“ਪ੍ਰਾਰਥਨਾ ਕਰਨ ਲਈ ਹਮੇਸ਼ਾ ਤਿਆਰ ਰਹੋ”
“ਸਮਝਦਾਰ ਬਣੋ ਅਤੇ ਪ੍ਰਾਰਥਨਾ ਕਰਨ ਲਈ ਹਮੇਸ਼ਾ ਤਿਆਰ ਰਹੋ।”—1 ਪਤ. 4:7.
1, 2. (ੳ) ‘ਪ੍ਰਾਰਥਨਾ ਕਰਨ ਲਈ ਹਮੇਸ਼ਾ ਤਿਆਰ ਰਹਿਣਾ’ ਕਿਉਂ ਲਾਜ਼ਮੀ ਹੈ? (ਅ) ਸਾਨੂੰ ਪ੍ਰਾਰਥਨਾ ਬਾਰੇ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?
ਰਾਤ ਦੀ ਡਿਊਟੀ ਕਰਨ ਵਾਲਾ ਇਕ ਆਦਮੀ ਕਹਿੰਦਾ ਹੈ: “ਰਾਤ ਨੂੰ ਜਾਗਦੇ ਰਹਿਣਾ ਸਭ ਤੋਂ ਔਖਾ ਉਦੋਂ ਹੁੰਦਾ ਹੈ ਜਦੋਂ ਸਵੇਰ ਹੋਣ ਵਾਲੀ ਹੁੰਦੀ ਹੈ।” ਰਾਤ ਨੂੰ ਕੰਮ ਕਰਨ ਵਾਲੇ ਹੋਰ ਲੋਕ ਵੀ ਉਸ ਦੀ ਇਸ ਗੱਲ ਨਾਲ ਸਹਿਮਤ ਹੋਣਗੇ। ਇਸੇ ਤਰ੍ਹਾਂ ਮਸੀਹੀਆਂ ਲਈ ਵੀ ਜਾਗਦੇ ਰਹਿਣਾ ਔਖਾ ਹੋ ਸਕਦਾ ਹੈ ਕਿਉਂਕਿ ਅਸੀਂ ਸ਼ੈਤਾਨ ਦੀ ਹਨੇਰੀ ਦੁਨੀਆਂ ਵਿਚ ਰਹਿ ਰਹੇ ਹਾਂ ਜੋ ਆਪਣੇ ਆਖ਼ਰੀ ਪਲਾਂ ’ਤੇ ਹੈ। (ਰੋਮੀ. 13:12) ਦੁਨੀਆਂ ਦੇ ਇਸ ਨਾਜ਼ੁਕ ਵਕਤ ਵਿਚ ਸੌਂ ਜਾਣਾ ਸਾਡੇ ਲਈ ਖ਼ਤਰਨਾਕ ਹੋ ਸਕਦਾ ਹੈ! ਸੋ ਬੇਹੱਦ ਜ਼ਰੂਰੀ ਹੈ ਕਿ ਅਸੀਂ ‘ਸਮਝਦਾਰ ਬਣੀਏ’ ਅਤੇ ‘ਪ੍ਰਾਰਥਨਾ ਕਰਨ ਲਈ ਹਮੇਸ਼ਾ ਤਿਆਰ ਰਹੀਏ।’—1 ਪਤ. 4:7.
2 ਸ਼ੈਤਾਨ ਦੀ ਦੁਨੀਆਂ ਦਾ ਖ਼ਾਤਮਾ ਛੇਤੀ ਹੋਣ ਵਾਲਾ ਹੈ, ਇਸ ਲਈ ਖ਼ੁਦ ਨੂੰ ਇਹ ਸਵਾਲ ਪੁੱਛਣੇ ਅਕਲਮੰਦੀ ਦੀ ਗੱਲ ਹੋਵੇਗੀ: ‘ਕੀ ਮੈਂ ਹਰ ਮੌਕੇ ’ਤੇ ਪ੍ਰਾਰਥਨਾ ਕਰਨ ਲਈ ਤਿਆਰ ਰਹਿੰਦਾ ਹਾਂ? ਕੀ ਮੈਂ ਪ੍ਰਾਰਥਨਾ ਕਰਨ ਵਿਚ ਲੱਗਾ ਰਹਿੰਦਾ ਹਾਂ? ਕੀ ਮੈਂ ਹਰ ਤਰ੍ਹਾਂ ਦੀ ਪ੍ਰਾਰਥਨਾ ਕਰਦਾ ਹਾਂ? ਕੀ ਮੈਂ ਦੂਜਿਆਂ ਲਈ ਪ੍ਰਾਰਥਨਾ ਕਰਦਾ ਹਾਂ ਜਾਂ ਕੀ ਮੈਂ ਸਿਰਫ਼ ਆਪਣੀਆਂ ਲੋੜਾਂ ਤੇ ਖ਼ਾਹਸ਼ਾਂ ਬਾਰੇ ਪ੍ਰਾਰਥਨਾ ਕਰਦਾ ਹਾਂ? ਨਾਲੇ ਮੁਕਤੀ ਪਾਉਣ ਲਈ ਮੈਨੂੰ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?’
ਹਰ ਤਰ੍ਹਾਂ ਦੀ ਪ੍ਰਾਰਥਨਾ ਕਰਦੇ ਰਹੋ
3. ਅਸੀਂ ਕਿਸ ਤਰ੍ਹਾਂ ਦੀਆਂ ਪ੍ਰਾਰਥਨਾਵਾਂ ਕਰ ਸਕਦੇ ਹਾਂ?
3 ਅਫ਼ਸੀਆਂ ਨੂੰ ਲਿਖੀ ਆਪਣੀ ਚਿੱਠੀ ਵਿਚ ਪੌਲੁਸ ਰਸੂਲ ਨੇ “ਹਰ ਤਰ੍ਹਾਂ ਦੀ ਪ੍ਰਾਰਥਨਾ” ਦਾ ਜ਼ਿਕਰ ਕੀਤਾ। (ਅਫ਼. 6:18) ਅਸੀਂ ਪ੍ਰਾਰਥਨਾ ਵਿਚ ਅਕਸਰ ਯਹੋਵਾਹ ਕੋਲੋਂ ਮੰਗਦੇ ਹਾਂ ਕਿ ਉਹ ਸਾਡੀਆਂ ਲੋੜਾਂ ਪੂਰੀਆਂ ਕਰੇ ਅਤੇ ਮੁਸ਼ਕਲਾਂ ਹੱਲ ਕਰਨ ਵਿਚ ਸਾਡੀ ਮਦਦ ਕਰੇ। ਬਾਈਬਲ ਕਹਿੰਦੀ ਹੈ ਕਿ ਉਹ ‘ਪ੍ਰਾਰਥਨਾ ਦਾ ਸੁਣਨ ਵਾਲਾ’ ਹੈ ਅਤੇ ਪਿਆਰ ਕਾਰਨ ਸਾਡੀਆਂ ਦੁਆਵਾਂ ਸੁਣਦਾ ਹੈ। (ਜ਼ਬੂ. 65:2) ਪਰ ਪ੍ਰਾਰਥਨਾ ਕਰਦੇ ਵੇਲੇ ਸਾਨੂੰ ਸਿਰਫ਼ ਆਪਣੀਆਂ ਲੋੜਾਂ ਬਾਰੇ ਹੀ ਨਹੀਂ, ਸਗੋਂ ਯਹੋਵਾਹ ਦੀ ਮਹਿਮਾ, ਉਸ ਦਾ ਧੰਨਵਾਦ ਅਤੇ ਉਸ ਨੂੰ ਫ਼ਰਿਆਦ ਕਰਨੀ ਚਾਹੀਦੀ ਹੈ।
4. ਸਾਨੂੰ ਆਪਣੀਆਂ ਪ੍ਰਾਰਥਨਾਵਾਂ ਵਿਚ ਯਹੋਵਾਹ ਦੀ ਮਹਿਮਾ ਕਿਉਂ ਕਰਨੀ ਚਾਹੀਦੀ ਹੈ?
