆ ਹੋਣਾ! ਆਉਣ ਵਾਲੇ ਸਾਲਾਂ ਵਿਚ ਤਿਮੋਥਿਉਸ ਨੇ ਨਾ ਸਿਰਫ਼ ਪੌਲੁਸ ਨਾਲ ਮਿਸ਼ਨਰੀ ਦੌਰੇ ’ਤੇ ਜਾਣਾ ਸੀ, ਸਗੋਂ ਕਦੇ-ਕਦੇ ਹੋਰਨਾਂ ਨਾਲ ਵੀ ਦੌਰੇ ’ਤੇ ਜਾਣਾ ਸੀ। ਇਸ ਦੇ ਨਾਲ-ਨਾਲ ਉਸ ਨੇ ਰਸੂਲਾਂ ਤੇ ਬਜ਼ੁਰਗਾਂ ਵੱਲੋਂ ਦਿੱਤੇ ਵੱਖੋ-ਵੱਖਰੇ ਕੰਮ ਪੂਰੇ ਕਰਨੇ ਸਨ। ਪੌਲੁਸ ਤੇ ਤਿਮੋਥਿਉਸ ਨੇ ਥਾਂ-ਥਾਂ ਜਾ ਕੇ ਭੈਣਾਂ-ਭਰਾਵਾਂ ਦੀ ਨਿਹਚਾ ਨੂੰ ਕਾਫ਼ੀ ਤਕੜਿਆਂ ਕੀਤਾ। (ਰਸੂਲਾਂ ਦੇ ਕਰਤੱਬ 16:4, 5 ਪੜ੍ਹੋ।) ਇਸ ਤਰ੍ਹਾਂ ਤਿਮੋਥਿਉਸ ਆਪਣੀ ਤਰੱਕੀ ਕਰਕੇ ਕਈ ਮਸੀਹੀਆਂ ਵਿਚ ਜਾਣਿਆ ਜਾਣ ਲੱਗਾ। ਤਿਮੋਥਿਉਸ ਨਾਲ ਲਗਭਗ 10 ਸਾਲ ਸੇਵਾ ਕਰਨ ਤੋਂ ਬਾਅਦ ਪੌਲੁਸ ਰਸੂਲ ਨੇ ਫ਼ਿਲਿੱਪੈ ਦੇ ਮਸੀਹੀਆਂ ਨੂੰ ਲਿਖਿਆ: “ਉਹ ਦੇ ਸਮਾਨ ਮੇਰੇ ਕੋਲ ਹੋਰ ਕੋਈ ਨਹੀਂ ਜੋ ਸੱਚੇ ਦਿਲ ਨਾਲ ਤੁਹਾਡੇ ਲਈ ਚਿੰਤਾ ਕਰੇ। . . . ਪਰ ਉਹ ਦੀ ਖੂਬੀ ਤੁਸੀਂ ਜਾਣ ਚੁੱਕੇ ਹੋ ਭਈ ਜਿਵੇਂ ਪੁੱਤ੍ਰ ਪਿਉ ਦੀ ਸੇਵਾ ਕਰਦਾ ਹੈ ਤਿਵੇਂ ਉਸ ਨੇ ਮੇਰੇ ਨਾਲ ਇੰਜੀਲੀ ਸੇਵਾ ਕੀਤੀ।”—ਫ਼ਿਲਿ. 2:20-22.
4. (ੳ) ਤਿਮੋਥਿਉਸ ਨੂੰ ਕਿਹੜੀ ਭਾਰੀ ਜ਼ਿੰਮੇਵਾਰੀ ਦਿੱਤੀ ਗਈ ਸੀ? (ਅ) 1 ਤਿਮੋਥਿਉਸ 4:15 ਵਿਚ ਪੌਲੁਸ ਦੇ ਸ਼ਬਦਾਂ ਬਾਰੇ ਕਿਹੜੇ ਸਵਾਲ ਪੁੱਛੇ ਜਾ ਸਕਦੇ ਹਨ?
4 ਜਿਸ ਵੇਲੇ ਪੌਲੁਸ ਨੇ ਫ਼ਿਲਿੱਪੀਆਂ ਨੂੰ ਲਿਖਿਆ ਸੀ, ਉਸ ਵੇਲੇ ਉਸ ਨੇ ਤਿਮੋਥਿਉਸ ਨੂੰ ਇਕ ਭਾਰੀ ਜ਼ਿੰਮੇਵਾਰੀ ਦਿੱਤੀ ਸੀ ਕਿ ਉਹ ਬਜ਼ੁਰਗਾਂ ਤੇ ਸਹਾਇਕ ਸੇਵਕਾਂ ਨੂੰ ਥਾਪੇ। (1 ਤਿਮੋ. 3:1; 5:22) ਜ਼ਾਹਰ ਹੈ ਕਿ ਉਦੋਂ ਤਿਮੋਥਿਉਸ ਭਰੋਸੇਯੋਗ ਤੇ ਵਫ਼ਾਦਾਰ ਮਸੀਹੀ ਨਿਗਾਹਬਾਨ ਬਣ ਚੁੱਕਾ ਸੀ। ਫਿਰ ਵੀ ਪੌਲੁਸ ਨੇ ਉਸੇ ਚਿੱਠੀ ਵਿਚ ਤਿਮੋਥਿਉਸ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਆਪਣੀ “ਤਰੱਕੀ ਸਭਨਾਂ ਉੱਤੇ ਪਰਗਟ” ਕਰੇ। (1 ਤਿਮੋ. 4:15) ਪਰ ਕੀ ਤਿਮੋਥਿਉਸ ਪਹਿਲਾਂ ਹੀ ਕਾਫ਼ੀ ਹੱਦ ਤਕ ਆਪਣੀ ਤਰੱਕੀ ਜ਼ਾਹਰ ਨਹੀਂ ਕਰ ਚੁੱਕਾ ਸੀ? ਤਾਂ ਫਿਰ ਪੌਲੁਸ ਦੇ ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਸੀ ਤੇ ਉਸ ਦੀ ਸਲਾਹ ਤੋਂ ਸਾਨੂੰ ਕਿਵੇਂ ਫ਼ਾਇਦਾ ਹੋ ਸਕਦਾ ਹੈ?
