Skip to content

Skip to table of contents

ਪਾਠਕਾਂ ਵੱਲੋਂ ਸਵਾਲ 2

ਪਾਠਕਾਂ ਵੱਲੋਂ ਸਵਾਲ 2

ਪਾਠਕਾਂ ਵੱਲੋਂ ਸਵਾਲ

ਸਾਨੂੰ ਸਾਲਾਨਾ ਰਿਪੋਰਟ ਦੇ ਅੰਕੜਿਆਂ ਨੂੰ ਕਿਵੇਂ ਸਮਝਣਾ ਚਾਹੀਦਾ ਹੈ?

ਹਰ ਸਾਲ ਅਸੀਂ ਯੀਅਰ ਬੁੱਕ ਵਿਚ ਅਤੇ ਫਰਵਰੀ ਮਹੀਨੇ ਦੀ ਸਾਡੀ ਰਾਜ ਸੇਵਕਾਈ ਵਿਚ ਛਾਪੀ ਜਾਂਦੀ ਸੇਵਾ ਰਿਪੋਰਟ ਦੀ ਉਤਸੁਕਤਾ ਨਾਲ ਉਡੀਕ ਕਰਦੇ ਹਾਂ। ਇਹ ਦੇਖ ਕੇ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਯਹੋਵਾਹ ਦੇ ਲੋਕਾਂ ਨੇ ਦੁਨੀਆਂ ਭਰ ਵਿਚ ਰਾਜ ਦੇ ਪ੍ਰਚਾਰ ਅਤੇ ਸਿਖਾਉਣ ਦੇ ਕੰਮ ਵਿਚ ਕਿੰਨੀ ਤਰੱਕੀ ਕੀਤੀ ਹੈ। ਰਿਪੋਰਟ ਤੋਂ ਹੋਰ ਜ਼ਿਆਦਾ ਫ਼ਾਇਦਾ ਉਠਾਉਣ ਲਈ ਸਾਨੂੰ ਖ਼ਾਨਿਆਂ ਵਿਚ ਦਿੱਤੀ ਜਾਣਕਾਰੀ ਅਤੇ ਅੰਕੜਿਆਂ ਨੂੰ ਸਹੀ-ਸਹੀ ਸਮਝਣ ਦੀ ਲੋੜ ਹੈ। ਆਓ ਕੁਝ ਮਿਸਾਲਾਂ ਦੇਖੀਏ।

ਸੇਵਾ ਸਾਲ। ਇਹ ਸਾਲ ਦੇ ਸਤੰਬਰ ਮਹੀਨੇ ਤੋਂ ਸ਼ੁਰੂ ਹੋ ਕੇ ਅਗਲੇ ਸਾਲ ਦੇ ਅਗਸਤ ਮਹੀਨੇ ਤਕ ਹੁੰਦਾ ਹੈ ਅਤੇ ਸਾਲਾਨਾ ਰਿਪੋਰਟ ਹਮੇਸ਼ਾ ਪਿਛਲੇ ਸੇਵਾ ਸਾਲ ਦੀ ਹੁੰਦੀ ਹੈ। ਸੋ 2011 ਦੀ ਫਰਵਰੀ ਮਹੀਨੇ ਦੀ ਸਾਡੀ ਰਾਜ ਸੇਵਕਾਈ ਵਿਚ ਦਰਜ ਰਿਪੋਰਟ 2010 ਸੇਵਾ ਸਾਲ ਦੀ ਹੈ ਜੋ 1 ਸਤੰਬਰ 2009 ਤੋਂ ਲੈ ਕੇ 31 ਅਗਸਤ 2010 ਤਕ ਸੀ।

