ਅੱਜ ਸਾਡਾ ਮਿਹਨਤੀ ਆਗੂ
ਅੱਜ ਸਾਡਾ ਮਿਹਨਤੀ ਆਗੂ
“ਉਹ ਫਤਹ ਕਰਦਿਆਂ ਅਤੇ ਫਤਹ ਕਰਨ ਨੂੰ ਨਿੱਕਲ ਤੁਰਿਆ।”—ਪਰ. 6:2.
1, 2. (ੳ) 1914 ਤੋਂ ਰਾਜੇ ਵਜੋਂ ਮਸੀਹ ਦੇ ਕੰਮ ਨੂੰ ਬਾਈਬਲ ਵਿਚ ਕਿਵੇਂ ਦਰਸਾਇਆ ਗਿਆ ਹੈ? (ਅ) ਰਾਜਾ ਬਣਦਿਆਂ ਹੀ ਮਸੀਹ ਨੇ ਕਿਹੜੇ ਕੰਮ ਕੀਤੇ ਹਨ?
ਮਸੀਹ ਨੂੰ 1914 ਵਿਚ ਯਹੋਵਾਹ ਦੇ ਮਸੀਹਾਈ ਰਾਜ ਦਾ ਰਾਜਾ ਬਣਾਇਆ ਗਿਆ ਸੀ। ਜਦ ਅਸੀਂ ਯਿਸੂ ਬਾਰੇ ਸੋਚਦੇ ਹਾਂ, ਤਾਂ ਸਾਡੇ ਮਨ ਵਿਚ ਉਸ ਦੀ ਕਿਹੜੀ ਤਸਵੀਰ ਆਉਂਦੀ ਹੈ? ਕੀ ਸਿੰਘਾਸਣ ਉੱਤੇ ਬੈਠਾ ਰਾਜਾ ਜੋ ਸੋਚਾਂ ਵਿਚ ਡੁੱਬਿਆ ਪਿਆ ਹੈ ਅਤੇ ਕਦੇ-ਕਦੇ ਧਰਤੀ ਉੱਤੇ ਨਜ਼ਰ ਮਾਰ ਲੈਂਦਾ ਹੈ ਕਿ ਉਸ ਦੀ ਕਲੀਸਿਯਾ ਕਿਵੇਂ ਚੱਲ ਰਹੀ ਹੈ? ਜੇ ਇਸ ਤਰ੍ਹਾਂ ਹੈ, ਤਾਂ ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ। ਜ਼ਬੂਰਾਂ ਦੀ ਪੋਥੀ ਅਤੇ ਪਰਕਾਸ਼ ਦੀ ਪੋਥੀ ਵਿਚ ਉਸ ਨੂੰ ਘੋੜੇ ਉੱਤੇ ਬੈਠੇ ਸ਼ਕਤੀਸ਼ਾਲੀ ਰਾਜੇ ਵਜੋਂ ਦਰਸਾਇਆ ਗਿਆ ਹੈ ਜੋ “ਫਤਹ ਕਰਦਿਆਂ ਅਤੇ ਫਤਹ ਕਰਨ ਨੂੰ ਨਿੱਕਲ ਤੁਰਿਆ” ਹੈ ਅਤੇ ਸਫ਼ਲਤਾ ਹਾਸਲ ਕਰਦਾ ਜਾਂਦਾ ਹੈ।—ਪਰ. 6:2; ਜ਼ਬੂ. 2:6-9; 45:1-4.
2 ਰਾਜਾ ਬਣਦਿਆਂ ਹੀ ਮਸੀਹ ਨੇ ‘ਅਜਗਰ ਨਾਲੇ ਉਹ ਦੇ ਦੂਤਾਂ’ ਉੱਪਰ ਜਿੱਤ ਹਾਸਲ ਕੀਤੀ। ਮਹਾਂ ਦੂਤ ਮੀਕਾਏਲ ਵਜੋਂ ਮਸੀਹ ਨੇ ਆਪਣੇ ਦੂਤਾਂ ਨਾਲ ਮਿਲ ਕੇ ਸ਼ਤਾਨ ਅਤੇ ਉਸ ਦੇ ਸਾਥੀ ਦੂਤਾਂ ਨੂੰ ਪਵਿੱਤਰ ਸਵਰਗ ਵਿੱਚੋਂ ਕੱਢ ਕੇ ਧਰਤੀ ਉੱਤੇ ਸੁੱਟ ਦਿੱਤਾ ਜਿੱਥੋਂ ਉਹ ਵਾਪਸ ਸਵਰਗ ਨਹੀਂ ਜਾ ਸਕਦੇ। (ਪਰ. 12:7-9) ਫਿਰ ਯਹੋਵਾਹ ਦੇ ‘ਨੇਮ ਦੇ ਦੂਤ’ ਜਾਂ ਸੰਦੇਸ਼ਵਾਹਕ ਵਜੋਂ ਯਿਸੂ ਆਪਣੇ ਪਿਤਾ ਨਾਲ ਹੈਕਲ ਨੂੰ ਪਰਖਣ ਆਇਆ। (ਮਲਾ. 3:1) ਉਸ ਨੇ ‘ਵੱਡੀ ਨਗਰੀ ਬਾਬੁਲ’ ਦੇ ਸਭ ਤੋਂ ਜ਼ਿਆਦਾ ਨਿੰਦਣਯੋਗ ਹਿੱਸੇ ਈਸਾਈ-ਜਗਤ ਦਾ ਨਿਆਂ ਕੀਤਾ। ਉਸ ਨੇ ਇਸ ਨੂੰ ਦੋਸ਼ੀ ਪਾਇਆ ਕਿ ਇਸ ਨੇ ਲਹੂ ਵਹਾਇਆ ਹੈ ਅਤੇ ਇਸ ਦੁਨੀਆਂ ਦੀ ਸਿਆਸਤ ਵਿਚ ਸ਼ਾਮਲ ਹੋ ਕੇ ਆਪਣੇ ਆਪ ਨੂੰ ਮਲੀਨ ਕੀਤਾ ਹੈ।—ਪਰ. 18:2, 3, 24.
ਧਰਤੀ ਉੱਤੇ ਆਪਣੇ ਨੌਕਰ ਨੂੰ ਸ਼ੁੱਧ ਕੀਤਾ
3, 4. (ੳ) ਯਹੋਵਾਹ ਦੇ “ਦੂਤ” ਵਜੋਂ ਮਸੀਹ ਨੇ ਕਿਹੜਾ ਕੰਮ ਪੂਰਾ ਕੀਤਾ? (ਅ) ਹੈਕਲ ਪਰਖਣ ਨਾਲ ਕੀ ਪਤਾ ਲੱਗਿਆ ਅਤੇ ਕਲੀਸਿਯਾ ਦੇ ਸਿਰ ਵਜੋਂ ਯਿਸੂ ਨੇ ਕਿਹੜੀ ਨਿਯੁਕਤੀ ਕੀਤੀ?
