ਯਹੋਵਾਹ ਤੇ ਯਿਸੂ ਤੋਂ ਧੀਰਜ ਰੱਖਣਾ ਸਿੱਖੋ
“ਪ੍ਰਭੂ ਦੇ ਧੀਰਜ ਨੂੰ ਮੁਕਤੀ ਪਾਉਣ ਦਾ ਮੌਕਾ ਸਮਝੋ।”—2 ਪਤ. 3:15.
1. ਕਈ ਵਫ਼ਾਦਾਰ ਸੇਵਕ ਕੀ ਸਵਾਲ ਪੁੱਛਦੇ ਹਨ?
ਇਕ ਵਫ਼ਾਦਾਰ ਭੈਣ ਨੇ ਸਾਰੀ ਉਮਰ ਯਹੋਵਾਹ ਦੀ ਸੇਵਾ ਕੀਤੀ ਅਤੇ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਮ੍ਹਣਾ ਕੀਤਾ। ਉਸ ਨੇ ਪੁੱਛਿਆ, “ਕੀ ਮੇਰੇ ਜੀਉਂਦੇ-ਜੀ ਅੰਤ ਆਵੇਗਾ?” ਲੰਬੇ ਸਮੇਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਕਈ ਭੈਣ-ਭਰਾ ਵੀ ਇਹੀ ਸਵਾਲ ਪੁੱਛਦੇ ਹਨ। ਅਸੀਂ ਉਸ ਦਿਨ ਦੀ ਬੇਸਬਰੀ ਨਾਲ ਉਡੀਕ ਕਰਦੇ ਹਾਂ ਜਦੋਂ ਯਹੋਵਾਹ ਸਾਡੀਆਂ ਸਾਰੀਆਂ ਸਮੱਸਿਆਵਾਂ ਨੂੰ ਖ਼ਤਮ ਕਰ ਕੇ ਸਭ ਕੁਝ ਨਵਾਂ ਬਣਾਵੇਗਾ। (ਪ੍ਰਕਾ. 21:5) ਭਾਵੇਂ ਸਾਡੇ ਕੋਲ ਇਹ ਵਿਸ਼ਵਾਸ ਕਰਨ ਦੇ ਕਈ ਕਾਰਨ ਹਨ ਕਿ ਸ਼ੈਤਾਨ ਦੀ ਦੁਨੀਆਂ ਦਾ ਅੰਤ ਬਹੁਤ ਨੇੜੇ ਹੈ, ਪਰ ਉਸ ਦਿਨ ਦਾ ਧੀਰਜ ਨਾਲ ਇੰਤਜ਼ਾਰ ਕਰਨਾ ਔਖਾ ਹੋ ਸਕਦਾ ਹੈ।
2. ਪਰਮੇਸ਼ੁਰ ਦੇ ਧੀਰਜ ਸੰਬੰਧੀ ਅਸੀਂ ਕਿਹੜੇ ਸਵਾਲਾਂ ’ਤੇ ਗੌਰ ਕਰਾਂਗੇ?
2 ਬਾਈਬਲ ਸਾਨੂੰ ਧੀਰਜ ਰੱਖਣ ਲਈ ਕਹਿੰਦੀ ਹੈ। ਪੁਰਾਣੇ ਸਮੇਂ ਦੇ ਵਫ਼ਾਦਾਰ ਸੇਵਕਾਂ ਵਾਂਗ ਸਾਨੂੰ ਵੀ ਭਵਿੱਖ ਵਿਚ ਯਹੋਵਾਹ ਤੋਂ ਬਰਕਤਾਂ ਮਿਲਣਗੀਆਂ ਜੇ ਅਸੀਂ ਮਜ਼ਬੂਤ ਨਿਹਚਾ ਰੱਖਦੇ ਹਾਂ ਤੇ ਧੀਰਜ ਨਾਲ ਉਸ ਸਮੇਂ ਦੀ ਉਡੀਕ ਕਰਦੇ ਹਾਂ ਜਦੋਂ ਯਹੋਵਾਹ ਆਪਣੇ ਵਾਅਦੇ ਪੂਰੇ ਕਰੇਗਾ। (ਇਬਰਾਨੀਆਂ 6:11, 12 ਪੜ੍ਹੋ।) ਯਹੋਵਾਹ ਆਪ ਵੀ ਧੀਰਜ ਰੱਖਦਾ ਹੈ। ਉਹ ਜਦ ਮਰਜ਼ੀ ਚਾਹੇ ਇਸ ਦੁਸ਼ਟ ਦੁਨੀਆਂ ਨੂੰ ਖ਼ਤਮ ਕਰ ਸਕਦਾ ਹੈ, ਪਰ ਉਹ ਸਹੀ ਸਮੇਂ ਦਾ ਇੰਤਜ਼ਾਰ ਕਰ ਰਿਹਾ ਹੈ। (ਰੋਮੀ. 9:20-24) ਉਹ ਇੰਨਾ ਧੀਰਜ ਕਿਉਂ ਰੱਖ ਰਿਹਾ ਹੈ? ਯਿਸੂ ਨੇ ਪਰਮੇਸ਼ੁਰ ਵਾਂਗ ਧੀਰਜ ਕਿਵੇਂ ਰੱਖਿਆ ਹੈ? ਪਰਮੇਸ਼ੁਰ ਵਾਂਗ ਧੀਰਜ ਰੱਖਣ ਕਰਕੇ ਸਾਨੂੰ ਕਿਹੜੇ ਫ਼ਾਇਦੇ ਹੋਣਗੇ? ਇਨ੍ਹਾਂ ਸਵਾਲਾਂ ਦੇ ਜਵਾਬ ਧੀਰਜ ਤੇ ਮਜ਼ਬੂਤ ਨਿਹਚਾ ਰੱਖਣ ਵਿਚ ਸਾਡੀ ਮਦਦ ਕਰਨਗੇ ਭਾਵੇਂ ਕਿ ਸਾਨੂੰ ਲੱਗੇ ਕਿ ਯਹੋਵਾਹ ਦੇਰ ਕਰ ਰਿਹਾ ਹੈ।
ਯਹੋਵਾਹ ਧੀਰਜ ਕਿਉਂ ਰੱਖਦਾ ਹੈ?
3, 4. (ੳ) ਧਰਤੀ ਲਈ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਯਹੋਵਾਹ ਨੇ ਧੀਰਜ ਕਿਉਂ ਰੱਖਿਆ ਹੈ? (ਅ) ਅਦਨ ਦੇ ਬਾਗ਼ ਵਿਚ ਬਗਾਵਤ ਹੋਣ ਤੋਂ ਬਾਅਦ ਯਹੋਵਾਹ ਨੇ ਕੀ ਕੀਤਾ?
3 ਯਹੋਵਾਹ ਕਈ ਕਾਰਨਾਂ ਕਰਕੇ ਧੀਰਜ ਰੱਖਦਾ ਹੈ। ਇਹ ਸੱਚ ਹੈ ਕਿ ਉਹ ਸਾਰੇ ਜਹਾਨ ਦਾ ਮਾਲਕ ਹੈ, ਪਰ ਫਿਰ ਵੀ ਅਦਨ ਦੇ ਬਾਗ਼ ਵਿਚ ਹੋਈ ਬਗਾਵਤ ਨੇ ਉਸ ਦੇ ਰਾਜ ਕਰਨ ਦੇ ਹੱਕ ਦੇ ਸੰਬੰਧ ਵਿਚ ਵੱਡੇ-ਵੱਡੇ ਇਬ. 4:13.
