“ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ”
“ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ”
“ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ।”—ਕਹਾ. 3:5.
1, 2. (ੳ) ਸਾਨੂੰ ਕਿਨ੍ਹਾਂ ਹਾਲਾਤਾਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ? (ਅ) ਕਿਸੇ ਦੁਖਦਾਈ ਹਾਲਾਤ ਵਿੱਚੋਂ ਗੁਜ਼ਰਦਿਆਂ, ਫ਼ੈਸਲਾ ਕਰਦਿਆਂ ਜਾਂ ਪਰਤਾਵੇ ਦਾ ਸਾਮ੍ਹਣਾ ਕਰਦਿਆਂ ਸਾਨੂੰ ਕਿਸ ’ਤੇ ਭਰੋਸਾ ਕਰਨਾ ਚਾਹੀਦਾ ਹੈ ਅਤੇ ਕਿਉਂ?
ਸਿੰਥੀਆ * ਦੇ ਮਾਲਕ ਨੇ ਆਪਣੀ ਕੰਪਨੀ ਦੀਆਂ ਕੁਝ ਬ੍ਰਾਂਚਾਂ ਬੰਦ ਕਰ ਦਿੱਤੀਆਂ ਅਤੇ ਕਈ ਕਾਮਿਆਂ ਨੂੰ ਵੀ ਕੰਮ ਤੋਂ ਹਟਾ ਦਿੱਤਾ। ਸਿੰਥੀਆ ਨੇ ਸੋਚਿਆ ਕਿ ਹੁਣ ਉਸ ਦੀ ਵਾਰੀ ਹੈ। ਜੇ ਉਸ ਨੂੰ ਹਟਾ ਦਿੱਤਾ ਗਿਆ, ਤਾਂ ਉਹ ਕੀ ਕਰੇਗੀ? ਉਹ ਆਪਣੇ ਬਿਲ ਕਿਵੇਂ ਭਰੇਗੀ? ਪਾਮੇਲਾ ਨਾਂ ਦੀ ਭੈਣ ਉਸ ਜਗ੍ਹਾ ਜਾਣਾ ਚਾਹੁੰਦੀ ਹੈ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਪਰ ਕੀ ਉਸ ਨੂੰ ਜਾਣਾ ਚਾਹੀਦਾ ਹੈ? ਸੈਮੂਏਲ ਨਾਂ ਦੇ ਨੌਜਵਾਨ ਦੀ ਸਥਿਤੀ ਵੱਖਰੀ ਹੀ ਹੈ। ਛੋਟੇ ਹੁੰਦਿਆਂ ਉਹ ਪੋਰਨੋਗ੍ਰਾਫੀ ਦੇਖਦਾ ਹੁੰਦਾ ਸੀ। ਭਾਵੇਂ ਕਿ ਉਹ ਹੁਣ 20 ਸਾਲਾਂ ਦਾ ਹੈ, ਪਰ ਅੱਜ ਵੀ ਉਸ ਦਾ ਦਿਲ ਪੋਰਨੋਗ੍ਰਾਫੀ ਦੇਖਣ ਨੂੰ ਕਰਦਾ ਹੈ। ਉਹ ਆਪਣੀ ਇਸ ਗ਼ਲਤ ਇੱਛਾ ’ਤੇ ਕਿਵੇਂ ਕਾਬੂ ਪਾ ਸਕਦਾ ਹੈ?
2 ਤੁਸੀਂ ਕਿਸ ’ਤੇ ਭਰੋਸਾ ਕਰਦੇ ਹੋ ਜਦੋਂ ਤੁਸੀਂ ਦੁਖਦਾਈ ਹਾਲਾਤਾਂ ਵਿੱਚੋਂ ਗੁਜ਼ਰਦੇ ਹੋ, ਜ਼ਰੂਰੀ ਫ਼ੈਸਲੇ ਕਰਦੇ ਹੋ ਜਾਂ ਪਰਤਾਵਿਆਂ ਦਾ ਸਾਮ੍ਹਣਾ ਕਰਦੇ ਹੋ? ਕੀ ਤੁਸੀਂ ਸਿਰਫ਼ ਆਪਣੇ ’ਤੇ ਭਰੋਸਾ ਕਰਦੇ ਹੋ ਜਾਂ ਕੀ ਤੁਸੀਂ ‘ਆਪਣਾ ਭਾਰ ਯਹੋਵਾਹ ਉੱਤੇ ਸੁੱਟਦੇ ਹੋ’? (ਜ਼ਬੂ. 55:22) ਬਾਈਬਲ ਕਹਿੰਦੀ ਹੈ: “ਯਹੋਵਾਹ ਦੀਆਂ ਅੱਖੀਆਂ ਧਰਮੀਆਂ ਉੱਤੇ, ਅਤੇ ਉਹ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਹਨ।” (ਜ਼ਬੂ. 34:15) ਤਾਂ ਫਿਰ ਕਿੰਨਾ ਜ਼ਰੂਰੀ ਹੈ ਕਿ ਅਸੀਂ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖੀਏ ਅਤੇ ਆਪਣੀ ਹੀ ਸਮਝ ਉੱਤੇ ਇਤਬਾਰ ਨਾ ਕਰੀਏ!—ਕਹਾ. 3:5.
3. (ੳ) ਯਹੋਵਾਹ ’ਤੇ ਭਰੋਸਾ ਕਰਨ ਦਾ ਕੀ ਮਤਲਬ ਹੈ? (ਅ) ਕੁਝ ਸ਼ਾਇਦ ਆਪਣੀ ਸਮਝ ਉੱਤੇ ਭਰੋਸਾ ਕਿਉਂ ਕਰਦੇ ਹਨ?
