ਕੀ ਤੁਸੀਂ ਮਸੀਹ ਦੇ ਕੱਦ-ਕਾਠ ਤਕ ਪਹੁੰਚ ਰਹੇ ਹੋ?
‘ਜਦ ਤਕ ਸਾਡਾ ਕੱਦ-ਕਾਠ ਵਧ ਕੇ ਮਸੀਹ ਦੇ ਪੂਰੇ ਕੱਦ-ਕਾਠ ਜਿੰਨਾ ਨਹੀਂ ਹੋ ਜਾਂਦਾ।’
ਗੀਤ: 11, 42
1, 2. ਹਰ ਇਕ ਮਸੀਹੀ ਦਾ ਕੀ ਟੀਚਾ ਹੋਣਾ ਚਾਹੀਦਾ ਹੈ? ਇਕ ਮਿਸਾਲ ਦਿਓ।
ਜਦੋਂ ਇਕ ਔਰਤ ਬਾਜ਼ਾਰੋਂ ਤਾਜ਼ੇ ਫਲ ਖ਼ਰੀਦਣ ਜਾਂਦੀ ਹੈ, ਤਾਂ ਉਹ ਹਮੇਸ਼ਾ ਵੱਡੇ-ਵੱਡੇ ਜਾਂ ਸਸਤੇ ਫਲ ਨਹੀਂ ਚੁਣਦੀ। ਇਸ ਦੀ ਬਜਾਇ, ਉਹ ਉਨ੍ਹਾਂ ਫਲਾਂ ਨੂੰ ਚੁਣਦੀ ਹੈ ਜਿਨ੍ਹਾਂ ਦੀ ਖ਼ੁਸ਼ਬੂ ਵਧੀਆ ਹੁੰਦੀ ਹੈ ਅਤੇ ਜਿਹੜੇ ਸੁਆਦਲੇ ਤੇ ਸਿਹਤ ਲਈ ਚੰਗੇ ਹੁੰਦੇ ਹਨ। ਹਾਂ, ਜਿਹੜੇ ਫਲ ਚੰਗੀ ਤਰ੍ਹਾਂ ਪੱਕੇ ਹੁੰਦੇ ਹਨ, ਉਹ ਉਨ੍ਹਾਂ ਨੂੰ ਖ਼ਰੀਦਦੀ ਹੈ।
2 ਸਮਰਪਣ ਕਰਨ ਤੇ ਬਪਤਿਸਮਾ ਲੈਣ ਤੋਂ ਬਾਅਦ ਇਕ ਵਿਅਕਤੀ ਦਾ ਯਹੋਵਾਹ ਨਾਲ ਰਿਸ਼ਤਾ ਪੱਕਾ ਹੁੰਦਾ ਜਾਂਦਾ ਹੈ। ਉਸ ਦਾ ਟੀਚਾ ਯਹੋਵਾਹ ਦਾ ਸਮਝਦਾਰ ਸੇਵਕ ਬਣਨਾ ਹੁੰਦਾ ਹੈ। ਪੌਲੁਸ ਰਸੂਲ ਚਾਹੁੰਦਾ ਸੀ ਕਿ ਅਫ਼ਸੁਸ ਦੇ ਮਸੀਹੀ ਸਮਝਦਾਰ ਬਣਨ। ਉਸ ਨੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਏਕਤਾ ਦੇ ਬੰਧਨ ਵਿਚ ਬੱਝੇ ਰਹਿਣ ਤੇ ਯਿਸੂ ਬਾਰੇ ਲਗਾਤਾਰ ਸਿੱਖਦੇ ਰਹਿਣ ਤਾਂਕਿ ਉਨ੍ਹਾਂ ਦਾ ‘ਕੱਦ-ਕਾਠ ਵਧ ਕੇ ਮਸੀਹ ਦੇ ਪੂਰੇ ਕੱਦ-ਕਾਠ ਜਿੰਨਾ ਹੋ ਜਾਵੇ।’
3. ਅਫ਼ਸੀਆਂ ਦੀ ਮੰਡਲੀ ਦੇ ਭੈਣਾਂ-ਭਰਾਵਾਂ ਤੇ ਅੱਜ ਦੇ ਭੈਣਾਂ-ਭਰਾਵਾਂ ਵਿਚ ਕਿਹੜੀਆਂ ਗੱਲਾਂ ਮਿਲਦੀਆਂ-ਜੁਲਦੀਆਂ ਹਨ?
3 ਅਫ਼ਸੀਆਂ ਦੀ ਮੰਡਲੀ ਨੂੰ ਬਣੇ ਕੁਝ ਸਾਲ ਹੋ ਗਏ ਸਨ ਜਦ ਪੌਲੁਸ ਨੇ ਉੱਥੇ ਦੇ ਭੈਣਾਂ-ਭਰਾਵਾਂ ਨੂੰ ਚਿੱਠੀ ਲਿਖੀ ਸੀ। ਮੰਡਲੀ ਵਿਚ ਬਹੁਤ ਸਾਰੇ ਭੈਣ-ਭਰਾ ਪਹਿਲਾਂ ਹੀ ਤਜਰਬੇਕਾਰ ਤੇ ਸਮਝਦਾਰ ਸਨ। ਪਰ ਕਈਆਂ ਨੂੰ ਹਾਲੇ ਵੀ ਸੱਚਾਈ ਵਿਚ ਪੱਕੇ ਹੋਣ
ਇਕ ਮਸੀਹੀ ਸਮਝਦਾਰ ਕਿਵੇਂ ਬਣ ਸਕਦਾ ਹੈ?