ਸਵਾਲ ਖੜ੍ਹੇ ਕੀਤੇ। ਯਹੋਵਾਹ ਨੇ ਧੀਰਜ ਤੋਂ ਕੰਮ ਲਿਆ ਕਿਉਂਕਿ ਉਹ ਜਾਣਦਾ ਸੀ ਕਿ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਲਈ ਸਮੇਂ ਦੀ ਲੋੜ ਪਵੇਗੀ। ਦੂਤਾਂ ਤੇ ਇਨਸਾਨਾਂ ਦੇ ਕੰਮਾਂ ਅਤੇ ਰਵੱਈਏ ਬਾਰੇ ਚੰਗੀ ਤਰ੍ਹਾਂ ਪਤਾ ਹੋਣ ਕਰਕੇ ਯਹੋਵਾਹ ਉਨ੍ਹਾਂ ਦੇ ਭਲੇ ਲਈ ਹੀ ਕੰਮ ਕਰ ਰਿਹਾ ਹੈ।—4 ਯਹੋਵਾਹ ਦਾ ਮਕਸਦ ਸੀ ਕਿ ਆਦਮ ਤੇ ਹੱਵਾਹ ਆਪਣੇ ਬੱਚਿਆਂ ਨਾਲ ਸਾਰੀ ਧਰਤੀ ਨੂੰ ਭਰ ਦੇਣ। ਜਦੋਂ ਆਦਮ ਤੇ ਹੱਵਾਹ ਨੇ ਸ਼ੈਤਾਨ ਦੇ ਝਾਂਸੇ ਵਿਚ ਆ ਕੇ ਬਗਾਵਤ ਕੀਤੀ, ਤਾਂ ਯਹੋਵਾਹ ਨੇ ਆਪਣਾ ਮਕਸਦ ਛੱਡਿਆ ਨਹੀਂ। ਉਹ ਘਬਰਾਇਆ ਨਹੀਂ, ਨਾ ਹੀ ਉਸ ਨੇ ਜਲਦਬਾਜ਼ੀ ਵਿਚ ਕੋਈ ਫ਼ੈਸਲਾ ਲਿਆ ਤੇ ਨਾ ਹੀ ਉਸ ਨੇ ਗੁੱਸੇ ਵਿਚ ਆ ਕੇ ਇਨਸਾਨਾਂ ਨੂੰ ਛੱਡਿਆ। ਇਸ ਦੀ ਬਜਾਇ, ਉਸ ਨੇ ਇਨਸਾਨਾਂ ਅਤੇ ਧਰਤੀ ਲਈ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਤਰੀਕਾ ਲੱਭਿਆ। (ਯਸਾ. 55:11) ਆਪਣੇ ਮਕਸਦ ਨੂੰ ਪੂਰਾ ਕਰਨ ਲਈ ਤੇ ਆਪਣੇ ਰਾਜ ਕਰਨ ਦੇ ਹੱਕ ਨੂੰ ਸਹੀ ਸਾਬਤ ਕਰਨ ਲਈ ਯਹੋਵਾਹ ਨੇ ਬਹੁਤ ਸਬਰ ਤੇ ਧੀਰਜ ਰੱਖਿਆ ਹੈ। ਉਸ ਨੇ ਆਪਣੇ ਮਕਸਦ ਦੀਆਂ ਕਈ ਗੱਲਾਂ ਪੂਰੀਆਂ ਹੋਣ ਲਈ ਹਜ਼ਾਰਾਂ ਸਾਲਾਂ ਤੋਂ ਇੰਤਜ਼ਾਰ ਕੀਤਾ ਹੈ।
5. ਯਹੋਵਾਹ ਦੇ ਧੀਰਜ ਰੱਖਣ ਦਾ ਇਕ ਹੋਰ ਕਾਰਨ ਕੀ ਹੈ?
5 ਇਕ ਹੋਰ ਕਾਰਨ ਕਰਕੇ ਯਹੋਵਾਹ ਨੇ ਧੀਰਜ ਨਾਲ ਉਡੀਕ ਕੀਤੀ ਹੈ। ਉਹ ਚਾਹੁੰਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਹਮੇਸ਼ਾ ਦੀ ਜ਼ਿੰਦਗੀ ਪਾ ਸਕਣ। ਹੁਣ ਉਹ “ਵੱਡੀ ਭੀੜ” ਨੂੰ ਬਚਾਉਣ ਦਾ ਪ੍ਰਬੰਧ ਕਰ ਰਿਹਾ ਹੈ। (ਪ੍ਰਕਾ. 7:9, 14; 14:6) ਯਹੋਵਾਹ ਅੱਜ ਲੋਕਾਂ ਨੂੰ ਪ੍ਰਚਾਰ ਦੇ ਕੰਮ ਦੇ ਜ਼ਰੀਏ ਸੱਦਾ ਦਿੰਦਾ ਹੈ ਕਿ ਉਹ ਉਸ ਦੇ ਰਾਜ ਅਤੇ ਉਸ ਦੇ ਧਰਮੀ ਮਿਆਰਾਂ ਬਾਰੇ ਸਿੱਖਣ। ਅੱਜ ਰਾਜ ਦੀ ਖ਼ਬਰ ਹੀ ਇਨਸਾਨਾਂ ਲਈ “ਖ਼ੁਸ਼ ਖ਼ਬਰੀ” ਹੈ। (ਮੱਤੀ 24:14) ਯਹੋਵਾਹ ਜਿਸ ਇਨਸਾਨ ਨੂੰ ਖਿੱਚਦਾ ਹੈ ਉਹ ਉਸ ਦੇ ਪਰਿਵਾਰ ਦਾ ਹਿੱਸਾ ਬਣ ਜਾਂਦਾ ਹੈ। ਇਸ ਪਰਿਵਾਰ ਵਿਚ ਉਸ ਨੂੰ ਸੱਚੇ ਦੋਸਤ ਮਿਲਦੇ ਹਨ ਜਿਹੜੇ ਉਹੀ ਕੰਮ ਕਰਦੇ ਹਨ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਹਨ। (ਯੂਹੰ. 6:44-47) ਸਾਡਾ ਪਿਆਰਾ ਪਰਮੇਸ਼ੁਰ ਇਨਸਾਨਾਂ ਦੀ ਮਦਦ ਕਰਦਾ ਹੈ ਕਿ ਉਹ ਉਸ ਦੀ ਮਿਹਰ ਪਾ ਸਕਣ। ਉਸ ਨੇ ਇਨਸਾਨਾਂ ਵਿੱਚੋਂ ਕੁਝ ਲੋਕ ਚੁਣੇ ਹਨ ਜੋ ਸਵਰਗ ਵਿਚ ਰਾਜ ਕਰਨਗੇ। ਸਵਰਗ ਵਿਚ ਰਾਜ ਕਰਦੇ ਹੋਏ ਇਹ ਲੋਕ ਆਗਿਆਕਾਰੀ ਮਨੁੱਖਜਾਤੀ ਦੀ ਮੁਕੰਮਲ ਬਣਨ ਤੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਵਿਚ ਮਦਦ ਕਰਨਗੇ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਧੀਰਜ ਨਾਲ ਇੰਤਜ਼ਾਰ ਕਰਦਿਆਂ ਯਹੋਵਾਹ ਸਾਡੇ ਭਲੇ ਲਈ ਆਪਣੇ ਮਕਸਦ ਨੂੰ ਪੂਰਾ ਕਰਨ ਵਿਚ ਲੱਗਾ ਹੋਇਆ ਹੈ।
6. (ੳ) ਯਹੋਵਾਹ ਨੇ ਨੂਹ ਦੇ ਦਿਨਾਂ ਵਿਚ ਧੀਰਜ ਕਿਵੇਂ ਰੱਖਿਆ? (ਅ) ਅੱਜ ਯਹੋਵਾਹ ਧੀਰਜ ਕਿਵੇਂ ਰੱਖ ਰਿਹਾ ਹੈ?