3 ਯਹੋਵਾਹ ਅਤੇ ਉਸ ਦੇ “ਦੂਤ” ਨੇ ਪਰਖ ਕੇ ਇਹ ਵੀ ਦੇਖਿਆ ਕਿ ਹੈਕਲ ਦੇ ਵਿਹੜੇ ਵਿਚ ਇਕ ਸੱਚੇ ਮਸੀਹੀਆਂ ਦਾ ਸਮੂਹ ਮੌਜੂਦ ਸੀ ਜੋ ਈਸਾਈ-ਜਗਤ ਦੇ ਚਰਚਾਂ ਦਾ ਹਿੱਸਾ ਨਹੀਂ ਸੀ। ਪਰ ਇਨ੍ਹਾਂ ਮਸਹ ਕੀਤੇ ਹੋਏ ਮਸੀਹੀਆਂ ਜਾਂ “ਲੇਵੀਆਂ” ਨੂੰ ਵੀ ਸ਼ੁੱਧ ਹੋਣ ਦੀ ਲੋੜ ਸੀ। ਇਹ ਕੰਮ ਨਬੀ ਮਲਾਕੀ ਦੀ ਭਵਿੱਖਬਾਣੀ ਵਿਚ ਦੱਸਿਆ ਸੀ: “ਉਹ ਚਾਂਦੀ ਨੂੰ ਤਾਉਣ ਅਤੇ ਸਾਫ਼ ਕਰਨ ਲਈ ਬੈਠੇਗਾ ਅਤੇ ਲੇਵੀਆਂ ਨੂੰ ਚਾਂਦੀ ਵਾਂਙੁ ਸਾਫ਼ ਕਰੇਗਾ ਅਤੇ ਓਹਨਾਂ ਨੂੰ ਸੋਨੇ ਵਾਂਙੁ ਅਤੇ ਚਾਂਦੀ ਵਾਂਙੁ ਤਾਵੇਗਾ ਅਤੇ ਓਹ ਧਰਮ ਨਾਲ ਯਹੋਵਾਹ ਲਈ ਭੇਟ ਚੜ੍ਹਾਉਣਗੇ।” (ਮਲਾ. 3:3) ਯਹੋਵਾਹ ਨੇ ਆਪਣੇ ‘ਨੇਮ ਦੇ ਦੂਤ’ ਯਿਸੂ ਮਸੀਹ ਨੂੰ ਇਨ੍ਹਾਂ ਇਸਰਾਏਲੀਆਂ ਯਾਨੀ ਮਸਹ ਕੀਤੇ ਹੋਏ ਮਸੀਹੀਆਂ ਨੂੰ ਸ਼ੁੱਧ ਕਰਨ ਲਈ ਵਰਤਿਆ।
4 ਫਿਰ ਵੀ ਮਸੀਹ ਨੇ ਪਾਇਆ ਕਿ ਇਹ ਵਫ਼ਾਦਾਰ ਮਸੀਹੀ ਹੋਰਨਾਂ ਨਿਹਚਾਵਾਨਾਂ ਨੂੰ ਸਮੇਂ ਸਿਰ ਰਸਤ ਦੇਣ ਦੀ ਪੁਰਜ਼ੋਰ ਕੋਸ਼ਿਸ਼ ਕਰ ਰਹੇ ਸਨ। 1879 ਤੋਂ ਚੰਗੇ ਤੇ ਮਾੜੇ ਹਾਲਤਾਂ ਵਿਚ ਉਹ ਇਸ ਰਸਾਲੇ ਵਿਚ ਪਰਮੇਸ਼ੁਰ ਦੇ ਰਾਜ ਬਾਰੇ ਬਾਈਬਲ ਦੀਆਂ ਸੱਚਾਈਆਂ ਛਾਪ ਰਹੇ ਸਨ। ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ “ਜੁਗ ਦੇ ਅੰਤ” ਦੌਰਾਨ ਜਦ ਉਹ ਆਪਣੇ ਨੌਕਰਾਂ-ਚਾਕਰਾਂ ਨੂੰ ਪਰਖਣ ‘ਆਵੇਗਾ,’ ਤਾਂ ਉਹ ਦੇਖੇਗਾ ਕਿ ਉਸ ਦਾ ਇਕ ਨੌਕਰ ਉਨ੍ਹਾਂ ਨੂੰ ‘ਵੇਲੇ ਸਿਰ ਰਸਤ’ ਦੇ ਰਿਹਾ ਹੋਵੇਗਾ। ਉਹ ਆਪਣੇ ਨੌਕਰ ਨੂੰ ਖ਼ੁਸ਼ ਆਖੇਗਾ ਅਤੇ ਉਸ ਨੂੰ ਧਰਤੀ ਉਤਲੇ ‘ਆਪਣੇ ਸਾਰੇ ਮਾਲ ਮਤੇ ਉੱਤੇ ਮੁਖ਼ਤਿਆਰ’ ਨਿਯੁਕਤ ਕਰ ਦੇਵੇਗਾ। (ਮੱਤੀ 24:3, 45-47) ਮਸੀਹੀ ਕਲੀਸਿਯਾ ਦੇ ਸਿਰ ਵਜੋਂ ਮਸੀਹ ਨੇ “ਮਾਤਬਰ ਅਤੇ ਬੁੱਧਵਾਨ ਨੌਕਰ” ਨੂੰ ਧਰਤੀ ਉੱਤੇ ਆਪਣੇ ਰਾਜ ਸੰਬੰਧੀ ਕੰਮ ਕਰਨ ਲਈ ਵਰਤਿਆ ਹੈ। ਉਸ ਨੇ ਪ੍ਰਬੰਧਕ ਸਭਾ ਦੇ ਜ਼ਰੀਏ ਮਸਹ ਕੀਤੇ ਹੋਏ “ਨੌਕਰਾਂ ਚਾਕਰਾਂ” ਅਤੇ ਉਨ੍ਹਾਂ ਦੇ ਸਾਥੀਆਂ ‘ਹੋਰ ਭੇਡਾਂ’ ਨੂੰ ਸੇਧ ਦਿੱਤੀ ਹੈ।—ਯੂਹੰ. 10:16.
ਧਰਤੀ ਉੱਤੇ ਫ਼ਸਲ ਦੀ ਵਾਢੀ
5. ਯੂਹੰਨਾ ਨੇ ਦਰਸ਼ਣ ਵਿਚ ਮਸੀਹਾਈ ਰਾਜੇ ਨੂੰ ਕੀ ਕਰਦਾ ਦੇਖਿਆ?
5 ਯੂਹੰਨਾ ਰਸੂਲ ਨੇ ਦਰਸ਼ਣ ਵਿਚ ਇਕ ਹੋਰ ਗੱਲ ਦੇਖੀ ਜੋ ਮਸੀਹਾਈ ਰਾਜਾ 1914 ਵਿਚ ਰਾਜ-ਗੱਦੀ ਉੱਤੇ ਬੈਠਣ ਤੋਂ ਬਾਅਦ “ਪ੍ਰਭੁ ਦੇ ਦਿਨ” ਵਿਚ ਕਰੇਗਾ। ਯੂਹੰਨਾ ਨੇ ਲਿਖਿਆ: “ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਇੱਕ ਚਿੱਟਾ ਬੱਦਲ ਹੈ ਅਤੇ ਓਸ ਬਦਲ ਉੱਤੇ ਮਨੁੱਖ ਦੇ ਪੁੱਤ੍ਰ ਵਰਗਾ ਕੋਈ ਆਪਣੇ ਸਿਰ ਉੱਤੇ ਸੋਨੇ ਦਾ ਮੁਕਟ ਪਹਿਨੇ ਅਤੇ ਆਪਣੇ ਹੱਥ ਵਿੱਚ ਤਿੱਖੀ ਦਾਤੀ ਫੜੀ ਬੈਠਾ ਹੈ।” (ਪਰ. 1:10; 14:14) ਯੂਹੰਨਾ ਨੇ ਸੁਣਿਆ ਕਿ ਯਹੋਵਾਹ ਵੱਲੋਂ ਇਕ ਦੂਤ ਇਸ ਵਾਢੇ ਨੂੰ ਦਾਤੀ ਨਾਲ ਫ਼ਸਲ ਵੱਢਣ ਲਈ ਕਹਿ ਰਿਹਾ ਸੀ ਕਿਉਂਕਿ “ਧਰਤੀ ਦੀ ਫ਼ਸਲ ਬਹੁਤ ਪੱਕ ਚੁੱਕੀ ਹੈ!”—ਪਰ. 14:15, 16.
6. ਯਿਸੂ ਦੇ ਕਹੇ ਅਨੁਸਾਰ ਸਮੇਂ ਦੇ ਬੀਤਣ ਨਾਲ ਕੀ ਹੋਵੇਗਾ?
6 “ਧਰਤੀ” ਦੀ ਇਹ “ਫ਼ਸਲ” ਸਾਨੂੰ ਕਣਕ ਅਤੇ ਜੰਗਲੀ ਬੂਟੀ ਬਾਰੇ ਯਿਸੂ ਦੇ ਦ੍ਰਿਸ਼ਟਾਂਤ ਦੀ ਯਾਦ ਦਿਲਾਉਂਦੀ ਹੈ। ਯਿਸੂ ਨੇ ਆਪਣੀ ਤੁਲਨਾ ਇਕ ਆਦਮੀ ਨਾਲ ਕੀਤੀ ਜਿਸ ਨੇ ਆਪਣੇ ਖੇਤ ਵਿਚ ਕਣਕ ਦਾ ਚੰਗਾ ਬੀ ਬੀਜਿਆ ਸੀ ਤਾਂਕਿ ਉਹ ਚੰਗੀ ਕਣਕ ਦੀ ਫ਼ਸਲ ਵੱਢ ਸਕੇ। ਚੰਗੀ ਕਣਕ “ਰਾਜ ਦੇ ਪੁੱਤ੍ਰ” ਯਾਨੀ ਮਸਹ ਕੀਤੇ ਹੋਏ ਸੱਚੇ ਮਸੀਹੀ ਹਨ ਜੋ ਉਸ ਦੇ ਰਾਜ ਮੱਤੀ 13:24-30, 36-41.
ਵਿਚ ਉਸ ਨਾਲ ਰਾਜ ਕਰਨਗੇ। ਪਰ ਰਾਤ ਦੇ ਸਰਨਾਟੇ ਵਿਚ ਇਕ ਦੁਸ਼ਮਣ “ਸ਼ਤਾਨ” ਨੇ ਖੇਤ ਵਿਚ ਜੰਗਲੀ ਬੂਟੀ ਬੀਜ ਦਿੱਤੀ ਜੋ “ਦੁਸ਼ਟ ਦੇ ਪੁੱਤ੍ਰ ਹਨ।” ਚੰਗਾ ਬੀ ਬੀਜਣ ਵਾਲੇ ਨੇ ਆਪਣੇ ਨੌਕਰਾਂ-ਚਾਕਰਾਂ ਨੂੰ ਹਿਦਾਇਤ ਦਿੱਤੀ ਕਿ ਉਹ ਕਣਕ ਅਤੇ ਜੰਗਲੀ ਬੂਟੀ ਨੂੰ ਵਾਢੀ ਦਾ ਸਮਾਂ ਆਉਣ ਤਕ ਯਾਨੀ “ਇਸ ਜੁਗ ਦੇ ਅੰਤ” ਤਾਈਂ ਇਕੱਠੇ ਵਧਣ ਦੇਣ। ਉਸ ਸਮੇਂ ਉਹ ਆਪਣੇ ਦੂਤਾਂ ਨੂੰ ਜੰਗਲੀ ਬੂਟੀ ਤੋਂ ਕਣਕ ਨੂੰ ਅੱਡ ਕਰਨ ਲਈ ਭੇਜੇਗਾ।—7. ਯਿਸੂ ਕਿਵੇਂ “ਧਰਤੀ ਦੀ ਫ਼ਸਲ” ਦੀ ਵਾਢੀ ਕਰ ਰਿਹਾ ਹੈ?
7 ਯੂਹੰਨਾ ਨੂੰ ਦਿੱਤੇ ਦਰਸ਼ਣ ਨੂੰ ਪੂਰਾ ਕਰਦਿਆਂ ਯਿਸੂ ਪੂਰੀ ਦੁਨੀਆਂ ਵਿਚ ਵਾਢੀ ਦਾ ਕੰਮ ਕਰ ਰਿਹਾ ਹੈ। “ਧਰਤੀ ਦੀ ਫ਼ਸਲ” ਦੀ ਵਾਢੀ ਉਦੋਂ ਸ਼ੁਰੂ ਹੋਈ ਜਦੋਂ ਯਿਸੂ ਦੇ ਦ੍ਰਿਸ਼ਟਾਂਤ ਵਿਚਲੀ “ਕਣਕ” ਯਾਨੀ 1,44,000 ਵਿੱਚੋਂ ਧਰਤੀ ਉੱਤੇ ਬਾਕੀ ਰਹਿੰਦੇ ‘ਰਾਜ ਦੇ ਪੁੱਤ੍ਰਾਂ’ ਨੂੰ ਇਕੱਠਾ ਕੀਤਾ ਜਾਣ ਲੱਗਾ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਸੱਚੇ ਅਤੇ ਝੂਠੇ ਮਸੀਹੀਆਂ ਵਿਚ ਇੰਨਾ ਜ਼ਿਆਦਾ ਫ਼ਰਕ ਨਜ਼ਰ ਆਇਆ ਕਿ ਲੋਕ ਇਸ ਫ਼ਰਕ ਨੂੰ ਦੇਖ ਸਕਦੇ ਸਨ। ਇਸ ਫ਼ਰਕ ਨੇ “ਧਰਤੀ ਦੀ ਫ਼ਸਲ” ਦਾ ਦੂਜਾ ਹਿੱਸਾ ਹੋਰ ਭੇਡਾਂ ਨੂੰ ਇਕੱਠਾ ਕਰਨ ਵਿਚ ਯੋਗਦਾਨ ਪਾਇਆ। ਇਹ “ਰਾਜ ਦੇ ਪੁੱਤ੍ਰ” ਨਹੀਂ ਹਨ, ਸਗੋਂ ਉਸ ਰਾਜ ਦੀ ਆਗਿਆਕਾਰ ਪਰਜਾ ਦੀ “ਵੱਡੀ ਭੀੜ” ਹੈ। ਇਹ ਭੀੜ ‘ਸੱਭੇ ਕੌਮਾਂ ਅਰ ਲੋਕਾਂ ਅਰ ਬੋਲੀਆਂ’ ਵਿੱਚੋਂ ਇਕੱਠੀ ਕੀਤੀ ਗਈ ਹੈ। ਉਹ ਆਪਣੀ ਮਰਜ਼ੀ ਨਾਲ ਮਸੀਹਾਈ ਰਾਜ ਅਧੀਨ ਹੁੰਦੇ ਹਨ। ਇਹ ਰਾਜ ਮਸੀਹ ਯਿਸੂ ਅਤੇ 1,44,000 ‘ਸੰਤਾਂ’ ਦਾ ਬਣਿਆ ਹੋਇਆ ਹੈ ਜੋ ਉਸ ਨਾਲ ਸਵਰਗ ਵਿਚ ਹਕੂਮਤ ਕਰਨਗੇ।—ਪਰ. 7:9, 10; ਦਾਨੀ. 7:13, 14, 18.
