Skip to content

Skip to table of contents

ਪਰਮੇਸ਼ੁਰ ਦੇ ਰਾਜ ਦੇ 100 ਸਾਲ!

ਪਰਮੇਸ਼ੁਰ ਦੇ ਰਾਜ ਦੇ 100 ਸਾਲ!

“ਸਾਡੀ ਦੁਆ ਹੈ ਕਿ ਸ਼ਾਂਤੀ ਦਾ ਪਰਮੇਸ਼ੁਰ ਤੁਹਾਨੂੰ ਹਰ ਚੰਗੀ ਚੀਜ਼ ਦੇਵੇ ਤਾਂਕਿ ਤੁਸੀਂ ਉਸ ਦੀ ਇੱਛਾ ਪੂਰੀ ਕਰ ਸਕੋ।”ਇਬ. 13:20, 21.

ਗੀਤ: 16, 14

1. ਯਿਸੂ ਲਈ ਪ੍ਰਚਾਰ ਦਾ ਕੰਮ ਕਰਨਾ ਕਿੰਨਾ ਕੁ ਜ਼ਰੂਰੀ ਸੀ? ਸਮਝਾਓ।

ਯਿਸੂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਗੱਲ ਕਰਨੀ ਬਹੁਤ ਪਸੰਦ ਸੀ। ਧਰਤੀ ’ਤੇ ਹੁੰਦਿਆਂ ਯਿਸੂ ਨੇ ਹੋਰ ਕਿਸੇ ਵੀ ਵਿਸ਼ੇ ਨਾਲੋਂ ਜ਼ਿਆਦਾ ਰਾਜ ਬਾਰੇ ਗੱਲ ਕੀਤੀ ਸੀ। ਉਸ ਨੇ ਪ੍ਰਚਾਰ ਦੌਰਾਨ ਸੌ ਤੋਂ ਜ਼ਿਆਦਾ ਵਾਰ ਰਾਜ ਦਾ ਜ਼ਿਕਰ ਕੀਤਾ। ਯਿਸੂ ਲਈ ਪਰਮੇਸ਼ੁਰ ਦਾ ਰਾਜ ਕਿੰਨਾ ਅਹਿਮ ਸੀ!ਮੱਤੀ 12:34 ਪੜ੍ਹੋ।

2. ਮੱਤੀ 28:19, 20 ਵਿਚ ਦਰਜ ਯਿਸੂ ਦਾ ਹੁਕਮ ਸ਼ਾਇਦ ਕਿੰਨਿਆਂ ਨੇ ਸੁਣਿਆ ਅਤੇ ਅਸੀਂ ਇੱਦਾਂ ਕਿਉਂ ਕਹਿੰਦੇ ਹਾਂ?

2 ਯਿਸੂ ਜੀਉਂਦਾ ਹੋਣ ਤੋਂ ਜਲਦੀ ਬਾਅਦ 500 ਤੋਂ ਜ਼ਿਆਦਾ ਲੋਕਾਂ ਨੂੰ ਮਿਲਿਆ ਜੋ ਬਾਅਦ ਵਿਚ ਉਸ ਦੇ ਚੇਲੇ ਬਣੇ। (1 ਕੁਰਿੰ. 15:6) ਸ਼ਾਇਦ ਇਹ ਸਮਾਂ ਉਦੋਂ ਸੀ, ਜਦੋਂ ਉਸ ਨੇ “ਸਾਰੀਆਂ ਕੌਮਾਂ ਦੇ ਲੋਕਾਂ” ਨੂੰ ਪ੍ਰਚਾਰ ਕਰਨ ਦਾ ਹੁਕਮ ਦਿੱਤਾ ਸੀ। ਪਰ ਇਹ ਕੰਮ ਕਰਨਾ ਸੌਖਾ ਨਹੀਂ ਸੀ ਹੋਣਾ। * ਯਿਸੂ ਨੇ ਉਨ੍ਹਾਂ ਨੂੰ ਦੱਸਿਆ ਕਿ ਪ੍ਰਚਾਰ ਦਾ ਕੰਮ “ਯੁਗ ਦੇ ਆਖ਼ਰੀ ਸਮੇਂ ਤਕ” ਕੀਤਾ ਜਾਣਾ ਸੀ। ਇਹ ਗੱਲ ਬਿਲਕੁਲ ਸੱਚ ਨਿਕਲੀ! ਅੱਜ ਪ੍ਰਚਾਰ ਦਾ ਕੰਮ ਕਰ ਕੇ ਤੁਸੀਂ ਵੀ ਇਸ ਭਵਿੱਖਬਾਣੀ ਨੂੰ ਪੂਰਾ ਕਰਨ ਵਿਚ ਹਿੱਸਾ ਲੈ ਰਹੇ ਹੋ।ਮੱਤੀ 28:19, 20.

