ਸੱਚੀ ਭਗਤੀ ਦੀ ਪਛਾਣ—ਏਕਤਾ
ਸੱਚੀ ਭਗਤੀ ਦੀ ਪਛਾਣ—ਏਕਤਾ
‘ਮੈਂ ਓਹਨਾਂ ਨੂੰ ਰਲਾ ਕੇ ਰੱਖਾਂਗਾ, ਇੱਕ ਇੱਜੜ ਵਾਂਙੁ ਜਿਹੜਾ ਉਸ ਦੀ ਜੂਹ ਵਿੱਚ ਹੈ।’—ਮੀਕਾ. 2:12.
1. ਸ੍ਰਿਸ਼ਟੀ ਤੋਂ ਪਰਮੇਸ਼ੁਰ ਦੀ ਬੁੱਧ ਦਾ ਸਬੂਤ ਕਿਵੇਂ ਮਿਲਦਾ ਹੈ?
ਜ਼ਬੂਰਾਂ ਦੇ ਇਕ ਲਿਖਾਰੀ ਨੇ ਕਿਹਾ: “ਹੇ ਯਹੋਵਾਹ, ਤੇਰੇ ਕੰਮ ਕੇਡੇ ਢੇਰ ਸਾਰੇ ਹਨ! ਤੈਂ ਇਨ੍ਹਾਂ ਸਾਰਿਆਂ ਨੂੰ ਬੁੱਧੀ ਨਾਲ ਸਾਜਿਆ ਹੈ, ਧਰਤੀ ਤੇਰੀਆਂ ਰਚਨਾਂ ਨਾਲ ਭਰੀ ਹੋਈ ਹੈ!” (ਜ਼ਬੂ. 104:24) ਪਰਮੇਸ਼ੁਰ ਦੀ ਬੁੱਧ ਅਸੀਂ ਇਸ ਤੋਂ ਦੇਖ ਸਕਦੇ ਹਾਂ ਕਿ ਲੱਖਾਂ ਹੀ ਕਿਸਮਾਂ ਦੇ ਪੇੜ-ਪੌਦੇ, ਕੀੜੇ-ਮਕੌੜੇ, ਪਸ਼ੂ ਅਤੇ ਮਿੱਟੀ ਵਿਚ ਸੂਖਮ ਬੈਕਟੀਰੀਆ ਕਿਵੇਂ ਇਕ-ਦੂਜੇ ਉੱਤੇ ਨਿਰਭਰ ਕਰਦੇ ਹਨ। ਨਾਲੇ ਤੁਹਾਡੇ ਆਪਣੇ ਸਰੀਰ ਵਿਚ ਹਜ਼ਾਰਾਂ ਹੀ ਵੱਖੋ-ਵੱਖਰੀਆਂ ਕ੍ਰਿਆਵਾਂ ਹੁੰਦੀਆਂ ਹਨ। ਵੱਡੇ-ਵੱਡੇ ਅੰਗਾਂ ਤੋਂ ਲੈ ਕੇ ਤੁਹਾਡੇ ਸੈੱਲਾਂ ਵਿਚਲੇ ਛੋਟੇ-ਛੋਟੇ ਅਣੂ, ਸਾਰੇ ਮਿਲ ਕੇ ਕੰਮ ਕਰਦੇ ਹਨ ਅਤੇ ਤੁਹਾਨੂੰ ਪੂਰਾ ਰਿਸ਼ਟ-ਪੁਸ਼ਟ ਇਨਸਾਨ ਬਣਾਉਂਦੇ ਹਨ।
2. ਜਿਵੇਂ ਸਫ਼ਾ 13 ਉੱਤੇ ਦਿਖਾਇਆ ਗਿਆ ਹੈ, ਮਸੀਹੀਆਂ ਦੀ ਏਕਤਾ ਕਿਉਂ ਚਮਤਕਾਰ ਜਾਪੀ ਹੋਵੇਗੀ?
2 ਯਹੋਵਾਹ ਨੇ ਇਨਸਾਨਾਂ ਨੂੰ ਇਕ-ਦੂਜੇ ਦਾ ਸਾਥ ਦੇਣ ਲਈ ਬਣਾਇਆ ਸੀ। ਸਾਰੇ ਇਨਸਾਨਾਂ ਦੀ ਸ਼ਕਲ-ਸੂਰਤ, ਸੁਭਾਅ ਅਤੇ ਕਾਬਲੀਅਤਾਂ ਵੱਖੋ-ਵੱਖਰੀਆਂ ਹਨ। ਇਸ ਤੋਂ ਇਲਾਵਾ, ਪਰਮੇਸ਼ੁਰ ਨੇ ਮੁਢਲੇ ਇਨਸਾਨਾਂ ਵਿਚ ਆਪਣੇ ਵਰਗੇ ਗੁਣ ਪਾਏ ਤਾਂਕਿ ਉਹ ਇਕ-ਦੂਜੇ ਦਾ ਸਾਥ ਦੇਣ ਅਤੇ ਇਕ-ਦੂਸਰੇ ’ਤੇ ਨਿਰਭਰ ਹੋਣ। (ਉਤ. 1:27; 2:18) ਪਰ ਦੁਨੀਆਂ ਹੁਣ ਪਰਮੇਸ਼ੁਰ ਤੋਂ ਦੂਰ ਹੋ ਚੁੱਕੀ ਹੈ ਅਤੇ ਕਦੇ ਵੀ ਮਿਲ ਕੇ ਕੰਮ ਨਹੀਂ ਕਰ ਸਕੀ। (1 ਯੂਹੰ. 5:19) ਇਸ ਲਈ ਜ਼ਰਾ ਧਿਆਨ ਦਿਓ ਕਿ ਪਹਿਲੀ ਸਦੀ ਦੀ ਮਸੀਹੀ ਕਲੀਸਿਯਾ ਕਿਨ੍ਹਾਂ ਲੋਕਾਂ ਦੀ ਬਣੀ ਹੋਈ ਸੀ: ਅਫ਼ਸੁਸ ਦੇ ਗ਼ੁਲਾਮ, ਮੰਨੀਆਂ-ਪ੍ਰਮੰਨੀਆਂ ਯੂਨਾਨੀ ਤੀਵੀਆਂ, ਪੜ੍ਹੇ-ਲਿਖੇ ਯਹੂਦੀ ਆਦਮੀ ਅਤੇ ਉਹ ਲੋਕ ਜੋ ਪਹਿਲਾਂ ਮੂਰਤੀ-ਪੂਜਾ ਕਰਦੇ ਹੁੰਦੇ ਸਨ। ਦੇਖਣ ਵਾਲਿਆਂ ਨੂੰ ਉਨ੍ਹਾਂ ਦੀ ਇਹ ਏਕਤਾ ਚਮਤਕਾਰ ਜਾਪੀ ਹੋਵੇਗੀ।—ਰਸੂ. 13:1; 17:4; 1 ਥੱਸ. 1:9; 1 ਤਿਮੋ. 6:1.
