Skip to content

Skip to table of contents

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਪੜ੍ਹ ਕੇ ਆਨੰਦ ਮਾਣਿਆ ਸੀ? ਦੇਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:

• ਲੇਵੀਆਂ ਨੂੰ ਕਹੇ ਪਰਮੇਸ਼ੁਰ ਦੇ ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਸੀ: ‘ਮੈਂ ਤੇਰਾ ਹਿੱਸਾ ਹਾਂ’?

ਇਜ਼ਰਾਈਲ ਦੇ ਹਰ ਗੋਤ ਵਿਚ ਜ਼ਮੀਨ ਵੰਡੀ ਗਈ ਸੀ, ਪਰ ਲੇਵੀਆਂ ਦਾ “ਹਿੱਸਾ” ਯਹੋਵਾਹ ਸੀ। (ਗਿਣ. 18:20) ਯਹੋਵਾਹ ਨੇ ਉਨ੍ਹਾਂ ਨੂੰ ਵਿਰਾਸਤ ਵਿਚ ਕੋਈ ਜ਼ਮੀਨ ਨਹੀਂ ਦਿੱਤੀ, ਸਗੋਂ ਉਸ ਦੀ ਸੇਵਾ ਕਰਨ ਦਾ ਖ਼ਾਸ ਸਨਮਾਨ ਬਖ਼ਸ਼ਿਆ ਸੀ। ਯਹੋਵਾਹ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦਾ ਸੀ। ਅੱਜ ਜੋ ਸੇਵਕ ਉਸ ਦੇ ਰਾਜ ਨੂੰ ਪਹਿਲ ਦਿੰਦੇ ਹਨ ਉਹ ਯਕੀਨ ਰੱਖ ਸਕਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਦੀਆਂ ਰੋਟੀ, ਕੱਪੜਾ ਤੇ ਮਕਾਨ ਵਰਗੀਆਂ ਸਾਰੀਆਂ ਲੋੜਾਂ ਪੂਰੀਆਂ ਕਰੇਗਾ।—9/15, ਸਫ਼ੇ 7-8, 13.

• ਅਸੀਂ ਕਿਵੇਂ ਫ਼ੈਸਲਾ ਕਰ ਸਕਦੇ ਹਾਂ ਕਿ ਕਿਹੜਾ ਮਨੋਰੰਜਨ ਸਾਡੇ ਲਈ ਫ਼ਾਇਦੇਮੰਦ ਹੋਵੇਗਾ ਤੇ ਕਿਹੜਾ ਨਹੀਂ?

ਜੇ ਅਸੀਂ ਚਾਹੁੰਦੇ ਹਾਂ ਕਿ ਮਨੋਰੰਜਨ ਤੋਂ ਸਾਨੂੰ ਫ਼ਾਇਦਾ ਹੋਵੇ ਤੇ ਇਹ ਯਹੋਵਾਹ ਨੂੰ ਵੀ ਖ਼ੁਸ਼ ਕਰੇ, ਤਾਂ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਤੋਂ ਇਹ ਸਵਾਲ ਪੁੱਛੀਏ: ਇਸ ਵਿਚ ਕੀ ਕੁਝ ਸ਼ਾਮਲ ਹੈ? ਮੈਂ ਕਦੋਂ ਮਨੋਰੰਜਨ ਕਰਾਂ? ਮੈਂ ਕਿਨ੍ਹਾਂ ਨਾਲ ਮਨੋਰੰਜਨ ਕਰਦਾ ਹਾਂ?—10/15, ਸਫ਼ੇ 9-12.

ਕਹਾਉਤਾਂ 7:6-23 ਪੋਰਨੋਗ੍ਰਾਫੀ ਦੇਖਣ ਦੇ ਪਰਤਾਵੇ ਵਿਚ ਪੈਣ ਤੋਂ ਬਚਣ ਵਿਚ ਸਾਡੀ ਕਿਵੇਂ ਮਦਦ ਕਰਦਾ ਹੈ?

ਇਨ੍ਹਾਂ ਆਇਤਾਂ ਵਿਚ ਇਕ ਨੌਜਵਾਨ ਬਾਰੇ ਗੱਲ ਕੀਤੀ ਗਈ ਹੈ ਜਿਹੜਾ ਉਸ ਗਲੀ ਵਿਚ ਜਾਂਦਾ ਹੈ ਜਿੱਥੇ ਸਾਰਿਆਂ ਨੂੰ ਪਤਾ ਹੈ ਕਿ ਬਦਚਲਣ ਔਰਤ ਰਹਿੰਦੀ ਹੈ। ਔਰਤ ਉਸ ਨੂੰ ਆਪਣੀਆਂ ਮਿੱਠੀਆਂ-ਮਿੱਠੀਆਂ ਗੱਲਾਂ ਨਾਲ ਆਪਣੇ ਮਗਰ ਲਾ ਲੈਂਦੀ ਹੈ। ਅੱਜ ਸਾਨੂੰ ਉਨ੍ਹਾਂ ਇੰਟਰਨੈੱਟ ਸਾਈਟਾਂ ’ਤੇ ਨਹੀਂ ਜਾਣਾ ਚਾਹੀਦਾ ਜਿਨ੍ਹਾਂ ਵਿਚ ਅਸ਼ਲੀਲ ਤਸਵੀਰਾਂ ਪਾਈਆਂ ਜਾਂਦੀਆਂ ਹਨ। ਪੋਰਨੋਗ੍ਰਾਫੀ ਦੇਖਣ ਦੇ ਪਰਤਾਵੇ ਵਿਚ ਪੈਣ ਤੋਂ ਬਚਣ ਲਈ ਸਾਨੂੰ ਪਹਿਲਾਂ ਤੋਂ ਹੀ ਪ੍ਰਾਰਥਨਾ ਵਿਚ ਯਹੋਵਾਹ ਤੋਂ ਮਦਦ ਮੰਗਣੀ ਚਾਹੀਦੀ ਹੈ।—11/15, ਸਫ਼ੇ 9-10.