6 ਯਹੋਵਾਹ ਉਸ ਸਮੇਂ ਵੀ ਧੀਰਜ ਰੱਖਦਾ ਹੈ ਜਦੋਂ ਲੋਕ ਬੁਰੇ ਕੰਮ ਕਰ ਕੇ ਉਸ ਦਾ ਅਪਮਾਨ ਕਰਦੇ ਹਨ। ਮਿਸਾਲ ਲਈ, ਸੋਚੋ ਕਿ ਯਹੋਵਾਹ ਨੇ ਉਦੋਂ ਕੀ ਕੀਤਾ ਸੀ ਜਦੋਂ ਜਲ-ਪਰਲੋ ਤੋਂ ਪਹਿਲਾਂ ਦੁਨੀਆਂ ਬੁਰਾਈ ਨਾਲ ਭਰੀ ਹੋਈ ਸੀ। ਇਨਸਾਨ ਹਰਾਮਕਾਰੀ ਤੇ ਖ਼ੂਨ-ਖ਼ਰਾਬਾ ਕਰਨ ਵਿਚ ਲੱਗੇ ਹੋਏ ਸਨ। ਇਨਸਾਨ ਬੁਰਾਈ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕਾ ਸੀ। ਇਹ ਸਭ ਕੁਝ ਦੇਖ ਕੇ ਯਹੋਵਾਹ “ਮਨ ਵਿੱਚ ਦੁਖੀ ਹੋਇਆ।” (ਉਤ. 6:2-8) ਉਸ ਨੇ ਬੁਰਾਈ ਨੂੰ ਹਮੇਸ਼ਾ ਲਈ ਨਹੀਂ ਸਹਾਰਨਾ ਸੀ। ਇਸ ਲਈ ਉਸ ਨੇ ਅਣਆਗਿਆਕਾਰ ਲੋਕਾਂ ਨੂੰ ਜਲ-ਪਰਲੋ ਵਿਚ ਨਾਸ਼ ਕਰਨ ਦਾ ਫ਼ੈਸਲਾ ਕੀਤਾ। ‘ਉਨ੍ਹਾਂ ਦਿਨਾਂ ਵਿਚ ਧੀਰਜ ਨਾਲ ਉਡੀਕ ਕਰਦੇ ਹੋਏ’ ਯਹੋਵਾਹ ਨੇ ਨੂਹ ਅਤੇ ਉਸ ਦੇ ਪਰਿਵਾਰ ਨੂੰ ਬਚਾਉਣ ਦਾ ਪ੍ਰਬੰਧ ਕੀਤਾ। (1 ਪਤ. 3:20) ਸਹੀ ਸਮੇਂ ’ਤੇ ਯਹੋਵਾਹ ਨੇ ਨੂਹ ਨੂੰ ਆਪਣਾ ਫ਼ੈਸਲਾ ਦੱਸਿਆ ਤੇ ਉਸ ਨੂੰ ਕਿਸ਼ਤੀ ਬਣਾਉਣ ਦਾ ਕੰਮ ਸੌਂਪਿਆ। (ਉਤ. 6:14-22) ਨੂਹ ‘ਧਾਰਮਿਕਤਾ ਦਾ ਪ੍ਰਚਾਰਕ’ ਸੀ ਅਤੇ ਉਸ ਨੇ ਲੋਕਾਂ ਨੂੰ ਆਉਣ ਵਾਲੇ ਵਿਨਾਸ਼ ਬਾਰੇ ਦੱਸਿਆ। (2 ਪਤ. 2:5) ਯਿਸੂ ਨੇ ਕਿਹਾ ਸੀ ਕਿ ਸਾਡਾ ਸਮਾਂ ਨੂਹ ਦੇ ਸਮੇਂ ਵਾਂਗ ਹੈ। ਯਹੋਵਾਹ ਨੇ ਇਸ ਦੁਸ਼ਟ ਦੁਨੀਆਂ ਦੇ ਵਿਨਾਸ਼ ਦਾ ਸਮਾਂ ਤੈਅ ਕਰ ਲਿਆ ਹੈ। ਪਰ ਕੋਈ ਇਨਸਾਨ “ਉਸ ਦਿਨ ਜਾਂ ਉਸ ਵੇਲੇ” ਨੂੰ ਨਹੀਂ ਜਾਣਦਾ ਕਿ ਉਹ ਕਦੋਂ ਆਵੇਗਾ। (ਮੱਤੀ 24:36) ਇਸ ਸਮੇਂ ਪਰਮੇਸ਼ੁਰ ਨੇ ਸਾਨੂੰ ਇਹ ਕੰਮ ਦਿੱਤਾ ਹੈ ਕਿ ਅਸੀਂ ਲੋਕਾਂ ਨੂੰ ਚੇਤਾਵਨੀ ਦੇਈਏ ਤੇ ਦੱਸੀਏ ਕਿ ਉਹ ਕਿਵੇਂ ਬਚ ਸਕਦੇ ਹਨ।
7. ਕੀ ਯਹੋਵਾਹ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਿਚ ਢਿੱਲ-ਮੱਠ ਕਰ ਰਿਹਾ ਹੈ? ਸਮਝਾਓ।
7 ਸੋ ਯਹੋਵਾਹ ਦੇ ਧੀਰਜ ਰੱਖਣ ਦਾ ਇਹ ਮਤਲਬ ਨਹੀਂ ਹੈ ਕਿ ਉਹ ਵਿਹਲਾ ਬੈਠਾ ਹੋਇਆ ਹੈ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਸਾਡੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਜਾਂ ਉਸ ਨੂੰ ਸਾਡਾ ਕੋਈ ਫ਼ਿਕਰ ਨਹੀਂ ਹੈ। ਇਹ ਸੱਚ ਹੈ ਕਿ ਉਮਰ ਵਧਣ ਕਰਕੇ ਜਾਂ ਇਸ ਦੁਨੀਆਂ ਵਿਚ ਦੁੱਖ ਝੱਲਣ ਕਰਕੇ ਸਾਡੇ ਲਈ ਇਸ ਗੱਲ ਨੂੰ ਯਾਦ ਰੱਖਣਾ ਔਖਾ ਹੋ ਸਕਦਾ ਹੈ। ਅਸੀਂ ਸ਼ਾਇਦ ਇਹ ਇਬ. 10:36) ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਉਹ ਕਈ ਕਾਰਨਾਂ ਕਰਕੇ ਧੀਰਜ ਰੱਖਦਾ ਹੈ। ਨਾਲੇ ਉਹ ਇਹ ਸਮਾਂ ਆਪਣੇ ਵਫ਼ਾਦਾਰ ਸੇਵਕਾਂ ਦੇ ਭਲੇ ਲਈ ਵਰਤ ਰਿਹਾ ਹੈ। (2 ਪਤ. 2:3; 3:9) ਇਸ ਗੱਲ ’ਤੇ ਵੀ ਗੌਰ ਕਰੋ ਕਿ ਯਿਸੂ ਨੇ ਕਿਵੇਂ ਪਰਮੇਸ਼ੁਰ ਵਾਂਗ ਧੀਰਜ ਦਿਖਾਇਆ।
ਸੋਚ ਕੇ ਨਿਰਾਸ਼ ਹੋ ਜਾਈਏ ਕਿ ਪਰਮੇਸ਼ੁਰ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਿਚ ਢਿੱਲ-ਮੱਠ ਕਰ ਰਿਹਾ ਹੈ। (ਯਿਸੂ ਨੇ ਧੀਰਜ ਦੀ ਮਿਸਾਲ ਕਿਵੇਂ ਰੱਖੀ?