3 ਯਹੋਵਾਹ ਉੱਤੇ ਪੂਰੇ ਦਿਲੋਂ ਭਰੋਸਾ ਕਰਨ ਦਾ ਮਤਲਬ ਹੈ ਕਿ ਅਸੀਂ ਹਰ ਕੰਮ ਉਸ ਦੇ ਤਰੀਕੇ ਅਤੇ ਉਸ ਦੀ ਇੱਛਾ ਅਨੁਸਾਰ ਕਰੀਏ। ਇਸ ਤਰ੍ਹਾਂ ਕਰਨ ਲਈ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਉਸ ਨੂੰ ਪ੍ਰਾਰਥਨਾ ਕਰੀਏ ਤੇ ਉਸ ਤੋਂ ਸੇਧ ਲਈ ਬੇਨਤੀ ਕਰੀਏ। ਪਰ ਕਈਆਂ ਨੂੰ ਯਹੋਵਾਹ ਉੱਤੇ ਭਰੋਸਾ ਕਰਨਾ ਮੁਸ਼ਕਲ ਲੱਗਦਾ ਹੈ। ਮਿਸਾਲ ਲਈ, ਲਿਨ ਨਾਂ ਦੀ ਭੈਣ ਕਬੂਲ ਕਰਦੀ ਹੈ: “ਯਹੋਵਾਹ ਉੱਤੇ ਭਰੋਸਾ ਰੱਖਣਾ ਸਿੱਖਣਾ ਮੇਰੇ ਲਈ ਹਮੇਸ਼ਾ ਸੰਘਰਸ਼ ਰਿਹਾ ਹੈ।” ਕਿਉਂ? “ਕਿਉਂਕਿ ਮੇਰਾ ਆਪਣੇ ਡੈਡੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਮੇਰੀ ਮੰਮੀ ਨੇ ਤਾਂ ਮੇਰੇ ਜਜ਼ਬਾਤਾਂ ਜਾਂ ਸਰੀਰਕ ਲੋੜਾਂ ਦੀ ਕਦੇ ਕੋਈ ਪਰਵਾਹ ਨਹੀਂ ਕੀਤੀ। ਇਸ ਲਈ ਛੋਟੇ ਹੁੰਦਿਆਂ ਤੋਂ ਹੀ ਮੈਂ ਖ਼ੁਦ ਆਪਣੀ ਦੇਖ-ਭਾਲ ਕਰਨੀ ਸਿੱਖੀ।” ਲਿਨ ਲਈ ਆਪਣੇ ਪਿਛੋਕੜ ਕਾਰਨ ਕਿਸੇ ’ਤੇ ਵੀ ਪੂਰੀ ਤਰ੍ਹਾਂ ਭਰੋਸਾ ਕਰਨਾ ਮੁਸ਼ਕਲ ਹੋ ਗਿਆ। ਜਿਹੜਾ ਇਨਸਾਨ ਸਭ ਕੁਝ ਆਪ ਕਰਨ ਦੇ ਕਾਬਲ ਹੁੰਦਾ ਹੈ ਅਤੇ ਕਾਮਯਾਬ ਹੁੰਦਾ ਹੈ, ਉਹ ਖ਼ੁਦ ’ਤੇ ਭਰੋਸਾ ਕਰਨ ਲੱਗ ਪੈਂਦਾ ਹੈ। ਆਪਣੀ ਜ਼ਿੰਦਗੀ ਦੇ ਤਜਰਬੇ ਉੱਤੇ ਭਰੋਸਾ ਕਰਨ ਕਾਰਨ ਇਕ ਬਜ਼ੁਰਗ ਸ਼ਾਇਦ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੇ ਬਗੈਰ ਕਲੀਸਿਯਾ ਨਾਲ ਸੰਬੰਧਿਤ ਮਾਮਲਿਆਂ ਨੂੰ ਨਿਪਟਾਉਣਾ ਸ਼ੁਰੂ ਕਰ ਦੇਵੇ।
4. ਇਸ ਲੇਖ ਵਿਚ ਅਸੀਂ ਕਿਸ ’ਤੇ ਗੌਰ ਕਰਾਂਗੇ?
4 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਪ੍ਰਾਰਥਨਾਵਾਂ ਵਿਚ ਜੋ ਕਹਿੰਦੇ ਹਾਂ, ਉਸ ਅਨੁਸਾਰ ਚੱਲਣ ਅਤੇ ਉਸ ਦੀ ਇੱਛਾ ਅਨੁਸਾਰ ਕੰਮ ਕਰਨ ਦੀ ਕੋਸ਼ਿਸ਼ ਵੀ ਕਰੀਏ। ਤਾਂ ਫਿਰ ਪਰਮੇਸ਼ੁਰ ਉੱਤੇ ਆਪਣਾ ਭਾਰ ਸੁੱਟਣ ਦੇ ਨਾਲ-ਨਾਲ ਅਸੀਂ ਖ਼ੁਦ ਔਖੀਆਂ ਸਮੱਸਿਆਵਾਂ ਸੁਲਝਾਉਣ ਦਾ ਜਤਨ ਕਿਵੇਂ ਕਰ ਸਕਦੇ ਹਾਂ? ਜਦੋਂ ਫ਼ੈਸਲੇ ਕਰਨ ਦੀ ਗੱਲ ਆਉਂਦੀ ਹੈ, ਤਾਂ ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ? ਪਰਤਾਵਿਆਂ ਦਾ ਸਾਮ੍ਹਣਾ ਕਰਦੇ ਵੇਲੇ ਸਾਡੇ ਲਈ ਪ੍ਰਾਰਥਨਾ ਕਰਨੀ ਕਿਉਂ ਜ਼ਰੂਰੀ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਲਈ ਅਸੀਂ ਬਾਈਬਲ ਦੀਆਂ ਮਿਸਾਲਾਂ ’ਤੇ ਗੌਰ ਕਰਾਂਗੇ।
ਔਖੀਆਂ ਜਾਂ ਦੁਖਦਾਈ ਘੜੀਆਂ ਵਿਚ
5, 6. ਹਿਜ਼ਕੀਯਾਹ ਨੇ ਕੀ ਕੀਤਾ ਜਦੋਂ ਅੱਸ਼ੂਰ ਦੇ ਰਾਜਾ ਨੇ ਉਸ ਨੂੰ ਡਰਾਇਆ-ਧਮਕਾਇਆ?
5 ਯਹੂਦਾਹ ਦੇ ਰਾਜਾ ਹਿਜ਼ਕੀਯਾਹ ਬਾਰੇ ਬਾਈਬਲ ਕਹਿੰਦੀ ਹੈ: “ਉਹ ਯਹੋਵਾਹ ਦੇ ਨਾਲ ਚਿੰਬੜਿਆ ਰਿਹਾ ਅਰ ਉਹ ਦੇ ਪਿੱਛੇ ਤੁਰਨੋਂ ਨਾ ਹਟਿਆ ਪਰ ਉਹ ਦੇ ਹੁਕਮਾਂ ਨੂੰ ਮੰਨਦਾ ਰਿਹਾ ਜਿਹੜੇ ਯਹੋਵਾਹ ਨੇ ਮੂਸਾ ਨੂੰ ਦਿੱਤੇ ਸਨ।” ਹਾਂ, “ਉਹ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਉੱਤੇ ਭਰੋਸਾ ਰੱਖਦਾ ਸੀ।” (2 ਰਾਜ. 18:5, 6) ਹਿਜ਼ਕੀਯਾਹ ਨੇ ਕੀ ਕੀਤਾ ਜਦੋਂ ਅੱਸ਼ੂਰ ਦੇ ਰਾਜਾ ਸਨਹੇਰੀਬ ਨੇ ਆਪਣੀ ਵੱਡੀ ਫ਼ੌਜ ਨਾਲ ਰਬਸ਼ਾਕੇਹ ਅਤੇ ਹੋਰ ਬੰਦਿਆਂ ਨੂੰ ਯਰੂਸ਼ਲਮ ਭੇਜਿਆ? ਅੱਸ਼ੂਰ ਦੀ ਸ਼ਕਤੀਸ਼ਾਲੀ ਫ਼ੌਜ ਨੇ ਪਹਿਲਾਂ ਹੀ ਯਹੂਦਾਹ ਦੇ ਕਈ ਵੱਡੇ-ਵੱਡੇ ਸ਼ਹਿਰਾਂ ’ਤੇ ਕਬਜ਼ਾ ਕਰ ਲਿਆ ਸੀ ਅਤੇ ਹੁਣ ਸਨਹੇਰੀਬ ਦੀ ਨਜ਼ਰ ਯਰੂਸ਼ਲਮ ’ਤੇ ਸੀ। ਹਿਜ਼ਕੀਯਾਹ ਯਹੋਵਾਹ ਦੇ ਮੰਦਰ ਗਿਆ ਅਤੇ ਪ੍ਰਾਰਥਨਾ ਕਰਨ ਲੱਗਾ: “ਹੇ ਯਹੋਵਾਹ ਸਾਡੇ ਪਰਮੇਸ਼ੁਰ, ਮੈਂ ਤੇਰੀ ਮਿੰਨਤ ਕਰਦਾ ਹਾਂ ਤੂੰ ਸਾਨੂੰ ਉਹ ਦੇ ਹੱਥੋਂ ਬਚਾ ਤਾਂ ਜੋ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਜਾਣ ਲੈਣ ਭਈ ਤੂੰਹੀਏਂ ਯਹੋਵਾਹ ਇਕੱਲਾ ਪਰਮੇਸ਼ੁਰ ਹੈਂ।”—2 ਰਾਜ. 19:14-19.