4 ਸਾਡੇ ਕੋਲ ਪ੍ਰਾਰਥਨਾ ਵਿਚ ਯਹੋਵਾਹ ਦੀ ਮਹਿਮਾ ਕਰਨ ਦੇ ਬਹੁਤ ਜ਼ਬੂਰਾਂ ਦੀ ਪੋਥੀ 150:1-6 ਪੜ੍ਹੋ।) ਜ਼ਰਾ 150ਵੇਂ ਜ਼ਬੂਰ ’ਤੇ ਗੌਰ ਕਰੋ। ਇਸ ਦੀਆਂ ਛੇ ਆਇਤਾਂ ਵਿਚ 13 ਵਾਰ ਯਹੋਵਾਹ ਦੀ ਸਿਫ਼ਤ ਕੀਤੀ ਗਈ ਹੈ! ਯਹੋਵਾਹ ਲਈ ਦਿਲੋਂ ਸ਼ਰਧਾ ਰੱਖਦੇ ਹੋਏ ਜ਼ਬੂਰਾਂ ਦੇ ਇਕ ਹੋਰ ਲੇਖਕ ਨੇ ਕਿਹਾ: “ਤੇਰੇ ਧਰਮ ਦੇ ਨਿਆਵਾਂ ਦੇ ਕਾਰਨ, ਮੈਂ ਦਿਨ ਵਿੱਚ ਸੱਤ ਵਾਰ ਤੇਰੀ ਉਸਤਤ ਕਰਦਾ ਹਾਂ।” (ਜ਼ਬੂ. 119:164) ਵਾਕਈ ਯਹੋਵਾਹ ਸਾਡੇ ਤੋਂ ਵਡਿਆਈ ਲੈਣ ਦਾ ਹੱਕਦਾਰ ਹੈ। ਇਸ ਲਈ ਕੀ ਸਾਨੂੰ ਆਪਣੀਆਂ ਪ੍ਰਾਰਥਨਾਵਾਂ ਵਿਚ “ਦਿਨ ਵਿੱਚ ਸੱਤ ਵਾਰ” ਯਾਨੀ ਵਾਰ-ਵਾਰ ਉਸ ਦੀ ਮਹਿਮਾ ਨਹੀਂ ਕਰਨੀ ਚਾਹੀਦੀ?
ਸਾਰੇ ਕਾਰਨ ਹਨ। ਮਿਸਾਲ ਲਈ, ਜਦ ਅਸੀਂ ਉਸ ਦੇ “ਸਮਰੱਥਾ ਦੇ ਕੰਮਾਂ” ਅਤੇ “ਅਤਯੰਤ ਮਹਾਨਤਾ” ਬਾਰੇ ਸੋਚਦੇ ਹਾਂ, ਤਾਂ ਸਾਡਾ ਦਿਲ ਕਰਦਾ ਹੈ ਕਿ ਅਸੀਂ ਉਸ ਦੀ ਤਾਰੀਫ਼ ਕਰੀਏ। (5. ਪ੍ਰਾਰਥਨਾ ਵਿਚ ਧੰਨਵਾਦ ਕਰਨ ਨਾਲ ਸਾਡੀ ਕਿਵੇਂ ਮਦਦ ਹੁੰਦੀ ਹੈ?
5 ਧੰਨਵਾਦ ਕਰਨਾ ਇਕ ਹੋਰ ਤਰ੍ਹਾਂ ਦੀ ਪ੍ਰਾਰਥਨਾ ਹੈ। ਪੌਲੁਸ ਨੇ ਫ਼ਿਲਿੱਪੈ ਦੇ ਮਸੀਹੀਆਂ ਨੂੰ ਲਿਖਿਆ: “ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਹਰ ਗੱਲ ਵਿਚ ਪਰਮੇਸ਼ੁਰ ਨੂੰ ਪ੍ਰਾਰਥਨਾ, ਫ਼ਰਿਆਦ, ਧੰਨਵਾਦ ਤੇ ਬੇਨਤੀ ਕਰੋ।” (ਫ਼ਿਲਿ. 4:6) ਅਸੀਂ ਸ਼ੈਤਾਨ ਦੀ ਦੁਨੀਆਂ ਦੇ ਆਖ਼ਰੀ ਦਿਨਾਂ ਵਿਚ ਰਹਿ ਰਹੇ ਹਾਂ ਜਿਸ ਕਰਕੇ ਅਸੀਂ “ਨਾਸ਼ੁਕਰੇ” ਲੋਕਾਂ ਨਾਲ ਘਿਰੇ ਹੋਏ ਹਾਂ। (2 ਤਿਮੋ. 3:1, 2) ਜੇ ਅਸੀਂ ਧਿਆਨ ਨਾ ਦੇਈਏ, ਤਾਂ ਦੁਨੀਆਂ ਦੇ ਲੋਕਾਂ ਦੀ ਸੋਚ ਸਾਡੇ ’ਤੇ ਹਾਵੀ ਹੋ ਸਕਦੀ ਹੈ ਤੇ ਅਸੀਂ ਉਨ੍ਹਾਂ ਵਾਂਗ ਅਹਿਸਾਨ-ਫਰਾਮੋਸ਼ ਬਣ ਸਕਦੇ ਹਾਂ। ਇਸ ਲਈ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਦੀਆਂ ਬਰਕਤਾਂ ਲਈ ਦਿਲੋਂ ਸ਼ੁਕਰਗੁਜ਼ਾਰੀ ਦਿਖਾਈਏ। ਪ੍ਰਾਰਥਨਾ ਵਿਚ ਧੰਨਵਾਦ ਕਰਨ ਨਾਲ ਅਸੀਂ ਖ਼ੁਸ਼ ਰਹਾਂਗੇ ਅਤੇ ਬੁੜ-ਬੁੜ ਕਰਨ ਅਤੇ ਆਪਣੀ ਹਾਲਤ ’ਤੇ ਕੁੜ੍ਹਨ ਤੋਂ ਬਚ ਸਕਾਂਗੇ। (ਯਹੂ. 16) ਇਸ ਤੋਂ ਇਲਾਵਾ ਜਦ ਪਰਿਵਾਰ ਦਾ ਮੁਖੀ ਪਰਿਵਾਰ ਨਾਲ ਮਿਲ ਕੇ ਪ੍ਰਾਰਥਨਾ ਵਿਚ ਯਹੋਵਾਹ ਦਾ ਸ਼ੁਕਰਾਨਾ ਕਰਦਾ ਹੈ, ਤਾਂ ਉਸ ਦੀ ਪਤਨੀ ਤੇ ਬੱਚੇ ਸ਼ੁਕਰਗੁਜ਼ਾਰ ਬਣਨਾ ਸਿੱਖਦੇ ਹਨ।
6, 7. ਫ਼ਰਿਆਦ ਦਾ ਕੀ ਮਤਲਬ ਹੈ ਅਤੇ ਅਸੀਂ ਯਹੋਵਾਹ ਨੂੰ ਕਿਹੜੀਆਂ ਗੱਲਾਂ ਲਈ ਫ਼ਰਿਆਦ ਕਰ ਸਕਦੇ ਹਾਂ?
