ਜੀ ਹਾਂ, ਇਹ ਸਟੱਡੀ ਐਡੀਸ਼ਨ ਹੀ ਹੈ!
ਜੀ ਹਾਂ, ਇਹ ਸਟੱਡੀ ਐਡੀਸ਼ਨ ਹੀ ਹੈ!
ਅਸੀਂ ਸਟੱਡੀ ਐਡੀਸ਼ਨ ਦੇ ਡੀਜ਼ਾਈਨ ਵਿਚ ਕੁਝ ਤਬਦੀਲੀਆਂ ਕੀਤੀਆਂ ਹਨ ਤਾਂਕਿ ਇਹ ਦੇਖਣ ਵਿਚ ਹੋਰ ਸੋਹਣਾ ਲੱਗੇ ਅਤੇ ਯਹੋਵਾਹ ਦੇ ਅਨਮੋਲ ਬਚਨ ਦੀ ਸਟੱਡੀ ਕਰਨ ਵਿਚ ਤੁਹਾਨੂੰ ਹੋਰ ਮਦਦ ਮਿਲੇ।—ਜ਼ਬੂ. 1:2; 119:97.
ਅਸੀਂ ਚਾਰ ਸਾਲ ਪਹਿਲਾਂ ਪਹਿਰਾਬੁਰਜ ਦੇ ਦੋ ਐਡੀਸ਼ਨ ਛਾਪਣੇ ਸ਼ੁਰੂ ਕੀਤੇ ਸਨ, ਇਕ ਆਮ ਲੋਕਾਂ ਵਾਸਤੇ ਅਤੇ ਦੂਜਾ ਯਹੋਵਾਹ ਦੇ ਗਵਾਹਾਂ ਅਤੇ ਤਰੱਕੀ ਕਰ ਰਹੀਆਂ ਬਾਈਬਲ ਸਟੱਡੀਆਂ ਵਾਸਤੇ।
ਲੰਬੇ ਸਮੇਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਇਕ ਭਰਾ ਨੇ ਲਿਖਿਆ: “ਜਦ ਮੈਂ ਪਹਿਰਾਬੁਰਜ ਦਾ ਪਹਿਲਾ ਸਟੱਡੀ ਐਡੀਸ਼ਨ ਪੜ੍ਹਿਆ, ਤਾਂ ਮੈਂ ਸੋਚਿਆ ‘ਵਾਹ! ਕਿੰਨਾ ਵਧੀਆ।’ ਇਸ ਵਿਚ ਬਾਈਬਲ ਦੀਆਂ ਸੱਚਾਈਆਂ ਨੂੰ ਖੋਲ੍ਹ ਕੇ ਸਮਝਾਇਆ ਗਿਆ ਹੈ ਤੇ ਇਸ ਦਾ ਮੇਰੇ ਦਿਲ ’ਤੇ ਗਹਿਰਾ ਅਸਰ ਪਿਆ। ਇਸ ਨਵੇਂ ਤੇ ਸੋਹਣੇ ਪ੍ਰਬੰਧ ਲਈ ਸ਼ੁਕਰੀਆ।” ਇਕ ਹੋਰ ਭਰਾ ਨੇ ਲਿਖਿਆ: “ਮੈਨੂੰ ਇਸ ਸਟੱਡੀ ਐਡੀਸ਼ਨ ਦੀ ਮਦਦ ਨਾਲ ਬਾਈਬਲ ਦਾ ਅਧਿਐਨ ਕਰ ਕੇ ਮਜ਼ਾ ਆਵੇਗਾ।” ਉਮੀਦ ਹੈ ਕਿ ਤੁਸੀਂ ਵੀ ਇਸੇ ਤਰ੍ਹਾਂ ਸੋਚਦੇ ਹੋਵੋਗੇ।
ਸ਼ਾਇਦ ਤੁਸੀਂ ਜਾਣਦੇ ਹੋਵੋ ਕਿ ਪਹਿਰਾਬੁਰਜ 1879 ਤੋਂ ਲਗਾਤਾਰ ਛਪ ਰਿਹਾ ਹੈ। ਇਹ ਔਖਾ ਕੰਮ ਸਿਰਫ਼ ਯਹੋਵਾਹ ਦੀ ਸ਼ਕਤੀ ਅਤੇ ਬਰਕਤ ਨਾਲ ਹੀ ਨੇਪਰੇ ਚੜ੍ਹਿਆ ਹੈ। (ਜ਼ਕ. 4:6) ਇਨ੍ਹਾਂ 133 ਸਾਲਾਂ ਦੌਰਾਨ ਕਈ ਵਾਰ ਇਸ ਰਸਾਲੇ ਦੇ ਪਹਿਲੇ ਸਫ਼ੇ ’ਤੇ ਕਈ ਤਬਦੀਲੀਆਂ ਕੀਤੀਆਂ ਗਈਆਂ ਹਨ। 2012 ਦੌਰਾਨ ਸਟੱਡੀ ਐਡੀਸ਼ਨ ਦੇ ਪਹਿਲੇ ਸਫ਼ੇ ’ਤੇ ਕਲਾਕਾਰ ਦੇ ਹੱਥਾਂ ਨਾਲ ਬਣਾਈ ਤਸਵੀਰ ਛਾਪੀ ਜਾਵੇਗੀ। ਇਸ ਤਸਵੀਰ ਵਿਚ ਗਵਾਹਾਂ ਨੂੰ ਕਿਸੇ ਜਗ੍ਹਾ ਪ੍ਰਚਾਰ ਕਰਦੇ ਹੋਏ ਦਿਖਾਇਆ ਜਾਵੇਗਾ ਅਤੇ ਇਹ ਤਸਵੀਰ ਸਾਨੂੰ ਯਾਦ ਕਰਾਏਗੀ ਕਿ ਸਾਨੂੰ ਯਹੋਵਾਹ ਦੇ ਰਾਜ ਦੀ ਚੰਗੀ ਤਰ੍ਹਾਂ ਗਵਾਹੀ ਦੇਣ ਦਾ ਕੰਮ ਸੌਂਪਿਆ ਗਿਆ ਹੈ। (ਰਸੂ. 28:23) ਦੂਜੇ ਸਫ਼ੇ ’ਤੇ ਫੋਟੋ ਦਿੱਤੀ ਜਾਵੇਗੀ ਜਿਸ ਦੇ ਆਧਾਰ ’ਤੇ ਤਸਵੀਰ ਬਣੀ ਹੋਵੇਗੀ, ਨਾਲੇ ਇਹ ਵੀ ਦੱਸਿਆ ਜਾਵੇਗਾ ਕਿ ਇਹ ਫੋਟੋ ਕਿੱਥੇ ਲਈ ਗਈ ਸੀ ਤੇ ਇਸ ਵਿਚ ਕੀ ਹੋ ਰਿਹਾ ਹੈ। ਇਸ ਸਾਲ ਦੌਰਾਨ ਇਨ੍ਹਾਂ ਤਸਵੀਰਾਂ ਰਾਹੀਂ ਸਾਨੂੰ ਯਾਦ ਕਰਾਇਆ ਜਾਵੇਗਾ ਕਿ ਯਹੋਵਾਹ ਦੇ ਲੋਕ “ਪੂਰੀ ਦੁਨੀਆਂ ਵਿਚ” ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਹਨ।—ਮੱਤੀ 24:14.
ਇਸ ਰਸਾਲੇ ਵਿਚ ਹੋਰ ਕਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ? ਦੁਬਾਰਾ ਵਿਚਾਰ ਕਰਨ ਵਾਸਤੇ ਸਵਾਲ ਜੋ ਪਹਿਲਾਂ ਲੇਖ ਦੇ ਅਖ਼ੀਰ ਵਿਚ ਹੁੰਦੇ ਸਨ, ਹੁਣ ਲੇਖ ਦੇ ਸ਼ੁਰੂ ਵਿਚ ਹੋਣਗੇ। ਇਨ੍ਹਾਂ ਸਵਾਲਾਂ ਰਾਹੀਂ ਖ਼ਾਸ ਨੁਕਤਿਆਂ ਵੱਲ ਧਿਆਨ ਖਿੱਚਿਆ ਜਾਵੇਗਾ ਅਤੇ ਅਧਿਐਨ ਕਰਦੇ ਹੋਏ ਤੁਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ। ਫਿਰ ਵੀ ਪਹਿਰਾਬੁਰਜ ਦਾ ਅਧਿਐਨ ਲੈਣ ਵਾਲੇ ਭਰਾ ਇਨ੍ਹਾਂ ਸਵਾਲਾਂ ਨੂੰ ਅਧਿਐਨ ਕਰਨ ਤੋਂ ਬਾਅਦ ਹੀ ਪੁੱਛਣਗੇ। ਤੁਸੀਂ ਦੇਖੋਗੇ ਕਿ ਸਫ਼ਿਆਂ ’ਤੇ ਖਾਲੀ ਜਗ੍ਹਾ ਥੋੜ੍ਹੀ ਜਿਹੀ ਵਧਾ ਦਿੱਤੀ ਗਈ ਹੈ ਅਤੇ ਸਫ਼ਿਆਂ ਤੇ ਪੈਰਿਆਂ ਦੇ ਨੰਬਰ ਪਹਿਲਾਂ ਨਾਲੋਂ ਹੁਣ ਸਾਫ਼ ਦੇਖੇ ਜਾ ਸਕਦੇ ਹਨ।
ਜਿਵੇਂ ਇਸ ਮਹੀਨੇ ਦੇ ਅੰਕ ਵਿਚ ਸਮਝਾਇਆ ਗਿਆ ਹੈ, “ਇਤਿਹਾਸ ਦੇ ਪੰਨਿਆਂ ਤੋਂ” ਨਾਂ ਦਾ ਇਕ ਨਵਾਂ ਲੇਖ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਵਿਚ ਯਹੋਵਾਹ ਦੇ ਗਵਾਹਾਂ ਦੇ ਇਤਿਹਾਸ ਦੀਆਂ ਖ਼ਾਸ-ਖ਼ਾਸ ਗੱਲਾਂ ਦੱਸੀਆਂ ਜਾਣਗੀਆਂ। ਇਸ ਤੋਂ ਇਲਾਵਾ “ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ” ਨਾਂ ਦਾ ਇਕ ਹੋਰ ਲੇਖ ਕਦੀ-ਕਦੀ ਛਾਪਿਆ ਜਾਵੇਗਾ। ਇਸ ਵਿਚ ਉਨ੍ਹਾਂ ਭੈਣਾਂ-ਭਰਾਵਾਂ ਦੀ ਖ਼ੁਸ਼ੀ ਬਾਰੇ ਦੱਸਿਆ ਜਾਵੇਗਾ ਜਿਹੜੇ ਉਨ੍ਹਾਂ ਥਾਵਾਂ ’ਤੇ ਸੇਵਾ ਕਰ ਰਹੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ।
ਸਾਨੂੰ ਉਮੀਦ ਹੈ ਕਿ ਤੁਸੀਂ ਇਸ ਰਸਾਲੇ ਦੀ ਮਦਦ ਨਾਲ ਪਰਮੇਸ਼ੁਰ ਦੇ ਬਚਨ ਦੀ ਸਟੱਡੀ ਕਰਨ ਦਾ ਪੂਰਾ ਆਨੰਦ ਮਾਣੋਗੇ।
ਪ੍ਰਕਾਸ਼ਕ
[ਸਫ਼ਾ 3 ਉੱਤੇ ਤਸਵੀਰ]
1879
[ਸਫ਼ਾ 3 ਉੱਤੇ ਤਸਵੀਰ]
1895
[ਸਫ਼ਾ 3 ਉੱਤੇ ਤਸਵੀਰ]
1931
[ਸਫ਼ਾ 3 ਉੱਤੇ ਤਸਵੀਰ]
1950
[ਸਫ਼ਾ 3 ਉੱਤੇ ਤਸਵੀਰ]
1974
[ਸਫ਼ਾ 3 ਉੱਤੇ ਤਸਵੀਰ]
2008