Skip to content

Skip to table of contents

ਕੀ ਤੁਸੀਂ ‘ਪੁੰਨ ਦਾ ਕੰਮ’ ਖ਼ੁਸ਼ੀ ਨਾਲ ਕਰਦੇ ਹੋ?

ਕੀ ਤੁਸੀਂ ‘ਪੁੰਨ ਦਾ ਕੰਮ’ ਖ਼ੁਸ਼ੀ ਨਾਲ ਕਰਦੇ ਹੋ?

ਕੀ ਤੁਸੀਂ ‘ਪੁੰਨ ਦਾ ਕੰਮ’ ਖ਼ੁਸ਼ੀ ਨਾਲ ਕਰਦੇ ਹੋ?

ਫ਼ਿਲਿੱਪੈ ਦੇ ਮੁਢਲੇ ਮਸੀਹੀ ਸੱਚੀ ਭਗਤੀ ਲਈ ਦਾਨ ਦੇਣ ਵਾਲਿਆਂ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਨੂੰ ਚਿੱਠੀ ਵਿਚ ਪੌਲੁਸ ਰਸੂਲ ਨੇ ਲਿਖਿਆ: “ਮੈਂ ਜਦ ਕਦੇ ਤੁਹਾਨੂੰ ਚੇਤੇ ਕਰਦਾ ਹਾਂ ਤਾਂ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ। ਅਤੇ ਮੈਂ ਆਪਣੀ ਹਰੇਕ ਬੇਨਤੀ ਵਿੱਚ ਸਦਾ ਤੁਸਾਂ ਸਭਨਾਂ ਲਈ ਅਨੰਦ ਨਾਲ ਬੇਨਤੀ ਕਰਦਾ ਹਾਂ। ਇਸ ਲਈ ਜੋ ਤੁਸੀਂ ਪਹਿਲੇ ਦਿਨੋਂ ਹੁਣ ਤੀਕੁਰ ਖੁਸ਼ ਖਬਰੀ ਦੇ ਫੈਲਾਉਣ ਵਿੱਚ ਸਾਂਝੀ ਰਹੇ।” (ਫ਼ਿਲਿ. 1:3-5) ਪੌਲੁਸ ਨੂੰ ਚੰਗੀ ਤਰ੍ਹਾਂ ਯਾਦ ਸੀ ਜਦੋਂ ਲੁਦਿਯਾ ਅਤੇ ਉਸ ਦੇ ਪਰਿਵਾਰ ਨੇ ਬਪਤਿਸਮਾ ਲਿਆ ਸੀ ਅਤੇ ਲੁਦਿਯਾ ਨੇ ਜ਼ੋਰ ਪਾਇਆ ਸੀ ਕਿ ਪੌਲੁਸ ਅਤੇ ਉਸ ਦੇ ਨਾਲ ਪ੍ਰਚਾਰ ਕਰਨ ਵਾਲੇ ਉਸ ਦੇ ਘਰ ਆ ਕੇ ਰਹਿਣ।—ਰਸੂ. 16:14, 15.

ਇਸ ਤੋਂ ਥੋੜ੍ਹੇ ਚਿਰ ਬਾਅਦ ਜਦੋਂ ਪੌਲੁਸ ਨੂੰ ਥੱਸਲੁਨੀਕਾ ਵਿਚ ਭੈਣਾਂ-ਭਰਾਵਾਂ ਨਾਲ ਠਹਿਰਿਆਂ ਕਈ ਹਫ਼ਤੇ ਹੋ ਗਏ ਸਨ, ਤਾਂ ਫ਼ਿਲਿੱਪੈ ਵਿਚ ਨਵੀਂ ਬਣੀ ਕਲੀਸਿਯਾ ਨੇ ਦੋ ਵਾਰ ਉਸ ਨੂੰ ਲੋੜੀਂਦੀਆਂ ਚੀਜ਼ਾਂ ਭੇਜੀਆਂ ਭਾਵੇਂ ਕਿ ਉਹ ਲਗਭਗ 160 ਕਿਲੋਮੀਟਰ ਦੂਰ ਸੀ। (ਫ਼ਿਲਿ. 4:15, 16) ਕੁਝ ਸਾਲਾਂ ਬਾਅਦ ਜਦੋਂ ਫ਼ਿਲਿੱਪੈ ਅਤੇ ਮਕਦੂਨੀਆ ਦੇ ਭੈਣ-ਭਰਾ ਅਜ਼ਮਾਇਸ਼ਾਂ ਵਿੱਚੋਂ ਗੁਜ਼ਰ ਰਹੇ ਸਨ ਅਤੇ “ਡਾਢੀ ਗਰੀਬੀ” ਦਾ ਸਾਮ੍ਹਣਾ ਕਰ ਰਹੇ ਸਨ, ਤਾਂ ਉਨ੍ਹਾਂ ਨੇ ਯਰੂਸ਼ਲਮ ਵਿਚ ਸਤਾਏ ਜਾਂਦੇ ਮਸੀਹੀਆਂ ਬਾਰੇ ਸੁਣਿਆ ਅਤੇ ਉਹ ਉਨ੍ਹਾਂ ਦੀ ਮਦਦ ਕਰਨੀ ਚਾਹੁੰਦੇ ਸਨ। ਪੌਲੁਸ ਨੇ ਕਿਹਾ ਕਿ ਇਹ ਮਦਦ ‘ਉਨ੍ਹਾਂ ਦੇ ਵਿਤੋਂ ਬਾਹਰ’ ਸੀ। ਪਰ ਉਸ ਨੇ ਲਿਖਿਆ: ‘ਉਨ੍ਹਾਂ ਨੇ ਵੱਡੀਆਂ ਮਿੰਨਤਾਂ ਨਾਲ ਸਾਡੇ ਅੱਗੇ ਇਹ ਬੇਨਤੀ ਕੀਤੀ ਭਈ ਸਾਡੀ ਵੀ ਉਸ ਪੁੰਨ ਦੇ ਕੰਮ ਵਿੱਚ ਸਾਂਝ ਹੋਵੇ।’—2 ਕੁਰਿੰ. 8:1-4; ਰੋਮੀ. 15:26.

ਮਸੀਹੀ ਬਣਨ ਤੋਂ ਤਕਰੀਬਨ 10 ਸਾਲ ਬਾਅਦ ਵੀ ਫ਼ਿਲਿੱਪੈ ਦੇ ਭੈਣ-ਭਰਾ ਉਸੇ ਤਰ੍ਹਾਂ ਦਿਲ ਖੋਲ੍ਹ ਕੇ ਦਾਨ ਦੇ ਰਹੇ ਸਨ। ਜਦੋਂ ਉਨ੍ਹਾਂ ਨੇ ਸੁਣਿਆ ਕਿ ਪੌਲੁਸ ਰੋਮ ਵਿਚ ਕੈਦ ਸੀ, ਤਾਂ ਉਨ੍ਹਾਂ ਨੇ ਇਪਾਫ਼ਰੋਦੀਤੁਸ ਨੂੰ ਚੀਜ਼ਾਂ ਦੇ ਕੇ ਉਸ ਕੋਲ ਭੇਜਿਆ ਜੋ 1,287 ਕਿਲੋਮੀਟਰ ਦੂਰ ਜਲ-ਥਲ ਦਾ ਸਫ਼ਰ ਸੀ। ਸਪੱਸ਼ਟ ਹੈ ਕਿ ਫ਼ਿਲਿੱਪੈ ਦੇ ਮਸੀਹੀ, ਪੌਲੁਸ ਦੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੁੰਦੇ ਸਨ ਤਾਂਕਿ ਉਹ ਜੇਲ੍ਹ ਵਿਚ ਹੁੰਦਿਆਂ ਹੋਇਆਂ ਵੀ ਭਰਾਵਾਂ ਦਾ ਹੌਸਲਾ ਵਧਾਉਂਦਾ ਰਹੇ ਅਤੇ ਪ੍ਰਚਾਰ ਕਰਦਾ ਰਹੇ।—ਫ਼ਿਲਿ. 1:12-14; 2:25-30; 4:18.

ਅੱਜ ਵੀ ਸੱਚੇ ਮਸੀਹੀ ਰਾਜ ਦਾ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਦਾ ਸਮਰਥਨ ਕਰਨ ਨੂੰ ਸਨਮਾਨ ਸਮਝਦੇ ਹਨ। (ਮੱਤੀ 28:19, 20) ਉਹ ਆਪਣਾ ਸਮਾਂ, ਮਿਹਨਤ ਅਤੇ ਪੈਸਾ ਲਾ ਕੇ ਰਾਜ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹਨ। ਇਸ ਲੇਖ ਨਾਲ ਦਿੱਤੀ ਡੱਬੀ ਵਿਚ ਕੁਝ ਤਰੀਕੇ ਦੱਸੇ ਹਨ ਜਿਨ੍ਹਾਂ ਰਾਹੀਂ ਤੁਸੀਂ ਪਰਮੇਸ਼ੁਰ ਦੇ ਕੰਮ ਦਾ ਸਮਰਥਨ ਕਰ ਸਕਦੇ ਹੋ।

[ਸਫ਼ਾ 22 ਉੱਤੇ ਡੱਬੀ]

ਕੁਝ ਲੋਕ ਇਨ੍ਹਾਂ ਤਰੀਕਿਆਂ ਨਾਲ ਦਾਨ ਦੇਣਾ ਪਸੰਦ ਕਰਦੇ ਹਨ

ਦੁਨੀਆਂ ਭਰ ਵਿਚ ਕੀਤੇ ਜਾਂਦੇ ਪਰਮੇਸ਼ੁਰ ਦੇ ਕੰਮਾਂ ਲਈ ਦਾਨ

ਕਈ ਲੋਕ ਦਾਨ ਦੇਣ ਲਈ ਕੁਝ ਪੈਸਾ ਵੱਖਰਾ ਰੱਖਦੇ ਹਨ। ਉਹ ਇਹ ਪੈਸਾ ਦਾਨ-ਪੇਟੀਆਂ ਵਿਚ ਪਾਉਂਦੇ ਹਨ ਜਿਨ੍ਹਾਂ ਉੱਤੇ ਲਿਖਿਆ ਹੁੰਦਾ ਹੈ: “ਦੁਨੀਆਂ ਭਰ ਵਿਚ ਕੀਤੇ ਜਾਂਦੇ ਰਾਜ ਦੇ ਕੰਮਾਂ ਲਈ ਦਾਨ।”

ਹਰ ਮਹੀਨੇ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨੂੰ ਇਹ ਦਾਨ ਭੇਜ ਦਿੰਦੀਆਂ ਹਨ। ਜੇ ਕੋਈ ਚਾਹੇ, ਤਾਂ ਉਹ ਆਪ ਆਪਣੇ ਦੇਸ਼ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੂੰ ਪੈਸੇ ਭੇਜ ਸਕਦਾ ਹੈ। (ਹੇਠਾਂ ਦੱਸੇ ਵੱਖੋ-ਵੱਖਰੇ ਤਰੀਕਿਆਂ ਨਾਲ ਵੀ ਦਾਨ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨੂੰ ਭੇਜਿਆ ਜਾ ਸਕਦਾ ਹੈ।) ਚੈੱਕ “Watch Tower” ਦੇ ਨਾਂ ’ਤੇ ਬਣਾਏ ਜਾਣੇ ਚਾਹੀਦੇ ਹਨ। * ਗਹਿਣੇ ਜਾਂ ਹੋਰ ਕੀਮਤੀ ਵਸਤਾਂ ਵੀ ਦਾਨ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਚੀਜ਼ਾਂ ਦੇ ਨਾਲ ਇਕ ਛੋਟੀ ਜਿਹੀ ਚਿੱਠੀ ਵਿਚ ਦੱਸਿਆ ਜਾਣਾ ਚਾਹੀਦਾ ਹੈ ਕਿ ਇਹ ਸ਼ਰਤ-ਰਹਿਤ ਤੋਹਫ਼ੇ ਹਨ।

ਸ਼ਰਤੀਆ ਦਾਨ ਪ੍ਰਬੰਧ *

ਦੁਨੀਆਂ ਭਰ ਵਿਚ ਵਰਤਣ ਲਈ ਇਕ ਵਿਅਕਤੀ ਆਪਣੇ ਪੈਸੇ Watch Tower ਦੀ ਅਮਾਨਤ ਦੇ ਤੌਰ ਤੇ ਟ੍ਰਸਟ ਵਿਚ ਰਖਵਾ ਸਕਦਾ ਹੈ। ਪਰ ਉਹ ਜਦੋਂ ਚਾਹੇ, ਆਪਣੇ ਪੈਸੇ ਵਾਪਸ ਲੈ ਸਕਦਾ ਹੈ। ਹੋਰ ਜਾਣਕਾਰੀ ਲਈ ਕਿਰਪਾ ਕਰ ਕੇ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨਾਲ ਸੰਪਰਕ ਕਰੋ।

ਦਾਨ ਦੇਣ ਦੇ ਤਰੀਕੇ *

ਆਪਣੀ ਇੱਛਾ ਨਾਲ ਰੁਪਏ-ਪੈਸੇ ਦਾਨ ਕਰਨ ਤੋਂ ਇਲਾਵਾ, ਰਾਜ ਦੇ ਵਿਸ਼ਵ-ਵਿਆਪੀ ਪ੍ਰਚਾਰ ਕੰਮ ਲਈ ਦਾਨ ਦੇਣ ਦੇ ਹੋਰ ਵੀ ਕਈ ਤਰੀਕੇ ਹਨ। ਇਨ੍ਹਾਂ ਵਿੱਚੋਂ ਕੁਝ ਤਰੀਕੇ ਹੇਠਾਂ ਦੱਸੇ ਗਏ ਹਨ:

ਬੀਮਾ: Watch Tower ਨੂੰ ਜੀਵਨ ਬੀਮਾ ਪਾਲਸੀ ਜਾਂ ਰੀਟਾਇਰਮੈਂਟ/ਪੈਨਸ਼ਨ ਯੋਜਨਾ ਦਾ ਲਾਭ-ਪਾਤਰ ਬਣਾਇਆ ਜਾ ਸਕਦਾ ਹੈ।

ਬੈਂਕ ਖਾਤੇ: ਸਥਾਨਕ ਬੈਂਕ ਦੇ ਨਿਯਮਾਂ ਮੁਤਾਬਕ ਬੈਂਕ ਖਾਤੇ, ਫ਼ਿਕਸਡ ਡਿਪਾਜ਼ਿਟ ਖਾਤੇ ਜਾਂ ਰੀਟਾਇਰਮੈਂਟ ਖਾਤੇ Watch Tower ਲਈ ਟ੍ਰਸਟ ਵਿਚ ਰੱਖੇ ਜਾ ਸਕਦੇ ਹਨ ਜਾਂ ਮੌਤ ਹੋਣ ਤੇ ਸਥਾਨਕ ਬੈਂਕ ਦੀਆਂ ਮੰਗਾਂ ਮੁਤਾਬਕ Watch Tower ਦੇ ਨਾਂ ਲਿਖਵਾਏ ਜਾ ਸਕਦੇ ਹਨ।

ਸਟਾਕ ਅਤੇ ਬਾਂਡ: ਸਟਾਕ ਅਤੇ ਬਾਂਡ Watch Tower ਨੂੰ ਬਿਨਾਂ ਕਿਸੇ ਸ਼ਰਤ ਦੇ ਤੋਹਫ਼ੇ ਵਜੋਂ ਦਾਨ ਕੀਤੇ ਜਾ ਸਕਦੇ ਹਨ ਜਾਂ ਆਪਣੀ ਵਸੀਅਤ ਉੱਤੇ Watch Tower ਦੇ ਨਾਂ ਕੀਤੇ ਜਾ ਸਕਦੇ ਹਨ।

ਜ਼ਮੀਨ-ਜਾਇਦਾਦ: ਵਿਕਾਊ ਜ਼ਮੀਨ-ਜਾਇਦਾਦ ਬਿਨਾਂ ਸ਼ਰਤ ਤੋਹਫ਼ੇ ਵਜੋਂ ਦਾਨ ਕੀਤੀ ਜਾ ਸਕਦੀ ਹੈ ਜਾਂ ਫਿਰ ਦਾਨਕਰਤਾ ਆਪਣਾ ਮਕਾਨ ਇਸ ਸ਼ਰਤ ’ਤੇ ਦਾਨ ਕਰ ਸਕਦਾ ਹੈ ਕਿ ਉਹ ਆਪਣੇ ਜੀਉਂਦੇ-ਜੀ ਉੱਥੇ ਹੀ ਰਹੇਗਾ। ਇਸ ਮਾਮਲੇ ਵਿਚ ਕੁਝ ਵੀ ਕਰਨ ਤੋਂ ਪਹਿਲਾਂ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨਾਲ ਸੰਪਰਕ ਕਰੋ।

ਗਿਫ਼ਟ ਐਨਯੂਟੀ: ਇਸ ਪ੍ਰਬੰਧ ਅਧੀਨ ਵਿਅਕਤੀ ਆਪਣਾ ਪੈਸਾ ਜਾਂ ਸਟਾਕ ਤੇ ਬਾਂਡ Watch Tower ਦੇ ਨਾਂ ਲਿਖਵਾ ਦਿੰਦਾ ਹੈ। ਇਸ ਦੇ ਬਦਲੇ ਵਿਚ ਉਸ ਨੂੰ ਜਾਂ ਉਸ ਵੱਲੋਂ ਨਿਯੁਕਤ ਕੀਤੇ ਗਏ ਵਿਅਕਤੀ ਨੂੰ ਜ਼ਿੰਦਗੀ ਭਰ ਲਈ ਹਰ ਸਾਲ ਇਕ ਬੱਝਵੀਂ ਰਕਮ ਦਿੱਤੀ ਜਾਵੇਗੀ। ਜਿਸ ਸਾਲ ਇਹ ਪ੍ਰਬੰਧ ਸ਼ੁਰੂ ਹੋਵੇਗਾ, ਉਸੇ ਸਾਲ ਤੋਂ ਦਾਨ ਦੇਣ ਵਾਲੇ ਨੂੰ ਇਨਕਮ ਟੈਕਸ ਵਿਚ ਛੋਟ ਮਿਲਣੀ ਸ਼ੁਰੂ ਹੋ ਜਾਵੇਗੀ।

ਵਸੀਅਤ ਅਤੇ ਟ੍ਰਸਟ: ਕਾਨੂੰਨੀ ਵਸੀਅਤ ਰਾਹੀਂ ਜ਼ਮੀਨ-ਜਾਇਦਾਦ ਜਾਂ ਪੈਸੇ Watch Tower ਦੇ ਨਾਂ ਲਿਖਵਾਏ ਜਾ ਸਕਦੇ ਹਨ ਜਾਂ Watch Tower * ਨੂੰ ਟ੍ਰਸਟ ਦੇ ਇਕਰਾਰਨਾਮੇ ਦਾ ਲਾਭ-ਪਾਤਰ ਬਣਾਇਆ ਜਾ ਸਕਦਾ ਹੈ। ਸ਼ਾਇਦ ਕਿਸੇ ਧਾਰਮਿਕ ਸੰਗਠਨ ਨੂੰ ਪੈਸੇ ਦਾਨ ਕਰਨ ਵਾਲੇ ਟ੍ਰਸਟ ਨੂੰ ਟੈਕਸ ਵਿਚ ਛੋਟ ਮਿਲ ਸਕਦੀ ਹੈ।

ਇਨ੍ਹਾਂ ਤਰੀਕਿਆਂ ਨਾਲ ਦਾਨ ਕਰਨ ਲਈ ਇਕ ਵਿਅਕਤੀ ਨੂੰ ਸੋਚ-ਸਮਝ ਕੇ ਯੋਜਨਾ ਬਣਾਉਣੀ ਪਵੇਗੀ। ਜਿਹੜੇ ਵਿਅਕਤੀ ਯਹੋਵਾਹ ਦੇ ਗਵਾਹਾਂ ਦੇ ਵਿਸ਼ਵ-ਵਿਆਪੀ ਕੰਮ ਵਿਚ ਇਨ੍ਹਾਂ ਤਰੀਕਿਆਂ ਨਾਲ ਮਦਦ ਕਰਨੀ ਚਾਹੁੰਦੇ ਹਨ, ਉਨ੍ਹਾਂ ਲਈ ਅੰਗ੍ਰੇਜ਼ੀ ਅਤੇ ਸਪੇਨੀ ਭਾਸ਼ਾਵਾਂ ਵਿਚ Charitable Planning to Benefit Kingdom Service Worldwide ਨਾਮਕ ਬਰੋਸ਼ਰ ਤਿਆਰ ਕੀਤਾ ਗਿਆ ਹੈ। * ਇਸ ਬਰੋਸ਼ਰ ਵਿਚ ਜਾਣਕਾਰੀ ਦਿੱਤੀ ਗਈ ਹੈ ਕਿ ਵੱਖੋ-ਵੱਖਰੇ ਤਰੀਕਿਆਂ ਨਾਲ ਦਾਨ ਹੁਣ ਜਾਂ ਮੌਤ ਤੋਂ ਬਾਅਦ ਵਸੀਅਤ ਰਾਹੀਂ ਦਿੱਤਾ ਜਾ ਸਕਦਾ ਹੈ। ਇਸ ਬਰੋਸ਼ਰ ਨੂੰ ਪੜ੍ਹਨ ਮਗਰੋਂ ਅਤੇ ਆਪਣੇ ਵਕੀਲਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਦਾਨ ਦੇ ਕੇ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੇ ਰਾਜ ਦੇ ਕੰਮਾਂ ਅਤੇ ਰਾਹਤ ਕੰਮਾਂ ਵਿਚ ਮਦਦ ਕੀਤੀ ਹੈ ਤੇ ਨਾਲੋਂ-ਨਾਲ ਉਨ੍ਹਾਂ ਨੂੰ ਟੈਕਸ ਵਿਚ ਛੋਟ ਮਿਲੀ ਹੈ।

ਹੋਰ ਜਾਣਕਾਰੀ ਲਈ ਆਪਣੇ ਦੇਸ਼ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੂੰ ਹੇਠਾਂ ਦਿੱਤੇ ਗਏ ਪਤੇ ’ਤੇ ਲਿਖੋ ਜਾਂ ਟੈਲੀਫ਼ੋਨ ਕਰੋ।

[ਸਫ਼ਾ 23 ਉੱਤੇ ਕੈਪਸ਼ਨ]

Jehovah’s Witnesses of India,

Post Box 6440,

Yelahanka,

Bangalore 560 064,

Karnataka.

Telephone: (080) 28468072

[ਫੁਟਨੋਟ]

^ ਪੈਰਾ 10 ਭਾਰਤ ਵਿਚ ਚੈੱਕ “The Watch Tower Bible and Tract Society of India” ਦੇ ਨਾਂ ’ਤੇ ਬਣਾਏ ਜਾਣੇ ਚਾਹੀਦੇ ਹਨ।

^ ਪੈਰਾ 11 ਭਾਰਤ ਵਿਚ ਲਾਗੂ ਨਹੀਂ ਹੁੰਦਾ।

^ ਪੈਰਾ 13 ਨੋਟ: ਟੈਕਸ ਸੰਬੰਧੀ ਵੱਖੋ-ਵੱਖਰੇ ਦੇਸ਼ਾਂ ਦੇ ਵੱਖੋ-ਵੱਖਰੇ ਕਾਨੂੰਨ ਹਨ। ਕਿਰਪਾ ਕਰ ਕੇ ਟੈਕਸ ਸੰਬੰਧੀ ਕਾਨੂੰਨ ਅਤੇ ਦਾਨ ਦੇਣ ਦੇ ਤਰੀਕੇ ਬਾਰੇ ਆਪਣੇ ਅਕਾਊਂਟੈਂਟ ਜਾਂ ਵਕੀਲ ਨਾਲ ਗੱਲ ਕਰੋ। ਨਾਲੇ ਆਖ਼ਰੀ ਫ਼ੈਸਲਾ ਕਰਨ ਤੋਂ ਪਹਿਲਾਂ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨੂੰ ਪੁੱਛੋ।

^ ਪੈਰਾ 20 ਭਾਰਤ ਵਿਚ “The Watch Tower Bible and Tract Society of India” ਨੂੰ ਬਣਾਓ।

^ ਪੈਰਾ 21 ਭਾਰਤ ਵਿਚ ਇਹ ਬਰੋਸ਼ਰ ਨਹੀਂ ਹੈ।