6 ਹਿਜ਼ਕੀਯਾਹ ਨੇ ਆਪਣੀ ਪ੍ਰਾਰਥਨਾ ਅਨੁਸਾਰ ਕਦਮ ਉਠਾਇਆ। ਮੰਦਰ ਵਿਚ ਪ੍ਰਾਰਥਨਾ ਕਰਨ ਤੋਂ ਪਹਿਲਾਂ ਉਸ ਨੇ ਲੋਕਾਂ ਨੂੰ ਕਿਹਾ ਕਿ ਉਹ ਰਬਸ਼ਾਕੇਹ ਦੇ ਤਾਅਨਿਆਂ ਦਾ ਕੋਈ ਜਵਾਬ ਨਾ ਦੇਣ। ਨਾਲੇ ਹਿਜ਼ਕੀਯਾਹ ਨੇ ਯਸਾਯਾਹ ਨਬੀ ਦੀ ਸਲਾਹ ਲੈਣ ਲਈ ਕਈ ਜਣਿਆਂ ਨੂੰ ਉਸ ਕੋਲ ਭੇਜਿਆ। (2 ਰਾਜ. 18:36; 19:1, 2) ਹਿਜ਼ਕੀਯਾਹ ਜੋ ਕਦਮ ਚੁੱਕ ਸਕਦਾ ਸੀ ਉਸ ਨੇ ਚੁੱਕੇ। ਇਸ ਮੌਕੇ ਤੇ ਉਸ ਨੇ ਮਿਸਰ ਜਾਂ ਗੁਆਂਢੀ ਕੌਮਾਂ ਦਾ ਸਹਾਰਾ ਲੈ ਕੇ ਹੱਲ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਜੋ ਕਿ ਯਹੋਵਾਹ ਦੀ ਇੱਛਾ ਅਨੁਸਾਰ ਨਹੀਂ ਸੀ। ਉਸ ਨੇ ਆਪਣੀ ਸਮਝ ਉੱਤੇ ਇਤਬਾਰ ਕਰਨ ਦੀ ਬਜਾਇ ਯਹੋਵਾਹ ’ਤੇ ਭਰੋਸਾ ਰੱਖਿਆ। ਯਹੋਵਾਹ ਦੇ ਦੂਤ ਨੇ ਸਨਹੇਰੀਬ ਦੇ 1,85,000 ਬੰਦਿਆਂ ਨੂੰ ਮਾਰ ਮੁਕਾਇਆ ਜਿਸ ਤੋਂ ਬਾਅਦ ਸਨਹੇਰੀਬ ਨੀਨਵਾਹ ਨੂੰ “ਤੁਰ ਪਿਆ।”—2 ਰਾਜ. 19:35, 36.
7. ਹੰਨਾਹ ਅਤੇ ਯੂਨਾਹ ਦੀਆਂ ਪ੍ਰਾਰਥਨਾਵਾਂ ਤੋਂ ਸਾਨੂੰ ਕਿਹੜਾ ਹੌਸਲਾ ਮਿਲਦਾ ਹੈ?
7 ਅਲਕਾਨਾਹ ਲੇਵੀ ਦੀ ਪਤਨੀ ਹੰਨਾਹ ਨੇ ਵੀ ਯਹੋਵਾਹ ’ਤੇ ਭਰੋਸਾ ਰੱਖਿਆ ਜਦੋਂ ਬਾਂਝ ਹੋਣ ਕਾਰਨ ਉਹ ਦੁਖੀ ਸੀ। (1 ਸਮੂ. 1:9-11, 18) ਯੂਨਾਹ ਨਬੀ ਨੂੰ ਵਿਸ਼ਾਲ ਮੱਛੀ ਦੇ ਢਿੱਡ ਵਿੱਚੋਂ ਬਚਾ ਲਿਆ ਗਿਆ ਸੀ ਜਦੋਂ ਉਸ ਨੇ ਪ੍ਰਾਰਥਨਾ ਕੀਤੀ: “ਮੈਂ ਆਪਣੀ ਔਖਿਆਈ ਵਿੱਚ ਯਹੋਵਾਹ ਨੂੰ ਪੁਕਾਰਿਆ, ਅਤੇ ਉਹ ਨੇ ਮੈਨੂੰ ਉੱਤਰ ਦਿੱਤਾ, ਮੈਂ ਪਤਾਲ ਦੇ ਢਿੱਡ ਵਿੱਚੋਂ ਦੁਹਾਈ ਦਿੱਤੀ, ਤੈਂ ਮੇਰੀ ਅਵਾਜ਼ ਸੁਣੀ।” (ਯੂਨਾ. 2:1, 2, 10) ਸੋ ਇਹ ਜਾਣ ਕੇ ਕਿੰਨਾ ਹੌਸਲਾ ਮਿਲਦਾ ਹੈ ਕਿ ਅਸੀਂ ਜਿੰਨੀ ਮਰਜ਼ੀ ਔਖੀ ਘੜੀ ਵਿਚ ਹੋਈਏ, ਅਸੀਂ ਯਹੋਵਾਹ ਨੂੰ “ਬੇਨਤੀ” ਕਰ ਸਕਦੇ ਹਾਂ!—ਜ਼ਬੂਰਾਂ ਦੀ ਪੋਥੀ 55:1, 16 ਪੜ੍ਹੋ।
8, 9. ਹਿਜ਼ਕੀਯਾਹ, ਹੰਨਾਹ ਅਤੇ ਯੂਨਾਹ ਨੇ ਆਪਣੀਆਂ ਪ੍ਰਾਰਥਨਾਵਾਂ ਵਿਚ ਕਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ ਅਤੇ ਇਸ ਤੋਂ ਅਸੀਂ ਕੀ ਸਿੱਖਦੇ ਹਾਂ?
8 ਹਿਜ਼ਕੀਯਾਹ, ਹੰਨਾਹ ਅਤੇ ਯੂਨਾਹ ਦੀਆਂ ਮਿਸਾਲਾਂ ਤੋਂ ਅਸੀਂ ਸਿੱਖਦੇ ਹਾਂ ਕਿ ਦਬਾਅ ਹੇਠ ਹੁੰਦਿਆਂ ਪ੍ਰਾਰਥਨਾ ਕਰਦੇ ਵੇਲੇ ਸਾਨੂੰ ਕਿਹੜੀ-ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ। ਇਹ ਤਿੰਨੇ ਜਣੇ ਔਖੀਆਂ ਘੜੀਆਂ ਵਿਚ ਦੁਖੀ ਸਨ। ਪਰ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਤੋਂ ਪਤਾ ਲੱਗਦਾ ਹੈ ਕਿ ਉਹ ਸਿਰਫ਼ ਆਪਣੇ ਬਾਰੇ ਹੀ ਨਹੀਂ ਸੋਚਦੇ ਸਨ ਤੇ ਨਾ ਹੀ ਉਨ੍ਹਾਂ ਨੂੰ ਸਿਰਫ਼ ਆਪਣੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਦਾ ਫ਼ਿਕਰ ਸੀ। ਉਨ੍ਹਾਂ ਲਈ ਪਰਮੇਸ਼ੁਰ ਦਾ ਨਾਂ, ਉਸ ਦੀ ਭਗਤੀ ਅਤੇ ਉਸ ਦੀ ਇੱਛਾ ਜ਼ਿਆਦਾ ਅਹਿਮੀਅਤ ਰੱਖਦੀ ਸੀ। ਹਿਜ਼ਕੀਯਾਹ ਦੁਖੀ ਸੀ ਕਿ ਯਹੋਵਾਹ ਦੇ ਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਸੀ। ਹੰਨਾਹ ਜਿਸ ਮੁੰਡੇ ਲਈ ਤਰਸਦੀ ਸੀ, ਉਸ ਨੂੰ ਉਸ ਨੇ ਸ਼ੀਲੋਹ ਦੇ ਮੰਦਰ ਵਿਚ ਸੇਵਾ ਕਰਨ ਲਈ ਦੇਣ ਦਾ ਵਾਅਦਾ ਕੀਤਾ। ਅਤੇ ਯੂਨਾਹ ਨੇ ਕਿਹਾ: “ਮੈਂ ਜੋ ਕੁਝ ਸੁੱਖਣਾ ਸੁੱਖੀ ਸੋ ਪੂਰੀ ਕਰਾਂਗਾ।”—ਯੂਨਾ. 2:9.