ਕਲੀਸਿਯਾਵਾਂ ਦੀ ਅਗਵਾਈ
8, 9. (ੳ) ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਮਸੀਹ ਨਾ ਸਿਰਫ਼ ਸਾਰੀ ਕਲੀਸਿਯਾ ਦੇ ਚਾਲ-ਚਲਣ ਨੂੰ ਦੇਖਦਾ ਹੈ, ਸਗੋਂ ਇਕ-ਇਕ ਮੈਂਬਰ ਦੇ ਜੀਵਨ-ਢੰਗ ਨੂੰ ਵੀ ਦੇਖਦਾ ਹੈ? (ਅ) ਜਿਵੇਂ ਸਫ਼ਾ 26 ਉੱਤੇ ਤਸਵੀਰ ਵਿਚ ਦਿਖਾਇਆ ਗਿਆ ਹੈ, ਸਾਨੂੰ ਕਿਹੜੀਆਂ “ਸ਼ਤਾਨ ਦੀਆਂ ਡੂੰਘੀਆਂ ਗੱਲਾਂ” ਤੋਂ ਦੂਰ ਰਹਿਣਾ ਚਾਹੀਦਾ ਹੈ?
8 ਪਿਛਲੇ ਲੇਖ ਵਿਚ ਅਸੀਂ ਦੇਖਿਆ ਸੀ ਕਿ ਯਿਸੂ ਚੰਗੀ ਤਰ੍ਹਾਂ ਜਾਣਦਾ ਸੀ ਕਿ ਪਹਿਲੀ ਸਦੀ ਦੀ ਹਰ ਕਲੀਸਿਯਾ ਵਿਚ ਕੀ ਕੁਝ ਹੋ ਰਿਹਾ ਸੀ। ‘ਅਕਾਸ਼ ਅਤੇ ਧਰਤੀ ਦੇ ਸਾਰੇ ਇਖ਼ਤਿਆਰ’ ਨਾਲ ਅੱਜ ਰਾਜ ਕਰ ਰਿਹਾ ਸਾਡਾ ਆਗੂ ਮਸੀਹ ਦੁਨੀਆਂ ਭਰ ਦੀਆਂ ਕਲੀਸਿਯਾਵਾਂ ਅਤੇ ਉਨ੍ਹਾਂ ਦੇ ਨਿਗਾਹਬਾਨਾਂ ਉੱਤੇ ਨਿਗਾਹ ਰੱਖਦਾ ਹੈ। (ਮੱਤੀ 28:18; ਕੁਲੁ. 1:18) ਯਹੋਵਾਹ ਨੇ ਉਸ ਨੂੰ ਮਸਹ ਕੀਤੇ ਹੋਏ ਮਸੀਹੀਆਂ ਦੀ ਕਲੀਸਿਯਾ ਦੀਆਂ “ਸਭਨਾਂ ਵਸਤਾਂ ਉੱਤੇ ਸਿਰ” ਠਹਿਰਾਇਆ ਹੈ। (ਅਫ਼. 1:22) ਸੋ ਜੋ ਕੁਝ ਵੀ ਯਹੋਵਾਹ ਦੇ ਗਵਾਹਾਂ ਦੀਆਂ 1,00,000 ਤੋਂ ਜ਼ਿਆਦਾ ਕਲੀਸਿਯਾਵਾਂ ਵਿਚ ਹੁੰਦਾ ਹੈ, ਉਸ ਦੀਆਂ ਨਜ਼ਰਾਂ ਤੋਂ ਲੁਕਿਆ ਹੋਇਆ ਨਹੀਂ ਹੈ।
9 ਥੂਆਤੀਰੇ ਦੀ ਪ੍ਰਾਚੀਨ ਕਲੀਸਿਯਾ ਨੂੰ ਯਿਸੂ ਨੇ ਇਹ ਸੰਦੇਸ਼ ਘੱਲਿਆ: ‘ਪਰਮੇਸ਼ੁਰ ਦਾ ਪੁੱਤ੍ਰ ਜਿਹ ਦੀਆਂ ਅੱਖੀਆਂ ਅਗਨੀ ਦੀ ਲਾਟ ਵਰਗੀਆਂ ਹਨ ਇਹ ਆਖਦਾ ਹੈ, ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ।’ (ਪਰ. 2:18, 19) ਉਸ ਨੇ ਇਸ ਕਲੀਸਿਯਾ ਦੇ ਮੈਂਬਰਾਂ ਨੂੰ ਝਿੜਕਿਆ ਕਿਉਂਕਿ ਉਨ੍ਹਾਂ ਦਾ ਚਾਲ-ਚਲਣ ਅਨੈਤਿਕ ਸੀ ਤੇ ਉਹ ਆਪਣੀਆਂ ਲਾਲਸਾਵਾਂ ਪੂਰੀਆਂ ਕਰਨ ਵਿਚ ਲੱਗੇ ਹੋਏ ਸਨ। ਉਸ ਨੇ ਕਿਹਾ: “ਗੁਰਦਿਆਂ ਅਤੇ ਹਿਰਦਿਆਂ ਦਾ ਜਾਚਣ ਵਾਲਾ ਮੈਂ ਹੀ ਹਾਂ, ਅਤੇ ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਤੁਹਾਡੀਆਂ ਕਰਨੀਆਂ ਦੇ ਅਨੁਸਾਰ ਫਲ ਦਿਆਂਗਾ।” (ਪਰ. 2:23) ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਮਸੀਹ ਨਾ ਸਿਰਫ਼ ਸਾਰੀ ਕਲੀਸਿਯਾ ਦੇ ਚਾਲ-ਚਲਣ ਨੂੰ ਦੇਖਦਾ ਹੈ, ਸਗੋਂ ਇਕ-ਇਕ ਮੈਂਬਰ ਦੇ ਜੀਵਨ-ਢੰਗ ਨੂੰ ਵੀ ਦੇਖਦਾ ਹੈ। ਯਿਸੂ ਨੇ ਥੂਆਤੀਰੇ ਦੇ ਉਨ੍ਹਾਂ ਮਸੀਹੀਆਂ ਦੀ ਤਾਰੀਫ਼ ਕੀਤੀ ‘ਜਿਹੜੇ ਓਹਨਾਂ ਗੱਲਾਂ ਤੋਂ ਮਹਿਰਮ ਨਹੀਂ ਸਨ ਜਿਹੜੀਆਂ ਸ਼ਤਾਨ ਦੀਆਂ ਡੂੰਘੀਆਂ ਗੱਲਾਂ ਕਹਾਉਂਦੀਆਂ ਹਨ।’ (ਪਰ. 2:24) ਅੱਜ ਵੀ ਉਹ ਉਨ੍ਹਾਂ ਨਿਆਣਿਆਂ ਜਾਂ ਸਿਆਣਿਆਂ ਨੂੰ ਸਵੀਕਾਰਦਾ ਹੈ ਜਿਹੜੇ ਇੰਟਰਨੈੱਟ ਜਾਂ ਹਿੰਸਕ ਵਿਡਿਓ ਗੇਮਾਂ ਜਾਂ ਮਨੁੱਖੀ ਥਿਊਰੀਆਂ ਤੋਂ ਦੂਰ ਰਹਿ ਕੇ “ਸ਼ਤਾਨ ਦੀਆਂ ਡੂੰਘੀਆਂ ਗੱਲਾਂ” ਵਿਚ ਨਹੀਂ ਫਸਦੇ। ਉਹ ਉਨ੍ਹਾਂ ਕਈ ਮਸੀਹੀਆਂ ਦੇ ਜਤਨਾਂ ਅਤੇ ਕੁਰਬਾਨੀਆਂ ਨੂੰ ਦੇਖ ਕੇ ਕਿੰਨਾ ਖ਼ੁਸ਼ ਹੁੰਦਾ ਹੈ ਜੋ ਆਪਣੀ ਜ਼ਿੰਦਗੀ ਦੇ ਸਾਰੇ ਪਹਿਲੂਆਂ ਵਿਚ ਉਸ ਦੀ ਰੀਸ ਕਰਦੇ ਹਨ!