4, 5. ਸਮਝਦਾਰ ਮਸੀਹੀ ਇਕ-ਦੂਜੇ ਤੋਂ ਅਲੱਗ ਕਿਵੇਂ ਹੁੰਦੇ ਹਨ, ਪਰ ਉਨ੍ਹਾਂ ਵਿਚ ਕਿਹੜੀਆਂ ਗੱਲਾਂ ਮਿਲਦੀਆਂ-ਜੁਲਦੀਆਂ ਹੁੰਦੀਆਂ ਹਨ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
4 ਜਦੋਂ ਤੁਸੀਂ ਬਾਜ਼ਾਰ ਵਿਚ ਪੱਕੇ ਫਲ ਦੇਖਦੇ ਹੋ, ਤਾਂ ਤੁਸੀਂ ਦੇਖਦੇ ਹੋ ਕਿ ਸਾਰੇ ਫਲ ਇੱਕੋ ਜਿਹੇ ਨਹੀਂ ਹੁੰਦੇ। ਪਰ ਉਨ੍ਹਾਂ ਵਿਚ ਕੁਝ ਚੀਜ਼ਾਂ ਇੱਕੋ ਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਹ ਪੱਕੇ ਹੋਏ ਹਨ। ਇਹ ਗੱਲ ਸੱਚਾਈ ਵਿਚ ਪੱਕੇ ਮਸੀਹੀਆਂ ਬਾਰੇ ਵੀ ਸੱਚ ਹੈ। ਉਹ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਉਨ੍ਹਾਂ ਦੇ ਦੇਸ਼ ਤੇ ਪਿਛੋਕੜ ਅਲੱਗ-ਅਲੱਗ ਹੁੰਦੇ ਹਨ। ਉਨ੍ਹਾਂ ਦੀ ਉਮਰ ਤੇ ਪਸੰਦ-ਨਾਪਸੰਦ ਵੱਖੋ-ਵੱਖਰੀ ਹੁੰਦੀ ਹੈ। ਪਰ ਸਾਰੇ ਸਮਝਦਾਰ ਮਸੀਹੀਆਂ ਵਿਚ ਕੁਝ ਗੁਣ ਇੱਕੋ ਜਿਹੇ ਹੁੰਦੇ ਹਨ ਜਿਨ੍ਹਾਂ ਤੋਂ ਉਨ੍ਹਾਂ ਦੀ ਸਮਝਦਾਰੀ ਦਾ ਸਬੂਤ ਮਿਲਦਾ ਹੈ। ਇਨ੍ਹਾਂ ਵਿੱਚੋਂ ਕੁਝ ਗੁਣ ਕਿਹੜੇ ਹਨ?
5 ਇਕ ਸਮਝਦਾਰ ਮਸੀਹੀ ਯਿਸੂ ਦੀ ਰੀਸ ਕਰਦਾ ਹੈ ਤੇ “ਉਸ ਦੇ ਨਕਸ਼ੇ-ਕਦਮਾਂ ਉੱਤੇ ਧਿਆਨ” ਨਾਲ ਚੱਲਦਾ ਹੈ। (1 ਪਤ. 2:21) ਯਿਸੂ ਨੇ ਕਿਹਾ ਕਿ ਇਕ ਵਿਅਕਤੀ ਨੂੰ ਯਹੋਵਾਹ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ ਅਤੇ ਆਪਣੀ ਪੂਰੀ ਸਮਝ ਨਾਲ ਪਿਆਰ ਕਰਨਾ ਬਹੁਤ ਜ਼ਰੂਰੀ ਹੈ। ਨਾਲੇ ਉਸ ਨੂੰ ਆਪਣੇ ਗੁਆਂਢੀ ਨੂੰ ਵੀ ਆਪਣੇ ਵਾਂਗ ਪਿਆਰ ਕਰਨਾ ਚਾਹੀਦਾ ਹੈ। (ਮੱਤੀ 22:37-39) ਇਕ ਸਮਝਦਾਰ ਮਸੀਹੀ ਇਸ ਹੁਕਮ ਨੂੰ ਮੰਨਣ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਉਹ ਜਿਸ ਤਰੀਕੇ ਨਾਲ ਜ਼ਿੰਦਗੀ ਜੀਉਂਦਾ ਹੈ, ਉਸ ਤੋਂ ਸਾਬਤ ਹੁੰਦਾ ਹੈ ਕਿ ਉਸ ਦੀ ਜ਼ਿੰਦਗੀ ਵਿਚ ਸਭ ਤੋਂ ਜ਼ਿਆਦਾ ਅਹਿਮ ਹੈ, ਯਹੋਵਾਹ ਨਾਲ ਉਸ ਦਾ ਰਿਸ਼ਤਾ ਤੇ ਦੂਜਿਆਂ ਲਈ ਗਹਿਰਾ ਪਿਆਰ।
6, 7. (ੳ) ਸਮਝਦਾਰ ਮਸੀਹੀ ਵਿਚ ਕਿਹੜੇ ਗੁਣ ਹੁੰਦੇ ਹਨ? (ਅ) ਸਾਨੂੰ ਆਪਣੇ ਆਪ ਤੋਂ ਕਿਹੜਾ ਸਵਾਲ ਪੁੱਛਣਾ ਚਾਹੀਦਾ ਹੈ?
