ਪਹਿਰਾਬੁਰਜ—ਸਟੱਡੀ ਐਡੀਸ਼ਨ ਮਈ 2013

ਇਹ ਅੰਕ ਦੱਸਦਾ ਹੈ ਕਿ ਅਸੀਂ ਵਧੀਆ ਤਰ੍ਹਾਂ ਨਾਲ ਪ੍ਰਚਾਰ ਕਿਵੇਂ ਕਰ ਸਕਦੇ ਹਾਂ ਅਤੇ ਪਰਿਵਾਰ ਨੂੰ ਸੁਖੀ ਬਣਾਉਣ ਤੇ ਖੁੱਲ੍ਹ ਕੇ ਗੱਲਬਾਤ ਕਰਨ ਲਈ ਸਾਨੂੰ ਕਿਹੜੇ ਗੁਣਾਂ ਦੀ ਲੋੜ ਹੈ।

ਪੂਰੀ ਵਾਹ ਲਾ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੋ

ਅੱਜ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਨ ਦੀ ਲੋੜ ਕਿਉਂ ਹੈ? ਅਸੀਂ ਪੂਰੀ ਵਾਹ ਲਾ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਿਵੇਂ ਕਰ ਸਕਦੇ ਹਾਂ?

ਕੀ ਤੁਸੀਂ “ਚੰਗੇ ਕੰਮ ਜੋਸ਼ ਨਾਲ” ਕਰਦੇ ਹੋ?

ਇਹ ਲੇਖ ਦੱਸਦਾ ਹੈ ਕਿ ਜੋਸ਼ ਨਾਲ ਪ੍ਰਚਾਰ ਕਰ ਕੇ ਅਤੇ ਚੰਗੇ ਚਾਲ-ਚਲਣ ਰਾਹੀਂ ਅਸੀਂ ਲੋਕਾਂ ਨੂੰ ਪਰਮੇਸ਼ੁਰ ਵੱਲ ਖਿੱਚਦੇ ਹਾਂ।

ਪਾਠਕਾਂ ਵੱਲੋਂ ਸਵਾਲ

ਪੁਰਾਣੇ ਜ਼ਮਾਨੇ ਵਿਚ ਬਹੁਤ ਸਾਰੀਆਂ ਕੌਮਾਂ ਕੁਝ ਅਪਰਾਧੀਆਂ ਨੂੰ ਸੂਲ਼ੀ ਜਾਂ ਖੰਭੇ ’ਤੇ ਟੰਗ ਕੇ ਜਾਨੋਂ ਮਾਰਦੀਆਂ ਸਨ। ਇਜ਼ਰਾਈਲੀ ਕੌਮ ਬਾਰੇ ਕੀ?

ਪਤੀ-ਪਤਨੀਓ, ਗੱਲਬਾਤ ਰਾਹੀਂ ਆਪਣਾ ਰਿਸ਼ਤਾ ਮਜ਼ਬੂਤ ਕਰੋ

ਇਕ ਸੁਖੀ ਵਿਆਹ ਵਿਚ ਦਿਲ ਖੋਲ੍ਹ ਕੇ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ। ਇਹ ਲੇਖ ਉਨ੍ਹਾਂ ਗੁਣਾਂ ਬਾਰੇ ਦੱਸਦਾ ਹੈ ਜੋ ਚੰਗੀ ਤਰ੍ਹਾਂ ਗੱਲਬਾਤ ਕਰਨ ਵਿਚ ਪਤੀ-ਪਤਨੀ ਦੀ ਮਦਦ ਕਰਦੇ ਹਨ।

ਮਾਪਿਓ ਤੇ ਬੱਚਿਓ, ਪਿਆਰ ਨਾਲ ਗੱਲਬਾਤ ਕਰੋ

ਗੱਲਬਾਤ ਕਰਨ ਵਿਚ ਕਿਹੜੀਆਂ ਮੁਸ਼ਕਲਾਂ ਜਾਂ ਰੁਕਾਵਟਾਂ ਆ ਸਕਦੀਆਂ ਹਨ? ਅਸੀਂ ਗੱਲਬਾਤ ਕਰਨੀ ਕਿਵੇਂ ਸਿੱਖ ਸਕਦੇ ਹਾਂ?

ਜੀਵਨੀ

ਮੁਸ਼ਕਲਾਂ ਦੇ ਬਾਵਜੂਦ ਸਾਡੀ ਜ਼ਿੰਦਗੀ ਬੇਕਾਰ ਨਹੀਂ ਹੈ

ਪਟਰਿਸ਼ਾ ਦੇ ਦੋਨਾਂ ਬੱਚਿਆਂ ਨੂੰ ਇਕ ਗੰਭੀਰ ਬੀਮਾਰੀ ਹੈ। ਜਾਣੋ ਕਿ ਮੁਸ਼ਕਲਾਂ ਦੇ ਬਾਵਜੂਦ ਉਨ੍ਹਾਂ ਦੀ ਜ਼ਿੰਦਗੀ ਬੇਕਾਰ ਕਿਉਂ ਨਹੀਂ ਹੈ।

ਸਹੀ ਫ਼ੈਸਲੇ ਕਰ ਕੇ ਆਪਣੀ ਵਿਰਾਸਤ ਸੰਭਾਲੋ

ਯਹੋਵਾਹ ਨੇ ਮਸੀਹੀਆਂ ਨੂੰ ਕਿਹੜੀ ਵਿਰਾਸਤ ਦੇਣ ਦਾ ਵਾਅਦਾ ਕੀਤਾ ਹੈ ਅਤੇ ਅਸੀਂ ਏਸਾਓ ਤੋਂ ਕੀ ਸਬਕ ਸਿੱਖਦੇ ਹਾਂ?

ਇਤਿਹਾਸ ਦੇ ਪੰਨਿਆਂ ਤੋਂ

ਉਹ “ਅਜ਼ਮਾਇਸ਼ ਦੀ ਘੜੀ” ਵਿਚ ਵਫ਼ਾਦਾਰ ਰਹੇ

ਪੜ੍ਹੋ ਕਿ 1914 ਵਿਚ ਜਦ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਇਆ, ਤਾਂ ਪੂਰੀ ਦੁਨੀਆਂ ਨੂੰ ਕਿਵੇਂ ਪਤਾ ਲੱਗਾ ਕਿ ਬਾਈਬਲ ਸਟੂਡੈਂਟਸ ਲੜਾਈ ਵਿਚ ਹਿੱਸਾ ਨਹੀਂ ਲੈਂਦੇ।