10. ਕਲੀਸਿਯਾ ਦੇ ਬਜ਼ੁਰਗਾਂ ਨੂੰ ਮਿਲਦੇ ਮਸੀਹ ਦੇ ਨਿਰਦੇਸ਼ਨ ਨੂੰ ਕਿਵੇਂ ਦਰਸਾਇਆ ਗਿਆ ਹੈ, ਪਰ ਉਨ੍ਹਾਂ ਨੂੰ ਕਿਹੜਾ ਪ੍ਰਬੰਧ ਮੰਨਣਾ ਚਾਹੀਦਾ ਹੈ?
10 ਮਸੀਹ ਧਰਤੀ ਉੱਤੇ ਨਿਯੁਕਤ ਬਜ਼ੁਰਗਾਂ ਦੇ ਜ਼ਰੀਏ ਆਪਣੀਆਂ ਕਲੀਸਿਯਾਵਾਂ ਦੀ ਪਿਆਰ ਨਾਲ ਨਿਗਰਾਨੀ ਕਰਦਾ ਹੈ। (ਅਫ਼. 4:8, 11, 12) ਪਹਿਲੀ ਸਦੀ ਵਿਚ ਸਾਰੇ ਨਿਗਾਹਬਾਨ ਪਵਿੱਤਰ ਸ਼ਕਤੀ ਨਾਲ ਮਸਹ ਕੀਤੇ ਹੋਏ ਸਨ। ਉਨ੍ਹਾਂ ਨੂੰ ਪਰਕਾਸ਼ ਦੀ ਪੋਥੀ ਵਿਚ ਮਸੀਹ ਦੇ ਸੱਜੇ ਹੱਥ ਵਿਚ ਤਾਰਿਆਂ ਵਜੋਂ ਦਰਸਾਇਆ ਗਿਆ ਹੈ। (ਪਰ. 1:16, 20) ਅੱਜ ਜ਼ਿਆਦਾਤਰ ਬਜ਼ੁਰਗ ਹੋਰਨਾਂ ਭੇਡਾਂ ਵਿੱਚੋਂ ਹਨ। ਉਨ੍ਹਾਂ ਨੂੰ ਪ੍ਰਾਰਥਨਾ ਕਰਨ ਤੋਂ ਬਾਅਦ ਪਵਿੱਤਰ ਸ਼ਕਤੀ ਦੀ ਸੇਧ ਨਾਲ ਨਿਯੁਕਤ ਕੀਤਾ ਜਾਂਦਾ ਹੈ। ਸੋ ਉਨ੍ਹਾਂ ਬਾਰੇ ਵੀ ਕਿਹਾ ਜਾ ਸਕਦਾ ਹੈ ਕਿ ਮਸੀਹ ਉਨ੍ਹਾਂ ਨੂੰ ਨਿਰਦੇਸ਼ਨ ਦਿੰਦਾ ਹੈ। (ਰਸੂ. 20:28) ਪਰ ਉਹ ਜਾਣਦੇ ਹਨ ਕਿ ਮਸੀਹ ਧਰਤੀ ਉੱਤੇ ਆਪਣੇ ਚੇਲਿਆਂ ਦੀ ਅਗਵਾਈ ਕਰਨ ਅਤੇ ਉਨ੍ਹਾਂ ਨੂੰ ਸੇਧ ਦੇਣ ਲਈ ਮਸਹ ਕੀਤੇ ਹੋਏ ਆਦਮੀਆਂ ਦੇ ਛੋਟੇ ਜਿਹੇ ਸਮੂਹ ਨੂੰ ਪ੍ਰਬੰਧਕ ਸਭਾ ਵਜੋਂ ਵਰਤ ਰਿਹਾ ਹੈ।—ਰਸੂਲਾਂ ਦੇ ਕਰਤੱਬ 15:6, 28-30 ਪੜ੍ਹੋ।
“ਹੇ ਪ੍ਰਭੁ ਯਿਸੂ, ਆਓ!”
11. ਅਸੀਂ ਆਪਣੇ ਪ੍ਰਭੂ ਨੂੰ ਛੇਤੀ ਆਉਂਦਿਆਂ ਦੇਖਣ ਲਈ ਕਿਉਂ ਬੇਤਾਬ ਹਾਂ?
11 ਯੂਹੰਨਾ ਰਸੂਲ ਨੂੰ ਦਿੱਤੇ ਦਰਸ਼ਣ ਵਿਚ ਯਿਸੂ ਨੇ ਕਈ ਵਾਰ ਕਿਹਾ ਕਿ ਉਹ ਛੇਤੀ ਆ ਰਿਹਾ ਸੀ। (ਪਰ. 2:16; 3:11; 22:7, 20) ਬਿਨਾਂ ਸ਼ੱਕ, ਉਹ ਉਸ ਵੇਲੇ ਆਉਣ ਦੀ ਗੱਲ ਕਰ ਰਿਹਾ ਸੀ ਜਦੋਂ ਉਹ ਵੱਡੀ ਬਾਬਲ ਅਤੇ ਸ਼ਤਾਨ ਦੀ ਦੁਸ਼ਟ ਦੁਨੀਆਂ ਨੂੰ ਸਜ਼ਾ ਦੇਵੇਗਾ। (2 ਥੱਸ. 1:7, 8) ਭਵਿੱਖ ਵਿਚ ਹੋਣ ਵਾਲੀਆਂ ਸ਼ਾਨਦਾਰ ਘਟਨਾਵਾਂ ਨੂੰ ਪੂਰਿਆਂ ਹੁੰਦੇ ਦੇਖਣ ਲਈ ਬੇਤਾਬ ਬਿਰਧ ਯੂਹੰਨਾ ਰਸੂਲ ਨੇ ਕਿਹਾ: “ਆਮੀਨ। ਹੇ ਪ੍ਰਭੁ ਯਿਸੂ, ਆਓ!” ਅਸੀਂ ਵੀ ਇਸ ਦੁਸ਼ਟ ਦੁਨੀਆਂ ਵਿਚ ਰਹਿੰਦਿਆਂ ਆਪਣੇ ਆਗੂ ਅਤੇ ਪ੍ਰਭੂ ਨੂੰ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਆਉਂਦਿਆਂ ਦੇਖਣ ਲਈ ਬੇਤਾਬ ਹਾਂ ਜਦੋਂ ਉਹ ਆਪਣੇ ਪਿਤਾ ਦਾ ਨਾਂ ਅਤੇ ਉਸ ਦੀ ਹਕੂਮਤ ਨੂੰ ਉੱਚਾ ਕਰੇਗਾ।
12. ਦੁਨੀਆਂ ਦਾ ਨਾਸ਼ ਕਰਨ ਵਾਲੀਆਂ ਪੌਣਾਂ ਛੱਡਣ ਤੋਂ ਪਹਿਲਾਂ ਮਸੀਹ ਕਿਹੜਾ ਕੰਮ ਪੂਰਾ ਕਰੇਗਾ?
12 ਯਿਸੂ ਵੱਲੋਂ ਸ਼ਤਾਨ ਦੀ ਦੁਨੀਆਂ ਨੂੰ ਖ਼ਤਮ ਕਰਨ ਆਉਣ ਤੋਂ ਪਹਿਲਾਂ, ਪਰਮੇਸ਼ੁਰ ਦੇ ਇਸਰਾਏਲ ਦੇ 1,44,000 ਮੈਂਬਰਾਂ ਵਿਚ ਸ਼ਾਮਲ ਹਰ ਮੈਂਬਰ ਉੱਤੇ ਆਖ਼ਰੀ ਮੋਹਰ ਲੱਗ ਚੁੱਕੀ ਹੋਵੇਗੀ। ਬਾਈਬਲ ਸਾਫ਼ ਦੱਸਦੀ ਹੈ ਕਿ ਸ਼ਤਾਨ ਦੀ ਦੁਨੀਆਂ ਦਾ ਨਾਸ਼ ਕਰਨ ਵਾਲੀਆਂ ਪੌਣਾਂ ਤਦ ਤਕ ਨਹੀਂ ਛੱਡੀਆਂ ਜਾਣਗੀਆਂ ਜਦ ਤਕ 1,44,000 ਮੈਂਬਰਾਂ ਉੱਤੇ ਇਹ ਮੋਹਰ ਨਹੀਂ ਲੱਗ ਜਾਂਦੀ।—ਪਰ. 7:1-4.
13. ‘ਵੱਡੇ ਕਸ਼ਟ’ ਦੇ ਪਹਿਲੇ ਪੜਾਅ ਦੌਰਾਨ ਮਸੀਹ ਕਿਵੇਂ ਦਿਖਾਵੇਗਾ ਕਿ ਉਹ ਆ ਚੁੱਕਾ ਹੈ?
13 ਧਰਤੀ ਦੇ ਜ਼ਿਆਦਾਤਰ ਵਾਸੀਆਂ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਕਿ ਮਸੀਹ 1914 ਤੋਂ ਰਾਜ-ਸੱਤਾ ਵਿਚ ਆ ਚੁੱਕਾ ਹੈ। (2 ਪਤ. 3:3, 4) ਪਰ ਜਲਦੀ ਹੀ ਸ਼ਤਾਨ ਦੀ ਵਿਵਸਥਾ ਦੇ ਵੱਖੋ-ਵੱਖਰੇ ਹਿੱਸਿਆਂ ਉੱਤੇ ਯਹੋਵਾਹ ਦੇ ਨਿਆਂ ਲਾਗੂ ਕਰ ਕੇ ਉਹ ਦਿਖਾ ਦੇਵੇਗਾ ਕਿ ਉਹ ਆ ਚੁੱਕਾ ਹੈ। ਯਿਸੂ ਦੇ ‘ਆਉਣ ਦਾ ਪਰਕਾਸ਼’ ਉਦੋਂ ਹੋ ਜਾਵੇਗਾ ਜਦ ‘ਕੁਧਰਮ ਦੇ ਪੁਰਖ’ ਯਾਨੀ ਈਸਾਈ-ਜਗਤ ਦੇ ਪਾਦਰੀਆਂ ਦਾ ਨਾਸ਼ ਹੋਵੇਗਾ। (2 ਥੱਸਲੁਨੀਕੀਆਂ 2:3, 8 ਪੜ੍ਹੋ।) ਇਹ ਪੱਕਾ ਸਬੂਤ ਹੋਵੇਗਾ ਕਿ ਮਸੀਹ ਯਹੋਵਾਹ ਦੇ ਚੁਣੇ ਹੋਏ ਨਿਆਈ ਵਜੋਂ ਕੰਮ ਕਰ ਰਿਹਾ ਹੈ। (2 ਤਿਮੋਥਿਉਸ 4:1 ਪੜ੍ਹੋ।) ਵੱਡੀ ਬਾਬਲ ਦੇ ਸਭ ਤੋਂ ਜ਼ਿਆਦਾ ਨਿੰਦਣਯੋਗ ਹਿੱਸੇ ਈਸਾਈ-ਜਗਤ ਦਾ ਨਾਸ਼ ਹੋਣ ਤੋਂ ਬਾਅਦ ਝੂਠੇ ਧਰਮਾਂ ਦੇ ਦੁਸ਼ਟ ਵਿਸ਼ਵ ਸਾਮਰਾਜ ਨੂੰ ਪੂਰੀ ਤਰ੍ਹਾਂ ਨਾਸ਼ ਕੀਤਾ ਜਾਵੇਗਾ। ਯਹੋਵਾਹ ਸਿਆਸੀ ਨੇਤਾਵਾਂ ਦੇ ਮਨ ਵਿਚ ਪਾਵੇਗਾ ਕਿ ਉਹ ਇਸ ਕੰਜਰੀ ਦਾ ਨਾਸ਼ ਕਰਨ। (ਪਰ. 17:15-18) ਇਹ ‘ਵੱਡੇ ਕਸ਼ਟ’ ਦਾ ਪਹਿਲਾ ਪੜਾਅ ਹੋਵੇਗਾ।—ਮੱਤੀ 24:21.
14. (ੳ) ਵੱਡੇ ਕਸ਼ਟ ਦਾ ਪਹਿਲਾ ਪੜਾਅ ਕਿਉਂ ਘਟਾਇਆ ਜਾਵੇਗਾ? (ਅ) “ਮਨੁੱਖ ਦੇ ਪੁੱਤ੍ਰ ਦਾ ਨਿਸ਼ਾਨ” ਯਹੋਵਾਹ ਦੇ ਲੋਕਾਂ ਲਈ ਕੀ ਮਾਅਨੇ ਰੱਖੇਗਾ?
14 ਯਿਸੂ ਨੇ ਕਿਹਾ ਸੀ ਕਿ “ਚੁਣਿਆਂ ਹੋਇਆਂ ਦੀ ਖ਼ਾਤਰ” ਯਾਨੀ ਧਰਤੀ ਉੱਤੇ ਬਾਕੀ ਬਚੇ ਮਸਹ ਕੀਤੇ ਹੋਏ ਮਸੀਹੀਆਂ ਦੀ ਖ਼ਾਤਰ ਵੱਡੇ ਕਸ਼ਟ ਦੇ ਦਿਨ ਘਟਾਏ ਜਾਣਗੇ। (ਮੱਤੀ 24:22) ਯਹੋਵਾਹ ਝੂਠੇ ਧਰਮਾਂ ਨੂੰ ਤਬਾਹ ਕਰਨ ਵਾਲੇ ਹਮਲੇ ਵਿਚ ਮਸਹ ਕੀਤੇ ਹੋਏ ਮਸੀਹੀਆਂ ਅਤੇ ਉਨ੍ਹਾਂ ਦੇ ਸਾਥੀਆਂ ਹੋਰ ਭੇਡਾਂ ਨੂੰ ਨਾਸ਼ ਨਹੀਂ ਹੋਣ ਦੇਵੇਗਾ। ਯਿਸੂ ਨੇ ਅੱਗੇ ਕਿਹਾ ਕਿ “ਉਨ੍ਹਾਂ ਦਿਨਾਂ ਦੇ ਕਸ਼ਟ ਦੇ ਪਿੱਛੋਂ” ਸੂਰਜ, ਚੰਦ ਅਤੇ ਤਾਰਿਆਂ ਵਿਚ ਨਿਸ਼ਾਨ ਦਿਖਾਈ ਦੇਣਗੇ ਅਤੇ “ਤਦ ਮਨੁੱਖ ਦੇ ਪੁੱਤ੍ਰ ਦਾ ਨਿਸ਼ਾਨ ਅਕਾਸ਼ ਵਿੱਚ ਪਰਗਟ ਹੋਵੇਗਾ।” ਇਹ ਸਭ ਦੇਖ ਕੇ ਧਰਤੀ ਦੀਆਂ ਕੌਮਾਂ “ਪਿੱਟਣਗੀਆਂ।” ਪਰ ਸਵਰਗ ਜਾਣ ਦੀ ਉਮੀਦ ਰੱਖਣ ਵਾਲੇ ਮਸਹ ਕੀਤੇ ਹੋਏ ਮਸੀਹੀ ਅਤੇ ਧਰਤੀ ਉੱਤੇ ਜੀਣ ਦੀ ਉਮੀਦ ਰੱਖਣ ਵਾਲੇ ਉਨ੍ਹਾਂ ਦੇ ਸਾਥੀ ਇੱਦਾਂ ਨਹੀਂ ਕਰਨਗੇ। ਉਹ ‘ਉਤਾਹਾਂ ਵੇਖਣਗੇ ਅਤੇ ਆਪਣੇ ਸਿਰ ਚੁੱਕਣਗੇ ਇਸ ਲਈ ਜੋ ਉਨ੍ਹਾਂ ਦਾ ਨਿਸਤਾਰਾ ਨੇੜੇ ਆਇਆ ਹੈ।’—ਮੱਤੀ 24:29, 30; ਲੂਕਾ 21:25-28.
15. ਜਦੋਂ ਮਸੀਹ ਆਵੇਗਾ, ਤਾਂ ਉਹ ਕਿਹੜਾ ਕੰਮ ਕਰੇਗਾ?
15 ਪੂਰੀ ਜਿੱਤ ਹਾਸਲ ਕਰਨ ਤੋਂ ਪਹਿਲਾਂ ਮਨੁੱਖ ਦਾ ਪੁੱਤਰ ਮੱਤੀ 25:31-33) ਇਹ ਹਵਾਲਾ ਉਸ ਸਮੇਂ ਦੀ ਗੱਲ ਕਰਦਾ ਹੈ ਜਦ ਮਸੀਹ ਨਿਆਈ ਵਜੋਂ ਆ ਕੇ “ਸਭ ਕੌਮਾਂ” ਦੇ ਲੋਕਾਂ ਨੂੰ ਦੋ ਸਮੂਹਾਂ ਵਿਚ ਵੰਡੇਗਾ: “ਭੇਡਾਂ” ਜਿਨ੍ਹਾਂ ਨੇ ਉਸ ਦੇ ਧਰਤੀ ਉੱਤੇ ਮਸਹ ਕੀਤੇ ਹੋਏ ਭਰਾਵਾਂ ਦਾ ਸਾਥ ਦਿੱਤਾ ਸੀ ਅਤੇ “ਬੱਕਰੀਆਂ” ਜੋ ‘ਸਾਡੇ ਪ੍ਰਭੁ ਯਿਸੂ ਦੀ ਇੰਜੀਲ ਨੂੰ ਨਹੀਂ ਮੰਨਦੀਆਂ।’ (2 ਥੱਸ. 1:7, 8) “ਧਰਮੀ” ਠਹਿਰਾਈਆਂ ਗਈਆਂ ਭੇਡਾਂ ਧਰਤੀ ਉੱਤੇ “ਸਦੀਪਕ ਜੀਉਣ” ਪਾਉਣਗੀਆਂ, ਪਰ ਬੱਕਰੀਆਂ ‘ਸਦੀਪਕ ਸਜ਼ਾ ਵਿੱਚ ਜਾਣਗੀਆਂ’ ਯਾਨੀ ਨਾਸ਼ ਹੋ ਜਾਣਗੀਆਂ।—ਮੱਤੀ 25:34, 40, 41, 45, 46.
ਇਕ ਹੋਰ ਭਾਵ ਵਿਚ ਆਵੇਗਾ। ਉਸ ਨੇ ਭਵਿੱਖਬਾਣੀ ਕੀਤੀ: “ਜਦ ਮਨੁੱਖ ਦਾ ਪੁੱਤ੍ਰ ਆਪਣੇ ਤੇਜ ਨਾਲ ਸਾਰੇ ਦੂਤਾਂ ਸਣੇ ਆਵੇਗਾ ਤਦ ਉਹ ਆਪਣੇ ਤੇਜ ਦੇ ਸਿੰਘਾਸਣ ਉੱਤੇ ਬੈਠੇਗਾ। ਅਰ ਸਭ ਕੌਮਾਂ ਉਹ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਅਰ ਜਿਸ ਤਰਾਂ ਅਯਾਲੀ ਭੇਡਾਂ ਨੂੰ ਬੱਕਰੀਆਂ ਵਿੱਚੋਂ ਵੱਖਰਿਆਂ ਕਰਦਾ ਹੈ ਓਸੇ ਤਰਾਂ ਉਹ ਉਨ੍ਹਾਂ ਨੂੰ ਇੱਕ ਦੂਏ ਤੋਂ ਵੱਖਰਾ ਕਰੇਗਾ। ਅਤੇ ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਰ ਬੱਕਰੀਆਂ ਨੂੰ ਖੱਬੇ ਪਾਸੇ ਖੜਿਆਂ ਕਰੇਗਾ।” (ਯਿਸੂ ਪੂਰੀ ਤਰ੍ਹਾਂ ਫਤਹ ਪਾਉਂਦਾ ਹੈ
16. ਸਾਡਾ ਆਗੂ ਮਸੀਹ ਕਿਵੇਂ ਪੂਰੀ ਤਰ੍ਹਾਂ ਫਤਹ ਹਾਸਲ ਕਰੇਗਾ?