6 ਪਿਆਰ ਬਹੁਤ ਸਾਰੇ ਗੁਣਾਂ ਵਿੱਚੋਂ ਇਕ ਗੁਣ ਹੈ ਜੋ ਇਕ ਸਮਝਦਾਰ ਮਸੀਹੀ ਦਿਖਾਉਂਦਾ ਹੈ। (ਗਲਾ. 5:22, 23) ਉਹ ਨਰਮਾਈ, ਸੰਜਮ ਤੇ ਸਹਿਣਸ਼ੀਲਤਾ ਵੀ ਦਿਖਾਉਂਦਾ ਹੈ। ਜਦੋਂ ਉਸ ’ਤੇ ਮੁਸ਼ਕਲਾਂ ਆਉਂਦੀਆਂ ਹਨ, ਤਾਂ ਇਹੀ ਗੁਣ ਉਸ ਦੀ ਬਿਨਾਂ ਖਿੱਝੇ ਇਨ੍ਹਾਂ ਮੁਸ਼ਕਲਾਂ ਨੂੰ ਸਹਿਣ ਵਿਚ ਮਦਦ ਕਰ ਸਕਦੇ ਹਨ। ਨਾਲੇ ਉਹ ਇਨ੍ਹਾਂ ਗੁਣਾਂ ਦੀ ਮਦਦ ਨਾਲ ਉਮੀਦ ਦਾ ਪੱਲਾ ਛੱਡੇ ਬਿਨਾਂ ਨਿਰਾਸ਼ਾਵਾਂ ਦਾ ਸਾਮ੍ਹਣਾ ਕਰ ਸਕਦਾ ਹੈ। ਇਕ ਸਮਝਦਾਰ ਮਸੀਹੀ ਆਪਣੀ ਸਟੱਡੀ ਦੌਰਾਨ ਬਾਈਬਲ ਦੇ ਅਸੂਲਾਂ ਦੀ ਭਾਲ ਕਰਦਾ ਰਹਿੰਦਾ ਹੈ ਜੋ ਉਸ ਦੀ ਸਹੀ ਤੇ ਗ਼ਲਤ ਵਿਚ ਫ਼ਰਕ ਪਛਾਣਨ ਵਿਚ ਮਦਦ ਕਰਦੇ ਹਨ। ਫਿਰ ਜਦ ਉਹ ਬਾਈਬਲ ਮੁਤਾਬਕ ਢਾਲ਼ੀ ਆਪਣੀ ਜ਼ਮੀਰ ਵਰਤੇਗਾ, ਤਾਂ ਉਹ ਸਹੀ ਫ਼ੈਸਲੇ ਕਰ ਸਕੇਗਾ। ਨਿਮਰ ਹੋਣ ਕਰਕੇ ਉਹ ਮੰਨਦਾ ਹੈ ਕਿ ਯਹੋਵਾਹ ਦੀ ਸੇਧ ਤੇ ਮਿਆਰ ਉਸ ਦੇ ਮਿਆਰਾਂ ਨਾਲੋਂ ਕਿਤੇ ਵਧੀਆ ਹਨ। * ਉਹ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਾ ਹੈ ਅਤੇ ਮੰਡਲੀ ਦੀ ਏਕਤਾ ਬਣਾਈ ਰੱਖਣ ਦੀ ਹਰ ਕੋਸ਼ਿਸ਼ ਕਰਦਾ ਹੈ।
7 ਭਾਵੇਂ ਅਸੀਂ ਕਿੰਨੇ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਹਾਂ, ਪਰ ਅਸੀਂ ਸਾਰੇ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਮੈਂ ਹੋਰ ਕਿਹੜੇ ਮਾਮਲਿਆਂ ਵਿਚ ਯਿਸੂ ਦੀ ਵਧੀਆ ਤਰੀਕੇ ਨਾਲ ਰੀਸ ਕਰ ਸਕਦਾ ਹਾਂ ਜਿਸ ਤੋਂ ਜ਼ਾਹਰ ਹੋਵੇ ਕਿ ਮੈਂ ਸਮਝਦਾਰ ਮਸੀਹੀ ਬਣ ਰਿਹਾ ਹਾਂ?’
“ਰੋਟੀ ਸਮਝਦਾਰ ਲੋਕਾਂ ਲਈ ਹੁੰਦੀ ਹੈ”
8. ਯਿਸੂ ਪਰਮੇਸ਼ੁਰ ਦੇ ਬਚਨ ਨੂੰ ਕਿੰਨੀ ਕੁ ਚੰਗੀ ਤਰ੍ਹਾਂ ਜਾਣਦਾ ਤੇ ਸਮਝਦਾ ਸੀ?
8 ਯਿਸੂ ਮਸੀਹ ਪਰਮੇਸ਼ੁਰ ਦੇ ਬਚਨ ਨੂੰ ਚੰਗੀ ਤਰ੍ਹਾਂ ਜਾਣਦਾ ਤੇ ਸਮਝਦਾ ਸੀ। ਜਦੋਂ ਉਹ ਹਾਲੇ 12 ਸਾਲਾਂ ਦਾ ਹੀ ਸੀ, ਤਾਂ ਉਸ ਨੇ ਮੰਦਰ ਵਿਚ ਗੁਰੂਆਂ ਨਾਲ ਗੱਲ ਕਰਨ ਲਈ ਹਵਾਲਿਆਂ ਦਾ ਇਸਤੇਮਾਲ ਕੀਤਾ। “ਸਾਰੇ ਲੋਕਾਂ ਨੂੰ ਉਸ ਦੇ ਜਵਾਬ ਸੁਣ ਕੇ ਅਤੇ ਉਸ ਦੀ ਸਮਝ ਲੂਕਾ 2:46, 47) ਬਾਅਦ ਵਿਚ ਵੀ ਪ੍ਰਚਾਰ ਕਰਦਿਆਂ ਯਿਸੂ ਨੇ ਅਸਰਕਾਰੀ ਤਰੀਕੇ ਨਾਲ ਪਰਮੇਸ਼ੁਰ ਦੇ ਬਚਨ ਦੇ ਹਵਾਲਿਆਂ ਦਾ ਇਸਤੇਮਾਲ ਕਰ ਕੇ ਆਪਣੇ ਵਿਰੋਧੀਆਂ ਦੇ ਮੂੰਹ ਬੰਦ ਕੀਤੇ।
9. (ੳ) ਸੱਚਾਈ ਵਿਚ ਪੱਕੇ ਹੋਣ ਲਈ ਸਾਨੂੰ ਸਟੱਡੀ ਕਰਨ ਦੀਆਂ ਕਿਹੜੀਆਂ ਆਦਤਾਂ ਪਾਉਣੀਆਂ ਚਾਹੀਦੀਆਂ ਹਨ? (ਅ) ਬਾਈਬਲ ਸਟੱਡੀ ਕਿਉਂ ਕਰਨੀ ਚਾਹੀਦੀ ਹੈ?
