ਪਹਿਰਾਬੁਰਜ—ਸਟੱਡੀ ਐਡੀਸ਼ਨ ਮਾਰਚ 2013
ਇਹ ਅੰਕ ਦੱਸਦਾ ਹੈ ਕਿ ਸਾਰੇ ਮਸੀਹੀ ਹਮੇਸ਼ਾ ਦੀ ਜ਼ਿੰਦਗੀ ਦੀ ਦੌੜ ਕਿਵੇਂ ਪੂਰੀ ਕਰ ਸਕਦੇ ਹਨ। ਨਾਲੇ ਇਹ ਵੀ ਸਮਝਾਉਂਦਾ ਹੈ ਕਿ ਅਸੀਂ ਆਪਣੇ ਦਿਲ ਦੀ ਜਾਂਚ ਕਿਵੇਂ ਕਰ ਸਕਦੇ ਹਾਂ ਅਤੇ ਯਹੋਵਾਹ ਨੂੰ ਹੋਰ ਚੰਗੀ ਤਰ੍ਹਾਂ ਕਿਵੇਂ ਜਾਣ ਸਕਦੇ ਹਾਂ।
ਯਹੋਵਾਹ ਦੇ ਸੇਵਕਾਂ ਨੂੰ “ਕੋਈ ਠੋਕਰ ਨਹੀਂ ਲੱਗਦੀ”
ਇਸ ਦਾ ਕੀ ਮਤਲਬ ਹੈ ਕਿ ਯਹੋਵਾਹ ਦੇ ਸੇਵਕਾਂ ਨੂੰ ਕੋਈ ਠੋਕਰ ਨਹੀਂ ਲੱਗਦੀ? ਦੇਖੋ ਕਿ ਜ਼ਿੰਦਗੀ ਦੀ ਦੌੜ ਪੂਰੀ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ।
ਕੀ ਤੁਹਾਡੇ ਦਿਲ ਵਿਚ ਯਹੋਵਾਹ ਨੂੰ ਜਾਣਨ ਦੀ ਇੱਛਾ ਹੈ?
ਯਿਰਮਿਯਾਹ ਨਬੀ ਨੇ ਸਮਝਾਇਆ ਕਿ ਅਸੀਂ ਆਪਣੇ ਦਿਲ ਦੀ ਜਾਂਚ ਕਿਵੇਂ ਕਰ ਸਕਦੇ ਹਾਂ ਅਤੇ ਆਪਣੇ ਵਿਚ ਤਬਦੀਲੀਆਂ ਕਿਵੇਂ ਕਰ ਸਕਦੇ ਹਾਂ।
‘ਅਸੀਂ ਪਰਮੇਸ਼ੁਰ ਨੂੰ ਜਾਣ ਗਏ ਹਾਂ’—ਹੁਣ ਅੱਗੇ ਕੀ?
ਸਿੱਖੋ ਕਿ ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਯਹੋਵਾਹ ’ਤੇ ਆਪਣੀ ਨਿਹਚਾ ਦੀ ਜਾਂਚ ਕਰਦੇ ਰਹੀਏ।
ਦਿਲਾਸਾ ਪਾਓ ਤੇ ਦਿਲਾਸਾ ਦਿਓ
ਅਸੀਂ ਸਾਰੇ ਬੀਮਾਰ ਹੁੰਦੇ ਹਾਂ ਤੇ ਕਈ ਗੰਭੀਰ ਬੀਮਾਰੀਆਂ ਕਰਕੇ ਦੁਖੀ ਹੁੰਦੇ ਹਾਂ। ਇਨ੍ਹਾਂ ਹਾਲਾਤਾਂ ਵਿਚ ਸਾਨੂੰ ਦਿਲਾਸਾ ਕਿੱਥੋਂ ਮਿਲ ਸਕਦਾ ਹੈ?
ਯਹੋਵਾਹ ਸਾਡੇ ਆਸਰੇ ਦੀ ਥਾਂ ਹੈ
ਹਾਲਾਂਕਿ ਅਸੀਂ ਬੁਰੀ ਦੁਨੀਆਂ ਵਿਚ ਰਹਿੰਦੇ ਹਾਂ, ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਆਪਣੇ ਲੋਕਾਂ ਦੀ ਰਾਖੀ ਕਰੇਗਾ?
ਯਹੋਵਾਹ ਦੇ ਮਹਾਨ ਨਾਂ ਦੀ ਵਡਿਆਈ ਕਰੋ
ਯਹੋਵਾਹ ਦਾ ਨਾਂ ਲੈਣਾ ਤੁਹਾਡੇ ਲਈ ਮਾਣ ਦੀ ਕਿਉਂ ਹੈ? ਪਰਮੇਸ਼ੁਰ ਦਾ ਨਾਂ ਜਾਣਨ ਅਤੇ ਉਸ ਦਾ ਨਾਂ ਲੈ ਕੇ ਚੱਲਣ ਦਾ ਕੀ ਮਤਲਬ ਹੈ?
ਕੀ ਜੋਸੀਫ਼ਸ ਨੇ ਇਹ ਸੱਚ-ਮੁੱਚ ਲਿਖਿਆ ਸੀ?
ਕੀ ਯਹੂਦੀ ਇਤਿਹਾਸਕਾਰ ਫਲੇਵੀਅਸ ਜੋਸੀਫ਼ਸ ਨੇ ਇਹ ਸੱਚ-ਮੁੱਚ ਲਿਖਿਆ ਸੀ?
ਕਦੇ ਉਮੀਦ ਨਾ ਛੱਡੋ!
ਇਹ ਉਮੀਦ ਰੱਖੋ ਕਿ ਸਮੇਂ ਦੇ ਬੀਤਣ ਨਾਲ ਕੋਈ ਸੱਚਾਈ ਸਵੀਕਾਰ ਕਰ ਲਵੇਗਾ। ਉਨ੍ਹਾਂ ਬਾਰੇ ਪੜ੍ਹੋ ਜਿਨ੍ਹਾਂ ਨੇ ਇੱਦਾਂ ਕੀਤਾ ਤੇ ਕਿਉਂ।