16 ਆਪਣੇ ਸਾਥੀ ਰਾਜਿਆਂ ਅਤੇ ਜਾਜਕਾਂ ਦੀ ਕੁੱਲ ਗਿਣਤੀ ਉੱਤੇ ਆਖ਼ਰੀ ਮੋਹਰ ਲਾਉਣ ਅਤੇ ਬਚਾਅ ਲਈ ਭੇਡਾਂ ਨੂੰ ਪਛਾਣ ਕੇ ਆਪਣੇ ਸੱਜੇ ਪਾਸੇ ਖੜ੍ਹੀਆਂ ਕਰਨ ਤੋਂ ਬਾਅਦ ਮਸੀਹ “ਫਤਹ ਕਰਨ ਨੂੰ ਨਿੱਕਲ” ਸਕੇਗਾ। (ਪਰ. 5:9, 10; 6:2) ਉਹ ਆਪਣੇ ਸ਼ਕਤੀਸ਼ਾਲੀ ਦੂਤਾਂ ਅਤੇ ਜ਼ਿੰਦਾ ਹੋਏ ਭਰਾਵਾਂ ਦੀ ਫ਼ੌਜ ਦੀ ਅਗਵਾਈ ਕਰਦਿਆਂ ਧਰਤੀ ਉੱਤੋਂ ਸ਼ਤਾਨ ਦੇ ਸਾਰੇ ਰਾਜਨੀਤਿਕ, ਮਿਲਟਰੀ ਅਤੇ ਵਪਾਰਕ ਢਾਂਚੇ ਦਾ ਸੱਤਿਆਨਾਸ ਕਰ ਦੇਵੇਗਾ। (ਪਰ. 2:26, 27; 19:11-21) ਮਸੀਹ ਪੂਰੀ ਤਰ੍ਹਾਂ ਜਿੱਤ ਹਾਸਲ ਕਰ ਲਵੇਗਾ ਜਦ ਉਹ ਸ਼ਤਾਨ ਦੀ ਬੁਰੀ ਦੁਨੀਆਂ ਨੂੰ ਨਾਸ਼ ਕਰੇਗਾ। ਫਿਰ ਉਹ ਸ਼ਤਾਨ ਅਤੇ ਉਸ ਦੇ ਬੁਰੇ ਦੂਤਾਂ ਨੂੰ ਹਜ਼ਾਰ ਸਾਲ ਲਈ ਅਥਾਹ ਕੁੰਡ ਵਿਚ ਸੁੱਟ ਦੇਵੇਗਾ।—ਪਰ. 20:1-3.
17. ਹਜ਼ਾਰ ਸਾਲ ਦੌਰਾਨ ਮਸੀਹ ਆਪਣੀਆਂ ਹੋਰ ਭੇਡਾਂ ਨੂੰ ਕਿਸ ਕੋਲ ਲੈ ਜਾਵੇਗਾ ਅਤੇ ਸਾਡਾ ਕੀ ਪੱਕਾ ਇਰਾਦਾ ਹੋਣਾ ਚਾਹੀਦਾ ਹੈ?
17 ਵੱਡੇ ਕਸ਼ਟ ਵਿੱਚੋਂ ਬਚਣ ਵਾਲੀਆਂ ਹੋਰ ਭੇਡਾਂ ਦੀ “ਵੱਡੀ ਭੀੜ” ਬਾਰੇ ਗੱਲ ਕਰਦਿਆਂ ਯੂਹੰਨਾ ਰਸੂਲ ਨੇ ਭਵਿੱਖਬਾਣੀ ਕੀਤੀ ਕਿ “ਲੇਲਾ ਜਿਹੜਾ ਸਿੰਘਾਸਣ ਦੇ ਵਿਚਕਾਰ ਹੈ, ਓਹਨਾਂ ਦਾ ਅਯਾਲੀ ਹੋਵੇਗਾ, ਅਤੇ ਓਹਨਾਂ ਨੂੰ ਅੰਮ੍ਰਿਤ ਜਲ ਦਿਆਂ ਸੋਤਿਆਂ ਕੋਲ ਲੈ ਜਾਵੇਗਾ।” (ਪਰ. 7:9, 17) ਹਾਂ, ਆਪਣੇ ਹਜ਼ਾਰ ਸਾਲ ਦੇ ਰਾਜ ਦੌਰਾਨ ਮਸੀਹ ਹੋਰ ਭੇਡਾਂ, ਜਿਹੜੀਆਂ ਉਸ ਦੀ ਆਵਾਜ਼ ਸੁਣਦੀਆਂ ਹਨ, ਦੀ ਅਗਵਾਈ ਕਰਦਾ ਰਹੇਗਾ ਅਤੇ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇ ਰਾਹ ਉੱਤੇ ਲੈ ਜਾਵੇਗਾ। (ਯੂਹੰਨਾ 10:16, 26-28 ਪੜ੍ਹੋ।) ਆਓ ਆਪਾਂ ਵਫ਼ਾਦਾਰੀ ਨਾਲ ਹੁਣ ਅਤੇ ਯਹੋਵਾਹ ਦੀ ਵਾਅਦਾ ਕੀਤੀ ਹੋਈ ਨਵੀਂ ਦੁਨੀਆਂ ਵਿਚ ਆਪਣੇ ਸ਼ਾਹੀ ਆਗੂ ਮਗਰ ਚੱਲਦੇ ਰਹੀਏ!
ਦੱਸੋ ਕਿ
• ਰਾਜਾ ਬਣਨ ਤੋਂ ਬਾਅਦ ਮਸੀਹ ਨੇ ਕੀ ਕੀਤਾ?
• ਕਲੀਸਿਯਾਵਾਂ ਦੀ ਅਗਵਾਈ ਕਰਨ ਲਈ ਮਸੀਹ ਕਿਨ੍ਹਾਂ ਨੂੰ ਵਰਤ ਰਿਹਾ ਹੈ?
• ਸਾਡਾ ਆਗੂ ਹੋਰ ਕਿਹੜੇ ਅਰਥਾਂ ਵਿਚ ਆਵੇਗਾ?
• ਨਵੀਂ ਦੁਨੀਆਂ ਵਿਚ ਮਸੀਹ ਸਾਡੀ ਕਿਵੇਂ ਅਗਵਾਈ ਕਰਦਾ ਰਹੇਗਾ?
[ਸਵਾਲ]
[ਸਫ਼ਾ 29 ਉੱਤੇ ਤਸਵੀਰ]
ਸ਼ਤਾਨ ਦੀ ਬੁਰੀ ਦੁਨੀਆਂ ਦੇ ਨਾਸ਼ ਤੋਂ ਪ੍ਰਗਟ ਹੋ ਜਾਵੇਗਾ ਕਿ ਮਸੀਹ ਆ ਚੁੱਕਾ ਹੈ