9 ਜਦੋਂ ਅਸੀਂ ਔਖੀ ਘੜੀ ਤੋਂ ਛੁਟਕਾਰਾ ਪਾਉਣ ਲਈ ਪ੍ਰਾਰਥਨਾ ਕਰਦੇ ਹਾਂ, ਤਾਂ ਚੰਗਾ ਹੋਵੇਗਾ ਕਿ ਅਸੀਂ ਆਪਣੇ ਮਨੋਰਥਾਂ ਨੂੰ ਜਾਂਚੀਏ। ਕੀ ਅਸੀਂ ਸਿਰਫ਼ ਆਪਣੀ ਸਮੱਸਿਆ ਤੋਂ ਰਾਹਤ ਪਾਉਣ ਲਈ ਫ਼ਿਕਰਮੰਦ ਹੁੰਦੇ ਹਾਂ ਜਾਂ ਕੀ ਅਸੀਂ ਯਹੋਵਾਹ ਅਤੇ ਉਸ ਦੇ ਮਕਸਦ ਨੂੰ ਧਿਆਨ ਵਿਚ ਰੱਖਦੇ ਹਾਂ? ਦੁਖੀ ਹੋਣ ਕਾਰਨ ਅਸੀਂ ਸ਼ਾਇਦ ਆਪਣੀ ਹਾਲਤ ਬਾਰੇ ਇੰਨਾ ਜ਼ਿਆਦਾ ਸੋਚਣ ਲੱਗ ਪਈਏ ਕਿ ਅਸੀਂ ਪਰਮੇਸ਼ੁਰੀ ਗੱਲਾਂ ਵੱਲ ਕੋਈ ਧਿਆਨ ਹੀ ਨਾ ਦੇਈਏ। ਇਸ ਲਈ ਆਓ ਆਪਾਂ ਮਦਦ ਲਈ ਪ੍ਰਾਰਥਨਾ ਕਰਦਿਆਂ ਯਹੋਵਾਹ ਨੂੰ ਯਾਦ ਰੱਖੀਏ ਕਿ ਉਸ ਦੇ ਨਾਂ ਉੱਤੇ ਲੱਗੇ ਕਲੰਕ ਨੂੰ ਮਿਟਾਇਆ ਜਾਵੇ ਅਤੇ ਉਸ ਦੀ ਹਕੂਮਤ ਬੁਲੰਦ ਹੋਵੇ। ਇਸ ਤਰ੍ਹਾਂ ਕਰਨ ਨਾਲ ਅਸੀਂ ਸਹੀ ਨਜ਼ਰੀਆ ਰੱਖਾਂਗੇ ਭਾਵੇਂ ਕਿ ਸਾਡੀ ਸਮੱਸਿਆ ਦਾ ਹੱਲ ਉਸ ਤਰ੍ਹਾਂ ਨਹੀਂ ਹੁੰਦਾ ਜਿਸ ਤਰ੍ਹਾਂ ਅਸੀਂ ਸੋਚਿਆ ਸੀ। ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਸ਼ਾਇਦ ਇਹ ਹੋਵੇ ਕਿ ਸਾਨੂੰ ਪਰਮੇਸ਼ੁਰ ਦੀ ਮਦਦ ਯਸਾਯਾਹ 40:29; ਫ਼ਿਲਿੱਪੀਆਂ 4:13 ਪੜ੍ਹੋ।
ਨਾਲ ਹਾਲਾਤ ਦਾ ਸਾਮ੍ਹਣਾ ਕਰਨ ਦੀ ਲੋੜ ਹੈ।—ਫ਼ੈਸਲੇ ਕਰਦੇ ਵੇਲੇ
10, 11. ਯਹੋਸ਼ਾਫ਼ਾਟ ਨੇ ਕੀ ਕੀਤਾ ਜਦੋਂ ਉਹ ਇਕ ਅਜਿਹੀ ਸਥਿਤੀ ਵਿਚ ਪੈ ਗਿਆ ਜਿਸ ਦਾ ਉਹ ਸਾਮ੍ਹਣਾ ਕਰਨਾ ਨਹੀਂ ਜਾਣਦਾ ਸੀ?
10 ਤੁਸੀਂ ਜ਼ਿੰਦਗੀ ਦੇ ਗੰਭੀਰ ਫ਼ੈਸਲੇ ਕਿਵੇਂ ਕਰਦੇ ਹੋ? ਕੀ ਤੁਸੀਂ ਸ਼ਾਇਦ ਪਹਿਲਾਂ ਹੀ ਫ਼ੈਸਲਾ ਕਰ ਲੈਂਦੇ ਹੋ ਅਤੇ ਫਿਰ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹੋ ਕਿ ਤੁਹਾਡੇ ਫ਼ੈਸਲੇ ’ਤੇ ਉਸ ਦੀ ਬਰਕਤ ਹੋਵੇ? ਧਿਆਨ ਦਿਓ ਕਿ ਜਦੋਂ ਮੋਆਬੀਆਂ ਅਤੇ ਅੰਮੋਨੀਆਂ ਦੀਆਂ ਫ਼ੌਜਾਂ ਮਿਲ ਕੇ ਯਹੂਦਾਹ ਦੇ ਰਾਜਾ ਯਹੋਸ਼ਾਫ਼ਾਟ ਨਾਲ ਯੁੱਧ ਕਰਨ ਲਈ ਆਈਆਂ, ਤਾਂ ਉਸ ਨੇ ਕੀ ਕੀਤਾ। ਯਹੂਦਾਹ ਦੇ ਲੋਕਾਂ ਵਿਚ ਉਨ੍ਹਾਂ ਦਾ ਸਾਮ੍ਹਣਾ ਕਰਨ ਦੀ ਤਾਕਤ ਨਹੀਂ ਸੀ। ਯਹੋਸ਼ਾਫ਼ਾਟ ਨੂੰ ਕੀ ਕਰਨ ਦੀ ਲੋੜ ਸੀ?
11 ਬਾਈਬਲ ਕਹਿੰਦੀ ਹੈ: ‘ਯਹੋਸ਼ਾਫ਼ਾਟ ਨੇ ਭੈ ਖਾ ਕੇ ਯਹੋਵਾਹ ਅੱਗੇ ਬੇਨਤੀ ਕੀਤੀ।’ ਉਸ ਨੇ ਸਾਰੇ ਯਹੂਦਾਹ ਵਿਚ ਵਰਤ ਰੱਖਣ ਦਾ ਐਲਾਨ ਕੀਤਾ ਅਤੇ “ਯਹੋਵਾਹ ਦੇ ਪਾਸੋਂ ਸਹਾਇਤਾ ਮੰਗਣ ਲਈ” ਲੋਕਾਂ ਨੂੰ ਇਕੱਠਾ ਕੀਤਾ। ਫਿਰ ਉਸ ਨੇ ਯਹੂਦਾਹ ਅਤੇ ਯਰੂਸ਼ਲਮ ਦੀ ਸਭਾ ਵਿਚ ਖੜ੍ਹਾ ਹੋ ਕੇ ਪ੍ਰਾਰਥਨਾ ਕੀਤੀ। ਉਸ ਨੇ ਇਨ੍ਹਾਂ ਕੁਝ ਸ਼ਬਦਾਂ ਵਿਚ ਬੇਨਤੀ ਕੀਤੀ: “ਹੇ ਸਾਡੇ ਪਰਮੇਸ਼ੁਰ, ਕੀ ਤੂੰ ਇਨ੍ਹਾਂ ਦਾ ਨਿਆਉਂ ਨਹੀਂ ਕਰੇਂਗਾ? ਕਿਉਂ ਜੋ ਉਸ ਵੱਡੇ ਦੱਲ ਦੇ ਅੱਗੇ ਜੋ ਸਾਡੇ ਵਿਰੁੱਧ ਆ ਰਿਹਾ ਹੈ ਸਾਡੀ ਕੁੱਝ ਤਾਕਤ ਨਹੀਂ ਅਤੇ ਨਾ ਅਸੀਂ ਏਹ ਜਾਣਦੇ ਹਾਂ ਕਿ ਕੀ ਕਰੀਏ ਪਰ ਸਾਡੀਆਂ ਅੱਖਾਂ ਤੇਰੇ ਵੱਲ ਲੱਗ ਰਹੀਆਂ ਹਨ।” ਸੱਚੇ ਪਰਮੇਸ਼ੁਰ ਨੇ ਯਹੋਸ਼ਾਫ਼ਾਟ ਦੀ ਬੇਨਤੀ ਸੁਣੀ ਅਤੇ ਚਮਤਕਾਰੀ ਢੰਗ ਨਾਲ ਛੁਟਕਾਰਾ ਦਿਵਾਇਆ। (2 ਇਤ. 20:3-12, 17) ਕੋਈ ਵੀ ਫ਼ੈਸਲਾ ਕਰਦਿਆਂ, ਖ਼ਾਸਕਰ ਜਿਸ ਦਾ ਯਹੋਵਾਹ ਨਾਲ ਸਾਡੇ ਰਿਸ਼ਤੇ ’ਤੇ ਅਸਰ ਪੈਂਦਾ ਹੈ, ਕੀ ਸਾਨੂੰ ਆਪਣੀ ਸਮਝ ਉੱਤੇ ਇਤਬਾਰ ਕਰਨ ਦੀ ਬਜਾਇ ਯਹੋਵਾਹ ’ਤੇ ਭਰੋਸਾ ਨਹੀਂ ਕਰਨਾ ਚਾਹੀਦਾ?
12, 13. ਫ਼ੈਸਲੇ ਕਰਨ ਦੇ ਮਾਮਲੇ ਵਿਚ ਰਾਜਾ ਦਾਊਦ ਨੇ ਕਿਹੋ ਜਿਹੀ ਮਿਸਾਲ ਕਾਇਮ ਕੀਤੀ?
12 ਸਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਸਾਨੂੰ ਅਜਿਹੇ ਹਾਲਾਤਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜਿਨ੍ਹਾਂ ਨਾਲ ਨਿਪਟਣਾ ਸ਼ਾਇਦ ਇਸ ਲਈ ਸੌਖਾ ਜਾਪਦਾ ਹੈ ਕਿਉਂਕਿ ਪਹਿਲਾਂ ਵੀ ਅਸੀਂ ਇਸੇ ਤਰ੍ਹਾਂ ਦੇ ਹਾਲਾਤ ਦਾ ਸਾਮ੍ਹਣਾ ਕਰ ਚੁੱਕੇ ਹਾਂ? ਇਸ ਬਾਰੇ ਅਸੀਂ ਰਾਜਾ ਦਾਊਦ ਦੇ ਇਕ ਬਿਰਤਾਂਤ ਤੋਂ ਦੇਖ ਸਕਦੇ ਹਾਂ। ਜਦੋਂ ਅਮਾਲੇਕੀਆਂ ਨੇ ਸਿਕਲਗ ਸ਼ਹਿਰ ’ਤੇ ਚੜ੍ਹਾਈ ਕੀਤੀ, ਤਾਂ ਉਹ ਦਾਊਦ ਅਤੇ ਉਸ ਦੇ ਬੰਦਿਆਂ ਦੀਆਂ ਪਤਨੀਆਂ ਅਤੇ ਬੱਚਿਆਂ ਨੂੰ ਫੜ ਕੇ ਲੈ ਗਏ। ਦਾਊਦ ਨੇ ਯਹੋਵਾਹ ਤੋਂ ਸਲਾਹ ਲਈ: “ਮੈਂ ਉਸ ਦਲ ਦੇ ਮਗਰ ਪਵਾਂ ਕਿ ਨਾ?” ਯਹੋਵਾਹ ਨੇ ਜਵਾਬ ਦਿੱਤਾ: “ਮਗਰ ਪੈ ਕਿਉਂ ਜੋ ਜ਼ਰੂਰ ਤੂੰ ਉਨ੍ਹਾਂ ਕੋਲ ਅੱਪੜੇਂਗਾ ਅਤੇ ਨਿਸ਼ੰਗ ਤੂੰ ਉਨ੍ਹਾਂ ਕੋਲੋਂ ਸਭ ਕੁਝ ਛੁਡਾ ਲਵੇਂਗਾ।” ਦਾਊਦ ਨੇ ਯਹੋਵਾਹ ਦੀ ਗੱਲ ਮੰਨੀ ਅਤੇ “ਜੋ ਕੁਝ ਅਮਾਲੇਕੀ ਲੈ ਗਏ ਸਨ ਦਾਊਦ ਨੇ ਸਭ ਛੁਡਾ ਲਿਆ।”—1 ਸਮੂ. 30:7-9, 18-20.
13 ਅਮਾਲੇਕੀਆਂ ਦੀ ਚੜ੍ਹਾਈ ਤੋਂ ਬਾਅਦ ਫਲਿਸਤੀਆਂ ਨੇ ਇਸਰਾਏਲ ਉੱਤੇ ਹਮਲਾ ਕਰ ਦਿੱਤਾ। ਦਾਊਦ ਨੇ ਫਿਰ ਯਹੋਵਾਹ ਤੋਂ ਸਲਾਹ ਮੰਗੀ ਤੇ ਉਸ ਨੂੰ ਉਸ ਦਾ ਸਪੱਸ਼ਟ ਜਵਾਬ ਮਿਲਿਆ। ਪਰਮੇਸ਼ੁਰ ਨੇ ਕਿਹਾ: “ਚੜ੍ਹਾਈ ਕਰ ਕਿਉਂ ਜੋ ਨਿਸੰਗ ਮੈਂ ਫਲਿਸਤੀਆਂ ਨੂੰ ਤੇਰੇ ਹੱਥ ਸੌਂਪਾਂਗਾ।” (2 ਸਮੂ. 5:18, 19) ਕੁਝ ਚਿਰ ਬਾਅਦ ਫਲਿਸਤੀ ਇਕ ਵਾਰ ਫਿਰ ਦਾਊਦ ਖ਼ਿਲਾਫ਼ ਲੜਨ ਆਏ। ਇਸ ਵਾਰ ਦਾਊਦ ਕੀ ਕਰੇਗਾ? ਉਹ ਸੋਚ ਸਕਦਾ ਸੀ: ‘ਮੈਂ ਪਹਿਲਾਂ ਵੀ ਦੋ ਵਾਰ ਇਹੋ ਜਿਹੇ ਹਾਲਾਤਾਂ ਦਾ ਸਾਮ੍ਹਣਾ ਕਰ ਚੁੱਕਾ ਹਾਂ। ਮੈਂ ਪਹਿਲਾਂ ਵਾਂਗ ਪਰਮੇਸ਼ੁਰ ਦੇ ਦੁਸ਼ਮਣਾਂ ਨਾਲ ਲੜਨ ਚਲਾ ਜਾਂਦਾ ਹਾਂ।’ ਕੀ ਦਾਊਦ ਯਹੋਵਾਹ ਦੀ ਸੇਧ ਭਾਲੇਗਾ? ਦਾਊਦ ਨੇ ਆਪਣੇ ਪੁਰਾਣੇ ਤਜਰਬੇ ’ਤੇ ਭਰੋਸਾ ਕਰਨ ਦੀ ਬਜਾਇ ਯਹੋਵਾਹ ਨੂੰ ਦੁਬਾਰਾ ਪ੍ਰਾਰਥਨਾ ਕੀਤੀ। ਇੱਦਾਂ ਕਰਕੇ ਉਹ ਕਿੰਨਾ ਖ਼ੁਸ਼ ਹੋਇਆ ਹੋਣਾ! ਇਸ ਵਾਰ ਯਹੋਵਾਹ ਨੇ ਉਸ ਨੂੰ ਅਲੱਗ ਹਿਦਾਇਤਾਂ ਦਿੱਤੀਆਂ। (2 ਸਮੂ. 5:22, 23) ਜਦੋਂ ਸਾਨੂੰ ਪਹਿਲਾਂ ਵਰਗੇ ਹਾਲਾਤ ਜਾਂ ਸਮੱਸਿਆ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਤਾਂ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਸਿਰਫ਼ ਆਪਣੇ ਪੁਰਾਣੇ ਤਜਰਬੇ ਉੱਤੇ ਭਰੋਸਾ ਨਾ ਰੱਖੀਏ।—ਯਿਰਮਿਯਾਹ 10:23 ਪੜ੍ਹੋ।
14. ਯਹੋਸ਼ੁਆ ਅਤੇ ਇਸਰਾਏਲ ਦੇ ਬਜ਼ੁਰਗਾਂ ਨੇ ਗਿਬਓਨੀਆਂ ਨਾਲ ਜਿਸ ਤਰ੍ਹਾਂ ਦਾ ਸਲੂਕ ਕੀਤਾ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
14 ਨਾਮੁਕੰਮਲ ਹੋਣ ਕਰਕੇ ਸਾਨੂੰ ਸਾਰਿਆਂ ਨੂੰ, ਨਾਲੇ ਤਜਰਬੇਕਾਰ ਬਜ਼ੁਰਗਾਂ ਨੂੰ ਵੀ ਫ਼ੈਸਲੇ ਕਰਨ ਲੱਗਿਆਂ ਯਹੋਵਾਹ ਤੋਂ ਸੇਧ ਲੈਣੀ ਨਹੀਂ ਭੁੱਲਣੀ ਚਾਹੀਦੀ। ਧਿਆਨ ਦਿਓ ਕਿ ਮੂਸਾ ਤੋਂ ਬਾਅਦ ਬਣੇ ਆਗੂ ਯਹੋਸ਼ੁਆ ਅਤੇ ਇਸਰਾਏਲ ਦੇ ਬਜ਼ੁਰਗਾਂ ਨੇ ਉਦੋਂ ਕੀ ਕੀਤਾ ਜਦੋਂ ਸਮਝਦਾਰ ਗਿਬਓਨੀਆਂ ਨੇ ਭੇਸ ਬਦਲ ਕੇ ਢੌਂਗ ਕੀਤਾ ਕਿ ਉਹ ਦੂਰ ਦੇਸ਼ ਤੋਂ ਆਏ ਸਨ। ਯਹੋਵਾਹ ਦੀ ਸਲਾਹ ਲਏ ਬਿਨਾਂ ਯਹੋਸ਼ੁਆ ਅਤੇ ਦੂਸਰਿਆਂ ਨੇ ਅੱਗੇ ਵਧ ਕੇ ਗਿਬਓਨੀਆਂ ਨਾਲ ਸ਼ਾਂਤੀ ਕਾਇਮ ਕਰ ਲਈ ਅਤੇ ਉਨ੍ਹਾਂ ਨਾਲ ਇਕਰਾਰ ਕਰ ਲਿਆ। ਯਹੋਵਾਹ ਨੇ ਭਾਵੇਂ ਯਹੋ. 9:3-6, 14, 15.
ਉਨ੍ਹਾਂ ਦੇ ਇਸ ਸਮਝੌਤੇ ਨੂੰ ਸਵੀਕਾਰ ਕਰ ਲਿਆ ਸੀ, ਪਰ ਉਸ ਨੇ ਪੱਕਾ ਕੀਤਾ ਕਿ ਉਸ ਦੀ ਸਲਾਹ ਨਾ ਲੈਣ ਸੰਬੰਧੀ ਇਹ ਗੱਲ ਸਾਡੇ ਫ਼ਾਇਦੇ ਲਈ ਬਾਈਬਲ ਵਿਚ ਦਰਜ ਕੀਤੀ ਜਾਵੇ।—ਪਰਤਾਵਿਆਂ ਦਾ ਸਾਮ੍ਹਣਾ ਕਰਨ ਵੇਲੇ
15. ਸਮਝਾਓ ਕਿ ਪਰਤਾਵੇ ਦਾ ਸਾਮ੍ਹਣਾ ਕਰਨ ਲਈ ਪ੍ਰਾਰਥਨਾ ਕਿਉਂ ਜ਼ਰੂਰੀ ਹੈ।
15 ਸਾਡੇ ਅੰਗਾਂ ਵਿਚ ‘ਪਾਪ ਦਾ ਕਾਨੂੰਨ’ ਹੋਣ ਕਰਕੇ ਸਾਨੂੰ ਆਪਣੇ ਪਾਪੀ ਝੁਕਾਵਾਂ ਨਾਲ ਲੜਨ ਦੀ ਲੋੜ ਹੈ। (ਰੋਮੀ. 7:21-25) ਅਸੀਂ ਇਹ ਲੜਾਈ ਜਿੱਤ ਸਕਦੇ ਹਾਂ। ਕਿਵੇਂ? ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਪਰਤਾਵਿਆਂ ਦਾ ਸਾਮ੍ਹਣਾ ਕਰਨ ਲਈ ਪ੍ਰਾਰਥਨਾ ਕਰਨੀ ਬਹੁਤ ਜ਼ਰੂਰੀ ਹੈ। (ਲੂਕਾ 22:40 ਪੜ੍ਹੋ।) ਜੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਤੋਂ ਬਾਅਦ ਵੀ ਗ਼ਲਤ ਇੱਛਾਵਾਂ ਜਾਂ ਖ਼ਿਆਲ ਆਉਂਦੇ ਰਹਿੰਦੇ ਹਨ, ਤਾਂ ਸਾਨੂੰ ਇਸ ਅਜ਼ਮਾਇਸ਼ ਦਾ ਸਾਮ੍ਹਣਾ ਕਰਨ ਲਈ ‘ਪਰਮੇਸ਼ੁਰ ਕੋਲੋਂ ਬੁੱਧ ਮੰਗਦੇ’ ਰਹਿਣਾ ਚਾਹੀਦਾ ਹੈ। ਸਾਨੂੰ ਪੱਕਾ ਭਰੋਸਾ ਹੈ ਕਿ ਉਹ “ਸਭਨਾਂ ਨੂੰ ਖੁਲ੍ਹੇ ਦਿਲ ਨਾਲ ਬਿਨਾ ਉਲਾਂਭੇ ਦੇ ਦਿੰਦਾ ਹੈ।” (ਯਾਕੂ. 1:5) ਯਾਕੂਬ ਨੇ ਇਹ ਵੀ ਲਿਖਿਆ: “ਕੀ ਤੁਹਾਡੇ ਵਿੱਚ ਕੋਈ ਮਾਂਦਾ ਹੈ? ਤਾਂ ਕਲੀਸਿਯਾ ਦੇ ਬਜ਼ੁਰਗਾਂ ਨੂੰ ਸੱਦ ਘੱਲੇ ਅਤੇ ਓਹ ਪ੍ਰਭੁ ਦਾ ਨਾਮ ਲੈ ਕੇ ਉਹ ਨੂੰ ਤੇਲ ਝੱਸਣ ਅਤੇ ਉਹ ਦੇ ਲਈ ਪ੍ਰਾਰਥਨਾ ਕਰਨ। ਅਤੇ ਪ੍ਰਾਰਥਨਾ ਜਿਹੜੀ ਨਿਹਚਾ ਨਾਲ ਹੋਵੇ ਓਸ ਬਿਮਾਰ ਨੂੰ ਬਚਾਵੇਗੀ।”—ਯਾਕੂ. 5:14, 15.
