ਕੀ ਤੁਸੀਂ ਮਕਦੂਨਿਯਾ ਵਿਚ ਕਦਮ ਰੱਖ ਸਕਦੇ ਹੋ?
ਕੀ ਤੁਸੀਂ ਮਕਦੂਨਿਯਾ ਵਿਚ ਕਦਮ ਰੱਖ ਸਕਦੇ ਹੋ?
ਬੰਦਰਗਾਹ ਉੱਤੇ ਸਥਿਤ ਏਸ਼ੀਆ ਮਾਈਨਰ ਦੇ ਸ਼ਹਿਰ ਤ੍ਰੋਆਸ ਵਿਚ ਪੌਲੁਸ ਰਸੂਲ ਨੂੰ ਇਕ ਦਰਸ਼ਣ ਮਿਲਿਆ। ਦਰਸ਼ਣ ਵਿਚ ਮਕਦੂਨਿਯਾ ਦੇ ਇਕ ਆਦਮੀ ਨੇ ਉਸ ਦੀ ਮਿੰਨਤ ਕੀਤੀ: “ਮਕਦੂਨਿਯਾ ਵਿੱਚ ਉਤਰ ਕੇ ਸਾਡੀ ਸਹਾਇਤਾ ਕਰ।” ਇਹ ਦਰਸ਼ਣ ਦੇਖਣ ਤੋਂ ਬਾਅਦ ਪੌਲੁਸ ਤੇ ਉਸ ਦੇ ਸਾਥੀਆਂ ਨੇ ਫ਼ੌਰਨ ਇਹ ਸਿੱਟਾ ਕੱਢਿਆ ਕਿ ‘ਪਰਮੇਸ਼ੁਰ ਨੇ ਉਨ੍ਹਾਂ ਨੂੰ ਬੁਲਾਇਆ ਹੈ ਜੋ ਉਹ ਮਕਦੂਨੀ ਲੋਕਾਂ ਨੂੰ ਖੁਸ਼ ਖਬਰੀ ਸੁਣਾਉਣ।’ ਇਸ ਦਾ ਨਤੀਜਾ ਕੀ ਨਿਕਲਿਆ? ਮਕਦੂਨਿਯਾ ਦੇ ਵੱਡੇ ਸ਼ਹਿਰ ਫ਼ਿਲਿੱਪੈ ਵਿਚ ਲੁਦਿਯਾ ਅਤੇ ਉਸ ਦਾ ਟੱਬਰ ਯਿਸੂ ਦੇ ਚੇਲੇ ਬਣ ਗਏ। ਰੋਮ ਦੇ ਮਕਦੂਨਿਯਾ ਸੂਬੇ ਵਿਚ ਹੋਰ ਵੀ ਕਈ ਲੋਕ ਯਿਸੂ ਦੇ ਚੇਲੇ ਬਣ ਗਏ।—ਰਸੂ. 16:9-15.
ਅੱਜ ਵੀ ਯਹੋਵਾਹ ਦੇ ਗਵਾਹ ਪੌਲੁਸ ਵਾਂਗ ਜੋਸ਼ ਨਾਲ ਪ੍ਰਚਾਰ ਕਰਨ ਲਈ ਤਿਆਰ ਰਹਿੰਦੇ ਹਨ। ਕਈ ਖ਼ੁਸ਼ੀ ਨਾਲ ਖ਼ੁਦ ਖ਼ਰਚਾ ਕਰ ਕੇ ਅਜਿਹਿਆਂ ਇਲਾਕਿਆਂ ਵਿਚ ਜਾ ਕੇ ਪ੍ਰਚਾਰ ਕਰਨ ਲਈ ਤਿਆਰ ਹੋਏ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਜ਼ਰੂਰਤ ਹੈ। ਲੀਸਾ ਦੀ ਮਿਸਾਲ ਲੈ ਲਓ। ਉਹ ਜ਼ਿਆਦਾ ਪ੍ਰਚਾਰ ਕਰਨਾ ਚਾਹੁੰਦੀ ਸੀ ਜਿਸ ਕਰਕੇ ਉਹ ਕੈਨੇਡਾ ਤੋਂ ਕੀਨੀਆ ਰਹਿਣ ਚਲੇ ਗਈ। ਟ੍ਰੇਵਰ ਤੇ ਐਮਿਲੀ ਵੀ ਕੈਨੇਡਾ ਵਿਚ ਰਹਿੰਦੇ ਸਨ ਤੇ ਉਹ ਵੀ ਯਹੋਵਾਹ ਦੀ ਹੋਰ ਸੇਵਾ ਕਰਨ ਲਈ ਮਲਾਵੀ ਰਹਿਣ ਚਲੇ ਗਏ। ਜਦ ਇੰਗਲੈਂਡ ਦੇ ਪੌਲ ਤੇ ਮੈਗੀ ਰੀਟਾਇਰ ਹੋਏ, ਤਾਂ ਉਨ੍ਹਾਂ ਨੇ ਦੇਖਿਆ ਕਿ ਇਹ ਯਹੋਵਾਹ ਦੀ ਹੋਰ ਸੇਵਾ ਕਰਨ ਦਾ ਸੁਨਹਿਰੀ ਮੌਕਾ ਸੀ। ਸੋ ਉਨ੍ਹਾਂ ਨੇ ਪੂਰਬੀ ਅਫ਼ਰੀਕਾ ਨੂੰ ਜਾਣ ਦਾ ਫ਼ੈਸਲਾ ਕੀਤਾ। ਕੀ ਤੁਸੀਂ ਵੀ ਕੁਰਬਾਨੀਆਂ ਕਰਨ ਲਈ ਤਿਆਰ ਹੋ? ਕੀ ਤੁਸੀਂ ਵੀ ਕਿਸੇ ਹੋਰ ਦੇਸ਼ ਵਿਚ ਜਾ ਕੇ ਸੇਵਾ ਕਰਨ ਬਾਰੇ ਸੋਚ ਸਕਦੇ ਹੋ? ਜੇ ਹਾਂ, ਤਾਂ ਬਾਈਬਲ ਦੇ ਕਿਹੜੇ ਅਸੂਲ ਅਤੇ ਕਿਹੜੀ ਸਲਾਹ ਇਸ ਤਰ੍ਹਾਂ ਕਰਨ ਵਿਚ ਤੁਹਾਡੀ ਮਦਦ ਕਰ ਸਕਦੀ ਹੈ?