6 ਫ਼ਰਿਆਦ ਇਕ ਹੋਰ ਤਰੀਕਾ ਹੈ ਜਿਸ ਰਾਹੀਂ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ। ਅਸੀਂ ਪਰਮੇਸ਼ੁਰ ਨੂੰ ਕਿਹੜੀਆਂ ਗੱਲਾਂ ਲਈ ਫ਼ਰਿਆਦ ਕਰ ਸਕਦੇ ਹਾਂ? ਜੇ ਸਾਨੂੰ ਸਤਾਹਟ ਜਾਂ ਕਿਸੇ ਜਾਨਲੇਵਾ ਬੀਮਾਰੀ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ, ਤਾਂ ਅਸੀਂ ਉਸ ਨੂੰ ਮਦਦ ਲਈ ਦੁਆ ਕਰ ਸਕਦੇ ਹਾਂ। ਅਜਿਹੇ ਸਮਿਆਂ ’ਤੇ ਅਸੀਂ ਯਹੋਵਾਹ ਅੱਗੇ ਤਰਲੇ ਕਰਦੇ ਹਾਂ ਕਿ ਉਹ ਸਾਡੀ ਮਦਦ ਕਰੇ। ਪਰ ਕੀ ਸਾਨੂੰ ਸਿਰਫ਼ ਇਨ੍ਹਾਂ ਮੌਕਿਆਂ ’ਤੇ ਹੀ ਯਹੋਵਾਹ ਨੂੰ ਫ਼ਰਿਆਦ ਕਰਨੀ ਚਾਹੀਦੀ ਹੈ?
7 ਗੌਰ ਕਰੋ ਕਿ ਜਦ ਯਿਸੂ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾ ਰਿਹਾ ਸੀ, ਤਾਂ ਉਸ ਨੇ ਪਰਮੇਸ਼ੁਰ ਦੇ ਨਾਂ, ਉਸ ਦੇ ਰਾਜ ਅਤੇ ਉਸ ਦੀ ਇੱਛਾ ਬਾਰੇ ਕੀ ਕਿਹਾ। (ਮੱਤੀ 6:9, 10 ਪੜ੍ਹੋ।) ਇਹ ਦੁਨੀਆਂ ਬੁਰਾਈ ਵਿਚ ਡੁੱਬੀ ਹੋਈ ਹੈ ਅਤੇ ਸਰਕਾਰਾਂ ਲੋਕਾਂ ਦੀਆਂ ਰੋਟੀ, ਕੱਪੜਾ, ਮਕਾਨ ਵਰਗੀਆਂ ਆਮ ਲੋੜਾਂ ਵੀ ਪੂਰੀਆਂ ਨਹੀਂ ਕਰ ਸਕਦੀਆਂ। ਤਾਂ ਫਿਰ ਕਿੰਨਾ ਜ਼ਰੂਰੀ ਹੈ ਕਿ ਅਸੀਂ ਪ੍ਰਾਰਥਨਾ ਕਰੀਏ ਕਿ ਸਾਡੇ ਸਵਰਗੀ ਪਿਤਾ ਦਾ ਨਾਂ ਪਵਿੱਤਰ ਹੋਵੇ ਤੇ ਉਸ ਦਾ ਰਾਜ ਧਰਤੀ ਤੋਂ ਸ਼ੈਤਾਨ ਦੀਆਂ ਸਰਕਾਰਾਂ ਨੂੰ ਜੜ੍ਹੋਂ ਉਖਾੜ ਦੇਵੇ। ਹਾਂ, ਇਹੀ ਸਮਾਂ ਹੈ ਕਿ ਅਸੀਂ ਯਹੋਵਾਹ ਨੂੰ ਫ਼ਰਿਆਦ ਕਰੀਏ ਕਿ ਜਿੱਦਾਂ ਉਸ ਦੀ ਮਰਜ਼ੀ ਸਵਰਗ ਵਿਚ ਪੂਰੀ ਹੁੰਦੀ ਹੈ ਉੱਦਾਂ ਹੀ ਇਸ ਧਰਤੀ ’ਤੇ ਹੋਵੇ। ਆਓ ਆਪਾਂ ਜਾਗਦੇ ਰਹੀਏ ਅਤੇ ਹਰ ਤਰ੍ਹਾਂ ਦੀ ਪ੍ਰਾਰਥਨਾ ਕਰਨ ਵਿਚ ਲੱਗੇ ਰਹੀਏ।
“ਪ੍ਰਾਰਥਨਾ ਕਰਦੇ ਰਹੋ”
8, 9. ਸਾਨੂੰ ਪਤਰਸ ਤੇ ਹੋਰ ਰਸੂਲਾਂ ਵਿਚ ਨੁਕਸ ਕਿਉਂ ਨਹੀਂ ਕੱਢਣੇ ਚਾਹੀਦੇ?
8 ਹਾਲਾਂਕਿ ਪਤਰਸ ਰਸੂਲ ਨੇ ਮਸੀਹੀਆਂ ਨੂੰ ‘ਪ੍ਰਾਰਥਨਾ ਕਰਨ ਲਈ ਹਮੇਸ਼ਾ ਤਿਆਰ ਰਹਿਣ’ ਦੀ ਸਲਾਹ ਦਿੱਤੀ, ਪਰ ਉਹ ਆਪ ਇਕ ਮੌਕੇ ’ਤੇ ਇੱਦਾਂ ਨਾ ਕਰ ਸਕਿਆ। ਜਦ ਯਿਸੂ ਗਥਸਮਨੀ ਦੇ ਬਾਗ਼ ਵਿਚ ਪ੍ਰਾਰਥਨਾ ਕਰਨ ਗਿਆ ਸੀ, ਤਾਂ ਪਤਰਸ ਉਨ੍ਹਾਂ ਚੇਲਿਆਂ ਵਿੱਚੋਂ ਇਕ ਸੀ ਜੋ ਸੌਂ ਗਏ ਸਨ। ਭਾਵੇਂ ਯਿਸੂ ਨੇ ਉਨ੍ਹਾਂ ਨੂੰ ‘ਜਾਗਦੇ ਰਹਿਣ ਅਤੇ ਪ੍ਰਾਰਥਨਾ ਕਰਦੇ ਰਹਿਣ’ ਲਈ ਕਿਹਾ ਸੀ, ਫਿਰ ਵੀ ਉਹ ਸੌਂ ਗਏ।—ਮੱਤੀ 26:40-45 ਪੜ੍ਹੋ।
9 ਪਤਰਸ ਤੇ ਹੋਰ ਰਸੂਲਾਂ ਵਿਚ ਨੁਕਸ ਕੱਢਣ ਦੀ ਬਜਾਇ ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਉਸ ਦਿਨ ਉਨ੍ਹਾਂ ਨੇ ਕਾਫ਼ੀ ਕੰਮ ਕੀਤਾ ਸੀ ਜਿਸ ਕਾਰਨ ਉਹ ਥੱਕ ਕੇ ਚੂਰ ਹੋ ਗਏ ਸਨ। ਉਨ੍ਹਾਂ ਨੇ ਪਸਾਹ ਦੇ ਤਿਉਹਾਰ ਦੀਆਂ ਤਿਆਰੀਆਂ ਕੀਤੀਆਂ ਤੇ ਸ਼ਾਮ ਨੂੰ ਤਿਉਹਾਰ ਮਨਾਇਆ। ਫਿਰ ਯਿਸੂ ਨੇ ਪ੍ਰਭੂ ਦਾ ਭੋਜਨ ਮਨਾਉਣ ਦੀ ਰੀਤ ਸ਼ੁਰੂ ਕੀਤੀ ਤਾਂਕਿ ਉਸ ਦੇ ਚੇਲੇ ਉਸ ਦੀਆਂ ਹਿਦਾਇਤਾਂ ਮੁਤਾਬਕ ਉਸ ਦੀ ਕੁਰਬਾਨੀ ਨੂੰ ਯਾਦ ਕਰਨ। (1 ਕੁਰਿੰ. 11:23-25) “ਪਰਮੇਸ਼ੁਰ ਦੀ ਮਹਿਮਾ ਦੇ ਗੀਤ ਗਾਉਣ ਤੋਂ ਬਾਅਦ ਉਹ ਜ਼ੈਤੂਨ ਪਹਾੜ ਉੱਤੇ ਚਲੇ ਗਏ” ਜਿਸ ਲਈ ਉਨ੍ਹਾਂ ਨੂੰ ਯਰੂਸ਼ਲਮ ਦੀਆਂ ਤੰਗ ਗਲੀਆਂ ਵਿੱਚੋਂ ਕਾਫ਼ੀ ਦੂਰ ਪੈਦਲ ਤੁਰਨਾ ਪਿਆ ਸੀ। (ਮੱਤੀ 26:30, 36) ਉਸ ਵਕਤ ਤਕ ਸ਼ਾਇਦ ਅੱਧੀ ਰਾਤ ਬੀਤ ਚੁੱਕੀ ਸੀ। ਜੇ ਅਸੀਂ ਉਸ ਰਾਤ ਗਥਸਮਨੀ ਦੇ ਬਾਗ਼ ਵਿਚ ਹੁੰਦੇ, ਤਾਂ ਸ਼ਾਇਦ ਅਸੀਂ ਵੀ ਥੱਕ-ਟੁੱਟ ਕੇ ਸੌਂ ਜਾਂਦੇ। ਪਰ ਯਿਸੂ ਨੇ ਆਪਣੇ ਰਸੂਲਾਂ ਵਿਚ ਨੁਕਸ ਕੱਢਣ ਦੀ ਬਜਾਇ ਉਨ੍ਹਾਂ ਨੂੰ ਪਿਆਰ ਨਾਲ ਕਿਹਾ: “ਦਿਲ ਤਾਂ ਤਿਆਰ ਹੈ, ਪਰ ਪਾਪੀ ਸਰੀਰ ਕਮਜ਼ੋਰ ਹੈ।”
10, 11. (ੳ) ਪਤਰਸ ਨੇ ਆਪਣੇ ਤਜਰਬੇ ਤੋਂ ਕੀ ਸਿੱਖਿਆ? (ਅ) ਤੁਸੀਂ ਪਤਰਸ ਤੋਂ ਕੀ ਸਿੱਖ ਸਕਦੇ ਹੋ?
10 ਭਾਵੇਂ ਕਿ ਪਤਰਸ ਗਥਸਮਨੀ ਦੇ ਬਾਗ਼ ਵਿਚ ਸੌਂ ਗਿਆ ਸੀ, ਫਿਰ ਵੀ ਉਸ ਨੇ ਇਕ ਅਹਿਮ ਸਬਕ ਸਿੱਖਿਆ। ਯਿਸੂ ਨੇ ਪਹਿਲਾਂ ਹੀ ਕਿਹਾ ਸੀ: “ਅੱਜ ਰਾਤ ਮੇਰੇ ਨਾਲ ਜੋ ਵੀ ਹੋਵੇਗਾ, ਉਸ ਨੂੰ ਦੇਖ ਕੇ ਤੁਸੀਂ ਸਾਰੇ ਮੈਨੂੰ ਛੱਡ ਜਾਓਗੇ।” ਪਰ ਪਤਰਸ ਨੇ ਝੱਟ ਜਵਾਬ ਦਿੱਤਾ: “ਤੇਰੇ ਨਾਲ ਜੋ ਵੀ ਹੋਵੇਗਾ, ਉਸ ਕਰਕੇ ਬਾਕੀ ਸਾਰੇ ਭਾਵੇਂ ਤੈਨੂੰ ਛੱਡ ਜਾਣ, ਪਰ ਮੈਂ ਤੈਨੂੰ ਕਦੀ ਵੀ ਨਹੀਂ ਛੱਡਾਂਗਾ।” ਯਿਸੂ ਨੇ ਉਸ ਨੂੰ ਕਿਹਾ ਕਿ ਉਹ ਉਸ ਦਾ ਤਿੰਨ ਵਾਰ ਇਨਕਾਰ ਕਰੇਗਾ। ਪਤਰਸ ਨੇ ਯਿਸੂ ਦੀ ਗੱਲ ਨਾ ਮੰਨਦੇ ਹੋਏ ਇੱਥੋਂ ਤਕ ਕਹਿ ਦਿੱਤਾ: “ਜੇ ਮੈਨੂੰ ਤੇਰੇ ਨਾਲ ਮਰਨਾ ਵੀ ਪਵੇ, ਤਾਂ ਵੀ ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਾਂਗਾ ਕਿ ਮੈਂ ਤੈਨੂੰ ਜਾਣਦਾ ਹਾਂ।” (ਮੱਤੀ 26:31-35) ਜਦ ਪਤਰਸ ਨੇ ਉਸ ਨੂੰ ਜਾਣਨ ਤੋਂ ਇਨਕਾਰ ਕੀਤਾ, ਤਾਂ ਯਿਸੂ ਦੀ ਕਹੀ ਗੱਲ ਪੂਰੀ ਹੋਈ। ਪਰ ਆਪਣੀ ਗ਼ਲਤੀ ਦਾ ਅਹਿਸਾਸ ਹੋਣ ਤੋਂ ਬਾਅਦ ਪਤਰਸ “ਭੁੱਬਾਂ ਮਾਰ-ਮਾਰ ਕੇ ਰੋਇਆ।”—ਲੂਕਾ 22:60-62.
