Skip to content

Skip to table of contents

ਸੌਖੀ ਭਾਸ਼ਾ ਵਿਚ ਅੰਗ੍ਰੇਜ਼ੀ ਐਡੀਸ਼ਨ ਦੀ ਘੋਸ਼ਣਾ

ਸੌਖੀ ਭਾਸ਼ਾ ਵਿਚ ਅੰਗ੍ਰੇਜ਼ੀ ਐਡੀਸ਼ਨ ਦੀ ਘੋਸ਼ਣਾ

ਸੌਖੀ ਭਾਸ਼ਾ ਵਿਚ ਅੰਗ੍ਰੇਜ਼ੀ ਐਡੀਸ਼ਨ ਦੀ ਘੋਸ਼ਣਾ

ਸਾਨੂੰ ਇਹ ਘੋਸ਼ਣਾ ਕਰ ਕੇ ਖ਼ੁਸ਼ੀ ਹੁੰਦੀ ਹੈ ਕਿ ਪਹਿਰਾਬੁਰਜ ਦੇ ਇਸ ਸਟੱਡੀ ਐਡੀਸ਼ਨ ਦੇ ਅੰਕ ਤੋਂ ਸ਼ੁਰੂ ਕਰ ਕੇ ਅਸੀਂ ਇਕ ਸਾਲ ਲਈ ਸੌਖੀ ਭਾਸ਼ਾ ਵਿਚ ਹਰ ਮਹੀਨੇ ਅੰਗ੍ਰੇਜ਼ੀ ਐਡੀਸ਼ਨ ਵੀ ਛਾਪਿਆ ਕਰਾਂਗੇ। ਇਸ ਵਿਚ ਅਧਿਐਨ ਵਾਸਤੇ ਲੇਖ ਹੋਣਗੇ ਅਤੇ ਜਿੰਨੀ ਜਗ੍ਹਾ ਬਚੀ ਹੋਵੇਗੀ, ਉੱਥੇ ਹੋਰ ਲੇਖ ਵੀ ਹੋਣਗੇ। ਸਾਨੂੰ ਯਕੀਨ ਹੈ ਕਿ ਇਸ ਕਾਰਨ ਬਹੁਤ ਸਾਰੇ ਯਹੋਵਾਹ ਦੇ ਗਵਾਹਾਂ ਨੂੰ ਪਰਮੇਸ਼ੁਰ ਦਾ ਉਹ ਜ਼ਰੂਰੀ ਗਿਆਨ ਮਿਲੇਗਾ ਜਿਸ ਲਈ ਉਹ ਤਰਸ ਰਹੇ ਹਨ। ਉਹ ਕਿਵੇਂ?

ਸੋਲਮਨ ਦੀਪ ਸਮੂਹ, ਕੀਨੀਆ, ਘਾਨਾ, ਨਾਈਜੀਰੀਆ, ਪਾਪੂਆ ਨਿਊ ਗਿਨੀ, ਫ਼ਿਜੀ ਅਤੇ ਲਾਈਬੀਰੀਆ ਆਦਿ ਦੇਸ਼ਾਂ ਵਿਚ ਸਾਡੇ ਭਰਾ ਆਮ ਕਰਕੇ ਅੰਗ੍ਰੇਜ਼ੀ ਬੋਲਦੇ ਹਨ। ਭਾਵੇਂ ਕਿ ਇਨ੍ਹਾਂ ਦੇਸ਼ਾਂ ਵਿਚ ਸਾਡੇ ਭਰਾ ਦੂਸਰੀਆਂ ਸਥਾਨਕ ਭਾਸ਼ਾਵਾਂ ਵਿਚ ਗੱਲ ਕਰਦੇ ਹਨ, ਪਰ ਉਹ ਕਲੀਸਿਯਾ ਦੀਆਂ ਮੀਟਿੰਗਾਂ ਵਿਚ ਅਤੇ ਪ੍ਰਚਾਰ ਕਰਦੇ ਵੇਲੇ ਹਰ ਰੋਜ਼ ਅਕਸਰ ਅੰਗ੍ਰੇਜ਼ੀ ਵਿਚ ਗੱਲ ਕਰਦੇ ਹਨ। ਪਰ ਉਹ ਜਿਹੜੀ ਅੰਗ੍ਰੇਜ਼ੀ ਬੋਲਦੇ ਹਨ, ਉਹ ਅੰਗ੍ਰੇਜ਼ੀ ਸਾਡੇ ਪ੍ਰਕਾਸ਼ਨਾਂ ਵਿਚ ਵਰਤੀ ਜਾਂਦੀ ਅੰਗ੍ਰੇਜ਼ੀ ਨਾਲੋਂ ਸੌਖੀ ਹੈ। ਯਹੋਵਾਹ ਦੇ ਹੋਰ ਵੀ ਕਈ ਲੋਕ ਹਨ ਜੋ ਹੋਰਨਾਂ ਦੇਸ਼ਾਂ ਵਿਚ ਚਲੇ ਗਏ ਹਨ ਜਿੱਥੇ ਉਨ੍ਹਾਂ ਨੂੰ ਗੱਲਬਾਤ ਕਰਨ ਲਈ ਅੰਗ੍ਰੇਜ਼ੀ ਬੋਲਣੀ ਪੈਣੀ ਹੈ, ਭਾਵੇਂ ਕਿ ਉਨ੍ਹਾਂ ਨੂੰ ਇੰਨੀ ਅੰਗ੍ਰੇਜ਼ੀ ਨਹੀਂ ਆਉਂਦੀ। ਇਸ ਤੋਂ ਇਲਾਵਾ ਉੱਥੇ ਉਨ੍ਹਾਂ ਦੀ ਆਪਣੀ ਭਾਸ਼ਾ ਵਿਚ ਮੀਟਿੰਗਾਂ ਨਹੀਂ ਹੁੰਦੀਆਂ।

ਪਹਿਰਾਬੁਰਜ ਅਧਿਐਨ ਵਿਚ ਅਸੀਂ ਹਰ ਹਫ਼ਤੇ ਜਿਨ੍ਹਾਂ ਲੇਖਾਂ ਉੱਤੇ ਸੋਚ-ਵਿਚਾਰ ਕਰਦੇ ਹਾਂ, ਉਹ ਸਾਨੂੰ ਸਮੇਂ ਸਿਰ ਪਰਮੇਸ਼ੁਰ ਦਾ ਗਿਆਨ ਦੇਣ ਦਾ ਮੁੱਖ ਜ਼ਰੀਆ ਹਨ। ਇਸ ਲਈ ਇਸ ਜਾਣਕਾਰੀ ਤੋਂ ਪੂਰਾ-ਪੂਰਾ ਲਾਭ ਉਠਾਉਣ ਵਿਚ ਸਾਰੇ ਹਾਜ਼ਰੀਨਾਂ ਦੀ ਮਦਦ ਕਰਨ ਲਈ ਸੌਖੀ ਭਾਸ਼ਾ ਦੇ ਅੰਗ੍ਰੇਜ਼ੀ ਐਡੀਸ਼ਨ ਵਿਚ ਸੌਖੇ ਸ਼ਬਦਾਂ ਦੇ ਨਾਲ-ਨਾਲ ਸੌਖੀ ਵਿਆਕਰਣ ਅਤੇ ਵਾਕ ਵਰਤੇ ਗਏ ਹਨ। ਇਸ ਨਵੇਂ ਐਡੀਸ਼ਨ ਦਾ ਕਵਰ ਵੱਖਰਾ ਹੋਵੇਗਾ। ਸਿਰਲੇਖ, ਪੈਰੇ, ਸਵਾਲ ਅਤੇ ਅਧਿਐਨ ਵਾਸਤੇ ਲੇਖਾਂ ਵਿਚਲੀਆਂ ਤਸਵੀਰਾਂ ਸਟੈਂਡਡ ਐਡੀਸ਼ਨ ਵਾਂਗ ਹੀ ਹੋਣਗੀਆਂ। ਇਸ ਤਰ੍ਹਾਂ ਸਾਰੇ ਜਣੇ ਕੋਈ ਵੀ ਐਡੀਸ਼ਨ ਵਰਤ ਸਕਦੇ ਹਨ ਅਤੇ ਪਹਿਰਾਬੁਰਜ ਅਧਿਐਨ ਵਿਚ ਹਿੱਸਾ ਲੈ ਸਕਦੇ ਹਨ। ਇਨ੍ਹਾਂ ਦੋਹਾਂ ਐਡੀਸ਼ਨਾਂ ਦੇ ਸ਼ਬਦਾਂ ਵਿਚ ਫ਼ਰਕ ਦੇਖਣ ਲਈ ਹੇਠਾਂ ਦਿੱਤੀ ਮਿਸਾਲ ਦੇਖੋ ਜੋ ਇਸ ਅੰਕ ਦੇ ਪਹਿਲੇ ਅਧਿਐਨ ਲੇਖ ਦੇ ਦੂਜੇ ਪੈਰੇ ਵਿੱਚੋਂ ਲਈ ਗਈ ਹੈ।

ਸਾਨੂੰ ਉਮੀਦ ਹੈ ਕਿ ਇਹ ਨਵਾਂ ਇੰਤਜ਼ਾਮ ਉਨ੍ਹਾਂ ਕਈਆਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਹੋਵੇਗਾ ਜਿਨ੍ਹਾਂ ਨੇ ਯਹੋਵਾਹ ਨੂੰ ਕਿਹਾ: “ਤੂੰ ਹੀ ਮੈਨੂੰ ਆਪਣੇ ਹੁਕਮਾਂ ਦੀ ਸਮਝ ਦੇਹ।” (ਭਜਨ 119:73, CL) ਸਾਨੂੰ ਭਰੋਸਾ ਹੈ ਕਿ ਘੱਟ ਅੰਗ੍ਰੇਜ਼ੀ ਜਾਣਨ ਵਾਲੇ ਭੈਣ-ਭਰਾ ਅਤੇ ਕੁਝ ਅੰਗ੍ਰੇਜ਼ੀ ਬੋਲਣ ਵਾਲੇ ਨਿਆਣੇ ਹਰ ਹਫ਼ਤੇ ਪਹਿਰਾਬੁਰਜ ਅਧਿਐਨ ਲਈ ਚੰਗੀ ਤਰ੍ਹਾਂ ਤਿਆਰੀ ਕਰ ਸਕਣਗੇ। ਅਸੀਂ ਯਹੋਵਾਹ ਦਾ ਧੰਨਵਾਦ ਕਰਦੇ ਹਾਂ ਕਿ “ਭਾਈਆਂ ਨਾਲ ਪ੍ਰੇਮ” ਹੋਣ ਕਰਕੇ ਉਹ ਆਪਣਾ ਭਰਪੂਰ ਗਿਆਨ ਦੇਣ ਲਈ “ਮਾਤਬਰ ਅਤੇ ਬੁੱਧਵਾਨ ਨੌਕਰ” ਨੂੰ ਵਰਤ ਰਿਹਾ ਹੈ।—1 ਪਤ. 2:17; ਮੱਤੀ 24:45.

ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