ਪਹਿਰਾਬੁਰਜ—ਸਟੱਡੀ ਐਡੀਸ਼ਨ ਮਈ 2014

ਇਸ ਅੰਕ ਵਿਚ ਤਿੰਨ ਤਰੀਕਿਆਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੂੰ ਵਰਤ ਕੇ ਅਸੀਂ ਪ੍ਰਚਾਰ ਵਿਚ ਔਖੇ ਸਵਾਲਾਂ ਦੇ ਚੰਗੇ ਢੰਗ ਨਾਲ ਜਵਾਬ ਦੇ ਸਕਦੇ ਹਾਂ। ਸਾਡੇ ਲਈ ਪਰਮੇਸ਼ੁਰ ਦੇ ਸੰਗਠਨ ਪ੍ਰਤੀ ਵਫ਼ਾਦਾਰ ਬਣੇ ਰਹਿਣਾ ਕਿਉਂ ਜ਼ਰੂਰੀ ਹੈ?

‘ਮੇਰਾ ਭੋਜਨ ਹੈ ਕਿ ਮੈਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਾਂ’

ਰਾਜਾ ਦਾਊਦ, ਪੌਲੁਸ ਰਸੂਲ ਅਤੇ ਯਿਸੂ ਮਸੀਹ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਚਾਹੁੰਦੇ ਸਨ। ਜਿਨ੍ਹਾਂ ਥਾਵਾਂ ’ਤੇ ਪ੍ਰਚਾਰ ਕਰਨਾ ਔਖਾ ਹੈ, ਉੱਥੇ ਅਸੀਂ ਪ੍ਰਚਾਰ ਲਈ ਆਪਣੇ ਜੋਸ਼ ਨੂੰ ਬਰਕਰਾਰ ਕਿਵੇਂ ਰੱਖ ਸਕਦੇ ਹਾਂ ਜਾਂ ਆਪਣੇ ਵਿਚ ਦੁਬਾਰਾ ਜੋਸ਼ ਕਿਵੇਂ ਪੈਦਾ ਕਰ ਸਕਦੇ ਹਾਂ?

ਸਾਨੂੰ “ਹਰੇਕ ਨੂੰ ਕਿਵੇਂ ਜਵਾਬ ਦੇਣਾ” ਚਾਹੀਦਾ ਹੈ?

ਔਖੇ ਸਵਾਲ ਪੁੱਛੇ ਜਾਣ ’ਤੇ ਅਸੀਂ ਤਰਕ ਕਰ ਕੇ ਆਇਤਾਂ ਕਿਵੇਂ ਸਮਝਾ ਸਕਦੇ ਹਾਂ? ਤਿੰਨ ਤਰੀਕਿਆਂ ’ਤੇ ਗੌਰ ਕਰੋ ਜਿਨ੍ਹਾਂ ਨੂੰ ਵਰਤ ਕੇ ਅਸੀਂ ਚੰਗੇ ਢੰਗ ਨਾਲ ਜਵਾਬ ਦੇ ਸਕਦੇ ਹਾਂ।

ਪ੍ਰਚਾਰ ਵਿਚ ਉੱਤਮ ਅਸੂਲ ’ਤੇ ਚੱਲੋ

ਸਾਨੂੰ ਪ੍ਰਚਾਰ ਵਿਚ ਹਰ ਕਿਸੇ ਨਾਲ ਕਿੱਦਾਂ ਪੇਸ਼ ਆਉਣਾ ਚਾਹੀਦਾ ਹੈ? ਮੱਤੀ 7:12 ਵਿਚ ਦੱਸੇ ਯਿਸੂ ਦੇ ਸ਼ਬਦ ਪ੍ਰਚਾਰ ਵਿਚ ਕਿੱਦਾਂ ਲਾਗੂ ਹੁੰਦੇ ਹਨ?

ਜੀਵਨੀ

ਯਹੋਵਾਹ ਨੇ ਸੱਚ-ਮੁੱਚ ਮੇਰੀ ਮਦਦ ਕੀਤੀ ਹੈ

ਕੈੱਨਥ ਲਿਟਲ ਦੱਸਦਾ ਹੈ ਕਿ ਯਹੋਵਾਹ ਪਰਮੇਸ਼ੁਰ ਨੇ ਉਸ ਦੀ ਸ਼ਰਮੀਲੇ ਸੁਭਾਅ ਉੱਤੇ ਕਾਬੂ ਪਾਉਣ ਅਤੇ ਦਲੇਰ ਬਣਨ ਵਿਚ ਮਦਦ ਕੀਤੀ। ਜਾਣੋ ਕਿ ਯਹੋਵਾਹ ਨੇ ਉਸ ਦੀ ਪੂਰੀ ਜ਼ਿੰਦਗੀ ਦੌਰਾਨ ਉਸ ਦੇ ਜਤਨਾਂ ’ਤੇ ਬਰਕਤ ਪਾਈ।

ਯਹੋਵਾਹ ਹਰ ਕੰਮ ਸਹੀ ਢੰਗ ਨਾਲ ਕਰਦਾ ਹੈ

ਪ੍ਰਾਚੀਨ ਇਜ਼ਰਾਈਲ ਤੇ ਪਹਿਲੀ ਸਦੀ ਦੇ ਮਸੀਹੀਆਂ ਦੇ ਬਿਰਤਾਂਤਾਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਧਰਤੀ ਉੱਤੇ ਅੱਜ ਵੀ ਯਹੋਵਾਹ ਦੇ ਸੇਵਕਾਂ ਨੂੰ ਸੰਗਠਿਤ ਹੋਣਾ ਚਾਹੀਦਾ ਹੈ?

ਕੀ ਤੁਸੀਂ ਯਹੋਵਾਹ ਦੇ ਸੰਗਠਨ ਨਾਲ ਅੱਗੇ ਵਧ ਰਹੇ ਹੋ?

ਸ਼ੈਤਾਨ ਦੀ ਬੁਰੀ ਦੁਨੀਆਂ ਦਾ ਜਲਦੀ ਹੀ ਅੰਤ ਹੋ ਜਾਵੇਗਾ। ਸਾਡੇ ਲਈ ਪਰਮੇਸ਼ੁਰ ਦੇ ਸੰਗਠਨ ਪ੍ਰਤੀ ਵਫ਼ਾਦਾਰ ਰਹਿਣਾ ਜ਼ਰੂਰੀ ਕਿਉਂ ਹੈ ਜਿਸ ਨੂੰ ਉਹ ਅੱਜ ਆਪਣੇ ਮਕਸਦ ਦੇ ਲਈ ਇਸਤੇਮਾਲ ਕਰ ਰਿਹਾ ਹੈ?

ਇਤਿਹਾਸ ਦੇ ਪੰਨਿਆਂ ਤੋਂ

‘ਵਾਢੀ ਦਾ ਕਾਫ਼ੀ ਕੰਮ ਬਾਕੀ ਪਿਆ ਹੈ’

ਬ੍ਰਾਜ਼ੀਲ ਵਿਚ 7,60,000 ਤੋਂ ਜ਼ਿਆਦਾ ਯਹੋਵਾਹ ਦੇ ਗਵਾਹ ਬਾਈਬਲ ਦੀ ਸੱਚਾਈ ਫੈਲਾਉਂਦੇ ਹਨ। ਦੱਖਣੀ ਅਮਰੀਕਾ ਵਿਚ ਪ੍ਰਚਾਰ ਦਾ ਕੰਮ ਕਿਵੇਂ ਸ਼ੁਰੂ ਹੋਇਆ ਸੀ?