11 ਆਪਣੇ ਇਸ ਤਜਰਬੇ ਤੋਂ ਪਤਰਸ ਨੇ ਸਿੱਖਿਆ ਕਿ ਉਸ ਨੂੰ ਆਪਣੇ ਆਪ ’ਤੇ ਹੱਦੋਂ ਵਧ ਇਤਬਾਰ ਨਹੀਂ ਕਰਨਾ ਚਾਹੀਦਾ। ਇੱਦਾਂ ਕਰਨ ਵਿਚ ਕਿਹੜੀ ਗੱਲ ਨੇ ਪਤਰਸ ਦੀ ਮਦਦ ਕੀਤੀ? ਪ੍ਰਾਰਥਨਾ ਨੇ। ਪਤਰਸ ਨੇ ਆਪ ਸਲਾਹ ਦਿੱਤੀ ਕਿ “ਪ੍ਰਾਰਥਨਾ ਕਰਨ ਲਈ ਹਮੇਸ਼ਾ ਤਿਆਰ ਰਹੋ।” ਕੀ ਅਸੀਂ ਇਸ ਸਲਾਹ ਮੁਤਾਬਕ ਚੱਲਦੇ ਹਾਂ? ਕੀ ਅਸੀਂ ਲਗਾਤਾਰ ਪ੍ਰਾਰਥਨਾ ਕਰਦੇ ਹੋਏ ਯਹੋਵਾਹ ’ਤੇ ਭਰੋਸਾ ਰੱਖਦੇ ਹਾਂ? (ਕਹਾ. 3:5, 6) ਆਓ ਆਪਾਂ ਪੌਲੁਸ ਦੀ ਇਹ ਸਲਾਹ ਚੇਤੇ ਰੱਖੀਏ ਕਿ “ਜਿਹੜਾ ਸੋਚਦਾ ਹੈ ਕਿ ਉਹ ਖੜ੍ਹਾ ਹੈ, ਖ਼ਬਰਦਾਰ ਰਹੇ ਕਿ ਉਹ ਕਿਤੇ ਡਿਗ ਨਾ ਪਵੇ।”—1 ਕੁਰਿੰ. 10:12.
ਨਹਮਯਾਹ ਦੀਆਂ ਪ੍ਰਾਰਥਨਾਵਾਂ ਸੁਣੀਆਂ ਗਈਆਂ
12. ਨਹਮਯਾਹ ਸਾਡੇ ਲਈ ਇਕ ਵਧੀਆ ਮਿਸਾਲ ਕਿਉਂ ਹੈ?
12 ਜ਼ਰਾ ਨਹਮਯਾਹ ਦੀ ਮਿਸਾਲ ’ਤੇ ਗੌਰ ਕਰੋ ਜੋ ਲਗਭਗ 450 ਈਸਵੀ ਪੂਰਵ ਵਿਚ ਫ਼ਾਰਸੀ ਰਾਜੇ ਅਰਤਹਸ਼ਸ਼ਤਾ ਦੇ ਰਾਜ ਵਿਚ ਇਕ ਸਾਕੀ ਦਾ ਕੰਮ ਕਰਦਾ ਸੀ। ਉਸ ਨੇ ਦਿਲੋਂ ਦੁਆ ਕਰਨ ਦੀ ਸਾਡੇ ਸਾਮ੍ਹਣੇ ਇਕ ਵਧੀਆ ਮਿਸਾਲ ਕਾਇਮ ਕੀਤੀ। ਉਸ ਨੇ ਯਰੂਸ਼ਲਮ ਵਿਚ ਰਹਿੰਦੇ ਯਹੂਦੀਆਂ ਦੀ ਮਾੜੀ ਹਾਲਤ ਕਾਰਨ ‘ਕਈ ਦਿਨਾਂ ਤੀਕ ਵਰਤ ਰੱਖਿਆ ਤੇ ਪਰਮੇਸ਼ੁਰ ਦੇ ਸਨਮੁੱਖ ਪ੍ਰਾਰਥਨਾ ਕੀਤੀ।’ (ਨਹ. 1:4) ਰਾਜਾ ਅਰਤਹਸ਼ਸ਼ਤਾ ਨੇ ਉਸ ਦਾ ਉਦਾਸ ਚਿਹਰਾ ਦੇਖ ਕੇ ਜਦ ਇਸ ਦਾ ਕਾਰਨ ਪੁੱਛਿਆ, ਤਾਂ ਨਹਮਯਾਹ ਨੇ ਝੱਟ “ਅਕਾਸ਼ ਦੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ।” (ਨਹ. 2:2-4) ਕੀ ਉਸ ਦੀ ਸੁਣੀ ਗਈ? ਹਾਂ, ਯਹੋਵਾਹ ਨੇ ਆਪਣੇ ਲੋਕਾਂ ਦੇ ਭਲੇ ਲਈ ਕੀਤੀ ਗਈ ਪ੍ਰਾਰਥਨਾ ਦਾ ਜਵਾਬ ਦਿੱਤਾ। (ਨਹ. 2:5, 6) ਇਸ ਤੋਂ ਨਹਮਯਾਹ ਦੀ ਨਿਹਚਾ ਕਿੰਨੀ ਮਜ਼ਬੂਤ ਹੋਈ ਹੋਣੀ!
13, 14. ਸ਼ੈਤਾਨ ਦੀਆਂ ਹੌਸਲਾ ਢਾਹੁਣ ਵਾਲੀਆਂ ਗੱਲਾਂ ਦਾ ਸਾਮ੍ਹਣਾ ਕਰਨ ਲਈ ਅਸੀਂ ਆਪਣੀ ਨਿਹਚਾ ਕਿਵੇਂ ਮਜ਼ਬੂਤ ਰੱਖ ਸਕਦੇ ਹਾਂ?
