Skip to content

Skip to table of contents

ਪੂਰੀ ਦੁਨੀਆਂ ਵਿਚ ਪ੍ਰਚਾਰ ਕਰਨਾ ਅਤੇ ਸਿਖਾਉਣਾ

ਪੂਰੀ ਦੁਨੀਆਂ ਵਿਚ ਪ੍ਰਚਾਰ ਕਰਨਾ ਅਤੇ ਸਿਖਾਉਣਾ

ਪੂਰੀ ਦੁਨੀਆਂ ਵਿਚ ਪ੍ਰਚਾਰ ਕਰਨਾ ਅਤੇ ਸਿਖਾਉਣਾ

ਟ੍ਰੈਕਟ ਵੰਡਣੇ। 12 ਸਾਲਾਂ ਦਾ ਨੈਥਨ ਆਸਟ੍ਰੇਲੀਆ ਵਿਚ ਰਹਿੰਦਾ ਹੈ। ਉਹ ਆਪਣੇ ਸਕੂਲ ਬੈਗ ਵਿਚ ਬਾਈਬਲ ਆਧਾਰਿਤ ਟ੍ਰੈਕਟ ਰੱਖਦਾ ਹੈ ਅਤੇ ਅਕਸਰ ਸਕੂਲ ਵਿਚ ਆਪਣੇ ਦੋਸਤਾਂ ਨੂੰ ਇਨ੍ਹਾਂ ਰਾਹੀਂ ਗਵਾਹੀ ਦਿੰਦਾ ਹੈ। ਇਕ ਦਿਨ ਸਕੂਲ ਤੋਂ ਵਾਪਸ ਆਉਂਦੇ ਹੋਏ ਉਸ ਨੇ ਇਕ ਬਜ਼ੁਰਗ ਤੀਵੀਂ ਨੂੰ ਆਪਣੇ ਘਰ ਦੇ ਬਾਹਰ ਖੜ੍ਹੇ ਹੋਏ ਦੇਖਿਆ। ਉਸ ਤੀਵੀਂ ਨੇ ਮੁਸਕਰਾ ਕੇ ਨੈਥਨ ਵੱਲ ਦੇਖਿਆ ਅਤੇ ਨੈਥਨ ਨੇ ਵੀ ਮੁਸਕਰਾਉਂਦੇ ਹੋਏ ਆਪਣੇ ਬੈਗ ਵਿੱਚੋਂ ਇਕ ਟ੍ਰੈਕਟ ਕੱਢ ਕੇ ਉਸ ਤੀਵੀਂ ਨੂੰ ਦਿੱਤਾ। ਉਸ ਤੀਵੀਂ ਨੇ ਨੈਥਨ ਨੂੰ ਦੱਸਿਆ ਕਿ ਉਸ ਦੇ ਘਰਵਾਲੇ ਦੀ ਤਿੰਨ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ਇਹ ਸੁਣ ਕੇ ਨੈਥਨ ਨੇ ਮਰੇ ਹੋਏ ਪਿਆਰਿਆਂ ਲਈ ਕੀ ਉਮੀਦ? ਨਾਂ ਦਾ ਇਕ ਟ੍ਰੈਕਟ ਉਸ ਤੀਵੀਂ ਨੂੰ ਦਿੱਤਾ। ਤੀਵੀਂ ਦੀਆਂ ਅੱਖਾਂ ਵਿਚ ਹੰਝੂ ਆ ਗਏ ਜਦੋਂ ਨੈਥਨ ਨੇ ਉਸ ਨੂੰ ਦੱਸਿਆ ਕਿ ਨਵੀਂ ਦੁਨੀਆਂ ਵਿਚ ਉਹ ਆਪਣੇ ਪਤੀ ਨੂੰ ਦੁਬਾਰਾ ਮਿਲ ਸਕੇਗੀ। ਤੀਵੀਂ ਨੇ ਫਿਰ ਉਸ ਨੂੰ ਪੁੱਛਿਆ ਕਿ “ਦੁਨੀਆਂ ਵਿੱਚੋਂ ਦੁੱਖ-ਤਕਲੀਫ਼ ਕਦੋਂ ਖ਼ਤਮ ਹੋਣਗੇ?” ਨੈਥਨ ਨੇ ਆਪਣੇ ਬੈਗ ਵਿੱਚੋਂ ਜਲਦ ਹੀ ਦੁੱਖਾਂ ਨੂੰ ਜੜ੍ਹੋਂ ਉਖਾੜਿਆ ਜਾਵੇਗਾ! ਨਾਂ ਦਾ ਇਕ ਹੋਰ ਟ੍ਰੈਕਟ ਦਿੱਤਾ। ਫਿਰ ਤੀਵੀਂ ਨੇ ਉਸ ਨੂੰ ਪੁੱਛਿਆ ਕਿ ਉਹ ਕਿਸ ਰੱਬ ਨੂੰ ਮੰਨਦਾ ਹੈ। ਉਸ ਨੇ ਆਪਣੇ ਬੈਗ ਵਿੱਚੋਂ ਯਹੋਵਾਹ ਦੇ ਗਵਾਹ ਕੀ ਵਿਸ਼ਵਾਸ ਕਰਦੇ ਹਨ? ਨਾਂ ਦਾ ਇਕ ਹੋਰ ਟ੍ਰੈਕਟ ਦਿੱਤਾ। ਇਸ ਤੋਂ ਬਾਅਦ ਨੈਥਨ ਉੱਥੋਂ ਚਲਾ ਗਿਆ। ਕੁਝ ਹਫ਼ਤਿਆਂ ਬਾਅਦ ਉਸ ਨੇ ਉਸ ਤੀਵੀਂ ਨੂੰ ਫਿਰ ਆਪਣੇ ਘਰ ਦੇ ਬਾਹਰ ਖੜ੍ਹੇ ਹੋਇਆ ਦੇਖਿਆ। ਉਸ ਨੇ ਨੈਥਨ ਨੂੰ ਆਪਣੇ ਕੋਲ ਬੁਲਾ ਕੇ ਆਪਣੇ ਗਲ਼ ਨਾਲ ਲਾ ਲਿਆ। ਉਸ ਤੀਵੀਂ ਨੇ ਕਿਹਾ, “ਨੈਥਨ ਤੈਨੂੰ ਪਤਾ ਕਿ ਤੇਰੇ ਟ੍ਰੈਕਟ ਦੇਣ ਤੋਂ ਬਾਅਦ ਯਹੋਵਾਹ ਦੇ ਦੋ ਗਵਾਹ ਮੇਰੇ ਘਰ ਆਏ ਅਤੇ ਹੁਣ ਮੈਂ ਉਨ੍ਹਾਂ ਨਾਲ ਬਾਈਬਲ ਦੀ ਸਟੱਡੀ ਕਰ ਰਹੀ ਹਾਂ!”