ਆਪਣੀ ਜਾਂਚ ਕਰੋ
ਸਭ ਤੋਂ ਪਹਿਲਾਂ ਤੁਹਾਨੂੰ ਸੋਚਣਾ ਚਾਹੀਦਾ ਹੈ ਕਿ ਤੁਸੀਂ ਹੋਰ ਕਿਤੇ ਜਾ ਕੇ ਸੇਵਾ ਕਿਉਂ ਕਰਨੀ ਚਾਹੁੰਦੇ ਹੋ। ਯਿਸੂ ਨੇ ਕਿਹਾ ਸੀ ਕਿ ਸਭ ਤੋਂ ਵੱਡਾ ਹੁਕਮ ਇਹ ਹੈ ਕਿ “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਮੱਤੀ 22:36-39; 28:19, 20) ਵਿਦੇਸ਼ ਵਿਚ ਸੇਵਾ ਕਰਨ ਲਈ ਸਾਨੂੰ ਸਖ਼ਤ ਮਿਹਨਤ ਕਰਨ ਅਤੇ ਆਪਾ ਵਾਰਨ ਦੀ ਲੋੜ ਹੈ। ਇਹ ਇੱਦਾਂ ਨਹੀਂ ਕਿ ਤੁਸੀਂ ਕਿਤੇ ਛੁੱਟੀਆਂ ਮਨਾਉਣ ਜਾ ਰਹੇ ਹੋ। ਵਿਦੇਸ਼ ਵਿਚ ਸੇਵਾ ਕਰਨ ਲਈ ਤੁਹਾਡੇ ਦਿਲ ਵਿਚ ਯਹੋਵਾਹ ਅਤੇ ਲੋਕਾਂ ਲਈ ਪਿਆਰ ਹੋਣਾ ਜ਼ਰੂਰੀ ਹੈ। ਨੀਦਰਲੈਂਡਜ਼ ਦੇ ਰੇਮਕੋ ਤੇ ਸੁਜ਼ਾਨਾ ਹੁਣ ਨਮੀਬੀਆ ਵਿਚ ਸੇਵਾ ਕਰਦੇ ਹਨ। ਉਹ ਕਹਿੰਦੇ ਹਨ: “ਜੇ ਸਾਡੇ ਦਿਲ ਵਿਚ ਪਿਆਰ ਨਾ ਹੁੰਦਾ, ਤਾਂ ਅਸੀਂ ਇੱਥੇ ਕਦੀ ਰਹਿ ਨਾ ਪਾਉਂਦੇ।”
ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ।” ਤਾਂ ਫਿਰ ਵਿਦੇਸ਼ ਜਾ ਕੇ ਸੇਵਾ ਕਰਨ ਦਾ ਕਾਰਨ ਇਹ ਹੋਣਾ ਚਾਹੀਦਾ ਕਿ ਤੁਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹੋ ਅਤੇ ਚੇਲੇ ਬਣਾਉਣ ਦੇ ਹੁਕਮ ਨੂੰ ਪੂਰਾ ਕਰਨਾ ਚਾਹੁੰਦੇ ਹੋ। ਯਿਸੂ ਨੇ ਅੱਗੇ ਕਿਹਾ ਸੀ ਕਿ “ਦੂਆ [ਹੁਕਮ] ਇਹ ਦੇ ਵਾਂਙੁ ਹੈ ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।” ਲੋਕਾਂ ਦੀ ਦਿਲੋਂ ਮਦਦ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਆਪਣੇ ਗੁਆਂਢੀ ਨੂੰ ਪਿਆਰ ਕਰਦੇ ਹਾਂ। (ਨਮੀਬੀਆ ਵਿਚ ਵਿਲੀ ਨਾਂ ਦਾ ਸਰਕਟ ਓਵਰਸੀਅਰ ਕਹਿੰਦਾ ਹੈ: “ਭੈਣ-ਭਰਾ ਇੱਥੇ ਇਸ ਉਮੀਦ ਨਾਲ ਨਹੀਂ ਆਏ ਕਿ ਇੱਥੇ ਦੇ ਭਰਾ ਉਨ੍ਹਾਂ ਦੀ ਦੇਖ-ਭਾਲ ਕਰਨਗੇ, ਬਲਕਿ ਉਹ ਇੱਥੇ ਦੇ ਭਰਾਵਾਂ ਨਾਲ ਮਿਲ ਕੇ ਪ੍ਰਚਾਰ ਕਰਨ ਆਏ ਹਨ।”
ਇਸ ਬਾਰੇ ਸੋਚਣ ਤੋਂ ਬਾਅਦ ਕਿ ਤੁਸੀਂ ਹੋਰ ਇਲਾਕੇ ਵਿਚ ਕਿਉਂ ਜਾਣਾ ਚਾਹੁੰਦੇ ਹੋ, ਆਪਣੇ-ਆਪ ਨੂੰ ਇਹ ਸਵਾਲ ਪੁੱਛੋ: ‘ਮੈਨੂੰ ਕਿਨ੍ਹਾਂ ਕੰਮਾਂ ਦਾ ਤਜਰਬਾ ਹੈ ਜੋ ਉੱਥੇ ਦੇ ਭੈਣਾਂ-ਭਰਾਵਾਂ ਦੇ ਕੰਮ ਆਵੇਗਾ? ਕੀ ਮੈਂ ਚੰਗਾ ਪ੍ਰਚਾਰਕ ਹਾਂ? ਮੈਂ ਕਿਹੜੀਆਂ ਭਾਸ਼ਾਵਾਂ ਬੋਲਦਾ ਹਾਂ? ਕੀ ਮੈਂ ਨਵੀਂ ਭਾਸ਼ਾ ਸਿੱਖਣ ਲਈ ਤਿਆਰ ਹਾਂ?’ ਇਸ ਸਭ ਕਾਸੇ ਬਾਰੇ ਆਪਣੇ ਪਰਿਵਾਰ ਨਾਲ ਚੰਗੀ ਤਰ੍ਹਾਂ ਗੱਲ ਕਰੋ। ਆਪਣੀ ਕਲੀਸਿਯਾ ਦੇ ਬਜ਼ੁਰਗਾਂ ਦੀ ਵੀ ਸਲਾਹ ਲਓ। ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਯਹੋਵਾਹ ਨੂੰ ਪ੍ਰਾਰਥਨਾ ਕਰੋ। ਆਪਣੀ ਜਾਂਚ ਚੰਗੀ ਤਰ੍ਹਾਂ ਕਰਨ ਨਾਲ ਤੁਸੀਂ ਦੇਖ ਸਕੋਗੇ ਕਿ ਤੁਸੀਂ ਵਿਦੇਸ਼ ਜਾ ਕੇ ਸੇਵਾ ਕਰਨ ਦੇ ਕਾਬਲ ਅਤੇ ਸੇਵਾ ਕਰਦੇ ਰਹਿਣ ਲਈ ਤਿਆਰ ਹੋ ਜਾਂ ਨਹੀਂ।—“ਆਪਣੇ-ਆਪ ਨੂੰ ਜਾਂਚੋ” ਨਾਂ ਦੀ ਡੱਬੀ ਦੇਖੋ।
ਤੁਸੀਂ ਕਿੱਥੇ ਸੇਵਾ ਕਰ ਸਕਦੇ ਹੋ?
ਪੌਲੁਸ ਨੂੰ ਦਰਸ਼ਣ ਰਾਹੀਂ ਮਕਦੂਨਿਯਾ ਬੁਲਾਇਆ ਗਿਆ ਸੀ, ਪਰ ਅੱਜ ਯਹੋਵਾਹ ਸਾਨੂੰ ਦਰਸ਼ਣਾਂ ਰਾਹੀਂ ਨਹੀਂ ਦੱਸਦਾ ਹੈ ਕਿ ਕਿੱਥੇ ਜਾਈਏ। ਲੇਕਿਨ ਇਸ ਰਸਾਲੇ ਅਤੇ ਹੋਰਨਾਂ ਪ੍ਰਕਾਸ਼ਨਾਂ ਰਾਹੀਂ ਸਾਨੂੰ ਉਨ੍ਹਾਂ ਇਲਾਕਿਆਂ ਬਾਰੇ ਪਤਾ ਲੱਗਦਾ ਹੈ ਜਿੱਥੇ ਪ੍ਰਚਾਰਕਾਂ ਦੀ ਲੋੜ ਹੈ। ਸੋ ਜੇ ਤੁਸੀਂ ਵਿਦੇਸ਼ ਜਾਣ ਬਾਰੇ ਸੋਚ ਰਹੇ ਹੋ, ਤਾਂ ਪਹਿਲਾਂ ਇਨ੍ਹਾਂ ਇਲਾਕਿਆਂ ਦੀ ਸੂਚੀ ਬਣਾਓ। ਜੇ ਤੁਸੀਂ ਨਵੀਂ ਭਾਸ਼ਾ ਨਹੀਂ ਸਿੱਖਣੀ ਚਾਹੁੰਦੇ ਜਾਂ ਤੁਸੀਂ ਸਿਰਫ਼ ਥੋੜ੍ਹੇ ਸਮੇਂ ਲਈ ਵਿਦੇਸ਼ ਜਾਣਾ ਚਾਹੁੰਦੇ ਹੋ, ਤਾਂ ਉਸ ਜਗ੍ਹਾ ਸੇਵਾ ਕਰਨ ਬਾਰੇ ਸੋਚੋ ਜਿੱਥੇ ਜ਼ਿਆਦਾਤਰ ਲੋਕ ਤੁਹਾਡੀ ਭਾਸ਼ਾ ਬੋਲਦੇ ਹਨ। ਫਿਰ ਇਨ੍ਹਾਂ ਚੀਜ਼ਾਂ ਬਾਰੇ ਵੀ ਸੋਚੋ: ਕੀ ਤੁਹਾਨੂੰ ਵੀਜ਼ਾ ਲੈਣ ਦੀ ਲੋੜ ਹੈ?, ਉੱਥੇ ਆਉਣ-ਜਾਣ ਦੇ ਕਿਹੜੇ ਸਾਧਨ ਹਨ?, ਕੀ ਤੁਸੀਂ ਸੁਰੱਖਿਅਤ ਰਹਿ ਸਕੋਗੇ?, ਉੱਥੇ ਰਹਿਣ ਦਾ ਖ਼ਰਚਾ ਕਿੰਨਾ ਕੁ ਹੋਵੇਗਾ ਤੇ ਉੱਥੇ ਦਾ ਮੌਸਮ ਕਿਹੋ ਜਿਹਾ ਹੈ? ਉਨ੍ਹਾਂ ਭੈਣਾਂ-ਭਰਾਵਾਂ ਨਾਲ ਗੱਲ ਕਰ ਕੇ ਵੀ ਤੁਹਾਨੂੰ ਫ਼ਾਇਦਾ ਹੋ ਸਕਦਾ ਹੈ ਜਿਨ੍ਹਾਂ ਨੂੰ ਵਿਦੇਸ਼ ਵਿਚ ਸੇਵਾ ਕਰਨ ਦਾ ਤਜਰਬਾ ਹੈ। ਪ੍ਰਾਰਥਨਾ ਵਿਚ ਯਹੋਵਾਹ ਦੀ ਮਦਦ ਮੰਗਣੀ ਨਾ ਭੁੱਲੋ। ਇਹ ਵੀ ਯਾਦ ਰੱਖੋ ਕਿ ਪਵਿੱਤਰ ਸ਼ਕਤੀ ਨੇ ਪੌਲੁਸ ਤੇ ਉਸ ਦੇ ਸਾਥੀਆਂ ਨੂੰ “ਅਸਿਯਾ ਵਿੱਚ ਬਚਨ ਸੁਣਾਉਣ ਤੋਂ ਮਨਾ ਕੀਤਾ ਸੀ।” ਭਾਵੇਂ ਉਨ੍ਹਾਂ ਨੇ ਬਿਥੁਨਿਯਾ ਜਾਣ ਦੀ ਕੋਸ਼ਿਸ਼ ਕੀਤੀ, ਪਰ ‘ਯਿਸੂ ਨੇ ਉਨ੍ਹਾਂ ਨੂੰ ਨਾ ਜਾਣ ਦਿੱਤਾ।’ ਤੁਹਾਨੂੰ ਵੀ ਸ਼ਾਇਦ ਇਹ ਤੈਅ ਕਰਨ ਵਿਚ ਸਮਾਂ ਲੱਗੇ ਕਿ ਤੁਹਾਡੀ ਕਿੱਥੇ ਜ਼ਿਆਦਾ ਲੋੜ ਹੈ।—ਰਸੂ. 16:6-10.
ਇਹ ਸਭ ਕੁਝ ਕਰਨ ਤੋਂ ਬਾਅਦ ਤੁਸੀਂ ਜਾਣ ਜਾਓਗੇ ਕਿ ਤੁਸੀਂ ਕਿੱਥੇ ਸੇਵਾ ਕਰ ਸਕਦੇ ਹੋ। ਜੇ ਤੁਸੀਂ ਵਿਦੇਸ਼ ਜਾਣ ਬਾਰੇ ਸੋਚ ਰਹੇ ਹੋ, ਤਾਂ ਉਨ੍ਹਾਂ ਦੇਸ਼ਾਂ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸਾਂ ਨੂੰ ਲਿਖੋ। ਇਹ ਵੀ ਲਿਖੋ ਕਿ ਯਹੋਵਾਹ ਦੀ ਸੇਵਾ ਵਿਚ ਤੁਸੀਂ ਕੀ ਕੁਝ ਕਰ ਚੁੱਕੇ ਹੋ ਜਾਂ ਕਰ ਰਹੇ ਹੋ। ਚਿੱਠੀ ਵਿਚ ਤੁਸੀਂ ਸਵਾਲ ਵੀ ਪੁੱਛ ਸਕਦੇ ਹੋ ਜਿਵੇਂ ਕਿ ਉੱਥੇ ਰਹਿਣ ਦਾ ਕਿੰਨਾ ਕੁ ਖ਼ਰਚਾ ਹੈ? ਤੁਸੀਂ ਕਿੱਥੇ ਰਹਿ ਸਕਦੇ ਹੋ? ਕਿਹੋ ਜਿਹੀਆਂ ਡਾਕਟਰੀ ਸਹੂਲਤਾਂ ਹਨ? ਕੀ ਤੁਹਾਨੂੰ ਉੱਥੇ ਆਪਣਾ ਗੁਜ਼ਾਰਾ ਤੋਰਨ ਲਈ ਨੌਕਰੀ ਮਿਲ ਸਕਦੀ ਹੈ? ਫਿਰ ਇਹ ਚਿੱਠੀ ਜਾਂ ਚਿੱਠੀਆਂ ਆਪਣੀ ਕਲੀਸਿਯਾ ਦੀ ਸੇਵਾ ਕਮੇਟੀ ਨੂੰ ਦਿਓ। ਫਿਰ ਕਲੀਸਿਯਾ ਦੇ ਭਰਾ ਵੀ ਚਿੱਠੀ ਲਿਖ ਕੇ ਤੁਹਾਡੀ ਸਿਫ਼ਾਰਸ਼ ਕਰਨਗੇ ਅਤੇ ਇਹ ਚਿੱਠੀਆਂ ਉਨ੍ਹਾਂ ਬ੍ਰਾਂਚ ਆਫ਼ਿਸਾਂ ਨੂੰ ਭੇਜਣਗੇ ਜਿੱਥੇ ਤੁਸੀਂ ਜਾਣ ਬਾਰੇ ਸੋਚ ਰਹੇ ਹੋ। ਚਿੱਠੀਆਂ ਦੇ ਜਵਾਬ ਮਿਲਣ ਤੋਂ ਬਾਅਦ ਤੁਸੀਂ ਫ਼ੈਸਲਾ ਕਰ ਸਕੋਗੇ ਕਿ ਤੁਸੀਂ ਕਿੱਥੇ ਜ਼ਿਆਦਾ ਕੰਮ ਆਓਗੇ।
ਵਿਲੀ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਕਹਿੰਦਾ ਹੈ: “ਆਮ ਕਰਕੇ ਇਹੋ ਜਿਹੇ ਭੈਣ-ਭਰਾ ਕਾਮਯਾਬ ਹੁੰਦੇ ਹਨ ਜਿਨ੍ਹਾਂ ਨੇ ਪਹਿਲਾਂ ਦੇਸ਼ ਆ ਕੇ ਦੇਖਿਆ ਕਿ ਉਹ ਕਿਹੜੀ ਥਾਂ ਰਹਿ ਕੇ ਖ਼ੁਸ਼ ਹੋਣਗੇ। ਇਕ ਜੋੜੇ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਲਈ ਕਿਸੇ ਦੂਰ-ਦੁਰਾਡੇ ਇਲਾਕੇ ਵਿਚ ਰਹਿਣਾ ਜ਼ਿਆਦਾ ਮੁਸ਼ਕਲ ਸੀ। ਇਸ ਲਈ ਉਨ੍ਹਾਂ ਨੇ ਛੋਟੇ ਜਿਹੇ ਨਗਰ ਵਿਚ ਰਹਿਣ ਦਾ ਫ਼ੈਸਲਾ ਕੀਤਾ ਜਿੱਥੇ ਪ੍ਰਚਾਰਕਾਂ ਦੀ ਲੋੜ ਸੀ ਤੇ ਜਿੱਥੇ ਉਹ ਖ਼ੁਸ਼ ਵੀ ਰਹਿ ਸਕਦੇ ਸਨ।”
ਨਵੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ
ਆਪਣਾ ਦੇਸ਼ ਛੱਡ ਕੇ ਕਿਸੇ ਹੋਰ ਦੇਸ਼ ਜਾ ਕੇ ਰਹਿਣ ਨਾਲ ਕੁਝ ਮੁਸ਼ਕਲਾਂ ਤਾਂ ਜ਼ਰੂਰ ਆਉਣਗੀਆਂ। ਲੀਸਾ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਕਹਿੰਦੀ ਹੈ: “ਮੈਂ ਕਈ ਵਾਰ ਬਹੁਤ ਹੀ ਇਕੱਲੀ ਮਹਿਸੂਸ ਕਰਦੀ ਹਾਂ।” ਉਸ ਦੀ ਮਦਦ ਕਿਸ ਤਰ੍ਹਾਂ ਹੋਈ ਹੈ? ਉਹ ਕਲੀਸਿਯਾ ਦੇ ਭੈਣਾਂ-ਭਰਾਵਾਂ ਨਾਲ ਨਜ਼ਦੀਕੀਆਂ ਵਧਾਉਂਦੀ ਹੈ। ਉਸ ਨੇ ਤੈਅ ਕੀਤਾ ਕਿ ਉਹ ਸਾਰਿਆਂ ਦੇ ਨਾਂ ਜਾਣੇਗੀ। ਇਸ ਤਰ੍ਹਾਂ ਕਰਨ ਲਈ ਉਹ ਮੀਟਿੰਗਾਂ ਸ਼ੁਰੂ ਹੋਣ ਤੋਂ ਪਹਿਲਾਂ ਤੇ ਬਾਅਦ ਵਿਚ ਭੈਣਾਂ-ਭਰਾਵਾਂ ਨਾਲ ਮਿਲਦੀ-ਜੁਲਦੀ
ਸੀ। ਲੀਸਾ ਨੇ ਵੱਖੋ-ਵੱਖਰੇ ਭੈਣਾਂ-ਭਰਾਵਾਂ ਨਾਲ ਪ੍ਰਚਾਰ ਕੀਤਾ, ਉਨ੍ਹਾਂ ਨੂੰ ਆਪਣੇ ਘਰ ਬੁਲਾਇਆ ਤੇ ਇੱਦਾਂ ਉਸ ਨੇ ਨਵੇਂ ਦੋਸਤ ਬਣਾਏ। ਉਹ ਕਹਿੰਦੀ ਹੈ: “ਮੈਨੂੰ ਇੱਥੇ ਆਉਣ ਦਾ ਕੋਈ ਪਛਤਾਵਾ ਨਹੀਂ। ਯਹੋਵਾਹ ਨੇ ਮੈਨੂੰ ਢੇਰ ਸਾਰੀਆਂ ਬਰਕਤਾਂ ਦਿੱਤੀਆਂ ਹਨ।”ਪੌਲ ਅਤੇ ਮੈਗੀ ਨੇ ਆਪਣੇ ਬੱਚੇ ਵੱਡੇ ਹੋਣ ਤੇ ਉਹ ਘਰ ਛੱਡਣ ਦਾ ਫ਼ੈਸਲਾ ਕੀਤਾ ਜਿੱਥੇ ਉਹ 30 ਸਾਲਾਂ ਤੋਂ ਰਹਿ ਰਹੇ ਸਨ। ਪੌਲ ਦੱਸਦਾ ਹੈ ਕਿ “ਆਪਣਾ ਸਾਮਾਨ ਪਿੱਛੇ ਛੱਡਣਾ ਇੰਨਾ ਔਖਾ ਨਹੀਂ ਸੀ, ਪਰ ਆਪਣੇ ਪਰਿਵਾਰ ਤੋਂ ਦੂਰ ਹੋਣਾ ਬਹੁਤ ਹੀ ਮੁਸ਼ਕਲ ਸੀ। ਸਾਨੂੰ ਨਹੀਂ ਪਤਾ ਸੀ ਕਿ ਜੁਦਾਈ ਦਾ ਗਮ ਇੰਨਾ ਹੋਵੇਗਾ। ਜਹਾਜ਼ ਵਿਚ ਬੈਠ ਕੇ ਅਸੀਂ ਭੁੱਬਾਂ ਮਾਰ ਕੇ ਰੋਏ। ਅਸੀਂ ਹਿੰਮਤ ਹਾਰ ਸਕਦੇ ਸਾਂ ਕਿ ਇਹ ਕੰਮ ਸਾਡੇ ਤੋਂ ਨਹੀਂ ਹੋਣਾ। ਪਰ ਅਸੀਂ ਯਹੋਵਾਹ ’ਤੇ ਇਤਬਾਰ ਕੀਤਾ। ਨਵੇਂ ਦੋਸਤ ਬਣਾਉਣ ਨਾਲ ਸਾਡਾ ਹੌਸਲਾ ਵਧਿਆ ਤੇ ਅਸੀਂ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿ ਸਕੇ।”
ਗ੍ਰੈਗ ਤੇ ਕ੍ਰਿਸਟਲ ਨੇ ਕੈਨੇਡਾ ਤੋਂ ਨਮੀਬੀਆ ਜਾਣ ਦਾ ਫ਼ੈਸਲਾ ਕੀਤਾ ਕਿਉਂਕਿ ਉੱਥੇ ਦੀ ਮੁੱਖ ਬੋਲੀ ਅੰਗ੍ਰੇਜ਼ੀ ਹੈ। ਪਰ ਬਾਅਦ ਵਿਚ ਉਨ੍ਹਾਂ ਨੇ ਦੇਖਿਆ ਕਿ ਉੱਥੇ ਦੇ ਲੋਕਾਂ ਦੀ ਮਾਂ-ਬੋਲੀ ਸਿੱਖਣ ਵਿਚ ਫ਼ਾਇਦਾ ਹੋਵੇਗਾ। ਉਹ ਦੱਸਦੇ ਹਨ: “ਅਸੀਂ ਕਈ ਵਾਰ ਨਿਰਾਸ਼ ਹੋ ਜਾਂਦੇ ਸੀ। ਪਰ ਨਵੀਂ ਬੋਲੀ ਸਿੱਖਣ ਤੋਂ ਬਾਅਦ ਹੀ ਅਸੀਂ ਉੱਥੇ ਦੇ ਲੋਕਾਂ ਦਾ ਸਭਿਆਚਾਰ ਸਮਝ ਸਕੇ। ਉੱਥੇ ਦੇ ਰਹਿਣ ਵਾਲੇ ਭੈਣਾਂ-ਭਰਾਵਾਂ ਨਾਲ ਮਿਲ-ਜੁਲ ਕੇ ਸਾਡਾ ਦਿਲ ਲੱਗ ਗਿਆ।”
ਇਸ ਤਰ੍ਹਾਂ ਨਿਮਰਤਾ ਅਤੇ ਖ਼ੁਸ਼ੀ ਨਾਲ ਸੇਵਾ ਕਰ ਕੇ ਭਰਾਵਾਂ ’ਤੇ ਵੀ ਚੰਗਾ ਅਸਰ ਪੈ ਸਕਦਾ ਹੈ। ਜੈਨੀ ਆਇਰਲੈਂਡ ਵਿਚ ਜੰਮੀ-ਪਲੀ ਸੀ। ਉਹ ਬੜੇ ਪਿਆਰ ਨਾਲ ਉਨ੍ਹਾਂ ਪਰਿਵਾਰਾਂ ਨੂੰ ਚੇਤੇ ਕਰਦੀ ਹੈ ਜਿਨ੍ਹਾਂ ਨੇ ਉੱਥੇ ਆ ਕੇ ਸੇਵਾ ਕੀਤੀ। ਉਹ ਕਹਿੰਦੀ ਹੈ: “ਭਾਵੇਂ ਉਹ ਮਹਿਮਾਨ ਸਨ, ਪਰ ਉਨ੍ਹਾਂ ਨੇ ਦੂਸਰਿਆਂ ਦੀ ਸਹਾਇਤਾ ਕੀਤੀ। ਉਹ ਸੇਵਾ ਕਰਨ ਆਏ ਸਨ, ਸੇਵਾ ਕਰਾਉਣ ਨਹੀਂ। ਉਹ ਇੰਨੇ ਜੋਸ਼ੀਲੇ ਤੇ ਖ਼ੁਸ਼ ਸਨ ਕਿ ਮੈਂ ਵੀ ਉਨ੍ਹਾਂ ਵਰਗੀ ਬਣਨਾ ਚਾਹੁੰਦੀ ਸੀ।” ਜੈਨੀ ਹੁਣ ਆਪਣੇ ਪਤੀ ਨਾਲ ਗੈਂਬੀਆ ਵਿਚ ਮਿਸ਼ਨਰੀ ਵਜੋਂ ਸੇਵਾ ਕਰਦੀ ਹੈ।
“ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ”
ਜਦ ਪੌਲੁਸ ਮਕਦੂਨਿਯਾ ਨੂੰ ਗਿਆ ਸੀ, ਤਾਂ ਉਸ ਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ। ਇਸ ਤੋਂ ਲਗਭਗ ਦਸ ਸਾਲ ਬਾਅਦ ਉਸ ਨੇ ਫ਼ਿਲਿੱਪੈ ਦੇ ਭੈਣਾਂ-ਭਰਾਵਾਂ ਨੂੰ ਲਿਖਿਆ: “ਮੈਂ ਜਦ ਕਦੇ ਤੁਹਾਨੂੰ ਚੇਤੇ ਕਰਦਾ ਹਾਂ ਤਾਂ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ।”—ਫ਼ਿਲਿ. 1:3.
ਟ੍ਰੇਵਰ ਤੇ ਐਮਿਲੀ ਪਹਿਲਾਂ ਮਲਾਵੀ ਵਿਚ ਸੇਵਾ ਕਰਦੇ ਹੁੰਦੇ ਸਨ ਤੇ ਬਾਅਦ ਵਿਚ ਉਨ੍ਹਾਂ ਨੂੰ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਜਾਣ ਦਾ ਸੱਦਾ ਮਿਲਿਆ। ਉਹ ਦੱਸਦੇ ਹਨ: “ਕਦੀ-ਕਦੀ ਅਸੀਂ ਸੋਚਦੇ ਸੀ ਕਿ ਸਾਡਾ ਫ਼ੈਸਲਾ ਸਹੀ ਸੀ ਜਾਂ ਨਹੀਂ, ਫਿਰ ਵੀ ਅਸੀਂ ਖ਼ੁਸ਼ ਸੀ। ਇਕ-ਦੂਜੇ ਦੇ ਜ਼ਿਆਦਾ ਕਰੀਬ ਆਉਣ ਦੇ ਨਾਲ-ਨਾਲ ਅਸੀਂ ਯਹੋਵਾਹ ਦੀ ਮਿਹਰ ਵੀ ਪਾਈ।” ਗ੍ਰੈਗ ਤੇ ਕ੍ਰਿਸਟਲ ਦਾ ਕਹਿਣਾ ਹੈ ਕਿ “ਸਾਨੂੰ ਹੋਰ ਕਿਸੇ ਵੀ ਕੰਮ ਤੋਂ ਇੰਨੀ ਜ਼ਿਆਦਾ ਖ਼ੁਸ਼ੀ ਨਹੀਂ ਮਿਲੀ।”
ਇਹ ਸੱਚ ਹੈ ਕਿ ਸਾਰੇ ਵਿਦੇਸ਼ ਜਾ ਕੇ ਸੇਵਾ ਨਹੀਂ ਕਰ ਸਕਦੇ। ਹੋ ਸਕਦਾ ਹੈ ਕਿ ਕਈਆਂ ਲਈ ਆਪਣੇ ਹੀ ਦੇਸ਼ ਵਿਚ ਅਜਿਹੇ ਇਲਾਕੇ ਵਿਚ ਸੇਵਾ ਕਰਨੀ ਬਿਹਤਰ ਹੋਵੇ ਜਿੱਥੇ ਪ੍ਰਚਾਰਕਾਂ ਦੀ ਲੋੜ ਹੈ। ਦੂਜੇ ਸ਼ਾਇਦ ਆਪਣੇ ਘਰ ਦੇ ਨੇੜੇ ਹੀ ਕਿਸੇ ਹੋਰ ਕਲੀਸਿਯਾ ਵਿਚ ਸੇਵਾ ਕਰ ਸਕਣ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਦਿਲ ਲਾ ਕੇ ਯਹੋਵਾਹ ਦੀ ਸੇਵਾ ਕਰੋ। (ਕੁਲੁ. 3:23) ਫਿਰ ਤੁਸੀਂ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹੋਵੋਗੇ: “ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸ ਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ।”—ਕਹਾ. 10:22.
[ਸਫ਼ਾ 5 ਉੱਤੇ ਡੱਬੀ/ਤਸਵੀਰ]
ਆਪਣੇ-ਆਪ ਨੂੰ ਜਾਂਚੋ
ਜੇ ਤੁਸੀਂ ਕਿਸੇ ਹੋਰ ਇਲਾਕੇ ਜਾਂ ਦੇਸ਼ ਵਿਚ ਸੇਵਾ ਕਰਨੀ ਚਾਹੁੰਦੇ ਹੋ, ਤਾਂ ਪਹਿਲਾਂ ਆਪਣੀ ਜਾਂਚ ਕਰੋ। ਹੇਠਾਂ ਲਿਖੇ ਸਵਾਲਾਂ ਦੇ ਸਹੀ-ਸਹੀ ਜਵਾਬ ਦਿਓ ਤੇ ਇਨ੍ਹਾਂ ਬਾਰੇ ਪ੍ਰਾਰਥਨਾ ਕਰ ਕੇ ਸੋਚੋ ਕਿ ਤੁਸੀਂ ਸੱਚ-ਮੁੱਚ ਕਿਤੇ ਹੋਰ ਜਾਣ ਲਈ ਤਿਆਰ ਹੋ ਕਿ ਨਹੀਂ। ਪਹਿਰਾਬੁਰਜ ਰਸਾਲੇ ਦੇ ਪਿਛਲੇ ਲੇਖਾਂ ਵਿਚ ਦਿੱਤੀ ਜਾਣਕਾਰੀ ਤੁਹਾਡੀ ਮਦਦ ਕਰ ਸਕੇਗੀ।
• ਕੀ ਮੈਂ ਰੱਬ ਦੀ ਸੇਵਾ ਨੂੰ ਪਹਿਲ ਦਿੰਦਾ ਹਾਂ?—“ਖ਼ੁਸ਼ੀ ਪ੍ਰਾਪਤ ਕਰਨ ਦੇ ਕਦਮ” (15 ਅਕਤੂਬਰ 1997, ਸਫ਼ਾ 6)
• ਕੀ ਮੈਂ ਚੰਗਾ ਪ੍ਰਚਾਰਕ ਹਾਂ?—“ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੋ” (1 ਜੁਲਾਈ 2000, ਸਫ਼ਾ 11)
• ਕੀ ਮੈਂ ਆਪਣੇ ਪਰਿਵਾਰ ਤੇ ਦੋਸਤਾਂ ਤੋਂ ਦੂਰ ਰਹਿ ਸਕਦਾ ਹਾਂ?—“ਕੀ ਤੁਸੀਂ ਵਿਦੇਸ਼ ਵਿਚ ਸੇਵਾ ਕਰ ਸਕਦੇ ਹੋ?” (15 ਅਕਤੂਬਰ 1999, ਸਫ਼ਾ 26)
• ਕੀ ਮੈਂ ਨਵੀਂ ਬੋਲੀ ਸਿੱਖ ਸਕਦਾ ਹਾਂ?—“ਓਪਰੀ ਭਾਸ਼ਾ ਦੀ ਕਲੀਸਿਯਾ ਵਿਚ ਸੇਵਾ” (15 ਮਾਰਚ 2006, ਸਫ਼ਾ 17)
• ਕੀ ਮੈਂ ਆਪਣਾ ਗੁਜ਼ਾਰਾ ਕਰ ਸਕਾਂਗਾ?—“ਕੀ ਤੁਸੀਂ ਵਿਦੇਸ਼ ਵਿਚ ਸੇਵਾ ਕਰ ਸਕਦੇ ਹੋ?” (15 ਅਕਤੂਬਰ 1999, ਸਫ਼ਾ 23)
[ਸਫ਼ਾ 6 ਉੱਤੇ ਤਸਵੀਰ]
ਨਿਮਰਤਾ ਅਤੇ ਖ਼ੁਸ਼ੀ ਨਾਲ ਸੇਵਾ ਕਰ ਕੇ ਭਰਾਵਾਂ ’ਤੇ ਚੰਗਾ ਅਸਰ ਪੈ ਸਕਦਾ ਹੈ
[ਸਫ਼ਾ 7 ਉੱਤੇ ਤਸਵੀਰ]
ਜਿਹੜੇ ਸੇਵਾ ਕਰਨ ਆਉਂਦੇ ਹਨ, ਉਹ ਕਾਮਯਾਬ ਹੁੰਦੇ ਹਨ