13 ਨਹਮਯਾਹ ਵਾਂਗ ਹਮੇਸ਼ਾ ਪ੍ਰਾਰਥਨਾ ਕਰਨ ਨਾਲ ਸਾਡੀ ਨਿਹਚਾ ਪੱਕੀ ਹੋਵੇਗੀ। ਸ਼ੈਤਾਨ ਬੇਰਹਿਮ ਹੈ ਅਤੇ ਅਕਸਰ ਸਾਡੇ ’ਤੇ ਉਦੋਂ ਵਾਰ ਕਰਦਾ ਹੈ ਜਦੋਂ ਅਸੀਂ ਕਮਜ਼ੋਰ ਹੁੰਦੇ ਹਾਂ। ਮਿਸਾਲ ਲਈ, ਜੇ ਅਸੀਂ ਕਿਸੇ ਗੰਭੀਰ ਬੀਮਾਰੀ ਜਾਂ ਡਿਪਰੈਸ਼ਨ ਨਾਲ ਜੂਝ ਰਹੇ ਹਾਂ, ਤਾਂ ਸ਼ਾਇਦ ਅਸੀਂ ਸੋਚਣ ਲੱਗ ਪਈਏ ਕਿ ਹਰ ਮਹੀਨੇ ਪ੍ਰਚਾਰ ਵਿਚ ਅਸੀਂ ਜੋ ਸਮਾਂ ਬਿਤਾਉਂਦੇ ਹਾਂ, ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਕੋਈ ਮਾਅਨੇ ਨਹੀਂ ਰੱਖਦਾ। ਜਾਂ ਸ਼ਾਇਦ ਸਾਡੇ ਵਿੱਚੋਂ ਕੁਝ ਜਣੇ ਬੀਤੇ ਸਮੇਂ ਦੀਆਂ ਦਰਦ ਭਰੀਆਂ ਯਾਦਾਂ ਕਰਕੇ ਪਰੇਸ਼ਾਨ ਹੋ ਉੱਠਣ। ਸ਼ੈਤਾਨ ਸਾਨੂੰ ਇਹੀ ਅਹਿਸਾਸ ਕਰਾਉਣਾ ਚਾਹੁੰਦਾ ਹੈ ਕਿ ਅਸੀਂ ਨਿਕੰਮੇ ਹਾਂ। ਉਹ ਸਾਡੇ ਜਜ਼ਬਾਤਾਂ ਨਾਲ ਖੇਡਦਾ ਹੈ ਅਤੇ ਸਾਡੀ ਨਿਹਚਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰ ‘ਪ੍ਰਾਰਥਨਾ ਕਰਨ ਲਈ ਹਮੇਸ਼ਾ ਤਿਆਰ ਰਹਿ’ ਕੇ ਅਸੀਂ ਆਪਣੀ ਨਿਹਚਾ ਮਜ਼ਬੂਤ ਰੱਖ ਸਕਦੇ ਹਾਂ। ਵਾਕਈ, ‘ਨਿਹਚਾ ਦੀ ਵੱਡੀ ਢਾਲ਼ ਆਪਣੇ ਕੋਲ ਰੱਖ ਕੇ ਅਸੀਂ ਸ਼ੈਤਾਨ ਦੇ ਬਲ਼ਦੇ ਹੋਏ ਸਾਰੇ ਤੀਰਾਂ ਨੂੰ ਬੁਝਾ ਸਕਾਂਗੇ।’—ਅਫ਼. 6:16.
14 ਇਸ ਲਈ ਸਾਨੂੰ ‘ਪ੍ਰਾਰਥਨਾ ਕਰਨ ਲਈ ਹਮੇਸ਼ਾ ਤਿਆਰ ਰਹਿਣਾ’ ਚਾਹੀਦਾ ਹੈ ਕਿਉਂਕਿ ਜਦ ਅਚਾਨਕ ਸਾਡੇ ’ਤੇ ਕੋਈ ਅਜ਼ਮਾਇਸ਼ ਆਉਂਦੀ ਹੈ, ਤਾਂ ਅਸੀਂ ਡਾਵਾਂ-ਡੋਲ ਹੋਣ ਦੀ ਬਜਾਇ ਯਹੋਵਾਹ ਦੇ ਵਫ਼ਾਦਾਰ ਰਹਾਂਗੇ। ਪਰੀਖਿਆਵਾਂ ਤੇ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦਿਆਂ ਸਾਨੂੰ ਨਹਮਯਾਹ ਦੀ ਮਿਸਾਲ ਯਾਦ ਰੱਖਣੀ ਚਾਹੀਦੀ ਹੈ ਅਤੇ ਇਕਦਮ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਅਜਿਹੇ ਹਾਲਾਤਾਂ ਦੌਰਾਨ ਜਦ ਸਾਡੀ ਨਿਹਚਾ ਪਰਖੀ ਜਾਂਦੀ ਹੈ, ਤਾਂ ਯਾਦ ਰੱਖੋ ਕਿ ਅਸੀਂ ਸਿਰਫ਼ ਯਹੋਵਾਹ ਦੀ ਮਦਦ ਨਾਲ ਹੀ ਇਨ੍ਹਾਂ ਦਾ ਮੁਕਾਬਲਾ ਕਰ ਸਕਦੇ ਹਾਂ।
ਦੂਜਿਆਂ ਲਈ ਪ੍ਰਾਰਥਨਾ ਕਰੋ
15. ਦੂਜਿਆਂ ਲਈ ਪ੍ਰਾਰਥਨਾ ਕਰਨ ਬਾਰੇ ਸਾਨੂੰ ਖ਼ੁਦ ਨੂੰ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?
15 ਯਿਸੂ ਨੇ ਪਤਰਸ ਲਈ ਫ਼ਰਿਆਦ ਕੀਤੀ ਕਿ ਉਹ ਲੂਕਾ 22:32) ਪਹਿਲੀ ਸਦੀ ਵਿਚ ਇਪਫ੍ਰਾਸ ਨਾਂ ਦਾ ਮਸੀਹੀ ਯਿਸੂ ਦੀ ਰੀਸ ਕਰਦਿਆਂ ਕੁਲੁੱਸੈ ਦੇ ਭਰਾਵਾਂ ਲਈ ਜੋਸ਼ ਨਾਲ ਪ੍ਰਾਰਥਨਾ ਕਰਦਾ ਰਿਹਾ। ਪੌਲੁਸ ਨੇ ਉਨ੍ਹਾਂ ਨੂੰ ਲਿਖਿਆ: ‘ਇਪਫ੍ਰਾਸ ਹਮੇਸ਼ਾ ਤੁਹਾਡੇ ਲਈ ਜੋਸ਼ ਨਾਲ ਪ੍ਰਾਰਥਨਾ ਕਰਦਾ ਹੈ ਕਿ ਤੁਸੀਂ ਅੰਤ ਵਿਚ ਸਮਝਦਾਰ ਅਤੇ ਪਰਮੇਸ਼ੁਰ ਦੀ ਇੱਛਾ ਨਾਲ ਸੰਬੰਧਿਤ ਹਰ ਗੱਲ ਉੱਤੇ ਪੱਕਾ ਭਰੋਸਾ ਰੱਖਣ ਵਾਲੇ ਸਾਬਤ ਹੋਵੋ।’ (ਕੁਲੁ. 4:12) ਸੋ ਖ਼ੁਦ ਨੂੰ ਪੁੱਛੋ: ‘ਕੀ ਮੈਂ ਪੂਰੀ ਦੁਨੀਆਂ ਦੇ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹਾਂ? ਮੈਂ ਕਿੰਨੀ ਵਾਰੀ ਉਨ੍ਹਾਂ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰਦਾ ਹਾਂ ਜੋ ਕਿਸੇ ਆਫ਼ਤ ਦਾ ਸ਼ਿਕਾਰ ਹਨ? ਮੈਂ ਪਿਛਲੀ ਵਾਰ ਕਦੋਂ ਯਹੋਵਾਹ ਦੇ ਸੰਗਠਨ ਵਿਚ ਭਾਰੀਆਂ ਜ਼ਿੰਮੇਵਾਰੀਆਂ ਸੰਭਾਲਣ ਵਾਲੇ ਭਰਾਵਾਂ ਲਈ ਪ੍ਰਾਰਥਨਾ ਕੀਤੀ ਸੀ? ਕੀ ਮੈਂ ਹਾਲ ਹੀ ਵਿਚ ਮੰਡਲੀ ਦੇ ਉਨ੍ਹਾਂ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕੀਤੀ ਹੈ ਜੋ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ?’
ਆਪਣੀ ਨਿਹਚਾ ਨਾ ਛੱਡੇ। (16. ਸਮਝਾਓ ਇਹ ਜ਼ਰੂਰੀ ਕਿਉਂ ਹੈ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਲਈ ਪ੍ਰਾਰਥਨਾ ਕਰੀਏ।
16 ਜਦ ਅਸੀਂ ਭੈਣਾਂ-ਭਰਾਵਾਂ ਦੀ ਖ਼ਾਤਰ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ, ਤਾਂ ਇਸ ਤਰ੍ਹਾਂ ਉਨ੍ਹਾਂ ਦੀ ਮਦਦ ਹੋ ਸਕਦੀ ਹੈ। (2 ਕੁਰਿੰਥੀਆਂ 1:11 ਪੜ੍ਹੋ।) ਪਰ ਇਸ ਦਾ ਮਤਲਬ ਇਹ ਨਹੀਂ ਕਿ ਜਦੋਂ ਉਸ ਦੇ ਬਹੁਤ ਸਾਰੇ ਸੇਵਕ ਇੱਕੋ ਗੱਲ ਲਈ ਵਾਰ-ਵਾਰ ਪ੍ਰਾਰਥਨਾ ਕਰਦੇ ਹਨ, ਤਾਂ ਉਹ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਵੇਗਾ। ਫਿਰ ਵੀ ਉਸ ਨੂੰ ਇਹ ਦੇਖ ਕੇ ਬੜੀ ਖ਼ੁਸ਼ੀ ਹੁੰਦੀ ਹੈ ਕਿ ਉਸ ਦੇ ਸੇਵਕਾਂ ਨੂੰ ਇਕ-ਦੂਜੇ ਦਾ ਦਿਲੋਂ ਫ਼ਿਕਰ ਹੈ ਅਤੇ ਉਹ ਆਪਣੇ ਸਮੇਂ ’ਤੇ ਉਨ੍ਹਾਂ ਦੀਆਂ ਦੁਆਵਾਂ ਦਾ ਜਵਾਬ ਦਿੰਦਾ ਹੈ। ਸੋ ਸਾਨੂੰ ਦੂਜਿਆਂ ਲਈ ਪ੍ਰਾਰਥਨਾ ਕਰਨ ਦੀ ਆਪਣੀ ਜ਼ਿੰਮੇਵਾਰੀ ਬੜੀ ਗੰਭੀਰਤਾ ਨਾਲ ਨਿਭਾਉਣੀ ਚਾਹੀਦੀ ਹੈ। ਇਪਫ੍ਰਾਸ ਵਾਂਗ ਸਾਨੂੰ ਆਪਣੇ ਭੈਣਾਂ-ਭਰਾਵਾਂ ਲਈ ਜੋਸ਼ ਨਾਲ ਤੇ ਵਾਰ-ਵਾਰ ਪ੍ਰਾਰਥਨਾ ਕਰ ਕੇ ਉਨ੍ਹਾਂ ਲਈ ਪਿਆਰ ਦਿਖਾਉਣਾ ਚਾਹੀਦਾ ਹੈ। ਇੱਦਾਂ ਕਰਨ ਨਾਲ ਅਸੀਂ ਖ਼ੁਸ਼ ਰਹਾਂਗੇ ਕਿਉਂਕਿ “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।”—ਰਸੂ. 20:35.
‘ਮੁਕਤੀ ਦਾ ਸਮਾਂ ਨੇੜੇ ਹੈ’
17, 18. ‘ਪ੍ਰਾਰਥਨਾ ਕਰਨ ਲਈ ਹਮੇਸ਼ਾ ਤਿਆਰ ਰਹਿਣ’ ਨਾਲ ਸਾਡੀ ਕਿਵੇਂ ਮਦਦ ਹੋ ਸਕਦੀ ਹੈ?
17 ਇਹ ਕਹਿਣ ਤੋਂ ਪਹਿਲਾਂ ਕਿ “ਰਾਤ ਕਾਫ਼ੀ ਲੰਘ ਚੁੱਕੀ ਹੈ ਤੇ ਦਿਨ ਚੜ੍ਹਨ ਵਾਲਾ ਹੈ” ਪੌਲੁਸ ਨੇ ਲਿਖਿਆ: “ਤੁਸੀਂ ਜਾਣਦੇ ਹੋ ਕਿ ਤੁਸੀਂ ਕਿਹੋ ਜਿਹੇ ਸਮੇਂ ਵਿਚ ਜੀ ਰਹੇ ਹੋ। ਹੁਣ ਨੀਂਦ ਤੋਂ ਜਾਗਣ ਦਾ ਵੇਲਾ ਹੋ ਗਿਆ ਹੈ ਕਿਉਂਕਿ ਸਾਡੀ ਮੁਕਤੀ ਉਸ ਸਮੇਂ ਨਾਲੋਂ ਹੋਰ ਵੀ ਨੇੜੇ ਆ ਗਈ ਹੈ ਜਦੋਂ ਅਸੀਂ ਨਿਹਚਾ ਕਰਨੀ ਸ਼ੁਰੂ ਕੀਤੀ ਸੀ।” (ਰੋਮੀ. 13:11, 12) ਅਸੀਂ ਪਰਮੇਸ਼ੁਰ ਦੀ ਨਵੀਂ ਦੁਨੀਆਂ ਦੀ ਐਨ ਦਹਿਲੀਜ਼ ’ਤੇ ਖੜ੍ਹੇ ਹਾਂ ਅਤੇ ਸਾਡੀ ਮੁਕਤੀ ਸਾਡੇ ਸੋਚਣ ਨਾਲੋਂ ਹੋਰ ਵੀ ਨੇੜੇ ਹੈ। ਅੱਜ ਪਰਮੇਸ਼ੁਰ ਦੇ ਕੰਮਾਂ ਵਿਚ ਢਿੱਲੇ ਪੈਣ ਅਤੇ ਦੁਨੀਆਂ ਦੇ ਕੰਮਾਂ-ਕਾਰਾਂ ਵਿਚ ਰੁੱਝਣ ਦਾ ਸਮਾਂ ਨਹੀਂ, ਸਗੋਂ ਪ੍ਰਾਰਥਨਾ ਵਿਚ ਯਹੋਵਾਹ ਨਾਲ ਇਕੱਲੇ ਸਮਾਂ ਬਿਤਾਉਣ ਦਾ ਹੈ। ਸੋ ਆਓ ਆਪਾਂ ‘ਪ੍ਰਾਰਥਨਾ ਕਰਨ ਲਈ ਹਮੇਸ਼ਾ ਤਿਆਰ ਰਹੀਏ।’ ਇੱਦਾਂ ਅਸੀਂ ਯਹੋਵਾਹ ਦੇ ਦਿਨ ਦਾ ਇੰਤਜ਼ਾਰ ਕਰਦਿਆਂ ‘ਆਪਣਾ ਚਾਲ-ਚਲਣ ਸ਼ੁੱਧ ਰੱਖ ਪਾਵਾਂਗੇ ਅਤੇ ਭਗਤੀ ਦੇ ਕੰਮ ਕਰ ਸਕਾਂਗੇ।’ (2 ਪਤ. 3:11, 12) ਸਾਡੀ ਜ਼ਿੰਦਗੀ ਤੇ ਸਾਡੇ ਫ਼ੈਸਲਿਆਂ ਤੋਂ ਪਤਾ ਲੱਗੇਗਾ ਕਿ ਅਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦੇ ਹਾਂ ਅਤੇ ਮੰਨਦੇ ਹਾਂ ਕਿ ਇਹ ਦੁਨੀਆਂ ਸੱਚ-ਮੁੱਚ ਖ਼ਤਮ ਹੋਣ ਵਾਲੀ ਹੈ। ਸੋ ਕਿੰਨਾ ਜ਼ਰੂਰੀ ਹੈ ਕਿ ਅਸੀਂ ‘ਲਗਾਤਾਰ ਪ੍ਰਾਰਥਨਾ ਕਰਦੇ ਰਹੀਏ।’ (1 ਥੱਸ. 5:17) ਆਓ ਆਪਾਂ ਯਿਸੂ ਵਾਂਗ ਇਕ ਸ਼ਾਂਤ ਜਗ੍ਹਾ ਲੱਭ ਕੇ ਯਹੋਵਾਹ ਨੂੰ ਪ੍ਰਾਰਥਨਾ ਕਰੀਏ। ਜੇ ਅਸੀਂ ਪ੍ਰਾਰਥਨਾ ਵਿਚ ਯਹੋਵਾਹ ਨਾਲ ਇਕੱਲੇ ਸਮਾਂ ਬਿਤਾਵਾਂਗੇ, ਤਾਂ ਅਸੀਂ ਉਸ ਦੇ ਹੋਰ ਕਰੀਬ ਆਵਾਂਗੇ। (ਯਾਕੂ. 4:7, 8) ਕੀ ਇਸ ਤੋਂ ਵੱਡੀ ਕੋਈ ਹੋਰ ਬਰਕਤ ਹੋ ਸਕਦੀ ਹੈ?
18 ਬਾਈਬਲ ਦੱਸਦੀ ਹੈ: “ਜਦੋਂ ਮਸੀਹ ਧਰਤੀ ਉੱਤੇ ਸੀ, ਤਾਂ ਉਸ ਨੇ ਧਾਹਾਂ ਮਾਰ-ਮਾਰ ਕੇ ਅਤੇ ਹੰਝੂ ਵਹਾ-ਵਹਾ ਕੇ ਉਸ ਨੂੰ ਫ਼ਰਿਆਦਾਂ ਤੇ ਮਿੰਨਤਾਂ ਕੀਤੀਆਂ ਜਿਹੜਾ ਉਸ ਨੂੰ ਮੌਤ ਤੋਂ ਬਚਾ ਸਕਦਾ ਸੀ ਅਤੇ ਪਰਮੇਸ਼ੁਰ ਦਾ ਡਰ ਰੱਖਣ ਕਰਕੇ ਉਸ ਦੀ ਸੁਣੀ ਗਈ।” (ਇਬ. 5:7) ਯਿਸੂ ਨੇ ਯਹੋਵਾਹ ਨੂੰ ਫ਼ਰਿਆਦਾਂ ਅਤੇ ਮਿੰਨਤਾਂ ਕੀਤੀਆਂ ਤੇ ਉਹ ਮਰਦੇ ਦਮ ਤਕ ਵਫ਼ਾਦਾਰ ਰਿਹਾ। ਨਤੀਜੇ ਵਜੋਂ ਯਹੋਵਾਹ ਨੇ ਆਪਣੇ ਪਿਆਰੇ ਬੇਟੇ ਨੂੰ ਦੁਬਾਰਾ ਜੀਉਂਦਾ ਕਰ ਕੇ ਉਸ ਨੂੰ ਸਵਰਗ ਵਿਚ ਅਮਰ ਜ਼ਿੰਦਗੀ ਦਿੱਤੀ। ਸੋ ਆਓ ਆਪਾਂ ਠਾਣ ਲਈਏ ਕਿ ਕੱਲ੍ਹ ਨੂੰ ਸਾਡੇ ’ਤੇ ਭਾਵੇਂ ਜੋ ਮਰਜ਼ੀ ਅਜ਼ਮਾਇਸ਼ ਆ ਜਾਵੇ, ਅਸੀਂ ‘ਪ੍ਰਾਰਥਨਾ ਕਰਨ ਲਈ ਹਮੇਸ਼ਾ ਤਿਆਰ ਰਹਾਂਗੇ’ ਅਤੇ ਆਪਣੇ ਸਵਰਗੀ ਪਿਤਾ ਦੇ ਵਫ਼ਾਦਾਰ ਰਹਾਂਗੇ। ਫਿਰ ਯਹੋਵਾਹ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦਾ ਵਰਦਾਨ ਦੇਵੇਗਾ।