3. ਬਾਈਬਲ ਮਸੀਹੀਆਂ ਦੀ ਏਕਤਾ ਦਾ ਵਰਣਨ ਕਿਵੇਂ ਕਰਦੀ ਹੈ ਅਤੇ ਇਸ ਲੇਖ ਵਿਚ ਅਸੀਂ ਕਿਹੜੀਆਂ ਗੱਲਾਂ ਉੱਤੇ ਗੌਰ ਕਰਾਂਗੇ?
3 ਜਿਵੇਂ ਸਾਡੇ ਸਰੀਰ ਦੇ ਅੰਗ ਮਿਲ ਕੇ ਕੰਮ ਕਰਦੇ ਹਨ, ਉਸੇ ਤਰ੍ਹਾਂ ਸੱਚੀ ਭਗਤੀ ਦੀ ਵਜ੍ਹਾ ਕਰਕੇ ਲੋਕ ਇਕ-ਦੂਸਰੇ ਦਾ ਸਾਥ ਦਿੰਦੇ ਹਨ। (1 ਕੁਰਿੰਥੀਆਂ 12:12, 13 ਪੜ੍ਹੋ।) ਇਸ ਲੇਖ ਵਿਚ ਅਸੀਂ ਇਨ੍ਹਾਂ ਕੁਝ ਪਹਿਲੂਆਂ ਉੱਤੇ ਗੌਰ ਕਰਾਂਗੇ: ਸੱਚੀ ਭਗਤੀ ਲੋਕਾਂ ਨੂੰ ਕਿਵੇਂ ਇਕ ਕਰਦੀ ਹੈ? ਸਿਰਫ਼ ਯਹੋਵਾਹ ਕਿਉਂ ਸਾਰੀਆਂ ਕੌਮਾਂ ਦੇ ਲੱਖਾਂ ਲੋਕਾਂ ਨੂੰ ਏਕਤਾ ਦੇ ਬੰਧਨ ਵਿਚ ਬੰਨ੍ਹ ਸਕਦਾ ਹੈ? ਯਹੋਵਾਹ ਕਿਹੜੀਆਂ ਰੁਕਾਵਟਾਂ ਪਾਰ ਕਰਨ ਵਿਚ ਸਾਡੀ ਮਦਦ ਕਰਦਾ ਹੈ ਤਾਂਕਿ ਸਾਡੇ ਵਿਚ ਏਕਤਾ ਰਹੇ? ਅਤੇ ਏਕਤਾ ਦੇ ਮਾਮਲੇ ਵਿਚ ਸੱਚੀ ਮਸੀਹੀਅਤ ਈਸਾਈ-ਜਗਤ ਤੋਂ ਕਿਵੇਂ ਵੱਖਰੀ ਹੈ?
ਸੱਚੀ ਭਗਤੀ ਲੋਕਾਂ ਨੂੰ ਕਿਵੇਂ ਇਕ ਕਰਦੀ ਹੈ?
4. ਸੱਚੀ ਭਗਤੀ ਲੋਕਾਂ ਨੂੰ ਕਿਵੇਂ ਇਕ ਕਰਦੀ ਹੈ?
4 ਸੱਚੀ ਭਗਤੀ ਕਰਨ ਵਾਲੇ ਲੋਕ ਜਾਣਦੇ ਹਨ ਕਿ ਯਹੋਵਾਹ ਸਾਰੇ ਜਹਾਨ ਦਾ ਮਾਲਕ ਹੈ ਕਿਉਂਕਿ ਉਸ ਨੇ ਹੀ ਸਾਰੀਆਂ ਚੀਜ਼ਾਂ ਰਚੀਆਂ ਹਨ। (ਪਰ. 4:11) ਇਸ ਲਈ ਭਾਵੇਂ ਸੱਚੇ ਮਸੀਹੀ ਕਈ ਸਮਾਜਾਂ ਵਿਚ ਵੱਖੋ-ਵੱਖਰੇ ਹਾਲਾਤਾਂ ਵਿਚ ਰਹਿੰਦੇ ਹਨ, ਫਿਰ ਵੀ ਉਹ ਪਰਮੇਸ਼ੁਰ ਦੇ ਇੱਕੋ ਜਿਹੇ ਹੁਕਮਾਂ ਨੂੰ ਮੰਨਦੇ ਹਨ ਅਤੇ ਬਾਈਬਲ ਦੇ ਇੱਕੋ ਜਿਹੇ ਅਸੂਲਾਂ ਉੱਤੇ ਚੱਲਦੇ ਹਨ। ਸਾਰੇ ਹੀ ਸੱਚੇ ਭਗਤ ਯਹੋਵਾਹ ਨੂੰ “ਪਿਤਾ” ਕਹਿ ਕੇ ਬੁਲਾਉਂਦੇ ਹਨ ਜੋ ਬਿਲਕੁਲ ਸਹੀ ਹੈ। (ਯਸਾ. 64:8; ਮੱਤੀ 6:9) ਇਸ ਤਰ੍ਹਾਂ ਉਹ ਸਾਰੇ ਭੈਣ-ਭਰਾ ਹਨ ਅਤੇ ਉਸ ਏਕਤਾ ਦਾ ਆਨੰਦ ਮਾਣ ਸਕਦੇ ਹਨ ਜਿਸ ਦਾ ਜ਼ਬੂਰ ਨੇ ਜ਼ਿਕਰ ਕੀਤਾ ਸੀ: “ਵੇਖੋ, ਕਿੰਨਾ ਚੰਗਾ ਤੇ ਸੋਹਣਾ ਹੈ ਭਈ ਭਰਾ ਮਿਲ ਜੁਲ ਕੇ ਵੱਸਣ!”—ਜ਼ਬੂ. 133:1.
5. ਕਿਹੜਾ ਗੁਣ ਸੱਚੇ ਭਗਤਾਂ ਦੀ ਏਕਤਾ ਵਧਾਉਂਦਾ ਹੈ?
