ਯਹੋਵਾਹ ਦਾ ਰਾਜ ਹੀ ਸਹੀ ਹੈ!
ਯਹੋਵਾਹ ਦਾ ਰਾਜ ਹੀ ਸਹੀ ਹੈ!
“ਅੱਤ ਮਹਾਨ ਮਨੁੱਖਾਂ ਦੇ ਰਾਜ ਵਿੱਚ ਸਰਦਾਰੀ ਕਰਦਾ ਹੈ।”—ਦਾਨੀ. 4:17.
1, 2. ਕਿਨ੍ਹਾਂ ਕੁਝ ਕਾਰਨਾਂ ਕਰਕੇ ਇਨਸਾਨਾਂ ਦਾ ਰਾਜ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ?
ਇਸ ਵਿਚ ਕੋਈ ਸ਼ੱਕ ਨਹੀਂ ਕਿ ਮਨੁੱਖੀ ਰਾਜ ਨਾਕਾਮ ਹੋ ਚੁੱਕਾ ਹੈ! ਇਹ ਇਸ ਲਈ ਨਾਕਾਮ ਹੋਇਆ ਹੈ ਕਿਉਂਕਿ ਇਨਸਾਨਾਂ ਕੋਲ ਉਹ ਬੁੱਧ ਨਹੀਂ ਹੈ ਜੋ ਸਫ਼ਲ ਰਾਜ ਲਈ ਜ਼ਰੂਰੀ ਹੈ। ਅੱਜ ਇਨਸਾਨਾਂ ਦਾ ਰਾਜ ਜ਼ਿਆਦਾ ਅਸਫ਼ਲ ਰਿਹਾ ਹੈ ਕਿਉਂਕਿ ਬਹੁਤ ਸਾਰੇ ਹਾਕਮ “ਆਪ ਸੁਆਰਥੀ, ਮਾਇਆ ਦੇ ਲੋਭੀ, ਸ਼ੇਖ਼ੀਬਾਜ਼, ਹੰਕਾਰੀ, ਕੁਫ਼ਰ ਬਕਣ ਵਾਲੇ, ਨਾਸ਼ੁਕਰੇ, ਅਪਵਿੱਤਰ, ਨਿਰਮੋਹ, ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ, ਕਰੜੇ, ਨੇਕੀ ਦੇ ਵੈਰੀ, ਨਿਮਕ ਹਰਾਮ, ਕਾਹਲੇ, ਘਮੰਡੀ, ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ” ਹਨ।—2 ਤਿਮੋ. 3:2-4.
2 ਬਹੁਤ ਚਿਰ ਪਹਿਲਾਂ ਸਾਡੇ ਪਹਿਲੇ ਮਾਂ-ਬਾਪ ਨੇ ਪਰਮੇਸ਼ੁਰ ਦੀ ਹਕੂਮਤ ਨੂੰ ਠੁਕਰਾ ਦਿੱਤਾ। ਉਨ੍ਹਾਂ ਨੇ ਸੋਚਿਆ ਹੋਣਾ ਕਿ ਇੱਦਾਂ ਕਰਨ ਨਾਲ ਉਹ ਆਪਣੇ ਹਿਸਾਬ ਨਾਲ ਜ਼ਿੰਦਗੀ ਜੀਣਗੇ। ਪਰ ਅਸਲ ਵਿਚ ਉਹ ਸ਼ਤਾਨ ਦੇ ਰਾਜ ਅਧੀਨ ਹੋ ਗਏ ਸਨ। ਉਦੋਂ ਤੋਂ ਯਾਨੀ ਛੇ ਹਜ਼ਾਰ ਸਾਲਾਂ ਤੋਂ ‘ਜਗਤ ਦੇ ਸਰਦਾਰ’ ਸ਼ਤਾਨ ਦੇ ਅਸਰ ਹੇਠ ਇਨਸਾਨਾਂ ਨੇ ਰਾਜ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਮਾੜੇ ਰਾਜ ਦੇ ਨਤੀਜੇ ਵਜੋਂ ਲੋਕਾਂ ਦਾ ਬੁਰਾ ਹਾਲ ਹੈ। (ਯੂਹੰ. 12:31) ਇਸ ਬਾਰੇ ਇਕ ਕਿਤਾਬ (The Oxford History of the Twentieth Century) ਕਹਿੰਦੀ ਹੈ ਕਿ “ਸਮੱਸਿਆਵਾਂ ਤੋਂ ਬਗੈਰ ਦੁਨੀਆਂ ਦੇ ਸੁਪਨੇ ਲੈਣੇ” ਫਜ਼ੂਲ ਹਨ। ਫਿਰ ਇਹ ਕਿਤਾਬ ਕਹਿੰਦੀ ਹੈ: “ਇੱਦਾਂ ਦੀ ਦੁਨੀਆਂ ਕਦੇ ਨਹੀਂ ਆਵੇਗੀ, ਪਰ ਜੇ ਅਸੀਂ ਇੱਦਾਂ ਦੀ ਦੁਨੀਆਂ ਬਣਾਉਣ ਦੀ ਕੋਸ਼ਿਸ਼ ਕਰਾਂਗੇ, ਤਾਂ ਅੰਜਾਮ ਇਹ ਹੋਵੇਗਾ ਕਿ ਹਰ ਪਾਸੇ ਤਬਾਹੀ ਮੱਚ ਜਾਵੇਗੀ, ਤਾਨਾਸ਼ਾਹੀ ਸਰਕਾਰਾਂ ਬਣਨਗੀਆਂ ਅਤੇ ਘੋਰ ਯੁੱਧ ਹੋਣਗੇ।” ਇਸ ਗੱਲ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਨਸਾਨਾਂ ਦਾ ਰਾਜ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ!
3. ਜੇ ਆਦਮ ਤੇ ਹੱਵਾਹ ਪਾਪ ਨਾ ਕਰਦੇ, ਤਾਂ ਯਹੋਵਾਹ ਨੇ ਕਿਸ ਤਰੀਕੇ ਨਾਲ ਇਨਸਾਨਾਂ ’ਤੇ ਰਾਜ ਕਰਨਾ ਸੀ?
ਰਸੂ. 10:34; 1 ਯੂਹੰ. 4:8) ਨਾਲੇ ਜੇ ਉਹ ਪਰਮੇਸ਼ੁਰ ਦੇ ਅਧੀਨ ਰਹਿੰਦੇ, ਤਾਂ ਉਸ ਦੀ ਬੁੱਧ ਅਨੁਸਾਰ ਚੱਲ ਕੇ ਉਨ੍ਹਾਂ ਨੂੰ ਫ਼ਾਇਦੇ ਹੁੰਦੇ। ਉਨ੍ਹਾਂ ਨੇ ਉਹ ਗ਼ਲਤੀਆਂ ਨਹੀਂ ਸੀ ਕਰਨੀਆਂ ਜੋ ਉਨ੍ਹਾਂ ਨੇ ਆਪਣਾ ਰਾਜ ਚਲਾ ਕੇ ਕੀਤੀਆਂ ਹਨ। ਪਰਮੇਸ਼ੁਰ ਦੇ ਰਾਜ ਵਿਚ “ਸਾਰੇ ਜੀਆਂ ਦੀ ਇੱਛਿਆ ਪੂਰੀ” ਹੋਣੀ ਸੀ। (ਜ਼ਬੂ. 145:16) ਇਹ ਰਾਜ ਇਨਸਾਨਾਂ ਲਈ ਬਿਲਕੁਲ ਸਹੀ ਸੀ! (ਬਿਵ. 32:4) ਅਫ਼ਸੋਸ, ਇਨਸਾਨਾਂ ਨੇ ਇਸ ਰਾਜ ਦੇ ਅਧੀਨ ਨਾ ਹੋਣਾ ਚਾਹਿਆ।
3 ਕਿੰਨੇ ਦੁੱਖ ਦੀ ਗੱਲ ਹੈ ਕਿ ਸਾਡੇ ਪਹਿਲੇ ਮਾਂ-ਬਾਪ ਨੇ ਪਰਮੇਸ਼ੁਰ ਦੀ ਹਕੂਮਤ ਠੁਕਰਾਈ ਜੋ ਹਮੇਸ਼ਾ ਸਫ਼ਲ ਰਹੇਗੀ! ਜੇ ਆਦਮ ਤੇ ਹੱਵਾਹ ਵਫ਼ਾਦਾਰ ਰਹਿੰਦੇ, ਤਾਂ ਯਹੋਵਾਹ ਨੇ ਧਰਤੀ ਉੱਤੇ ਕਿਸ ਤਰੀਕੇ ਨਾਲ ਰਾਜ ਕਰਨਾ ਸੀ? ਸਾਨੂੰ ਪਤਾ ਨਹੀਂ। ਪਰ ਸਾਨੂੰ ਇਹ ਪਤਾ ਹੈ ਕਿ ਪਰਮੇਸ਼ੁਰ ਦੇ ਰਾਜ ਅਧੀਨ ਸਾਰੀ ਮਨੁੱਖਜਾਤੀ ਪਿਆਰ ਨਾਲ ਰਹਿੰਦੀ ਤੇ ਕੋਈ ਪੱਖਪਾਤ ਨਹੀਂ ਸੀ ਹੋਣਾ। (4. ਸ਼ਤਾਨ ਨੂੰ ਕਿਸ ਹੱਦ ਤਕ ਰਾਜ ਕਰਨ ਦੀ ਇਜਾਜ਼ਤ ਮਿਲੀ ਹੈ?
4 ਇਹ ਤਾਂ ਠੀਕ ਹੈ ਕਿ ਯਹੋਵਾਹ ਨੇ ਇਨਸਾਨਾਂ ਨੂੰ ਖ਼ੁਦ ਰਾਜ ਕਰਨ ਦੀ ਆਗਿਆ ਦਿੱਤੀ ਹੈ, ਪਰ ਉਸ ਨੇ ਕਦੇ ਵੀ ਆਪਣਾ ਰਾਜ ਕਰਨ ਦਾ ਹੱਕ ਨਹੀਂ ਤਿਆਗਿਆ। ਇਕ ਜ਼ਮਾਨੇ ਵਿਚ ਬਾਬਲ ਦੇ ਰਾਜੇ ਨੂੰ ਵੀ ਮੰਨਣਾ ਪਿਆ ਸੀ ਕਿ “ਅੱਤ ਮਹਾਨ ਮਨੁੱਖਾਂ ਦੇ ਰਾਜ ਵਿੱਚ ਸਰਦਾਰੀ ਕਰਦਾ ਹੈ।” (ਦਾਨੀ. 4:17) ਸੋ ਹੁਣ ਭਾਵੇਂ ਜੋ ਮਰਜ਼ੀ ਹੋ ਰਿਹਾ ਹੈ, ਪਰ ਅਖ਼ੀਰ ਵਿਚ ਯਹੋਵਾਹ ਦੇ ਰਾਜ ਰਾਹੀਂ ਉਸ ਦੀ ਹੀ ਮਰਜ਼ੀ ਪੂਰੀ ਹੋਵੇਗੀ। (ਮੱਤੀ 6:10) ਯਹੋਵਾਹ ਨੇ ਸ਼ਤਾਨ ਨੂੰ ‘ਇਸ ਜੁੱਗ ਦਾ ਈਸ਼ੁਰ’ ਬਣਨ ਦੀ ਇਜਾਜ਼ਤ ਦਿੱਤੀ ਹੈ ਤਾਂਕਿ ਸ਼ਤਾਨ ਨੂੰ ਅਦਨ ਦੇ ਬਾਗ਼ ਵਿਚ ਉਠਾਏ ਸਵਾਲ ਦਾ ਜਵਾਬ ਮਿਲ ਸਕੇ। (2 ਕੁਰਿੰ. 4:4; 1 ਯੂਹੰ. 5:19) ਯਹੋਵਾਹ ਨੇ ਉਸ ਲਈ ਇਕ ਹੱਦ ਠਹਿਰਾਈ ਹੈ ਜਿਸ ਨੂੰ ਉਹ ਟੱਪ ਨਹੀਂ ਸਕਦਾ। (2 ਇਤ. 20:6; ਅੱਯੂਬ 1:11, 12; 2:3-6 ਦੇਖੋ।) ਹਾਲਾਂਕਿ ਦੁਨੀਆਂ ਉੱਤੇ ਪਰਮੇਸ਼ੁਰ ਦੇ ਦੁਸ਼ਮਣ ਦਾ ਰਾਜ ਹੈ, ਫਿਰ ਵੀ ਦੁਨੀਆਂ ਵਿਚ ਕੁਝ ਅਜਿਹੇ ਇਨਸਾਨ ਹਨ ਜੋ ਯਹੋਵਾਹ ਦੇ ਅਧੀਨ ਹੋਣਾ ਚਾਹੁੰਦੇ ਹਨ।
ਇਸਰਾਏਲ ਉੱਤੇ ਪਰਮੇਸ਼ੁਰ ਦਾ ਰਾਜ
5. ਇਸਰਾਏਲੀਆਂ ਨੇ ਯਹੋਵਾਹ ਨਾਲ ਕੀ ਵਾਅਦਾ ਕੀਤਾ?
5 ਹਾਬਲ ਤੋਂ ਲੈ ਕੇ ਮੂਸਾ ਦੇ ਜ਼ਮਾਨੇ ਤਕ ਕੁਝ ਵਫ਼ਾਦਾਰ ਲੋਕ ਪਰਮੇਸ਼ੁਰ ਦੀ ਭਗਤੀ ਕਰ ਰਹੇ ਸਨ। (ਇਬ. 11:4-22) ਮੂਸਾ ਦੇ ਜ਼ਮਾਨੇ ਵਿਚ ਪਰਮੇਸ਼ੁਰ ਨੇ ਯਾਕੂਬ ਦੇ ਘਰਾਣੇ ਨਾਲ ਨੇਮ ਬੰਨ੍ਹਿਆ। ਇਸ ਤਰ੍ਹਾਂ ਇਸਰਾਏਲ ਦੀ ਕੌਮ ਉੱਭਰ ਕੇ ਸਾਮ੍ਹਣੇ ਆਈ। ਇਸਰਾਏਲੀਆਂ ਨੇ 1513 ਈਸਵੀ ਪੂਰਵ ਵਿਚ ਯਹੋਵਾਹ ਨੂੰ ਆਪਣਾ ਰਾਜਾ ਮੰਨ ਲਿਆ। ਉਨ੍ਹਾਂ ਨੇ ਵਾਅਦਾ ਕੀਤਾ: “ਸਭ ਕੁਝ ਜੋ ਯਹੋਵਾਹ ਬੋਲਿਆ ਹੈ ਅਸੀਂ ਕਰਾਂਗੇ। ਤਾਂ ਮੂਸਾ ਨੇ ਪਰਜਾ ਦੀਆਂ ਗੱਲਾਂ ਯਹੋਵਾਹ ਦੇ ਅੱਗੇ ਰੱਖੀਆਂ।”—ਕੂਚ 19:8.
6, 7. ਇਸਰਾਏਲੀਆਂ ਦੇ ਜ਼ਮਾਨੇ ਵਿਚ ਯਹੋਵਾਹ ਦਾ ਰਾਜ ਕਿਹੋ ਜਿਹਾ ਸੀ?
6 ਯਹੋਵਾਹ ਨੇ ਇਸਰਾਏਲੀਆਂ ਨੂੰ ਐਵੇਂ ਨਹੀਂ ਚੁਣਿਆ ਸੀ, ਸਗੋਂ ਕਿਸੇ ਮਕਸਦ ਨਾਲ ਚੁਣਿਆ ਸੀ। (ਬਿਵਸਥਾ ਸਾਰ ਪੜ੍ਹੋ।) ਯਹੋਵਾਹ ਦੇ ਲੋਕ ਬਣਨ ਦਾ ਉਨ੍ਹਾਂ ਨੂੰ ਫ਼ਾਇਦਾ ਹੋਣਾ ਸੀ। ਪਰ ਇਕ ਹੋਰ ਜ਼ਰੂਰੀ ਗੱਲ ਕਰਕੇ ਵੀ ਯਹੋਵਾਹ ਨੇ ਉਨ੍ਹਾਂ ਨੂੰ ਚੁਣਿਆ ਸੀ। ਯਹੋਵਾਹ ਨੇ ਆਪਣਾ ਨਾਂ ਰੌਸ਼ਨ ਕਰਨਾ ਸੀ ਅਤੇ ਸਾਬਤ ਕਰਨਾ ਸੀ ਕਿ ਉਹੀ ਸਾਰੇ ਜਹਾਨ ਦਾ ਮਾਲਕ ਹੈ। ਇਨ੍ਹਾਂ ਇਸਰਾਏਲੀਆਂ ਨੇ ਗਵਾਹੀ ਦੇਣੀ ਸੀ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ। ( 7:7, 8ਯਸਾ. 43:10; 44:6-8) ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਇੱਕ ਪਵਿੱਤ੍ਰ ਪਰਜਾ ਹੋ ਅਤੇ ਯਹੋਵਾਹ ਨੇ ਤੁਹਾਨੂੰ ਚੁਣ ਲਿਆ ਕਿ ਤੁਸੀਂ ਪਿਰਥਵੀ ਦੀਆਂ ਸਾਰੀਆਂ ਉੱਮਤਾਂ ਵਿੱਚੋਂ ਉਸ ਦੀ ਇੱਕ ਅਣੋਖੀ ਉੱਮਤ ਹੋਵੋ।”—ਬਿਵ. 14:2.
7 ਉਨ੍ਹਾਂ ’ਤੇ ਰਾਜ ਕਰਦਿਆਂ ਯਹੋਵਾਹ ਨੇ ਚੇਤੇ ਰੱਖਿਆ ਕਿ ਉਹ ਭੁੱਲਣਹਾਰ ਸਨ। ਉਸ ਦੇ ਕਾਇਦੇ-ਕਾਨੂੰਨ ਖਰੇ ਸਨ ਜਿਨ੍ਹਾਂ ਤੋਂ ਯਹੋਵਾਹ ਦੇ ਗੁਣ ਝਲਕਦੇ ਸਨ। ਜਿਹੜੇ ਕਾਨੂੰਨ ਯਹੋਵਾਹ ਨੇ ਮੂਸਾ ਰਾਹੀਂ ਉਨ੍ਹਾਂ ਨੂੰ ਦਿੱਤੇ ਸਨ, ਉਨ੍ਹਾਂ ਤੋਂ ਜ਼ਾਹਰ ਹੁੰਦਾ ਹੈ ਕਿ ਯਹੋਵਾਹ ਪਵਿੱਤਰ ਹੈ, ਇਨਸਾਫ਼ ਨਾਲ ਪਿਆਰ ਕਰਦਾ ਹੈ, ਮਾਫ਼ ਕਰਨ ਨੂੰ ਤਿਆਰ ਰਹਿੰਦਾ ਅਤੇ ਧੀਰਜ ਤੋਂ ਕੰਮ ਲੈਂਦਾ ਹੈ। ਯਹੋਸ਼ੁਆ ਅਤੇ ਉਸ ਦੇ ਜ਼ਮਾਨੇ ਦੇ ਲੋਕੀ ਵੀ ਯਹੋਵਾਹ ਦੇ ਹੁਕਮਾਂ ਨੂੰ ਮੰਨਦੇ ਸਨ ਜਿਸ ਕਰਕੇ ਉਨ੍ਹਾਂ ਨੂੰ ਹਰ ਪਾਸਿਓਂ ਸ਼ਾਂਤੀ ਮਿਲੀ ਅਤੇ ਉਨ੍ਹਾਂ ’ਤੇ ਯਹੋਵਾਹ ਦੀ ਮਿਹਰ ਰਹੀ। (ਯਹੋ. 24:21, 22, 31) ਉਸ ਜ਼ਮਾਨੇ ਵਿਚ ਇਹੀ ਜ਼ਾਹਰ ਹੋਇਆ ਕਿ ਯਹੋਵਾਹ ਹੀ ਸਫ਼ਲਤਾ ਨਾਲ ਰਾਜ ਕਰ ਸਕਦਾ ਹੈ।
ਇਨਸਾਨਾਂ ਨੂੰ ਖ਼ੁਦ ਰਾਜ ਕਰਨ ਦੀ ਭਾਰੀ ਕੀਮਤ ਚੁਕਾਉਣੀ ਪਈ
8, 9. ਇਸਰਾਏਲੀਆਂ ਨੇ ਮੂਰਖਤਾ ਨਾਲ ਕਿਹੜੀ ਮੰਗ ਕੀਤੀ ਅਤੇ ਇਸ ਦੇ ਨਤੀਜੇ ਕੀ ਨਿਕਲੇ?