9 ਇਕ ਵਿਅਕਤੀ ਜੋ ਸਮਝਦਾਰ ਬਣਨਾ ਚਾਹੁੰਦਾ ਹੈ, ਉਹ ਯਿਸੂ ਦੀ ਰੀਸ ਕਰਦਾ ਹੈ ਤੇ ਬਾਈਬਲ ਨੂੰ ਚੰਗੀ ਤਰ੍ਹਾਂ ਸਮਝਣ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਉਹ ਬਾਕਾਇਦਾ ਬਾਈਬਲ ਦੀਆਂ ਡੂੰਘੀਆਂ ਸੱਚਾਈਆਂ ਦੀ ਭਾਲ ਕਰਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ “ਰੋਟੀ ਸਮਝਦਾਰ ਲੋਕਾਂ ਲਈ ਹੁੰਦੀ ਹੈ।” (ਇਬ. 5:14) ਸਮਝਦਾਰ ਮਸੀਹੀ ਬਾਈਬਲ ਦਾ “ਸਹੀ ਗਿਆਨ” ਲੈਣਾ ਚਾਹੁੰਦਾ ਹੈ। (ਅਫ਼. 4:13) ਸੋ ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਹਰ ਰੋਜ਼ ਬਾਈਬਲ ਪੜ੍ਹਦਾ ਹਾਂ? ਕੀ ਮੈਂ ਸਟੱਡੀ ਕਰਨ ਲਈ ਸ਼ਡਿਉਲ ਬਣਾਇਆ ਹੈ? ਕੀ ਮੈਂ ਹਰ ਹਫ਼ਤੇ ਪਰਿਵਾਰਕ ਸਟੱਡੀ ਕਰਦਾ ਹਾਂ?’ ਬਾਈਬਲ ਦੀ ਸਟੱਡੀ ਕਰਦਿਆਂ ਉਨ੍ਹਾਂ ਅਸੂਲਾਂ ਨੂੰ ਲੱਭੋ ਜੋ ਤੁਹਾਡੀ ਇਹ ਜਾਣਨ ਵਿਚ ਮਦਦ ਕਰ ਸਕਦੇ ਹਨ ਕਿ ਯਹੋਵਾਹ ਕਿਸੇ ਗੱਲ ਬਾਰੇ ਕੀ ਸੋਚਦਾ ਹੈ ਤੇ ਕਿਵੇਂ ਮਹਿਸੂਸ ਕਰਦਾ ਹੈ। ਫਿਰ ਇਨ੍ਹਾਂ ਅਸੂਲਾਂ ਦੇ ਆਧਾਰ ’ਤੇ ਫ਼ੈਸਲੇ ਕਰੋ। ਇੱਦਾਂ ਕਰ ਕੇ ਤੁਸੀਂ ਯਹੋਵਾਹ ਦੇ ਹੋਰ ਨੇੜੇ ਜਾਓਗੇ।
10. ਸਮਝਦਾਰ ਮਸੀਹੀ ਪਰਮੇਸ਼ੁਰ ਦੀ ਸਲਾਹ ਤੇ ਅਸੂਲਾਂ ਬਾਰੇ ਕੀ ਸੋਚਦਾ ਹੈ?
10 ਇਕ ਸਮਝਦਾਰ ਮਸੀਹੀ ਜਾਣਦਾ ਹੈ ਕਿ ਸਿਰਫ਼ ਬਾਈਬਲ ਦਾ ਗਿਆਨ ਲੈਣਾ ਹੀ ਕਾਫ਼ੀ ਨਹੀਂ ਹੈ। ਉਸ ਨੂੰ ਪਰਮੇਸ਼ੁਰ ਦੀ ਸਲਾਹ ਤੇ ਅਸੂਲਾਂ ਨੂੰ ਪਿਆਰ ਕਰਨਾ ਚਾਹੀਦਾ ਹੈ। ਫਿਰ ਉਸ ਨੂੰ ਆਪਣੀ ਮਰਜ਼ੀ ਕਰਨ ਦੀ ਬਜਾਇ ਯਹੋਵਾਹ ਦੀ ਇੱਛਾ ਪੂਰੀ ਕਰ ਕੇ ਇਹ ਪਿਆਰ ਦਿਖਾਉਣਾ ਚਾਹੀਦਾ ਹੈ। ਉਸ ਨੂੰ ਆਪਣੇ ਰਹਿਣ-ਸਹਿਣ, ਸੋਚਣ ਤੇ ਕੰਮ ਕਰਨ ਦੇ ਢੰਗ ਵਿਚ ਵੀ ਤਬਦੀਲੀਆਂ ਕਰਨੀਆਂ ਚਾਹੀਦੀਆਂ ਹਨ। ਮਿਸਾਲ ਲਈ, ਉਹ ਯਿਸੂ ਅਫ਼ਸੀਆਂ 4:22-24 ਪੜ੍ਹੋ।) ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਪਰਮੇਸ਼ੁਰ ਨੇ ਬਾਈਬਲ ਦੇ ਲੇਖਕਾਂ ਨੂੰ ਆਪਣੀ ਪਵਿੱਤਰ ਸ਼ਕਤੀ ਰਾਹੀਂ ਪ੍ਰੇਰਿਤ ਕੀਤਾ ਸੀ। ਸੋ ਜਦੋਂ ਇਕ ਮਸੀਹੀ ਬਾਈਬਲ ਸਟੱਡੀ ਕਰਦਾ ਹੈ, ਤਾਂ ਪਵਿੱਤਰ ਸ਼ਕਤੀ ਦੀ ਮਦਦ ਨਾਲ ਉਸ ਦਾ ਗਿਆਨ ਤੇ ਪਰਮੇਸ਼ੁਰ ਲਈ ਪਿਆਰ ਵਧਦਾ ਹੈ ਅਤੇ ਉਹ ਯਹੋਵਾਹ ਦੇ ਹੋਰ ਵੀ ਨੇੜੇ ਜਾਂਦਾ ਹੈ।
ਦੀ ਰੀਸ ਕਰਦਾ ਹੈ ਤੇ ਆਪਣੇ ਵਿਚ ਨਵਾਂ ਸੁਭਾਅ ਪੈਦਾ ਕਰਦਾ ਹੈ ਜੋ “ਪਰਮੇਸ਼ੁਰ ਦੀ ਇੱਛਾ ਅਨੁਸਾਰ ਸਿਰਜਿਆ ਗਿਆ ਸੀ ਅਤੇ ਇਹ ਸੱਚੀ ਧਾਰਮਿਕਤਾ ਤੇ ਵਫ਼ਾਦਾਰੀ ਦੀਆਂ ਮੰਗਾਂ ਮੁਤਾਬਕ ਹੈ।” (ਏਕਤਾ ਵਧਾਉਂਦੇ ਰਹੋ
11. ਜਦੋਂ ਯਿਸੂ ਧਰਤੀ ’ਤੇ ਸੀ, ਤਾਂ ਉਸ ਨੇ ਕਿਹੜੀਆਂ ਗੱਲਾਂ ਦਾ ਸਾਮ੍ਹਣਾ ਕੀਤਾ?
