Skip to content

Skip to table of contents

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਧਿਆਨ ਨਾਲ ਪੜ੍ਹਿਆ ਹੈ? ਦੇਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:

ਕੀ ਮਸੀਹੀਆਂ ਨੂੰ ਯਿਸੂ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ?

ਨਹੀਂ। ਯਿਸੂ ਆਪਣੇ ਪਿਤਾ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਸੀ ਤੇ ਉਸ ਨੇ ਸਾਨੂੰ ਵੀ ਇਸੇ ਤਰ੍ਹਾਂ ਪ੍ਰਾਰਥਨਾ ਕਰਨੀ ਸਿਖਾਈ। (ਮੱਤੀ 6:6-9; ਯੂਹੰ. 11:41; 16:23) ਇਸ ਲਈ ਯਿਸੂ ਦੇ ਪਹਿਲੀ ਸਦੀ ਦੇ ਚੇਲੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਸੀ ਨਾ ਕਿ ਯਿਸੂ ਨੂੰ। (ਰਸੂ. 4:24, 30; ਕੁਲੁ. 1:3)—4/1, ਸਫ਼ਾ 14.

ਹਰ ਸਾਲ ਅਸੀਂ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਕੀ ਕਰ ਸਕਦੇ ਹਾਂ?

ਇਕ ਤਰੀਕਾ ਹੈ ਕਿ ਅਸੀਂ ਮੈਮੋਰੀਅਲ ਬਾਈਬਲ ਰੀਡਿੰਗ ਦੇ ਪ੍ਰੋਗ੍ਰਾਮ ਅਨੁਸਾਰ ਬਾਈਬਲ ਪੜ੍ਹ ਸਕਦੇ ਹਾਂ। ਨਾਲੇ ਅਸੀਂ ਇਨ੍ਹਾਂ ਮਹੀਨਿਆਂ ਦੌਰਾਨ ਵਧ-ਚੜ੍ਹ ਕੇ ਪ੍ਰਚਾਰ ਕਰ ਸਕਦੇ ਹਾਂ। ਅਸੀਂ ਪਰਮੇਸ਼ੁਰ ਤੋਂ ਮਿਲੀ ਉਮੀਦ ਬਾਰੇ ਪ੍ਰਾਰਥਨਾ ਕਰ ਕੇ ਸੋਚ-ਵਿਚਾਰ ਕਰ ਸਕਦੇ ਹਾਂ।—1/15, ਸਫ਼ੇ 15-16.

ਜਪਾਨ ਦੇ ਭੈਣਾਂ-ਭਰਾਵਾਂ ਨੂੰ ਕਿਹੜਾ ਬੇਸ਼ਕੀਮਤੀ ਤੋਹਫ਼ਾ ਮਿਲਿਆ ਸੀ?

ਉਨ੍ਹਾਂ ਨੂੰ ਮੱਤੀ ਦੀ ਕਿਤਾਬ ਮਿਲੀ ਜੋ ਨਵੀਂ ਦੁਨੀਆਂ ਅਨੁਵਾਦ ਵਿੱਚੋਂ ਤਿਆਰ ਕੀਤੀ ਗਈ ਸੀ। ਇਹ ਕਿਤਾਬ ਪ੍ਰਚਾਰ ਕਰਦਿਆਂ ਵੰਡੀ ਜਾ ਰਹੀ ਹੈ ਤੇ ਬਹੁਤ ਸਾਰੇ ਲੋਕ ਇਸ ਨੂੰ ਲੈ ਰਹੇ ਹਨ ਜੋ ਬਾਈਬਲ ਬਾਰੇ ਨਹੀਂ ਜਾਣਦੇ।—2/15, ਸਫ਼ਾ 3.

ਪਹਿਲੀ ਸਦੀ ਵਿਚ ਕਿਨ੍ਹਾਂ ਹਾਲਾਤਾਂ ਕਰਕੇ ਖ਼ੁਸ਼ ਖ਼ਬਰੀ ਦਾ ਸੰਦੇਸ਼ ਫੈਲਿਆ?

