ਯਹੋਵਾਹ ਦੀ ਸਲਾਹ ਮੰਨਣ ਨਾਲ ਦਿਲੋਂ ਖ਼ੁਸ਼ੀ ਮਿਲਦੀ ਹੈ
“ਮੈਂ ਤੇਰੀਆਂ ਸਾਖੀਆਂ ਨੂੰ ਸਦਾ ਲਈ ਮਿਰਾਸ ਵਿੱਚ ਲਿਆ ਹੈ।”—ਜ਼ਬੂ. 119:111.
1. (ੳ) ਲੋਕਾਂ ਦੇ ਸਲਾਹ ਬਾਰੇ ਕਿਹੜੇ ਵੱਖੋ-ਵੱਖਰੇ ਵਿਚਾਰ ਹੁੰਦੇ ਹਨ ਤੇ ਕਿਉਂ? (ਅ) ਘਮੰਡੀ ਇਨਸਾਨ ਸਲਾਹ ਬਾਰੇ ਕੀ ਸੋਚਦਾ ਹੈ?
ਇਹ ਸੱਚ ਹੈ ਕਿ ਸਲਾਹ ਬਾਰੇ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਹੁੰਦੇ ਹਨ। ਮਿਸਾਲ ਲਈ, ਜਦ ਸਾਨੂੰ ਕਿਸੇ ਅਧਿਕਾਰ ਰੱਖਣ ਵਾਲੇ ਕੋਲੋਂ ਸਲਾਹ ਮਿਲਦੀ ਹੈ, ਤਾਂ ਸ਼ਾਇਦ ਅਸੀਂ ਇਸ ਨੂੰ ਖਿੜੇ ਮੱਥੇ ਮੰਨ ਲਈਏ। ਪਰ ਜਦੋਂ ਸਾਡਾ ਕੋਈ ਸਾਥੀ ਜਾਂ ਘੱਟ ਅਧਿਕਾਰ ਰੱਖਣ ਵਾਲਾ ਸਾਨੂੰ ਸਲਾਹ ਦਿੰਦਾ ਹੈ, ਤਾਂ ਸ਼ਾਇਦ ਅਸੀਂ ਉਸ ਦੀ ਨਾ ਸੁਣੀਏ। ਹੋ ਸਕਦਾ ਹੈ ਕਿ ਇਕ ਜਣਾ ਸਲਾਹ ਮਿਲਣ ਤੇ ਉਦਾਸ ਜਾਂ ਸ਼ਰਮਿੰਦਾ ਹੋ ਜਾਵੇ, ਪਰ ਸ਼ਾਇਦ ਕੋਈ ਹੋਰ ਸਲਾਹ ਸੁਣ ਕੇ ਖ਼ੁਦ ਨੂੰ ਬਦਲੇ ਜਾਂ ਕਿਸੇ ਕੰਮ ਨੂੰ ਹੋਰ ਵੀ ਵਧੀਆ ਢੰਗ ਨਾਲ ਕਰਨਾ ਚਾਹੇ। ਤਾਂ ਫਿਰ ਲੋਕ ਸਲਾਹ ਨੂੰ ਵੱਖੋ-ਵੱਖਰੇ ਤਰੀਕਿਆਂ ਨਾਲ ਕਿਉਂ ਲੈਂਦੇ ਹਨ? ਇਸ ਦਾ ਇਕ ਕਾਰਨ ਹੈ ਘਮੰਡ। ਘਮੰਡੀ ਲੋਕ ਅਕਸਰ ਸੋਚਦੇ ਹਨ ਕਿ ਸਲਾਹ ਉਨ੍ਹਾਂ ’ਤੇ ਲਾਗੂ ਨਹੀਂ ਹੁੰਦੀ ਜਿਸ ਕਰਕੇ ਉਹ ਇਸ ਮੁਤਾਬਕ ਨਹੀਂ ਚੱਲਦੇ। ਪਰ ਜੇ ਉਹ ਸਲਾਹ ਨੂੰ ਮੰਨਦੇ, ਤਾਂ ਇਸ ਨਾਲ ਉਨ੍ਹਾਂ ਦਾ ਹੀ ਭਲਾ ਹੋਣਾ ਸੀ।—ਕਹਾ. 16:18.
2. ਮਸੀਹੀ ਪਰਮੇਸ਼ੁਰ ਦੇ ਬਚਨ ਦੀ ਸਲਾਹ ਨੂੰ ਕਿਉਂ ਮੰਨਦੇ ਹਨ?
2 ਦੂਜੇ ਪਾਸੇ ਮਸੀਹੀ ਚੰਗੀ ਸਲਾਹ ਦੀ ਕਦਰ ਕਰਦੇ ਹਨ, ਖ਼ਾਸ ਕਰਕੇ ਜਦ ਇਹ ਪਰਮੇਸ਼ੁਰ ਦੇ ਬਚਨ ਤੋਂ ਹੁੰਦੀ ਹੈ। ਯਹੋਵਾਹ ਦੀ ਸਲਾਹ ਸਾਨੂੰ ਸਮਝਦਾਰ ਬਣਾਉਂਦੀ ਹੈ, ਸਾਨੂੰ ਸਿਖਾਉਂਦੀ ਹੈ ਅਤੇ ਸਾਡੀ ਮਦਦ ਕਰਦੀ ਹੈ ਤਾਂਕਿ ਅਸੀਂ ਧਨ-ਦੌਲਤ, ਬਦਚਲਣੀ, ਨਸ਼ਿਆਂ ਤੇ ਹੱਦੋਂ ਵੱਧ ਸ਼ਰਾਬ ਪੀਣ ਵਰਗੇ ਫੰਦਿਆਂ ਤੋਂ ਬਚੀਏ। (ਕਹਾ. 20:1; 2 ਕੁਰਿੰ. 7:1; 1 ਥੱਸ. 4:3-5; 1 ਤਿਮੋ. 6:6-11) ਇਸ ਤੋਂ ਵਧ ਸਾਨੂੰ ਪਰਮੇਸ਼ੁਰ ਦਾ ਕਹਿਣਾ ਮੰਨ ਕੇ ‘ਦਿਲੋਂ ਖ਼ੁਸ਼ੀ’ ਹੁੰਦੀ ਹੈ।—ਯਸਾ. 65:14.
3. ਸਾਨੂੰ ਜ਼ਬੂਰਾਂ ਦੇ ਲਿਖਾਰੀ ਦੀ ਕਿਹੜੀ ਗੱਲ ਦੀ ਰੀਸ ਕਰਨੀ ਚਾਹੀਦੀ ਹੈ?
3 ਆਪਣੇ ਸਵਰਗੀ ਪਿਤਾ ਯਹੋਵਾਹ ਨਾਲ ਰਿਸ਼ਤਾ ਬਣਾਈ ਰੱਖਣ ਲਈ ਸਾਨੂੰ ਉਸ ਦੀ ਸਲਾਹ ਨੂੰ ਮੰਨਦੇ ਰਹਿਣ ਦੀ ਲੋੜ ਹੈ। ਸਾਨੂੰ ਜ਼ਬੂਰਾਂ ਦੇ ਲਿਖਾਰੀ ਦੀ ਰੀਸ ਕਰਨੀ ਚਾਹੀਦੀ ਹੈ ਜਿਸ ਨੇ ਲਿਖਿਆ: “ਮੈਂ ਤੇਰੀਆਂ ਸਾਖੀਆਂ ਨੂੰ ਸਦਾ ਲਈ ਮਿਰਾਸ ਵਿੱਚ ਲਿਆ ਹੈ, ਓਹ ਤਾਂ ਮੇਰੇ ਮਨ ਦੀ ਖੁਸ਼ੀ ਹਨ।” (ਜ਼ਬੂ. 119:111) ਕੀ ਤੁਹਾਨੂੰ ਵੀ ਜ਼ਬੂਰਾਂ ਦੇ ਲਿਖਾਰੀ ਵਾਂਗ ਯਹੋਵਾਹ ਦੇ ਹੁਕਮ ਮੰਨ ਕੇ ਖ਼ੁਸ਼ੀ ਹੁੰਦੀ ਹੈ ਜਾਂ ਉਸ ਦੇ ਹੁਕਮ ਕਦੇ-ਕਦੇ ਬੋਝ ਲੱਗਦੇ ਹਨ? ਜੇ ਤੁਹਾਨੂੰ ਸਲਾਹ ਮੰਨਣੀ ਕਦੀ-ਕਦੀ ਔਖੀ ਲੱਗਦੀ ਹੈ, ਤਾਂ ਹੌਸਲਾ ਨਾ ਹਾਰੋ। ਤੁਸੀਂ ਆਪਣਾ ਭਰੋਸਾ ਵਧਾ ਸਕਦੇ ਹੋ ਕਿ ਯਹੋਵਾਹ ਦੀ ਸਲਾਹ ਮੰਨਣੀ ਹਮੇਸ਼ਾ ਵਧੀਆ ਹੁੰਦੀ ਹੈ। ਕਿਵੇਂ? ਆਓ ਆਪਾਂ ਤਿੰਨ ਤਰੀਕਿਆਂ ’ਤੇ ਗੌਰ ਕਰੀਏ।
ਪ੍ਰਾਰਥਨਾ ਰਾਹੀਂ ਆਪਣਾ ਭਰੋਸਾ ਵਧਾਓ
4. ਦਾਊਦ ਦੀ ਜ਼ਿੰਦਗੀ ਵਿਚ ਕਿਹੜੀ ਗੱਲ ਨਹੀਂ ਬਦਲੀ?
4 ਰਾਜਾ ਦਾਊਦ ਦੀ ਜ਼ਿੰਦਗੀ ਵਿਚ ਕਈ ਉਤਾਰ-ਚੜ੍ਹਾਅ ਆਏ ਸਨ, ਪਰ ਉਸ ਦੀ ਜ਼ਿੰਦਗੀ ਵਿਚ ਇਕ ਗੱਲ ਕਦੀ ਨਹੀਂ ਬਦਲੀ। ਉਸ ਨੇ ਆਪਣੇ ਸਿਰਜਣਹਾਰ ’ਤੇ ਪੂਰਾ-ਪੂਰਾ ਭਰੋਸਾ ਰੱਖਣਾ ਨਹੀਂ ਛੱਡਿਆ। ਉਸ ਨੇ ਕਿਹਾ: “ਹੇ ਯਹੋਵਾਹ, ਮੈਂ ਆਪਣਾ ਜੀ ਤੇਰੀ ਵੱਲ ਚੁੱਕਦਾ ਹਾਂ। ਹੇ ਮੇਰੇ ਪਰਮੇਸ਼ੁਰ, ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ।” (ਜ਼ਬੂ. 25:1, 2) ਆਪਣੇ ਸਵਰਗੀ ਪਿਤਾ ’ਤੇ ਭਰੋਸਾ ਰੱਖਣ ਵਿਚ ਦਾਊਦ ਦੀ ਕਿਸ ਗੱਲ ਨੇ ਮਦਦ ਕੀਤੀ?
5, 6. ਬਾਈਬਲ ਵਿਚ ਦਾਊਦ ਦੀਆਂ ਪ੍ਰਾਰਥਨਾਵਾਂ ਤੋਂ ਯਹੋਵਾਹ ਨਾਲ ਉਸ ਦੇ ਰਿਸ਼ਤੇ ਬਾਰੇ ਕੀ ਪਤਾ ਲੱਗਦਾ ਹੈ?
5 ਕਈ ਲੋਕ ਪਰਮੇਸ਼ੁਰ ਨੂੰ ਸਿਰਫ਼ ਉਦੋਂ ਪ੍ਰਾਰਥਨਾ ਕਰਦੇ ਹਨ ਜਦੋਂ ਉਹ ਮੁਸੀਬਤਾਂ ਵਿਚ ਹੁੰਦੇ ਹਨ। ਫ਼ਰਜ਼ ਕਰੋ ਕਿ ਜੇ ਤੁਹਾਡਾ ਕੋਈ ਦੋਸਤ ਜਾਂ ਰਿਸ਼ਤੇਦਾਰ ਤੁਹਾਡੇ ਨਾਲ ਸਿਰਫ਼ ਉਦੋਂ ਗੱਲ ਕਰੇ ਜਦ ਉਸ ਨੂੰ ਪੈਸੇ ਚਾਹੀਦੇ ਹਨ ਜਾਂ ਉਹ ਤੁਹਾਡੇ ਤੋਂ ਕੋਈ ਕੰਮ ਕਰਾਉਣਾ ਚਾਹੁੰਦਾ ਹੈ, ਤਾਂ ਤੁਹਾਨੂੰ ਕਿੱਦਾਂ ਲੱਗੇਗਾ? ਤੁਸੀਂ ਸ਼ਾਇਦ ਸੋਚੋ ਕਿ ਉਹ ਤੁਹਾਨੂੰ ਦਿਲੋਂ ਪਿਆਰ ਨਹੀਂ ਕਰਦਾ। ਪਰ ਦਾਊਦ ਇਸ ਤਰ੍ਹਾਂ ਦਾ ਨਹੀਂ ਸੀ। ਉਸ ਦੀਆਂ ਪ੍ਰਾਰਥਨਾਵਾਂ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਦੁੱਖ-ਸੁੱਖ ਦੀਆਂ ਘੜੀਆਂ ਦੌਰਾਨ ਯਹੋਵਾਹ ਨਾਲ ਦਿਲੋਂ ਪਿਆਰ ਕੀਤਾ ਤੇ ਉਸ ’ਤੇ ਪੂਰਾ ਭਰੋਸਾ ਰੱਖਿਆ।—ਜ਼ਬੂ. 40:8.
6 ਗੌਰ ਕਰੋ ਕਿ ਦਾਊਦ ਨੇ ਯਹੋਵਾਹ ਦਾ ਧੰਨਵਾਦ ਕਰਦਿਆਂ ਉਸ ਦੀ ਮਹਿਮਾ ਵਿਚ ਇਹ ਕਿਹਾ: “ਹੇ ਯਹੋਵਾਹ, ਸਾਡੇ ਪ੍ਰਭੁ, ਸਾਰੀ ਧਰਤੀ ਉੱਤੇ ਤੇਰਾ ਨਾਮ ਕੇਡਾ ਹੀ ਸ਼ਾਨਦਾਰ ਹੈ, ਜਿਹ ਨੇ ਆਪਣੇ ਤੇਜ ਨੂੰ ਅਕਾਸ਼ ਉੱਤੇ ਰੱਖਿਆ ਹੈ!” (ਜ਼ਬੂ. 8:1) ਕੀ ਤੁਸੀਂ ਦੇਖ ਸਕਦੇ ਹੋ ਕਿ ਦਾਊਦ ਦਾ ਆਪਣੇ ਸਵਰਗੀ ਪਿਤਾ ਨਾਲ ਕਿੰਨਾ ਗੂੜ੍ਹਾ ਰਿਸ਼ਤਾ ਸੀ? ਯਹੋਵਾਹ ਦੀ ਸ਼ਾਨੋ-ਸ਼ੌਕਤ ਅਤੇ ਮਹਾਨਤਾ ਦਾ ਦਾਊਦ ’ਤੇ ਇੰਨਾ ਅਸਰ ਪਿਆ ਕਿ ਉਸ ਨੇ “ਦਿਨ ਭਰ” ਉਸ ਦੀ ਵਡਿਆਈ ਕੀਤੀ।—ਜ਼ਬੂ. 35:28.
7. ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਨਾਲ ਸਾਡੀ ਕਿਵੇਂ ਮਦਦ ਹੁੰਦੀ ਹੈ?
7 ਯਹੋਵਾਹ ’ਤੇ ਆਪਣਾ ਭਰੋਸਾ ਵਧਾਉਣ ਲਈ ਸਾਨੂੰ ਦਾਊਦ ਵਾਂਗ ਯਹੋਵਾਹ ਨਾਲ ਰੋਜ਼ ਗੱਲ ਕਰਨੀ ਚਾਹੀਦੀ ਹੈ। ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।” (ਯਾਕੂ. 4:8) ਖ਼ਾਸ ਕਰਕੇ ਪ੍ਰਾਰਥਨਾ ਰਾਹੀਂ ਸਾਨੂੰ ਪਵਿੱਤਰ ਸ਼ਕਤੀ ਮਿਲਦੀ ਹੈ ਅਤੇ ਅਸੀਂ ਪਰਮੇਸ਼ੁਰ ਦੇ ਨੇੜੇ ਆਉਂਦੇ ਹਾਂ।—1 ਯੂਹੰਨਾ 3:22 ਪੜ੍ਹੋ।
8. ਸਾਨੂੰ ਪ੍ਰਾਰਥਨਾ ਵਿਚ ਰਟੀਆਂ-ਰਟਾਈਆਂ ਗੱਲਾਂ ਕਿਉਂ ਨਹੀਂ ਕਹਿਣੀਆਂ ਚਾਹੀਦੀਆਂ?
8 ਕੀ ਤੁਸੀਂ ਪ੍ਰਾਰਥਨਾ ਵਿਚ ਰਟੀਆਂ-ਰਟਾਈਆਂ ਗੱਲਾਂ ਕਹਿੰਦੇ ਹੋ? ਜੇ ਹਾਂ, ਤਾਂ ਪ੍ਰਾਰਥਨਾ ਕਰਨ ਤੋਂ ਪਹਿਲਾਂ ਕੁਝ ਮਿੰਟਾਂ ਲਈ ਸੋਚੋ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਮਿਸਾਲ ਲਈ, ਜੇ ਤੁਸੀਂ ਆਪਣੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਨੂੰ ਵਾਰ-ਵਾਰ ਇੱਕੋ ਹੀ ਗੱਲ ਕਹਿੰਦੇ ਰਹਿੰਦੇ ਹੋ, ਤਾਂ ਉਸ ਨੂੰ ਕਿੱਦਾਂ ਲੱਗੇਗਾ? ਸ਼ਾਇਦ ਉਹ ਤੁਹਾਡੀ ਗੱਲ ਅਣਸੁਣੀ ਕਰ ਦੇਵੇ। ਇਹ ਸੱਚ ਹੈ ਕਿ ਯਹੋਵਾਹ ਆਪਣੇ ਵਫ਼ਾਦਾਰ ਭਗਤਾਂ ਦੀਆਂ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਸੁਣਦਾ ਹੈ। ਫਿਰ ਵੀ ਸਾਨੂੰ ਪ੍ਰਾਰਥਨਾ ਵਿਚ ਇੱਕੋ ਹੀ ਗੱਲ ਵਾਰ-ਵਾਰ ਨਹੀਂ ਦੁਹਰਾਉਣੀ ਚਾਹੀਦੀ।
9, 10. (ੳ) ਅਸੀਂ ਕਿਹੜੀਆਂ ਗੱਲਾਂ ਬਾਰੇ ਪ੍ਰਾਰਥਨਾ ਕਰ ਸਕਦੇ ਹਾਂ? (ਅ) ਦਿਲੋਂ ਪ੍ਰਾਰਥਨਾ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?
9 ਜੇ ਅਸੀਂ ਪਰਮੇਸ਼ੁਰ ਦੇ ਨੇੜੇ ਜਾਣਾ ਚਾਹੁੰਦੇ ਹਾਂ, ਤਾਂ ਸਾਨੂੰ ਜਲਦਬਾਜ਼ੀ ਵਿਚ ਨਹੀਂ, ਸਗੋਂ ਦਿਲ ਖੋਲ੍ਹ ਕੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਜਿੰਨਾ ਜ਼ਿਆਦਾ ਅਸੀਂ ਯਹੋਵਾਹ ਨੂੰ ਆਪਣੇ ਵਿਚਾਰ ਤੇ ਜਜ਼ਬਾਤ ਦੱਸਾਂਗੇ ਉੱਨਾ ਜ਼ਿਆਦਾ ਸਾਡਾ ਉਸ ’ਤੇ ਭਰੋਸਾ ਵਧੇਗਾ। ਅਸੀਂ ਕਿਹੜੀਆਂ ਗੱਲਾਂ ਬਾਰੇ ਪ੍ਰਾਰਥਨਾ ਕਰ ਸਕਦੇ ਹਾਂ? ਬਾਈਬਲ ਜਵਾਬ ਦਿੰਦੀ ਹੈ: “ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਹਰ ਗੱਲ ਵਿਚ ਪਰਮੇਸ਼ੁਰ ਨੂੰ ਪ੍ਰਾਰਥਨਾ, ਫ਼ਰਿਆਦ, ਧੰਨਵਾਦ ਤੇ ਬੇਨਤੀ ਕਰੋ।” (ਫ਼ਿਲਿ. 4:6) ਹਾਂ, ਅਸੀਂ ਉਸ ਹਰ ਗੱਲ ਬਾਰੇ ਪ੍ਰਾਰਥਨਾ ਕਰ ਸਕਦੇ ਹਾਂ ਜਿਸ ਦਾ ਸਾਡੀ ਜ਼ਿੰਦਗੀ ਜਾਂ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ’ਤੇ ਅਸਰ ਪੈਂਦਾ ਹੈ।
10 ਬਾਈਬਲ ਵਿਚ ਪੁਰਾਣੇ ਜ਼ਮਾਨੇ ਦੇ ਵਫ਼ਾਦਾਰ ਸੇਵਕਾਂ ਦੀਆਂ ਪ੍ਰਾਰਥਨਾਵਾਂ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। (1 ਸਮੂ. 1:10, 11; ਰਸੂ. 4:24-31) ਜ਼ਬੂਰਾਂ ਦੀ ਪੋਥੀ ਵਿਚ ਬਹੁਤ ਸਾਰੀਆਂ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਦੇ ਨਾਲ-ਨਾਲ ਯਹੋਵਾਹ ਦੀ ਸ਼ਾਨ ਵਿਚ ਗੀਤ ਵੀ ਪਾਏ ਜਾਂਦੇ ਹਨ। ਇਨ੍ਹਾਂ ਪ੍ਰਾਰਥਨਾਵਾਂ ਤੇ ਗੀਤਾਂ ਵਿਚ ਦੁੱਖ ਤੋਂ ਲੈ ਕੇ ਖ਼ੁਸ਼ੀ ਤਕ ਦਾ ਹਰ ਜਜ਼ਬਾਤ ਬਿਆਨ ਕੀਤਾ ਗਿਆ ਹੈ। ਇਨ੍ਹਾਂ ਪ੍ਰਾਰਥਨਾਵਾਂ ’ਤੇ ਸੋਚ-ਵਿਚਾਰ ਕਰ ਕੇ ਅਸੀਂ ਅਜਿਹੀਆਂ ਪ੍ਰਾਰਥਨਾਵਾਂ ਕਰ ਸਕਾਂਗੇ ਜਿਨ੍ਹਾਂ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ।
ਪਰਮੇਸ਼ੁਰ ਦੇ ਹੁਕਮਾਂ ਬਾਰੇ ਸੋਚ-ਵਿਚਾਰ ਕਰੋ
11. ਸਾਨੂੰ ਪਰਮੇਸ਼ੁਰ ਦੀ ਸਲਾਹ ’ਤੇ ਸੋਚ-ਵਿਚਾਰ ਕਿਉਂ ਕਰਨਾ ਚਾਹੀਦਾ ਹੈ?
11 ਦਾਊਦ ਨੇ ਕਿਹਾ: “ਯਹੋਵਾਹ ਦੀ ਸਾਖੀ ਸੱਚੀ ਹੈ, ਉਹ ਭੋਲੇ ਨੂੰ ਬੁੱਧਵਾਨ ਕਰਦੀ ਹੈ।” (ਜ਼ਬੂ. 19:7) ਇਹ ਆਇਤ ਦੱਸਦੀ ਹੈ ਕਿ ਪਰਮੇਸ਼ੁਰ ਦਾ ਕਹਿਣਾ ਮੰਨ ਕੇ ਅਸੀਂ ਸਮਝਦਾਰ ਬਣ ਸਕਦੇ ਹਾਂ। ਪਰ ਪਰਮੇਸ਼ੁਰ ਦੇ ਵਫ਼ਾਦਾਰ ਰਹਿਣ ਲਈ ਸਾਨੂੰ ਬਾਈਬਲ ਵਿਚ ਦਿੱਤੀ ਸਲਾਹ ਉੱਤੇ ਸੋਚ-ਵਿਚਾਰ ਕਰਨ ਦੀ ਲੋੜ ਹੈ। ਮਿਸਾਲ ਲਈ, ਜੇ ਤੁਹਾਨੂੰ ਸਕੂਲੇ ਜਾਂ ਕੰਮ ਦੀ ਥਾਂ ’ਤੇ ਕੁਝ ਗ਼ਲਤ ਕਰਨ ਲਈ ਕਿਹਾ ਜਾਂਦਾ ਹੈ, ਤਾਂ ਬਾਈਬਲ ਦੇ ਅਸੂਲਾਂ ’ਤੇ ਸੋਚ-ਵਿਚਾਰ ਕਰ ਕੇ ਅਤੇ ਇਨ੍ਹਾਂ ’ਤੇ ਚੱਲ ਕੇ ਤੁਸੀਂ ਵਫ਼ਾਦਾਰ ਰਹਿ ਸਕੋਗੇ। ਨਾਲੇ ਤੁਸੀਂ ਖ਼ੂਨ ਨਾ ਲੈਣ, ਰਾਜਨੀਤਿਕ ਮਾਮਲਿਆਂ ਵਿਚ ਹਿੱਸਾ ਨਾ ਲੈਣ, ਸਲੀਕੇਦਾਰ ਕੱਪੜੇ ਪਾਉਣ ਤੇ ਹੋਰ ਗੱਲਾਂ ਵਿਚ ਤਾਂ ਹੀ ਵਫ਼ਾਦਾਰ ਰਹਿ ਸਕੋਗੇ ਜੇ ਤੁਸੀਂ ਇਹ ਸੋਚੋ ਕਿ ਪਰਮੇਸ਼ੁਰ ਇਨ੍ਹਾਂ ਬਾਰੇ ਕੀ ਕਹਿੰਦਾ ਹੈ। ਇੱਦਾਂ ਪਹਿਲਾਂ ਤੋਂ ਹੀ ਤਿਆਰੀ ਕਰਨ ਨਾਲ ਅਸੀਂ ਇਹ ਫ਼ੈਸਲਾ ਕਰ ਪਾਉਂਦੇ ਹਾਂ ਕਿ ਅਸੀਂ ਇਨ੍ਹਾਂ ਹਾਲਾਤਾਂ ਵਿਚ ਕੀ ਕਰਾਂਗੇ। ਫਿਰ ਅਸੀਂ ਗ਼ਲਤੀਆਂ ਕਰਨ ਤੋਂ ਬਚ ਸਕਦੇ ਹਾਂ।—ਕਹਾ. 15:28.
12. ਪਰਮੇਸ਼ੁਰ ਦੇ ਹੁਕਮਾਂ ’ਤੇ ਚੱਲਣ ਲਈ ਸਾਨੂੰ ਕਿਨ੍ਹਾਂ ਗੱਲਾਂ ਬਾਰੇ ਸੋਚਣਾ ਚਾਹੀਦਾ ਹੈ?
12 ਅਸੀਂ ਉਸ ਦਿਨ ਦਾ ਇੰਤਜ਼ਾਰ ਕਰ ਰਹੇ ਹਾਂ ਜਦ ਪਰਮੇਸ਼ੁਰ ਆਪਣੇ ਸਾਰੇ ਵਾਅਦੇ ਪੂਰੇ ਕਰੇਗਾ। ਪਰ ਕੀ ਸਾਨੂੰ ਪਰਮੇਸ਼ੁਰ ਦੇ ਵਾਅਦਿਆਂ ਵਿਚ ਪੂਰੀ ਨਿਹਚਾ ਹੈ ਅਤੇ ਕੀ ਅਸੀਂ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰਨਾ ਸਭ ਤੋਂ ਜ਼ਰੂਰੀ ਸਮਝਦੇ ਹਾਂ? ਮਿਸਾਲ ਲਈ, ਕੀ ਅਸੀਂ ਵਾਕਈ ਵਿਸ਼ਵਾਸ ਕਰਦੇ ਹਾਂ ਕਿ ਮਹਾਂ ਬਾਬਲ ਜਲਦ ਨਾਸ਼ ਕੀਤਾ ਜਾਵੇਗਾ? ਕੀ ਸਾਨੂੰ ਖ਼ੂਬਸੂਰਤ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਪਾਉਣ ਅਤੇ ਮਰੇ ਹੋਏ ਲੋਕਾਂ ਦੇ ਜੀਉਂਦੇ ਕੀਤੇ ਜਾਣ ਦੀ ਉਮੀਦ ਵਿਚ ਉੱਨਾ ਹੀ ਯਕੀਨ ਹੈ ਜਿੰਨਾ ਉਦੋਂ ਸੀ ਜਦ ਅਸੀਂ ਪਹਿਲੀ ਵਾਰ ਇਨ੍ਹਾਂ ਗੱਲਾਂ ਬਾਰੇ ਸਿੱਖਿਆ ਸੀ? ਕੀ ਅਸੀਂ ਪ੍ਰਚਾਰ ਲਈ ਆਪਣਾ ਜੋਸ਼ ਬਰਕਰਾਰ ਰੱਖਿਆ ਹੈ ਜਾਂ ਕੀ ਅਸੀਂ ਆਪਣੀਆਂ ਖ਼ਾਹਸ਼ਾਂ ਪੂਰੀਆਂ ਕਰਨ ਵਿਚ ਲੱਗੇ ਹੋਏ ਹਾਂ? ਕੀ ਸਾਡੇ ਲਈ ਇਹ ਗੱਲ ਅੱਜ ਵੀ ਮਾਅਨੇ ਰੱਖਦੀ ਹੈ ਕਿ ਯਹੋਵਾਹ ਦੇ ਨਾਂ ਨੂੰ ਪਵਿੱਤਰ ਅਤੇ ਉਸ ਦੇ ਰਾਜ ਕਰਨ ਦੇ ਹੱਕ ਨੂੰ ਸਹੀ ਸਾਬਤ ਕੀਤਾ ਜਾਵੇ? ਇਨ੍ਹਾਂ ਸਵਾਲਾਂ ’ਤੇ ਸੋਚ-ਵਿਚਾਰ ਕਰਨ ਨਾਲ ਸਾਨੂੰ ਪਰਮੇਸ਼ੁਰ ਦੇ ਹੁਕਮਾਂ ਮੁਤਾਬਕ ਚੱਲਦੇ ਰਹਿਣ ਵਿਚ ਮਦਦ ਮਿਲੇਗੀ। ਫਿਰ ਅਸੀਂ ਵੀ ਜ਼ਬੂਰਾਂ ਦੇ ਲਿਖਾਰੀ ਵਾਂਗ ਕਹਿ ਸਕਾਂਗੇ ਕਿ ਪਰਮੇਸ਼ੁਰ ਦੇ ਹੁਕਮ ਹਮੇਸ਼ਾ ਲਈ ਸਾਡੀ ਵਿਰਾਸਤ ਹਨ।—ਜ਼ਬੂ. 119:111.
13. ਪਹਿਲੀ ਸਦੀ ਦੇ ਮਸੀਹੀਆਂ ਨੂੰ ਕੁਝ ਗੱਲਾਂ ਸਮਝਣੀਆਂ ਔਖੀਆਂ ਕਿਉਂ ਲੱਗੀਆਂ? ਇਕ ਮਿਸਾਲ ਦਿਓ।
13 ਹੋ ਸਕਦਾ ਹੈ ਕਿ ਬਾਈਬਲ ਵਿਚ ਦੱਸੀਆਂ ਕੁਝ ਗੱਲਾਂ ਸਾਨੂੰ ਪੂਰੀ ਤਰ੍ਹਾਂ ਸਮਝ ਨਾ ਆਉਣ ਕਿਉਂਕਿ ਯਹੋਵਾਹ ਨੇ ਅਜੇ ਸਾਨੂੰ ਇਨ੍ਹਾਂ ਗੱਲਾਂ ਦਾ ਮਤਲਬ ਨਹੀਂ ਦੱਸਿਆ। ਯਿਸੂ ਨੇ ਵਾਰ-ਵਾਰ ਆਪਣੇ ਰਸੂਲਾਂ ਨੂੰ ਦੱਸਿਆ ਸੀ ਕਿ ਉਸ ਨੂੰ ਦੁੱਖ ਝੱਲਣੇ ਪੈਣਗੇ ਤੇ ਜਾਨੋਂ ਮਾਰ ਦਿੱਤਾ ਜਾਵੇਗਾ। (ਮੱਤੀ 12:40; 16:21 ਪੜ੍ਹੋ।) ਪਰ ਉਸ ਵੇਲੇ ਰਸੂਲ ਇਹ ਗੱਲ ਸਮਝ ਨਹੀਂ ਪਾਏ। ਉਹ ਯਿਸੂ ਦੀ ਗੱਲ ਉਦੋਂ ਹੀ ਸਮਝੇ ਜਦ ਉਹ ਦੁਬਾਰਾ ਜੀਉਂਦਾ ਹੋਣ ਤੋਂ ਬਾਅਦ ਉਨ੍ਹਾਂ ਸਾਮ੍ਹਣੇ ਪ੍ਰਗਟ ਹੋਇਆ। ਉਸ ਨੇ “ਧਰਮ-ਗ੍ਰੰਥ ਦਾ ਮਤਲਬ ਸਮਝਣ ਲਈ ਉਨ੍ਹਾਂ ਦੇ ਮਨ ਪੂਰੀ ਤਰ੍ਹਾਂ ਖੋਲ੍ਹ ਦਿੱਤੇ” ਤਾਂਕਿ ਉਹ ਉਸ ਬਾਰੇ ਭਵਿੱਖਬਾਣੀਆਂ ਸਮਝ ਸਕਣ। (ਲੂਕਾ 24:44-46; ਰਸੂ. 1:3) ਇਸੇ ਤਰ੍ਹਾਂ ਪੰਤੇਕੁਸਤ 33 ਈਸਵੀ ਵਿਚ ਚੇਲਿਆਂ ’ਤੇ ਪਵਿੱਤਰ ਸ਼ਕਤੀ ਆਉਣ ਤੋਂ ਬਾਅਦ ਹੀ ਉਹ ਸਮਝੇ ਕਿ ਪਰਮੇਸ਼ੁਰ ਦਾ ਰਾਜ ਸਵਰਗ ਵਿਚ ਕਾਇਮ ਹੋਵੇਗਾ।—ਰਸੂ. 1:6-8.
14. ਵੀਹਵੀਂ ਸਦੀ ਦੇ ਸ਼ੁਰੂ ਵਿਚ ਭੈਣਾਂ-ਭਰਾਵਾਂ ਨੇ ਸਾਡੇ ਲਈ ਕਿਹੜੀ ਵਧੀਆ ਮਿਸਾਲ ਕਾਇਮ ਕੀਤੀ?
14 ਕੁਝ ਅਜਿਹਾ ਹੀ ਵੀਹਵੀਂ ਸਦੀ ਦੇ ਸ਼ੁਰੂ ਵਿਚ ਹੋਇਆ। ਉਸ ਸਮੇਂ ‘ਆਖ਼ਰੀ ਦਿਨਾਂ’ ਬਾਰੇ ਮਸੀਹੀਆਂ ਦੀ ਸਮਝ ਗ਼ਲਤ ਸੀ। (2 ਤਿਮੋ. 3:1) ਮਿਸਾਲ ਲਈ, ਕੁਝ ਮਸੀਹੀਆਂ ਨੇ ਸੋਚਿਆ ਕਿ 1914 ਵਿਚ ਜਲਦੀ ਹੀ ਉਨ੍ਹਾਂ ਨੂੰ ਸਵਰਗ ਲਿਜਾਇਆ ਜਾਵੇਗਾ, ਪਰ ਇੱਦਾਂ ਨਹੀਂ ਹੋਇਆ। ਫਿਰ ਵੀ ਉਹ ਬਾਈਬਲ ਦੀ ਸਟੱਡੀ ਕਰਦੇ ਰਹੇ ਅਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਅਜੇ ਪੂਰੀ ਦੁਨੀਆਂ ਵਿਚ ਪ੍ਰਚਾਰ ਕਰਨਾ ਬਾਕੀ ਸੀ। (ਮਰ. 13:10) ਇਸ ਲਈ 1922 ਵਿਚ ਭਰਾ ਜੇ. ਐੱਫ਼. ਰਦਰਫ਼ਰਡ, ਜੋ ਉਸ ਵੇਲੇ ਪ੍ਰਚਾਰ ਦੇ ਕੰਮ ਦੀ ਅਗਵਾਈ ਕਰ ਰਿਹਾ ਸੀ, ਨੇ ਇਕ ਖ਼ਾਸ ਭਾਸ਼ਣ ਦਿੱਤਾ। ਉਸ ਨੇ ਅਮਰੀਕਾ ਵਿਚ ਸੀਡਰ ਪਾਇੰਟ, ਓਹੀਓ ਦੇ ਅੰਤਰਰਾਸ਼ਟਰੀ ਜ਼ਿਲ੍ਹਾ ਸੰਮੇਲਨ ਵਿਚ ਆਏ ਭੈਣਾਂ-ਭਰਾਵਾਂ ਨੂੰ ਕਿਹਾ: “ਦੇਖੋ, ਰਾਜਾ ਰਾਜ ਕਰ ਰਿਹਾ ਹੈ! ਤੁਸੀਂ ਉਸ ਦੇ ਪ੍ਰਚਾਰਕ ਹੋ। ਇਸ ਲਈ ਰਾਜੇ ਅਤੇ ਉਸ ਦੇ ਰਾਜ ਦੀ ਘੋਸ਼ਣਾ ਕਰੋ, ਘੋਸ਼ਣਾ ਕਰੋ, ਘੋਸ਼ਣਾ ਕਰੋ।” ਉਸ ਸਮੇਂ ਤੋਂ ਯਹੋਵਾਹ ਦੇ ਗਵਾਹ ‘ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ’ ਕਰਨ ਲਈ ਪੂਰੀ ਦੁਨੀਆਂ ਵਿਚ ਜਾਣੇ ਜਾਂਦੇ ਹਨ।—ਮੱਤੀ 4:23; 24:14.
15. ਪਰਮੇਸ਼ੁਰ ਨੇ ਆਪਣੇ ਲੋਕਾਂ ਨਾਲ ਜੋ ਵਾਅਦੇ ਪੂਰੇ ਕੀਤੇ ਹਨ, ਉਨ੍ਹਾਂ ਬਾਰੇ ਸਾਨੂੰ ਕਿਉਂ ਸੋਚ-ਵਿਚਾਰ ਕਰਨਾ ਚਾਹੀਦਾ ਹੈ?
15 ਜਦ ਅਸੀਂ ਇਹ ਸੋਚਦੇ ਹਾਂ ਕਿ ਯਹੋਵਾਹ ਨੇ ਪੁਰਾਣੇ ਜ਼ਮਾਨੇ ਵਿਚ ਅਤੇ ਅੱਜ ਵੀ ਆਪਣੇ ਲੋਕਾਂ ਨਾਲ ਵਾਅਦੇ ਕਿਵੇਂ ਪੂਰੇ ਕੀਤੇ ਹਨ, ਤਾਂ ਸਾਡਾ ਭਰੋਸਾ ਵਧਦਾ ਹੈ ਕਿ ਭਵਿੱਖ ਵਿਚ ਉਹ ਆਪਣਾ ਮਕਸਦ ਜ਼ਰੂਰ ਪੂਰਾ ਕਰੇਗਾ। ਨਾਲੇ ਪਰਮੇਸ਼ੁਰ ਦੇ ਵਾਅਦਿਆਂ ’ਤੇ ਸੋਚ-ਵਿਚਾਰ ਕਰਨ ਨਾਲ ਸਾਨੂੰ ਖ਼ੁਸ਼ੀ ਮਿਲਦੀ ਹੈ ਅਤੇ ਸਾਡੀ ਉਮੀਦ ਬਰਕਰਾਰ ਰਹਿੰਦੀ ਹੈ ਕਿ ਪਰਮੇਸ਼ੁਰ ਆਪਣੀ ਹਰ ਗੱਲ ’ਤੇ ਖਰਾ ਉਤਰੇਗਾ।
ਭਗਤੀ ਦੇ ਕੰਮਾਂ ਰਾਹੀਂ ਆਪਣਾ ਭਰੋਸਾ ਵਧਾਓ
16. ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹਿਣ ਨਾਲ ਕਿਹੜੀਆਂ ਬਰਕਤਾਂ ਮਿਲਦੀਆਂ ਹਨ?
16 ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਹੇ ਯਹੋਵਾਹ, ਤੇਰੇ ਤੁੱਲ ਸ਼ਕਤੀਮਾਨ ਕੌਣ ਹੈ?” ਉਸ ਨੇ ਇਹ ਵੀ ਕਿਹਾ: “ਤੇਰੀ ਬਾਂਹ ਬਲਵੰਤ ਹੈ, ਤੇਰਾ ਹੱਥ ਸ਼ਕਤੀਮਾਨ, ਤੇਰਾ ਸੱਜਾ ਹੱਥ ਉੱਚਾ ਹੈ!” (ਜ਼ਬੂ. 89:8, 13) ਯਹੋਵਾਹ ਹੱਥ ’ਤੇ ਹੱਥ ਧਰ ਕੇ ਨਹੀਂ ਬੈਠਾ, ਸਗੋਂ ਆਪਣੇ ਮਕਸਦ ਨੂੰ ਪੂਰਾ ਕਰਨ ਵਿਚ ਲੱਗਾ ਹੋਇਆ ਹੈ। ਇਸ ਲਈ ਜਦ ਅਸੀਂ ਪੂਰੀ ਵਾਹ ਲਾ ਕੇ ਸੇਵਾ ਕਰਦੇ ਹਾਂ, ਤਾਂ ਉਹ ਖ਼ੁਸ਼ ਹੋ ਕੇ ਸਾਨੂੰ ਬਰਕਤਾਂ ਦਿੰਦਾ ਹੈ। ਉਸ ਨੂੰ ਇਹ ਵੀ ਦੇਖ ਕੇ ਖ਼ੁਸ਼ੀ ਹੁੰਦੀ ਹੈ ਕਿ ਨਿਆਣੇ-ਸਿਆਣੇ ਉਸ ਦੇ ਸਾਰੇ ਸੇਵਕ ਵਿਹਲੇ ਬੈਠ ਕੇ ‘ਆਲਸ ਦੀ ਰੋਟੀ ਨਹੀਂ ਖਾਂਦੇ।’ (ਕਹਾ. 31:27) ਜਦ ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹਿੰਦੇ ਹਾਂ, ਤਾਂ ਅਸੀਂ ਉਸ ਦੀ ਰੀਸ ਕਰਦੇ ਹਾਂ। ਉਸ ਦੀ ਸੇਵਾ ਵਿਚ ਜੀ-ਜਾਨ ਲਾ ਕੇ ਨਾ ਸਿਰਫ਼ ਸਾਨੂੰ ਖ਼ੁਸ਼ੀ ਮਿਲਦੀ ਹੈ, ਸਗੋਂ ਯਹੋਵਾਹ ਖ਼ੁਸ਼ ਹੋ ਕੇ ਆਪਣੀ ਮਿਹਰ ਸਾਡੇ ’ਤੇ ਬਣਾਈ ਰੱਖਦਾ ਹੈ।—ਜ਼ਬੂਰਾਂ ਦੀ ਪੋਥੀ 62:12 ਪੜ੍ਹੋ।
17, 18. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਨਿਹਚਾ ਦਿਖਾਉਣ ਨਾਲ ਯਹੋਵਾਹ ’ਤੇ ਸਾਡਾ ਭਰੋਸਾ ਵਧਦਾ ਹੈ? ਮਿਸਾਲ ਦਿਓ।
ਯਹੋ. 3:12-17, ERV) ਜ਼ਰਾ ਸੋਚੋ ਕਿ ਠਾਠਾਂ ਮਾਰਦੇ ਪਾਣੀ ਨੂੰ ਰੁਕਿਆ ਹੋਇਆ ਦੇਖ ਕੇ ਇਜ਼ਰਾਈਲੀਆਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਹੋਣਾ! ਉਨ੍ਹਾਂ ਦੀ ਨਿਹਚਾ ਯਹੋਵਾਹ ’ਤੇ ਹੋਰ ਵੀ ਪੱਕੀ ਹੋਈ ਕਿਉਂਕਿ ਉਹ ਉਸ ਦੀਆਂ ਹਿਦਾਇਤਾਂ ਮੁਤਾਬਕ ਚੱਲੇ।
17 ਆਪਣੇ ਕੰਮਾਂ ਰਾਹੀਂ ਅਸੀਂ ਆਪਣੀ ਨਿਹਚਾ ਦਾ ਸਬੂਤ ਦਿੰਦੇ ਹਾਂ। ਇੱਦਾਂ ਕਰਨ ਨਾਲ ਯਹੋਵਾਹ ’ਤੇ ਸਾਡਾ ਭਰੋਸਾ ਕਿਵੇਂ ਵਧਦਾ ਹੈ? ਜ਼ਰਾ ਗੌਰ ਕਰੋ ਕਿ ਇਜ਼ਰਾਈਲੀਆਂ ਨਾਲ ਕੀ ਹੋਇਆ ਜਦ ਉਹ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਵਾਲੇ ਸਨ। ਯਹੋਵਾਹ ਨੇ ਇਕਰਾਰ ਦਾ ਸੰਦੂਕ ਚੁੱਕਣ ਵਾਲੇ ਪੁਜਾਰੀਆਂ ਨੂੰ ਹਿਦਾਇਤ ਦਿੱਤੀ ਕਿ ਉਹ ਯਰਦਨ ਨਦੀ ਵਿਚ ਤੁਰਨ। ਪਰ ਨਦੀ ਕਿਨਾਰੇ ਪਹੁੰਚ ਕੇ ਲੋਕਾਂ ਨੇ ਦੇਖਿਆ ਕਿ ਬਸੰਤ ਮੌਸਮ ਦੀ ਬਾਰਸ਼ ਕਰਕੇ ਨਦੀ ਪਾਣੀ ਨਾਲ ਭਰੀ ਹੋਈ ਸੀ ਤੇ ਪਾਣੀ ਬੜੀ ਤੇਜ਼ੀ ਨਾਲ ਵਹਿ ਰਿਹਾ ਸੀ। ਹੁਣ ਇਜ਼ਰਾਈਲੀ ਕੀ ਕਰਦੇ? ਕੀ ਉਹ ਨਦੀ ਕਿਨਾਰੇ ਡੇਰਾ ਲਾ ਕੇ ਹਫ਼ਤਿਆਂ ਤਕ ਪਾਣੀ ਦੇ ਘਟਣ ਦਾ ਇੰਤਜ਼ਾਰ ਕਰਦੇ? ਨਹੀਂ, ਉਨ੍ਹਾਂ ਨੇ ਯਹੋਵਾਹ ’ਤੇ ਪੂਰਾ ਭਰੋਸਾ ਰੱਖਿਆ ਤੇ ਉਸ ਦੀਆਂ ਹਿਦਾਇਤਾਂ ਮੰਨੀਆਂ। ਇਸ ਦਾ ਨਤੀਜਾ ਕੀ ਨਿਕਲਿਆ? ਬਾਈਬਲ ਕਹਿੰਦੀ ਹੈ ਕਿ ਪੁਜਾਰੀਆਂ ਦੇ ‘ਨਦੀ ਵਿੱਚ ਪੈਰ ਪਾਉਣ ਨਾਲ ਫ਼ੌਰਨ ਹੀ ਪਾਣੀ ਵਗਣੋਂ ਰੁਕ ਗਿਆ। ਫਿਰ ਪੁਜਾਰੀ ਨਦੀ ਦੇ ਅੱਧ ਵਿਚਕਾਰ ਜਾ ਕੇ ਖਲੋ ਗਏ ਤੇ ਇਸਰਾਏਲ ਦੇ ਸਾਰੇ ਲੋਕ ਯਰਦਨ ਨਦੀ ਦੀ ਖੁਸ਼ਕ ਥਾਂ ਤੋਂ ਤੁਰਕੇ ਪਾਰ ਹੋ ਗਏ।’ (18 ਯਹੋਵਾਹ ਅੱਜ ਆਪਣੇ ਲੋਕਾਂ ਲਈ ਇੱਦਾਂ ਦੇ ਚਮਤਕਾਰ ਨਹੀਂ ਕਰਦਾ। ਪਰ ਉਹ ਸਾਨੂੰ ਬਰਕਤਾਂ ਜ਼ਰੂਰ ਦਿੰਦਾ ਹੈ ਜਦ ਅਸੀਂ ਨਿਹਚਾ ਰੱਖਦਿਆਂ ਉਸ ਦਾ ਕਹਿਣਾ ਮੰਨਦੇ ਹਾਂ। ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸਾਨੂੰ ਪੂਰੀ ਦੁਨੀਆਂ ਵਿਚ ਪ੍ਰਚਾਰ ਦਾ ਕੰਮ ਕਰਨ ਦੀ ਤਾਕਤ ਬਖ਼ਸ਼ਦੀ ਹੈ। ਨਾਲੇ ਯਹੋਵਾਹ ਦੇ ਸਭ ਤੋਂ ਮਹਾਨ ਗਵਾਹ ਯਿਸੂ ਨੇ ਆਪਣੇ ਚੇਲਿਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਦੀ ਇਸ ਕੰਮ ਵਿਚ ਮਦਦ ਕਰੇਗਾ। ਉਸ ਨੇ ਕਿਹਾ: ‘ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ। ਮੈਂ ਯੁਗ ਦੇ ਆਖ਼ਰੀ ਸਮੇਂ ਤਕ ਹਰ ਵੇਲੇ ਤੁਹਾਡੇ ਨਾਲ ਰਹਾਂਗਾ।’ (ਮੱਤੀ 28:19, 20) ਯਹੋਵਾਹ ਦੇ ਕਈ ਗਵਾਹ ਸ਼ਾਇਦ ਪਹਿਲਾਂ ਸ਼ਰਮੀਲੇ ਸੁਭਾਅ ਦੇ ਹੋਣ ਕਾਰਨ ਦੂਜਿਆਂ ਨੂੰ ਪ੍ਰਚਾਰ ਕਰਨ ਤੋਂ ਡਰਦੇ ਸਨ। ਪਰ ਹੁਣ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਉਹ ਦੂਜਿਆਂ ਨੂੰ ਬਿਨਾਂ ਡਰੇ ਪ੍ਰਚਾਰ ਕਰਦੇ ਹਨ।—ਜ਼ਬੂਰਾਂ ਦੀ ਪੋਥੀ 119:46; 2 ਕੁਰਿੰਥੀਆਂ 4:7 ਪੜ੍ਹੋ।
19. ਜੇ ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਬਹੁਤਾ ਕੁਝ ਨਹੀਂ ਕਰ ਪਾਉਂਦੇ, ਤਾਂ ਵੀ ਸਾਨੂੰ ਕਿਸ ਗੱਲ ਦਾ ਯਕੀਨ ਹੈ?
19 ਕੁਝ ਭੈਣ-ਭਰਾ ਬੀਮਾਰ ਜਾਂ ਜ਼ਿਆਦਾ ਉਮਰ ਦੇ ਹੋਣ ਕਰਕੇ ਪਰਮੇਸ਼ੁਰ ਦੀ ਸੇਵਾ ਵਿਚ ਬਹੁਤਾ ਨਹੀਂ ਕਰ ਪਾਉਂਦੇ। ਫਿਰ ਵੀ ਉਹ ਯਕੀਨ ਰੱਖ ਸਕਦੇ ਹਨ ਕਿ ਯਹੋਵਾਹ ਉਨ੍ਹਾਂ ਦੇ ਹਾਲਾਤਾਂ ਨੂੰ ਸਮਝਦਾ ਹੈ ਕਿਉਂਕਿ ਉਹ “ਦਇਆ ਕਰਨ ਵਾਲਾ ਪਿਤਾ ਹੈ ਅਤੇ ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲਾ ਪਰਮੇਸ਼ੁਰ ਹੈ।” (2 ਕੁਰਿੰ. 1:3) ਅਸੀਂ ਉਸ ਦੀ ਸੇਵਾ ਵਿਚ ਜੋ ਕੁਝ ਕਰਦੇ ਹਾਂ, ਉਹ ਉਸ ਦੀ ਕਦਰ ਕਰਦਾ ਹੈ। ਮਿਹਨਤ ਕਰਨੀ ਜ਼ਰੂਰੀ ਹੈ, ਪਰ ਯਾਦ ਰੱਖੋ ਕਿ ਸਾਨੂੰ ਇਸ ਲਈ ਬਚਾਇਆ ਜਾਵੇਗਾ ਕਿ ਅਸੀਂ ਯਿਸੂ ਮਸੀਹ ਦੀ ਕੁਰਬਾਨੀ ’ਤੇ ਕਿੰਨੀ ਨਿਹਚਾ ਕਰਦੇ ਹਾਂ।—ਇਬ. 10:39.
20, 21. ਅਸੀਂ ਕਿਨ੍ਹਾਂ ਤਰੀਕਿਆਂ ਨਾਲ ਯਹੋਵਾਹ ’ਤੇ ਆਪਣਾ ਭਰੋਸਾ ਦਿਖਾ ਸਕਦੇ ਹਾਂ?
20 ਅਸੀਂ ਆਪਣੇ ਹਾਲਾਤਾਂ ਮੁਤਾਬਕ ਆਪਣਾ ਸਮਾਂ, ਤਾਕਤ ਤੇ ਹੋਰ ਚੀਜ਼ਾਂ ਲਾ ਕੇ ਪੂਰੇ ਜੋਸ਼ ਨਾਲ ਪਰਮੇਸ਼ੁਰ ਦੀ ਭਗਤੀ ਕਰਦੇ ਹਾਂ। ਜੀ ਹਾਂ, ਅਸੀਂ ਆਪਣੇ ਪੂਰੇ ਦਿਲ ਨਾਲ “ਖ਼ੁਸ਼ ਖ਼ਬਰੀ ਦਾ ਪ੍ਰਚਾਰ” ਕਰਨਾ ਚਾਹੁੰਦੇ ਹਾਂ। (2 ਤਿਮੋ. 4:5) ਸਾਨੂੰ ਦੂਜਿਆਂ ਨੂੰ “ਸੱਚਾਈ ਦਾ ਸਹੀ ਗਿਆਨ” ਦੇਣ ਵਿਚ ਬਹੁਤ ਖ਼ੁਸ਼ੀ ਹੁੰਦੀ ਹੈ। (1 ਤਿਮੋ. 2:4) ਇੱਦਾਂ ਯਹੋਵਾਹ ਦੀ ਵਡਿਆਈ ਕਰ ਕੇ ਸਾਨੂੰ ਬਰਕਤਾਂ ਮਿਲਦੀਆਂ ਹਨ। (ਕਹਾ. 10:22) ਫਿਰ ਯਹੋਵਾਹ ਨਾਲ ਸਾਡਾ ਰਿਸ਼ਤਾ ਗੂੜ੍ਹਾ ਹੁੰਦਾ ਹੈ ਜਿਸ ਕਰਕੇ ਸਾਡਾ ਭਰੋਸਾ ਉਸ ’ਤੇ ਬਣਿਆ ਰਹਿੰਦਾ ਹੈ।—ਰੋਮੀ. 8:35-39.
21 ਜਿੱਦਾਂ ਅਸੀਂ ਪਹਿਲਾਂ ਦੇਖ ਚੁੱਕੇ ਹਾਂ ਕਿ ਯਹੋਵਾਹ ਦੀ ਸਲਾਹ ਮੰਨਣ ਅਤੇ ਉਸ ’ਤੇ ਭਰੋਸਾ ਰੱਖਣ ਲਈ ਸਾਨੂੰ ਮਿਹਨਤ ਕਰਨ ਦੀ ਲੋੜ ਹੈ। ਇਸ ਲਈ ਪ੍ਰਾਰਥਨਾ ਰਾਹੀਂ ਆਪਣਾ ਭਰੋਸਾ ਵਧਾਓ। ਇਸ ਬਾਰੇ ਸੋਚ-ਵਿਚਾਰ ਕਰੋ ਕਿ ਯਹੋਵਾਹ ਨੇ ਪੁਰਾਣੇ ਜ਼ਮਾਨੇ ਵਿਚ ਆਪਣੇ ਵਾਅਦੇ ਕਿਵੇਂ ਪੂਰੇ ਕੀਤੇ ਅਤੇ ਉਹ ਭਵਿੱਖ ਵਿਚ ਆਪਣੇ ਵਾਅਦੇ ਕਿਵੇਂ ਪੂਰੇ ਕਰੇਗਾ। ਨਾਲੇ ਭਗਤੀ ਦੇ ਕੰਮਾਂ ਰਾਹੀਂ ਯਹੋਵਾਹ ’ਤੇ ਆਪਣਾ ਭਰੋਸਾ ਵਧਾਓ। ਵਾਕਈ ਜੇ ਤੁਸੀਂ ਯਹੋਵਾਹ ਦੀ ਸਲਾਹ ਮੁਤਾਬਕ ਚੱਲੋਗੇ, ਤਾਂ ਤੁਸੀਂ ਹਮੇਸ਼ਾ ਦੀ ਜ਼ਿੰਦਗੀ ਪਾ ਸਕੋਗੇ!