11 ਯਿਸੂ ਮੁਕੰਮਲ ਇਨਸਾਨ ਸੀ। ਪਰ ਜਦੋਂ ਯਿਸੂ ਧਰਤੀ ’ਤੇ ਸੀ, ਤਾਂ ਉਹ ਨਾਮੁਕੰਮਲ ਇਨਸਾਨਾਂ ਨਾਲ ਘਿਰਿਆ ਹੋਇਆ ਸੀ। ਉਸ ਦੇ ਮਾਪੇ ਤੇ ਭੈਣ-ਭਰਾ ਸਾਰੇ ਨਾਮੁਕੰਮਲ ਸਨ। ਇੱਥੋਂ ਤਕ ਕਿ ਯਿਸੂ ਦੇ ਚੇਲਿਆਂ ਨੇ ਵੀ ਘਮੰਡ ਤੇ ਸੁਆਰਥ ਵਰਗੇ ਔਗੁਣ ਦਿਖਾਏ। ਮਿਸਾਲ ਲਈ, ਯਿਸੂ ਦੀ ਮੌਤ ਤੋਂ ਇਕ ਰਾਤ ਪਹਿਲਾਂ ਉਸ ਦੇ ਚੇਲਿਆਂ ਵਿਚ ਬਹਿਸ ਹੋਈ ਕਿ “ਉਨ੍ਹਾਂ ਵਿੱਚੋਂ ਵੱਡਾ ਕੌਣ ਸੀ।” (ਲੂਕਾ 22:24) ਉਨ੍ਹਾਂ ਦੀ ਗ਼ਲਤ ਸੋਚ ਦੇ ਬਾਵਜੂਦ ਯਿਸੂ ਜਾਣਦਾ ਸੀ ਕਿ ਉਸ ਦੇ ਚੇਲੇ ਜਲਦੀ ਹੀ ਸੱਚਾਈ ਵਿਚ ਮਜ਼ਬੂਤ ਹੋਣਗੇ ਤੇ ਮੰਡਲੀਆਂ ਵਿਚ ਏਕਤਾ ਵਧਾਉਣਗੇ। ਉਸੇ ਰਾਤ ਯਿਸੂ ਨੇ ਰਸੂਲਾਂ ਵਿਚ ਏਕਤਾ ਹੋਣ ਬਾਰੇ ਆਪਣੇ ਸਵਰਗੀ ਪਿਤਾ ਨੂੰ ਪ੍ਰਾਰਥਨਾ ਕਰਦਿਆਂ ਕਿਹਾ: “ਸਾਰਿਆਂ ਵਿਚ ਏਕਤਾ ਹੋਵੇ, ਜਿਵੇਂ ਹੇ ਪਿਤਾ, ਤੂੰ ਮੇਰੇ ਨਾਲ ਅਤੇ ਮੈਂ ਤੇਰੇ ਨਾਲ ਏਕਤਾ ਵਿਚ ਬੱਝਾ ਹੋਇਆ ਹਾਂ ਅਤੇ ਉਹ ਵੀ ਸਾਡੇ ਨਾਲ ਏਕਤਾ ਵਿਚ ਬੱਝੇ ਰਹਿਣ, . . . ਤਾਂਕਿ ਉਨ੍ਹਾਂ ਵਿਚ ਵੀ ਏਕਤਾ ਹੋਵੇ ਜਿਵੇਂ ਸਾਡੇ ਵਿਚ ਏਕਤਾ ਹੈ।”
12, 13. (ੳ) ਮਸੀਹੀਆਂ ਦੇ ਤੌਰ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ? (ਅ) ਇਕ ਭਰਾ ਨੇ ਏਕਤਾ ਵਧਾਉਣ ਦਾ ਸਬਕ ਕਿਵੇਂ ਸਿੱਖਿਆ?
12 ਇਕ ਸਮਝਦਾਰ ਮਸੀਹੀ ਮੰਡਲੀ ਵਿਚ ਏਕਤਾ ਦੀ ਡੋਰ ਨੂੰ ਮਜ਼ਬੂਤ ਕਰਦਾ ਹੈ। (ਅਫ਼ਸੀਆਂ 4:1-6, 15, 16 ਪੜ੍ਹੋ) ਮਸੀਹੀਆਂ ਦੇ ਤੌਰ ਤੇ ਸਾਡਾ ਟੀਚਾ “ਇਕ-ਦੂਜੇ” ਨਾਲ ਜੁੜਨ ਯਾਨੀ ਏਕਤਾ ਵਿਚ ਰਹਿ ਕੇ ਕੰਮ ਕਰਨ ਦਾ ਹੈ। ਇਸ ਤਰ੍ਹਾਂ ਦੀ ਏਕਤਾ ਬਣਾਈ ਰੱਖਣ ਲਈ ਇਕ ਮਸੀਹੀ ਨੂੰ ਨਿਮਰ ਹੋਣ ਦੀ ਲੋੜ ਹੈ। ਸੋ ਜਦੋਂ ਉਸ ਨੂੰ ਦੂਸਰਿਆਂ ਦੀਆਂ ਕਮੀਆਂ-ਕਮਜ਼ੋਰੀਆਂ ਕਰਕੇ ਦੁੱਖ ਪਹੁੰਚਦਾ ਹੈ, ਤਾਂ ਇਕ ਮਸੀਹੀ ਨੂੰ ਮੰਡਲੀ ਦੀ ਏਕਤਾ ਨੂੰ ਮਜ਼ਬੂਤ ਰੱਖਣ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੈ। ਇਸ ਲਈ ਆਪਣੇ ਆਪ ਨੂੰ ਪੁੱਛੋ: ‘ਜਦੋਂ ਇਕ ਭੈਣ ਜਾਂ ਭਰਾ ਕੋਈ ਗ਼ਲਤੀ ਕਰਦਾ ਹੈ, ਤਾਂ ਮੈਂ ਉਸ ਨਾਲ ਕਿਵੇਂ ਪੇਸ਼ ਆਉਂਦਾ ਹਾਂ? ਮੈਨੂੰ ਕਿੱਦਾਂ ਲੱਗਦਾ ਹੈ ਜਦੋਂ ਮੈਨੂੰ ਕੋਈ ਠੇਸ ਪਹੁੰਚਾਉਂਦਾ ਹੈ? ਕੀ ਮੈਂ ਅਕਸਰ ਉਸ ਵਿਅਕਤੀ ਨਾਲ ਗੱਲ ਕਰਨੀ ਛੱਡ ਦਿੰਦਾ ਹਾਂ? ਜਾਂ ਕੀ ਮੈਂ ਆਪਣੇ ਰਿਸ਼ਤੇ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਹਾਂ?’ ਇਕ ਸਮਝਦਾਰ ਮਸੀਹੀ ਮੁਸ਼ਕਲ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਨਾ ਕਿ ਕਿਸੇ ਲਈ ਮੁਸ਼ਕਲ ਬਣਦਾ ਹੈ।
13 ਜ਼ਰਾ ਊਵੇ ਦੀ ਮਿਸਾਲ ’ਤੇ ਗੌਰ ਕਰੋ। ਪਹਿਲਾਂ ਉਹ ਭੈਣਾਂ-ਭਰਾਵਾਂ ਦੀਆਂ ਕਮੀਆਂ-ਕਮਜ਼ੋਰੀਆਂ ਕਰਕੇ ਨਿਰਾਸ਼ ਹੋ ਜਾਂਦਾ ਸੀ। ਫਿਰ ਉਸ ਨੇ ਦਾਊਦ ਦੀ ਜ਼ਿੰਦਗੀ ਬਾਰੇ ਬਾਈਬਲ ਤੇ ਇਨਸਾਈਟ ਔਨ ਦ ਸਕ੍ਰਿਪਚਰਸ ਤੋਂ ਸਟੱਡੀ ਕਰਨ ਦਾ ਫ਼ੈਸਲਾ ਕੀਤਾ। ਉਸ ਨੇ ਦਾਊਦ ਬਾਰੇ ਹੀ ਸਟੱਡੀ ਕਰਨ ਦੀ ਕਿਉਂ ਸੋਚੀ? ਕਿਉਂਕਿ ਦਾਊਦ ਨੂੰ ਵੀ ਪਰਮੇਸ਼ੁਰ ਦੇ ਲੋਕਾਂ ਦੀਆਂ ਕਮੀਆਂ-ਕਮਜ਼ੋਰੀਆਂ ਦਾ ਸਾਮ੍ਹਣਾ ਕਰਨਾ ਪਿਆ ਸੀ। ਮਿਸਾਲ ਲਈ, ਰਾਜਾ ਸ਼ਾਊਲ ਨੇ ਦਾਊਦ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਕਈ ਲੋਕ ਦਾਊਦ ਨੂੰ ਪੱਥਰ ਮਾਰ-ਮਾਰ ਕੇ ਮਾਰਨਾ ਚਾਹੁੰਦੇ ਸਨ ਅਤੇ ਇੱਥੋਂ ਤਕ ਕਿ ਉਸ ਦੀ ਪਤਨੀ ਨੇ ਵੀ ਉਸ ਦਾ ਮਜ਼ਾਕ ਉਡਾਇਆ। (1 ਸਮੂ. 19:9-11; 30:1-6; 2 ਸਮੂ. 6:14-22) ਭਾਵੇਂ ਦੂਜਿਆਂ ਨੇ ਉਸ ਨਾਲ ਜੋ ਵੀ ਕੀਤਾ, ਪਰ ਉਹ ਯਹੋਵਾਹ ਨਾਲ ਪਿਆਰ ਕਰਦਾ ਰਿਹਾ ਤੇ ਉਸ ਨੇ ਪਰਮੇਸ਼ੁਰ ’ਤੇ ਭਰੋਸਾ ਰੱਖਿਆ। ਦਾਊਦ ਨੇ ਦੂਜਿਆਂ ’ਤੇ ਦਇਆ ਵੀ ਦਿਖਾਈ। ਊਵੇ ਨੇ ਮੰਨਿਆ ਕਿ ਉਸ ਨੂੰ ਵੀ ਇਸੇ ਤਰ੍ਹਾਂ ਕਰਨ ਦੀ ਲੋੜ ਸੀ। ਬਾਈਬਲ ਦੀ ਸਟੱਡੀ ਕਰਨ ਦੁਆਰਾ ਉਸ ਨੇ ਸਿੱਖਿਆ ਕਿ ਭੈਣਾਂ-ਭਰਾਵਾਂ ਦੀਆਂ ਕਮੀਆਂ-ਕਮਜ਼ੋਰੀਆਂ ਕਰਕੇ ਜਿੱਦਾਂ ਉਹ ਮਹਿਸੂਸ ਕਰਦਾ ਸੀ, ਇਸ ਸੰਬੰਧੀ ਉਸ ਨੂੰ ਆਪਣੇ ਵਿਚ ਬਦਲਾਅ ਕਰਨ ਦੀ ਲੋੜ ਸੀ। ਉਸ ਨੂੰ ਉਨ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਭੁੱਲਣ ਦੀ ਲੋੜ ਸੀ ਤੇ ਮੰਡਲੀ ਵਿਚ ਏਕਤਾ ਵਧਾਉਣ ਦੀ ਲੋੜ ਸੀ। ਕੀ ਤੁਸੀਂ ਵੀ ਇਸੇ ਤਰ੍ਹਾਂ ਕਰਨਾ ਚਾਹੁੰਦੇ ਹੋ?
ਉਨ੍ਹਾਂ ਨੂੰ ਦੋਸਤ ਬਣਾਓ ਜੋ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਦੇ ਹਨ
14. ਯਿਸੂ ਨੇ ਕਿਨ੍ਹਾਂ ਲੋਕਾਂ ਨੂੰ ਆਪਣੇ ਦੋਸਤ ਬਣਾਇਆ?