8. ਯਿਸੂ ਨੇ ਕਿਨ੍ਹਾਂ ਹਾਲਾਤਾਂ ਵਿਚ ਧੀਰਜ ਰੱਖਿਆ?
8 ਯਿਸੂ ਲੱਖਾਂ-ਕਰੋੜਾਂ ਸਾਲਾਂ ਤੋਂ ਖ਼ੁਸ਼ੀ-ਖ਼ੁਸ਼ੀ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰ ਰਿਹਾ ਹੈ। ਜਦੋਂ ਸ਼ੈਤਾਨ ਨੇ ਬਗਾਵਤ ਕੀਤੀ, ਤਾਂ ਯਹੋਵਾਹ ਨੇ ਆਪਣੇ ਇਕਲੌਤੇ ਬੇਟੇ ਨੂੰ ਧਰਤੀ ’ਤੇ ਮਸੀਹ ਵਜੋਂ ਭੇਜਣ ਦਾ ਫ਼ੈਸਲਾ ਕੀਤਾ। ਪਰ ਪਰਮੇਸ਼ੁਰ ਦੇ ਮਿੱਥੇ ਸਮੇਂ ’ਤੇ ਧਰਤੀ ਉੱਤੇ ਆਉਣ ਲਈ ਯਿਸੂ ਨੂੰ ਹਜ਼ਾਰਾਂ ਸਾਲ ਧੀਰਜ ਨਾਲ ਇੰਤਜ਼ਾਰ ਕਰਨਾ ਪਿਆ। (ਗਲਾਤੀਆਂ 4:4 ਪੜ੍ਹੋ।) ਉਸ ਸਮੇਂ ਦੌਰਾਨ ਯਿਸੂ ਵਿਹਲਾ ਨਹੀਂ ਰਿਹਾ, ਸਗੋਂ ਉਹ ਆਪਣੇ ਪਿਤਾ ਵੱਲੋਂ ਦਿੱਤਾ ਕੰਮ ਕਰਨ ਵਿਚ ਰੁੱਝਾ ਰਿਹਾ। ਫਿਰ ਜਦੋਂ ਉਹ ਧਰਤੀ ’ਤੇ ਆਇਆ, ਤਾਂ ਉਸ ਨੂੰ ਪਤਾ ਸੀ ਕਿ ਭਵਿੱਖਬਾਣੀ ਦੇ ਮੁਤਾਬਕ ਉਸ ਨੂੰ ਸ਼ੈਤਾਨ ਦੇ ਹੱਥੋਂ ਮਰਨਾ ਪੈਣਾ ਸੀ। (ਉਤ. 3:15; ਮੱਤੀ 16:21) ਉਸ ਨੇ ਧੀਰਜ ਨਾਲ ਯਹੋਵਾਹ ਦੀ ਇੱਛਾ ਪੂਰੀ ਕੀਤੀ, ਭਾਵੇਂ ਉਸ ਨੂੰ ਬਹੁਤ ਕਸ਼ਟ ਸਹਿਣਾ ਪਿਆ। ਉਹ ਪਰਮੇਸ਼ੁਰ ਪ੍ਰਤੀ ਪੂਰੀ ਤਰ੍ਹਾਂ ਵਫ਼ਾਦਾਰ ਰਿਹਾ। ਉਸ ਨੇ ਆਪਣੇ ਬਾਰੇ ਜਾਂ ਸਵਰਗ ਵਿਚ ਆਪਣੀ ਪਦਵੀ ਬਾਰੇ ਨਹੀਂ ਸੋਚਿਆ। ਸਾਨੂੰ ਉਸ ਦੀ ਰੀਸ ਕਰਨੀ ਚਾਹੀਦੀ ਹੈ।—ਇਬ. 5:8, 9.
9, 10. (ੳ) ਯਹੋਵਾਹ ਦੇ ਮਿੱਥੇ ਸਮੇਂ ਦਾ ਧੀਰਜ ਨਾਲ ਇੰਤਜ਼ਾਰ ਕਰਦਿਆਂ ਯਿਸੂ ਕੀ ਕਰ ਰਿਹਾ ਹੈ? (ਅ) ਅਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ?
9 ਦੁਬਾਰਾ ਜੀ ਉੱਠਣ ਤੋਂ ਬਾਅਦ ਯਿਸੂ ਨੂੰ ਸਵਰਗ ਅਤੇ ਧਰਤੀ ’ਤੇ ਅਧਿਕਾਰ ਮਿਲਿਆ। (ਮੱਤੀ 28:18) ਉਹ ਆਪਣੇ ਇਸ ਅਧਿਕਾਰ ਨੂੰ ਯਹੋਵਾਹ ਦਾ ਮਕਸਦ ਸਮੇਂ ਸਿਰ ਪੂਰਾ ਕਰਨ ਲਈ ਵਰਤ ਰਿਹਾ ਹੈ। ਆਪਣੇ ਵੈਰੀਆਂ ਨੂੰ ਆਪਣੇ ਪੈਰਾਂ ਹੇਠ ਕਰਨ ਲਈ ਯਿਸੂ ਨੂੰ ਪਰਮੇਸ਼ੁਰ ਦੇ ਸੱਜੇ ਪਾਸੇ ਬੈਠ ਕੇ 1914 ਤਕ ਇੰਤਜ਼ਾਰ ਕਰਨਾ ਪਿਆ। (ਜ਼ਬੂ. 110:1, 2; ਇਬ. 10:12, 13) ਜਲਦੀ ਹੀ ਉਹ ਸ਼ੈਤਾਨ ਦੀ ਦੁਨੀਆਂ ਦਾ ਵਿਨਾਸ਼ ਕਰਨ ਲਈ ਕਦਮ ਚੁੱਕੇਗਾ। ਹੁਣ ਯਿਸੂ ਧੀਰਜ ਨਾਲ ਲੋਕਾਂ ਦੀ ਪਰਮੇਸ਼ੁਰ ਦੀ ਮਿਹਰ ਪਾਉਣ ਵਿਚ ਮਦਦ ਕਰ ਰਿਹਾ ਹੈ ਤੇ ਉਨ੍ਹਾਂ ਨੂੰ “ਅੰਮ੍ਰਿਤ ਜਲ ਦੇ ਚਸ਼ਮਿਆਂ” ਵੱਲ ਲੈ ਜਾ ਰਿਹਾ ਹੈ।—ਪ੍ਰਕਾ. 7:17.
