Skip to content

Skip to table of contents

“ਇਸ ਨਾਲ ਮੈਨੂੰ ਲੋਕਾਂ ਦੇ ਦਿਲਾਂ ਤਕ ਪਹੁੰਚਣ ਵਿਚ ਮਦਦ ਮਿਲੀ”

“ਇਸ ਨਾਲ ਮੈਨੂੰ ਲੋਕਾਂ ਦੇ ਦਿਲਾਂ ਤਕ ਪਹੁੰਚਣ ਵਿਚ ਮਦਦ ਮਿਲੀ”

“ਇਸ ਨਾਲ ਮੈਨੂੰ ਲੋਕਾਂ ਦੇ ਦਿਲਾਂ ਤਕ ਪਹੁੰਚਣ ਵਿਚ ਮਦਦ ਮਿਲੀ”

ਕੁਝ ਸਮਾਂ ਪਹਿਲਾਂ ਦੱਖਣੀ ਬ੍ਰਾਜ਼ੀਲ ਵਿਚ ਪੋਰਟੋ ਅਲੇਗਰੇ ਨਾਂ ਦੇ ਸ਼ਹਿਰ ਵਿਚ ਸਮਾਜਕ ਵਾਦ-ਵਿਸ਼ਿਆਂ ਬਾਰੇ ਇਕ ਅੰਤਰਰਾਸ਼ਟਰੀ ਕਾਨਫ਼ਰੰਸ ਕੀਤੀ ਗਈ ਸੀ। ਇਸ ਕਾਨਫ਼ਰੰਸ ਵਿਚ 135 ਦੇਸ਼ਾਂ ਤੋਂ ਹਜ਼ਾਰਾਂ ਹੀ ਲੋਕ ਸ਼ਾਮਲ ਸਨ। ਕਾਨਫ਼ਰੰਸ ਦੇ ਇੰਟਰਵਲ ਦੌਰਾਨ, ਪੋਰਟੋ ਅਲੇਗਰੀ ਦੀ ਇਕ ਕਲੀਸਿਯਾ ਦੇ ਗਵਾਹਾਂ ਨੇ ਉੱਥੇ ਆਏ ਡੈਲੀਗੇਟਾਂ ਨਾਲ ਬਾਈਬਲ ਵਿੱਚੋਂ ਪਰਮੇਸ਼ੁਰ ਦੇ ਰਾਜ ਬਾਰੇ ਗਵਾਹੀ ਦਿੱਤੀ। ਉਹ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਣ ਵਾਲੇ ਡੈਲੀਗੇਟਾਂ ਨਾਲ ਕਿਵੇਂ ਗੱਲਾਂ ਕਰ ਸਕੇ?

ਐਲੀਸਾਬੇਟ ਨਾਂ ਦੀ ਇਕ ਪਾਇਨੀਅਰ ਨੇ ਦੱਸਿਆ: “ਅਸੀਂ ਸਾਰੀਆਂ ਕੌਮਾਂ ਦੇ ਲੋਕਾਂ ਲਈ ਖ਼ੁਸ਼ ਖ਼ਬਰੀ ਨਾਂ ਦੀ ਪੁਸਤਿਕਾ ਵਰਤੀ।” ਉਹ ਅੱਗੇ ਦੱਸਦੀ ਹੈ: “ਕਈ ਡੈਲੀਗੇਟਾਂ ਨੇ ਰਾਜ ਦੀ ਖ਼ੁਸ਼ ਖ਼ਬਰੀ ਪਹਿਲਾਂ ਕਦੇ ਵੀ ਨਹੀਂ ਸੁਣੀ ਸੀ, ਇਸ ਲਈ ਉਹ ਸਾਡਾ ਸੰਦੇਸ਼ ਸੁਣ ਕੇ ਬਹੁਤ ਖ਼ੁਸ਼ ਹੋਏ। ਅਸੀਂ ਇਸਰਾਏਲ, ਚੀਨ, ਨਾਈਜੀਰੀਆ, ਫ੍ਰਾਂਸ, ਬੋਲੀਵੀਆ ਅਤੇ ਭਾਰਤ ਦੇ ਲੋਕਾਂ ਨਾਲ ਗੱਲਾਂ ਕੀਤੀਆਂ। ਸਾਡੇ ਕੋਲ ਕੁਝ ਡੈਲੀਗੇਟਾਂ ਲਈ ਉਨ੍ਹਾਂ ਦੀ ਭਾਸ਼ਾ ਵਿਚ ਸਾਹਿੱਤ ਵੀ ਸੀ ਜੋ ਉਨ੍ਹਾਂ ਨੇ ਖ਼ੁਸ਼ੀ ਨਾਲ ਸਾਡੇ ਤੋਂ ਲੈ ਲਿਆ।”

ਮੈਕਸੀਕੋ ਵਿਚ ਰਾਉਲ ਨਾਂ ਦੇ ਪਾਇਨੀਅਰ ਨੂੰ ਵੀ ਇਹ ਪੁਸਤਿਕਾ ਵਰਤ ਕੇ ਚੰਗੇ ਨਤੀਜੇ ਮਿਲੇ। ਕੁਝ ਸਮਾਂ ਪਹਿਲਾਂ ਉਸ ਨੇ ਇਕ 80 ਸਾਲਾਂ ਦੇ ਅਰਬੀ ਬੰਦੇ ਨਾਲ ਗੱਲ ਕੀਤੀ ਜਿਸ ਦੀ ਪਤਨੀ ਹਾਲ ਹੀ ਵਿਚ ਗੁਜ਼ਰ ਗਈ ਸੀ। ਪੁਸਤਿਕਾ ਵਿੱਚੋਂ ਅਰਬੀ ਭਾਸ਼ਾ ਵਿਚ ਰਾਜ ਦਾ ਸੰਦੇਸ਼ ਪੜ੍ਹ ਕੇ ਉਸ ਦੀਆਂ ਅੱਖਾਂ ਖ਼ੁਸ਼ੀ ਨਾਲ ਭਰ ਆਈਆਂ। ਕਿਉਂ? ਕਿਉਂਕਿ ਉਸ ਨੇ ਆਪਣੀ ਮਾਂ-ਬੋਲੀ ਵਿਚ ਪਰਕਾਸ਼ ਦੀ ਪੋਥੀ 21:3, 4 ਤੋਂ ਪਰਮੇਸ਼ੁਰ ਦਾ ਵਾਅਦਾ ਪੜ੍ਹਿਆ ਕਿ ਅਗਾਹਾਂ ਨੂੰ ਮੌਤ ਨਹੀਂ ਹੋਵੇਗੀ ਅਤੇ ਇਸ ਗੱਲ ਨੇ ਉਸ ਦੇ ਦਿਲ ਨੂੰ ਛੋਹ ਲਿਆ। ਇਕ ਹੋਰ ਮੌਕੇ ਤੇ ਰਾਉਲ ਨੇ ਪੁਰਤਗਾਲੀ ਬੋਲਣ ਵਾਲੇ ਇਕ ਬੰਦੇ ਨਾਲ ਗੱਲ ਕੀਤੀ ਜਿਸ ਦੇ ਪਿਆਰੇ ਬੇਟੇ ਦੀ ਮੌਤ ਹੋ ਚੁੱਕੀ ਸੀ। ਰਾਉਲ ਨੇ ਉਸ ਨੂੰ ਪੁਰਤਗਾਲੀ ਭਾਸ਼ਾ ਵਿਚ ਇਸ ਪੁਸਤਿਕਾ ਦਾ ਸਫ਼ਾ ਪੜ੍ਹਨ ਲਈ ਕਿਹਾ। ਪੜ੍ਹਨ ਤੋਂ ਬਾਅਦ ਉਸ ਬੰਦੇ ਨੇ ਕਿਹਾ ਕਿ ਉਹ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦਾ ਹੈ ਅਤੇ ਉਹ ਬਾਈਬਲ ਸਟੱਡੀ ਕਰਨ ਲਈ ਤਿਆਰ ਹੋ ਗਿਆ।

ਰਾਉਲ ਨੇ ਸਾਰੀਆਂ ਕੌਮਾਂ ਦੇ ਲੋਕਾਂ ਲਈ ਖ਼ੁਸ਼ ਖ਼ਬਰੀ ਨਾਂ ਦੀ ਪੁਸਤਿਕਾ ਨੂੰ ਆਰਮੀਨੀ, ਅੰਗ੍ਰੇਜ਼ੀ, ਹਿੰਦੀ, ਕੋਰੀਆਈ, ਚੀਨੀ, ਜਰਮਨ, ਜ਼ੈਪੋਟੈਕ, ਫਰਾਂਸੀਸੀ, ਫ਼ਾਰਸੀ, ਮੀਹੇ ਤੇ ਰੂਸੀ ਬੋਲਣ ਵਾਲੇ ਲੋਕਾਂ ਨੂੰ ਗਵਾਹੀ ਦੇਣ ਲਈ ਵਰਤਿਆ ਹੈ। ਉਸ ਨੇ ਕਿਹਾ “ਮੈਂ ਦੇਖਿਆ ਹੈ ਕਿ ਇਹ ਪੁਸਤਿਕਾ ਮੇਰੇ ਪ੍ਰਚਾਰ ਕਰਨ ਦੇ ਬਹੁਤ ਕੰਮ ਆਉਂਦੀ ਹੈ। ਇਹ ਮੈਨੂੰ ਲੋਕਾਂ ਦੇ ਦਿਲਾਂ ਤਕ ਪਹੁੰਚਣ ਵਿਚ ਮਦਦ ਕਰਦੀ ਹੈ ਭਾਵੇਂ ਮੈਂ ਉਨ੍ਹਾਂ ਦੀ ਭਾਸ਼ਾ ਨਹੀਂ ਬੋਲ ਸਕਦਾ।”

ਜਿਉਂ-ਜਿਉਂ ਜ਼ਿਆਦਾ ਲੋਕ ਸਫ਼ਰ ਕਰਦੇ ਹਨ ਅਤੇ ਵਿਦੇਸ਼ਾਂ ਵਿਚ ਜਾ ਕੇ ਰਹਿੰਦੇ ਹਨ, ਸਾਨੂੰ ਹੋਰ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਮਿਲਣ ਦੇ ਕਈ ਮੌਕੇ ਮਿਲਦੇ ਹਨ। ਅਸੀਂ ਸਾਰੀਆਂ ਕੌਮਾਂ ਦੇ ਲੋਕਾਂ ਲਈ ਖ਼ੁਸ਼ ਖ਼ਬਰੀ ਨਾਂ ਦੀ ਪੁਸਤਿਕਾ ਵਰਤ ਕੇ ਅਜਿਹੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸ ਸਕਾਂਗੇ। ਕੀ ਤੁਸੀਂ ਇਹ ਪੁਸਤਿਕਾ ਆਪਣੇ ਨਾਲ ਰੱਖਦੇ ਹੋ?

[ਸਫ਼ਾ 32 ਉੱਤੇ ਤਸਵੀਰਾਂ]

ਰਾਉਲ ਦੇ ਹੱਥ ਵਿਚ ਉਹ ਪੁਸਤਿਕਾ ਜੋ ਲੋਕਾਂ ਦੇ ਦਿਲਾਂ ਤਕ ਪਹੁੰਚਣ ਵਿਚ ਉਸ ਦੀ ਮਦਦ ਕਰਦੀ ਹੈ