ਪਹਿਰਾਬੁਰਜ—ਸਟੱਡੀ ਐਡੀਸ਼ਨ ਅਪ੍ਰੈਲ 2015

ਇਸ ਅੰਕ ਵਿਚ 1 ਜੂਨ ਤੋਂ 28 ਜੂਨ 2015 ਦੇ ਅਧਿਐਨ ਲੇਖ ਹਨ।

ਬਜ਼ੁਰਗੋ, ਤੁਸੀਂ ਹੋਰ ਭਰਾਵਾਂ ਨੂੰ ਟ੍ਰੇਨਿੰਗ ਦੇਣ ਬਾਰੇ ਕਿਵੇਂ ਮਹਿਸੂਸ ਕਰਦੇ ਹੋ?

ਉਨ੍ਹਾਂ ਬਜ਼ੁਰਗਾਂ ਕੋਲੋਂ ਸੱਤ ਸੁਝਾਅ ਲਓ ਜੋ ਭਰਾਵਾਂ ਨੂੰ ਵਧੀਆ ਤਰੀਕੇ ਨਾਲ ਟ੍ਰੇਨਿੰਗ ਦਿੰਦੇ ਹਨ।

ਬਜ਼ੁਰਗ ਹੋਰ ਭਰਾਵਾਂ ਦੀ ਯੋਗ ਬਣਨ ਵਿਚ ਕਿਵੇਂ ਮਦਦ ਕਰਦੇ ਹਨ?

ਬਜ਼ੁਰਗ ਯਿਸੂ ਦੇ ਟ੍ਰੇਨਿੰਗ ਦੇਣ ਦੇ ਤਰੀਕੇ ਤੋਂ ਫ਼ਾਇਦਾ ਪਾ ਸਕਦੇ ਹਨ ਅਤੇ ਹੋਰ ਭਰਾ ਅਲੀਸ਼ਾ ਦੀ ਮਿਸਾਲ ’ਤੇ ਚੱਲ ਸਕਦੇ ਹਨ।

ਜੀਵਨੀ

“ਚੰਗੇ ਅਤੇ ਬੁਰੇ ਹਾਲਾਤਾਂ ਵਿਚ” ਮਿਲੀਆਂ ਬਰਕਤਾਂ

ਟ੍ਰੌਫਿਮ ਨਸੌਮਬਾ ਨੇ ਮਲਾਵੀ ਵਿਚ ਆਪਣੀ ਨਿਹਚਾ ਕਾਰਨ ਕਈ ਡਾਢੇ ਅਤਿਆਚਾਰ ਸਹੇ। ਉਸ ਦੀ ਜੀਵਨੀ ਵਫ਼ਾਦਾਰੀ ਬਣਾਈ ਰੱਖਣ ਦੇ ਤੁਹਾਡੇ ਇਰਾਦੇ ਨੂੰ ਹੋਰ ਵੀ ਪੱਕਾ ਕਰ ਸਕਦੀ ਹੈ।

ਯਹੋਵਾਹ ਨਾਲ ਤੁਹਾਡਾ ਰਿਸ਼ਤਾ ਕਿੰਨਾ ਕੁ ਮਜ਼ਬੂਤ ਹੈ?

ਗੱਲਬਾਤ ਦੇ ਜ਼ਰੀਏ ਇਕ ਰਿਸ਼ਤੇ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਇਹ ਅਸੂਲ ਪਰਮੇਸ਼ੁਰ ਨਾਲ ਤੁਹਾਡੇ ਰਿਸ਼ਤੇ ’ਤੇ ਕਿਵੇਂ ਲਾਗੂ ਹੁੰਦਾ ਹੈ?

ਹਮੇਸ਼ਾ ਯਹੋਵਾਹ ’ਤੇ ਭਰੋਸਾ ਰੱਖੋ!

ਯਹੋਵਾਹ ਨਾਲ ਰਿਸ਼ਤਾ ਕਾਇਮ ਕਰਨ ਲਈ ਤੁਸੀਂ ਵੱਡੀ ਰੁਕਾਵਟ ਪਾਰ ਕਰ ਸਕਦੇ ਹੋ।

ਮੰਡਲੀ ਵਿੱਚੋਂ ਛੇਕਿਆ ਜਾਣਾ ਪਿਆਰ ਦਾ ਸਬੂਤ—ਕਿਉਂ?

ਜੇ ਕਿਸੇ ਨੂੰ ਛੇਕੇ ਜਾਣ ਕਾਰਨ ਇੰਨਾ ਦਰਦ ਹੁੰਦਾ ਹੈ, ਤਾਂ ਇਸ ਵਿਚ ਸਾਰਿਆਂ ਦੀ ਭਲਾਈ ਕਿੱਦਾਂ ਹੋ ਸਕਦੀ ਹੈ?

ਕੀ ਵੱਢਿਆ ਗਿਆ ਦਰਖ਼ਤ ਦੁਬਾਰਾ ਉੱਗੇਗਾ?

ਇਸ ਸਵਾਲ ਦਾ ਜਵਾਬ ਦਾ ਤੁਹਾਡੇ ਆਉਣ ਵਾਲੇ ਕੱਲ੍ਹ ’ਤੇ ਅਸਰ ਪੈ ਸਕਦਾ ਹੈ।