ਪੈਕਸ ਰੋਮਾਨਾ ਜਾਂ ਸ਼ਾਂਤੀ ਹੋਣ ਕਰਕੇ ਘੱਟ ਲੜਾਈਆਂ ਹੁੰਦੀਆਂ ਸਨ। ਚੰਗੀਆਂ ਸੜਕਾਂ ਹੋਣ ਕਰਕੇ ਪਹਿਲੀ ਸਦੀ ਦੇ ਮਸੀਹੀਆਂ ਲਈ ਸਫ਼ਰ ਕਰਨਾ ਸੌਖਾ ਸੀ। ਹਰ ਪਾਸੇ ਯੂਨਾਨੀ ਭਾਸ਼ਾ ਬੋਲੀ ਜਾਂਦੀ ਸੀ ਜਿਸ ਕਰਕੇ ਪ੍ਰਚਾਰ ਕਰਨਾ ਸੌਖਾ ਸੀ, ਉਨ੍ਹਾਂ ਯਹੂਦੀਆਂ ਨੂੰ ਵੀ ਜਿਹੜੇ ਉਸ ਵੇਲੇ ਯੂਨਾਨੀ ਸਾਮਰਾਜ ਵਿਚ ਖਿੰਡੇ ਹੋਏ ਸਨ। ਨਾਲੇ ਚੇਲਿਆਂ ਨੇ ਰੋਮੀ ਕਾਨੂੰਨ ਦੀ ਮਦਦ ਨਾਲ ‘ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੇ ਹੱਕ’ ਦੀ ਰਾਖੀ ਕੀਤੀ।—2/15, ਸਫ਼ੇ 20-23.

ਪਹਿਲਾਂ ਸਾਡੇ ਪ੍ਰਕਾਸ਼ਨਾਂ ਵਿਚ ਅਕਸਰ ਬਾਈਬਲ ਦੇ ਬਿਰਤਾਂਤਾਂ ਦਾ ਸੰਬੰਧ ਭਵਿੱਖ ਨਾਲ ਜੋੜਿਆ ਜਾਂਦਾ ਸੀ। ਪਰ ਹੁਣ ਇੱਦਾਂ ਘੱਟ ਹੀ ਕੀਤਾ ਜਾਂਦਾ ਹੈ। ਕਿਉਂ?

ਬਾਈਬਲ ਸਾਨੂੰ ਕੁਝ ਪਾਤਰਾਂ ਬਾਰੇ ਦੱਸਦੀ ਹੈ ਜੋ ਕਿਸੇ ਹੋਰ ਨੂੰ ਦਰਸਾਉਂਦੇ ਹਨ। ਇਸ ਦੀ ਇਕ ਮਿਸਾਲ ਗਲਾਤੀਆਂ 4:21-31 ਵਿਚ ਮਿਲਦੀ ਹੈ। ਪਰ ਸਾਨੂੰ ਆਪਣੇ ਵੱਲੋਂ ਬਾਈਬਲ ਦੇ ਬਿਰਤਾਂਤਾਂ ਦਾ ਸੰਬੰਧ ਭਵਿੱਖ ਨਾਲ ਨਹੀਂ ਜੋੜਨਾ ਚਾਹੀਦਾ। ਇਸ ਦੀ ਬਜਾਇ, ਅਸੀਂ ਦੇਖ ਸਕਦੇ ਹਾਂ ਕਿ ਬਾਈਬਲ ਵਿਚ ਦੱਸੇ ਪਾਤਰਾਂ ਅਤੇ ਘਟਨਾਵਾਂ ਤੋਂ ਅਸੀਂ ਕਿਹੜੇ ਸਬਕ ਸਿੱਖ ਸਕਦੇ ਹਾਂ। (ਰੋਮੀ. 15:4)—3/15, ਸਫ਼ੇ 17-18.

ਮੰਡਲੀ ਦੇ ਬਜ਼ੁਰਗ ਦੂਸਰਿਆਂ ਨੂੰ ਕਿਵੇਂ ਟ੍ਰੇਨਿੰਗ ਦਿੰਦੇ ਹਨ?