14 ਯਿਸੂ ਮਸੀਹ ਲੋਕਾਂ ਨਾਲ ਦੋਸਤਾਨਾ ਤਰੀਕੇ ਨਾਲ ਪੇਸ਼ ਆਉਂਦਾ ਸੀ। ਆਦਮੀ ਤੇ ਔਰਤਾਂ, ਨੌਜਵਾਨ ਤੇ ਬਜ਼ੁਰਗ ਅਤੇ ਇੱਥੋਂ ਤਕ ਕਿ ਬੱਚੇ ਵੀ ਯਿਸੂ ਕੋਲ ਬੇਝਿਜਕ ਆਉਂਦੇ ਸਨ। ਪਰ ਉਸ ਨੇ ਬਹੁਤ ਧਿਆਨ ਨਾਲ ਆਪਣੇ ਕਰੀਬੀ ਦੋਸਤ ਚੁਣੇ ਸਨ। ਉਸ ਨੇ ਆਪਣੇ ਰਸੂਲਾਂ ਨੂੰ ਕਿਹਾ: “ਤੁਸੀਂ ਤਾਂ ਹੀ ਮੇਰੇ ਦੋਸਤ ਹੋ ਜੇ ਤੁਸੀਂ ਮੇਰੇ ਹੁਕਮਾਂ ਨੂੰ ਮੰਨਦੇ ਹੋ।” (ਯੂਹੰ. 15:14) ਯਿਸੂ ਨੇ ਉਨ੍ਹਾਂ ਲੋਕਾਂ ਵਿੱਚੋਂ ਆਪਣੇ ਕਰੀਬੀ ਦੋਸਤ ਚੁਣੇ ਜੋ ਵਫ਼ਾਦਾਰੀ ਨਾਲ ਉਸ ਦੇ ਪਿੱਛੇ ਚੱਲਦੇ ਸਨ ਤੇ ਜੋ ਯਹੋਵਾਹ ਨੂੰ ਦਿਲੋਂ ਪਿਆਰ ਕਰਦੇ ਸਨ ਤੇ ਉਸ ਦੀ ਸੇਵਾ ਕਰਦੇ ਸਨ। ਕੀ ਤੁਸੀਂ ਵੀ ਪੂਰੇ ਦਿਲ ਨਾਲ ਯਹੋਵਾਹ ਨੂੰ ਪਿਆਰ ਕਰਨ ਵਾਲਿਆਂ ਨੂੰ ਆਪਣੇ ਦੋਸਤ ਬਣਾਉਂਦੇ ਹੋ? ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ?
15. ਸਮਝਦਾਰ ਮਸੀਹੀਆਂ ਨਾਲ ਦੋਸਤੀ ਕਰਨ ਕਰਕੇ ਨੌਜਵਾਨਾਂ ਨੂੰ ਕਿਹੜੇ ਫ਼ਾਇਦੇ ਹੋ ਸਕਦੇ ਹਨ?
15 ਬਹੁਤ ਸਾਰੇ ਫਲ ਧੁੱਪ ਵਿਚ ਵਧੀਆ ਪੱਕਦੇ ਹਨ। ਇਸੇ ਤਰ੍ਹਾਂ ਭੈਣ-ਭਰਾਵਾਂ ਦੇ ਨਿੱਘੇ ਪਿਆਰ ਕਰਕੇ ਸਾਡੀ ਸੱਚਾਈ ਵਿਚ ਤਰੱਕੀ ਕਰਨ ਵਿਚ ਮਦਦ ਹੋ ਸਕਦੀ ਹੈ। ਸ਼ਾਇਦ ਤੁਸੀਂ ਨੌਜਵਾਨ ਹੋਣ ਦੇ ਨਾਤੇ ਇਹ ਫ਼ੈਸਲਾ ਕਰਨਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵਿਚ ਕੀ ਕਰੋਗੇ। ਇਹ ਕਿੰਨੀ ਸਮਝਦਾਰੀ ਦੀ ਗੱਲ ਹੋਵੇਗੀ ਜੇ ਤੁਸੀਂ ਉਨ੍ਹਾਂ ਨੂੰ ਆਪਣੇ ਦੋਸਤ ਬਣਾਓ ਜੋ ਕਈ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਹਨ ਤੇ ਮੰਡਲੀ ਵਿਚ ਏਕਤਾ ਵਧਾ ਰਹੇ ਹਨ! ਸ਼ਾਇਦ ਉਨ੍ਹਾਂ ਨੂੰ ਵੀ ਆਪਣੀ ਜ਼ਿੰਦਗੀ ਵਿਚ ਸਮੱਸਿਆਵਾਂ ਸਨ ਤੇ ਯਹੋਵਾਹ ਦੀ ਸੇਵਾ ਕਰਦਿਆਂ ਸ਼ਾਇਦ ਉਨ੍ਹਾਂ ਨੇ ਚੁਣੌਤੀਆਂ ਦਾ ਸਾਮ੍ਹਣਾ ਕੀਤਾ ਹੋਵੇ। ਉਹ ਜ਼ਿੰਦਗੀ ਵਿਚ ਸਭ ਤੋਂ ਵਧੀਆ ਰਾਹ ਚੁਣਨ ਵਿਚ ਤੁਹਾਡੀ ਮਦਦ ਕਰ ਸਕਦੇ ਹਨ। ਜਦੋਂ ਤੁਸੀਂ ਉਨ੍ਹਾਂ ਨਾਲ ਸਮਾਂ ਬਿਤਾਉਂਦੇ ਹੋ, ਤਾਂ ਉਹ ਤੁਹਾਡੀ ਸਹੀ ਫ਼ੈਸਲੇ ਕਰਨ ਵਿਚ ਮਦਦ ਕਰ ਸਕਦੇ ਹਨ ਜਿਸ ਕਰਕੇ ਤੁਸੀਂ ਸੱਚਾਈ ਵਿਚ ਤਰੱਕੀ ਕਰ ਸਕਦੇ ਹੋ।
16. ਮੰਡਲੀ ਦੇ ਸਮਝਦਾਰ ਮਸੀਹੀਆਂ ਨੇ ਇਕ ਨੌਜਵਾਨ ਭੈਣ ਦੀ ਕਿਵੇਂ ਮਦਦ ਕੀਤੀ?
