ਕੀ ਤੁਹਾਨੂੰ ਯਾਦ ਹੈ?
ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਪੜ੍ਹ ਕੇ ਆਨੰਦ ਮਾਣਿਆ ਹੈ? ਦੇਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:
• ਇਸਰਾਏਲੀਆਂ ਨੂੰ ਮਿਸਰ ਵਿੱਚੋਂ ਲਿਆਉਂਦੇ ਸਮੇਂ ਪਰਮੇਸ਼ੁਰ ਨੇ ਇਸਰਾਏਲ ਦੇ ਅੱਗੇ ਕਿਹੜਾ ਦੂਤ ਘੱਲਿਆ? (ਕੂਚ 23:20, 21)
ਇਹ ਮੰਨਣਾ ਸਹੀ ਹੈ ਕਿ ਇਹ ਦੂਤ, ‘ਜਿਸ ਵਿਚ ਯਹੋਵਾਹ ਦਾ ਨਾਮ’ ਸੀ, ਪਰਮੇਸ਼ੁਰ ਦਾ ਜੇਠਾ ਪੁੱਤਰ ਸੀ ਜੋ ਬਾਅਦ ਵਿਚ ਯਿਸੂ ਬਣਿਆ।—9/15, ਸਫ਼ਾ 21.
• ਸੱਚੀ ਭਗਤੀ ਸੰਬੰਧੀ ਕਿਹੜੇ ਕੁਝ ਬਹਾਨੇ ਪਰਮੇਸ਼ੁਰ ਨੂੰ ਪਸੰਦ ਨਹੀਂ ਹਨ?
‘ਮੈਨੂੰ ਪ੍ਰਚਾਰ ਕਰਨਾ ਬਹੁਤ ਔਖਾ ਲੱਗਦਾ ਹੈ। ਮੈਂ ਪ੍ਰਚਾਰ ਨਹੀਂ ਕਰਨਾ ਚਾਹੁੰਦਾ। ਮੈਂ ਬਹੁਤ ਬਿਜ਼ੀ ਹਾਂ। ਮੈਂ ਪ੍ਰਚਾਰ ਕਰਨ ਦੇ ਕਾਬਲ ਨਹੀਂ ਹਾਂ। ਕਿਸੇ ਨੇ ਮੈਨੂੰ ਠੇਸ ਪਹੁੰਚਾਈ।’ ਇਹ ਜਾਇਜ਼ ਬਹਾਨੇ ਨਹੀਂ ਹਨ ਜਿਨ੍ਹਾਂ ਕਾਰਨ ਤੁਸੀਂ ਯਹੋਵਾਹ ਦੇ ਹੁਕਮ ਨਹੀਂ ਮੰਨਣੇ ਚਾਹੁੰਦੇ।—10/15, ਸਫ਼ੇ 12-15.
• ਕਿਹੜੇ ਕੁਝ ਤਰੀਕਿਆਂ ਨਾਲ ਤੁਸੀਂ ਆਪਣੇ ਅਤੇ ਦੂਸਰਿਆਂ ਲਈ ਮੀਟਿੰਗਾਂ ਨੂੰ ਉਤਸ਼ਾਹਜਨਕ ਬਣਾ ਸਕਦੇ ਹੋ?
ਪਹਿਲਾਂ ਤੋਂ ਤਿਆਰੀ ਕਰੋ। ਬਾਕਾਇਦਾ ਹਾਜ਼ਰ ਹੋਵੋ। ਸਮੇਂ ਸਿਰ ਪਹੁੰਚੋ। ਸਭ ਕੁਝ ਲੈ ਕੇ ਆਓ। ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰੋ। ਹਿੱਸਾ ਲਓ। ਟਿੱਪਣੀਆਂ ਛੋਟੀਆਂ ਰੱਖੋ। ਜ਼ਿੰਮੇਵਾਰੀਆਂ ਨਿਭਾਓ। ਹਿੱਸਾ ਲੈਣ ਵਾਲਿਆਂ ਦੀ ਸ਼ਲਾਘਾ ਕਰੋ। ਮਿਲੋ-ਗਿਲੋ।—10/15, ਸਫ਼ਾ 22.
• ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ ਕਿ ਹਾਰੂਨ ਆਪਣੇ ਹਾਣੀਆਂ ਦੇ ਦਬਾਅ ਅੱਗੇ ਝੁਕ ਗਿਆ?
ਜਦੋਂ ਮੂਸਾ ਉੱਥੇ ਮੌਜੂਦ ਨਹੀਂ ਸੀ, ਤਾਂ ਇਸਰਾਏਲੀਆਂ ਨੇ ਹਾਰੂਨ ਨੂੰ ਉਨ੍ਹਾਂ ਵਾਸਤੇ ਇਕ ਦੇਵਤਾ ਬਣਾਉਣ ਲਈ ਕਿਹਾ। ਹਾਰੂਨ ਉਨ੍ਹਾਂ ਅੱਗੇ ਝੁਕ ਗਿਆ ਅਤੇ ਦੇਵਤਾ ਬਣਾ ਦਿੱਤਾ। ਇਸ ਤੋਂ ਪਤਾ ਲੱਗਦਾ ਹੈ ਕਿ ਹਾਣੀਆਂ ਦਾ ਦਬਾਅ ਸਿਰਫ਼ ਨੌਜਵਾਨਾਂ ਉੱਤੇ ਹੀ ਨਹੀਂ ਪੈਂਦਾ। ਇਸ ਦਾ ਅਸਰ ਵੱਡਿਆਂ ਉੱਤੇ ਵੀ ਪੈ ਸਕਦਾ ਹੈ ਜਿਹੜੇ ਸਹੀ ਕੰਮ ਕਰਨਾ ਚਾਹੁੰਦੇ ਹਨ। ਸਾਨੂੰ ਹਾਣੀਆਂ ਦੇ ਮਾੜੇ ਦਬਾਅ ਤੋਂ ਬਚਣ ਦੀ ਲੋੜ ਹੈ।—11/15, ਸਫ਼ਾ 8.