Skip to content

Skip to table of contents

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਧਿਆਨ ਨਾਲ ਪੜ੍ਹਿਆ ਹੈ? ਦੇਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:

ਕੀ ਮਸੀਹੀਆਂ ਲਈ ਮੁਰਦਿਆਂ ਦਾ ਦਾਹ-ਸੰਸਕਾਰ ਕਰਨਾ ਸਹੀ ਹੈ?

ਇਹ ਫ਼ੈਸਲਾ ਕਰਨਾ ਹਰੇਕ ਮਸੀਹੀ ਦੀ ਨਿੱਜੀ ਜਾਂ ਉਸ ਦੇ ਪਰਿਵਾਰ ਦੀ ਜ਼ਿੰਮੇਵਾਰੀ ਹੈ। ਭਾਵੇਂ ਬਾਈਬਲ ਇਸ ਬਾਰੇ ਸਿੱਧੇ ਤੌਰ ਤੇ ਕੁਝ ਨਹੀਂ ਦੱਸਦੀ, ਪਰ ਧਿਆਨ ਦਿਓ ਕਿ ਰਾਜਾ ਸ਼ਾਊਲ ਅਤੇ ਉਸ ਦੇ ਪੁੱਤਰ ਯੋਨਾਥਾਨ ਦੀਆਂ ਲਾਸ਼ਾਂ ਸਾੜੀਆਂ ਗਈਆਂ ਸਨ ਤੇ ਫਿਰ ਉਨ੍ਹਾਂ ਦੀਆਂ ਹੱਡੀਆਂ ਦੱਬੀਆਂ ਗਈਆਂ ਸਨ। (1 ਸਮੂ. 31:2, 8-13)6/15, ਸਫ਼ਾ 7.

ਸਿਗਰਟਨੋਸ਼ੀ ਕਿੰਨੀ ਕੁ ਜਾਨਲੇਵਾ ਹੈ?

ਪਿਛਲੀ ਸਦੀ ਦੌਰਾਨ ਸਿਗਰਟਨੋਸ਼ੀ ਨੇ 10 ਕਰੋੜ ਲੋਕਾਂ ਦੀਆਂ ਜਾਨਾਂ ਲਈਆਂ। ਇਸ ਵੇਲੇ ਸਿਗਰਟਨੋਸ਼ੀ ਕਰਕੇ ਹਰ ਸਾਲ 60 ਲੱਖ ਲੋਕਾਂ ਦੀਆਂ ਜਾਨਾਂ ਜਾਂਦੀਆਂ ਹਨ।7/1, ਸਫ਼ਾ 3.

ਜਿਨ੍ਹਾਂ ਇਲਾਕਿਆਂ ਵਿਚ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਉੱਥੇ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ?

ਤਿੰਨ ਚੁਣੌਤੀਆਂ ਹਨ (1) ਨਵੇਂ ਤੌਰ-ਤਰੀਕਿਆਂ ਨਾਲ ਜੀਉਣਾ ਸਿੱਖਣਾ, (2) ਘਰ ਦੀ ਯਾਦ ਸਤਾਉਣੀ ਅਤੇ (3) ਉੱਥੇ ਦੇ ਭੈਣਾਂ-ਭਰਾਵਾਂ ਨਾਲ ਦੋਸਤੀ ਕਰਨੀ। ਜਿਨ੍ਹਾਂ ਭੈਣਾਂ-ਭਰਾਵਾਂ ਨੇ ਇਨ੍ਹਾਂ ਚੁਣੌਤੀਆਂ ਦਾ ਕਾਮਯਾਬੀ ਨਾਲ ਸਾਮ੍ਹਣਾ ਕੀਤਾ ਹੈ, ਉਨ੍ਹਾਂ ਨੂੰ ਬੇਸ਼ੁਮਾਰ ਬਰਕਤਾਂ ਮਿਲੀਆਂ ਹਨ।7/15, ਸਫ਼ੇ 4-5.

ਯੂਸੁਫ਼ ਦੇ ਭਰਾ ਉਸ ਨਾਲ ਈਰਖਾ ਕਿਉਂ ਕਰਦੇ ਸਨ?

ਇਕ ਕਾਰਨ ਹੋ ਸਕਦਾ ਹੈ ਕਿ ਯਾਕੂਬ ਯੂਸੁਫ਼ ਨੂੰ ਜ਼ਿਆਦਾ ਪਿਆਰ ਕਰਦਾ ਸੀ ਅਤੇ ਉਸ ਨੇ ਯੂਸੁਫ਼ ਲਈ ਇਕ ਵਧੀਆ ਚੋਗਾ ਬਣਵਾਇਆ। ਯੂਸੁਫ਼ ਦੇ ਭਰਾ ਉਸ ਨਾਲ ਇੰਨੀ ਨਫ਼ਰਤ ਕਰਦੇ ਸਨ ਕਿ ਉਨ੍ਹਾਂ ਨੇ ਉਸ ਨੂੰ ਇਕ ਗ਼ੁਲਾਮ ਵਜੋਂ ਵੇਚ ਦਿੱਤਾ।9/1, ਸਫ਼ੇ 11-13.

ਨਵੇਂ ਟ੍ਰੈਕਟ ਇੰਨੇ ਅਸਰਦਾਰ ਅਤੇ ਵਰਤਣੇ ਸੌਖੇ ਕਿਉਂ ਹਨ?

ਸਾਰੇ ਟ੍ਰੈਕਟਾਂ ਦੀ ਬਣਾਵਟ ਇੱਕੋ ਜਿਹੀ ਹੈ। ਹਰ ਟ੍ਰੈਕਟ ਵਿਚ ਸਾਨੂੰ ਇਕ ਹਵਾਲਾ ਪੜ੍ਹਨ ਲਈ ਪ੍ਰੇਰਿਤ ਕੀਤਾ ਗਿਆ ਹੈ ਅਤੇ ਘਰ-ਮਾਲਕ ਨੂੰ ਇਕ ਸਵਾਲ ਪੁੱਛਿਆ ਗਿਆ ਹੈ। ਉਹ ਜੋ ਵੀ ਜਵਾਬ ਦਿੰਦਾ ਹੈ, ਅਸੀਂ ਟ੍ਰੈਕਟ ਦਾ ਵਿਚਲਾ ਸਫ਼ਾ ਖੋਲ੍ਹ ਕੇ ਉਸ ਨੂੰ ਦਿਖਾ ਸਕਦੇ ਹਾਂ ਕਿ ਬਾਈਬਲ ਇਸ ਬਾਰੇ ਕੀ ਦੱਸਦੀ ਹੈ। ਨਾਲੇ ਅਸੀਂ ਆਖ਼ਰੀ ਸਫ਼ੇ ’ਤੇ ਦਿੱਤਾ ਸਵਾਲ ਦਿਖਾ ਕੇ ਉਸ ਨੂੰ ਦੁਬਾਰਾ ਮਿਲਣ ਦਾ ਇੰਤਜ਼ਾਮ ਕਰ ਸਕਦੇ ਹਾਂ।8/15, ਸਫ਼ੇ 13-14.

ਮਸੀਹੀ ਮਾਪੇ ਆਪਣੇ ਬੱਚਿਆਂ ਦਾ ਸਾਥ ਕਿਵੇਂ ਨਿਭਾ ਸਕਦੇ ਹਨ?

ਮਾਪਿਆਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਆਪਣੇ ਬੱਚਿਆਂ ਦੀ ਗੱਲ ਸੁਣਨ ਤਾਂਕਿ ਉਹ ਉਨ੍ਹਾਂ ਨੂੰ ਜਾਣ ਸਕਣ। ਉਹ ਉਨ੍ਹਾਂ ਨੂੰ ਪਰਮੇਸ਼ੁਰ ਬਾਰੇ ਚੰਗੀ ਸਿਖਲਾਈ ਦੇਣ ਅਤੇ ਜੇ ਬੱਚਿਆਂ ਦੇ ਮਨ ਵਿਚ ਸਾਡੇ ਵਿਸ਼ਵਾਸਾਂ ਬਾਰੇ ਕੋਈ ਸ਼ੱਕ ਪੈਦਾ ਹੁੰਦਾ ਹੈ, ਤਾਂ ਉਨ੍ਹਾਂ ਨੂੰ ਸੇਧ ਦਿੱਤੀ ਜਾਵੇ।9/15, ਸਫ਼ੇ 18-21.

ਬਾਈਬਲ ਵਿਚ ਕਿਹੜਾ ਇਕਰਾਰ ਦੂਸਰਿਆਂ ਨੂੰ ਮਸੀਹ ਨਾਲ ਰਾਜ ਕਰਨ ਦਾ ਹੱਕ ਦਿੰਦਾ ਹੈ?

ਆਖ਼ਰੀ ਵਾਰ ਰਸੂਲਾਂ ਨਾਲ ਪਸਾਹ ਦਾ ਖਾਣਾ ਖਾਣ ਤੋਂ ਬਾਅਦ ਯਿਸੂ ਨੇ ਆਪਣੇ ਵਫ਼ਾਦਾਰ ਚੇਲਿਆਂ ਨਾਲ ਰਾਜ ਦਾ ਇਕਰਾਰ ਕੀਤਾ ਸੀ। (ਲੂਕਾ 22:28-30) ਇਸ ਇਕਰਾਰ ਨੇ ਚੇਲਿਆਂ ਨੂੰ ਭਰੋਸਾ ਦਿਵਾਇਆ ਕਿ ਉਹ ਸਵਰਗ ਵਿਚ ਰਾਜੇ ਬਣ ਕੇ ਉਸ ਨਾਲ ਰਾਜ ਕਰਨਗੇ।10/15, ਸਫ਼ੇ 16-17.

ਰਸੂਲਾਂ ਦੇ ਕੰਮ 15:14 ਵਿਚ ਦੱਸੀ ਯਾਕੂਬ ਦੀ ਗੱਲ ਮੁਤਾਬਕ ਯਹੋਵਾਹ ਨੇ ਕਿਨ੍ਹਾਂ ‘ਲੋਕਾਂ ਨੂੰ ਆਪਣਾ ਨਾਂ ਦਿੱਤਾ’ ਸੀ?

ਇਨ੍ਹਾਂ ਲੋਕਾਂ ਵਿਚ ਯਹੂਦੀ ਅਤੇ ਗ਼ੈਰ-ਯਹੂਦੀ ਮਸੀਹੀ ਸਨ ਜਿਨ੍ਹਾਂ ਨੂੰ ‘ਚੁਣੇ ਹੋਏ ਵੰਸ’ ਵਿਚ ਸ਼ਾਮਲ ਕੀਤਾ ਗਿਆ ਸੀ ਤਾਂਕਿ ਉਹ ‘ਹਰ ਪਾਸੇ ਉਸ ਦੇ ਗੁਣ ਗਾਉਣ’ ਜਿਸ ਨੇ ਉਨ੍ਹਾਂ ਨੂੰ ਚੁਣਿਆ ਸੀ। (1 ਪਤ. 2:9, 10)11/15, ਸਫ਼ੇ 24-25.