ਪਬਲੀਸ਼ਰਾਂ ਦਾ ਸਿਖਰ ਅਤੇ ਔਸਤਨ ਪਬਲੀਸ਼ਰ। “ਪਬਲੀਸ਼ਰਾਂ” ਵਿਚ ਯਹੋਵਾਹ ਦੇ ਬਪਤਿਸਮਾ-ਪ੍ਰਾਪਤ ਗਵਾਹ ਅਤੇ ਬਪਤਿਸਮਾ-ਰਹਿਤ ਪਬਲੀਸ਼ਰ ਸ਼ਾਮਲ ਹਨ। “ਸਿਖਰ ਪਬਲੀਸ਼ਰ” ਸੇਵਾ ਸਾਲ ਦੇ ਕਿਸੇ ਇਕ ਮਹੀਨੇ ਦੀ ਸਭ ਤੋਂ ਜ਼ਿਆਦਾ ਗਿਣਤੀ ਨੂੰ ਦਰਸਾਉਂਦਾ ਹੈ ਅਤੇ ਇਸ ਵਿਚ ਉਹ ਰਿਪੋਰਟਾਂ ਵੀ ਗਿਣੀਆਂ ਜਾ ਸਕਦੀਆਂ ਹਨ ਜੋ ਪਿਛਲੇ ਮਹੀਨੇ ਦੀਆਂ ਰਿਪੋਰਟਾਂ ਵਿਚ ਨਹੀਂ ਜੋੜੀਆਂ ਗਈਆਂ ਸਨ। ਹੋ ਸਕਦਾ ਹੈ ਕਿ ਕੁਝ ਪਬਲੀਸ਼ਰਾਂ ਨੂੰ ਸ਼ਾਇਦ ਦੋ ਵਾਰੀ ਗਿਣਿਆ ਗਿਆ ਹੋਵੇ। ਪਰ ਸਿਖਰ ਗਿਣਤੀ ਵਿਚ ਉਨ੍ਹਾਂ ਪਬਲੀਸ਼ਰਾਂ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਜਿਨ੍ਹਾਂ ਨੇ ਪ੍ਰਚਾਰ ਵਿਚ ਹਿੱਸਾ ਤਾਂ ਲਿਆ ਸੀ, ਪਰ ਰਿਪੋਰਟ ਦੇਣੀ ਭੁੱਲ ਗਏ। ਇਸ ਤੋਂ ਪਤਾ ਲੱਗਦਾ ਹੈ ਕਿ ਹਰ ਪਬਲੀਸ਼ਰ ਲਈ ਹਰ ਮਹੀਨੇ ਫਟਾਫਟ ਰਿਪੋਰਟ ਦੇਣੀ ਕਿੰਨੀ ਜ਼ਰੂਰੀ ਹੈ। “ਔਸਤਨ ਪਬਲੀਸ਼ਰ” ਉਹ ਹਨ ਜੋ ਹਰ ਮਹੀਨੇ ਪ੍ਰਚਾਰ ਵਿਚ ਬਿਤਾਏ ਘੰਟਿਆਂ ਦੀ ਰਿਪੋਰਟ ਦਿੰਦੇ ਹਨ।

ਕੁੱਲ ਘੰਟੇ। 2011 ਦੀ ਸਾਲਾਨਾ ਰਿਪੋਰਟ ਮੁਤਾਬਕ ਯਹੋਵਾਹ ਦੇ ਗਵਾਹਾਂ ਨੇ ਪ੍ਰਚਾਰ ਵਿਚ 1.6 ਅਰਬ ਤੋਂ ਜ਼ਿਆਦਾ ਘੰਟੇ ਬਿਤਾਏ। ਪਰ ਇਨ੍ਹਾਂ ਕੁੱਲ ਘੰਟਿਆਂ ਵਿਚ ਉਹ ਘੰਟੇ ਸ਼ਾਮਲ ਨਹੀਂ ਹਨ ਜੋ ਅਸੀਂ ਚਰਵਾਹੀ ਕਰਨ, ਮੀਟਿੰਗਾਂ ਵਿਚ ਹਾਜ਼ਰ ਹੋਣ ਅਤੇ ਬਾਈਬਲ ਅਧਿਐਨ ਅਤੇ ਮਨਨ ਕਰਨ ਵਿਚ ਬਿਤਾਏ ਹਨ।

ਖ਼ਰਚਾ। 2010 ਸੇਵਾ ਸਾਲ ਦੌਰਾਨ ਯਹੋਵਾਹ ਦੇ ਗਵਾਹਾਂ ਨੇ ਸਪੈਸ਼ਲ ਪਾਇਨੀਅਰਾਂ, ਮਿਸ਼ਨਰੀਆਂ ਅਤੇ ਸਫ਼ਰੀ ਨਿਗਾਹਬਾਨਾਂ ਦੀ ਦੇਖ-ਭਾਲ ਲਈ 15 ਕਰੋੜ 50 ਲੱਖ ਤੋਂ ਜ਼ਿਆਦਾ ਡਾਲਰ ਖ਼ਰਚੇ। ਪਰ ਇਸ ਖ਼ਰਚੇ ਵਿਚ ਉਹ ਖ਼ਰਚਾ ਨਹੀਂ ਜੋੜਿਆ ਗਿਆ ਜੋ ਅਸੀਂ ਬਾਈਬਲ-ਆਧਾਰਿਤ ਪ੍ਰਕਾਸ਼ਨ ਛਾਪਣ ਅਤੇ ਬੈਥਲਾਂ ਵਿਚ ਸੇਵਾ ਕਰ ਰਹੇ 20,000 ਤੋਂ ਜ਼ਿਆਦਾ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਨ ਲਈ ਖ਼ਰਚਦੇ ਹਾਂ।

ਮੈਮੋਰੀਅਲ ਵਿਚ ਰੋਟੀ ਅਤੇ ਦਾਖ-ਰਸ ਲੈਣ ਵਾਲੇ। ਇਹ ਗਿਣਤੀ ਉਨ੍ਹਾਂ ਬਪਤਿਸਮਾ-ਪ੍ਰਾਪਤ ਪਬਲੀਸ਼ਰਾਂ ਦੀ ਹੈ ਜੋ ਦੁਨੀਆਂ ਭਰ ਵਿਚ ਮੈਮੋਰੀਅਲ ਵਿਚ ਰੋਟੀ ਅਤੇ ਦਾਖ-ਰਸ ਲੈਂਦੇ ਹਨ। ਕੀ ਇਸ ਕੁੱਲ ਗਿਣਤੀ ਵਿਚ ਧਰਤੀ ਉੱਤੇ ਰਹਿੰਦੇ ਮਸਹ ਕੀਤੇ ਹੋਏ ਸਾਰੇ ਮਸੀਹੀ ਸ਼ਾਮਲ ਹਨ? ਜ਼ਰੂਰੀ ਨਹੀਂ। ਕੁਝ ਸ਼ਾਇਦ ਆਪਣੇ ਪੁਰਾਣੇ ਧਾਰਮਿਕ ਵਿਸ਼ਵਾਸਾਂ ਕਾਰਨ, ਮਾਨਸਿਕ ਜਾਂ ਜਜ਼ਬਾਤੀ ਤੌਰ ਤੇ ਠੀਕ ਨਾ ਹੋਣ ਕਰਕੇ ਗ਼ਲਤੀ ਨਾਲ ਇਹ ਸੋਚਣ ਲੱਗ ਪੈਂਦੇ ਹਨ ਕਿ ਉਹ ਸਵਰਗ ਜਾਣਗੇ। ਸੋ ਅਸੀਂ ਕਿਸੇ ਵੀ ਤਰੀਕੇ ਨਾਲ ਧਰਤੀ ’ਤੇ ਰਹਿੰਦੇ ਮਸਹ ਕੀਤੇ ਹੋਇਆਂ ਦੀ ਸਹੀ-ਸਹੀ ਗਿਣਤੀ ਨੂੰ ਨਹੀਂ ਜਾਣ ਸਕਦੇ ਅਤੇ ਨਾ ਹੀ ਸਾਨੂੰ ਜਾਣਨ ਦੀ ਲੋੜ ਹੈ। ਪ੍ਰਬੰਧਕ ਸਭਾ ਮੈਮੋਰੀਅਲ ਵਿਚ ਰੋਟੀ ਅਤੇ ਦਾਖ-ਰਸ ਲੈਣ ਵਾਲੇ ਸਾਰੇ ਜਣਿਆਂ ਦੇ ਨਾਵਾਂ ਦੀ ਕੋਈ ਲਿਸਟ ਨਹੀਂ ਰੱਖਦੀ। *

ਪਰ ਸਾਨੂੰ ਇਹ ਜ਼ਰੂਰ ਪਤਾ ਹੈ ਕਿ ਕੁਝ ਮਸਹ ਕੀਤੇ ਹੋਏ ‘ਪਰਮੇਸ਼ੁਰ ਦੇ ਦਾਸ’ ਉਦੋਂ ਧਰਤੀ ਉੱਤੇ ਹੋਣਗੇ ਜਦੋਂ ਵੱਡਾ ਕਸ਼ਟ ਸ਼ੁਰੂ ਹੋਵੇਗਾ। (ਪਰ. 7:1-3) ਤਦ ਤਕ ਮਸਹ ਕੀਤੇ ਹੋਏ ਮਸੀਹੀ ਦੁਨੀਆਂ ਭਰ ਵਿਚ ਅੱਜ ਜ਼ੋਰਾਂ-ਸ਼ੋਰਾਂ ਨਾਲ ਹੋ ਰਹੇ ਪ੍ਰਚਾਰ ਤੇ ਸਿਖਾਉਣ ਦੇ ਕੰਮ ਵਿਚ ਸਾਡੀ ਅਗਵਾਈ ਕਰਦੇ ਰਹਿਣਗੇ ਜਿਸ ਦੀ ਰਿਪੋਰਟ ਸਾਨੂੰ ਹਰ ਸਾਲ ਮਿਲਦੀ ਹੈ।

[ਫੁਟਨੋਟ]