ਪਰਤਾਵਿਆਂ ਦਾ ਸਾਮ੍ਹਣਾ ਕਰਨ ਅਤੇ ਨਿਰਾਸ਼ਾ ਨਾਲ ਸਿੱਝਣ ਲਈ ਤਾਕਤ
ਪਰਤਾਵਿਆਂ ਦਾ ਸਾਮ੍ਹਣਾ ਕਰਨ ਅਤੇ ਨਿਰਾਸ਼ਾ ਨਾਲ ਸਿੱਝਣ ਲਈ ਤਾਕਤ
‘ਜਾਂ ਪਵਿੱਤ੍ਰ ਸ਼ਕਤੀ ਤੁਹਾਡੇ ਉੱਤੇ ਆਵੇਗੀ ਤਾਂ ਤੁਸੀਂ ਤਾਕਤ ਪਾਓਗੇ।’—ਰਸੂ. 1:8.
1, 2. ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜੀ ਮਦਦ ਦੇਣ ਦਾ ਵਾਅਦਾ ਕੀਤਾ ਤੇ ਉਨ੍ਹਾਂ ਨੂੰ ਇਸ ਦੀ ਕਿਉਂ ਲੋੜ ਪਵੇਗੀ?
ਯਿਸੂ ਜਾਣਦਾ ਸੀ ਕਿ ਉਸ ਦੇ ਚੇਲੇ ਆਪਣੀ ਤਾਕਤ ਨਾਲ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਣਾ ਨਹੀਂ ਕਰ ਪਾਉਣਗੇ ਜਿਨ੍ਹਾਂ ਦਾ ਉਸ ਨੇ ਹੁਕਮ ਦਿੱਤਾ ਸੀ। ਜੇ ਅਸੀਂ ਸੋਚੀਏ ਕਿ ਉਨ੍ਹਾਂ ਨੇ ਕਿੰਨੀ ਦੂਰ-ਦੂਰ ਤਕ ਪ੍ਰਚਾਰ ਕਰਨਾ ਸੀ, ਉਨ੍ਹਾਂ ਦੇ ਵਿਰੋਧੀ ਕਿੰਨੇ ਤਾਕਤਵਰ ਸਨ ਅਤੇ ਮਨੁੱਖੀ ਸਰੀਰ ਨਿਰਬਲ ਸੀ, ਤਾਂ ਸਪੱਸ਼ਟ ਹੈ ਕਿ ਉਨ੍ਹਾਂ ਨੂੰ ਇਨਸਾਨਾਂ ਨਾਲੋਂ ਵੱਡੇ ਕਿਸੇ ਸ਼ਖ਼ਸ ਤੋਂ ਤਾਕਤ ਦੀ ਲੋੜ ਸੀ। ਇਸ ਲਈ ਸਵਰਗ ਜਾਣ ਤੋਂ ਥੋੜ੍ਹੀ ਦੇਰ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਭਰੋਸਾ ਦਿਵਾਇਆ: ‘ਜਾਂ ਪਵਿੱਤ੍ਰ ਸ਼ਕਤੀ ਤੁਹਾਡੇ ਉੱਤੇ ਆਵੇਗੀ ਤਾਂ ਤੁਸੀਂ ਤਾਕਤ ਪਾਓਗੇ ਅਤੇ ਯਰੂਸ਼ਲਮ ਅਰ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ ਸਗੋਂ ਧਰਤੀ ਦੇ ਬੰਨੇ ਤੀਕੁਰ ਮੇਰੇ ਗਵਾਹ ਹੋਵੋਗੇ।’—ਰਸੂ. 1:8.
2 ਇਹ ਵਾਅਦਾ ਪੰਤੇਕੁਸਤ 33 ਈਸਵੀ ਵਿਚ ਪੂਰਾ ਹੋਣਾ ਸ਼ੁਰੂ ਹੋਇਆ ਜਦੋਂ ਪਵਿੱਤਰ ਸ਼ਕਤੀ ਦੇ ਜ਼ਰੀਏ ਯਿਸੂ ਮਸੀਹ ਦੇ ਚੇਲਿਆਂ ਨੂੰ ਯਰੂਸ਼ਲਮ ਨੂੰ ਆਪਣੇ ਪ੍ਰਚਾਰ ਨਾਲ ਭਰਨ ਦੀ ਤਾਕਤ ਮਿਲੀ। ਕਿਸੇ ਵੀ ਤਰ੍ਹਾਂ ਦਾ ਵਿਰੋਧ ਇਸ ਕੰਮ ਨੂੰ ਰੋਕ ਨਹੀਂ ਸਕਿਆ। (ਰਸੂ. 4:20) “ਜੁਗ ਦੇ ਅੰਤ ਤੀਕਰ ਹਰ ਵੇਲੇ” ਯਿਸੂ ਦੇ ਵਫ਼ਾਦਾਰ ਚੇਲਿਆਂ ਨੂੰ ਪਰਮੇਸ਼ੁਰ ਦੀ ਇਸ ਤਾਕਤ ਦੀ ਬਹੁਤ ਲੋੜ ਪਵੇਗੀ ਜਿਨ੍ਹਾਂ ਵਿਚ ਅਸੀਂ ਵੀ ਸ਼ਾਮਲ ਹਾਂ।—ਮੱਤੀ 28:20.
3. ਯਹੋਵਾਹ ਤੋਂ ਮਿਲਦੀ ਪਵਿੱਤਰ ਸ਼ਕਤੀ ਦੇ ਜ਼ਰੀਏ ਅਸੀਂ ਕੀ ਕਰ ਸਕਦੇ ਹਾਂ?
3 ਯਿਸੂ ਨੇ ਆਪਣੇ ਚੇਲਿਆਂ ਨਾਲ ਵਾਅਦਾ ਕੀਤਾ ਸੀ ਕਿ ‘ਜਦੋਂ ਪਵਿੱਤ੍ਰ ਸ਼ਕਤੀ ਉਨ੍ਹਾਂ ਉੱਤੇ ਆਵੇਗੀ ਤਾਂ ਉਹ ਤਾਕਤ ਪਾਉਣਗੇ।’ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਆਪਣੇ ਸੇਵਕਾਂ ਨੂੰ ਜੋ ਸ਼ਕਤੀ ਦਿੰਦਾ ਹੈ, ਉਸ ਦੇ ਜ਼ਰੀਏ ਸਾਨੂੰ ਸਾਰਿਆਂ ਨੂੰ ਆਪਣੇ ਮਸੀਹੀ ਸਮਰਪਣ ਦੇ ਵਾਅਦੇ ਨੂੰ ਪੂਰਾ ਕਰਨ ਅਤੇ ਲੋੜ ਪੈਣ ਤੇ ਮਾੜੇ ਪ੍ਰਭਾਵਾਂ ਤੋਂ ਬਚਣ ਦੀ ਤਾਕਤ ਮਿਲਦੀ ਹੈ।—ਮੀਕਾਹ 3:8; ਕੁਲੁੱਸੀਆਂ 1:29 ਪੜ੍ਹੋ।
4. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ ਅਤੇ ਕਿਉਂ?
4 ਪਵਿੱਤਰ ਸ਼ਕਤੀ ਦੇ ਜ਼ਰੀਏ ਮਿਲਦੀ ਤਾਕਤ ਕਿਵੇਂ ਜ਼ਾਹਰ ਹੁੰਦੀ ਹੈ? ਵੱਖੋ-ਵੱਖਰੇ ਹਾਲਾਤਾਂ ਵਿਚ ਪਵਿੱਤਰ ਸ਼ਕਤੀ ਕਿਵੇਂ ਸਾਨੂੰ ਕੁਝ ਕਰਨ ਲਈ ਪ੍ਰੇਰ ਸਕਦੀ ਹੈ? ਜਿਉਂ-ਜਿਉਂ ਅਸੀਂ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੁੰਦੇ ਹਾਂ, ਤਿਉਂ-ਤਿਉਂ ਸਾਨੂੰ ਕਈ ਰੁਕਾਵਟਾਂ ਆਉਂਦੀਆਂ ਹਨ। ਇਹ ਜਾਂ ਤਾਂ ਸ਼ਤਾਨ ਅਤੇ ਉਸ ਦੀ ਦੁਨੀਆਂ ਵੱਲੋਂ ਆਉਂਦੀਆਂ ਹਨ ਜਾਂ ਸਾਡੇ ਪਾਪੀ ਸਰੀਰ ਕਾਰਨ ਆਉਂਦੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਅਸੀਂ ਮਸੀਹੀਆਂ ਵਜੋਂ ਡਟੇ ਰਹੀਏ, ਪ੍ਰਚਾਰ ਵਿਚ ਬਾਕਾਇਦਾ ਹਿੱਸਾ ਲਈਏ ਅਤੇ ਯਹੋਵਾਹ ਨਾਲ ਚੰਗਾ ਰਿਸ਼ਤਾ ਬਣਾਈ ਰੱਖੀਏ। ਆਓ ਆਪਾਂ ਦੇਖੀਏ ਕਿ ਪਵਿੱਤਰ ਸ਼ਕਤੀ ਪਰਤਾਵਿਆਂ ਦਾ ਸਾਮ੍ਹਣਾ ਕਰਨ ਅਤੇ ਥਕਾਵਟ ਤੇ ਨਿਰਾਸ਼ਾ ਨਾਲ ਸਿੱਝਣ ਵਿਚ ਮਦਦ ਕਿਵੇਂ ਕਰਦੀ ਹੈ।
ਪਰਤਾਵੇ ਦਾ ਸਾਮ੍ਹਣਾ ਕਰਨ ਲਈ ਤਾਕਤ
5. ਪ੍ਰਾਰਥਨਾ ਕਰਨ ਨਾਲ ਸਾਨੂੰ ਕਿਵੇਂ ਤਾਕਤ ਮਿਲ ਸਕਦੀ ਹੈ?
5 ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ: “ਸਾਨੂੰ ਪਰਤਾਵੇ ਵਿੱਚ ਨਾ ਲਿਆ, ਸਗੋਂ [ਦੁਸ਼ਟ] ਤੋਂ ਬਚਾ।” (ਮੱਤੀ 6:13) ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਕਦੇ ਨਹੀਂ ਛੱਡੇਗਾ ਜੋ ਇਹ ਬੇਨਤੀ ਕਰਦੇ ਹਨ। ਇਕ ਹੋਰ ਮੌਕੇ ਤੇ ਯਿਸੂ ਨੇ ਕਿਹਾ ਕਿ ‘ਸੁਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਸ਼ਕਤੀ ਦੇਵੇਗਾ!’ (ਲੂਕਾ 11:13) ਕਿੰਨੇ ਦਿਲਾਸੇ ਦੀ ਗੱਲ ਹੈ ਕਿ ਯਹੋਵਾਹ ਸਾਨੂੰ ਸਹੀ ਕੰਮ ਕਰਨ ਲਈ ਇਹ ਤਾਕਤ ਦੇਣ ਦਾ ਵਾਅਦਾ ਕਰਦਾ ਹੈ! ਬੇਸ਼ੱਕ ਇਸ ਦਾ ਇਹ ਮਤਲਬ ਨਹੀਂ ਹੈ ਕਿ ਯਹੋਵਾਹ ਸਾਨੂੰ ਪਰਤਾਵੇ ਵਿਚ ਪੈਣ ਤੋਂ ਰੋਕੇਗਾ। (1 ਕੁਰਿੰ. 10:13) ਪਰ ਜਦੋਂ ਸਾਨੂੰ ਪਰਤਾਵਾ ਆਉਂਦਾ ਹੈ, ਉਸ ਵੇਲੇ ਸਾਨੂੰ ਹੋਰ ਵੀ ਗਹਿਰਾਈ ਨਾਲ ਪ੍ਰਾਰਥਨਾ ਕਰਨ ਦੀ ਲੋੜ ਹੈ।—ਮੱਤੀ 26:42.
6. ਸ਼ਤਾਨ ਦੇ ਪਰਤਾਵਿਆਂ ਦਾ ਯਿਸੂ ਨੇ ਕਿਸ ਆਧਾਰ ਤੇ ਜਵਾਬ ਦਿੱਤਾ?
6 ਸ਼ਤਾਨ ਦੇ ਪਰਤਾਵਿਆਂ ਦਾ ਜਵਾਬ ਦੇਣ ਲਈ ਯਿਸੂ ਨੇ ਹਵਾਲੇ ਦਿੱਤੇ। ਉਸ ਦੇ ਮਨ ਵਿਚ ਪਰਮੇਸ਼ੁਰ ਦਾ ਬਚਨ ਸੀ ਜਦੋਂ ਮੱਤੀ 4:1-10) ਯਿਸੂ ਵੱਲੋਂ ਵਾਰ-ਵਾਰ ਪਰਤਾਵੇ ਨੂੰ ਨਕਾਰਨ ਤੋਂ ਬਾਅਦ ਸ਼ਤਾਨ ਉਸ ਨੂੰ ਛੱਡ ਕੇ ਚਲਾ ਗਿਆ।
ਉਸ ਨੇ ਕਿਹਾ: “ਲਿਖਿਆ ਹੈ . . . ਇਹ ਭੀ ਲਿਖਿਆ ਹੈ . . . ਹੇ ਸ਼ਤਾਨ ਚੱਲਿਆ ਜਾਹ! ਕਿਉਂ ਜੋ ਲਿਖਿਆ ਹੈ ਭਈ ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ।” ਯਹੋਵਾਹ ਅਤੇ ਉਸ ਦੇ ਬਚਨ ਲਈ ਪਿਆਰ ਨੇ ਯਿਸੂ ਨੂੰ ਸ਼ਤਾਨ ਦੇ ਪਰਤਾਵਿਆਂ ਨੂੰ ਨਕਾਰਨ ਲਈ ਪ੍ਰੇਰਿਆ। (7. ਪਰਤਾਵਿਆਂ ਤੋਂ ਬਚਣ ਲਈ ਬਾਈਬਲ ਸਾਡੀ ਕਿਸ ਤਰ੍ਹਾਂ ਮਦਦ ਕਰਦੀ ਹੈ?
7 ਜੇ ਯਿਸੂ ਨੇ ਸ਼ਤਾਨ ਦੇ ਪਰਤਾਵਿਆਂ ਵਿਚ ਆਉਣ ਤੋਂ ਬਚਣ ਲਈ ਸ਼ਾਸਤਰਾਂ ਉੱਤੇ ਭਰੋਸਾ ਰੱਖਿਆ, ਤਾਂ ਫਿਰ ਸਾਨੂੰ ਹੋਰ ਵੀ ਭਰੋਸਾ ਰੱਖਣਾ ਚਾਹੀਦਾ ਹੈ! ਸੱਚ-ਮੁੱਚ, ਅਸੀਂ ਸ਼ਤਾਨ ਅਤੇ ਉਸ ਦੇ ਪਿੱਛੇ ਲੱਗੇ ਦੂਤਾਂ ਅਤੇ ਲੋਕਾਂ ਦਾ ਤਾਂ ਹੀ ਸਾਮ੍ਹਣਾ ਕਰ ਸਕਦੇ ਹਾਂ ਜੇ ਅਸੀਂ ਪਰਮੇਸ਼ੁਰ ਦੇ ਅਸੂਲਾਂ ਨੂੰ ਜਾਣਨ ਅਤੇ ਇਨ੍ਹਾਂ ਉੱਤੇ ਪੂਰੀ ਤਰ੍ਹਾਂ ਚੱਲਣ ਦਾ ਇਰਾਦਾ ਕਰੀਏ। ਬਹੁਤ ਸਾਰੇ ਲੋਕਾਂ ਨੇ ਜਿਉਂ-ਜਿਉਂ ਬਾਈਬਲ ਦਾ ਅਧਿਐਨ ਕੀਤਾ ਅਤੇ ਪਰਮੇਸ਼ੁਰ ਦੀ ਬੁੱਧ ਤੇ ਧਾਰਮਿਕਤਾ ਬਾਰੇ ਸਮਝ ਹਾਸਲ ਕੀਤੀ, ਤਿਉਂ-ਤਿਉਂ ਉਹ ਬਾਈਬਲ ਦੇ ਅਸੂਲਾਂ ਮੁਤਾਬਕ ਜੀਣ ਲਈ ਪ੍ਰੇਰਿਤ ਹੋਏ ਹਨ। ਵਾਕਈ ‘ਪਰਮੇਸ਼ੁਰ ਦੇ ਬਚਨ’ ਵਿਚ “ਮਨ ਦੀਆਂ ਵਿਚਾਰਾਂ ਅਤੇ ਧਾਰਨਾਂ” ਨੂੰ ਜਾਂਚਣ ਦੀ ਤਾਕਤ ਹੈ। (ਇਬ. 4:12) ਅਸੀਂ ਜਿੰਨਾ ਜ਼ਿਆਦਾ ਬਾਈਬਲ ਪੜ੍ਹਦੇ ਅਤੇ ਇਸ ਉੱਤੇ ਮਨਨ ਕਰਦੇ ਹਾਂ, ਉੱਨੀ ਜ਼ਿਆਦਾ ਅਸੀਂ ‘ਯਹੋਵਾਹ ਦੀ ਸਚਿਆਈ’ ਦੀ ਸਮਝ ਹਾਸਲ ਕਰ ਸਕਦੇ ਹਾਂ। (ਦਾਨੀ. 9:13) ਇਹ ਸੱਚ ਹੈ ਜਿਸ ਕਰਕੇ ਸਾਨੂੰ ਉਨ੍ਹਾਂ ਹਵਾਲਿਆਂ ਉੱਤੇ ਮਨਨ ਕਰਨਾ ਚਾਹੀਦਾ ਹੈ ਜੋ ਸਾਡੀਆਂ ਖ਼ਾਸ ਕਮਜ਼ੋਰੀਆਂ ਨਾਲ ਸੰਬੰਧਿਤ ਹਨ।
8. ਕਿਸ ਦੇ ਜ਼ਰੀਏ ਸਾਨੂੰ ਪਵਿੱਤਰ ਸ਼ਕਤੀ ਮਿਲ ਸਕਦੀ ਹੈ?
8 ਯਿਸੂ ਪਰਤਾਵਿਆਂ ਦਾ ਸਾਮ੍ਹਣਾ ਇਸ ਲਈ ਕਰ ਸਕਿਆ ਕਿਉਂਕਿ ਇਕ ਤਾਂ ਉਸ ਨੂੰ ਸ਼ਾਸਤਰਾਂ ਦਾ ਗਿਆਨ ਸੀ ਅਤੇ ਦੂਜਾ ਉਹ ‘ਪਵਿੱਤਰ ਸ਼ਕਤੀ ਨਾਲ ਭਰਪੂਰ’ ਸੀ। (ਲੂਕਾ 4:1) ਜੇ ਅਸੀਂ ਯਿਸੂ ਵਰਗੀ ਤਾਕਤ ਅਤੇ ਕਾਬਲੀਅਤ ਚਾਹੁੰਦੇ ਹਾਂ, ਤਾਂ ਸਾਨੂੰ ਯਹੋਵਾਹ ਦੇ ਨੇੜੇ ਆਉਣ ਦੀ ਲੋੜ ਹੈ। ਇੱਦਾਂ ਅਸੀਂ ਯਹੋਵਾਹ ਦੇ ਸਾਰੇ ਪ੍ਰਬੰਧਾਂ ਦਾ ਪੂਰਾ ਲਾਹਾ ਲੈ ਕੇ ਕਰ ਸਕਦੇ ਹਾਂ ਜਿਨ੍ਹਾਂ ਦੇ ਰਾਹੀਂ ਉਹ ਆਪਣੀ ਪਵਿੱਤਰ ਸ਼ਕਤੀ ਦਿੰਦਾ ਹੈ। (ਯਾਕੂ. 4:7, 8) ਇਨ੍ਹਾਂ ਪ੍ਰਬੰਧਾਂ ਵਿੱਚੋਂ ਹਨ: ਬਾਈਬਲ ਦਾ ਅਧਿਐਨ ਕਰਨਾ, ਪ੍ਰਾਰਥਨਾ ਕਰਨੀ ਅਤੇ ਭੈਣਾਂ-ਭਰਾਵਾਂ ਨਾਲ ਮਿਲਣਾ-ਜੁਲਣਾ। ਕਈਆਂ ਨੇ ਇਨ੍ਹਾਂ ਮਸੀਹੀ ਕੰਮਾਂ ਵਿਚ ਰੁੱਝੇ ਰਹਿਣ ਦਾ ਫ਼ਾਇਦਾ ਵੀ ਦੇਖਿਆ ਹੈ ਜਿਸ ਨਾਲ ਪਰਮੇਸ਼ੁਰ ਦੀਆਂ ਗੱਲਾਂ ਉੱਤੇ ਧਿਆਨ ਲਾਉਣ ਵਿਚ ਮਦਦ ਮਿਲਦੀ ਹੈ।
9, 10. (ੳ) ਤੁਹਾਡੇ ਇਲਾਕੇ ਵਿਚ ਕਿਹੜੇ ਪਰਤਾਵੇ ਆਮ ਹਨ? (ਅ) ਸੋਚ-ਵਿਚਾਰ ਅਤੇ ਪ੍ਰਾਰਥਨਾ ਕਰਨ ਨਾਲ ਤੁਹਾਨੂੰ ਥੱਕੇ ਹੁੰਦਿਆਂ ਹੋਇਆਂ ਵੀ ਪਰਤਾਵੇ ਦਾ ਸਾਮ੍ਹਣਾ ਕਰਨ ਦੀ ਤਾਕਤ ਕਿਵੇਂ ਮਿਲ ਸਕਦੀ ਹੈ?
9 ਤੁਹਾਨੂੰ ਕਿਹੜੇ ਪਰਤਾਵਿਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ? ਕੀ ਤੁਹਾਡਾ ਕਦੇ ਅਜਿਹੇ ਵਿਅਕਤੀ ਨਾਲ ਅੱਖ-ਮਟੱਕਾ ਕਰਨ ਦਾ ਮਨ ਕੀਤਾ ਹੈ ਜੋ ਤੁਹਾਡਾ ਜੀਵਨ-ਸਾਥੀ ਨਹੀਂ ਹੈ? ਜੇ ਤੁਸੀਂ ਵਿਆਹੇ ਹੋਏ ਨਹੀਂ ਹੋ, ਤਾਂ ਕੀ ਤੁਹਾਡਾ ਜੀਅ ਕਿਸੇ ਅਜਿਹੇ ਵਿਅਕਤੀ ਨਾਲ ਡੇਟਿੰਗ ਕਰਨ ਲਈ ਕੀਤਾ ਹੈ ਜੋ ਯਹੋਵਾਹ ਨੂੰ ਨਹੀਂ ਮੰਨਦਾ? ਟੈਲੀਵਿਯਨ ਦੇਖਦੇ ਜਾਂ ਇੰਟਰਨੈੱਟ ਵਰਤਦੇ ਸਮੇਂ ਮਸੀਹੀਆਂ ਨੂੰ ਸ਼ਾਇਦ ਕੁਝ ਗ਼ਲਤ ਦੇਖਣ ਦਾ ਲਾਲਚ ਆਵੇ। ਕੀ ਤੁਹਾਡੇ ਨਾਲ ਇਸ ਤਰ੍ਹਾਂ ਹੋਇਆ ਹੈ? ਜੇ ਹਾਂ, ਤਾਂ ਤੁਸੀਂ ਕੀ ਕੀਤਾ? ਇਹ ਸੋਚਣਾ ਅਕਲਮੰਦੀ ਦੀ ਗੱਲ ਹੋਵੇਗੀ ਕਿ ਕਿਵੇਂ ਇਕ ਗ਼ਲਤ ਕਦਮ ਕਾਰਨ ਅਸੀਂ ਦੂਸਰਾ ਕੋਈ ਗ਼ਲਤ ਕਦਮ ਚੁੱਕ ਸਕਦੇ ਹਾਂ ਤੇ ਫਿਰ ਸਾਡੇ ਤੋਂ ਕੋਈ ਗੰਭੀਰ ਗ਼ਲਤੀ ਹੋ ਸਕਦੀ ਹੈ। (ਯਾਕੂ. 1:14, 15) ਜ਼ਰਾ ਸੋਚ ਕੇ ਦੇਖੋ ਕਿ ਇਕ ਗ਼ਲਤ ਕੰਮ ਕਰਨ ਨਾਲ ਯਹੋਵਾਹ, ਕਲੀਸਿਯਾ ਅਤੇ ਤੁਹਾਡੇ ਪਰਿਵਾਰ ਨੂੰ ਕਿੰਨਾ ਦੁੱਖ ਹੋਵੇਗਾ! ਦੂਜੇ ਪਾਸੇ ਪਰਮੇਸ਼ੁਰ ਦੇ ਅਸੂਲਾਂ ਉੱਤੇ ਵਫ਼ਾਦਾਰੀ ਨਾਲ ਚੱਲਦੇ ਰਹਿਣ ਨਾਲ ਤੁਹਾਡੀ ਜ਼ਮੀਰ ਸਾਫ਼ ਹੋਵੇਗੀ। (ਜ਼ਬੂਰਾਂ ਦੀ ਪੋਥੀ 119:37; ਕਹਾਉਤਾਂ 22:3 ਪੜ੍ਹੋ।) ਜਦੋਂ ਵੀ ਤੁਹਾਡੇ ਉੱਤੇ ਇਸ ਤਰ੍ਹਾਂ ਦੇ ਪਰਤਾਵੇ ਆਉਂਦੇ ਹਨ, ਤਾਂ ਉਨ੍ਹਾਂ ਦਾ ਸਾਮ੍ਹਣਾ ਕਰਨ ਦੀ ਤਾਕਤ ਪਾਉਣ ਲਈ ਪ੍ਰਾਰਥਨਾ ਕਰਨ ਦੀ ਠਾਣ ਲਓ।
10 ਸ਼ਤਾਨ ਦੇ ਪਰਤਾਵਿਆਂ ਬਾਰੇ ਸਾਨੂੰ ਇਕ ਹੋਰ ਗੱਲ ਚੇਤੇ ਰੱਖਣ ਦੀ ਲੋੜ ਹੈ। ਸ਼ਤਾਨ ਯਿਸੂ ਕੋਲ ਉਦੋਂ ਆਇਆ ਸੀ ਜਦੋਂ ਉਜਾੜ ਵਿਚ ਯਿਸੂ ਨੂੰ ਵਰਤ ਰੱਖਿਆਂ 40 ਦਿਨ ਹੋ ਗਏ ਸਨ। ਬਿਨਾਂ ਸ਼ੱਕ ਸ਼ਤਾਨ ਨੇ ਸੋਚਿਆ ਕਿ ਯਿਸੂ ਦੀ ਵਫ਼ਾਦਾਰੀ ਨੂੰ ਪਰਖਣ ਦਾ ਇਹ ‘ਚੰਗਾ ਵਕਤ’ ਸੀ। (ਲੂਕਾ 4:13, ERV) ਸਾਡੀ ਵਫ਼ਾਦਾਰੀ ਪਰਖਣ ਲਈ ਵੀ ਸ਼ਤਾਨ ਚੰਗੇ ਵਕਤ ਭਾਲਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਨਿਹਚਾ ਤਕੜੀ ਰੱਖੀਏ। ਸ਼ਤਾਨ ਅਕਸਰ ਉਦੋਂ ਸਾਨੂੰ ਨਿਸ਼ਾਨਾ ਬਣਾਉਂਦਾ ਹੈ ਜਦੋਂ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਸਾਡੇ ਵਿਚ ਸਭ ਤੋਂ ਵੱਡੀ ਕਮਜ਼ੋਰੀ ਕਿਹੜੀ ਹੈ। ਸੋ ਜਦੋਂ ਵੀ ਅਸੀਂ ਥੱਕੇ ਜਾਂ ਨਿਰਾਸ਼ ਹੁੰਦੇ ਹਾਂ, ਤਾਂ ਮਦਦ ਅਤੇ ਪਵਿੱਤਰ ਸ਼ਕਤੀ ਲਈ ਯਹੋਵਾਹ ਨੂੰ ਬੇਨਤੀ ਕਰਨ ਦਾ ਸਾਡਾ ਇਰਾਦਾ ਹੋਰ ਵੀ ਪੱਕਾ ਹੋਣਾ ਚਾਹੀਦਾ ਹੈ।—2 ਕੁਰਿੰ. 12:8-10.
ਥਕਾਵਟ ਅਤੇ ਨਿਰਾਸ਼ਾ ਨਾਲ ਸਿੱਝਣ ਦੀ ਤਾਕਤ
11, 12. (ੳ) ਅੱਜ ਕਈ ਨਿਰਾਸ਼ ਕਿਉਂ ਹਨ? (ਅ) ਕਿਸ ਚੀਜ਼ ਤੋਂ ਨਿਰਾਸ਼ਾ ਦਾ ਸਾਮ੍ਹਣਾ ਕਰਨ ਦੀ ਤਾਕਤ ਮਿਲ ਸਕਦੀ ਹੈ?
11 ਨਾਮੁਕੰਮਲ ਇਨਸਾਨ ਹੋਣ ਕਰਕੇ ਅਸੀਂ ਕਦੇ-ਕਦੇ ਨਿਰਾਸ਼ ਹੋ ਜਾਂਦੇ ਹਾਂ। ਅੱਜ ਇਸ ਤਰ੍ਹਾਂ ਹੁੰਦਾ ਹੈ ਕਿਉਂਕਿ ਅਸੀਂ ਖ਼ਾਸਕਰ ਤਣਾਅ ਭਰੇ ਸਮੇਂ ਵਿਚ ਜੀ ਰਹੇ ਹਾਂ। ਅਸੀਂ ਸ਼ਾਇਦ ਸਭ ਤੋਂ ਮੁਸ਼ਕਲ ਸਮਿਆਂ ਵਿੱਚੋਂ ਦੀ ਲੰਘ ਰਹੇ ਹਾਂ ਜੋ ਮਨੁੱਖਜਾਤੀ ਨੇ ਪਹਿਲਾਂ ਕਦੇ ਨਹੀਂ ਦੇਖੇ। (2 ਤਿਮੋ. 3:1-5) ਜਿੱਦਾਂ-ਜਿੱਦਾਂ ਆਰਮਾਗੇਡਨ ਨੇੜੇ ਆ ਰਿਹਾ ਹੈ, ਉੱਦਾਂ-ਉੱਦਾਂ ਆਰਥਿਕ, ਭਾਵਾਤਮਕ ਅਤੇ ਹੋਰ ਦਬਾਅ ਵਧਦੇ ਜਾ ਰਹੇ ਹਨ। ਤਾਂ ਫਿਰ ਹੈਰਾਨੀ ਦੀ ਗੱਲ ਨਹੀਂ ਕਿ ਕੁਝ ਜਣਿਆਂ ਲਈ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ ਅਤੇ ਗੁਜ਼ਾਰਾ ਤੋਰਨ ਦੀ ਜ਼ਿੰਮੇਵਾਰੀ ਨਿਭਾਉਣੀ ਔਖੀ ਹੁੰਦੀ ਜਾ ਰਹੀ ਹੈ। ਉਹ ਥੱਕੇ ਅਤੇ ਬੋਝ ਥੱਲੇ ਦੱਬੇ ਹੋਏ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਨੂੰ ਕਦੇ-ਕਦੇ ਲੱਗਦਾ ਹੈ ਕਿ ਉਨ੍ਹਾਂ ਵਿਚ ਬਿਲਕੁਲ ਵੀ ਜਾਨ ਨਹੀਂ ਰਹੀ। ਜੇ ਤੁਹਾਡੇ ਨਾਲ ਇਸ ਤਰ੍ਹਾਂ ਹੁੰਦਾ ਹੈ, ਤਾਂ ਤੁਸੀਂ ਕਿਵੇਂ ਦਬਾਅ ਦਾ ਸਾਮ੍ਹਣਾ ਕਰ ਸਕਦੇ ਹੋ?
12 ਯਾਦ ਰੱਖੋ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਨੂੰ ਇਕ ਸਹਾਇਕ ਦੇਵੇਗਾ ਜੋ ਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਹੈ। (ਯੂਹੰਨਾ 14:16, 17 ਪੜ੍ਹੋ।) ਇਹ ਬ੍ਰਹਿਮੰਡ ਵਿਚ ਸਭ ਤੋਂ ਜ਼ਬਰਦਸਤ ਤਾਕਤ ਹੈ। ਇਸ ਸ਼ਕਤੀ ਦੇ ਜ਼ਰੀਏ ਯਹੋਵਾਹ “ਅੱਤ ਵਧੀਕ” ਤਾਕਤ ਦਿੰਦਾ ਹੈ ਜੋ ਕਿਸੇ ਵੀ ਅਜ਼ਮਾਇਸ਼ ਨੂੰ ਸਹਿਣ ਲਈ ਜ਼ਰੂਰੀ ਹੈ। (ਅਫ਼. 3:20) ਪੌਲੁਸ ਰਸੂਲ ਨੇ ਕਿਹਾ ਕਿ ਇਸ ਉੱਤੇ ਭਰੋਸਾ ਰੱਖ ਕੇ ਸਾਨੂੰ ਆਮ ਨਾਲੋਂ ਜ਼ਿਆਦਾ “ਸਮਰੱਥਾ” ਮਿਲਦੀ ਹੈ ਭਾਵੇਂ ਕਿ ਅਸੀਂ “ਸਭ ਪਾਸਿਓਂ ਕਸ਼ਟ ਵਿੱਚ ਹਾਂ।” (2 ਕੁਰਿੰ. 4:7, 8) ਯਹੋਵਾਹ ਵਾਅਦਾ ਨਹੀਂ ਕਰਦਾ ਕਿ ਉਹ ਸਾਡਾ ਤਣਾਅ ਦੂਰ ਕਰ ਦੇਵੇਗਾ, ਪਰ ਉਹ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਇਸ ਸ਼ਕਤੀ ਦੇ ਜ਼ਰੀਏ ਉਹ ਤਣਾਅ ਨਾਲ ਸਿੱਝਣ ਦੀ ਤਾਕਤ ਦੇਵੇਗਾ।—ਫ਼ਿਲਿ. 4:13.
13. (ੳ) ਇਕ ਮੁਸ਼ਕਲ ਹਾਲਾਤ ਨਾਲ ਸਿੱਝਣ ਲਈ ਇਕ ਨੌਜਵਾਨ ਭੈਣ ਨੂੰ ਕਿਵੇਂ ਤਾਕਤ ਮਿਲੀ ਹੈ? (ਅ) ਕੀ ਤੁਸੀਂ ਇਸ ਤਰ੍ਹਾਂ ਦੀਆਂ ਮਿਸਾਲਾਂ ਜਾਣਦੇ ਹੋ?
13 ਇਕ 19 ਸਾਲਾਂ ਦੀ ਰੈਗੂਲਰ ਪਾਇਨੀਅਰ ਸਟੈਫ਼ਨੀ ਦੀ ਮਿਸਾਲ ਉੱਤੇ ਗੌਰ ਕਰੋ। 12 ਸਾਲ ਦੀ ਉਮਰ ਵਿਚ ਉਸ ਨੂੰ ਸਟ੍ਰੋਕ ਹੋ ਗਿਆ ਅਤੇ ਪਤਾ ਲੱਗਾ ਕਿ ਉਸ ਦੇ ਦਿਮਾਗ਼ ਵਿਚ ਟਿਊਮਰ ਸੀ। ਉਦੋਂ ਤੋਂ ਉਸ ਦੇ ਦੋ ਓਪਰੇਸ਼ਨ ਹੋਏ ਹਨ, ਉਸ ਦਾ ਰੇਡੀਏਸ਼ਨ ਨਾਲ ਇਲਾਜ ਹੋਇਆ ਅਤੇ ਉਸ ਨੂੰ ਦੋ ਹੋਰ ਸਟ੍ਰੋਕ ਹੋਏ ਜਿਸ ਕਰਕੇ ਉਸ ਦਾ ਖੱਬਾ ਪਾਸਾ ਮਾੜਾ-ਮੋਟਾ ਕੰਮ ਕਰਦਾ ਹੈ ਅਤੇ ਨਿਗਾਹ ਕਮਜ਼ੋਰ ਹੋ ਗਈ। ਸਟੈਫ਼ਨੀ ਨੂੰ ਉਨ੍ਹਾਂ ਕੰਮਾਂ ਲਈ ਤਾਕਤ ਬਚਾ ਕੇ ਰੱਖਣੀ ਪੈਂਦੀ ਹੈ ਜੋ ਉਸ ਨੂੰ ਜ਼ਰੂਰੀ ਲੱਗਦੇ ਹਨ ਜਿਵੇਂ ਮਸੀਹੀ ਸਭਾਵਾਂ ਅਤੇ ਪ੍ਰਚਾਰ। ਫਿਰ ਵੀ ਉਸ ਨੂੰ ਲੱਗਦਾ ਹੈ ਕਿ ਯਹੋਵਾਹ ਕਈ ਤਰੀਕਿਆਂ ਨਾਲ ਆਪਣੀ ਪਵਿੱਤਰ ਸ਼ਕਤੀ ਦੁਆਰਾ ਉਸ ਦੀ ਸਹਿਣ ਵਿਚ ਮਦਦ ਕਰ ਰਿਹਾ ਹੈ। ਜਦੋਂ ਉਸ ਦਾ ਹੌਸਲਾ ਢਹਿ ਚੁੱਕਾ ਹੁੰਦਾ ਹੈ, ਉਸ ਵੇਲੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਵਿਚ ਦਿੱਤੇ ਭੈਣਾਂ-ਭਰਾਵਾਂ ਦੇ ਤਜਰਬਿਆਂ ਤੋਂ ਉਸ ਨੂੰ ਉਤਸ਼ਾਹ ਮਿਲਦਾ ਹੈ। ਭੈਣ-ਭਰਾ ਉਸ ਜ਼ਬੂਰਾਂ ਦੀ ਪੋਥੀ 41:3 ਬਹੁਤ ਪਸੰਦ ਹੈ ਕਿਉਂਕਿ ਉਹ ਮੰਨਦੀ ਹੈ ਕਿ ਇਹ ਹਵਾਲਾ ਉਸ ਉੱਤੇ ਪੂਰਾ ਹੋਇਆ ਹੈ।
ਨੂੰ ਚਿੱਠੀਆਂ ਲਿਖ ਕੇ ਜਾਂ ਮੀਟਿੰਗਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਉਸ ਨਾਲ ਹੌਸਲੇ ਭਰੀਆਂ ਗੱਲਾਂ ਕਰਨ ਦੁਆਰਾ ਉਸ ਦੀ ਮਦਦ ਕਰਦੇ ਹਨ। ਬਾਈਬਲ ਵਿਚ ਦਿਲਚਸਪੀ ਰੱਖਣ ਵਾਲਿਆਂ ਨੇ ਵੀ ਸਟੈਫ਼ਨੀ ਦੇ ਘਰ ਜਾ ਕੇ ਬਾਈਬਲ ਦੀ ਸਿੱਖਿਆ ਲੈਣ ਦੁਆਰਾ ਉਸ ਸਭ ਕਾਸੇ ਲਈ ਕਦਰਦਾਨੀ ਦਿਖਾਈ ਹੈ ਜੋ ਉਹ ਸਿਖਾਉਂਦੀ ਹੈ। ਇਸ ਵਾਸਤੇ ਸਟੈਫ਼ਨੀ ਯਹੋਵਾਹ ਦੀ ਬਹੁਤ ਸ਼ੁਕਰਗੁਜ਼ਾਰ ਹੈ। ਉਸ ਨੂੰ14. ਥੱਕੇ ਹੁੰਦਿਆਂ ਜਾਂ ਤਣਾਅ ਵਿਚ ਹੁੰਦਿਆਂ ਸਾਨੂੰ ਕੀ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਕਿਉਂ?
14 ਜਦੋਂ ਅਸੀਂ ਥੱਕੇ ਹੁੰਦੇ ਹਾਂ ਜਾਂ ਤਣਾਅ ਵਿਚ ਹੁੰਦੇ ਹਾਂ, ਤਾਂ ਸਾਨੂੰ ਕਦੇ ਨਹੀਂ ਸੋਚਣਾ ਚਾਹੀਦਾ ਕਿ ਤਣਾਅ ਨਾਲ ਸਿੱਝਣ ਦਾ ਇੱਕੋ-ਇਕ ਤਰੀਕਾ ਹੈ ਕਿ ਅਸੀਂ ਪਰਮੇਸ਼ੁਰ ਦੇ ਕੰਮ ਕਰਨੇ ਘੱਟ ਕਰ ਦੇਈਏ। ਇਸ ਤਰ੍ਹਾਂ ਕਰਨਾ ਸਭ ਤੋਂ ਭੈੜੀ ਗੱਲ ਹੈ। ਕਿਉਂ? ਕਿਉਂਕਿ ਨਿੱਜੀ ਅਤੇ ਪਰਿਵਾਰਕ ਸਟੱਡੀ, ਪ੍ਰਚਾਰ ਅਤੇ ਸਭਾਵਾਂ ਵਿਚ ਹਾਜ਼ਰ ਹੋ ਕੇ ਸਾਨੂੰ ਪਵਿੱਤਰ ਸ਼ਕਤੀ ਮਿਲਦੀ ਹੈ ਜੋ ਸਾਡੇ ਵਿਚ ਜਾਨ ਪਾ ਦਿੰਦੀ ਹੈ। ਮਸੀਹੀ ਕੰਮ ਕਰ ਕੇ ਹਮੇਸ਼ਾ ਤਾਜ਼ਗੀ ਮਿਲਦੀ ਹੈ। (ਮੱਤੀ 11:28, 29 ਪੜ੍ਹੋ।) ਕਿੰਨੀ ਵਾਰ ਭੈਣ-ਭਰਾ ਮੀਟਿੰਗਾਂ ਤੇ ਅਕਸਰ ਥੱਕੇ ਹੋਏ ਆਉਂਦੇ ਹਨ, ਪਰ ਜਦੋਂ ਘਰ ਜਾਣ ਦਾ ਸਮਾਂ ਆਉਂਦਾ ਹੈ, ਤਾਂ ਉਨ੍ਹਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਉਨ੍ਹਾਂ ਵਿਚ ਜਾਨ ਆ ਗਈ ਹੋਵੇ!
15. (ੳ) ਕੀ ਯਹੋਵਾਹ ਵਾਅਦਾ ਕਰਦਾ ਹੈ ਕਿ ਇਕ ਮਸੀਹੀ ਨੂੰ ਜ਼ਿੰਦਗੀ ਵਿਚ ਕੋਈ ਜਤਨ ਨਹੀਂ ਕਰਨਾ ਪਵੇਗਾ? ਬਾਈਬਲ ਤੋਂ ਸਮਝਾਓ। (ਅ) ਪਰਮੇਸ਼ੁਰ ਸਾਡੇ ਨਾਲ ਕੀ ਵਾਅਦਾ ਕਰਦਾ ਹੈ ਤੇ ਸਾਨੂੰ ਆਪਣੇ ਤੋਂ ਕਿਹੜਾ ਸਵਾਲ ਪੁੱਛਣਾ ਚਾਹੀਦਾ ਹੈ?
15 ਬੇਸ਼ੱਕ ਇਸ ਦਾ ਇਹ ਮਤਲਬ ਨਹੀਂ ਕਿ ਮਸੀਹੀ ਬਣਨ ਨਾਲ ਕੋਈ ਜ਼ਿੰਮੇਵਾਰੀ ਨਹੀਂ ਆਉਂਦੀ। ਵਫ਼ਾਦਾਰ ਮਸੀਹੀ ਬਣਨ ਲਈ ਬਹੁਤ ਜਤਨ ਕਰਨਾ ਪੈਂਦਾ ਹੈ। (ਮੱਤੀ 16:24-26; ਲੂਕਾ 13:24) ਪਰ ਪਵਿੱਤਰ ਸ਼ਕਤੀ ਦੇ ਜ਼ਰੀਏ ਯਹੋਵਾਹ ਥੱਕੇ ਹੋਏ ਨੂੰ ਤਾਕਤ ਦਿੰਦਾ ਹੈ। ਯਸਾਯਾਹ ਨਬੀ ਨੇ ਲਿਖਿਆ: “ਯਹੋਵਾਹ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ, ਓਹ ਉਕਾਬਾਂ ਵਾਂਙੁ ਖੰਭਾਂ ਉੱਤੇ ਉੱਡਣਗੇ, ਓਹ ਦੌੜਨਗੇ ਤੇ ਨਾ ਥੱਕਣਗੇ, ਓਹ ਫਿਰਨਗੇ ਅਰ ਹੁੱਸਣਗੇ ਨਹੀਂ।” (ਯਸਾ. 40:29-31) ਇਹ ਸੱਚ ਹੈ, ਇਸ ਲਈ ਚੰਗਾ ਹੋਵੇਗਾ ਜੇ ਅਸੀਂ ਆਪਣੇ ਤੋਂ ਪੁੱਛੀਏ, ਕਿਸ ਕਾਰਨ ਸਾਨੂੰ ਮਸੀਹੀ ਕੰਮ ਬੋਝ ਲੱਗਦੇ ਹਨ?
16. ਥਕਾਵਟ ਜਾਂ ਨਿਰਾਸ਼ਾ ਦੇ ਸੰਭਵ ਕਾਰਨਾਂ ਨੂੰ ਮਿਟਾਉਣ ਲਈ ਅਸੀਂ ਕੀ ਕਰ ਸਕਦੇ ਹਾਂ?
16 ਯਹੋਵਾਹ ਦਾ ਬਚਨ ਸਾਨੂੰ ਤਾਕੀਦ ਕਰਦਾ ਹੈ ਕਿ ਅਸੀਂ “ਚੰਗ ਚੰਗੇਰੀਆਂ ਗੱਲਾਂ ਨੂੰ ਪਸੰਦ” ਕਰੀਏ। (ਫ਼ਿਲਿ. 1:10) ਮਸੀਹੀ ਜ਼ਿੰਦਗੀ ਦੀ ਤੁਲਨਾ ਲੰਬੀ ਦੌੜ ਨਾਲ ਕਰਦੇ ਹੋਏ, ਪੌਲੁਸ ਰਸੂਲ ਨੇ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਸਲਾਹ ਦਿੱਤੀ: “ਆਓ, ਅਸੀਂ ਵੀ ਹਰੇਕ ਭਾਰ ਨੂੰ . . . ਪਰੇ ਸੁੱਟ ਕੇ ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ।” (ਇਬ. 12:1) ਉਸ ਦੇ ਕਹਿਣ ਦਾ ਮਤਲਬ ਸੀ ਕਿ ਸਾਨੂੰ ਬੇਲੋੜੇ ਕੰਮ-ਕਾਰ ਕਰਨ ਅਤੇ ਬੋਝ ਚੁੱਕਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜੋ ਸਾਨੂੰ ਥਕਾ ਸਕਦੇ ਹਨ। ਸ਼ਾਇਦ ਸਾਡੇ ਵਿੱਚੋਂ ਕੁਝ ਵਾਧੂ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ ਜਦਕਿ ਜ਼ਿੰਦਗੀ ਤਾਂ ਪਹਿਲਾਂ ਹੀ ਕਾਫ਼ੀ ਰੁਝੇਵਿਆਂ ਭਰੀ ਹੈ। ਇਸ ਲਈ ਜੇ ਤੁਸੀਂ ਅਕਸਰ ਥੱਕੇ ਰਹਿੰਦੇ ਹੋ ਅਤੇ ਤਣਾਅ ਵਿਚ ਰਹਿੰਦੇ ਹੋ, ਤਾਂ ਇਹ ਸੋਚ-ਵਿਚਾਰ ਕਰਨ ਨਾਲ ਤੁਹਾਨੂੰ ਫ਼ਾਇਦਾ ਹੋ ਸਕਦਾ ਕਿ ਤੁਸੀਂ ਕੰਮ ਤੇ ਕਿੰਨਾ ਸਮਾਂ ਲਾਉਂਦੇ ਹੋ, ਕਿੰਨੀ ਵਾਰ ਘੁੰਮਣ-ਫਿਰਨ ਜਾਂਦੇ ਹੋ ਅਤੇ ਖੇਡਣ ਦੇ ਕਿੰਨੇ ਕੁ ਦੀਵਾਨੇ ਹੋ ਜਾਂ ਹੋਰ ਮਨੋਰੰਜਨ ਕਰਨ ਵਿਚ ਕਿੰਨਾ ਕੁ ਸਮਾਂ ਲਾਉਂਦੇ ਹੋ। ਸਮਝਦਾਰੀ ਅਤੇ ਨਿਮਰਤਾ ਨਾਲ ਸਾਨੂੰ ਆਪਣੀਆਂ ਹੱਦਾਂ ਨੂੰ ਪਛਾਣਨਾ ਚਾਹੀਦਾ ਹੈ ਅਤੇ ਬੇਲੋੜੇ ਕੰਮਾਂ ਨੂੰ ਘਟਾਉਣਾ ਚਾਹੀਦਾ ਹੈ।
17. ਕੁਝ ਸ਼ਾਇਦ ਕਿਉਂ ਨਿਰਾਸ਼ ਹੋ ਜਾਣ, ਪਰ ਇਸ ਸੰਬੰਧੀ ਯਹੋਵਾਹ ਕੀ ਭਰੋਸਾ ਦਿੰਦਾ ਹੈ?
17 ਹੋ ਸਕਦਾ ਹੈ ਕਿ ਸਾਡੇ ਵਿੱਚੋਂ ਕੁਝ ਜਣੇ ਇਸ ਲਈ ਵੀ ਨਿਰਾਸ਼ ਹੋ ਜਾਂਦੇ ਹਨ ਕਿਉਂਕਿ ਅੰਤ ਉੱਨੀ ਜਲਦੀ ਨਹੀਂ ਆਇਆ ਜਿੰਨਾ ਅਸੀਂ ਸੋਚਦੇ ਸੀ। (ਕਹਾ. 13:12) ਫਿਰ ਵੀ ਜੋ ਇਸ ਤਰ੍ਹਾਂ ਮਹਿਸੂਸ ਕਰਦੇ ਹਨ, ਉਹ ਹਬੱਕੂਕ 2:3 (CL) ਤੋਂ ਹੌਸਲਾ ਪਾ ਸਕਦੇ ਹਨ: “ਦਰਸ਼ਨ ਪੂਰਾ ਹੋਣ ਦੇ ਲਈ ਆਪਣੇ ਸਮੇਂ ਦੀ ਉਡੀਕ ਕਰਦਾ ਰਹਿ, ਇਹ ਜ਼ਰੂਰ ਪੂਰਾ ਹੋਵੇਗਾ, ਇਹ ਆਪਣੇ ਅੰਤ ਵੱਲ ਕਾਹਲੀ ਨਾਲ ਜਾਂਦਾ ਹੈ। ਬੇਸ਼ਕ ਤੈਨੂੰ ਇਹ ਛੇਤੀ ਪੂਰਾ ਹੁੰਦਾ ਨਾ ਦਿਖੇ। ਪਰ ਤੂੰ ਇਸ ਦੇ ਲਈ ਉਡੀਕ ਕਰ ਕਿਉਂਕਿ ਜ਼ਰੂਰ ਆਪਣੇ ਸਮੇਂ ਤੇ ਪੂਰਾ ਹੋਵੇਗਾ, ਇਹ ਰੁਕਿਆ ਨਹੀਂ ਰਹੇਗਾ।” ਯਹੋਵਾਹ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਇਸ ਦੁਨੀਆਂ ਦਾ ਅੰਤ ਉਸ ਦੇ ਠਹਿਰਾਏ ਹੋਏ ਸਮੇਂ ਤੇ ਆਵੇਗਾ!
18. (ੳ) ਕਿਹੜੇ ਵਾਅਦਿਆਂ ਤੋਂ ਤੁਹਾਨੂੰ ਤਾਕਤ ਮਿਲਦੀ ਹੈ? (ਅ) ਅਗਲੇ ਲੇਖ ਤੋਂ ਸਾਨੂੰ ਕੀ ਫ਼ਾਇਦਾ ਹੋਵੇਗਾ?
ਅੱਯੂ. 33:25) ਅੱਜ ਵੀ ਅਸੀਂ ਪਵਿੱਤਰ ਸ਼ਕਤੀ ਦੇ ਜ਼ਰੀਏ ਅੰਦਰੋਂ ਤਾਕਤਵਰ ਬਣ ਸਕਦੇ ਹਾਂ ਜਿਉਂ-ਜਿਉਂ ਅਸੀਂ ਤਾਜ਼ਗੀ ਦੇਣ ਵਾਲੇ ਪਰਮੇਸ਼ੁਰੀ ਕੰਮਾਂ ਵਿਚ ਹਿੱਸਾ ਲੈਂਦੇ ਹਾਂ। (2 ਕੁਰਿੰ. 4:16; ਅਫ਼. 3:16) ਥਕਾਵਟ ਦੇ ਕਾਰਨ ਭਵਿੱਖ ਵਿਚ ਮਿਲਣ ਵਾਲੀਆਂ ਬਰਕਤਾਂ ਨਾ ਗੁਆਓ। ਹਰ ਤਰ੍ਹਾਂ ਦੀ ਅਜ਼ਮਾਇਸ਼ ਜਾਂਦੀ ਰਹੇਗੀ ਜੋ ਪਰਤਾਵਿਆਂ, ਥਕਾਵਟ ਜਾਂ ਨਿਰਾਸ਼ਾ ਕਰਕੇ ਆਉਂਦੀ ਹੈ। ਜੇ ਇਕ ਦਮ ਨਹੀਂ, ਤਾਂ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਜ਼ਰੂਰ ਖ਼ਤਮ ਹੋਵੇਗੀ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਸਤਾਹਟਾਂ, ਹਾਣੀਆਂ ਦੇ ਦਬਾਅ ਅਤੇ ਹੋਰ ਵੱਖੋ-ਵੱਖਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਪਵਿੱਤਰ ਸ਼ਕਤੀ ਦੇ ਜ਼ਰੀਏ ਮਸੀਹੀਆਂ ਨੂੰ ਕਿਵੇਂ ਤਾਕਤ ਮਿਲਦੀ ਹੈ।
18 ਯਕੀਨਨ ਯਹੋਵਾਹ ਦੇ ਸਾਰੇ ਵਫ਼ਾਦਾਰ ਸੇਵਕ ਉਸ ਦਿਨ ਦੀ ਬੇਸਬਰੀ ਨਾਲ ਉਡੀਕ ਕਰ ਕਹੇ ਹਨ ਜਦੋਂ ਥਕਾਵਟ ਅਤੇ ਨਿਰਾਸ਼ਾ ਨਹੀਂ ਰਹੇਗੀ ਤੇ ਸਾਰੇ ਜਣੇ “ਜੁਆਨੀ” ਦਾ ਆਨੰਦ ਮਾਣਨਗੇ। (ਤੁਸੀਂ ਕਿਵੇਂ ਜਵਾਬ ਦਿਓਗੇ?
• ਬਾਈਬਲ ਪੜ੍ਹਨ ਨਾਲ ਕਿਵੇਂ ਤਾਕਤ ਮਿਲਦੀ ਹੈ?
• ਪ੍ਰਾਰਥਨਾ ਅਤੇ ਮਨਨ ਕਰਨ ਨਾਲ ਸਾਨੂੰ ਕਿਵੇਂ ਤਾਕਤ ਮਿਲਦੀ ਹੈ?
• ਤੁਸੀਂ ਨਿਰਾਸ਼ਾ ਦੇ ਸੰਭਵ ਕਾਰਨਾਂ ਨੂੰ ਕਿਵੇਂ ਮਿਟਾ ਸਕਦੇ ਹੋ?
[ਸਵਾਲ]
[ਸਫ਼ਾ 24 ਉੱਤੇ ਤਸਵੀਰ]
ਮਸੀਹੀ ਸਭਾਵਾਂ ਸਾਡੇ ਵਿਚ ਜਾਨ ਪਾ ਸਕਦੀਆਂ ਹਨ