ਪਹਿਰਾਬੁਰਜ—ਸਟੱਡੀ ਐਡੀਸ਼ਨ ਮਈ 2015

ਇਸ ਅੰਕ ਵਿਚ 29 ਜੂਨ ਤੋਂ 26 ਜੁਲਾਈ 2015 ਦੇ ਅਧਿਐਨ ਲੇਖ ਹਨ।

ਜੀਵਨੀ

ਪਹਿਲੇ ਪਿਆਰ ਨੂੰ ਚੇਤੇ ਰੱਖ ਕੇ ਮੈਨੂੰ ਸਹਿਣ ਦੀ ਤਾਕਤ ਮਿਲੀ

ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ ਐਂਟਨੀ ਮੌਰਿਸ ਤੀਜੇ ਦੀ ਕਹਾਣੀ ਪੜ੍ਹ ਕੇ ਮਜ਼ਾ ਲਓ।

ਖ਼ਬਰਦਾਰ ਰਹੋ, ਸ਼ੈਤਾਨ ਤੁਹਾਨੂੰ ਨਿਗਲ਼ ਜਾਣਾ ਚਾਹੁੰਦਾ!

ਸ਼ੈਤਾਨ ਦੀਆਂ ਤਿੰਨ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨਾ ਖ਼ਤਰਨਾਕ ਦੁਸ਼ਮਣ ਹੈ।

ਤੁਸੀਂ ਸ਼ੈਤਾਨ ਨਾਲ ਲੜ ਕੇ ਜਿੱਤ ਸਕਦੇ ਹੋ!

ਤੁਸੀਂ ਸ਼ੈਤਾਨ ਦੇ ਫੈਲਾਏ ਘਮੰਡ, ਧਨ-ਦੌਲਤ ਤੇ ਅਨੈਤਿਕਤਾ ਦੇ ਫੰਦਿਆਂ ਤੋਂ ਕਿਵੇਂ ਬਚ ਸਕਦੇ ਹੋ?

ਉਨ੍ਹਾਂ ਨੇ ਵਾਅਦੇ ਮੁਤਾਬਕ ਗੱਲਾਂ ਪੂਰੀਆਂ ਹੁੰਦੀਆਂ ‘ਦੇਖੀਆਂ’

ਪੁਰਾਣੇ ਜ਼ਮਾਨੇ ਵਿਚ ਵਫ਼ਾਦਾਰ ਆਦਮੀਆਂ ਤੇ ਔਰਤਾਂ ਨੇ ਭਵਿੱਖ ਵਿਚ ਮਿਲਣ ਵਾਲੀਆਂ ਬਰਕਤਾਂ ਦੀ ਕਲਪਨਾ ਕਰ ਕੇ ਵਧੀਆ ਮਿਸਾਲ ਕਾਇਮ ਕੀਤੀ।

ਹਮੇਸ਼ਾ ਦੀ ਜ਼ਿੰਦਗੀ ਦੇਣ ਦਾ ਵਾਅਦਾ ਕਰਨ ਵਾਲੇ ਦੀ ਰੀਸ ਕਰੋ

ਕੀ ਅਸੀਂ ਸੱਚ-ਮੁੱਚ ਉਨ੍ਹਾਂ ਹਲਾਤਾਂ ਨੂੰ ਸਮਝ ਸਕਦੇ ਹਾਂ ਜਿਨ੍ਹਾਂ ਵਿੱਚੋਂ ਅਸੀਂ ਖ਼ੁਦ ਨਹੀਂ ਗੁਜ਼ਰੇ?

ਪਾਠਕਾਂ ਵੱਲੋਂ ਸਵਾਲ

ਹਿਜ਼ਕੀਏਲ ਦੀ ਕਿਤਾਬ ਵਿਚ ਦੱਸਿਆ ਮਾਗੋਗ ਦਾ ਗੋਗ ਕੌਣ ਹੈ?

ਇਤਿਹਾਸ ਦੇ ਪੰਨਿਆਂ ਤੋਂ

ਉਸ ਨੇ ਰੋਟੀ-ਪਾਣੀ ਪਿਆਰ ਨਾਲ ਬਣਦਾ ਦੇਖਿਆ

ਜੇ ਤੁਸੀਂ 1990 ਦੇ ਦਹਾਕੇ ਵਿਚ ਜਾਂ ਬਾਅਦ ਵਿਚ ਯਹੋਵਾਹ ਦੇ ਗਵਾਹਾਂ ਦੇ ਸੰਮੇਲਨਾਂ ’ਤੇ ਗਏ ਹੋ, ਤਾਂ ਤੁਸੀਂ ਸ਼ਾਇਦ ਜਾਣ ਕੇ ਹੈਰਾਨ ਹੋਵੋਗੇ ਕਿ ਬਹੁਤ ਸਾਰੇ ਸਾਲਾਂ ਤਕ ਸੰਮੇਲਨਾਂ ਵਿਚ ਰੋਟੀ-ਪਾਣੀ ਦਾ ਇੰਤਜ਼ਾਮ ਕੀਤਾ ਜਾਂਦਾ ਸੀ।