Skip to content

Skip to table of contents

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਪੜ੍ਹ ਕੇ ਆਨੰਦ ਮਾਣਿਆ ਸੀ? ਦੇਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:

• ਯਿਸੂ ਮਸੀਹ ਨੂੰ ਕਿਉਂ ਆਪਣੀ ਜਾਨ ਕੁਰਬਾਨ ਕਰਨੀ ਪਈ?

ਮੌਤ ਗਲੇ ਲਗਾ ਕੇ ਯਿਸੂ ਮਸੀਹ ਨੇ ਸਾਬਤ ਕਰ ਦਿੱਤਾ ਕਿ ਮੁਕੰਮਲ ਇਨਸਾਨ ਔਖੀਆਂ ਅਜ਼ਮਾਇਸ਼ਾਂ ਦੇ ਬਾਵਜੂਦ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰਦਾ ਰਹਿ ਸਕਦਾ ਹੈ। ਦੂਜਾ, ਇਹ ਕੁਰਬਾਨੀ ਦੇ ਕੇ ਉਸ ਨੇ ਆਦਮ ਤੋਂ ਮਿਲੇ ਪਾਪ ਤੋਂ ਛੁਟਕਾਰੇ ਦੀ ਕੀਮਤ ਚੁਕਾਈ। ਇਸ ਤਰ੍ਹਾਂ ਸਾਰਿਆਂ ਲਈ ਸਦਾ ਦੀ ਜ਼ਿੰਦਗੀ ਪਾਉਣ ਦਾ ਰਾਹ ਖੁੱਲ੍ਹ ਗਿਆ।—12/15, ਸਫ਼ੇ 22-23.

• ਰੱਬ ਕਿਸ ਅਰਥ ਵਿਚ ਤੁਹਾਨੂੰ ਅਮੀਰ ਬਣਾ ਸਕਦਾ ਹੈ?

ਪੁਰਾਣੇ ਜ਼ਮਾਨੇ ਵਿਚ ਯਹੋਵਾਹ ਨੇ ਕੁਝ ਲੋਕਾਂ ਨੂੰ ਧਨ-ਦੌਲਤ ਦਿੱਤਾ ਸੀ ਜਿਵੇਂ ਅਬਰਾਹਾਮ ਅਤੇ ਸੁਲੇਮਾਨ। ਪਰ ਮਸੀਹੀਆਂ ਨੂੰ ਜਿਸ ਧਨ ਦੀ ਜ਼ਿਆਦਾ ਲੋੜ ਹੈ, ਉਹ ਹੈ ਨਿਹਚਾ, ਸ਼ਾਂਤੀ, ਖ਼ੁਸ਼ੀ ਅਤੇ ਸੰਤੁਸ਼ਟੀ। ਪਰਮੇਸ਼ੁਰ ਇਹ ਧਨ ਹਾਸਲ ਕਰਨ ਵਿਚ ਸਾਡੀ ਮਦਦ ਕਰ ਸਕਦਾ ਹੈ।—ਜਨ.–ਮਾਰ., ਸਫ਼ੇ 3-7.

• ਬੱਚਿਆਂ ਨਾਲ ਚੰਗੀ ਗੱਲਬਾਤ ਕਰਨ ਵਿਚ ਕੀ ਸ਼ਾਮਲ ਹੈ?

ਬੱਚਿਆਂ ਨਾਲ ਸਿਰਫ਼ ਗੱਲਾਂ ਕਰਨੀਆਂ ਹੀ ਕਾਫ਼ੀ ਨਹੀਂ ਹੁੰਦੀਆਂ, ਸਗੋਂ ਉਨ੍ਹਾਂ ਨੂੰ ਸਵਾਲ ਵੀ ਪੁੱਛਣੇ ਚਾਹੀਦੇ ਹਨ ਅਤੇ ਫਿਰ ਧੀਰਜ ਨਾਲ ਉਨ੍ਹਾਂ ਦੇ ਜਵਾਬ ਸੁਣਨੇ ਚਾਹੀਦੇ ਹਨ। ਕਈਆਂ ਨੇ ਦੇਖਿਆ ਹੈ ਕਿ ਰੋਟੀ ਖਾਣ ਦਾ ਸਮਾਂ ਵਧੀਆ ਮੌਕਾ ਹੁੰਦਾ ਹੈ ਜਦੋਂ ਸਾਰਾ ਪਰਿਵਾਰ ਬੈਠ ਕੇ ਗੱਲਬਾਤ ਕਰ ਸਕਦਾ ਹੈ।—1/15, ਸਫ਼ੇ 18-19.

• ਦੁਬਾਰਾ ਬਪਤਿਸਮਾ ਲੈਣ ਦੇ ਕੀ ਕਾਰਨ ਹੋ ਸਕਦੇ ਹਨ?

ਕੋਈ ਵਿਅਕਤੀ ਤਾਂ ਹੀ ਦੁਬਾਰਾ ਬਪਤਿਸਮਾ ਲੈ ਸਕਦਾ ਹੈ ਜੇ ਉਹ ਬਪਤਿਸਮੇ ਦੇ ਸਮੇਂ ਚੋਰੀ-ਛਿਪੇ ਕਿਸੇ ਨਾਲ ਨਾਜਾਇਜ਼ ਸੰਬੰਧ ਰੱਖਦਾ ਸੀ ਜਾਂ ਕੋਈ ਅਜਿਹਾ ਕੰਮ ਕਰ ਰਿਹਾ ਸੀ ਜਿਸ ਕਰਕੇ ਇਕ ਬਪਤਿਸਮਾ-ਪ੍ਰਾਪਤ ਭੈਣ ਜਾਂ ਭਰਾ ਨੂੰ ਛੇਕਿਆ ਜਾ ਸਕਦਾ ਹੈ।—2/15, ਸਫ਼ੇ 22.

• ਕਣਕ ਅਤੇ ਜੰਗਲੀ ਬੂਟੀ ਬਾਰੇ ਦਿੱਤੇ ਯਿਸੂ ਦੇ ਦ੍ਰਿਸ਼ਟਾਂਤ ਵਿਚ ਚੰਗੇ ਬੀ ਦਾ ਬੀਜਿਆ ਜਾਣਾ ਕਿਸ ਚੀਜ਼ ਨੂੰ ਦਰਸਾਉਂਦਾ ਹੈ?

ਮਨੁੱਖ ਦੇ ਪੁੱਤਰ ਯਿਸੂ ਨੇ ਧਰਤੀ ਉੱਤੇ ਆਪਣੀ ਸੇਵਕਾਈ ਦੌਰਾਨ ਖੇਤ ਨੂੰ ਤਿਆਰ ਕੀਤਾ। ਪੰਤੇਕੁਸਤ 33 ਈਸਵੀ ਤੋਂ ਚੰਗਾ ਬੀ ਬੀਜਿਆ ਜਾਣ ਲੱਗਾ ਜਦੋਂ ਮਸੀਹੀਆਂ ਨੂੰ ਪਰਮੇਸ਼ੁਰ ਦੇ ਪੁੱਤਰਾਂ ਯਾਨੀ ਰਾਜ ਦੇ ਪੁੱਤਰਾਂ ਵਜੋਂ ਮਸਹ ਕੀਤਾ ਗਿਆ ਸੀ।—3/15, ਸਫ਼ੇ 20-21.

• ਯਿਸੂ ਦੇ ਦ੍ਰਿਸ਼ਟਾਂਤ ਵਿਚਲੀ ਕਣਕ ਨੂੰ ਯਹੋਵਾਹ ਦੇ ਕੋਠੇ ਵਿਚ ਕਿਵੇਂ ਜਮ੍ਹਾ ਕੀਤਾ ਜਾ ਰਿਹਾ ਹੈ? (ਮੱਤੀ 13:30)

ਇਹ ਗੱਲ ਇਸ ਦੁਨੀਆਂ ਦੇ ਅੰਤਿਮ ਦਿਨ ਸ਼ੁਰੂ ਹੋਣ ਤੋਂ ਲੈ ਕੇ ਹੁਣ ਤਾਈਂ ਪੂਰੀ ਹੋ ਰਹੀ ਹੈ। ਕਣਕ ਯਾਨੀ ਰਾਜ ਦੇ ਮਸਹ ਕੀਤੇ ਹੋਏ ਪੁੱਤਰਾਂ ਨੂੰ ਯਹੋਵਾਹ ਦੇ ਕੋਠੇ ਵਿਚ ਜਮ੍ਹਾ ਕੀਤੇ ਜਾਣ ਦਾ ਇਕ ਮਤਲਬ ਹੋ ਸਕਦਾ ਹੈ, ਮਸਹ ਕੀਤੇ ਮਸੀਹੀਆਂ ਨੂੰ ਮੁੜ ਬਹਾਲ ਹੋਈ ਮਸੀਹੀ ਕਲੀਸਿਯਾ ਵਿਚ ਲਿਆਉਣਾ। ਦੂਸਰਾ ਮਤਲਬ ਹੋ ਸਕਦਾ ਹੈ, ਉਨ੍ਹਾਂ ਨੂੰ ਸਵਰਗੀ ਇਨਾਮ ਮਿਲਣਾ।—3/15, ਸਫ਼ਾ 22.