16, 17. ਪਰਤਾਵੇ ਵਿਚ ਪੈਣ ਤੋਂ ਬਚਣ ਲਈ ਕਦੋਂ ਪ੍ਰਾਰਥਨਾ ਕਰਨੀ ਜ਼ਿਆਦਾ ਫ਼ਾਇਦੇਮੰਦ ਹੋਵੇਗੀ?
16 ਪਰਤਾਵੇ ਦਾ ਸਾਮ੍ਹਣਾ ਕਰਨ ਲਈ ਪ੍ਰਾਰਥਨਾ ਕਰਨੀ ਜ਼ਰੂਰੀ ਹੈ, ਪਰ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਾਰਥਨਾ ਕਰਨ ਦਾ ਸਹੀ ਸਮਾਂ ਕਿਹੜਾ ਹੈ। ਕਹਾਉਤਾਂ 7:6-23 ਵਿਚ ਦਰਜ ਨੌਜਵਾਨ ਦੇ ਮਾਮਲੇ ਉੱਤੇ ਗੌਰ ਕਰੋ। ਸ਼ਾਮ ਨੂੰ ਉਹ ਉਸ ਗਲੀ ਵੱਲ ਨੂੰ ਜਾਂਦਾ ਹੈ ਜਿੱਥੇ ਸਾਰਿਆਂ ਨੂੰ ਪਤਾ ਹੈ ਕਿ ਬਦਚਲਣ ਔਰਤ ਰਹਿੰਦੀ ਹੈ। ਉਹ ਉਸ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਵਿਚ ਆ ਕੇ ਉਸ ਦੇ ਮਗਰ-ਮਗਰ ਉਸ ਬਲਦ ਦੀ ਤਰ੍ਹਾਂ ਤੁਰ ਪੈਂਦਾ ਹੈ ਜਿਸ ਨੂੰ ਕੱਟੇ ਜਾਣ ਲਈ ਲਿਜਾਇਆ ਜਾਂਦਾ ਹੈ। ਪਰ ਇਹ ਨੌਜਵਾਨ ਉੱਥੇ ਗਿਆ ਹੀ ਕਿਉਂ? ਉਹ “ਨਿਰਬੁੱਧ” ਸੀ ਜਿਸ ਕਰਕੇ ਸ਼ਾਇਦ ਉਹ ਆਪਣੀਆਂ ਗ਼ਲਤ ਇੱਛਾਵਾਂ ਨਾਲ ਜੱਦੋ-ਜਹਿਦ ਕਰ ਰਿਹਾ ਸੀ। (ਕਹਾ. 7:7) ਪ੍ਰਾਰਥਨਾ ਕਰਨ ਦਾ ਉਸ ਨੂੰ ਜ਼ਿਆਦਾ ਫ਼ਾਇਦਾ ਕਦੋਂ ਹੋਣਾ ਸੀ? ਕੋਈ ਸ਼ੱਕ ਨਹੀਂ ਕਿ ਪਰਤਾਵੇ ਦੌਰਾਨ ਕਿਸੇ ਵੀ ਵੇਲੇ ਪ੍ਰਾਰਥਨਾ ਕਰਨ ਦਾ ਉਸ ਨੂੰ ਫ਼ਾਇਦਾ ਹੋਣਾ ਸੀ। ਪਰ ਉਸ ਲਈ ਪ੍ਰਾਰਥਨਾ ਕਰਨ ਦਾ ਸਭ ਤੋਂ ਵਧੀਆ ਸਮਾਂ ਉਹ ਸੀ ਜਦੋਂ ਪਹਿਲੀ ਵਾਰ ਉਸ ਦੇ ਮਨ ਵਿਚ ਉਸ ਗਲੀ ਵਿਚ ਜਾਣ ਦਾ ਖ਼ਿਆਲ ਆਇਆ ਸੀ।
17 ਅੱਜ ਕੋਈ ਆਦਮੀ ਸ਼ਾਇਦ ਪੋਰਨੋਗ੍ਰਾਫੀ ਦੇਖਣ ਦੇ ਫੰਦੇ ਵਿੱਚੋਂ ਨਿਕਲਣ ਦੀ ਬਹੁਤ ਕੋਸ਼ਿਸ਼ ਕਰ ਰਿਹਾ ਹੋਵੇ। ਪਰ ਮੰਨ ਲਓ ਕਿ ਉਸ ਨੇ ਅਜਿਹੀਆਂ ਵੈੱਬ ਸਾਈਟਾਂ ਦੇਖਣੀਆਂ ਹਨ ਜਿਨ੍ਹਾਂ ਉੱਤੇ ਉਸ ਨੂੰ ਪਤਾ ਹੈ ਕਿ ਅਸ਼ਲੀਲ ਤਸਵੀਰਾਂ ਜਾਂ ਵਿਡਿਓ ਹਨ। ਕੀ ਉਹ ਕਹਾਉਤਾਂ ਦੇ 7ਵੇਂ ਅਧਿਆਇ ਵਿਚ ਜ਼ਿਕਰ ਕੀਤੇ ਨੌਜਵਾਨ ਵਰਗਾ ਨਹੀਂ ਹੈ? ਇਸ ਰਾਹ ’ਤੇ ਚੱਲਣਾ ਸ਼ੁਰੂ ਕਰਨਾ ਕਿੰਨਾ ਖ਼ਤਰਨਾਕ ਹੈ! ਪੋਰਨੋਗ੍ਰਾਫੀ ਦੇਖਣ ਦੇ ਪਰਤਾਵੇ ਵਿਚ ਪੈਣ ਤੋਂ ਬਚਣ ਲਈ ਇਕ ਵਿਅਕਤੀ ਨੂੰ ਇੰਟਰਨੈੱਟ ਦੀਆਂ ਉਨ੍ਹਾਂ ਵੈੱਬ ਸਾਈਟਾਂ ਉੱਤੇ ਜਾਣ ਤੋਂ ਪਹਿਲਾਂ ਪ੍ਰਾਰਥਨਾ ਵਿਚ ਯਹੋਵਾਹ ਤੋਂ ਮਦਦ ਮੰਗਣ ਦੀ ਲੋੜ ਹੈ।
18, 19. (ੳ) ਪਰਤਾਵੇ ਵਿਚ ਪੈਣ ਤੋਂ ਬਚਣਾ ਚੁਣੌਤੀ ਕਿਉਂ ਬਣ ਸਕਦੀ ਹੈ, ਪਰ ਤੁਸੀਂ ਇਸ ਦਾ ਸਾਮ੍ਹਣਾ ਕਰਨ ਵਿਚ ਕਿਵੇਂ ਸਫ਼ਲ ਹੋ ਸਕਦੇ ਹੋ? (ਅ) ਤੁਸੀਂ ਕੀ ਇਰਾਦਾ ਕੀਤਾ ਹੈ?
ਗਲਾ. 5:17) ਇਸ ਚੁਣੌਤੀ ਦਾ ਸਾਮ੍ਹਣਾ ਕਰਨ ਲਈ ਸਾਨੂੰ ਦਿਲੋਂ ਪ੍ਰਾਰਥਨਾ ਕਰਨ ਦੀ ਲੋੜ ਹੈ ਜਦੋਂ ਗ਼ਲਤ ਵਿਚਾਰ ਜਾਂ ਕੋਈ ਬੁਰਾ ਕੰਮ ਕਰਨ ਦਾ ਖ਼ਿਆਲ ਸਾਡੇ ਮਨ ਵਿਚ ਪਹਿਲੀ ਵਾਰ ਆਉਂਦਾ ਹੈ। ਫਿਰ ਸਾਨੂੰ ਆਪਣੀਆਂ ਪ੍ਰਾਰਥਨਾਵਾਂ ਅਨੁਸਾਰ ਕਦਮ ਚੁੱਕਣਾ ਚਾਹੀਦਾ ਹੈ। “ਤੁਹਾਡੇ ਉੱਤੇ ਇਹੋ ਜਿਹਾ ਕੋਈ ਪਰਤਾਵਾ ਨਹੀਂ ਪਿਆ ਜੋ ਮਨੁੱਖ ਤੋਂ ਨਹੀਂ ਝੱਲਿਆ ਜਾਂਦਾ” ਅਤੇ ਯਹੋਵਾਹ ਦੀ ਮਦਦ ਨਾਲ ਅਸੀਂ ਉਸ ਦੇ ਵਫ਼ਾਦਾਰ ਰਹਿ ਸਕਦੇ ਹਾਂ।—1 ਕੁਰਿੰ. 10:13.
18 ਪਰਤਾਵੇ ਵਿਚ ਪੈਣ ਤੋਂ ਬਚਣਾ ਜਾਂ ਬੁਰੀਆਂ ਆਦਤਾਂ ਛੱਡਣੀਆਂ ਆਸਾਨ ਨਹੀਂ ਹਨ। ਪੌਲੁਸ ਰਸੂਲ ਨੇ ਲਿਖਿਆ: ‘ਸਰੀਰ ਸ਼ਕਤੀ ਦੇ ਵਿਰੁੱਧ, ਅਤੇ ਸ਼ਕਤੀ ਸਰੀਰ ਦੇ ਵਿਰੁੱਧ ਲੋਚਦੀ ਹੈ।’ ਇਸ ਲਈ ‘ਅਸੀਂ ਜੋ ਚਾਹੁੰਦੇ ਹਾਂ ਸੋ ਨਾ ਕਰੀਏ।’ (19 ਭਾਵੇਂ ਅਸੀਂ ਔਖੀ ਜਾਂ ਦੁਖਦਾਈ ਘੜੀ ਵਿੱਚੋਂ ਗੁਜ਼ਰ ਰਹੇ ਹਾਂ, ਗੰਭੀਰ ਫ਼ੈਸਲਾ ਕਰਦੇ ਹਾਂ ਜਾਂ ਪਰਤਾਵੇ ਵਿਚ ਪੈਣ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਯਹੋਵਾਹ ਨੇ ਸਾਨੂੰ ਬਹੁਤ ਵਧੀਆ ਤੋਹਫ਼ਾ ਦਿੱਤਾ ਹੈ। ਉਹ ਅਨਮੋਲ ਤੋਹਫ਼ਾ ਹੈ ਪ੍ਰਾਰਥਨਾ। ਪ੍ਰਾਰਥਨਾ ਦੇ ਜ਼ਰੀਏ ਅਸੀਂ ਦਿਖਾਉਂਦੇ ਹਾਂ ਕਿ ਸਾਨੂੰ ਯਹੋਵਾਹ ’ਤੇ ਭਰੋਸਾ ਹੈ। ਸਾਨੂੰ ਪਰਮੇਸ਼ੁਰ ਤੋਂ ਪਵਿੱਤਰ ਸ਼ਕਤੀ ਵੀ ਮੰਗਦੇ ਰਹਿਣਾ ਚਾਹੀਦਾ ਹੈ ਜੋ ਸਾਡੀ ਅਗਵਾਈ ਕਰਦੀ ਹੈ ਅਤੇ ਸਾਨੂੰ ਤਾਕਤ ਵੀ ਦਿੰਦੀ ਹੈ। (ਲੂਕਾ 11:9-13) ਤਾਂ ਫਿਰ ਆਓ ਆਪਾਂ ਯਹੋਵਾਹ ਉੱਤੇ ਭਰੋਸਾ ਰੱਖੀਏ ਅਤੇ ਆਪਣੀ ਸਮਝ ’ਤੇ ਇਤਬਾਰ ਨਾ ਕਰੀਏ।
[ਫੁਟਨੋਟ]
^ ਪੈਰਾ 1 ਕੁਝ ਨਾਂ ਬਦਲੇ ਗਏ ਹਨ।
ਕੀ ਤੁਹਾਨੂੰ ਯਾਦ ਹੈ?
• ਹਿਜ਼ਕੀਯਾਹ, ਹੰਨਾਹ ਅਤੇ ਯੂਨਾਹ ਤੋਂ ਤੁਸੀਂ ਯਹੋਵਾਹ ’ਤੇ ਭਰੋਸਾ ਰੱਖਣ ਬਾਰੇ ਕੀ ਸਿੱਖਿਆ ਹੈ?
• ਫ਼ੈਸਲੇ ਕਰਨ ਵੇਲੇ ਦਾਊਦ ਅਤੇ ਯਹੋਸ਼ੁਆ ਦੀਆਂ ਮਿਸਾਲਾਂ ਕਿਹੜੀ ਗੱਲ ਯਾਦ ਰੱਖਣ ’ਤੇ ਜ਼ੋਰ ਦਿੰਦੀਆਂ ਹਨ?
• ਪਰਤਾਵਿਆਂ ਬਾਰੇ ਸਾਨੂੰ ਖ਼ਾਸਕਰ ਕਦੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ?
[ਸਵਾਲ]
[ਸਫ਼ਾ 9 ਉੱਤੇ ਤਸਵੀਰ]
ਪਰਤਾਵੇ ਵਿਚ ਪੈਣ ਤੋਂ ਬਚਣ ਲਈ ਪ੍ਰਾਰਥਨਾ ਕਰਨੀ ਕਦੋਂ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ?