Skip to content

Skip to table of contents

ਪਰਿਵਾਰਕ ਅਤੇ ਿਨੱਜੀ ਸਟੱਡੀ ਲਈ ਸੁਝਾਅ

ਪਰਿਵਾਰਕ ਅਤੇ ਿਨੱਜੀ ਸਟੱਡੀ ਲਈ ਸੁਝਾਅ

ਪਰਿਵਾਰਕ ਅਤੇ ਨਿੱਜੀ ਸਟੱਡੀ ਲਈ ਸੁਝਾਅ

ਸਾਲ 2009 ਦੇ ਸ਼ੁਰੂ ਵਿਚ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਨੇ ਆਪਣੀਆਂ ਮੀਟਿੰਗਾਂ ਦੇ ਪ੍ਰੋਗ੍ਰਾਮ ਵਿਚ ਫੇਰ-ਬਦਲ ਕੀਤੀ ਸੀ। ਹਫ਼ਤੇ ਵਿਚ ਹੁੰਦੀਆਂ ਦੋ ਮੀਟਿੰਗਾਂ ਨੂੰ ਇੱਕੋ ਦਿਨ ਤੇ ਰੱਖਿਆ ਗਿਆ ਹੈ ਅਤੇ ਸਾਰਿਆਂ ਨੂੰ ਉਤਸ਼ਾਹ ਦਿੱਤਾ ਗਿਆ ਸੀ ਕਿ ਉਹ ਹੁਣ ਵਾਧੂ ਮਿਲੀ ਸ਼ਾਮ ਨੂੰ ਪਰਿਵਾਰਕ ਜਾਂ ਨਿੱਜੀ ਸਟੱਡੀ ਕਰਨ। ਕੀ ਤੁਹਾਨੂੰ ਇਸ ਨਵੇਂ ਇੰਤਜ਼ਾਮ ਤੋਂ ਫ਼ਾਇਦਾ ਹੋ ਰਿਹਾ ਹੈ? ਕੀ ਤੁਸੀਂ ਇਸ ਤੋਂ ਪੂਰਾ-ਪੂਰਾ ਲਾਭ ਉਠਾ ਰਹੇ ਹੋ?

ਕੁਝ ਭੈਣ-ਭਰਾ ਸੋਚਦੇ ਸਨ ਕਿ ਉਨ੍ਹਾਂ ਨੂੰ ਪਰਿਵਾਰਕ ਸਟੱਡੀ ਦੌਰਾਨ ਕਿਹੜੀ ਜਾਣਕਾਰੀ ’ਤੇ ਚਰਚਾ ਕਰਨੀ ਚਾਹੀਦੀ ਹੈ। ਪ੍ਰਬੰਧਕ ਸਭਾ ਇਹ ਤੈਅ ਨਹੀਂ ਕਰੇਗੀ ਕਿ ਸਾਰੇ ਪਰਿਵਾਰਾਂ ਨੂੰ ਕਿਹੜੀ ਸਟੱਡੀ ਕਰਨੀ ਚਾਹੀਦੀ ਹੈ। ਸਾਰਿਆਂ ਦੇ ਹਾਲਾਤ ਵੱਖਰੇ-ਵੱਖਰੇ ਹਨ ਇਸ ਲਈ ਪਰਿਵਾਰ ਦੇ ਹਰ ਮੁਖੀ ਜਾਂ ਇਕੱਲੇ ਭੈਣ ਜਾਂ ਭਰਾ ਨੂੰ ਆਪ ਦੇਖਣ ਦੀ ਲੋੜ ਹੈ ਕਿ ਉਹ ਇਸ ਮੌਕੇ ਦਾ ਵਧੀਆ ਤਰੀਕੇ ਨਾਲ ਲਾਹਾ ਕਿਵੇਂ ਲੈ ਸਕਦਾ ਹੈ।

ਕੁਝ ਭੈਣ-ਭਰਾ ਆਪਣੀ ਪਰਿਵਾਰਕ ਸਟੱਡੀ ਦੌਰਾਨ ਮੀਟਿੰਗਾਂ ਦੀ ਤਿਆਰੀ ਕਰਦੇ ਹਨ ਪਰ ਜ਼ਰੂਰੀ ਨਹੀਂ ਕਿ ਤੁਸੀਂ ਵੀ ਇੱਦਾਂ ਹੀ ਕਰੋ। ਹੋਰ ਭੈਣ-ਭਰਾ ਬਾਈਬਲ ਵਿਚਲੀ ਜਾਣਕਾਰੀ ਨੂੰ ਪੜ੍ਹ ਕੇ ਉਸ ’ਤੇ ਚਰਚਾ ਕਰਦੇ ਹਨ ਅਤੇ ਬੱਚਿਆਂ ਨੂੰ ਸਮਝਣ ਵਿਚ ਮਦਦ ਦੇਣ ਵਾਸਤੇ ਨਾਟਕ ਵੀ ਖੇਡਦੇ ਹਨ। ਇਹ ਜ਼ਰੂਰੀ ਨਹੀਂ ਕਿ ਮੀਟਿੰਗਾਂ ਵਾਂਗ ਸਿਰਫ਼ ਸਵਾਲ-ਜਵਾਬ ਹੀ ਪੁੱਛੇ ਜਾਣ। ਜੇ ਮਾਹੌਲ ਸ਼ਾਂਤ ਹੋਵੇਗਾ, ਤਾਂ ਚਰਚਾ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਹੋਵੇਗੀ ਕਿਉਂਕਿ ਸਾਰੇ ਜਣੇ ਖੁੱਲ੍ਹ ਕੇ ਆਪਣੇ ਵਿਚਾਰ ਦੇ ਸਕਣਗੇ। ਅਜਿਹੇ ਮਾਹੌਲ ਵਿਚ ਸਿੱਖਣ ਲਈ ਨਵੇਂ ਤੋਂ ਨਵੇਂ ਤਰੀਕੇ ਤੁਹਾਡੇ ਮਨ ਵਿਚ ਆਉਣਗੇ ਜਿਸ ਦਾ ਮਜ਼ਾ ਸਾਰੇ ਜਣੇ ਲੈਣਗੇ ਅਤੇ ਇਹ ਸਮਾਂ ਤੁਹਾਡੇ ਲਈ ਇਕ ਯਾਦ ਬਣ ਕੇ ਰਹਿ ਜਾਵੇਗਾ।

ਤਿੰਨ ਬੱਚਿਆਂ ਦਾ ਇਕ ਪਿਤਾ ਲਿਖਦਾ ਹੈ: “ਅਸੀਂ ਪਰਿਵਾਰਕ ਸਟੱਡੀ ਵਿਚ ਜੋ ਕੁਝ ਕਰਦੇ ਹਾਂ ਉਹ ਜ਼ਿਆਦਾਤਰ ਬਾਈਬਲ ਵਿੱਚੋਂ ਹੁੰਦਾ ਹੈ। ਅਸੀਂ ਸਾਰੇ ਕਾਫ਼ੀ ਸਮਾਂ ਪਹਿਲਾਂ ਬਾਈਬਲ ਦਾ ਕੋਈ ਅਧਿਆਇ ਪੜ੍ਹ ਲੈਂਦੇ ਹਾਂ, ਸਾਡੇ ਬੱਚੇ ਰੀਸਰਚ ਕਰਨ ਲਈ ਕੋਈ ਇਕ ਗੱਲ ਚੁਣ ਲੈਂਦੇ ਹਨ ਅਤੇ ਫਿਰ ਉਹ ਰਿਸਰਚ ਕੀਤੀਆਂ ਗੱਲਾਂ ਸਾਨੂੰ ਦੱਸਦੇ ਹਨ। ਮਾਈਕਲ [7 ਸਾਲ] ਅਕਸਰ ਬਾਈਬਲ ਦੇ ਕਿਸੇ ਸੀਨ ਬਾਰੇ ਇਕ ਤਸਵੀਰ ਬਣਾਉਂਦਾ ਹੈ ਜਾਂ ਉਸ ਬਾਰੇ ਇਕ ਪੈਰਾ ਲਿਖਦਾ ਹੈ। ਡੇਵਿਡ ਅਤੇ ਕੇਟਲਿਨ [13 ਅਤੇ 15 ਸਾਲ] ਬਾਈਬਲ ਦੇ ਕਿਸੇ ਬਿਰਤਾਂਤ ਬਾਰੇ ਇੱਦਾਂ ਲਿਖਦੇ ਹਨ ਜਿੱਦਾਂ ਸਭ ਕੁਝ ਉਨ੍ਹਾਂ ਦੀਆਂ ਅੱਖਾਂ ਸਾਮ੍ਹਣੇ ਵਾਪਰਿਆ ਹੋਵੇ। ਮਿਸਾਲ ਲਈ, ਜਦੋਂ ਅਸੀਂ ਫ਼ਿਰਊਨ ਦੇ ਰਸੋਈਏ ਅਤੇ ਉਸ ਦੇ ਸਾਕੀ ਦੇ ਸੁਪਨਿਆਂ ਦੇ ਯੂਸੁਫ਼ ਵੱਲੋਂ ਦੱਸੇ ਅਰਥ ਪੜ੍ਹ ਰਹੇ ਸਾਂ, ਤਾਂ ਕੇਟਲਿਨ ਨੇ ਕੈਦੀ ਦੇ ਜਜ਼ਬਾਤਾਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਲਿਖਿਆ ਜਿਵੇਂ ਕਿ ਉਹ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖ ਰਹੀ ਹੋਵੇ।”—ਉਤਪਤ, ਅਧਿਆਇ 40.

ਸਾਰਿਆਂ ਦੇ ਹਾਲਾਤ ਵੱਖੋ-ਵੱਖਰੇ ਹਨ। ਜੋ ਜਾਣਕਾਰੀ ਇਕ ਵਿਅਕਤੀ ਜਾਂ ਪਰਿਵਾਰ ਦੇ ਕੰਮ ਦੀ ਹੈ, ਜ਼ਰੂਰੀ ਨਹੀਂ ਕਿ ਉਹ ਦੂਸਰੇ ਦੇ ਵੀ ਕੰਮ ਦੀ ਹੋਵੇ। ਲੇਖ ਨਾਲ ਦਿੱਤੀ ਡੱਬੀ ਵਿਚ ਕਈ ਸੁਝਾਅ ਦਿੱਤੇ ਗਏ ਹਨ ਜੋ ਨਿੱਜੀ ਜਾਂ ਪਰਿਵਾਰਕ ਸਟੱਡੀ ਦੌਰਾਨ ਵਰਤੇ ਜਾ ਸਕਦੇ ਹਨ। ਯਕੀਨਨ, ਤੁਸੀਂ ਹੋਰ ਵੀ ਕਈ ਸੁਝਾਵਾਂ ਬਾਰੇ ਸੋਚ ਸਕਦੇ ਹੋ।

[ਸਫ਼ੇ 6, 7 ਉੱਤੇ ਡੱਬੀ/ਤਸਵੀਰਾਂ]

ਨੌਜਵਾਨਾਂ ਵਾਲੇ ਪਰਿਵਾਰਾਂ ਲਈ:

ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ ਕਿਤਾਬ ਪੜ੍ਹੋ ਅਤੇ ਇਸ ਉੱਤੇ ਚਰਚਾ ਕਰੋ

• ਕਲਪਨਾ ਕਰੋ ਕਿ ਤੁਸੀਂ ਬਾਈਬਲ ਦੇ ਜ਼ਮਾਨੇ ਵਿਚ ਰਹਿ ਰਹੇ ਹੋ (1 ਮਈ 1996, ਪਹਿਰਾਬੁਰਜ, ਸਫ਼ਾ 25, ਪੈਰੇ 17-18.)

• ਛੋਟੇ ਅਤੇ ਵੱਡੇ ਟੀਚਿਆਂ ਬਾਰੇ ਗੱਲ ਕਰੋ

• ਸਮੇਂ-ਸਮੇਂ ਤੇ ਬਾਈਬਲ-ਆਧਾਰਿਤ ਵਿਡਿਓ ਦੇਖੋ ਅਤੇ ਇਸ ਉੱਤੇ ਚਰਚਾ ਕਰੋ

ਪਹਿਰਾਬੁਰਜ ਵਿੱਚੋਂ ਲੇਖ “ਨੌਜਵਾਨਾਂ ਲਈ” ਉੱਤੇ ਗੌਰ ਕਰੋ

ਪਤੀ-ਪਤਨੀ ਲਈ ਜਿਨ੍ਹਾਂ ਦੇ ਬੱਚੇ ਨਹੀਂ ਹਨ:

ਪਰਿਵਾਰਕ ਖ਼ੁਸ਼ੀ ਦਾ ਰਾਜ਼ ਕਿਤਾਬ ਦੇ ਅਧਿਆਇ 1, 3, 11-16 ਉੱਤੇ ਚਰਚਾ ਕਰੋ

• ਬਾਈਬਲ ਪੜ੍ਹ ਕੇ ਰਿਸਰਚ ਕੀਤੇ ਨੁਕਤੇ ਇਕ-ਦੂਜੇ ਨਾਲ ਸਾਂਝੇ ਕਰੋ

• ਕਲੀਸਿਯਾ ਦੀ ਬਾਈਬਲ ਸਟੱਡੀ ਜਾਂ ਪਹਿਰਾਬੁਰਜ ਅਧਿਐਨ ਦੀ ਤਿਆਰੀ ਕਰੋ

• ਵਿਆਹੁਤਾ ਜੋੜੇ ਵਜੋਂ ਵਧ-ਚੜ੍ਹ ਕੇ ਪ੍ਰਚਾਰ ਕਰਨ ਦੇ ਤਰੀਕਿਆਂ ਬਾਰੇ ਗੱਲ ਕਰੋ

ਕੁਆਰੇ ਭੈਣਾਂ-ਭਰਾਵਾਂ ਲਈ ਜਾਂ ਉਨ੍ਹਾਂ ਲਈ ਜਿਨ੍ਹਾਂ ਦੇ ਪਰਿਵਾਰ ਸੱਚਾਈ ਵਿਚ ਨਹੀਂ ਹਨ:

• ਜ਼ਿਲ੍ਹਾ ਸੰਮੇਲਨਾਂ ਵਿਚ ਮਿਲੇ ਨਵੇਂ ਪ੍ਰਕਾਸ਼ਨ ਪੜ੍ਹੋ

• ਨਵੀਆਂ ਅਤੇ ਪੁਰਾਣੀਆਂ ਯੀਅਰ ਬੁੱਕਾਂ ਪੜ੍ਹੋ

• ਤੁਹਾਡੇ ਇਲਾਕੇ ਵਿਚ ਆਮ ਪੁੱਛੇ ਜਾਂਦੇ ਸਵਾਲਾਂ ਉੱਤੇ ਰਿਸਰਚ ਕਰੋ

• ਪ੍ਰਚਾਰ ਵਾਸਤੇ ਪੇਸ਼ਕਾਰੀਆਂ ਤਿਆਰ ਕਰੋ

ਨਿਆਣਿਆਂ ਵਾਲੇ ਪਰਿਵਾਰਾਂ ਲਈ:

• ਬਾਈਬਲ ਦੇ ਸੀਨਾਂ ਦਾ ਡਰਾਮਾ ਕਰੋ

ਜਾਗਰੂਕ ਬਣੋ! ਦੇ 30 ਤੇ 31 ਸਫ਼ਿਆਂ ਵਰਗੀਆਂ ਯਾਦਾਸ਼ਤ ਨੂੰ ਪਰਖਣ ਵਾਲੀਆਂ ਖੇਡਾਂ ਖੇਡੋ

• ਕਦੇ-ਕਦਾਈਂ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰੋ (15 ਫਰਵਰੀ 2011, ਪਹਿਰਾਬੁਰਜ, ਸਫ਼ਾ 11 “ਇੱਦਾਂ ਕਰਨ ਦਾ ਬਹੁਤ ਫ਼ਾਇਦਾ ਹੈ!” ਦੇਖੋ।)

ਪਹਿਰਾਬੁਰਜ ਵਿੱਚੋਂ ਲੇਖ “ਆਪਣੇ ਬੱਚਿਆਂ ਨੂੰ ਸਿਖਾਓ” ਉੱਤੇ ਚਰਚਾ ਕਰੋ