5 ਭਾਵੇਂ ਸੱਚੇ ਮਸੀਹੀ ਨਾਮੁਕੰਮਲ ਹਨ, ਫਿਰ ਵੀ ਉਹ ਮਿਲ ਕੇ ਭਗਤੀ ਕਰਦੇ ਹਨ ਕਿਉਂਕਿ ਉਨ੍ਹਾਂ ਨੇ ਇਕ-ਦੂਜੇ ਨੂੰ ਪਿਆਰ ਕਰਨਾ ਸਿੱਖਿਆ ਹੈ। ਜਿਸ ਤਰ੍ਹਾਂ ਯਹੋਵਾਹ ਉਨ੍ਹਾਂ ਨੂੰ ਪਿਆਰ 1 ਯੂਹੰਨਾ 4:7, 8 ਪੜ੍ਹੋ।) ਉਸ ਦਾ ਬਚਨ ਕਹਿੰਦਾ ਹੈ: “ਤੁਸੀਂ ਪਰਮੇਸ਼ੁਰ ਦਿਆਂ ਚੁਣਿਆਂ ਹੋਇਆਂ ਵਾਂਙੁ ਜਿਹੜੇ ਪਵਿੱਤਰ ਅਤੇ ਪਿਆਰੇ ਹਨ ਰਹਿਮ ਦਿਲੀ, ਦਿਆਲਗੀ, ਅਧੀਨਗੀ, ਨਰਮਾਈ ਅਤੇ ਧੀਰਜ ਨੂੰ ਪਹਿਨ ਲਓ। ਅਤੇ ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੇ। ਜਿਵੇਂ ਪ੍ਰਭੁ ਨੇ ਤੁਹਾਨੂੰ ਮਾਫ਼ ਕੀਤਾ ਤਿਵੇਂ ਤੁਸੀਂ ਵੀ ਕਰੋ। ਅਤੇ ਇਨ੍ਹਾਂ ਸਭਨਾਂ ਦੇ ਉੱਤੋਂ ਦੀ ਪ੍ਰੇਮ ਨੂੰ ਪਾ ਲਓ ਜਿਹੜਾ ਸੰਪੂਰਨਤਾਈ ਦਾ ਬੰਧ ਹੈ।” (ਕੁਲੁ. 3:12-14) ਖ਼ਾਸਕਰ ਪਿਆਰ ਦੇ ਇਸ ਸੰਪੂਰਣ ਬੰਧਨ ਤੋਂ ਸੱਚੇ ਮਸੀਹੀਆਂ ਦੀ ਪਛਾਣ ਹੁੰਦੀ ਹੈ। ਕੀ ਤੁਸੀਂ ਆਪਣੇ ਤਜਰਬੇ ਤੋਂ ਨਹੀਂ ਦੇਖਿਆ ਹੈ ਕਿ ਇਹ ਏਕਤਾ ਸੱਚੀ ਭਗਤੀ ਦੀ ਮੁੱਖ ਵਿਸ਼ੇਸ਼ਤਾ ਹੈ?—ਯੂਹੰ. 13:35.
ਕਰਨਾ ਸਿਖਾਉਂਦਾ ਹੈ, ਉਸ ਤਰ੍ਹਾਂ ਕੋਈ ਹੋਰ ਨਹੀਂ ਸਿਖਾ ਸਕਦਾ। (6. ਪਰਮੇਸ਼ੁਰ ਦੇ ਰਾਜ ਦੀ ਉਮੀਦ ਕਾਰਨ ਸਾਨੂੰ ਏਕਤਾ ਨਾਲ ਰਹਿਣ ਵਿਚ ਕਿਵੇਂ ਮਦਦ ਮਿਲਦੀ ਹੈ?
6 ਸੱਚੇ ਭਗਤ ਇਸ ਲਈ ਵੀ ਏਕਤਾ ਨਾਲ ਰਹਿੰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਪਰਮੇਸ਼ੁਰ ਦਾ ਰਾਜ ਹੀ ਇਨਸਾਨਾਂ ਦੀ ਇੱਕੋ-ਇਕ ਉਮੀਦ ਹੈ। ਉਨ੍ਹਾਂ ਨੂੰ ਪਤਾ ਹੈ ਕਿ ਜਲਦੀ ਹੀ ਪਰਮੇਸ਼ੁਰ ਦਾ ਰਾਜ ਇਨਸਾਨੀ ਸਰਕਾਰਾਂ ਦੀ ਥਾਂ ਰਾਜ ਕਰੇਗਾ ਅਤੇ ਆਗਿਆਕਾਰ ਲੋਕਾਂ ਨੂੰ ਸ਼ਾਂਤੀ ਬਖ਼ਸ਼ੇਗਾ ਜਿਸ ਦਾ ਕੋਈ ਅੰਤ ਨਹੀਂ ਹੋਵੇਗਾ। (ਯਸਾ. 11:4-9; ਦਾਨੀ. 2:44) ਇਸ ਕਰਕੇ ਉਹ ਯਿਸੂ ਦੀ ਆਪਣੇ ਚੇਲਿਆਂ ਨੂੰ ਕਹੀ ਇਹ ਗੱਲ ਮੰਨਦੇ ਹਨ: “ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ।” (ਯੂਹੰ. 17:16) ਸੱਚੇ ਮਸੀਹੀ ਦੁਨੀਆਂ ਦੀਆਂ ਲੜਾਈਆਂ ਵਿਚ ਕੋਈ ਹਿੱਸਾ ਨਹੀਂ ਲੈਂਦੇ, ਇਸ ਲਈ ਉਨ੍ਹਾਂ ਵਿਚ ਉਦੋਂ ਵੀ ਏਕਤਾ ਹੁੰਦੀ ਹੈ ਜਦੋਂ ਉਨ੍ਹਾਂ ਦੇ ਆਲੇ-ਦੁਆਲੇ ਦੇ ਲੋਕ ਯੁੱਧ ਲੜ ਰਹੇ ਹੁੰਦੇ ਹਨ।
ਪਰਮੇਸ਼ੁਰੀ ਹਿਦਾਇਤਾਂ ਦਾ ਇੱਕੋ ਸੋਮਾ
7, 8. ਕਿਸ ਤਰੀਕੇ ਨਾਲ ਬਾਈਬਲ ਦੀ ਸਿੱਖਿਆ ਸਾਡੀ ਏਕਤਾ ਵਧਾਉਂਦੀ ਹੈ?
7 ਪਹਿਲੀ ਸਦੀ ਦੇ ਮਸੀਹੀਆਂ ਵਿਚ ਏਕਤਾ ਸੀ ਕਿਉਂਕਿ ਉਨ੍ਹਾਂ ਸਾਰਿਆਂ ਨੂੰ ਇੱਕੋ ਸੋਮੇ ਤੋਂ ਸਿੱਖਿਆ ਮਿਲਦੀ ਸੀ। ਉਹ ਜਾਣਦੇ ਸਨ ਕਿ ਯਿਸੂ ਯਰੂਸ਼ਲਮ ਵਿਚ ਰਸੂਲਾਂ ਅਤੇ ਬਜ਼ੁਰਗਾਂ ਨਾਲ ਬਣੀ ਪ੍ਰਬੰਧਕ ਸਭਾ ਦੇ ਜ਼ਰੀਏ ਕਲੀਸਿਯਾ ਨੂੰ ਸਿੱਖਿਆ ਅਤੇ ਸੇਧ ਦੇ ਰਿਹਾ ਸੀ। ਇਨ੍ਹਾਂ ਸ਼ਰਧਾਲੂ ਆਦਮੀਆਂ ਨੇ ਪਰਮੇਸ਼ੁਰ ਦੇ ਬਚਨ ਦੇ ਆਧਾਰ ਤੇ ਫ਼ੈਸਲੇ ਕੀਤੇ ਅਤੇ ਸਫ਼ਰੀ ਨਿਗਾਹਬਾਨਾਂ ਦੇ ਰਾਹੀਂ ਬਹੁਤ ਸਾਰੇ ਇਲਾਕਿਆਂ ਦੀਆਂ ਕਲੀਸਿਯਾਵਾਂ ਤਾਈਂ ਆਪਣੀਆਂ ਹਿਦਾਇਤਾਂ ਪਹੁੰਚਾਈਆਂ। ਅਜਿਹੇ ਕੁਝ ਨਿਗਾਹਬਾਨਾਂ ਬਾਰੇ ਬਾਈਬਲ ਕਹਿੰਦੀ ਹੈ: “ਓਹ ਨਗਰ ਨਗਰ ਫਿਰਦਿਆਂ ਹੋਇਆਂ ਓਹ ਹੁਕਮ ਜਿਹੜੇ ਯਰੂਸ਼ਲਮ ਵਿੱਚਲਿਆਂ ਰਸੂਲਾਂ ਅਤੇ ਬਜ਼ੁਰਗਾਂ ਨੇ ਠਹਿਰਾਏ ਸਨ ਮੰਨਣ ਲਈ ਓਹਨਾਂ ਨੂੰ ਸੌਂਪਦੇ ਗਏ।” —ਰਸੂ. 15:6, 19-22; 16:4.
8 ਅੱਜ ਵੀ ਮਸਹ ਕੀਤੇ ਹੋਏ ਮਸੀਹੀਆਂ ਦੀ ਬਣੀ ਪ੍ਰਬੰਧਕ ਸਭਾ ਵਿਸ਼ਵ-ਵਿਆਪੀ ਕਲੀਸਿਯਾ ਦੀ ਏਕਤਾ ਵਧਾਉਂਦੀ ਹੈ। ਪ੍ਰਬੰਧਕ ਸਭਾ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਹੌਸਲਾ ਵਧਾਉਣ ਵਾਲਾ ਸਾਹਿੱਤ ਛਾਪਦੀ ਹੈ। ਪਰਮੇਸ਼ੁਰ ਦਾ ਇਹ ਗਿਆਨ ਉਸ ਦੇ ਬਚਨ ਉੱਤੇ ਆਧਾਰਿਤ ਹੈ। ਸੋ ਇਸ ਤਰ੍ਹਾਂ ਜੋ ਵੀ ਸਿਖਾਇਆ ਜਾਂਦਾ ਹੈ, ਉਹ ਇਨਸਾਨਾਂ ਵੱਲੋਂ ਨਹੀਂ, ਸਗੋਂ ਯਹੋਵਾਹ ਵੱਲੋਂ ਸਿਖਾਇਆ ਜਾਂਦਾ ਹੈ।—ਯਸਾ. 54:13.
9. ਪਰਮੇਸ਼ੁਰ ਦਾ ਦਿੱਤਾ ਕੰਮ ਇਕ ਹੋਣ ਵਿਚ ਸਾਡੀ ਕਿਵੇਂ ਮਦਦ ਕਰਦਾ ਹੈ?
9 ਕਲੀਸਿਯਾ ਦੇ ਨਿਗਾਹਬਾਨ ਵੀ ਪ੍ਰਚਾਰ ਦੇ ਕੰਮ ਵਿਚ ਅਗਵਾਈ ਕਰ ਕੇ ਏਕਤਾ ਵਧਾਉਂਦੇ ਹਨ। ਪਰਮੇਸ਼ੁਰ ਦੀ ਸੇਵਾ ਮਿਲ ਕੇ ਕਰਨ ਵਾਲਿਆਂ ਦਾ ਰਿਸ਼ਤਾ ਦੁਨੀਆਂ ਦੇ ਲੋਕਾਂ ਨਾਲੋਂ ਕਿਤੇ ਹੀ ਜ਼ਿਆਦਾ ਮਜ਼ਬੂਤ ਹੈ ਜੋ ਬਸ ਟਾਈਮ ਪਾਸ ਕਰਨ ਲਈ ਇਕੱਠੇ ਹੁੰਦੇ ਹਨ। ਮਸੀਹੀ ਕਲੀਸਿਯਾ ਕਲੱਬ ਦੀ ਤਰ੍ਹਾਂ ਕੰਮ ਕਰਨ ਲਈ ਨਹੀਂ ਸੀ ਸ਼ੁਰੂ ਹੋਈ, ਸਗੋਂ ਯਹੋਵਾਹ ਦੀ ਵਡਿਆਈ ਰੋਮੀ. 1:11, 12; 1 ਥੱਸ. 5:11; ਇਬ. 10:24, 25) ਇਸੇ ਕਾਰਨ ਪੌਲੁਸ ਰਸੂਲ ਮਸੀਹੀਆਂ ਬਾਰੇ ਕਹਿ ਸਕਿਆ: ‘ਤੁਸੀਂ ਦ੍ਰਿੜ੍ਹ ਅਤੇ ਇੱਕ ਮਨ ਹੋ ਕੇ ਖੁਸ਼ ਖਬਰੀ ਦੀ ਨਿਹਚਾ ਲਈ ਜਤਨ ਕਰਦੇ ਹੋ।’—ਫ਼ਿਲਿ. 1:27.
ਕਰਨ ਅਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ, ਚੇਲੇ ਬਣਾਉਣ ਅਤੇ ਕਲੀਸਿਯਾ ਨੂੰ ਉਤਸ਼ਾਹ ਦੇਣ ਲਈ ਸ਼ੁਰੂ ਕੀਤੀ ਸੀ। (10. ਅਸੀਂ ਕਿਨ੍ਹਾਂ ਤਰੀਕਿਆਂ ਨਾਲ ਪਰਮੇਸ਼ੁਰ ਦੇ ਲੋਕਾਂ ਵਜੋਂ ਇਕ ਹਾਂ?
10 ਯਹੋਵਾਹ ਦੇ ਲੋਕ ਹੋਣ ਕਰਕੇ ਅਸੀਂ ਇਕ ਹਾਂ ਕਿਉਂਕਿ ਅਸੀਂ ਯਹੋਵਾਹ ਦੀ ਹਕੂਮਤ ਕਬੂਲ ਕਰਦੇ ਹਾਂ, ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਕਰਦੇ ਹਾਂ, ਪਰਮੇਸ਼ੁਰ ਦੇ ਰਾਜ ਉੱਤੇ ਉਮੀਦ ਲਾਉਂਦੇ ਹਾਂ ਅਤੇ ਉਨ੍ਹਾਂ ਦਾ ਆਦਰ ਕਰਦੇ ਹਾਂ ਜਿਨ੍ਹਾਂ ਨੂੰ ਪਰਮੇਸ਼ੁਰ ਅਗਵਾਈ ਕਰਨ ਲਈ ਵਰਤਦਾ ਹੈ। ਪਾਪੀ ਹੋਣ ਕਰਕੇ ਸਾਡੇ ਕੁਝ ਤੌਰ-ਤਰੀਕਿਆਂ ਕਾਰਨ ਸਾਡੀ ਏਕਤਾ ਖ਼ਤਰੇ ਵਿਚ ਪੈ ਸਕਦੀ ਹੈ, ਪਰ ਯਹੋਵਾਹ ਇਨ੍ਹਾਂ ਤੌਰ-ਤਰੀਕਿਆਂ ਨੂੰ ਛੱਡਣ ਵਿਚ ਸਾਡੀ ਮਦਦ ਕਰਦਾ ਹੈ।—ਰੋਮੀ. 12:2.
ਘਮੰਡ ਅਤੇ ਈਰਖਾ ਕਰਨੀ ਛੱਡੋ
11. ਘਮੰਡ ਕਿਉਂ ਲੋਕਾਂ ਨੂੰ ਵੰਡਦਾ ਹੈ ਅਤੇ ਇਸ ਨੂੰ ਛੱਡਣ ਲਈ ਯਹੋਵਾਹ ਸਾਡੀ ਕਿਵੇਂ ਮਦਦ ਕਰਦਾ ਹੈ?
11 ਘਮੰਡ ਲੋਕਾਂ ਨੂੰ ਵੰਡਦਾ ਹੈ। ਘਮੰਡੀ ਬੰਦਾ ਆਪਣੇ ਆਪ ਨੂੰ ਵੱਡਾ ਸਮਝਦਾ ਹੈ ਅਤੇ ਫੜ੍ਹਾਂ ਮਾਰ-ਮਾਰ ਕੇ ਖ਼ੁਸ਼ ਹੁੰਦਾ ਹੈ। ਪਰ ਇਸ ਨਾਲ ਅਕਸਰ ਏਕਤਾ ਪੈਦਾ ਨਹੀਂ ਹੁੰਦੀ ਕਿਉਂਕਿ ਸ਼ਾਇਦ ਉਸ ਦੀਆਂ ਫੜ੍ਹਾਂ ਸੁਣਨ ਵਾਲੇ ਲੋਕ ਉਸ ਤੋਂ ਜਲਣ। ਚੇਲੇ ਯਾਕੂਬ ਨੇ ਸਾਨੂੰ ਸਾਫ਼-ਸਾਫ਼ ਦੱਸਿਆ: “ਇਹੋ ਜਿਹਾ ਘੁਮੰਡ ਸਾਰਾ ਹੀ ਬੁਰਾ ਹੁੰਦਾ ਹੈ।” (ਯਾਕੂ. 4:16) ਦੂਸਰਿਆਂ ਨੂੰ ਆਪਣੇ ਤੋਂ ਨੀਵਾਂ ਸਮਝਣਾ ਪਿਆਰ ਦੀ ਗੱਲ ਨਹੀਂ। ਯਹੋਵਾਹ ਨਿਮਰਤਾ ਦੀ ਬਹੁਤ ਵਧੀਆ ਮਿਸਾਲ ਹੈ ਕਿਉਂਕਿ ਉਹ ਸਾਡੇ ਵਰਗੇ ਪਾਪੀ ਇਨਸਾਨਾਂ ਨਾਲ ਕਿੰਨੀ ਚੰਗੀ ਤਰ੍ਹਾਂ ਪੇਸ਼ ਆਉਂਦਾ ਹੈ। ਦਾਊਦ ਨੇ ਲਿਖਿਆ: “[ਪਰਮੇਸ਼ੁਰ ਦੀ] ਨਰਮਾਈ ਨੇ ਮੈਨੂੰ ਵਡਿਆਇਆ ਹੈ।” (2 ਸਮੂ. 22:36) ਪਰਮੇਸ਼ੁਰ ਦਾ ਬਚਨ ਸਾਨੂੰ ਸਹੀ ਢੰਗ ਨਾਲ ਸੋਚਣਾ ਸਿਖਾ ਕੇ ਘਮੰਡ ਨੂੰ ਛੱਡਣ ਵਿਚ ਮਦਦ ਕਰਦਾ ਹੈ। ਪੌਲੁਸ ਨੇ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਪੁੱਛਿਆ: “ਤੈਨੂੰ ਦੂਏ ਤੋਂ ਭਿੰਨ ਕੌਣ ਕਰਦਾ ਹੈ ਅਤੇ ਤੇਰੇ ਕੋਲ ਕੀ ਹੈ ਜੋ ਤੈਂ ਦੂਏ ਤੋਂ ਨਹੀਂ ਲਿਆ? ਪਰ ਜੇ ਤੈਂ ਲਿਆ ਵੀ ਦੂਏ ਤੋਂ ਤਾਂ ਅਭਮਾਨ ਕਾਹਨੂੰ ਕਰਦਾ ਹੈਂ ਭਈ ਜਾਣੀਦਾ ਲਿਆ ਹੀ ਨਹੀਂ?”—1 ਕੁਰਿੰ. 4:7.
12, 13. (ੳ) ਜਲ਼ਣ ਕਰਨੀ ਕਿਉਂ ਇੰਨੀ ਆਸਾਨ ਹੈ? (ਅ) ਦੂਜਿਆਂ ਬਾਰੇ ਯਹੋਵਾਹ ਦਾ ਨਜ਼ਰੀਆ ਅਪਣਾਉਣ ਦਾ ਕੀ ਨਤੀਜਾ ਨਿਕਲਦਾ ਹੈ?
12 ਏਕਤਾ ਦੇ ਰਾਹ ਵਿਚ ਇਕ ਹੋਰ ਰੁਕਾਵਟ ਹੈ—ਈਰਖਾ। ਪਾਪੀ ਹੋਣ ਕਰਕੇ ਸਾਡੇ ਸਾਰਿਆਂ ਵਿਚ ਈਰਖਾ ਕਰਨ ਦਾ ਝੁਕਾਅ ਹੈ। ਇੱਥੋਂ ਤਕ ਕਿ ਚਿਰਾਂ ਤੋਂ ਸੇਵਾ ਕਰ ਰਹੇ ਮਸੀਹੀ ਵੀ ਸ਼ਾਇਦ ਕਦੇ-ਕਦੇ ਦੂਜਿਆਂ ਦੇ ਹਾਲਾਤਾਂ, ਚੀਜ਼ਾਂ, ਸਨਮਾਨਾਂ ਜਾਂ ਕਾਬਲੀਅਤਾਂ ਕਾਰਨ ਉਨ੍ਹਾਂ ਤੋਂ ਜਲ਼ਣ। ਮਿਸਾਲ ਲਈ, ਇਕ ਬਾਲ-ਬੱਚੇਦਾਰ ਭਰਾ ਸ਼ਾਇਦ ਫੁੱਲ-ਟਾਈਮ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਭਰਾ ਤੋਂ ਜਲ਼ੇ ਜਿਸ ਨੂੰ ਕਈ ਸਨਮਾਨ ਮਿਲੇ ਹੋਏ ਹਨ। ਪਰ ਉਸ ਨੂੰ ਇਹ ਨਹੀਂ ਪਤਾ ਕਿ ਇਹ ਭਰਾ ਵੀ ਸ਼ਾਇਦ ਉਸ ਬਾਲ-ਬੱਚੇਦਾਰ ਭਰਾ ਤੋਂ ਮਾੜਾ-ਮੋਟਾ ਜਲ਼ਦਾ ਹੋਵੇਗਾ। ਤਾਂ ਫਿਰ ਅਸੀਂ ਆਪਣੀ ਏਕਤਾ ਦੇ ਰਾਹ ਵਿਚ ਆਉਂਦੇ ਰੋੜੇ ਯਾਨੀ ਜਲ਼ਣ ਤੋਂ ਕਿਵੇਂ ਬਚ ਸਕਦੇ ਹਾਂ?
13 ਜਲ਼ਣ ਤੋਂ ਪਰਹੇਜ਼ ਕਰਨ ਲਈ ਯਾਦ ਕਰੋ ਕਿ ਬਾਈਬਲ ਮਸਹ ਕੀਤੇ ਹੋਏ ਮਸੀਹੀਆਂ ਦੀ ਕਲੀਸਿਯਾ ਦੀ ਤੁਲਨਾ ਮਨੁੱਖੀ ਸਰੀਰ ਦੇ ਅੰਗਾਂ ਨਾਲ ਕਰਦੀ ਹੈ। (1 ਕੁਰਿੰਥੀਆਂ 12:14-18 ਪੜ੍ਹੋ।) ਮਿਸਾਲ ਲਈ, ਲੋਕ ਜਿੰਨੀ ਚੰਗੀ ਤਰ੍ਹਾਂ ਤੁਹਾਡੀ ਅੱਖ ਨੂੰ ਦੇਖ ਸਕਦੇ ਹਨ, ਉੱਨੀ ਚੰਗੀ ਤਰ੍ਹਾਂ ਉਹ ਤੁਹਾਡੇ ਦਿਲ ਨੂੰ ਨਹੀਂ ਦੇਖ ਸਕਦੇ। ਪਰ ਫਿਰ ਵੀ ਕੀ ਇਹ ਦੋਵੇਂ ਅੰਗ ਤੁਹਾਡੇ ਲਈ ਮਹੱਤਵਪੂਰਣ ਨਹੀਂ ਹਨ? ਇਸੇ ਤਰ੍ਹਾਂ ਯਹੋਵਾਹ ਕਲੀਸਿਯਾ ਦੇ ਸਾਰੇ ਮੈਂਬਰਾਂ ਨੂੰ ਮਹੱਤਵਪੂਰਣ ਸਮਝਦਾ ਹੈ, ਭਾਵੇਂ ਕਿ ਕੁਝ ਭੈਣਾਂ-ਭਰਾਵਾਂ ਕੋਲ ਇਸ ਵੇਲੇ ਹੋਰਨਾਂ ਨਾਲੋਂ ਜ਼ਿਆਦਾ ਸਨਮਾਨ ਹਨ। ਸੋ ਆਓ ਆਪਾਂ ਭੈਣਾਂ-ਭਰਾਵਾਂ ਬਾਰੇ ਯਹੋਵਾਹ ਵਰਗਾ ਨਜ਼ਰੀਆ ਰੱਖੀਏ। ਦੂਜਿਆਂ ਤੋਂ ਜਲ਼ਣ ਦੀ ਬਜਾਇ, ਅਸੀਂ ਉਨ੍ਹਾਂ ਦੀ ਪਰਵਾਹ ਕਰਾਂਗੇ ਅਤੇ ਉਨ੍ਹਾਂ ਵਿਚ ਦਿਲਚਸਪੀ ਲਵਾਂਗੇ। ਇੱਦਾਂ ਕਰਨ ਨਾਲ ਅਸੀਂ ਦਿਖਾਵਾਂਗੇ ਕਿ ਸੱਚੇ ਮਸੀਹੀਆਂ ਅਤੇ ਈਸਾਈ-ਜਗਤ ਦੇ ਚਰਚ ਮੈਂਬਰਾਂ ਵਿਚ ਕਿੰਨਾ ਫ਼ਰਕ ਹੈ।
ਟੁਕੜੇ-ਟੁਕੜੇ ਹੋਇਆ ਈਸਾਈ-ਜਗਤ
14, 15. ਝੂਠੀ ਮਸੀਹੀਅਤ ਕਿਵੇਂ ਟੁਕੜੇ-ਟੁਕੜੇ ਹੋ ਗਈ?
14 ਈਸਾਈ-ਜਗਤ ਦੇ ਚਰਚਾਂ ਵਿਚ ਹੁੰਦੇ ਲੜਾਈ-ਝਗੜਿਆਂ ਤੋਂ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸੱਚੇ ਮਸੀਹੀਆਂ ਵਿਚ ਕਿੰਨੀ ਏਕਤਾ ਹੈ। ਚੌਥੀ ਸਦੀ ਤਕ ਝੂਠੀ ਮਸੀਹੀਅਤ ਇੰਨੀ ਜ਼ਿਆਦਾ
ਫੈਲ ਗਈ ਸੀ ਕਿ ਇਹ ਰੋਮੀ ਸਮਰਾਟ ਦੇ ਹੱਥਾਂ ਵਿਚ ਆ ਗਈ ਜੋ ਹੋਰਨਾਂ ਦੇਵਤਿਆਂ ਦੀ ਪੂਜਾ ਕਰਦਾ ਸੀ। ਉਸ ਨੇ ਈਸਾਈ-ਜਗਤ ਦੇ ਵਧਣ ਵਿਚ ਕਾਫ਼ੀ ਯੋਗਦਾਨ ਪਾਇਆ। ਫਿਰ ਕਈ ਰਾਜ ਇਕ-ਇਕ ਕਰ ਕੇ ਰੋਮ ਤੋਂ ਵੱਖਰੇ ਹੋ ਗਏ ਅਤੇ ਉਨ੍ਹਾਂ ਨੇ ਆਪਣੇ-ਆਪਣੇ ਚਰਚ ਸਥਾਪਿਤ ਕਰ ਲਏ।15 ਇਨ੍ਹਾਂ ਵਿੱਚੋਂ ਕਈ ਰਾਜ ਸਦੀਆਂ ਤਾਈਂ ਇਕ-ਦੂਜੇ ਨਾਲ ਯੁੱਧ ਕਰਦੇ ਰਹੇ। 17ਵੀਂ ਅਤੇ 18ਵੀਂ ਸਦੀ ਦੌਰਾਨ ਬ੍ਰਿਟੇਨ, ਫਰਾਂਸ ਅਤੇ ਅਮਰੀਕਾ ਦੇ ਲੋਕਾਂ ਨੇ ਦੇਸ਼ਭਗਤੀ ਕਰਨੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਦੇਸ਼ਭਗਤੀ ਨੂੰ ਧਰਮ ਵਾਂਗ ਹੀ ਸਮਝਿਆ ਜਾਣ ਲੱਗ ਪਿਆ। 19ਵੀਂ ਅਤੇ 20ਵੀਂ ਸਦੀ ਦੌਰਾਨ, ਲਗਭਗ ਸਾਰੀ ਮਨੁੱਖਜਾਤੀ ਉੱਤੇ ਦੇਸ਼ਭਗਤੀ ਦਾ ਭੂਤ ਸਵਾਰ ਹੋ ਗਿਆ। ਅਖ਼ੀਰ ਵਿਚ ਈਸਾਈ-ਜਗਤ ਦੇ ਚਰਚ ਕਈ ਪੰਥਾਂ ਵਿਚ ਵੰਡੇ ਗਏ ਜਿਨ੍ਹਾਂ ਨੂੰ ਦੇਸ਼ਭਗਤੀ ਕਰਨ ਵਿਚ ਕੋਈ ਹਰਜ਼ ਨਹੀਂ ਸੀ। ਇੱਥੋਂ ਤਕ ਕਿ ਚਰਚ ਦੇ ਮੈਂਬਰ ਹੋਰ ਦੇਸ਼ ਦੇ ਲੋਕਾਂ ਨਾਲ ਲੜਨ ਗਏ ਜੋ ਉਨ੍ਹਾਂ ਦੇ ਹੀ ਧਰਮ ਦੇ ਸਨ। ਅੱਜ ਈਸਾਈ-ਜਗਤ ਵੱਖੋ-ਵੱਖਰੀਆਂ ਸਿੱਖਿਆਵਾਂ ਅਤੇ ਦੇਸ਼ਭਗਤੀ ਕਾਰਨ ਟੁਕੜੇ-ਟੁਕੜੇ ਹੋ ਚੁੱਕਾ ਹੈ।
16. ਕਿਹੜੀਆਂ ਗੱਲਾਂ ਈਸਾਈ-ਜਗਤ ਦੇ ਲੋਕਾਂ ਨੂੰ ਵੰਡਦੀਆਂ ਹਨ?
16 ਵੀਹਵੀਂ ਸਦੀ ਵਿਚ ਈਸਾਈ-ਜਗਤ ਦੇ ਸੈਂਕੜੇ ਹੀ ਪੰਥਾਂ ਨੇ ਏਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਕਈ ਦਹਾਕਿਆਂ ਤਾਈਂ ਜਤਨ ਕਰਨ ਤੋਂ ਬਾਅਦ, ਕੁਝ ਹੀ ਚਰਚਾਂ ਦਾ ਮੇਲ-ਜੋਲ ਹੋਇਆ ਹੈ, ਪਰ ਚਰਚ ਜਾਣ ਵਾਲੇ ਲੋਕ ਹਾਲੇ ਵੀ ਇਨ੍ਹਾਂ ਸਵਾਲਾਂ ਕਾਰਨ ਵੰਡੇ ਹੋਏ ਹਨ ਕਿ ਵਿਕਾਸਵਾਦ ਦੀ ਥਿਊਰੀ, ਗਰਭਪਾਤ ਕਰਾਉਣਾ, ਸਮਲਿੰਗੀ ਕੰਮ ਕਰਨੇ ਅਤੇ ਔਰਤਾਂ ਦਾ ਪਾਦਰੀ ਬਣਨਾ ਸਹੀ ਹੈ ਜਾਂ ਨਹੀਂ। ਈਸਾਈ-ਜਗਤ ਦੇ ਕੁਝ ਹਿੱਸਿਆਂ ਵਿਚ ਚਰਚਾਂ ਦੇ ਲੀਡਰ ਵੱਖੋ-ਵੱਖਰੇ ਪੰਥਾਂ ਦੇ ਲੋਕਾਂ ਨੂੰ ਇਕ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਤਰ੍ਹਾਂ ਕਰਨ ਲਈ ਉਹ ਕਹਿੰਦੇ ਹਨ ਕਿ ਉਨ੍ਹਾਂ ਸਿੱਖਿਆਵਾਂ ਨੂੰ ਮੰਨਣਾ ਇੰਨਾ ਜ਼ਰੂਰੀ ਨਹੀਂ ਜਿਨ੍ਹਾਂ ਕਾਰਨ ਉਹ ਪਹਿਲਾਂ ਵੰਡੇ ਗਏ ਸਨ। ਪਰ ਇਸ ਤਰ੍ਹਾਂ ਕਰਨ ਨਾਲ ਲੋਕਾਂ ਦਾ ਵਿਸ਼ਵਾਸ ਘਟਦਾ ਹੈ ਅਤੇ ਟੁਕੜੇ-ਟੁਕੜੇ ਹੋਏ ਈਸਾਈ-ਜਗਤ ਨੂੰ ਇਕੱਠਾ ਨਹੀਂ ਕਰਦਾ।
ਦੇਸ਼ਭਗਤੀ ਤੋਂ ਉੱਚੀ-ਸੁੱਚੀ ਭਗਤੀ
17. “ਆਖਰੀ ਦਿਨਾਂ ਵਿੱਚ” ਲੋਕਾਂ ਨੂੰ ਇਕ ਕਰਨ ਵਾਲੀ ਸੱਚੀ ਭਗਤੀ ਬਾਰੇ ਕਿਹੜੀ ਭਵਿੱਖਬਾਣੀ ਕੀਤੀ ਗਈ ਸੀ?
17 ਭਾਵੇਂ ਕਿ ਮਨੁੱਖਜਾਤੀ ਪਹਿਲਾਂ ਨਾਲੋਂ ਜ਼ਿਆਦਾ ਵੰਡ ਚੁੱਕੀ ਹੈ, ਪਰ ਸੱਚੇ ਭਗਤਾਂ ਵਿਚ ਹਾਲੇ ਵੀ ਏਕਤਾ ਹੈ ਜੋ ਉਨ੍ਹਾਂ ਨੂੰ ਵਖਰਿਆਉਂਦੀ ਹੈ। ਪਰਮੇਸ਼ੁਰ ਦੇ ਨਬੀ ਮੀਕਾਹ ਨੇ ਭਵਿੱਖਬਾਣੀ ਕੀਤੀ ਸੀ: ‘ਮੈਂ ਓਹਨਾਂ ਨੂੰ ਰਲਾ ਕੇ ਰੱਖਾਂਗਾ, ਇੱਕ ਇੱਜੜ ਵਾਂਙੁ ਜਿਹੜਾ ਉਸ ਦੀ ਜੂਹ ਵਿੱਚ ਹੈ।’ (ਮੀਕਾ. 2:12) ਮੀਕਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਸੱਚੀ ਭਗਤੀ ਨੂੰ ਦੂਸਰੀ ਹਰ ਤਰ੍ਹਾਂ ਦੀ ਭਗਤੀ ਤੋਂ ਉੱਚਾ ਕੀਤਾ ਜਾਵੇਗਾ ਭਾਵੇਂ ਇਹ ਝੂਠੇ ਦੇਵੀ-ਦੇਵਤਿਆਂ ਦੀ ਹੋਵੇ ਜਾਂ ਦੇਸ਼ਭਗਤੀ ਹੋਵੇ। ਉਸ ਨੇ ਲਿਖਿਆ: “ਆਖਰੀ ਦਿਨਾਂ ਵਿੱਚ ਇਉਂ ਹੋਵੇਗਾ ਕਿ ਯਹੋਵਾਹ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰ ਤੇ ਕਾਇਮ ਕੀਤਾ ਜਾਵੇਗਾ, ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ, ਅਤੇ ਉੱਮਤਾਂ ਉਸ ਦੀ ਵੱਲ ਵਗਣਗੀਆਂ। ਸਾਰੀਆਂ ਉੱਮਤਾਂ ਆਪੋ ਆਪਣੇ ਦਿਓਤਿਆਂ ਦੇ ਨਾਉਂ ਲੈ ਕੇ ਚੱਲਦੀਆਂ ਹਨ, ਪਰ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਸਦੀਪ ਕਾਲ ਤੀਕੁਰ ਚੱਲਾਂਗੇ।”—ਮੀਕਾ. 4:1, 5.
18. ਸੱਚੀ ਭਗਤੀ ਦੀ ਮਦਦ ਨਾਲ ਅਸੀਂ ਆਪਣੇ ਵਿਚ ਕਿਹੜੀਆਂ ਤਬਦੀਲੀਆਂ ਕਰ ਸਕੇ ਹਾਂ?
18 ਮੀਕਾਹ ਨੇ ਇਹ ਵੀ ਸਮਝਾਇਆ ਸੀ ਕਿ ਸੱਚੀ ਭਗਤੀ ਕਿਵੇਂ ਉਨ੍ਹਾਂ ਲੋਕਾਂ ਨੂੰ ਇਕ ਕਰੇਗੀ ਜੋ ਪਹਿਲਾਂ ਦੁਸ਼ਮਣ ਹੁੰਦੇ ਸਨ। ‘ਬਹੁਤੀਆਂ ਕੌਮਾਂ ਦੇ ਲੋਕ ਆਉਣਗੇ ਅਤੇ ਆਖਣਗੇ, ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ, ਯਾਕੂਬ ਦੇ ਪਰਮੇਸ਼ੁਰ ਦੇ ਭਵਨ ਨੂੰ ਚੜ੍ਹੀਏ, ਭਈ ਉਹ ਸਾਨੂੰ ਆਪਣੇ ਰਾਹ ਵਿਖਾਵੇ, ਅਤੇ ਅਸੀਂ ਉਹ ਦੇ ਮਾਰਗਾਂ ਵਿੱਚ ਚੱਲੀਏ, ਉਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ, ਅਤੇ ਆਪਣੇ ਬਰਛਿਆਂ ਨੂੰ ਦਾਤ। ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਮੀਕਾ. 4:2, 3) ਜਿਹੜੇ ਲੋਕ ਇਨਸਾਨਾਂ ਦੇ ਬਣਾਏ ਦੇਵੀ-ਦੇਵਤਿਆਂ ਜਾਂ ਦੇਸ਼ਾਂ ਦੀ ਭਗਤੀ ਛੱਡ ਕੇ ਯਹੋਵਾਹ ਦੀ ਭਗਤੀ ਕਰਦੇ ਹਨ, ਉਹ ਦੁਨੀਆਂ ਭਰ ਵਿਚ ਏਕਤਾ ਦਾ ਆਨੰਦ ਮਾਣਦੇ ਹਨ। ਪਰਮੇਸ਼ੁਰ ਉਨ੍ਹਾਂ ਨੂੰ ਪਿਆਰ ਦੇ ਰਾਹਾਂ ਉੱਤੇ ਤੁਰਨ ਦੀ ਸਿੱਖਿਆ ਦਿੰਦਾ ਹੈ।
ਲੜਾਈ ਫੇਰ ਕਦੀ ਨਾ ਸਿੱਖਣਗੇ।’ (19. ਸੱਚੀ ਭਗਤੀ ਕਰਨ ਵਾਲੇ ਲੱਖਾਂ ਹੀ ਲੋਕਾਂ ਦੀ ਏਕਤਾ ਕਿਸ ਗੱਲ ਦਾ ਸਾਫ਼ ਸਬੂਤ ਹੈ?
19 ਦੁਨੀਆਂ ਭਰ ਵਿਚ ਰਹਿੰਦੇ ਸੱਚੇ ਮਸੀਹੀਆਂ ਦੀ ਏਕਤਾ ਅੱਜ ਅਨੋਖੀ ਗੱਲ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਯਹੋਵਾਹ ਆਪਣੀ ਪਵਿੱਤਰ ਸ਼ਕਤੀ ਦੇ ਜ਼ਰੀਏ ਆਪਣੇ ਲੋਕਾਂ ਨੂੰ ਸੇਧ ਦੇ ਰਿਹਾ ਹੈ। ਅੱਜ ਸਾਰੀਆਂ ਕੌਮਾਂ ਦੇ ਲੋਕ ਵੱਡੇ ਪੱਧਰ ਤੇ ਏਕਤਾ ਦੇ ਬੰਧਨ ਵਿਚ ਬੱਝ ਰਹੇ ਹਨ ਜੋ ਪਹਿਲਾਂ ਇਤਿਹਾਸ ਵਿਚ ਕਦੇ ਨਹੀਂ ਹੋਇਆ। ਇਹ ਪਰਕਾਸ਼ ਦੀ ਪੋਥੀ 7:9, 14 ਵਿਚ ਦੱਸੀ ਭਵਿੱਖਬਾਣੀ ਦੀ ਸ਼ਾਨਦਾਰ ਪੂਰਤੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਦੂਤ ਜਲਦੀ ਹੀ “ਪੌਣਾਂ” ਛੱਡਣਗੇ ਜੋ ਇਸ ਬੁਰੀ ਦੁਨੀਆਂ ਦਾ ਨਾਮੋ-ਨਿਸ਼ਾਨ ਮਿਟਾ ਦੇਣਗੀਆਂ। (ਪਰਕਾਸ਼ ਦੀ ਪੋਥੀ 7:1-4, 9, 10, 14 ਪੜ੍ਹੋ।) ਤਾਂ ਫਿਰ ਕੀ ਵਿਸ਼ਵ-ਵਿਆਪੀ ਭਾਈਚਾਰੇ ਦਾ ਹਿੱਸਾ ਬਣਨਾ ਸਨਮਾਨ ਦੀ ਗੱਲ ਨਹੀਂ ਹੈ? ਇਸ ਏਕਤਾ ਵਿਚ ਅਸੀਂ ਸਾਰੇ ਕਿਵੇਂ ਯੋਗਦਾਨ ਪਾ ਸਕਦੇ ਹਾਂ? ਇਸ ਬਾਰੇ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ।
ਤੁਸੀਂ ਕਿਵੇਂ ਜਵਾਬ ਦਿਓਗੇ?
• ਸੱਚੀ ਭਗਤੀ ਲੋਕਾਂ ਨੂੰ ਕਿਵੇਂ ਇਕ ਕਰਦੀ ਹੈ?
• ਅਸੀਂ ਏਕਤਾ ਦੇ ਰਾਹ ਵਿਚ ਆਉਂਦੇ ਰੋੜੇ ਯਾਨੀ ਜਲ਼ਣ ਤੋਂ ਕਿਵੇਂ ਬਚ ਸਕਦੇ ਹਾਂ?
• ਦੇਸ਼ਭਗਤੀ ਸੱਚੇ ਭਗਤਾਂ ਨੂੰ ਕਿਉਂ ਨਹੀਂ ਵੰਡਦੀ?
[ਸਵਾਲ]
[ਸਫ਼ਾ 13 ਉੱਤੇ ਤਸਵੀਰ]
ਪਹਿਲੀ ਸਦੀ ਦੇ ਮਸੀਹੀ ਵੱਖੋ-ਵੱਖਰੇ ਪਿਛੋਕੜਾਂ ਦੇ ਸਨ
[ਸਫ਼ਾ 15 ਉੱਤੇ ਤਸਵੀਰਾਂ]
ਕਿੰਗਡਮ ਹਾਲ ਪ੍ਰਾਜੈਕਟਾਂ ਵਿਚ ਮਦਦ ਕਰਨ ਨਾਲ ਤੁਸੀਂ ਕਿਵੇਂ ਏਕਤਾ ਵਧਾਉਂਦੇ ਹੋ?