10 ਕੀ ਤੁਸੀਂ ਦੇਖਿਆ ਕਿ ਤੁਸੀਂ ਯਿਸੂ ਦੀ ਨਕਲ ਕਿਵੇਂ ਕਰ ਸਕਦੇ ਹੋ? ਬਿਨਾਂ ਸ਼ੱਕ ਯਿਸੂ ਉਹ ਕੰਮ ਕਰਨ ਲਈ ਬੇਕਰਾਰ ਸੀ ਜੋ ਉਸ ਦਾ ਪਿਤਾ ਉਸ ਨੂੰ ਕਹਿੰਦਾ ਸੀ। ਪਰ ਉਹ ਪਰਮੇਸ਼ੁਰ ਦੇ ਮਿੱਥੇ ਸਮੇਂ ਦਾ ਇੰਤਜ਼ਾਰ ਕਰਨ ਲਈ ਵੀ ਤਿਆਰ ਸੀ। ਸ਼ੈਤਾਨ ਦੀ ਦੁਸ਼ਟ ਦੁਨੀਆਂ ਦੇ ਵਿਨਾਸ਼ ਦਾ ਇੰਤਜ਼ਾਰ ਕਰਦਿਆਂ ਸਾਨੂੰ ਸਾਰਿਆਂ ਨੂੰ ਧੀਰਜ ਰੱਖਣ ਦੀ ਲੋੜ ਹੈ। ਸਾਨੂੰ ਕਦੇ ਵੀ ਪਰਮੇਸ਼ੁਰ ਤੋਂ ਉਲਟ ਨਹੀਂ ਜਾਣਾ ਚਾਹੀਦਾ ਤੇ ਨਾ ਹੀ ਨਿਰਾਸ਼ ਹੋ ਕੇ ਉਸ ਨੂੰ ਕਦੀ ਛੱਡਣਾ ਚਾਹੀਦਾ ਹੈ। ਅਸੀਂ ਧੀਰਜ ਰੱਖਣ ਲਈ ਕੀ ਕਰ ਸਕਦੇ ਹਾਂ?
ਮੈਂ ਆਪਣੇ ਵਿਚ ਧੀਰਜ ਕਿਵੇਂ ਪੈਦਾ ਕਰਾਂ?
11. (ੳ) ਨਿਹਚਾ ਤੇ ਧੀਰਜ ਵਿਚ ਕੀ ਸੰਬੰਧ ਹੈ? (ਅ) ਸਾਡੇ ਕੋਲ ਨਿਹਚਾ ਕਰਨ ਦਾ ਕਿਹੜਾ ਚੰਗਾ ਕਾਰਨ ਹੈ?
11 ਯਿਸੂ ਦੇ ਧਰਤੀ ’ਤੇ ਆਉਣ ਤੋਂ ਪਹਿਲਾਂ ਨਬੀਆਂ ਤੇ ਹੋਰ ਵਫ਼ਾਦਾਰ ਸੇਵਕਾਂ ਨੇ ਦਿਖਾਇਆ ਕਿ ਨਾਮੁਕੰਮਲ ਇਨਸਾਨ ਵੀ ਧੀਰਜ ਰੱਖ ਸਕਦੇ ਹਨ। ਉਨ੍ਹਾਂ ਦੀ ਨਿਹਚਾ ਪੱਕੀ ਸੀ ਇਸ ਕਰਕੇ ਉਹ ਧੀਰਜ ਰੱਖ ਸਕੇ। (ਯਾਕੂਬ 5:10, 11 ਪੜ੍ਹੋ।) ਜੇ ਉਨ੍ਹਾਂ ਨੇ ਯਹੋਵਾਹ ਦੀਆਂ ਗੱਲਾਂ ’ਤੇ ਵਿਸ਼ਵਾਸ ਨਾ ਕੀਤਾ ਹੁੰਦਾ ਜਾਂ ਉਨ੍ਹਾਂ ਵਿਚ ਨਿਹਚਾ ਨਾ ਹੁੰਦੀ, ਤਾਂ ਉਹ ਵਾਅਦਿਆਂ ਦੇ ਪੂਰਾ ਹੋਣ ਦੀ ਧੀਰਜ ਨਾਲ ਉਡੀਕ ਕਿੱਦਾਂ ਕਰ ਸਕਦੇ ਸਨ? ਉਨ੍ਹਾਂ ਨੂੰ ਨਿਹਚਾ ਕਰਕੇ ਖ਼ਤਰਨਾਕ ਪਰੀਖਿਆਵਾਂ ਜਾਂ ਚੁਣੌਤੀਆਂ ਦਾ ਵਾਰ-ਵਾਰ ਸਾਮ੍ਹਣਾ ਕਰਨਾ ਪਿਆ। ਪਰ ਉਨ੍ਹਾਂ ਨੇ ਇਸ ਯਕੀਨ ਨਾਲ ਇਨ੍ਹਾਂ ਦਾ ਸਾਮ੍ਹਣਾ ਕੀਤਾ ਕਿ ਪਰਮੇਸ਼ੁਰ ਆਪਣੇ ਵਾਅਦੇ ਜ਼ਰੂਰ ਪੂਰੇ ਕਰੇਗਾ। (ਇਬ. 11:13, 35-40) ਸਾਨੂੰ ਇਕ ਹੋਰ ਕਾਰਨ ਕਰਕੇ ਆਪਣੀ ਨਿਹਚਾ ਪੱਕੀ ਰੱਖਣੀ ਚਾਹੀਦੀ ਹੈ। ਯਿਸੂ ਨੇ ਭਵਿੱਖਬਾਣੀਆਂ ਨੂੰ ਪੂਰਾ ਕੀਤਾ ਤੇ ਪਰਮੇਸ਼ੁਰ ਦੇ ਮਕਸਦਾਂ ਬਾਰੇ ਬਹੁਤ ਕੁਝ ਦੱਸਿਆ। ਇਸ ਤਰ੍ਹਾਂ ਉਹ “ਸਾਡੀ ਨਿਹਚਾ ਨੂੰ ਮੁਕੰਮਲ ਬਣਾਉਂਦਾ ਹੈ।”—ਇਬ. 12:2.
12. ਅਸੀਂ ਆਪਣੀ ਨਿਹਚਾ ਨੂੰ ਮਜ਼ਬੂਤ ਕਿਵੇਂ ਕਰ ਸਕਦੇ ਹਾਂ?
12 ਅਸੀਂ ਆਪਣੀ ਨਿਹਚਾ ਨੂੰ ਮਜ਼ਬੂਤ ਕਰਨ ਤੇ ਧੀਰਜ ਰੱਖਣ ਲਈ ਕੀ ਕਰ ਸਕਦੇ ਹਾਂ? ਇਹ ਜ਼ਰੂਰੀ ਹੈ ਕਿ ਅਸੀਂ ਬਾਈਬਲ ਦੀਆਂ ਸਲਾਹਾਂ ਨੂੰ ਲਾਗੂ ਕਰੀਏ। ਮੱਤੀ 6:33 ਵਿਚ ਦਿੱਤੀ ਸਲਾਹ ਨੂੰ ਲਾਗੂ ਕਰਨ ਦੀ ਹੋਰ ਕੋਸ਼ਿਸ਼ ਕਰ ਸਕਦੇ ਹੋ? ਸ਼ਾਇਦ ਤੁਸੀਂ ਪ੍ਰਚਾਰ ਕਰਨ ਵਿਚ ਜ਼ਿਆਦਾ ਸਮਾਂ ਲਾ ਸਕਦੇ ਹੋ ਜਾਂ ਆਪਣੇ ਰਹਿਣ-ਸਹਿਣ ਦੇ ਢੰਗ ਵਿਚ ਤਬਦੀਲੀ ਕਰ ਸਕਦੇ ਹੋ। ਇਹ ਵੀ ਯਾਦ ਰੱਖੋ ਕਿ ਤੁਹਾਡੀਆਂ ਕੋਸ਼ਿਸ਼ਾਂ ’ਤੇ ਯਹੋਵਾਹ ਨੇ ਹੁਣ ਤਕ ਕਿੰਨੀਆਂ ਬਰਕਤਾਂ ਪਾਈਆਂ ਹਨ। ਸ਼ਾਇਦ ਉਸ ਨੇ ਨਵੀਂ ਸਟੱਡੀ ਸ਼ੁਰੂ ਕਰਨ ਵਿਚ ਤੁਹਾਡੀ ਮਦਦ ਕੀਤੀ ਹੈ ਜਾਂ ਤੁਹਾਨੂੰ “ਪਰਮੇਸ਼ੁਰ ਦੀ ਸ਼ਾਂਤੀ” ਮਿਲੀ ਹੈ “ਜਿਹੜੀ ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ।” (ਫ਼ਿਲਿੱਪੀਆਂ 4:7 ਪੜ੍ਹੋ।) ਜਦੋਂ ਤੁਸੀਂ ਉਨ੍ਹਾਂ ਬਰਕਤਾਂ ’ਤੇ ਧਿਆਨ ਲਾਉਂਦੇ ਹੋ ਜੋ ਤੁਹਾਨੂੰ ਉਸ ਦੇ ਹੁਕਮਾਂ ਨੂੰ ਮੰਨਣ ਕਰਕੇ ਮਿਲੀਆਂ ਹਨ, ਤਾਂ ਪਰਮੇਸ਼ੁਰ ਦੇ ਧੀਰਜ ਲਈ ਤੁਹਾਡੀ ਕਦਰ ਹੋਰ ਵਧੇਗੀ।—ਜ਼ਬੂ. 34:8.
ਮਿਸਾਲ ਲਈ, ਸੋਚੋ ਕਿ ਤੁਹਾਨੂੰ ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਕਿਉਂ ਦੇਣੀ ਚਾਹੀਦੀ ਹੈ। ਕੀ ਤੁਸੀਂ13. ਮਿਸਾਲ ਦੇ ਕੇ ਸਮਝਾਓ ਕਿ ਨਿਹਚਾ ਹੋਣ ਕਰਕੇ ਸਾਡੇ ਲਈ ਧੀਰਜ ਰੱਖਣਾ ਸੌਖਾ ਹੁੰਦਾ ਹੈ।
13 ਇਸ ਦੀ ਤੁਲਨਾ ਅਸੀਂ ਬੀ ਬੀਜਣ ਤੇ ਵਾਢੀ ਕਰਨ ਦੇ ਨਾਲ ਕਰ ਸਕਦੇ ਹਾਂ। ਜਦੋਂ ਇਕ ਕਿਸਾਨ ਹਰ ਵਾਰ ਚੰਗੀ ਫ਼ਸਲ ਵੱਢਦਾ ਹੈ, ਤਾਂ ਉਹ ਹੋਰ ਵੀ ਭਰੋਸੇ ਨਾਲ ਅਗਲੀ ਵਾਰੀ ਬੀ ਬੀਜਦਾ ਹੈ। ਭਾਵੇਂ ਕਿ ਉਸ ਨੂੰ ਵਾਢੀ ਦੇ ਸਮੇਂ ਤਕ ਇੰਤਜ਼ਾਰ ਕਰਨਾ ਪਵੇਗਾ, ਪਰ ਉਹ ਬੀ ਬੀਜਣ ਤੋਂ ਪਿੱਛੇ ਨਹੀਂ ਹਟੇਗਾ, ਸ਼ਾਇਦ ਉਹ ਹੋਰ ਜ਼ਿਆਦਾ ਜ਼ਮੀਨ ’ਤੇ ਬੀ ਬੀਜੇ। ਉਸ ਨੂੰ ਯਕੀਨ ਹੈ ਕਿ ਉਹ ਚੰਗੀ ਫ਼ਸਲ ਵੱਢੇਗਾ। ਇਸੇ ਤਰ੍ਹਾਂ ਜਦੋਂ ਅਸੀਂ ਯਹੋਵਾਹ ਦੀਆਂ ਸਲਾਹਾਂ ਬਾਰੇ ਸਿੱਖਦੇ ਹਾਂ, ਉਨ੍ਹਾਂ ’ਤੇ ਚੱਲਦੇ ਹਾਂ ਤੇ ਇਸ ਦੇ ਚੰਗੇ ਨਤੀਜੇ ਦੇਖਦੇ ਹਾਂ, ਤਾਂ ਯਹੋਵਾਹ ’ਤੇ ਸਾਡੀ ਨਿਹਚਾ ਵਧਦੀ ਹੈ। ਨਿਹਚਾ ਵਧਣ ਨਾਲ ਸਾਡੇ ਲਈ ਉਨ੍ਹਾਂ ਬਰਕਤਾਂ ਦਾ ਇੰਤਜ਼ਾਰ ਕਰਨਾ ਸੌਖਾ ਹੋ ਜਾਂਦਾ ਹੈ ਜੋ ਸਾਨੂੰ ਪਤਾ ਹੈ ਕਿ ਸਾਨੂੰ ਜ਼ਰੂਰ ਮਿਲਣਗੀਆਂ।—ਯਾਕੂਬ 5:7, 8 ਪੜ੍ਹੋ।
14, 15. ਇਨਸਾਨਾਂ ਦੇ ਦੁੱਖਾਂ ਬਾਰੇ ਸਾਨੂੰ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ?
14 ਧੀਰਜ ਰੱਖਣ ਦਾ ਇਕ ਹੋਰ ਤਰੀਕਾ ਹੈ ਕਿ ਅਸੀਂ ਸੰਸਾਰ ਅਤੇ ਆਪਣੇ ਨਿੱਜੀ ਹਾਲਾਤਾਂ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖੀਏ। ਮਿਸਾਲ ਲਈ, ਜ਼ਰਾ ਸੋਚੋ ਕਿ ਯਹੋਵਾਹ ਇਨਸਾਨਾਂ ਦੇ ਦੁੱਖਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ। ਇਨਸਾਨਾਂ ਨੂੰ ਦੁੱਖ ਝੱਲਦਿਆਂ ਦੇਖ ਕੇ ਉਸ ਨੂੰ ਬਹੁਤ ਦੁੱਖ ਹੁੰਦਾ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਆਪ ਦੁੱਖ ਵਿਚ ਡੁੱਬਿਆ ਹੋਇਆ ਹੈ ਜਿਸ 1 ਯੂਹੰ. 3:8) ਦਰਅਸਲ ਇਹ ਦੁੱਖ ਥੋੜ੍ਹੇ ਚਿਰ ਲਈ ਹਨ ਤੇ ਪਰਮੇਸ਼ੁਰ ਇਨ੍ਹਾਂ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ। ਇਸੇ ਤਰ੍ਹਾਂ ਸਾਨੂੰ ਵੀ ਸ਼ੈਤਾਨ ਦੇ ਦੁਸ਼ਟ ਰਾਜ ਕਰਕੇ ਦੁੱਖ ਵਿਚ ਨਹੀਂ ਡੁੱਬਣਾ ਚਾਹੀਦਾ ਜਾਂ ਆਪਣਾ ਧੀਰਜ ਨਹੀਂ ਗੁਆਉਣਾ ਚਾਹੀਦਾ ਕਿ ਅੰਤ ਕਦੋਂ ਆਵੇਗਾ। ਇਸ ਦੀ ਬਜਾਇ, ਸਾਨੂੰ ਪਰਮੇਸ਼ੁਰ ਦੇ ਵਾਅਦਿਆਂ ’ਤੇ ਭਰੋਸਾ ਰੱਖਣਾ ਚਾਹੀਦਾ ਹੈ। ਯਹੋਵਾਹ ਨੇ ਇਸ ਦੁਸ਼ਟ ਦੁਨੀਆਂ ਦੇ ਨਾਸ਼ ਦਾ ਸਮਾਂ ਤੈਅ ਕੀਤਾ ਹੋਇਆ ਹੈ ਤੇ ਉਹ ਸਮੇਂ ਸਿਰ ਆਪਣਾ ਕੰਮ ਕਰੇਗਾ।—ਯਸਾ. 46:13; ਨਹੂ. 1:9.
ਕਰਕੇ ਉਹ ਦੁੱਖ ਦੂਰ ਕਰਨ ਲਈ ਕੁਝ ਨਹੀਂ ਕਰ ਸਕਦਾ। ਉਸ ਨੇ ਆਪਣੇ ਇਕਲੌਤੇ ਬੇਟੇ ਨੂੰ ਭੇਜਿਆ ਕਿ ਉਹ ‘ਸ਼ੈਤਾਨ ਦੇ ਕੰਮਾਂ ਨੂੰ ਨਾਸ਼ ਕਰੇ’ ਤੇ ਸ਼ੈਤਾਨ ਨੇ ਮਨੁੱਖਜਾਤੀ ਦਾ ਜੋ ਨੁਕਸਾਨ ਕੀਤਾ ਹੈ ਉਸ ਨੂੰ ਠੀਕ ਕਰੇ। (15 ਇਸ ਦੁਨੀਆਂ ਦੇ ਅੰਤ ਦੇ ਦਿਨਾਂ ਦੌਰਾਨ ਸਾਨੂੰ ਸ਼ਾਇਦ ਨਿਹਚਾ ਰੱਖਣ ਕਰਕੇ ਕਈ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪਵੇ। ਜੇ ਅਸੀਂ ਹਿੰਸਾ ਦਾ ਸ਼ਿਕਾਰ ਹੁੰਦੇ ਹਾਂ ਜਾਂ ਸਾਡੇ ਘਰ ਦੇ ਮੈਂਬਰ ਜਾਂ ਮਿੱਤਰ-ਪਿਆਰੇ ਦੁੱਖ ਝੱਲਦੇ ਹਨ, ਤਾਂ ਸਾਨੂੰ ਗੁੱਸਾ ਕਰਨ ਦੀ ਬਜਾਇ ਯਹੋਵਾਹ ’ਤੇ ਪੂਰਾ ਭਰੋਸਾ ਰੱਖਣ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ। ਅਸੀਂ ਨਾਮੁਕੰਮਲ ਹਾਂ, ਇਸ ਲਈ ਸਾਡੇ ਲਈ ਇਸ ਤਰ੍ਹਾਂ ਕਰਨਾ ਸੌਖਾ ਨਹੀਂ ਹੈ। ਪਰ ਯਾਦ ਰੱਖੋ ਕਿ ਯਿਸੂ ਨੇ ਮੱਤੀ 26:39 (ਪੜ੍ਹੋ।) ਵਿਚ ਕੀ ਕਿਹਾ ਸੀ।
16. ਅੰਤ ਆਉਣ ਦਾ ਇੰਤਜ਼ਾਰ ਕਰਦਿਆਂ ਸਾਨੂੰ ਕੀ ਨਹੀਂ ਕਰਨਾ ਚਾਹੀਦਾ ਹੈ?
16 ਜਿਹੜਾ ਇਨਸਾਨ ਸ਼ੱਕ ਕਰਦਾ ਹੈ ਕਿ ਅੰਤ ਅਜੇ ਨਹੀਂ ਆਉਣਾ, ਉਸ ਦਾ ਰਵੱਈਆ ਸ਼ਾਇਦ ਗ਼ਲਤ ਹੋ ਜਾਵੇ। ਉਹ ਸ਼ਾਇਦ ਸੋਚੇ, ‘ਪਤਾ ਨਹੀਂ ਯਹੋਵਾਹ ਆਪਣੇ ਵਾਅਦੇ ਪੂਰੇ ਕਰੇਗਾ ਜਾਂ ਨਹੀਂ।’ ਯਹੋਵਾਹ ਦੇ ਵਾਅਦਿਆਂ ’ਤੇ ਭਰੋਸਾ ਨਾ ਹੋਣ ਕਰਕੇ ਸ਼ਾਇਦ ਉਸ ਲਈ ਧੀਰਜ ਰੱਖਣਾ ਔਖਾ ਹੋ ਜਾਵੇ ਅਤੇ ਉਹ ਆਪਣੇ ਭਵਿੱਖ ਬਾਰੇ ਯੋਜਨਾ ਬਣਾਉਣ ਲੱਗ ਪਵੇ। ਉਹ ਸ਼ਾਇਦ ਦੁਨੀਆਂ ਵਿਚ ਨਾਂ ਕਮਾਉਣ ਦੀ ਕੋਸ਼ਿਸ਼ ਕਰਨ ਲੱਗ ਪਵੇ, ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇਣ ਦੀ ਬਜਾਇ ਧਨ-ਦੌਲਤ ਕਮਾਉਣ ਲੱਗ ਪਵੇ ਜਾਂ ਇਸ ਦੁਨੀਆਂ ਵਿਚ ਆਪਣੀ ਜ਼ਿੰਦਗੀ ਬਣਾਉਣ ਲਈ ਜ਼ਿਆਦਾ ਪੜ੍ਹਾਈ ਕਰਨ ਦਾ ਫ਼ੈਸਲਾ ਕਰੇ। ਕੀ ਇਸ ਤੋਂ ਸਾਫ਼ ਪਤਾ ਨਹੀਂ ਲੱਗਦਾ ਕਿ ਉਸ ਵਿਚ ਨਿਹਚਾ ਦੀ ਘਾਟ ਹੈ? ਯਾਦ ਕਰੋ ਕਿ ਪੌਲੁਸ ਨੇ ਸਾਨੂੰ ਉਨ੍ਹਾਂ ਵਫ਼ਾਦਾਰ ਸੇਵਕਾਂ ਦੀ ਰੀਸ ਕਰਨ ਲਈ ਕਿਹਾ ਹੈ ਜਿਨ੍ਹਾਂ ਨੂੰ “ਨਿਹਚਾ ਤੇ ਧੀਰਜ” ਰੱਖਣ ਕਰਕੇ ਵਾਅਦਾ ਕੀਤੀਆਂ ਬਰਕਤਾਂ ਮਿਲੀਆਂ। (ਇਬ. 6:12) ਯਹੋਵਾਹ ਇਸ ਦੁਸ਼ਟ ਸੰਸਾਰ ਨੂੰ ਆਪਣੇ ਮਿੱਥੇ ਸਮੇਂ ਤੋਂ ਇਕ ਪਲ ਵੀ ਜ਼ਿਆਦਾ ਰਹਿਣ ਨਹੀਂ ਦੇਵੇਗਾ। (ਹਬ. 2:3) ਇਸ ਸਮੇਂ ਦੌਰਾਨ ਸਾਨੂੰ ਅੱਧੇ ਮਨ ਨਾਲ ਯਹੋਵਾਹ ਦੀ ਸੇਵਾ ਨਹੀਂ ਕਰਨੀ ਚਾਹੀਦੀ। ਇਸ ਦੀ ਬਜਾਇ, ਸਾਨੂੰ ਸਚੇਤ ਰਹਿਣਾ ਚਾਹੀਦਾ ਹੈ ਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਮਿਹਨਤ ਕਰਨੀ ਚਾਹੀਦੀ ਹੈ। ਹੋਰ ਕਿਸੇ ਕੰਮ ਤੋਂ ਇੰਨੀ ਖ਼ੁਸ਼ੀ ਨਹੀਂ ਮਿਲਦੀ ਜਿੰਨੀ ਪ੍ਰਚਾਰ ਕਰਨ ਤੋਂ ਮਿਲਦੀ ਹੈ।—ਲੂਕਾ 21:36.
ਧੀਰਜ ਰੱਖਣ ਨਾਲ ਕਿਹੜੀਆਂ ਬਰਕਤਾਂ ਮਿਲਣਗੀਆਂ?
17, 18. (ੳ) ਧੀਰਜ ਨਾਲ ਉਡੀਕ ਕਰਦੇ ਹੋਏ ਸਾਡੇ ਕੋਲ ਕਿਹੜਾ ਮੌਕਾ ਹੈ? (ਅ) ਹੁਣ ਧੀਰਜ ਰੱਖਣ ਕਰਕੇ ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?
17 ਚਾਹੇ ਅਸੀਂ ਕੁਝ ਮਹੀਨਿਆਂ ਤੋਂ ਯਹੋਵਾਹ ਦੀ ਸੇਵਾ ਕਰਦੇ ਹਾਂ ਜਾਂ ਕਈ ਸਾਲਾਂ ਤੋਂ, ਅਸੀਂ ਹਮੇਸ਼ਾ-ਹਮੇਸ਼ਾ ਲਈ ਉਸ ਦੀ ਸੇਵਾ ਕਰਨੀ ਚਾਹੁੰਦੇ ਹਾਂ। ਸਾਨੂੰ ਭਾਵੇਂ ਜਿੰਨੀ ਮਰਜ਼ੀ ਉਡੀਕ ਕਰਨੀ ਪਵੇ, ਪਰ ਧੀਰਜ ਦੁਨੀਆਂ ਦੇ ਅੰਤ ਤਕ ਮੁਸ਼ਕਲਾਂ ਸਹਿਣ ਵਿਚ ਸਾਡੀ ਮਦਦ ਕਰੇਗਾ। ਯਹੋਵਾਹ ਅੱਜ ਸਾਨੂੰ ਇਹ ਦਿਖਾਉਣ ਦਾ ਮੌਕਾ ਦੇ ਰਿਹਾ ਹੈ ਕਿ ਅਸੀਂ ਉਸ ਦੇ ਫ਼ੈਸਲਿਆਂ ’ਤੇ ਪੂਰਾ ਭਰੋਸਾ ਰੱਖਦੇ ਹਾਂ ਤੇ ਉਸ ਦੇ ਨਾਂ ਦੀ ਖ਼ਾਤਰ ਦੁੱਖ ਝੱਲਣ ਲਈ ਤਿਆਰ ਹਾਂ। (1 ਪਤ. 4:13, 14) ਪਰਮੇਸ਼ੁਰ ਸਾਨੂੰ ਸਿਖਲਾਈ ਵੀ ਦੇ ਰਿਹਾ ਹੈ ਜਿਸ ਦੀ ਮਦਦ ਨਾਲ ਅਸੀਂ ਮੁਕਤੀ ਪਾਉਣ ਲਈ ਧੀਰਜ ਰੱਖ ਸਕਦੇ ਹਾਂ।—1 ਪਤ. 5:10.
18 ਯਿਸੂ ਨੂੰ ਸਵਰਗ ਤੇ ਧਰਤੀ ਦਾ ਪੂਰਾ ਅਧਿਕਾਰ ਮਿਲਿਆ ਹੈ ਤੇ ਕੋਈ ਵੀ ਉਸ ਨੂੰ ਸਾਡੀ ਰੱਖਿਆ ਕਰਨ ਤੋਂ ਰੋਕ ਨਹੀਂ ਸਕਦਾ। (ਯੂਹੰ. 10:28, 29) ਸਾਨੂੰ ਭਵਿੱਖ ਜਾਂ ਮੌਤ ਤੋਂ ਡਰਨ ਦੀ ਲੋੜ ਨਹੀਂ ਹੈ। ਜਿਹੜੇ ਇਨਸਾਨ ਅੰਤ ਤਕ ਵਫ਼ਾਦਾਰ ਰਹਿਣਗੇ ਉਹ ਬਚਾਏ ਜਾਣਗੇ। ਸੋ ਸਾਨੂੰ ਖ਼ਬਰਦਾਰ ਰਹਿਣਾ ਚਾਹੀਦਾ ਹੈ ਕਿ ਅਸੀਂ ਸੰਸਾਰ ਦੀ ਕਿਸੇ ਚੀਜ਼ ਵੱਲ ਖਿੱਚੇ ਨਾ ਜਾਈਏ ਅਤੇ ਯਹੋਵਾਹ ਦੀ ਸੇਵਾ ਕਰਨੀ ਨਾ ਛੱਡ ਦੇਈਏ। ਇਸ ਦੀ ਬਜਾਇ, ਜਦੋਂ ਤਕ ਯਹੋਵਾਹ ਧੀਰਜ ਰੱਖ ਰਿਹਾ ਹੈ, ਉਦੋਂ ਤਕ ਸਾਨੂੰ ਆਪਣੀ ਨਿਹਚਾ ਨੂੰ ਮਜ਼ਬੂਤ ਰੱਖਣ ਅਤੇ ਆਪਣੇ ਸਮੇਂ ਨੂੰ ਸਹੀ ਤਰ੍ਹਾਂ ਵਰਤਣ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ।—ਮੱਤੀ 24:13; 2 ਪਤਰਸ 3:17, 18 ਪੜ੍ਹੋ।
[ਸਫ਼ਾ 21 ਉੱਤੇ ਤਸਵੀਰਾਂ]
ਪਰਮੇਸ਼ੁਰ ਵਾਂਗ ਧੀਰਜ ਰੱਖਣ ਕਰਕੇ ਅਸੀਂ ਪਰਮੇਸ਼ੁਰ ਦੇ ਕੰਮਾਂ ਨੂੰ ਪਹਿਲ ਦੇ ਸਕਦੇ ਹਾਂ ਤੇ ਬਰਕਤਾਂ ਪਾ ਸਕਦੇ ਹਾਂ!