ਮਸੀਹੀ ਗੁਣ ਜ਼ਾਹਰ ਕਰੋ
5, 6. ਅਫ਼ਸੁਸ ਦੀ ਕਲੀਸਿਯਾ ਦੀ ਸ਼ੁੱਧਤਾ ਕਿਵੇਂ ਖ਼ਤਰੇ ਵਿਚ ਸੀ ਅਤੇ ਤਿਮੋਥਿਉਸ ਇਸ ਖ਼ਤਰੇ ਨੂੰ ਕਿਵੇਂ ਟਾਲ ਸਕਦਾ ਸੀ?
5 ਆਓ ਆਪਾਂ 1 ਤਿਮੋਥਿਉਸ 4:15 ਦੀਆਂ ਅਗਲੀਆਂ-ਪਿਛਲੀਆਂ ਆਇਤਾਂ ’ਤੇ ਗੌਰ ਕਰੀਏ। (1 ਤਿਮੋਥਿਉਸ 4:11-16 ਪੜ੍ਹੋ।) ਇਹ ਸ਼ਬਦ ਲਿਖਣ ਤੋਂ ਪਹਿਲਾਂ, ਪੌਲੁਸ ਮਕਦੂਨਿਯਾ ਚਲੇ ਗਿਆ ਸੀ। ਪਰ ਉਸ ਨੇ ਤਿਮੋਥਿਉਸ ਨੂੰ ਅਫ਼ਸੁਸ ਵਿਚ ਹੀ ਰਹਿਣ ਲਈ ਕਿਹਾ। ਭਲਾ ਕਿਉਂ? ਉਸ ਸ਼ਹਿਰ ਵਿਚ ਕੁਝ ਮਸੀਹੀ ਕਲੀਸਿਯਾ ਵਿਚ ਝੂਠੀਆਂ ਸਿੱਖਿਆਵਾਂ ਫੈਲਾ ਕੇ ਫੁੱਟ ਪਾ ਰਹੇ ਸਨ। ਤਿਮੋਥਿਉਸ ਨੇ ਕਲੀਸਿਯਾ ਨੂੰ ਭ੍ਰਿਸ਼ਟ ਹੋਣ ਤੋਂ ਬਚਾਉਣਾ ਸੀ। ਪਰ ਉਸ ਨੇ ਇੱਦਾਂ ਕਿਵੇਂ ਕਰਨਾ ਸੀ? ਉਸ ਨੇ ਦੂਜਿਆਂ ਵਾਸਤੇ ਚੰਗੀ ਮਿਸਾਲ ਬਣ ਕੇ ਇੱਦਾਂ ਕਰਨਾ ਸੀ।
6 ਪੌਲੁਸ ਨੇ ਤਿਮੋਥਿਉਸ ਨੂੰ ਲਿਖਿਆ: “ਤੂੰ ਨਿਹਚਾਵਾਨਾਂ ਲਈ ਬਚਨ ਵਿੱਚ, ਚਾਲ ਚਲਣ ਵਿੱਚ, ਪ੍ਰੇਮ ਵਿੱਚ, ਨਿਹਚਾ ਵਿੱਚ, ਪਵਿੱਤਰਤਾਈ ਵਿੱਚ, ਨਮੂਨਾ ਬਣੀਂ।” ਪੌਲੁਸ ਨੇ ਅੱਗੋਂ ਕਿਹਾ: “ਇਨ੍ਹਾਂ ਗੱਲਾਂ ਦਾ ਉੱਦਮ ਕਰ। ਇਨ੍ਹਾਂ ਵਿੱਚ ਲੱਗਾ ਰਹੁ ਭਈ ਤੇਰੀ ਤਰੱਕੀ ਸਭਨਾਂ ਉੱਤੇ ਪਰਗਟ ਹੋਵੇ।” (1 ਤਿਮੋ. 4:12, 15) ਇਹ ਤਰੱਕੀ ਤਿਮੋਥਿਉਸ ਨੇ ਕੋਈ ਅਹੁਦਾ ਹਾਸਲ ਕਰ ਕੇ ਨਹੀਂ, ਬਲਕਿ ਮਸੀਹੀ ਗੁਣ ਪੈਦਾ ਕਰ ਕੇ ਪ੍ਰਗਟ ਕਰਨੀ ਸੀ। ਹਰ ਮਸੀਹੀ ਨੂੰ ਇਸ ਤਰ੍ਹਾਂ ਦੀ ਤਰੱਕੀ ਪ੍ਰਗਟ ਕਰਨੀ ਚਾਹੀਦੀ ਹੈ।
7. ਕਲੀਸਿਯਾ ਵਿਚ ਸਾਰਿਆਂ ਤੋਂ ਕੀ ਆਸ ਰੱਖੀ ਜਾਂਦੀ ਹੈ?
7 ਤਿਮੋਥਿਉਸ ਦੇ ਦਿਨਾਂ ਵਾਂਗ ਅੱਜ ਵੀ ਕਲੀਸਿਯਾ ਦੇ ਭਰਾ ਵੱਖੋ-ਵੱਖਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ। ਕੁਝ ਬਜ਼ੁਰਗਾਂ ਜਾਂ ਸਹਾਇਕ ਸੇਵਕਾਂ ਵਜੋਂ ਸੇਵਾ ਕਰਦੇ ਹਨ। ਕੁਝ ਪਾਇਨੀਅਰਿੰਗ ਕਰਦੇ ਹਨ ਤੇ ਕਈ ਬੈਥਲ ਵਿਚ ਜਾਂ ਸਫ਼ਰੀ ਨਿਗਾਹਬਾਨਾਂ ਜਾਂ ਮਿਸ਼ਨਰੀਆਂ ਵਜੋਂ ਸੇਵਾ ਕਰਦੇ ਹਨ। ਬਜ਼ੁਰਗ ਸਿੱਖਿਆ ਦੇਣ ਦੇ ਵੱਖੋ-ਵੱਖਰੇ ਪ੍ਰੋਗ੍ਰਾਮਾਂ ਵਿਚ ਹਿੱਸਾ ਲੈਂਦੇ ਹਨ ਜਿਵੇਂ ਅਸੈਂਬਲੀਆਂ ਵਗੈਰਾ। ਪਰ ਸਾਰੇ ਮਸੀਹੀ—ਆਦਮੀ, ਔਰਤਾਂ ਤੇ ਬੱਚੇ—ਸੱਚਾਈ ਵਿਚ ਤਰੱਕੀ ਪ੍ਰਗਟ ਕਰ ਸਕਦੇ ਹਨ। (ਮੱਤੀ 5:16) ਦਰਅਸਲ, ਤਿਮੋਥਿਉਸ ਵਾਂਗ ਉਨ੍ਹਾਂ ਭਰਾਵਾਂ ਤੋਂ ਵੀ ਮਸੀਹੀ ਗੁਣ ਪ੍ਰਗਟ ਕਰਨ ਦੀ ਆਸ ਰੱਖੀ ਜਾਂਦੀ ਹੈ ਜਿਨ੍ਹਾਂ ਦੀਆਂ ਸੰਗਠਨ ਵਿਚ ਖ਼ਾਸ ਜ਼ਿੰਮੇਵਾਰੀਆਂ ਹਨ।
ਬੋਲੀ ਵਿਚ ਮਿਸਾਲ ਬਣੋ
8. ਸਾਡੀਆਂ ਗੱਲਾਂ ਦਾ ਸਾਡੀ ਭਗਤੀ ’ਤੇ ਕੀ ਅਸਰ ਪੈਂਦਾ ਹੈ?
8 ਤਿਮੋਥਿਉਸ ਨੇ ਬੋਲਣ ਵਿਚ ਵੀ ਚੰਗੀ ਮਿਸਾਲ ਬਣਨਾ ਸੀ। ਅਸੀਂ ਇਸ ਮਾਮਲੇ ਵਿਚ ਆਪਣੀ ਤਰੱਕੀ ਕਿਵੇਂ ਪ੍ਰਗਟ ਕਰ ਸਕਦੇ ਹਾਂ? ਸਾਡੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਇਨਸਾਨ ਹਾਂ। ਯਿਸੂ ਨੇ ਸਹੀ ਕਿਹਾ ਸੀ: “ਜੋ ਮਨ ਵਿੱਚ ਭਰਿਆ ਹੋਇਆ ਹੈ ਉਹੋ ਮੂੰਹ ਉੱਤੇ ਆਉਂਦਾ ਹੈ।” (ਮੱਤੀ 12:34) ਯਿਸੂ ਦਾ ਭਰਾ ਯਾਕੂਬ ਵੀ ਜਾਣਦਾ ਸੀ ਕਿ ਸਾਡੀਆਂ ਗੱਲਾਂ ਦਾ ਸਾਡੀ ਭਗਤੀ ’ਤੇ ਕਿਹੋ ਜਿਹਾ ਅਸਰ ਪੈ ਸਕਦਾ ਹੈ। ਉਸ ਨੇ ਲਿਖਿਆ: “ਜੇ ਕੋਈ ਆਪਣੇ ਆਪ ਨੂੰ ਭਗਤੀ ਕਰਨ ਵਾਲਾ ਸਮਝੇ ਅਤੇ ਆਪਣੀ ਜੀਭ ਨੂੰ ਲਗਾਮ ਨਾ ਚਾੜ੍ਹੇ ਸਗੋਂ ਆਪਣੇ ਹੀ ਦਿਲ ਨੂੰ ਧੋਖਾ ਦੇਵੇ ਤਾਂ ਓਸ ਮਨੁੱਖ ਦੀ ਭਗਤੀ ਅਵਿਰਥੀ ਹੈ।”—ਯਾਕੂ. 1:26.
9. ਕਿਨ੍ਹਾਂ ਤਰੀਕਿਆਂ ਨਾਲ ਸਾਡੀ ਬੋਲੀ ਮਿਸਾਲੀ ਹੋਣੀ ਚਾਹੀਦੀ ਹੈ?
9 ਸਾਡੀ ਬੋਲੀ ਤੋਂ ਕਲੀਸਿਯਾ ਦੇ ਭੈਣਾਂ-ਭਰਾਵਾਂ ਨੂੰ ਪਤਾ ਲੱਗ ਸਕਦਾ ਹੈ ਕਿ ਅਸੀਂ ਕਿਸ ਹੱਦ ਤਕ ਸੱਚਾਈ ਵਿਚ ਤਰੱਕੀ ਕੀਤੀ ਹੈ। ਇਸ ਲਈ ਸਮਝਦਾਰ ਮਸੀਹੀ ਘਟੀਆ, ਹੌਸਲਾ ਢਾਹੁਣ ਵਾਲੀਆਂ, ਆਲੋਚਨਾ ਭਰੀਆਂ ਜਾਂ ਨੁਕਸਾਨਦੇਹ ਗੱਲਾਂ ਨਹੀਂ ਕਰਦੇ, ਸਗੋਂ ਉਹ ਹੌਸਲਾ ਵਧਾਉਣ ਤੇ ਦਿਲਾਸਾ ਦੇਣ ਦੀ ਕੋਸ਼ਿਸ਼ ਕਰਦੇ ਹਨ। (ਕਹਾ. 12:18; ਅਫ਼. 4:29; 1 ਤਿਮੋ. 6:3-5, 20) ਜਦੋਂ ਅਸੀਂ ਦੂਸਰਿਆਂ ਨੂੰ ਸਹੀ-ਗ਼ਲਤ ਸੰਬੰਧੀ ਆਪਣੇ ਵਿਸ਼ਵਾਸਾਂ ਬਾਰੇ ਦੱਸਣ ਲਈ ਤਿਆਰ ਰਹਿੰਦੇ ਹਾਂ ਅਤੇ ਪਰਮੇਸ਼ੁਰ ਦੇ ਉੱਚੇ-ਸੁੱਚੇ ਮਿਆਰਾਂ ਉੱਤੇ ਚੱਲਦੇ ਹਾਂ, ਤਾਂ ਲੋਕ ਪਰਮੇਸ਼ੁਰ ਪ੍ਰਤਿ ਸਾਡੀ ਸ਼ਰਧਾ ਦੇਖ ਸਕਣਗੇ। (ਰੋਮੀ. 1:15, 16) ਨੇਕਦਿਲ ਇਨਸਾਨ ਦੇਖ ਪਾਉਣਗੇ ਕਿ ਅਸੀਂ ਬੋਲਣ ਦੀ ਦਾਤ ਨੂੰ ਕਿਵੇਂ ਵਰਤਦੇ ਹਾਂ ਅਤੇ ਹੋ ਸਕਦਾ ਹੈ ਕਿ ਉਹ ਸਾਡੀ ਮਿਸਾਲ ’ਤੇ ਵੀ ਚੱਲਣ।—ਫ਼ਿਲਿ. 4:8, 9.
ਚਾਲ-ਚਲਣ ਅਤੇ ਪਵਿੱਤਰਤਾਈ ਵਿਚ ਮਿਸਾਲੀ ਬਣੋ
10. ਤਰੱਕੀ ਕਰਨ ਲਈ ਨਿਸ਼ਕਪਟ ਨਿਹਚਾ ਹੋਣੀ ਕਿਉਂ ਜ਼ਰੂਰੀ ਹੈ?
10 ਚੰਗੀ ਮਿਸਾਲ ਬਣਨ ਲਈ ਸਿਰਫ਼ ਚੰਗੀ ਭਾਸ਼ਾ ਬੋਲਣੀ ਹੀ ਕਾਫ਼ੀ ਨਹੀਂ ਹੈ। ਜੇ ਅਸੀਂ ਸਿਰਫ਼ ਚੰਗੀਆਂ ਗੱਲਾਂ ਕਹਿੰਦੇ ਹਾਂ ਪਰ ਕੁਝ ਕਰਦੇ ਨਹੀਂ, ਤਾਂ ਅਸੀਂ ਪਖੰਡੀ ਹੋਵਾਂਗੇ। ਪੌਲੁਸ ਚੰਗੀ ਤਰ੍ਹਾਂ ਜਾਣਦਾ ਸੀ ਕਿ ਫ਼ਰੀਸੀ ਪਖੰਡੀ ਸਨ ਜਿਨ੍ਹਾਂ ਦੇ ਕੰਮਾਂ ਦਾ ਬੁਰਾ ਅਸਰ ਹੋਰਨਾਂ ’ਤੇ ਪੈਂਦਾ ਸੀ। ਉਸ ਨੇ ਕਈ ਵਾਰ ਤਿਮੋਥਿਉਸ ਨੂੰ ਖ਼ਬਰਦਾਰ ਕੀਤਾ ਕਿ ਉਹ ਉਨ੍ਹਾਂ ਵਾਂਗ ਕਪਟੀ ਅਤੇ 1 ਤਿਮੋ. 1:5; 4:1, 2) ਪਰ ਤਿਮੋਥਿਉਸ ਪਖੰਡੀ ਨਹੀਂ ਸੀ। ਇਸੇ ਲਈ ਤਿਮੋਥਿਉਸ ਨੂੰ ਲਿਖੀ ਦੂਸਰੀ ਚਿੱਠੀ ਵਿਚ ਪੌਲੁਸ ਨੇ ਕਿਹਾ: “ਮੈਨੂੰ ਤੇਰੀ ਨਿਸ਼ਕਪਟ ਨਿਹਚਾ ਚੇਤੇ ਆਉਂਦੀ ਹੈ।” (2 ਤਿਮੋ. 1:5) ਫਿਰ ਵੀ ਮਸੀਹੀ ਹੋਣ ਦੇ ਨਾਤੇ, ਤਿਮੋਥਿਉਸ ਨੂੰ ਦਿਖਾਉਣ ਦੀ ਲੋੜ ਸੀ ਕਿ ਉਹ ਦਿਲੋਂ ਸੱਚਾ ਸੀ। ਉਸ ਨੇ ਆਪਣੇ ਚਾਲ-ਚਲਣ ਵਿਚ ਮਿਸਾਲੀ ਹੋਣਾ ਸੀ।
ਪਖੰਡੀ ਨਾ ਬਣੇ। (11. ਪੌਲੁਸ ਨੇ ਤਿਮੋਥਿਉਸ ਨੂੰ ਮਾਇਆ ਬਾਰੇ ਕੀ ਲਿਖਿਆ ਸੀ?
