ਪਹਿਰਾਬੁਰਜ—ਸਟੱਡੀ ਐਡੀਸ਼ਨ ਅਗਸਤ 2014

ਇਸ ਅੰਕ ਵਿਚ 29 ਸਤੰਬਰ ਤੋਂ 26 ਅਕਤੂਬਰ 2014 ਦੇ ਅਧਿਐਨ ਲੇਖ ਹਨ।

ਕੀ ਤੁਹਾਨੂੰ “ਸਹੀ ਸਮੇਂ ਤੇ ਭੋਜਨ” ਮਿਲ ਰਿਹਾ ਹੈ?

ਵਫ਼ਾਦਾਰ ਨੌਕਰ ਸੱਚਾਈ ਵਿਚ ਮਜ਼ਬੂਤ ਰਹਿਣ ਲਈ ਜਿੰਨੀ ਵੀ ਜਾਣਕਾਰੀ ਦਿੰਦਾ ਹੈ, ਕੀ ਉਹ ਸਾਰੀ ਜਾਣਕਾਰੀ ਸਾਡੇ ਕੋਲ ਹੋਣੀ ਜ਼ਰੂਰੀ ਹੈ?

ਯਹੋਵਾਹ ਦੇ ਮਕਸਦ ਵਿਚ ਔਰਤਾਂ ਦੀ ਕੀ ਅਹਿਮੀਅਤ ਹੈ?

ਸਿੱਖੋ ਕਿ ਅਦਨ ਦੇ ਬਾਗ਼ ਵਿਚ ਹੋਈ ਅਣਆਗਿਆਕਾਰੀ ਦਾ ਆਦਮੀਆਂ ਤੇ ਔਰਤਾਂ ’ਤੇ ਕੀ ਅਸਰ ਪਿਆ। ਪੁਰਾਣੇ ਸਮੇਂ ਦੀਆਂ ਕੁਝ ਵਫ਼ਾਦਾਰ ਔਰਤਾਂ ਦੀਆਂ ਮਿਸਾਲਾਂ ’ਤੇ ਗੌਰ ਕਰੋ। ਨਾਲੇ ਜਾਣੋ ਕਿ ਅੱਜ ਮਸੀਹੀ ਔਰਤਾਂ ਕਿਵੇਂ ਪਰਮੇਸ਼ੁਰ ਦੇ ਕੰਮ ਕਰਦੀਆਂ ਹਨ।

ਪਰਮੇਸ਼ੁਰ ਦਾ ਬਚਨ ਵਰਤੋ—ਇਹ ਜੀਉਂਦਾ ਹੈ!

ਯਹੋਵਾਹ ਦੇ ਸਾਰੇ ਗਵਾਹ ਅਸਰਕਾਰੀ ਤਰੀਕੇ ਨਾਲ ਪ੍ਰਚਾਰ ਕਰਨਾ ਚਾਹੁੰਦੇ ਹਨ। ਕੁਝ ਸੁਝਾਵਾਂ ’ਤੇ ਗੌਰ ਕਰੋ ਕਿ ਅਸੀਂ ਲੋਕਾਂ ਨਾਲ ਗੱਲ ਕਰਦਿਆਂ ਟ੍ਰੈਕਟਾਂ ਦੇ ਨਾਲ-ਨਾਲ ਪਰਮੇਸ਼ੁਰ ਦੇ ਸ਼ਕਤੀਸ਼ਾਲੀ ਬਚਨ ਨੂੰ ਕਿਸ ਤਰ੍ਹਾਂ ਵਰਤ ਸਕਦੇ ਹਾਂ।

ਯਹੋਵਾਹ ਸਾਡੇ ਨੇੜੇ ਕਿਵੇਂ ਆਉਂਦਾ ਹੈ?

ਸਾਨੂੰ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਕਾਇਮ ਕਰਨ ਦੀ ਲੋੜ ਹੈ। ਸਿੱਖੋ ਕਿ ਰਿਹਾਈ ਦੀ ਕੀਮਤ ਦੇ ਪ੍ਰਬੰਧ ਅਤੇ ਬਾਈਬਲ ਤੋਂ ਕਿਵੇਂ ਸਾਬਤ ਹੁੰਦਾ ਹੈ ਕਿ ਯਹੋਵਾਹ ਸਾਨੂੰ ਆਪਣੇ ਨੇੜੇ ਲਿਆਉਂਦਾ ਹੈ।

ਤੁਸੀਂ ਜਿੱਥੇ ਕਿਤੇ ਵੀ ਹੋ, ਯਹੋਵਾਹ ਦੀ ਆਵਾਜ਼ ਸੁਣੋ

ਸਿੱਖੋ ਕਿ ਯਹੋਵਾਹ ਦੀ ਆਵਾਜ਼ ਸੁਣਨੀ ਅਤੇ ਉਸ ਨਾਲ ਗੱਲਬਾਤ ਕਰਨੀ ਕਿੰਨੀ ਜ਼ਰੂਰੀ ਹੈ। ਇਹ ਲੇਖ ਸਾਡੀ ਇਹ ਦੇਖਣ ਵਿਚ ਮਦਦ ਕਰੇਗਾ ਕਿ ਸ਼ੈਤਾਨ ਤੇ ਆਪਣੇ ਪਾਪੀ ਝੁਕਾਅ ਦੇ ਅਸਰ ਦੇ ਬਾਵਜੂਦ ਅਸੀਂ ਯਹੋਵਾਹ ਦੀ ਆਵਾਜ਼ ਵੱਲ ਕਿਵੇਂ ਆਪਣਾ ਧਿਆਨ ਲਾਈ ਰੱਖ ਸਕਦੇ ਹਾਂ।

‘ਤੋਬਾ ਕਰ ਕੇ ਮੁੜ ਅਤੇ ਆਪਣੇ ਭਰਾਵਾਂ ਨੂੰ ਤਕੜਾ ਕਰ’

ਜੇਕਰ ਇਕ ਭਰਾ ਪਹਿਲਾਂ ਬਜ਼ੁਰਗ ਦੇ ਤੌਰ ’ਤੇ ਸੇਵਾ ਕਰਦਾ ਸੀ, ਪਰ ਹੁਣ ਨਹੀਂ ਕਰਦਾ, ਤਾਂ ਕੀ ਉਹ ਦੁਬਾਰਾ ‘ਨਿਗਾਹਬਾਨ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਬਣ’ ਸਕਦਾ ਹੈ?

ਪਾਠਕਾਂ ਵੱਲੋਂ ਸਵਾਲ

ਜਦ ਯਿਸੂ ਨੇ ਕਿਹਾ ਕਿ ਦੁਬਾਰਾ ਜੀਉਂਦੇ ਕੀਤੇ ਗਏ ਲੋਕ “ਵਿਆਹ ਨਹੀਂ ਕਰਾਉਣਗੇ,” ਤਾਂ ਕੀ ਉਹ ਧਰਤੀ ’ਤੇ ਦੁਬਾਰਾ ਜੀਉਂਦੇ ਕੀਤੇ ਜਾਣ ਵਾਲੇ ਲੋਕਾਂ ਦੀ ਗੱਲ ਕਰ ਰਿਹਾ ਸੀ?

ਇਤਿਹਾਸ ਦੇ ਪੰਨਿਆਂ ਤੋਂ

“ਯੂਰੀਕਾ ਡਰਾਮੇ” ਰਾਹੀਂ ਬਹੁਤ ਸਾਰੇ ਲੋਕਾਂ ਨੂੰ ਸੱਚਾਈ ਲੱਭੀ

ਯੂਰੀਕਾ ਡਰਾਮਾ ਪੇਂਡੂ ਇਲਾਕਿਆਂ ਵਿਚ ਦਿਖਾਇਆ ਜਾ ਸਕਦਾ ਸੀ ਅਤੇ ਇਸ ਲਈ ਬਿਜਲੀ ਦੀ ਵੀ ਲੋੜ ਨਹੀਂ ਸੀ।