16 ਹੈਲਗਾ ਨੂੰ ਯਾਦ ਹੈ ਕਿ ਸਕੂਲ ਦੇ ਆਖ਼ਰੀ ਸਾਲ ਦੌਰਾਨ ਉਸ ਦੇ ਬਹੁਤ ਸਾਰੇ ਸਾਥੀ ਗੱਲ ਕਰ ਰਹੇ ਸਨ ਕਿ ਉਹ ਭਵਿੱਖ ਵਿਚ ਕੀ ਕਰਨਗੇ। ਬਹੁਤ ਸਾਰੇ ਕੈਰੀਅਰ ਬਣਾਉਣ ਲਈ ਯੂਨੀਵਰਸਿਟੀ ਜਾਣਾ ਚਾਹੁੰਦੇ ਸਨ। ਪਰ ਹੈਲਗਾ ਨੇ ਮੰਡਲੀ ਵਿਚ ਆਪਣੇ ਸਮਝਦਾਰ ਦੋਸਤਾਂ ਨਾਲ ਗੱਲ ਕੀਤੀ। ਉਹ ਦੱਸਦੀ ਹੈ: “ਮੰਡਲੀ ਦੇ ਬਹੁਤ ਸਾਰੇ ਦੋਸਤ ਮੇਰੇ ਤੋਂ ਜ਼ਿਆਦਾ ਉਮਰ ਦੇ ਸਨ ਤੇ ਉਨ੍ਹਾਂ ਨੇ ਮੇਰੀ ਬਹੁਤ ਮਦਦ ਕੀਤੀ। ਉਨ੍ਹਾਂ ਨੇ ਮੈਨੂੰ ਪੂਰੇ ਸਮੇਂ ਦੀ ਸੇਵਾ ਕਰਨ ਦੀ ਹੱਲਾਸ਼ੇਰੀ ਦਿੱਤੀ। ਇਸ ਤੋਂ ਬਾਅਦ ਮੈਂ ਪੰਜ ਸਾਲਾਂ ਤਕ ਪਾਇਨੀਅਰਿੰਗ ਕਰ ਸਕੀ। ਕਈ ਸਾਲ ਬੀਤ ਗਏ ਹਨ, ਪਰ ਮੈਂ ਖ਼ੁਸ਼ ਹਾਂ ਕਿ ਮੈਂ ਆਪਣੀ ਜੁਆਨੀ ਦੇ ਕਾਫ਼ੀ ਸਾਲ ਯਹੋਵਾਹ ਦੀ ਸੇਵਾ ਕਰਨ ਵਿਚ ਲਾਏ। ਇਸ ਤਰ੍ਹਾਂ ਕਰਨ ਦਾ ਮੈਨੂੰ ਕੋਈ ਪਛਤਾਵਾ ਨਹੀਂ।”
17, 18. ਅਸੀਂ ਸਭ ਤੋਂ ਵਧੀਆ ਤਰੀਕੇ ਨਾਲ ਯਹੋਵਾਹ ਦੀ ਸੇਵਾ ਕਿਵੇਂ ਕਰ ਸਕਦੇ ਹਾਂ?
17 ਯਿਸੂ ਦੀ ਰੀਸ ਕਰ ਕੇ ਅਸੀਂ ਸਮਝਦਾਰ ਮਸੀਹੀ ਬਣਾਂਗੇ। ਅਸੀਂ ਯਹੋਵਾਹ ਦੇ ਹੋਰ ਨੇੜੇ ਜਾਵਾਂਗੇ ਤੇ ਉਸ ਦੀ ਸੇਵਾ ਕਰਨ ਦੀ ਸਾਡੀ ਇੱਛਾ ਹੋਰ ਵੀ ਵਧੇਗੀ। ਇਕ ਵਿਅਕਤੀ ਯਹੋਵਾਹ ਦੀ ਸੇਵਾ ਉਦੋਂ ਹੀ ਸਭ ਤੋਂ ਵਧੀਆ ਤਰੀਕੇ ਨਾਲ ਕਰ ਸਕਦਾ ਹੈ ਜਦੋਂ ਉਹ ਸਮਝਦਾਰ ਬਣਦਾ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਹੱਲਾਸ਼ੇਰੀ ਦਿੱਤੀ: “ਤੁਸੀਂ ਵੀ ਆਪਣਾ ਚਾਨਣ ਲੋਕਾਂ ਸਾਮ੍ਹਣੇ ਚਮਕਾਓ, ਤਾਂਕਿ ਉਹ ਤੁਹਾਡੇ ਚੰਗੇ ਕੰਮ ਦੇਖ ਕੇ ਤੁਹਾਡੇ ਪਿਤਾ ਦੀ ਜੋ ਸਵਰਗ ਵਿਚ ਹੈ ਵਡਿਆਈ ਕਰਨ।”
18 ਅਸੀਂ ਸਿੱਖਿਆ ਹੈ ਕਿ ਸਮਝਦਾਰ ਮਸੀਹੀ ਕਿਵੇਂ ਮੰਡਲੀ ’ਤੇ ਜ਼ਬਰਦਸਤ ਅਸਰ ਪਾ ਸਕਦੇ ਹਨ। ਇਕ ਮਸੀਹੀ ਜਿਸ ਤਰੀਕੇ ਨਾਲ ਆਪਣੀ ਜ਼ਮੀਰ ਵਰਤਦਾ ਹੈ, ਉਸ ਤੋਂ ਵੀ ਜ਼ਾਹਰ ਹੁੰਦਾ ਹੈ ਕਿ ਉਹ ਕਿੰਨਾ ਕੁ ਸਮਝਦਾਰ ਹੈ। ਸਾਡੀ ਜ਼ਮੀਰ ਸਹੀ ਫ਼ੈਸਲੇ ਕਰਨ ਵਿਚ ਸਾਡੀ ਕਿਵੇਂ ਮਦਦ ਕਰ ਸਕਦੀ ਹੈ? ਨਾਲੇ ਅਸੀਂ ਦੂਜਿਆਂ ਦੀ ਜ਼ਮੀਰ ਅਨੁਸਾਰ ਕੀਤੇ ਫ਼ੈਸਲਿਆਂ ਦੀ ਨੁਕਤਾਚੀਨੀ ਕਿਉਂ ਨਹੀਂ ਕਰਦੇ? ਇਨ੍ਹਾਂ ਸਵਾਲਾਂ ਦੇ ਜਵਾਬ ਅਗਲੇ ਲੇਖ ਵਿਚ ਦਿੱਤੇ ਜਾਣਗੇ।
^ ਪੈਰਾ 6 ਮਿਸਾਲ ਲਈ, ਸ਼ਾਇਦ ਸਿਆਣੇ ਤੇ ਤਜਰਬੇਕਾਰ ਭਰਾਵਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਛੱਡਣ ਲਈ ਕਿਹਾ ਜਾਵੇ। ਨਾਲੇ ਇਹ ਵੀ ਕਿ ਉਹ ਉਨ੍ਹਾਂ ਨੌਜਵਾਨਾਂ ਦੀ ਮਦਦ ਕਰਨ ਜਿਨ੍ਹਾਂ ਨੂੰ ਇਹ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਹਨ।