Skip to content

Skip to table of contents

“ਮੇਰਾ ਸੁਪਨਾ ਸਾਕਾਰ ਹੋਇਆ”

“ਮੇਰਾ ਸੁਪਨਾ ਸਾਕਾਰ ਹੋਇਆ”

“ਮੇਰਾ ਸੁਪਨਾ ਸਾਕਾਰ ਹੋਇਆ”

ਅਮੀਲੀਆ 15 ਸਾਲ ਪਹਿਲਾਂ ਰੈਗੂਲਰ ਪਾਇਨੀਅਰਿੰਗ ਕਰਦੀ ਹੁੰਦੀ ਸੀ। ਪਰ ਉਸ ਨੂੰ ਪਾਇਨੀਅਰਿੰਗ ਛੱਡਣੀ ਪਈ। ਹਾਲ ਹੀ ਦੇ ਸਾਲਾਂ ਵਿਚ ਉਹ ਉਸ ਸਮੇਂ ਬਾਰੇ ਬਹੁਤ ਸੋਚਣ ਲੱਗ ਪਈ ਕਿਉਂਕਿ ਉਹ ਸਮਾਂ ਉਸ ਦੀ ਜ਼ਿੰਦਗੀ ਦਾ ਸਭ ਤੋਂ ਖ਼ੁਸ਼ੀਆਂ-ਭਰਿਆ ਸਮਾਂ ਸੀ ਅਤੇ ਉਹ ਦੁਬਾਰਾ ਪਾਇਨੀਅਰ ਬਣਨਾ ਚਾਹੁੰਦੀ ਸੀ।

ਪਰ ਅਮੀਲੀਆ ਦਾ ਜ਼ਿਆਦਾ ਸਮਾਂ ਕੰਮ ’ਤੇ ਨਿਕਲ ਜਾਂਦਾ ਸੀ ਜਿਸ ਕਰਕੇ ਉਹ ਉਦਾਸ ਰਹਿੰਦੀ ਸੀ। ਇਕ ਵਾਰ ਉਸ ਨੇ ਕੰਮ ’ਤੇ ਦੂਜਿਆਂ ਸਾਮ੍ਹਣੇ ਦੁਖੀ ਹੋ ਕੇ ਕਿਹਾ: “ਕਾਸ਼ ਮੈਂ ਆਪਣੇ ਕੰਮ ਦੇ ਘੰਟੇ ਘਟਾ ਸਕਦੀ!” ਉਸ ਦੀ ਬਾਸ ਨੇ ਉਸ ਦੀ ਗੱਲ ਸੁਣ ਲਈ ਅਤੇ ਉਸ ਨੂੰ ਜਾ ਕੇ ਪੁੱਛਿਆ ਕਿ ਉਹ ਸੱਚ-ਮੁੱਚ ਘੰਟੇ ਘਟਾਉਣਾ ਚਾਹੁੰਦੀ ਸੀ। ਅਮੀਲੀਆ ਨੇ ਉਸ ਨੂੰ ਕਿਹਾ ਕਿ ਉਹ ਇਹੀ ਚਾਹੁੰਦੀ ਸੀ। ਪਰ ਉਸ ਨੂੰ ਇਸ ਵਾਸਤੇ ਕੰਪਨੀ ਦੇ ਇਕ ਡਾਇਰੈਕਟਰ ਤੋਂ ਮਨਜ਼ੂਰੀ ਲੈਣੀ ਪੈਣੀ ਸੀ। ਉਸ ਦੀ ਕੰਪਨੀ ਸਾਰੇ ਕੰਮ ਕਰਨ ਵਾਲਿਆਂ ਤੋਂ ਆਸ ਰੱਖਦੀ ਸੀ ਕਿ ਉਹ ਪੂਰਾ ਸਮਾਂ ਕੰਮ ਕਰਨ। ਸਾਡੀ ਭੈਣ ਨੇ ਡਾਇਰੈਕਟਰ ਨਾਲ ਹੋਣ ਵਾਲੀ ਮੀਟਿੰਗ ਦੀ ਤਿਆਰੀ ਕੀਤੀ ਅਤੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਸ਼ਾਂਤ ਰਹਿ ਕੇ ਦਲੇਰੀ ਨਾਲ ਗੱਲ ਕਰ ਸਕੇ।

ਮੀਟਿੰਗ ਵਿਚ ਅਮੀਲੀਆ ਨੇ ਨਿਮਰਤਾ ਤੇ ਦ੍ਰਿੜ੍ਹ ਇਰਾਦੇ ਨਾਲ ਡਾਇਰੈਕਟਰ ਨੂੰ ਬੇਨਤੀ ਕੀਤੀ ਕਿ ਉਸ ਦੇ ਕੰਮ ਦੇ ਘੰਟੇ ਘਟਾਏ ਜਾਣ। ਉਸ ਨੇ ਸਮਝਾਇਆ ਕਿ ਉਹ ਆਪਣਾ ਵਾਧੂ ਸਮਾਂ ਲੋਕਾਂ ਦੀ ਮਦਦ ਕਰਨ ਲਈ ਇਸਤੇਮਾਲ ਕਰਨਾ ਚਾਹੁੰਦੀ ਸੀ। ਉਸ ਨੇ ਦੱਸਿਆ: “ਮੈਂ ਯਹੋਵਾਹ ਦੀ ਗਵਾਹ ਹਾਂ ਅਤੇ ਲੋਕਾਂ ਨੂੰ ਬਾਈਬਲ ਦਾ ਗਿਆਨ ਦਿੰਦੀ ਹਾਂ। ਅੱਜ-ਕੱਲ੍ਹ ਲੋਕਾਂ ਨੂੰ ਸਹੀ-ਗ਼ਲਤ ਵਿਚ ਫ਼ਰਕ ਨਹੀਂ ਪਤਾ ਹੈ। ਪਰ ਬਾਈਬਲ ਦੇ ਅਸੂਲ ਉਨ੍ਹਾਂ ਦੀ ਸਹੀ ਫ਼ੈਸਲੇ ਕਰਨ ਵਿਚ ਮਦਦ ਕਰ ਸਕਦੇ ਹਨ। ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦੀ ਹਾਂ ਕਿ ਮੈਂ ਪੂਰਾ ਦਿਲ ਲਾ ਕੇ ਕੰਪਨੀ ਲਈ ਕੰਮ ਕਰਦੀ ਰਹਾਂਗੀ, ਪਰ ਮੈਂ ਚਾਹੁੰਦੀ ਹਾਂ ਕਿ ਲੋਕਾਂ ਦੀ ਮਦਦ ਕਰਨ ਲਈ ਮੈਨੂੰ ਹੋਰ ਸਮਾਂ ਮਿਲੇ। ਇਸੇ ਕਰਕੇ ਮੈਂ ਕੰਮ ਦੇ ਘੰਟੇ ਘਟਾਉਣਾ ਚਾਹੁੰਦੀ ਹਾਂ।”

ਡਾਇਰੈਕਟਰ ਨੇ ਉਸ ਦੀ ਗੱਲ ਧਿਆਨ ਨਾਲ ਸੁਣੀ ਅਤੇ ਕਿਹਾ ਕਿ ਉਸ ਨੇ ਵੀ ਪਹਿਲਾਂ ਇਕ ਵਾਰ ਸਮਾਜ ਸੇਵਾ ਕਰਨ ਬਾਰੇ ਸੋਚਿਆ ਸੀ। ਫਿਰ ਉਸ ਨੇ ਕਿਹਾ: “ਤੂੰ ਮੈਨੂੰ ਕੰਮ ਦੇ ਘੰਟੇ ਘਟਾਉਣ ਦੇ ਜੋ ਵੀ ਕਾਰਨ ਦੱਸੇ ਹਨ, ਉਨ੍ਹਾਂ ਨਾਲ ਮੈਂ ਸਹਿਮਤ ਹਾਂ ਤੇ ਮੈਂ ਤੇਰੇ ਘੰਟੇ ਘਟਾਉਣ ਲਈ ਤਿਆਰ ਹਾਂ। ਪਰ ਕੀ ਤੈਨੂੰ ਪਤਾ ਇਸ ਕਰਕੇ ਤੈਨੂੰ ਘੱਟ ਤਨਖ਼ਾਹ ਮਿਲੇਗੀ?” ਅਮੀਲੀਆ ਨੇ ਕਿਹਾ ਕਿ ਉਸ ਨੂੰ ਪਤਾ ਹੈ ਅਤੇ ਉਹ ਘੱਟ ਪੈਸਿਆਂ ਨਾਲ ਗੁਜ਼ਾਰਾ ਕਰਨਾ ਸਿੱਖ ਲਵੇਗੀ। ਫਿਰ ਉਸ ਨੇ ਕਿਹਾ: “ਲੋਕਾਂ ਦੀ ਮਦਦ ਕਰਨੀ ਹੀ ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਕੰਮ ਹੈ।” ਡਾਇਰੈਕਟਰ ਨੇ ਉਸ ਨੂੰ ਕਿਹਾ: “ਮੈਂ ਤੇਰੇ ਵਰਗੇ ਲੋਕਾਂ ਦੀ ਕਦਰ ਕਰਦਾ ਹਾਂ ਜਿਹੜੇ ਬਿਨਾਂ ਕਿਸੇ ਸੁਆਰਥ ਦੇ ਆਪਣਾ ਸਮਾਂ ਦੂਸਰਿਆਂ ਦੇ ਭਲੇ ਲਈ ਇਸਤੇਮਾਲ ਕਰਦੇ ਹਨ।”

ਕੰਪਨੀ ਵਿਚ ਪਹਿਲਾਂ ਕਦੀ ਇਸ ਤਰ੍ਹਾਂ ਨਹੀਂ ਹੋਇਆ ਸੀ ਕਿ ਕਿਸੇ ਕੰਮ ਕਰਨ ਵਾਲੇ ਦੇ ਘੰਟੇ ਘਟਾਏ ਗਏ ਹੋਣ। ਅਮੀਲੀਆ ਹੁਣ ਹਫ਼ਤੇ ਵਿਚ ਪੰਜ ਦੀ ਜਗ੍ਹਾ ਚਾਰ ਦਿਨ ਕੰਮ ਕਰਦੀ ਹੈ। ਉਸ ਨੂੰ ਇਸ ਗੱਲ ’ਤੇ ਵੀ ਹੈਰਾਨੀ ਹੋਈ ਕਿ ਉਸ ਦੀ ਤਨਖ਼ਾਹ ਵਧਾ ਦਿੱਤੀ ਗਈ ਸੀ, ਜਿਸ ਕਰਕੇ ਉਸ ਨੂੰ ਪਹਿਲਾਂ ਜਿੰਨੀ ਹੀ ਤਨਖ਼ਾਹ ਮਿਲਦੀ ਹੈ! ਉਸ ਨੇ ਕਿਹਾ: “ਮੇਰਾ ਸੁਪਨਾ ਸਾਕਾਰ ਹੋਇਆ ਹੈ, ਮੈਂ ਹੁਣ ਦੁਬਾਰਾ ਪਾਇਨੀਅਰਿੰਗ ਕਰ ਸਕਦੀ ਹਾਂ।”

ਕੀ ਤੁਸੀਂ ਆਪਣੇ ਕੰਮਾਂ ਵਿਚ ਫੇਰ-ਬਦਲ ਕਰਨ ਬਾਰੇ ਸੋਚਿਆ ਹੈ ਤਾਂਕਿ ਤੁਸੀਂ ਪਾਇਨੀਅਰ ਬਣ ਸਕੋ ਜਾਂ ਦੁਬਾਰਾ ਪਾਇਨੀਅਰਿੰਗ ਕਰ ਸਕੋ?

[ਸਫ਼ਾ 32 ਉੱਤੇ ਸੁਰਖੀ]

ਡਾਇਰੈਕਟਰ ਨੇ ਉਸ ਨੂੰ ਕਿਹਾ: “ਮੈਂ ਤੇਰੇ ਵਰਗੇ ਲੋਕਾਂ ਦੀ ਕਦਰ ਕਰਦਾ ਹਾਂ ਜਿਹੜੇ ਬਿਨਾਂ ਕਿਸੇ ਸੁਆਰਥ ਦੇ ਆਪਣਾ ਸਮਾਂ ਦੂਸਰਿਆਂ ਦੇ ਭਲੇ ਲਈ ਇਸਤੇਮਾਲ ਕਰਦੇ ਹਨ”