Skip to content

Skip to table of contents

ਪ੍ਰਬੰਧਕ ਸਭਾ ਦਾ ਇਕ ਨਵਾਂ ਮੈਂਬਰ

ਪ੍ਰਬੰਧਕ ਸਭਾ ਦਾ ਇਕ ਨਵਾਂ ਮੈਂਬਰ

ਬੁੱਧਵਾਰ 5 ਸਤੰਬਰ 2012 ਨੂੰ ਅਮਰੀਕਾ ਅਤੇ ਕੈਨੇਡਾ ਦੇ ਬੈਥਲ ਪਰਿਵਾਰਾਂ ਨੂੰ ਦੱਸਿਆ ਗਿਆ ਕਿ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਵਿਚ ਇਕ ਨਵੇਂ ਮੈਂਬਰ ਨੂੰ ਸ਼ਾਮਲ ਕੀਤਾ ਗਿਆ ਹੈ। ਮਾਰਕ ਸੈਂਡਰਸਨ ਨੇ 1 ਸਤੰਬਰ 2012 ਤੋਂ ਪ੍ਰਬੰਧਕ ਸਭਾ ਵਿਚ ਆਪਣਾ ਕੰਮ ਕਰਨਾ ਸ਼ੁਰੂ ਕੀਤਾ।

ਯਹੋਵਾਹ ਦੇ ਗਵਾਹਾਂ ਵਜੋਂ ਭਰਾ ਸੈਂਡਰਸਨ ਦੇ ਮਾਪਿਆਂ ਨੇ ਉਸ ਦੀ ਪਰਵਰਿਸ਼ ਅਮਰੀਕਾ ਦੇ ਸੈਨ ਡਿਏਗੋ, ਕੈਲੇਫ਼ੋਰਨੀਆ ਰਾਜ ਵਿਚ ਕੀਤੀ। ਭਰਾ ਦਾ ਬਪਤਿਸਮਾ 9 ਫਰਵਰੀ 1975 ਵਿਚ ਹੋਇਆ। ਉਨ੍ਹਾਂ ਨੇ ਕੈਨੇਡਾ ਦੇ ਸਸਕੈਚਵਾਨ ਸੂਬੇ ਵਿਚ 1 ਸਤੰਬਰ 1983 ਵਿਚ ਪਾਇਨੀਅਰਿੰਗ ਕਰਨੀ ਸ਼ੁਰੂ ਕੀਤੀ। ਅਮਰੀਕਾ ਵਿਚ ਦਸੰਬਰ 1990 ਨੂੰ ਉਨ੍ਹਾਂ ਨੇ ਮਿਨਿਸਟੀਰੀਅਲ ਟ੍ਰੇਨਿੰਗ ਸਕੂਲ (ਹੁਣ ਭਰਾਵਾਂ ਲਈ ਬਾਈਬਲ ਸਕੂਲ) ਦੀ ਸੱਤਵੀਂ ਕਲਾਸ ਤੋਂ ਗ੍ਰੈਜੂਏਸ਼ਨ ਕੀਤੀ। ਅਪ੍ਰੈਲ 1991 ਵਿਚ ਉਨ੍ਹਾਂ ਨੂੰ ਕੈਨੇਡਾ ਦੇ ਨਿਊਫਾਊਂਡਲੈਂਡ ਟਾਪੂ ’ਤੇ ਸਪੈਸ਼ਲ ਪਾਇਨੀਅਰ ਵਜੋਂ ਭੇਜਿਆ ਗਿਆ। ਸਮੇਂ-ਸਮੇਂ ਤੇ ਸਰਕਟ ਨਿਗਾਹਬਾਨ ਵਜੋਂ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਫਰਵਰੀ 1997 ਵਿਚ ਕੈਨੇਡਾ ਬੈਥਲ ਵਿਚ ਬੁਲਾਇਆ ਗਿਆ। ਨਵੰਬਰ 2000 ਵਿਚ ਉਨ੍ਹਾਂ ਨੂੰ ਅਮਰੀਕਾ ਦੇ ਬੈਥਲ ਵਿਚ ਸੱਦਿਆ ਗਿਆ ਜਿੱਥੇ ਉਨ੍ਹਾਂ ਨੇ ਹਸਪਤਾਲ ਸੂਚਨਾ ਸੇਵਾਵਾਂ ਵਿਭਾਗ ਅਤੇ ਬਾਅਦ ਵਿਚ ਸੇਵਾ ਵਿਭਾਗ ਵਿਚ ਕੰਮ ਕੀਤਾ।

ਸਤੰਬਰ 2008 ਵਿਚ ਭਰਾ ਸੈਂਡਰਸਨ ਨੇ ਬ੍ਰਾਂਚ ਕਮੇਟੀ ਦੇ ਮੈਂਬਰਾਂ ਲਈ ਸਕੂਲ ਵਿਚ ਟ੍ਰੇਨਿੰਗ ਲਈ ਅਤੇ ਬਾਅਦ ਵਿਚ ਉਨ੍ਹਾਂ ਨੂੰ ਫ਼ਿਲਪੀਨ ਬ੍ਰਾਂਚ ਕਮੇਟੀ ਦਾ ਮੈਂਬਰ ਬਣਾਇਆ ਗਿਆ। ਸਤੰਬਰ 2010 ਵਿਚ ਉਨ੍ਹਾਂ ਨੂੰ ਅਮਰੀਕਾ ਦੇ ਬੈਥਲ ਵਿਚ ਦੁਬਾਰਾ ਬੁਲਾਇਆ ਗਿਆ ਤੇ ਉਨ੍ਹਾਂ ਨੇ ਪ੍ਰਬੰਧਕ ਸਭਾ ਦੀ ਸਰਵਿਸ ਕਮੇਟੀ ਦੇ ਇਕ ਸਹਾਇਕ ਵਜੋਂ ਕੰਮ ਕੀਤਾ।