11 ਪੌਲੁਸ ਨੇ ਦੋ ਚਿੱਠੀਆਂ ਵਿਚ ਤਿਮੋਥਿਉਸ ਨੂੰ ਚਾਲ-ਚਲਣ ਸੰਬੰਧੀ ਕਈ ਗੱਲਾਂ ਤੋਂ ਚੁਕੰਨੇ ਕੀਤਾ। ਮਿਸਾਲ ਲਈ, ਤਿਮੋਥਿਉਸ ਨੇ ਧਨ-ਦੌਲਤ ਪਿੱਛੇ ਨਹੀਂ ਭੱਜਣਾ ਸੀ। ਪੌਲੁਸ ਨੇ ਲਿਖਿਆ: “ਮਾਇਆ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ ਅਤੇ ਕਈ ਲੋਕ ਉਹ ਨੂੰ ਲੋਚਦਿਆਂ ਨਿਹਚਾ ਦੇ ਰਾਹੋਂ ਘੁੱਥ ਗਏ ਅਤੇ ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹਿਆ ਹੈ।” (1 ਤਿਮੋ. 6:10) ਜੋ ਮਾਇਆ ਦਾ ਲੋਭੀ ਹੁੰਦਾ ਹੈ, ਉਸ ਵਿਚ ਨਿਹਚਾ ਦੀ ਘਾਟ ਹੁੰਦੀ ਹੈ। ਇਸ ਦੇ ਉਲਟ, ਜਿਹੜੇ ਮਸੀਹੀ ਸਾਧਾਰਣ ਜ਼ਿੰਦਗੀ ਜੀਉਂਦੇ ਹਨ ਯਾਨੀ “ਭੋਜਨ ਬਸਤਰ” ਨਾਲ ਸੰਤੁਸ਼ਟ ਰਹਿੰਦੇ ਹਨ, ਉਹ ਪਰਮੇਸ਼ੁਰ ਦੀ ਸੇਵਾ ਵਿਚ ਤਰੱਕੀ ਪ੍ਰਗਟ ਕਰਦੇ ਹਨ।—1 ਤਿਮੋ. 6:10, 6-8; ਫ਼ਿਲਿ. 4:11-13.
12. ਰੋਜ਼ਮੱਰਾ ਦੀ ਜ਼ਿੰਦਗੀ ਵਿਚ ਅਸੀਂ ਆਪਣੀ ਤਰੱਕੀ ਕਿਵੇਂ ਪ੍ਰਗਟ ਕਰ ਸਕਦੇ ਹਾਂ?
12 ਪੌਲੁਸ ਨੇ ਤਿਮੋਥਿਉਸ ਨੂੰ ਦੱਸਿਆ ਕਿ ਮਸੀਹੀ ਔਰਤਾਂ ਲਈ ‘ਲਾਜ ਅਤੇ ਸੰਜਮ ਸਹਿਤ ਆਪਣੇ ਆਪ ਨੂੰ ਸੁਹਾਉਣੀ ਪੁਸ਼ਾਕੀ ਨਾਲ ਸੁਆਰਨਾ’ ਬਹੁਤ ਜ਼ਰੂਰੀ ਸੀ। (1 ਤਿਮੋ. 2:9) ਜਿਹੜੀਆਂ ਔਰਤਾਂ ਪਹਿਰਾਵੇ ਤੇ ਹਾਰ-ਸ਼ਿੰਗਾਰ ਅਤੇ ਜ਼ਿੰਦਗੀ ਦੀਆਂ ਹੋਰ ਗੱਲਾਂ ਵਿਚ ਲਾਜ ਤੇ ਸੰਜਮ ਰੱਖਦੀਆਂ ਹਨ, ਉਹ ਵਧੀਆ ਮਿਸਾਲ ਬਣਦੀਆਂ ਹਨ। (1 ਤਿਮੋ. 3:11) ਇਹ ਸਿਧਾਂਤ ਮਸੀਹੀ ਆਦਮੀਆਂ ’ਤੇ ਵੀ ਲਾਗੂ ਹੁੰਦਾ ਹੈ। ਪੌਲੁਸ ਨੇ ਨਿਗਾਹਬਾਨਾਂ ਨੂੰ ਤਾਕੀਦ ਕੀਤੀ ਕਿ ਉਹ ‘ਪਰਹੇਜ਼ਗਾਰ, ਸੁਰਤ ਵਾਲੇ, ਨੇਕ ਚਲਣ’ ਵਾਲੇ ਹੋਣ। (1 ਤਿਮੋ. 3:2) ਜਦ ਅਸੀਂ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਇਹ ਗੁਣ ਦਿਖਾਉਂਦੇ ਹਾਂ, ਤਾਂ ਸਾਰਿਆਂ ਅੱਗੇ ਸਾਡੀ ਤਰੱਕੀ ਪ੍ਰਗਟ ਹੋਵੇਗੀ।
13. ਤਿਮੋਥਿਉਸ ਵਾਂਗ ਅਸੀਂ ਪਵਿੱਤਰਤਾਈ ਵਿਚ ਮਿਸਾਲੀ ਕਿਵੇਂ ਬਣ ਸਕਦੇ ਹਾਂ?
1 ਤਿਮੋ. 4:12; 5:2) ਕੁਝ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਅਨੈਤਿਕ ਕੰਮਾਂ ਬਾਰੇ ਕਿਸੇ ਨੂੰ ਪਤਾ ਨਹੀਂ, ਪਰ ਯਹੋਵਾਹ ਨੂੰ ਪਤਾ ਹੈ ਅਤੇ ਸਮੇਂ ਦੇ ਬੀਤਣ ਨਾਲ ਸਾਰੇ ਲੋਕਾਂ ਨੂੰ ਵੀ ਪਤਾ ਲੱਗ ਜਾਵੇਗਾ। ਪਰ ਇਹ ਵੀ ਸੱਚ ਹੈ ਕਿ ਕਿਸੇ ਮਸੀਹੀ ਦੇ ਚੰਗੇ ਕੰਮ ਲੁਕੇ ਨਹੀਂ ਰਹਿ ਸਕਦੇ। (1 ਤਿਮੋ. 5:24, 25) ਕਲੀਸਿਯਾ ਵਿਚ ਸਾਰੇ ਹੀ ਚਾਲ-ਚਲਣ ਅਤੇ ਪਵਿੱਤਰਤਾਈ ਸੰਬੰਧੀ ਆਪਣੀ ਤਰੱਕੀ ਜ਼ਾਹਰ ਕਰ ਸਕਦੇ ਹਨ।
13 ਤਿਮੋਥਿਉਸ ਨੇ ਪਵਿੱਤਰਤਾਈ ਦੇ ਮਾਮਲੇ ਵਿਚ ਵੀ ਮਿਸਾਲੀ ਹੋਣਾ ਸੀ। ‘ਪਵਿੱਤਰਤਾਈ’ ਸ਼ਬਦ ਵਰਤ ਕੇ ਪੌਲੁਸ ਚਾਲ-ਚਲਣ ਦੇ ਬਹੁਤ ਹੀ ਖ਼ਾਸ ਪਹਿਲੂ ਬਾਰੇ ਗੱਲ ਕਰ ਰਿਹਾ ਸੀ। ਉਹ ਸੀ ਵਿਭਚਾਰ ਤੋਂ ਦੂਰ ਰਹਿਣਾ। ਤਿਮੋਥਿਉਸ ਨੇ ਖ਼ਾਸਕਰ ਔਰਤਾਂ ਨਾਲ ਮਿਲਦੇ-ਵਰਤਦੇ ਸਮੇਂ ਆਪਣਾ ਚਾਲ-ਚਲਣ ਸ਼ੁੱਧ ਰੱਖਣਾ ਸੀ। ਉਸ ਨੇ “ਬੁੱਢੀਆਂ ਨੂੰ ਮਾਤਾ ਵਾਂਗਰ ਅਤੇ ਮੁਟਿਆਰਾਂ ਨੂੰ ਅੱਤ ਪਵਿੱਤਰਤਾਈ ਨਾਲ ਭੈਣਾਂ ਵਾਂਗਰ” ਸਮਝਣਾ ਸੀ। (ਪਿਆਰ ਤੇ ਨਿਹਚਾ ਜ਼ਰੂਰੀ
14. ਬਾਈਬਲ ਇਕ-ਦੂਜੇ ਨੂੰ ਪਿਆਰ ਕਰਨ ਦੀ ਲੋੜ ’ਤੇ ਕਿਵੇਂ ਜ਼ੋਰ ਦਿੰਦੀ ਹੈ?
14 ਸੱਚੇ ਮਸੀਹੀਆਂ ਵਿਚ ਸਭ ਤੋਂ ਜ਼ਰੂਰੀ ਗੱਲ ਜੋ ਹੋਣੀ ਚਾਹੀਦੀ ਹੈ, ਉਹ ਹੈ ਪਿਆਰ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰ. 13:35) ਅਸੀਂ ਇਹੋ ਜਿਹਾ ਪਿਆਰ ਕਿਵੇਂ ਦਿਖਾ ਸਕਦੇ ਹਾਂ? ਪਰਮੇਸ਼ੁਰ ਦਾ ਬਚਨ ਸਾਨੂੰ ਤਾਕੀਦ ਕਰਦਾ ਹੈ ਕਿ ਅਸੀਂ ‘ਪ੍ਰੇਮ ਨਾਲ ਇੱਕ ਦੂਜੇ ਦੀ ਸਹਿ ਲਈਏ,’ ‘ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਈਏ ਅਤੇ ਇੱਕ ਦੂਏ ਨੂੰ ਮਾਫ਼ ਕਰੀਏ’ ਅਤੇ ਪਰਾਹੁਣਾਚਾਰ ਬਣੀਏ। (ਅਫ਼. 4:2, 32; ਇਬ. 13:1, 2) ਪੌਲੁਸ ਰਸੂਲ ਨੇ ਲਿਖਿਆ: “ਭਰੱਪਣ ਦੇ ਪ੍ਰੇਮ ਵਿੱਚ ਇੱਕ ਦੂਏ ਨਾਲ ਗੂੜ੍ਹਾ ਹਿਤ ਰੱਖੋ।”—ਰੋਮੀ. 12:10.
15. ਸਾਰਿਆਂ ਲਈ, ਖ਼ਾਸਕਰ ਮਸੀਹੀ ਨਿਗਾਹਬਾਨਾਂ ਲਈ ਪਿਆਰ ਦਿਖਾਉਣਾ ਕਿਉਂ ਜ਼ਰੂਰੀ ਹੈ?
15 ਜੇ ਤਿਮੋਥਿਉਸ ਭੈਣਾਂ-ਭਰਾਵਾਂ ਨਾਲ ਸਖ਼ਤੀ ਜਾਂ ਰੁੱਖੇ ਤਰੀਕੇ ਨਾਲ ਪੇਸ਼ ਆਇਆ ਹੁੰਦਾ, ਤਾਂ ਸਿੱਖਿਅਕ ਅਤੇ ਨਿਗਾਹਬਾਨ ਵਜੋਂ ਉਸ ਨੇ ਜੋ ਚੰਗੇ ਕੰਮ ਕੀਤੇ ਸਨ, ਉਹ ਵਿਅਰਥ ਹੋਣੇ ਸਨ। (1 ਕੁਰਿੰਥੀਆਂ 13:1-3 ਪੜ੍ਹੋ।) ਪਰ ਭਰਾਵਾਂ ਲਈ ਸੱਚਾ ਪਿਆਰ ਹੋਣ ਕਰਕੇ ਤਿਮੋਥਿਉਸ ਨੇ ਉਨ੍ਹਾਂ ਦੀ ਪਰਾਹੁਣਚਾਰੀ ਕੀਤੀ ਅਤੇ ਉਨ੍ਹਾਂ ਲਈ ਚੰਗੇ ਕੰਮ ਕੀਤੇ। ਇਸ ਤਰ੍ਹਾਂ ਉਸ ਦੀ ਤਰੱਕੀ ਪ੍ਰਗਟ ਹੋਈ। ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਪੌਲੁਸ ਨੇ ਤਿਮੋਥਿਉਸ ਨੂੰ ਲਿਖੀ ਚਿੱਠੀ ਵਿਚ ਖ਼ਾਸਕਰ ਪਿਆਰ ਦਾ ਜ਼ਿਕਰ ਕਿਉਂ ਕੀਤਾ ਸੀ। ਜੀ ਹਾਂ, ਤਿਮੋਥਿਉਸ ਨੇ ਪਿਆਰ ਦੀ ਚੰਗੀ ਮਿਸਾਲ ਬਣਨਾ ਸੀ।
16. ਤਿਮੋਥਿਉਸ ਨੂੰ ਨਿਹਚਾ ਵਿਚ ਤਕੜੇ ਹੋਣ ਦੀ ਕਿਉਂ ਲੋੜ ਸੀ?
16 ਅਫ਼ਸੁਸ ਵਿਚ ਹੁੰਦਿਆਂ ਤਿਮੋਥਿਉਸ ਦੀ ਨਿਹਚਾ ਦੀ ਪਰਖ ਹੋਈ ਸੀ। ਕੁਝ ਮਸੀਹੀ ਅਜਿਹੀਆਂ ਸਿੱਖਿਆਵਾਂ ਫੈਲਾ ਰਹੇ ਸਨ ਜੋ ਸੱਚਾਈ ਦੇ ਅਨੁਸਾਰ ਨਹੀਂ ਸਨ। ਕੁਝ ਹੋਰ ਝੂਠੀਆਂ “ਕਹਾਣੀਆਂ” ਜਾਂ ਨਵੀਆਂ-ਨਵੀਆਂ ਗੱਲਾਂ ਖੋਜ ਰਹੇ ਸਨ ਜਿਨ੍ਹਾਂ ਕਾਰਨ ਭੈਣਾਂ-ਭਰਾਵਾਂ ਦੀ ਨਿਹਚਾ ਵਿਚ ਕੋਈ ਵਾਧਾ ਨਹੀਂ ਹੋਇਆ। (1 ਤਿਮੋਥਿਉਸ 1:3, 4 ਪੜ੍ਹੋ।) ਪੌਲੁਸ ਨੇ ਕਿਹਾ ਕਿ ਇਹ ਲੋਕ ‘ਹੰਕਾਰੇ ਹੋਏ ਸਨ ਅਤੇ ਕੁਝ ਨਹੀਂ ਜਾਣਦੇ ਸਨ ਸਗੋਂ ਉਨ੍ਹਾਂ ਨੂੰ ਵਿਵਾਦਾਂ ਅਤੇ ਸ਼ਬਦਾਂ ਦੇ ਹੇਰ ਫੇਰ ਦੀ ਬੀਮਾਰੀ ਲੱਗੀ ਹੋਈ ਸੀ।’ (1 ਤਿਮੋ. 6:3, 4) ਕੀ ਤਿਮੋਥਿਉਸ ਨੇ ਕਲੀਸਿਯਾ ਵਿਚ ਫੈਲ ਰਹੀਆਂ ਉਨ੍ਹਾਂ ਨੁਕਸਾਨਦੇਹ ਗੱਲਾਂ ਨੂੰ ਅਪਣਾਉਣ ਬਾਰੇ ਸੋਚਿਆ ਸੀ? ਨਹੀਂ, ਕਿਉਂਕਿ ਪੌਲੁਸ ਨੇ ਤਿਮੋਥਿਉਸ ਨੂੰ ਕਿਹਾ ਸੀ ਕਿ ਉਹ ‘ਨਿਹਚਾ ਦੀ ਚੰਗੀ ਲੜਾਈ ਲੜੇ’ ਅਤੇ ‘ਝੂਠ ਮੂਠ ਦੇ ਗਿਆਨ ਅਤੇ ਵਿਰੋਧਤਾਈਆਂ’ ਤੋਂ ਦੂਰ ਰਹੇ। (1 ਤਿਮੋ. 6:12, 20, 21) ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਤਿਮੋਥਿਉਸ ਨੇ ਪੌਲੁਸ ਦੀ ਚੰਗੀ ਸਲਾਹ ਮੰਨੀ।—1 ਕੁਰਿੰ. 10:12.
17. ਅੱਜ ਸਾਡੀ ਨਿਹਚਾ ਸ਼ਾਇਦ ਕਿਵੇਂ ਪਰਖੀ ਜਾ ਸਕਦੀ ਹੈ?
17 ਦਿਲਚਸਪੀ ਦੀ ਗੱਲ ਹੈ ਕਿ ਪੌਲੁਸ ਨੇ ਤਿਮੋਥਿਉਸ ਨੂੰ ਕਿਹਾ ਕਿ “ਆਉਣ ਵਾਲਿਆਂ ਸਮਿਆਂ ਵਿੱਚ ਕਈ ਲੋਕ ਭਰਮਾਉਣ ਵਾਲੀਆਂ ਰੂਹਾਂ ਅਤੇ ਭੂਤਾਂ ਦੀਆਂ ਸਿੱਖਿਆਂ ਵੱਲ ਚਿੱਤ ਲਾ ਕੇ ਨਿਹਚਾ ਤੋਂ ਫਿਰ ਜਾਣਗੇ।” (1 ਤਿਮੋ. 4:1) ਕਲੀਸਿਯਾ ਵਿਚ ਜ਼ਿੰਮੇਵਾਰ ਭਰਾਵਾਂ ਸਮੇਤ ਸਾਰਿਆਂ ਨੂੰ ਤਿਮੋਥਿਉਸ ਵਾਂਗ ਨਿਹਚਾ ਵਿਚ ਤਕੜੇ ਹੋਣ ਦੀ ਲੋੜ ਹੈ। ਝੂਠੀਆਂ ਸਿੱਖਿਆਵਾਂ ਖ਼ਿਲਾਫ਼ ਸਖ਼ਤ ਕਦਮ ਉਠਾ ਕੇ ਅਸੀਂ ਆਪਣੀ ਤਰੱਕੀ ਜ਼ਾਹਰ ਕਰ ਸਕਦੇ ਹਾਂ ਤੇ ਨਿਹਚਾ ਦੀ ਮਿਸਾਲ ਬਣ ਸਕਦੇ ਹਾਂ।
ਆਪਣੀ ਤਰੱਕੀ ਪ੍ਰਗਟ ਕਰਨ ਦੀ ਕੋਸ਼ਿਸ਼ ਕਰੋ
18, 19. (ੳ) ਤੁਸੀਂ ਆਪਣੀ ਤਰੱਕੀ ਸਾਰਿਆਂ ਅੱਗੇ ਕਿਵੇਂ ਪ੍ਰਗਟ ਕਰ ਸਕਦੇ ਹੋ? (ਅ) ਅਗਲੇ ਲੇਖ ਵਿਚ ਅਸੀਂ ਕੀ ਦੇਖਾਂਗੇ?
18 ਸਪੱਸ਼ਟ ਹੈ ਕਿ ਸੱਚੇ ਮਸੀਹੀ ਦੀ ਤਰੱਕੀ ਉਸ ਦੀ ਸ਼ਕਲ-ਸੂਰਤ, ਕਾਬਲੀਅਤਾਂ ਜਾਂ ਪ੍ਰਸਿੱਧੀ ’ਤੇ ਨਿਰਭਰ ਨਹੀਂ ਕਰਦੀ। ਸ਼ਾਇਦ ਇਹ ਵੀ ਜ਼ਰੂਰੀ ਨਹੀਂ ਕਿ ਤੁਹਾਡੀ ਤਰੱਕੀ ਇਸ ’ਤੇ ਨਿਰਭਰ ਕਰੇ ਕਿ ਤੁਸੀਂ ਕਲੀਸਿਯਾ ਵਿਚ ਕਿੰਨੇ ਸਾਲਾਂ ਤੋਂ ਸੇਵਾ ਕਰ ਰਹੇ ਹੋ। ਇਸ ਦੀ ਬਜਾਇ, ਸਾਡੀ ਤਰੱਕੀ ਇਸ ਤੋਂ ਜ਼ਾਹਰ ਹੁੰਦੀ ਹੈ ਕਿ ਅਸੀਂ ਆਪਣੀ ਸੋਚਣੀ, ਬੋਲੀ ਅਤੇ ਚਾਲ-ਚਲਣ ਦੇ ਸੰਬੰਧ ਵਿਚ ਯਹੋਵਾਹ ਦੀ ਆਗਿਆ ਮੰਨੀਏ। (ਰੋਮੀ. 16:19) ਸਾਨੂੰ ਇਕ-ਦੂਜੇ ਨੂੰ ਪਿਆਰ ਕਰਨ ਦੇ ਹੁਕਮ ਨੂੰ ਮੰਨਣਾ ਚਾਹੀਦਾ ਹੈ ਅਤੇ ਨਿਹਚਾ ਵਿਚ ਤਕੜੇ ਹੋਣਾ ਚਾਹੀਦਾ ਹੈ। ਇਸ ਲਈ ਆਓ ਆਪਾਂ ਤਿਮੋਥਿਉਸ ਨੂੰ ਕਹੀਆਂ ਪੌਲੁਸ ਦੀਆਂ ਗੱਲਾਂ ’ਤੇ ਮਨਨ ਕਰੀਏ ਅਤੇ ਇਨ੍ਹਾਂ ਅਨੁਸਾਰ ਚੱਲਦੇ ਰਹੀਏ ਤਾਂਕਿ ਸਾਰਿਆਂ ਅੱਗੇ ਸਾਡੀ ਤਰੱਕੀ ਪ੍ਰਗਟ ਹੋਵੇ।
19 ਸੱਚਾਈ ਵਿਚ ਤਰੱਕੀ ਕਰਨ ਤੇ ਸਮਝਦਾਰ ਮਸੀਹੀ ਬਣਨ ਦੇ ਨਾਲ-ਨਾਲ ਸਾਨੂੰ ਇਕ ਹੋਰ ਗੁਣ ਦਿਖਾਉਣ ਦੀ ਲੋੜ ਹੈ। ਉਹ ਹੈ ਆਨੰਦ ਜੋ ਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੇ ਫਲ ਦਾ ਇਕ ਹਿੱਸਾ ਹੈ। (ਗਲਾ. 5:22, 23) ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਮੁਸ਼ਕਲ ਘੜੀਆਂ ਵਿਚ ਕਿਵੇਂ ਖ਼ੁਸ਼ ਹੋ ਸਕਦੇ ਹਾਂ ਅਤੇ ਇਸ ਖ਼ੁਸ਼ੀ ਨੂੰ ਬਰਕਰਾਰ ਰੱਖ ਸਕਦੇ ਹਾਂ।
ਤੁਸੀਂ ਕਿਵੇਂ ਜਵਾਬ ਦਿਓਗੇ?
• ਦੂਸਰੇ ਸਾਡੀਆਂ ਗੱਲਾਂ ਤੋਂ ਸਾਡੇ ਬਾਰੇ ਕੀ ਜਾਣ ਸਕਦੇ ਹਨ?
• ਸਾਡੇ ਚਾਲ-ਚਲਣ ਤੇ ਪਵਿੱਤਰਤਾਈ ਤੋਂ ਸਾਡੀ ਤਰੱਕੀ ਕਿਵੇਂ ਪ੍ਰਗਟ ਹੁੰਦੀ ਹੈ?
• ਮਸੀਹੀਆਂ ਨੂੰ ਪਿਆਰ ਅਤੇ ਨਿਹਚਾ ਵਿਚ ਕਿਉਂ ਮਿਸਾਲੀ ਬਣਨਾ ਚਾਹੀਦਾ ਹੈ?
[ਸਵਾਲ]
[ਸਫ਼ਾ 11 ਉੱਤੇ ਤਸਵੀਰ]
ਨੌਜਵਾਨ ਤਿਮੋਥਿਉਸ ਨੇ ਛੋਟੀ ਉਮਰ ਵਿਚ ਹੀ ਦਿਖਾ ਦਿੱਤਾ ਸੀ ਕਿ ਉਹ ਕਿੰਨਾ ਸਮਝਦਾਰ ਸੀ
[ਸਫ਼ਾ 13 ਉੱਤੇ ਤਸਵੀਰਾਂ]
ਕੀ ਸਾਰੇ ਤੁਹਾਡੀ ਤਰੱਕੀ ਦੇਖ ਸਕਦੇ ਹਨ?