ਖੁੱਲ੍ਹੇ-ਦਿਲ ਵਾਲੇ ਬਜ਼ੁਰਗ ਹੋਰ ਭਰਾਵਾਂ ਨੂੰ ‘ਆਪਣੇ ਨਾਲ ਕੰਮ ਕਰਨ ਵਾਲੇ’ ਸਮਝਦੇ ਹਨ ਜੋ ਮੰਡਲੀ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਵਿਚ ਮਦਦਗਾਰ ਸਾਬਤ ਹੋਣਗੇ। (2 ਕੁਰਿੰ. 1:24) ਬਜ਼ੁਰਗ ਇਹ ਵੀ ਯਾਦ ਰੱਖਦੇ ਹਨ ਕਿ ਭਰਾਵਾਂ ਨੂੰ ਟ੍ਰੇਨਿੰਗ ਦੇਣ ਵਿਚ ਕਾਮਯਾਬ ਹੋਣ ਲਈ ਜ਼ਰੂਰੀ ਹੈ ਕਿ ਉਹ ਉਨ੍ਹਾਂ ਨਾਲ ਪਿਆਰ ਵੀ ਕਰਨ। (ਕਹਾ. 17:17; ਯੂਹੰ. 15:15)—4/15, ਸਫ਼ੇ 6-7.

ਯਹੋਵਾਹ ਸਾਡੇ ਨਾਲ ਕਿਵੇਂ ਗੱਲ ਕਰਦਾ?

ਬਾਈਬਲ ਦੀ ਸਟੱਡੀ ਕਰਦਿਆਂ ਧਿਆਨ ਨਾਲ ਸੋਚੋ ਕਿ ਤੁਸੀਂ ਪੜ੍ਹੀਆਂ ਗੱਲਾਂ ਬਾਰੇ ਕਿੱਦਾਂ ਮਹਿਸੂਸ ਕਰਦੇ ਹੋ। ਨਾਲੇ ਸੋਚੋ ਕਿ ਤੁਸੀਂ ਉਨ੍ਹਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਯਹੋਵਾਹ ਨੂੰ ਆਪਣੇ ਨਾਲ ਗੱਲ ਕਰਨ ਦਾ ਮੌਕਾ ਦਿੰਦੇ ਹੋ। ਜਦੋਂ ਤੁਸੀਂ ਇੱਦਾਂ ਕਰਦੇ ਹੋ, ਤਾਂ ਉਹ ਤੁਹਾਡਾ ਜਿਗਰੀ ਦੋਸਤ ਬਣਦਾ ਹੈ ਜੋ ਤੁਹਾਡੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ ਅਤੇ ਫਿਰ ਤੁਸੀਂ ਉਸ ਦੇ ਹੋਰ ਵੀ ਨੇੜੇ ਆਓਗੇ। (ਇਬ. 4:12; ਯਾਕੂ. 1:23-25)—4/15, ਸਫ਼ਾ 20.

ਮੰਡਲੀ ਵਿੱਚੋਂ ਛੇਕਿਆ ਜਾਣਾ ਪਿਆਰ ਦਾ ਸਬੂਤ ਕਿਉਂ ਹੈ?

ਬਾਈਬਲ ਦੱਸਦੀ ਹੈ ਕਿ ਕਿਸੇ ਨੂੰ ਮੰਡਲੀ ਵਿੱਚੋਂ ਛੇਕਣਾ ਬਹੁਤ ਗੰਭੀਰ ਗੱਲ ਹੈ, ਪਰ ਇਸ ਦੇ ਫ਼ਾਇਦੇ ਵੀ ਹੁੰਦੇ ਹਨ। (1 ਕੁਰਿੰ. 5:11-13) ਇਸ ਤਰ੍ਹਾਂ ਕਰਨ ਨਾਲ ਪਰਮੇਸ਼ੁਰ ਦੇ ਨਾਂ ਦਾ ਆਦਰ ਹੁੰਦਾ ਹੈ, ਮਸੀਹੀ ਮੰਡਲੀ ਸ਼ੁੱਧ ਰਹਿੰਦੀ ਹੈ ਤੇ ਪਾਪੀ ਦੀ ਅਕਲ ਟਿਕਾਣੇ ਆ ਸਕਦੀ ਹੈ।—4/15, ਸਫ਼ੇ 29-30.