8 ਇਸਰਾਏਲੀਆਂ ਨੇ ਵਾਰ-ਵਾਰ ਯਹੋਵਾਹ ਦੀ ਹਕੂਮਤ ਨੂੰ ਠੁਕਰਾਇਆ ਜਿਸ ਕਰਕੇ ਉਹ ਉਸ ਦੀ ਮਿਹਰ ਗੁਆ ਬੈਠੇ। ਫਿਰ ਉਹ ਸਮਾਂ ਵੀ ਆਇਆ ਜਦੋਂ ਉਨ੍ਹਾਂ ਨੇ ਸਮੂਏਲ ਨੂੰ ਕਿਹਾ ਕਿ ਉਹ ਕਿਸੇ ਇਨਸਾਨ ਨੂੰ ਉਨ੍ਹਾਂ ਦਾ ਰਾਜਾ ਬਣਾਵੇ। ਯਹੋਵਾਹ ਨੇ ਸਮੂਏਲ ਨੂੰ ਉਨ੍ਹਾਂ ਦੀ ਗੱਲ ਮੰਨ ਲੈਣ ਲਈ ਕਿਹਾ। ਪਰ ਯਹੋਵਾਹ ਨੇ ਇਹ ਵੀ ਕਿਹਾ: “ਉਨ੍ਹਾਂ ਨੇ ਤੈਨੂੰ ਨਹੀਂ ਤਿਆਗ ਦਿੱਤਾ ਸਗੋਂ ਮੈਨੂੰ ਤਿਆਗ ਦਿੱਤਾ ਹੈ ਜੋ ਮੈਂ ਉਨ੍ਹਾਂ ਉੱਤੇ ਰਾਜ ਨਾ ਕਰਾਂ।” (1 ਸਮੂ. 8:7) ਯਹੋਵਾਹ ਨੇ ਉਨ੍ਹਾਂ ਨੂੰ ਰਾਜਾ ਤਾਂ ਚੁਣ ਲੈਣ ਦਿੱਤਾ, ਪਰ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਕਿ ਇਸ ਦੀ ਉਨ੍ਹਾਂ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ।—1 ਸਮੂਏਲ 8:9-18 ਪੜ੍ਹੋ।
9 ਇਤਿਹਾਸ ਗਵਾਹ ਹੈ ਕਿ ਯਹੋਵਾਹ ਦੀ ਗੱਲ ਸਹੀ ਸੀ। ਇਸਰਾਏਲ ਉੱਤੇ ਇਨਸਾਨ ਦਾ ਰਾਜ ਹੋਣ ਕਰਕੇ ਕਈ ਮੁਸ਼ਕਲਾਂ ਆਈਆਂ, ਖ਼ਾਸਕਰ ਉਦੋਂ ਜਦੋਂ ਰਾਜਾ ਯਹੋਵਾਹ ਤੋਂ ਮੂੰਹ ਮੋੜ ਲੈਂਦਾ ਸੀ। ਤਾਂ ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਸਦੀਆਂ ਤੋਂ ਯਹੋਵਾਹ ਨੂੰ ਨਾ ਮੰਨਣ ਵਾਲੇ ਇਨਸਾਨਾਂ ਦੀਆਂ ਸਰਕਾਰਾਂ ਚੰਗੇ ਹਾਲਾਤ ਪੈਦਾ ਕਰਨ ਵਿਚ ਕਾਮਯਾਬ ਨਹੀਂ ਹੋਈਆਂ। ਅੱਜ ਕਈ ਨੇਤਾ ਸ਼ਾਂਤੀ ਅਤੇ ਸੁਰੱਖਿਆ ਕਾਇਮ ਕਰਨ ਦੇ ਜਤਨ ਕਰਦੇ ਹਨ। ਉਹ ਰੱਬ ਨੂੰ ਦੁਆ ਕਰ ਕੇ ਆਪਣੇ ਜਤਨਾਂ ’ਤੇ ਬਰਕਤ ਮੰਗਦੇ ਹਨ। ਪਰ ਰੱਬ ਉਨ੍ਹਾਂ ਨੂੰ ਬਰਕਤ ਕਿਵੇਂ ਦੇ ਸਕਦਾ ਹੈ ਜੋ ਉਸ ਦੀ ਹਕੂਮਤ ਦੇ ਅਧੀਨ ਨਹੀਂ ਹੋਣਾ ਚਾਹੁੰਦੇ?—ਜ਼ਬੂ. 2:10-12.
ਪਰਮੇਸ਼ੁਰ ਦੇ ਰਾਜ ਅਧੀਨ ਨਵੀਂ ਕੌਮ
10. ਪਰਮੇਸ਼ੁਰ ਨੇ ਇਸਰਾਏਲ ਦੀ ਥਾਂ ਹੋਰ ਕੌਮ ਕਿਉਂ ਚੁਣੀ?
10 ਇਸਰਾਏਲੀ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਨਹੀਂ ਕਰਨਾ ਚਾਹੁੰਦੇ ਸਨ। ਬਾਅਦ ਵਿਚ ਉਨ੍ਹਾਂ ਨੇ ਪਰਮੇਸ਼ੁਰ ਦੇ ਚੁਣੇ ਹੋਏ ਮਸੀਹਾ ਨੂੰ ਠੁਕਰਾ ਦਿੱਤਾ। ਇਸ ਕਰਕੇ ਯਹੋਵਾਹ ਨੇ ਵੀ ਉਨ੍ਹਾਂ ਨੂੰ ਠੁਕਰਾ ਦਿੱਤਾ ਅਤੇ ਉਨ੍ਹਾਂ ਦੀ ਥਾਂ ਲੋਕਾਂ ਦੇ ਇਕ ਸਮੂਹ ਨੂੰ ਚੁਣ ਲਿਆ ਜੋ ਨਵੀਂ ਕੌਮ ਬਣੀ। ਨਤੀਜੇ ਵਜੋਂ 33 ਈਸਵੀ ਵਿਚ ਯਹੋਵਾਹ ਦੇ ਮਸਹ ਕੀਤੇ ਹੋਏ ਸੇਵਕਾਂ ਦੀ ਮਸੀਹੀ ਕਲੀਸਿਯਾ ਬਣ ਕੇ ਸਾਮ੍ਹਣੇ ਆਈ। ਦਰਅਸਲ ਇਹੀ ਕਲੀਸਿਯਾ ਨਵੀਂ ਕੌਮ ਸੀ ਜੋ ਯਹੋਵਾਹ ਦੀ ਹਕੂਮਤ ਅਧੀਨ ਹੋਈ। ਪੌਲੁਸ ਨੇ ਇਸ ਨੂੰ ‘ਪਰਮੇਸ਼ੁਰ ਦਾ ਇਸਰਾਏਲ’ ਕਿਹਾ।—ਗਲਾ. 6:16.
11, 12. ਅਗਵਾਈ ਸੰਬੰਧੀ ਪੁਰਾਣੀ ਇਸਰਾਏਲੀ ਕੌਮ ਅਤੇ “ਪਰਮੇਸ਼ੁਰ ਦੇ ਇਸਰਾਏਲ” ਵਿਚ ਕਿਹੜੀਆਂ ਕੁਝ ਸਮਾਨਤਾਵਾਂ ਹਨ?
11 ਪੁਰਾਣੀ ਇਸਰਾਏਲੀ ਕੌਮ ਅਤੇ “ਪਰਮੇਸ਼ੁਰ ਦੇ [ਨਵੇਂ] ਇਸਰਾਏਲ” ਵਿਚ ਕੁਝ ਫ਼ਰਕ ਹੋਣ ਦੇ ਨਾਲ-ਨਾਲ ਸਮਾਨਤਾਵਾਂ ਵੀ ਹਨ। ਪੁਰਾਣੇ ਇਸਰਾਏਲ ਦੇ ਉਲਟ, ਮਸੀਹੀ ਕਲੀਸਿਯਾ ਦਾ ਕੋਈ ਇਨਸਾਨ ਰਾਜਾ ਨਹੀਂ ਹੈ ਅਤੇ ਨਾ ਹੀ ਕਲੀਸਿਯਾ ਨੂੰ ਪਾਪੀਆਂ ਲਈ ਜਾਨਵਰਾਂ ਦੀਆਂ ਬਲੀਆਂ ਚੜ੍ਹਾਉਣੀਆਂ ਪੈਂਦੀਆਂ ਹਨ। ਪੁਰਾਣੇ ਇਸਰਾਏਲ ਅਤੇ ਮਸੀਹੀ ਕਲੀਸਿਯਾ ਵਿਚ ਇਕ ਸਮਾਨਤਾ ਹੈ, ਬਜ਼ੁਰਗਾਂ ਦਾ ਪ੍ਰਬੰਧ। (ਕੂਚ 19:3-8) ਮਸੀਹੀ ਬਜ਼ੁਰਗ ਭੈਣਾਂ-ਭਰਾਵਾਂ ’ਤੇ ਰੋਅਬ ਨਹੀਂ ਜਮਾਉਂਦੇ। ਉਹ ਕਲੀਸਿਯਾ ਦੀ ਦੇਖ-ਭਾਲ ਕਰਦੇ ਹਨ ਅਤੇ ਹਮੇਸ਼ਾ ਮਸੀਹੀ ਕੰਮਾਂ ਨੂੰ ਪਹਿਲ ਦਿੰਦੇ ਹਨ। ਉਹ ਕਲੀਸਿਯਾ ਦੇ ਹਰੇਕ ਮੈਂਬਰ ਨੂੰ ਪਿਆਰ ਦਿਖਾਉਂਦੇ ਹਨ ਅਤੇ ਆਦਰ ਨਾਲ ਪੇਸ਼ ਆਉਂਦੇ ਹਨ।—2 ਕੁਰਿੰ. 1:24; 1 ਪਤ. 5:2, 3.
ਯੂਹੰ. 10:16) ਮਿਸਾਲ ਲਈ, ਇਤਹਾਸ ਗਵਾਹ ਹੈ ਕਿ ਇਸਰਾਏਲ ਦੇ ਰਾਜਿਆਂ ਦਾ ਲੋਕਾਂ ਉੱਤੇ ਕਾਫ਼ੀ ਅਸਰ ਪਿਆ, ਚਾਹੇ ਉਹ ਚੰਗੇ ਸੀ ਜਾਂ ਮਾੜੇ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਅਗਵਾਈ ਕਰਨ ਵਾਲੇ ਭਰਾ ਪੁਰਾਣੇ ਇਸਰਾਏਲ ਦੇ ਰਾਜਿਆਂ ਵਾਂਗ ਰਾਜ ਨਹੀਂ ਚਲਾਉਂਦੇ, ਪਰ ਫਿਰ ਵੀ ਉਨ੍ਹਾਂ ਨੂੰ ਸਾਰਿਆਂ ਲਈ ਚੰਗੀ ਮਿਸਾਲ ਬਣਨ ਦੀ ਲੋੜ ਹੈ।—ਇਬ. 13:7.
12 ਜਦੋਂ ‘ਪਰਮੇਸ਼ੁਰ ਦਾ ਇਸਰਾਏਲ’ ਅਤੇ ‘ਹੋਰ ਭੇਡਾਂ’ ਸੋਚ-ਵਿਚਾਰ ਕਰਦੇ ਹਨ ਕਿ ਯਹੋਵਾਹ ਨੇ ਇਸਰਾਏਲੀਆਂ ਲਈ ਕੀ ਕੁਝ ਕੀਤਾ, ਤਾਂ ਯਹੋਵਾਹ ਅਤੇ ਉਸ ਦੇ ਰਾਜ ਕਰਨ ਦੇ ਤਰੀਕੇ ਲਈ ਉਨ੍ਹਾਂ ਦੀ ਕਦਰ ਵਧਦੀ ਹੈ। (ਯਹੋਵਾਹ ਅੱਜ ਕਿਵੇਂ ਰਾਜ ਕਰਦਾ ਹੈ
13. ਸੰਨ 1914 ਵਿਚ ਕਿਹੜੀ ਅਹਿਮ ਘਟਨਾ ਹੋਈ?
13 ਅੱਜ ਦੁਨੀਆਂ ਭਰ ਵਿਚ ਮਸੀਹੀ ਐਲਾਨ ਕਰਦੇ ਹਨ ਕਿ ਮਨੁੱਖਾਂ ਦਾ ਰਾਜ ਖ਼ਤਮ ਹੋਣ ਹੀ ਵਾਲਾ ਹੈ। ਯਹੋਵਾਹ ਨੇ ਸਵਰਗ ਵਿਚ ਆਪਣਾ ਰਾਜ 1914 ਵਿਚ ਸਥਾਪਿਤ ਕੀਤਾ ਅਤੇ ਯਿਸੂ ਮਸੀਹ ਨੂੰ ਰਾਜ-ਗੱਦੀ ’ਤੇ ਬਿਠਾਇਆ। ਉਸ ਸਮੇਂ ਤੋਂ ਯਹੋਵਾਹ ਨੇ ਯਿਸੂ ਨੂੰ ਅਧਿਕਾਰ ਦਿੱਤਾ ਹੈ ਕਿ ਉਹ ‘ਫਤਹ ਕਰਨ ਨੂੰ ਨਿੱਕਲ ਤੁਰੇ’ ਅਤੇ ਇਹ ਕੰਮ ਪੂਰਾ ਕਰੇ। (ਪਰ. 6:2) ਨਵੇਂ ਬਣੇ ਰਾਜੇ ਨੂੰ ਕਿਹਾ ਗਿਆ: “ਆਪਣੇ ਵੈਰੀਆਂ ਦੇ ਵਿਚਕਾਰ ਰਾਜ ਕਰ।” (ਜ਼ਬੂ. 110:2) ਦੁੱਖ ਦੀ ਗੱਲ ਹੈ ਕਿ ਕੌਮਾਂ ਨੇ ਯਹੋਵਾਹ ਦੇ ਰਾਜ ਅਧੀਨ ਕਦੇ ਨਹੀਂ ਹੋਣਾ ਚਾਹਿਆ। ਉਨ੍ਹਾਂ ਨੇ ਇਹ ਰਵੱਈਆ ਅਪਣਾਇਆ ਹੈ ਜਿਵੇਂ ਉਹ ਕਹਿੰਦੇ ਹੋਣ ਕਿ “ਪਰਮੇਸ਼ੁਰ ਹੈ ਹੀ ਨਹੀਂ।”—ਜ਼ਬੂ. 14:1.
14, 15. (ੳ) ਅੱਜ ਪਰਮੇਸ਼ੁਰ ਸਾਡੇ ’ਤੇ ਰਾਜ ਕਿਵੇਂ ਕਰਦਾ ਹੈ ਅਤੇ ਸਾਨੂੰ ਆਪਣੇ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ? (ਅ) ਅੱਜ ਅਸੀਂ ਕਿਵੇਂ ਦੇਖਦੇ ਹਾਂ ਕਿ ਪਰਮੇਸ਼ੁਰ ਦਾ ਰਾਜ ਹੀ ਸਭ ਤੋਂ ਵਧੀਆ ਰਾਜ ਹੈ?
14 “ਪਰਮੇਸ਼ੁਰ ਦੇ ਇਸਰਾਏਲ” ਦੇ ਕੁਝ ਮੈਂਬਰ ਹਾਲੇ ਧਰਤੀ ’ਤੇ ਹਨ। ਉਹ ਯਿਸੂ ਦੇ ਭਰਾਵਾਂ ਦੇ ਤੌਰ ਤੇ ‘ਮਸੀਹ ਦੇ ਏਲਚੀਆਂ’ ਯਾਨੀ ਰਾਜਦੂਤਾਂ ਵਜੋਂ ਕੰਮ ਕਰ ਰਹੇ ਹਨ। (2 ਕੁਰਿੰ. 5:20) ਉਨ੍ਹਾਂ ਨੂੰ ਮਾਤਬਰ ਅਤੇ ਬੁੱਧਵਾਨ ਨੌਕਰ ਵਜੋਂ ਠਹਿਰਾਇਆ ਗਿਆ ਹੈ। ਇਹ ਨੌਕਰ ਮਸਹ ਕੀਤੇ ਹੋਏ ਮਸੀਹੀਆਂ ਅਤੇ ਧਰਤੀ ਉੱਤੇ ਸਦਾ ਜੀਉਣ ਦੀ ਉਮੀਦ ਰੱਖਣ ਵਾਲਿਆਂ ਨੂੰ ਪਰਮੇਸ਼ੁਰ ਦਾ ਗਿਆਨ ਦੇ ਕੇ ਉਨ੍ਹਾਂ ਦੀ ਦੇਖ-ਭਾਲ ਕਰਦਾ ਹੈ। (ਮੱਤੀ 24:45-47; ਪਰ. 7:9-15) ਸੋ ਅੱਜ ਸੱਚੇ ਭਗਤਾਂ ਦੀ ਵਧਦੀ ਜਾ ਰਹੀ ਗਿਣਤੀ ਤੋਂ ਜ਼ਾਹਰ ਹੈ ਕਿ ਮਾਤਬਰ ਅਤੇ ਬੁੱਧਵਾਨ ਨੌਕਰ ਉੱਤੇ ਯਹੋਵਾਹ ਦੀ ਬਰਕਤ ਹੈ।
15 ਇਸ ਲਈ ਸਾਨੂੰ ਆਪਣੇ ਤੋਂ ਪੁੱਛਣਾ ਚਾਹੀਦਾ ਹੈ: ‘ਕੀ ਮੈਂ ਕਲੀਸਿਯਾ ਵਿਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ? ਕੀ ਮੈਂ ਯਹੋਵਾਹ ਦੇ ਰਾਜ ਕਰਨ ਦੇ ਤਰੀਕੇ ਦੀ ਹਿਮਾਇਤ ਕਰ ਰਿਹਾ ਹਾਂ? ਕੀ ਮੈਨੂੰ ਫ਼ਖ਼ਰ ਹੈ ਕਿ ਮੈਂ ਯਹੋਵਾਹ ਦੇ ਰਾਜ ਦੀ ਪਰਜਾ ਵਿੱਚੋਂ ਹਾਂ? ਜਿੰਨਾ ਮੇਰੇ ਤੋਂ ਹੁੰਦਾ ਹੈ, ਇਬਰਾਨੀਆਂ 13:17 ਪੜ੍ਹੋ।) ਨਤੀਜੇ ਵਜੋਂ, ਦੁਨੀਆਂ ਭਰ ਦੇ ਭੈਣਾਂ-ਭਰਾਵਾਂ ਵਿਚ ਏਕਤਾ ਪੈਦਾ ਹੁੰਦੀ ਹੈ ਜੋ ਕਿ ਅਨੋਖੀ ਗੱਲ ਹੈ ਕਿਉਂਕਿ ਦੁਨੀਆਂ ਵਿਚ ਹਰ ਪਾਸੇ ਫੁੱਟ ਪਈ ਹੋਈ ਹੈ। ਨਾਲੇ, ਲੋਕਾਂ ਨੂੰ ਸ਼ਾਂਤੀ ਮਿਲਦੀ ਹੈ, ਉਹ ਪਰਮੇਸ਼ੁਰ ਦੇ ਮਿਆਰਾਂ ਅਨੁਸਾਰ ਚੱਲਦੇ ਹਨ ਅਤੇ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ। ਇਹ ਸਾਰਾ ਕੁਝ ਦਿਖਾਉਂਦਾ ਹੈ ਕਿ ਯਹੋਵਾਹ ਦਾ ਰਾਜ ਸਭ ਤੋਂ ਵਧੀਆ ਹੈ।
ਕੀ ਮੈਂ ਉੱਨਾ ਵਧ-ਚੜ੍ਹ ਕੇ ਯਹੋਵਾਹ ਦੇ ਰਾਜ ਬਾਰੇ ਹੋਰਨਾਂ ਨੂੰ ਦੱਸ ਰਿਹਾ ਹਾਂ?’ ਅਸੀਂ ਸਾਰੇ ਖ਼ੁਸ਼ੀ ਨਾਲ ਪ੍ਰਬੰਧਕ ਸਭਾ ਦੀ ਸੇਧ ਅਨੁਸਾਰ ਚੱਲਦੇ ਹਾਂ ਅਤੇ ਕਲੀਸਿਯਾਵਾਂ ਦੇ ਬਜ਼ੁਰਗਾਂ ਦਾ ਸਾਥ ਦਿੰਦੇ ਹਾਂ। ਇਸ ਤਰ੍ਹਾਂ ਅਸੀਂ ਪਰਮੇਸ਼ੁਰ ਦੀ ਹਕੂਮਤ ਨੂੰ ਕਬੂਲ ਕਰਦੇ ਹਾਂ। (ਯਹੋਵਾਹ ਦੇ ਰਾਜ ਦੀ ਜਿੱਤ
16. ਅੱਜ ਸਾਰਿਆਂ ਨੂੰ ਕਿਹੜਾ ਫ਼ੈਸਲਾ ਕਰਨ ਦੀ ਲੋੜ ਹੈ?
16 ਉਹ ਸਮਾਂ ਨੇੜੇ ਹੈ ਜਦੋਂ ਅਦਨ ਦੇ ਬਾਗ਼ ਵਿਚ ਖੜ੍ਹਾ ਕੀਤਾ ਗਿਆ ਮਸਲਾ ਸੁਲਝਾ ਦਿੱਤਾ ਜਾਵੇਗਾ। ਇਸ ਲਈ, ਲੋਕਾਂ ਨੂੰ ਹੁਣੇ ਫ਼ੈਸਲਾ ਕਰਨ ਦੀ ਲੋੜ ਹੈ। ਹਰੇਕ ਨੂੰ ਫ਼ੈਸਲਾ ਕਰਨਾ ਪਵੇਗਾ ਕਿ ਉਹ ਯਹੋਵਾਹ ਦੀ ਹਕੂਮਤ ਨੂੰ ਪਸੰਦ ਕਰੇਗਾ ਜਾਂ ਮਨੁੱਖੀ ਹਕੂਮਤ ਨੂੰ। ਸਾਡੇ ਕੋਲ ਕਿੰਨਾ ਵੱਡਾ ਸਨਮਾਨ ਹੈ ਕਿ ਅਸੀਂ ਸਹੀ ਫ਼ੈਸਲਾ ਕਰਨ ਵਿਚ ਨੇਕਦਿਲ ਲੋਕਾਂ ਦੀ ਮਦਦ ਕਰ ਸਕਦੇ ਹਾਂ! ਆਰਮਾਗੇਡਨ ਆਉਣ ਤੇ ਸ਼ਤਾਨ ਦੇ ਅਸਰ ਹੇਠ ਚੱਲ ਰਹੀਆਂ ਮਨੁੱਖੀ ਸਰਕਾਰਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਇਨ੍ਹਾਂ ਦੀ ਜਗ੍ਹਾ ਫਿਰ ਪਰਮੇਸ਼ੁਰ ਦੀ ਸਰਕਾਰ ਹਮੇਸ਼ਾ ਲਈ ਰਾਜ ਕਰੇਗੀ। (ਦਾਨੀ. 2:44; ਪਰ. 16:16) ਹਾਂ, ਮਨੁੱਖੀ ਹਕੂਮਤ ਦਾ ਅੰਤ ਹੋ ਜਾਵੇਗਾ ਅਤੇ ਹਰ ਪਾਸੇ ਪਰਮੇਸ਼ੁਰ ਦੇ ਰਾਜ ਦਾ ਬੋਲਬਾਲਾ ਹੋਵੇਗਾ। ਉਸ ਵੇਲੇ ਪੂਰੀ ਤਰ੍ਹਾਂ ਸਾਬਤ ਹੋ ਜਾਵੇਗਾ ਕਿ ਪਰਮੇਸ਼ੁਰ ਦਾ ਰਾਜ ਕਰਨ ਦਾ ਤਰੀਕਾ ਹੀ ਸਭ ਤੋਂ ਵਧੀਆ ਹੈ!—ਪਰਕਾਸ਼ ਦੀ ਪੋਥੀ 21:3-5 ਪੜ੍ਹੋ।
17. ਕਿਨ੍ਹਾਂ ਗੱਲਾਂ ਦੀ ਮਦਦ ਨਾਲ ਨੇਕਦਿਲ ਲੋਕ ਫ਼ੈਸਲਾ ਕਰ ਪਾਉਣਗੇ ਕਿ ਕਿਹੜੀ ਹਕੂਮਤ ਸਹੀ ਹੈ?
17 ਜਿਨ੍ਹਾਂ ਨੇ ਯਹੋਵਾਹ ਦਾ ਪੱਖ ਲੈਣ ਦਾ ਅਜੇ ਤਕ ਪੱਕਾ ਫ਼ੈਸਲਾ ਨਹੀਂ ਕੀਤਾ, ਉਨ੍ਹਾਂ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿ ਪਰਮੇਸ਼ੁਰ ਦੇ ਰਾਜ ਵਿਚ ਲੋਕਾਂ ਨੂੰ ਕਿਹੜੇ ਲਾਭ ਹੋਣਗੇ। ਮਨੁੱਖੀ ਸਰਕਾਰਾਂ ਅਪਰਾਧ ਅਤੇ ਅੱਤਵਾਦ ਨੂੰ ਖ਼ਤਮ ਨਹੀਂ ਕਰ ਸਕੀਆਂ। ਪਰਮੇਸ਼ੁਰ ਦਾ ਰਾਜ ਸਾਰੀ ਧਰਤੀ ਤੋਂ ਬੁਰੇ ਲੋਕਾਂ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ। (ਜ਼ਬੂ. 37:1, 2, 9) ਇਨਸਾਨਾਂ ਦੇ ਰਾਜ ਵਿਚ ਕਿਤੇ-ਨ-ਕਿਤੇ ਯੁੱਧ ਲੱਗੇ ਰਹਿੰਦੇ ਹਨ, ਪਰ ਪਰਮੇਸ਼ੁਰ ਦਾ ਰਾਜ ‘ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ ਦੇਵੇਗਾ।’ (ਜ਼ਬੂ. 46:9) ਇੰਨਾ ਹੀ ਨਹੀਂ, ਪਰਮੇਸ਼ੁਰ ਦੇ ਰਾਜ ਵਿਚ ਤਾਂ ਇਨਸਾਨਾਂ ਅਤੇ ਜਾਨਵਰਾਂ ਵਿਚ ਵੀ ਸ਼ਾਂਤੀ ਹੋਵੇਗੀ! (ਯਸਾ. 11:6-9) ਇਨਸਾਨਾਂ ਦੇ ਰਾਜ ਵਿਚ ਗ਼ਰੀਬੀ ਅਤੇ ਭੁੱਖਮਰੀ ਹਮੇਸ਼ਾ ਰਹੀ ਹੈ, ਪਰ ਪਰਮੇਸ਼ੁਰ ਦਾ ਰਾਜ ਇਹ ਦੋਵੇਂ ਚੀਜ਼ਾਂ ਮਿਟਾ ਦੇਵੇਗਾ। (ਯਸਾ. 65:21) ਭਾਵੇਂ ਕਈ ਹਾਕਮਾਂ ਦੇ ਇਰਾਦੇ ਨੇਕ ਹੁੰਦੇ ਹਨ, ਫਿਰ ਵੀ ਉਹ ਬੀਮਾਰੀ ਅਤੇ ਮੌਤ ਨੂੰ ਖ਼ਤਮ ਨਹੀਂ ਕਰ ਸਕੇ, ਪਰ ਪਰਮੇਸ਼ੁਰ ਦੇ ਰਾਜ ਵਿਚ ਬੁੱਢੇ ਜਵਾਨ ਅਤੇ ਬੀਮਾਰ ਤੰਦਰੁਸਤ ਹੋ ਜਾਣਗੇ। (ਅੱਯੂ. 33:25; ਯਸਾ. 35:5, 6) ਧਰਤੀ ਸੋਹਣੇ ਬਾਗ਼ ਵਰਗੀ ਬਣ ਜਾਵੇਗੀ ਜਿੱਥੇ ਮੁਰਦੇ ਫਿਰ ਜੀ ਉੱਠਣਗੇ।—ਰਸੂ. 24:15.
18. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਰਾਜ ਨੂੰ ਸਭ ਤੋਂ ਵਧੀਆ ਮੰਨਦੇ ਹਾਂ?
18 ਸ਼ਤਾਨ ਨੇ ਸਾਡੇ ਪਹਿਲੇ ਮਾਪਿਆਂ ਨੂੰ ਪਰਮੇਸ਼ੁਰ ਤੋਂ ਬੇਮੁਖ ਕਰ ਕੇ ਬਹੁਤ ਨੁਕਸਾਨ ਕੀਤਾ। ਪਰਮੇਸ਼ੁਰ ਦਾ ਰਾਜ ਇਸ ਸਾਰੇ ਨੁਕਸਾਨ ਨੂੰ ਭਰੇਗਾ। ਜ਼ਰਾ ਸੋਚੋ, ਸ਼ਤਾਨ ਤਕਰੀਬਨ 6,000 ਸਾਲਾਂ ਤੋਂ ਇਹ ਨੁਕਸਾਨ ਕਰਦਾ ਆ ਰਿਹਾ ਹੈ, ਪਰ ਪਰਮੇਸ਼ੁਰ ਮਸੀਹ ਦੇ ਜ਼ਰੀਏ 1,000 ਸਾਲਾਂ ਵਿਚ ਇਹ ਨੁਕਸਾਨ ਪੂਰਾ ਕਰੇਗਾ! ਇਹ ਕਿੰਨਾ ਵੱਡਾ ਸਬੂਤ ਹੈ ਕਿ ਪਰਮੇਸ਼ੁਰ ਦਾ ਰਾਜ ਸਭ ਤੋਂ ਵਧੀਆ ਰਾਜ ਹੈ! ਯਹੋਵਾਹ ਦੇ ਗਵਾਹ ਹੋਣ ਕਰਕੇ ਅਸੀਂ ਉਸ ਨੂੰ ਆਪਣਾ ਰਾਜਾ ਮੰਨਦੇ ਹਾਂ। ਇਸ ਲਈ, ਆਓ ਆਪਾਂ ਹਰ ਰੋਜ਼, ਮਤਲਬ ਕਿ ਹਰ ਘੰਟੇ ਦਿਖਾਈਏ ਕਿ ਅਸੀਂ ਯਹੋਵਾਹ ਦੇ ਭਗਤ ਹਾਂ, ਉਸ ਦੇ ਰਾਜ ਦੀ ਪਰਜਾ ਹਾਂ ਅਤੇ ਸਾਨੂੰ ਮਾਣ ਹੈ ਕਿ ਅਸੀਂ ਉਸ ਦੇ ਗਵਾਹ ਹਾਂ। ਆਓ ਆਪਾਂ ਹਰ ਮੌਕੇ ਤੇ ਲੋਕਾਂ ਨੂੰ ਦੱਸੀਏ ਕਿ ਯਹੋਵਾਹ ਦਾ ਰਾਜ ਹੀ ਸਹੀ ਹੈ!
ਪਰਮੇਸ਼ੁਰ ਦੇ ਰਾਜ ਬਾਰੇ ਅਸੀਂ ਇਨ੍ਹਾਂ ਹਵਾਲਿਆਂ ਤੋਂ ਕੀ ਸਿੱਖਦੇ ਹਾਂ?
[ਸਵਾਲ]
[ਸਫ਼ਾ 29 ਉੱਤੇ ਤਸਵੀਰਾਂ]
ਯਹੋਵਾਹ ਨੇ ਕਦੇ ਵੀ ਆਪਣਾ ਰਾਜ ਕਰਨ ਦਾ ਹੱਕ ਨਹੀਂ ਤਿਆਗਿਆ
[ਸਫ਼ਾ 31 ਉੱਤੇ ਤਸਵੀਰ]
ਯਹੋਵਾਹ ਦੇ ਰਾਜ ਅਧੀਨ ਹੋਣ ਨਾਲ ਦੁਨੀਆਂ ਭਰ ਦੇ ਭੈਣਾਂ-ਭਰਾਵਾਂ ਵਿਚ ਏਕਤਾ ਪੈਦਾ ਹੁੰਦੀ ਹੈ