3. ਕਿਹੜੀਆਂ ਤਿੰਨ ਚੀਜ਼ਾਂ ਨੇ ਪ੍ਰਚਾਰ ਕਰਨ ਵਿਚ ਸਾਡੀ ਮਦਦ ਕੀਤੀ ਹੈ?

3 ਪ੍ਰਚਾਰ ਕਰਨ ਦਾ ਹੁਕਮ ਦੇਣ ਤੋਂ ਬਾਅਦ ਯਿਸੂ ਨੇ ਆਪਣੇ ਚੇਲਿਆਂ ਨਾਲ ਵਾਅਦਾ ਕੀਤਾ: ‘ਮੈਂ ਤੁਹਾਡੇ ਨਾਲ ਰਹਾਂਗਾ।’ (ਮੱਤੀ 28:20) ਯਿਸੂ ਨੇ ਆਪਣੇ ਚੇਲਿਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਪ੍ਰਚਾਰ ਦੇ ਕੰਮ ਵਿਚ ਉਨ੍ਹਾਂ ਦੀ ਅਗਵਾਈ ਕਰੇਗਾ ਅਤੇ ਧਰਤੀ ਦੇ ਕੋਨੇ-ਕੋਨੇ ਤਕ ਪ੍ਰਚਾਰ ਕਰਨ ਵਿਚ ਉਨ੍ਹਾਂ ਦੀ ਮਦਦ ਕਰੇਗਾ। ਯਹੋਵਾਹ ਵੀ ਸਾਡੇ ਨਾਲ ਹੈ। ਪ੍ਰਚਾਰ ਵਿਚ ਸਾਡੀ ਮਦਦ ਕਰਨ ਲਈ ਯਹੋਵਾਹ ਨੇ ਸਾਨੂੰ “ਹਰ ਚੰਗੀ ਚੀਜ਼” ਦਿੱਤੀ ਹੈ। (ਇਬ. 13:20, 21) ਅਸੀਂ ਇਸ ਲੇਖ ਵਿਚ ਇਨ੍ਹਾਂ ਚੰਗੀਆਂ ਚੀਜ਼ਾਂ ਵਿੱਚੋਂ ਤਿੰਨ ਚੀਜ਼ਾਂ ਉੱਤੇ ਗੌਰ ਕਰਾਂਗੇ: (1) ਦਿੱਤੇ ਗਏ ਔਜ਼ਾਰ, (2) ਵਰਤੇ ਗਏ ਤਰੀਕੇ ਅਤੇ (3) ਦਿੱਤੀ ਗਈ ਸਿਖਲਾਈ। ਪਹਿਲਾਂ ਆਓ ਆਪਾਂ 100 ਸਾਲਾਂ ਦੌਰਾਨ ਵਰਤੇ ਗਏ ਔਜ਼ਾਰਾਂ ’ਤੇ ਚਰਚਾ ਕਰੀਏ।

ਰਾਜਾ ਆਪਣੇ ਸੇਵਕਾਂ ਨੂੰ ਪ੍ਰਚਾਰ ਕਰਨਾ ਸਿਖਾਉਂਦਾ ਹੈ

4. ਪ੍ਰਚਾਰ ਵਿਚ ਤਰ੍ਹਾਂ-ਤਰ੍ਹਾਂ ਦੇ ਔਜ਼ਾਰਾਂ ਨੇ ਸਾਡੀ ਕਿਵੇਂ ਮਦਦ ਕੀਤੀ ਹੈ?

4 ਯਿਸੂ ਨੇ ਰਾਜ ਦੇ ਸੰਦੇਸ਼ ਦੀ ਤੁਲਨਾ ਬੀ ਨਾਲ ਕੀਤੀ ਜੋ ਅਲੱਗ-ਅਲੱਗ ਤਰ੍ਹਾਂ ਦੀ ਮਿੱਟੀ ਵਿਚ ਬੀਜਿਆ ਜਾਂਦਾ ਹੈ। (ਮੱਤੀ 13:18, 19) ਇਕ ਮਾਲੀ ਤਰ੍ਹਾਂ-ਤਰ੍ਹਾਂ ਦੇ ਔਜ਼ਾਰ ਵਰਤ ਕੇ ਬੀ ਬੀਜਣ ਲਈ ਮਿੱਟੀ ਤਿਆਰ ਕਰਦਾ ਹੈ। ਉਸੇ ਤਰ੍ਹਾਂ ਸਾਲਾਂ ਤੋਂ ਸਾਡੇ ਰਾਜੇ ਨੇ ਸਾਨੂੰ ਤਰ੍ਹਾਂ-ਤਰ੍ਹਾਂ ਦੇ ਔਜ਼ਾਰ ਦਿੱਤੇ ਹਨ ਜੋ ਲੱਖਾਂ ਹੀ ਲੋਕਾਂ ਦੇ ਦਿਲਾਂ ਨੂੰ ਤਿਆਰ ਕਰਨ ਅਤੇ ਰਾਜ ਦਾ ਸੰਦੇਸ਼ ਕਬੂਲ ਕਰਨ ਵਿਚ ਮਦਦ ਕਰਦੇ ਹਨ। ਕੁਝ ਔਜ਼ਾਰ ਕਈ ਦਹਾਕਿਆਂ ਤਕ ਫ਼ਾਇਦੇਮੰਦ ਸਾਬਤ ਹੋਏ, ਜਦਕਿ ਕੁਝ ਔਜ਼ਾਰ ਹਾਲੇ ਵੀ ਇਸਤੇਮਾਲ ਕੀਤੇ ਜਾ ਰਹੇ ਹਨ। ਪਰ ਇਨ੍ਹਾਂ ਸਾਰੇ ਔਜ਼ਾਰਾਂ ਨੇ ਪ੍ਰਚਾਰ ਕਰਨ ਦੀ ਸਾਡੀ ਕਾਬਲੀਅਤ ਨੂੰ ਨਿਖਾਰਿਆ ਹੈ।

5. ਟੈਸਟੀਮਨੀ ਕਾਰਡ (ਗਵਾਹੀ ਕਾਰਡ) ਕੀ ਸੀ ਅਤੇ ਇਸ ਨੂੰ ਕਿਵੇਂ ਵਰਤਿਆ ਜਾਂਦਾ ਸੀ?

5 ਸਾਲ 1933 ਵਿਚ ਟੈਸਟੀਮਨੀ ਕਾਰਡ (ਗਵਾਹੀ ਕਾਰਡ) ਨੇ ਭੈਣਾਂ-ਭਰਾਵਾਂ ਦੀ ਪ੍ਰਚਾਰ ਕਰਨ ਵਿਚ ਮਦਦ ਕੀਤੀ। ਇਹ ਕਾਰਡ ਤਿੰਨ ਇੰਚ ਚੌੜਾ ਤੇ ਪੰਜ ਇੰਚ ਲੰਬਾ (7.6 x 12.7 ਸੈਂਟੀਮੀਟਰ) ਹੁੰਦਾ ਸੀ। ਇਸ ਉੱਤੇ ਬਾਈਬਲ ਦਾ ਛੋਟਾ ਜਿਹਾ ਸੰਦੇਸ਼ ਲਿਖਿਆ ਹੁੰਦਾ ਸੀ। ਸਮੇਂ-ਸਮੇਂ ਤੇ ਨਵੇਂ ਕਾਰਡ ਉੱਤੇ ਨਵਾਂ ਸੰਦੇਸ਼ ਛਾਪਿਆ ਜਾਂਦਾ ਸੀ। ਪੇਸ਼ਕਾਰੀ ਬਹੁਤ ਹੀ ਸੌਖੀ ਹੁੰਦੀ ਸੀ। ਭਰਾ ਈਰਲੇਨਮਾਇਅਰ ਲਗਭਗ 10 ਸਾਲਾਂ ਦਾ ਸੀ ਜਦੋਂ ਉਸ ਨੇ ਪ੍ਰਚਾਰ ਵਿਚ ਪਹਿਲੀ ਵਾਰ ਟੈਸਟੀਮਨੀ ਕਾਰਡ ਵਰਤਿਆ। ਉਹ ਦੱਸਦਾ ਹੈ: “ਅਸੀਂ ਆਪਣੀ ਪੇਸ਼ਕਾਰੀ ਇੱਦਾਂ ਸ਼ੁਰੂ ਕਰਦੇ ਸੀ, ‘ਕਿਰਪਾ ਕਰ ਕੇ ਤੁਸੀਂ ਇਹ ਕਾਰਡ ਪੜ੍ਹੋ।’ ਘਰ-ਮਾਲਕ ਦੇ ਕਾਰਡ ਪੜ੍ਹਨ ਤੋਂ ਬਾਅਦ ਅਸੀਂ ਉਨ੍ਹਾਂ ਨੂੰ ਪ੍ਰਕਾਸ਼ਨ ਪੇਸ਼ ਕਰ ਕੇ ਅੱਗੇ ਚੱਲੇ ਜਾਂਦੇ ਸੀ।”

6. ਟੈਸਟੀਮਨੀ ਕਾਰਡ ਨੇ ਪ੍ਰਚਾਰਕਾਂ ਦੀ ਕਿਵੇਂ ਮਦਦ ਕੀਤੀ?

6 ਟੈਸਟੀਮਨੀ ਕਾਰਡ ਨੇ ਭੈਣਾਂ-ਭਰਾਵਾਂ ਦੀ ਅਲੱਗ-ਅਲੱਗ ਤਰੀਕੇ ਨਾਲ ਮਦਦ ਕੀਤੀ। ਮਿਸਾਲ ਲਈ, ਕੁਝ ਭੈਣਾਂ-ਭਰਾਵਾਂ ਦੀ ਪ੍ਰਚਾਰ ਕਰਨ ਦੀ ਦਿਲੀ ਇੱਛਾ ਸੀ, ਪਰ ਸ਼ਰਮਾਕਲ ਹੋਣ ਕਰਕੇ ਉਨ੍ਹਾਂ ਨੂੰ ਪਤਾ ਨਹੀਂ ਸੀ ਲੱਗਦਾ ਕਿ ਉਹ ਗੱਲ ਕਿੱਦਾਂ ਸ਼ੁਰੂ ਕਰਨ। ਦੂਜੇ ਪਾਸੇ, ਕਈ ਭੈਣ-ਭਰਾ ਬਹੁਤ ਹੀ ਦਲੇਰ ਸਨ। ਉਹ ਘਰ-ਮਾਲਕ ਨੂੰ ਕੁਝ ਹੀ ਮਿੰਟਾਂ ਵਿਚ ਸਾਰਾ ਕੁਝ ਦੱਸ ਦਿੰਦੇ ਸਨ। ਪਰ ਕਦੀ-ਕਦੀ ਉਹ ਗੱਲ ਕਰਨ ਵਿਚ ਸਮਝਦਾਰੀ ਨਹੀਂ ਵਰਤਦੇ ਸਨ। ਟੈਸਟੀਮਨੀ ਕਾਰਡ ਨੇ ਸਾਰੇ ਪ੍ਰਚਾਰਕਾਂ ਦੀ ਮਦਦ ਕੀਤੀ ਤਾਂਕਿ ਉਹ ਸੌਖਾ ਤੇ ਸਾਫ਼ ਸੰਦੇਸ਼ ਸੁਣਾ ਸਕਣ।

7. ਟੈਸਟੀਮਨੀ ਕਾਰਡ ਵਰਤਣ ਵਿਚ ਕਿਹੜੀਆਂ ਚੁਣੌਤੀਆਂ ਆਉਂਦੀਆਂ ਸਨ?

7 ਟੈਸਟੀਮਨੀ ਕਾਰਡ ਵਰਤ ਕੇ ਪ੍ਰਚਾਰ ਕਰਨ ਵਿਚ ਬਹੁਤ ਸਾਰੀਆਂ ਚੁਣੌਤੀਆਂ ਵੀ ਆਉਂਦੀਆਂ ਸਨ। ਭੈਣ ਗ੍ਰੇਸ ਐਸਟਾਪ ਕਹਿੰਦੀ ਹੈ: “ਕਈ ਵਾਰ ਸਾਨੂੰ ਪੁੱਛਿਆ ਜਾਂਦਾ ਸੀ, ‘ਇਸ ਵਿਚ ਕੀ ਲਿਖਿਆ ਹੈ? ਕੀ ਤੁਸੀਂ ਮੈਨੂੰ ਆਪੇ ਨਹੀਂ ਦੱਸ ਸਕਦੇ ਕਿ ਇਸ ਵਿਚ ਕੀ ਲਿਖਿਆ ਹੈ?’” ਨਾਲੇ ਕਈ ਵਾਰ ਘਰ-ਮਾਲਕ ਕਾਰਡ ਨਹੀਂ ਪੜ੍ਹ ਸਕਦੇ ਸਨ। ਕਈ ਕਾਰਡ ਲੈ ਕੇ ਦਰਵਾਜ਼ਾ ਬੰਦ ਕਰ ਲੈਂਦੇ ਸਨ। ਕੁਝ ਨੂੰ ਸਾਡਾ ਸੰਦੇਸ਼ ਪਸੰਦ ਨਹੀਂ ਸੀ ਆਉਂਦਾ, ਇਸ ਲਈ ਉਹ ਕਾਰਡ ਦੇ ਟੁਕੜੇ-ਟੁਕੜੇ ਕਰ ਦਿੰਦੇ ਸਨ। ਪਰ ਚੁਣੌਤੀਆਂ ਦੇ ਬਾਵਜੂਦ ਵੀ ਟੈਸਟੀਮਨੀ ਕਾਰਡ ਨੇ ਭੈਣਾਂ-ਭਰਾਵਾਂ ਦੀ ਆਪਣੇ ਗੁਆਂਢੀਆਂ ਨੂੰ ਪ੍ਰਚਾਰ ਕਰਨ ਅਤੇ ਰਾਜ ਦੇ ਪ੍ਰਚਾਰਕਾਂ ਵਜੋਂ ਆਪਣੀ ਪਛਾਣ ਕਰਵਾਉਣ ਵਿਚ ਮਦਦ ਕੀਤੀ।

8. ਇਕ ਥਾਂ ਤੋਂ ਦੂਜੀ ਥਾਂ ਲਿਜਾਣ ਵਾਲੇ ਫੋਨੋਗ੍ਰਾਫ ਕਿਵੇਂ ਵਰਤੇ ਜਾਂਦੇ ਸਨ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

8 ਅਸੀਂ 1930 ਤੋਂ ਬਾਅਦ ਇਕ ਹੋਰ ਔਜ਼ਾਰ ਵਰਤਣਾ ਸ਼ੁਰੂ ਕੀਤਾ, ਉਹ ਸੀ ਇਕ ਥਾਂ ਤੋਂ ਦੂਜੀ ਥਾਂ ਲਿਜਾਣ ਵਾਲਾ ਫੋਨੋਗ੍ਰਾਫ (ਤਵਿਆਂ ਵਾਲਾ ਰਿਕਾਰਡ ਪਲੇਅਰ)। ਕੁਝ ਗਵਾਹ ਇਸ ਨੂੰ ਹਾਰੂਨ ਕਹਿੰਦੇ ਸਨ ਕਿਉਂਕਿ ਇਹ ਫੋਨੋਗ੍ਰਾਫ ਉਨ੍ਹਾਂ ਦੀ ਜਗ੍ਹਾ ਬੋਲਦਾ ਸੀ। (ਕੂਚ 4:14-16 ਪੜ੍ਹੋ।) ਪ੍ਰਚਾਰਕ ਘਰ-ਮਾਲਕ ਦੀ ਇਜਾਜ਼ਤ ਤੇ ਫੋਨੋਗ੍ਰਾਫ ਵਰਤ ਕੇ ਸਾਢੇ ਚਾਰ ਮਿੰਟਾਂ ਦਾ ਬਾਈਬਲ-ਆਧਾਰਿਤ ਭਾਸ਼ਣ ਸੁਣਾਉਂਦਾ ਸੀ ਅਤੇ ਫਿਰ ਕੁਝ ਪ੍ਰਕਾਸ਼ਨ ਪੇਸ਼ ਕਰਦਾ ਸੀ। ਕਈ ਵਾਰ ਤਾਂ ਪੂਰਾ ਪਰਿਵਾਰ ਹੀ ਭਾਸ਼ਣ ਸੁਣਨ ਲਈ ਇਕੱਠਾ ਹੋ ਜਾਂਦਾ ਸੀ। 1934 ਵਿਚ ਵਾਚ ਟਾਵਰ ਸੋਸਾਇਟੀ ਨੇ ਪ੍ਰਚਾਰ ਕਰਨ ਲਈ ਖ਼ੁਦ ਫੋਨੋਗ੍ਰਾਫ ਬਣਾਉਣੇ ਸ਼ੁਰੂ ਕਰ ਦਿੱਤੇ। ਭਰਾਵਾਂ ਨੇ 92 ਅਲੱਗ-ਅਲੱਗ ਭਾਸ਼ਣ ਰਿਕਾਰਡ ਕੀਤੇ।

9. ਫੋਨੋਗ੍ਰਾਫ ਨੇ ਪ੍ਰਚਾਰ ਦੇ ਕੰਮ ’ਤੇ ਕਿੰਨਾ ਕੁ ਅਸਰ ਪਾਇਆ?

9 ਜਦੋਂ ਘਰ-ਮਾਲਕ ਹਿਲੇਰੀ ਗੌਸਲਿਨ ਨੇ ਇਕ ਬਾਈਬਲ-ਆਧਾਰਿਤ ਭਾਸ਼ਣ ਸੁਣਿਆ, ਤਾਂ ਉਸ ਨੇ ਘਰ ਆਏ ਪ੍ਰਚਾਰਕ ਕੋਲੋਂ ਇਕ ਹਫ਼ਤੇ ਲਈ ਫੋਨੋਗ੍ਰਾਫ ਮੰਗਿਆ ਤਾਂਕਿ ਉਹ ਆਪਣੇ ਗੁਆਂਢੀਆਂ ਨੂੰ ਰਾਜ ਦਾ ਸੰਦੇਸ਼ ਸੁਣਾ ਸਕੇ। ਨਤੀਜੇ ਵਜੋਂ, ਹਿਲੇਰੀ ਗੌਸਲਿਨ ਦੇ ਨਾਲ-ਨਾਲ ਹੋਰ ਬਹੁਤ ਸਾਰੇ ਲੋਕਾਂ ਨੇ ਬਪਤਿਸਮਾ ਲੈ ਲਿਆ। ਬਾਅਦ ਵਿਚ ਭਰਾ ਗੌਸਲਿਨ ਦੀਆਂ ਦੋ ਕੁੜੀਆਂ ਗਿਲਿਅਡ ਸਕੂਲ ਗਈਆਂ ਤੇ ਮਿਸ਼ਨਰੀ ਬਣ ਗਈਆਂ। ਟੈਸਟੀਮਨੀ ਕਾਰਡ ਵਾਂਗ ਫੋਨੋਗ੍ਰਾਫ ਨੇ ਵੀ ਬਹੁਤ ਸਾਰੇ ਭੈਣਾਂ-ਭਰਾਵਾਂ ਦੀ ਪ੍ਰਚਾਰ ਦਾ ਕੰਮ ਸ਼ੁਰੂ ਕਰਨ ਵਿਚ ਮਦਦ ਕੀਤੀ। ਬਾਅਦ ਵਿਚ ਯਹੋਵਾਹ ਨੇ ਬਾਈਬਲ ਸਿਖਲਾਈ ਸਕੂਲ ਦੇ ਜ਼ਰੀਏ ਆਪਣੇ ਲੋਕਾਂ ਨੂੰ ਪ੍ਰਚਾਰ ਕਰਨਾ ਸਿਖਾਇਆ।

ਹਰ ਸੰਭਵ ਤਰੀਕੇ ਨਾਲ ਲੋਕਾਂ ਤਕ ਸੰਦੇਸ਼ ਪਹੁੰਚਾਇਆ ਗਿਆ

10, 11. ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਅਖ਼ਬਾਰਾਂ ਅਤੇ ਰੇਡੀਓ ਨੂੰ ਕਿਵੇਂ ਵਰਤਿਆ ਗਿਆ ਹੈ ਅਤੇ ਇਹ ਤਰੀਕੇ ਕਿਵੇਂ ਅਸਰਦਾਰ ਸਾਬਤ ਹੋਏ?

10 ਸਾਡੇ ਰਾਜੇ ਦੀ ਅਗਵਾਈ ਅਧੀਨ ਪਰਮੇਸ਼ੁਰ ਦੇ ਸੇਵਕਾਂ ਨੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਪਹੁੰਚਣ ਲਈ ਕਈ ਅਲੱਗ-ਅਲੱਗ ਤਰੀਕੇ ਇਸਤੇਮਾਲ ਕੀਤੇ ਹਨ। ਇਹ ਤਰੀਕੇ ਬਹੁਤ ਜ਼ਰੂਰੀ ਸਨ ਖ਼ਾਸ ਕਰਕੇ ਜਦੋਂ ਵਾਢੇ ਥੋੜ੍ਹੇ ਸਨ। (ਮੱਤੀ 9:37 ਪੜ੍ਹੋ।) ਮਿਸਾਲ ਲਈ, ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਅਖ਼ਬਾਰਾਂ ਨੂੰ ਵਰਤਿਆ ਗਿਆ ਸੀ। ਹਰ ਹਫ਼ਤੇ ਭਰਾ ਚਾਰਲਜ਼ ਟੇਜ਼ ਰਸਲ ਇਕ ਬਾਈਬਲ-ਆਧਾਰਿਤ ਭਾਸ਼ਣ ਅਖ਼ਬਾਰ ਏਜੰਸੀ ਨੂੰ ਭੇਜਦਾ ਸੀ। ਫਿਰ ਇਹ ਏਜੰਸੀ ਉਹ ਭਾਸ਼ਣ ਕੈਨੇਡਾ, ਯੂਰਪ ਅਤੇ ਅਮਰੀਕਾ ਦੀਆਂ ਅਖ਼ਬਾਰਾਂ ਨੂੰ ਭੇਜਦੀ ਸੀ। 1913 ਤਕ ਭਰਾ ਰਸਲ ਦੇ ਭਾਸ਼ਣ 2,000 ਅਲੱਗ-ਅਲੱਗ ਅਖ਼ਬਾਰਾਂ ਵਿਚ ਛਪ ਚੁੱਕੇ ਸਨ ਅਤੇ ਲਗਭਗ 1 ਕਰੋੜ 50 ਲੱਖ ਲੋਕਾਂ ਨੇ ਇਹ ਭਾਸ਼ਣ ਪੜ੍ਹੇ ਸਨ।

11 ਭਰਾ ਰਸਲ ਦੀ ਮੌਤ ਤੋਂ ਬਾਅਦ ਪ੍ਰਚਾਰ ਕਰਨ ਦਾ ਇਕ ਹੋਰ ਅਸਰਦਾਰ ਤਰੀਕਾ ਸ਼ੁਰੂ ਕੀਤਾ ਗਿਆ। 16 ਅਪ੍ਰੈਲ 1922 ਵਿਚ ਭਰਾ ਰਦਰਫ਼ਰਡ ਨੇ ਰੇਡੀਓ ’ਤੇ ਭਾਸ਼ਣ ਦਿੱਤਾ ਜਿਸ ਨੂੰ ਲਗਭਗ 50,000 ਲੋਕਾਂ ਨੇ ਸੁਣਿਆ। ਥੋੜ੍ਹੀ ਦੇਰ ਬਾਅਦ ਅਸੀਂ ਆਪਣਾ ਰੇਡੀਓ ਸਟੇਸ਼ਨ ਵਰਤਣਾ ਸ਼ੁਰੂ ਕੀਤਾ ਜਿਸ ਦਾ ਨਾਂ ਡਬਲਯੂ. ਬੀ. ਬੀ. ਆਰ ਸੀ। ਇਸ ’ਤੇ ਪਹਿਲਾ ਪ੍ਰੋਗ੍ਰਾਮ 24 ਫਰਵਰੀ 1924 ਵਿਚ ਸੁਣਾਇਆ ਗਿਆ। 1 ਦਸੰਬਰ 1924 ਦੇ ਪਹਿਰਾਬੁਰਜ ਵਿਚ ਲਿਖਿਆ ਸੀ: “ਸਾਨੂੰ ਪੂਰਾ ਯਕੀਨ ਹੈ ਕਿ ਸੱਚਾਈ ਦਾ ਸੰਦੇਸ਼ ਫੈਲਾਉਣ ਲਈ ਹੋਰ ਤਰੀਕਿਆਂ ਨਾਲੋਂ ਰੇਡੀਓ ਸਭ ਤੋਂ ਸਸਤਾ ਅਤੇ ਅਸਰਕਾਰੀ ਤਰੀਕਾ ਹੈ।” ਅਖ਼ਬਾਰਾਂ ਵਾਂਗ ਰੇਡੀਓ ਨੇ ਵੀ ਸਾਡੀ ਉਨ੍ਹਾਂ ਲੋਕਾਂ ਤਕ ਸੱਚਾਈ ਪਹੁੰਚਾਉਣ ਵਿਚ ਮਦਦ ਕੀਤੀ ਜਿੱਥੇ ਘੱਟ ਹੀ ਭੈਣ-ਭਰਾ ਸਨ।

ਬਹੁਤ ਸਾਰੇ ਭੈਣ-ਭਰਾ ਪਬਲਿਕ ਥਾਵਾਂ ’ਤੇ ਪ੍ਰਚਾਰ ਕਰਦੇ ਹਨ ਅਤੇ ਉਨ੍ਹਾਂ ਨੂੰ ਸਾਡੀ ਵੈੱਬਸਾਈਟ jw.org ਬਾਰੇ ਦੱਸ ਕੇ ਖ਼ੁਸ਼ੀ ਹੁੰਦੀ ਹੈ (ਪੈਰੇ 12, 13 ਦੇਖੋ)

12. (ੳ) ਤੁਹਾਨੂੰ ਪਬਲਿਕ ਥਾਵਾਂ ’ਤੇ ਕਿਹੜੀ ਜਗ੍ਹਾ ਪ੍ਰਚਾਰ ਕਰਨਾ ਸਭ ਤੋਂ ਵਧੀਆ ਲੱਗਦਾ ਹੈ? (ਅ) ਕਿਹੜੀ ਗੱਲ ਪਬਲਿਕ ਥਾਵਾਂ ’ਤੇ ਪ੍ਰਚਾਰ ਕਰਨ ਦੇ ਡਰ ’ਤੇ ਕਾਬੂ ਪਾਉਣ ਵਿਚ ਸਾਡੀ ਮਦਦ ਕਰ ਸਕਦੀ ਹੈ?

12 ਲੋਕਾਂ ਤਕ ਸੱਚਾਈ ਪਹੁੰਚਾਉਣ ਲਈ ਪਬਲਿਕ ਥਾਵਾਂ ’ਤੇ ਪ੍ਰਚਾਰ ਕਰਨਾ ਵੀ ਇਕ ਹੋਰ ਅਸਰਦਾਰ ਤਰੀਕਾ ਹੈ। ਲੋਕਾਂ ਨੂੰ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਪਾਰਕਿੰਗ ਥਾਵਾਂ, ਚੌਂਕਾਂ ਅਤੇ ਬਾਜ਼ਾਰਾਂ ਵਿਚ ਪ੍ਰਚਾਰ ਕਰਨ ਦੀਆਂ ਹੋਰ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕੀ ਤੁਹਾਨੂੰ ਪਬਲਿਕ ਥਾਵਾਂ ’ਤੇ ਪ੍ਰਚਾਰ ਕਰਨਾ ਔਖਾ ਲੱਗਦਾ ਹੈ? ਜੇ ਹਾਂ, ਤਾਂ ਪ੍ਰਾਰਥਨਾ ਕਰੋ ਅਤੇ ਸਫ਼ਰੀ ਨਿਗਾਹਬਾਨ ਮਾਨੇਰਾ ਦੀ ਗੱਲ ਉੱਤੇ ਗੌਰ ਕਰੋ: “ਪ੍ਰਚਾਰ ਕਰਨ ਦੇ ਹਰ ਨਵੇਂ ਤਰੀਕੇ ਨੂੰ ਅਸੀਂ ਯਹੋਵਾਹ ਦੀ ਸੇਵਾ ਕਰਨ ਦਾ ਇਕ ਹੋਰ ਜ਼ਰੀਆ ਸਮਝਦੇ ਸੀ। ਨਾਲੇ ਇਸ ਤਰੀਕੇ ਨਾਲ ਅਸੀਂ ਆਪਣੀ ਵਫ਼ਾਦਾਰੀ ਅਤੇ ਆਗਿਆਕਾਰੀ ਦਾ ਸਬੂਤ ਦਿੰਦੇ ਸੀ। ਇਸ ਤੋਂ ਇਲਾਵਾ, ਅਸੀਂ ਖ਼ੁਸ਼ੀ-ਖ਼ੁਸ਼ੀ ਉਹ ਸਾਰਾ ਕੁਝ ਕਰਨ ਲਈ ਤਿਆਰ ਸੀ ਜੋ ਯਹੋਵਾਹ ਸਾਡੇ ਤੋਂ ਮੰਗ ਕਰਦਾ ਸੀ।” ਜਦੋਂ ਅਸੀਂ ਆਪਣੇ ਡਰ ਉੱਤੇ ਕਾਬੂ ਪਾਉਂਦੇ ਹਾਂ ਅਤੇ ਪ੍ਰਚਾਰ ਕਰਨ ਦੇ ਨਵੇਂ-ਨਵੇਂ ਤਰੀਕੇ ਵਰਤਦੇ ਹਾਂ, ਤਾਂ ਅਸੀਂ ਯਹੋਵਾਹ ’ਤੇ ਆਪਣਾ ਭਰੋਸਾ ਹੋਰ ਮਜ਼ਬੂਤ ਕਰਦੇ ਹਾਂ ਅਤੇ ਹੋਰ ਵੀ ਵਧੀਆ ਪ੍ਰਚਾਰਕ ਬਣਦੇ ਹਾਂ।2 ਕੁਰਿੰਥੀਆਂ 12:9, 10 ਪੜ੍ਹੋ।

13. ਪ੍ਰਚਾਰ ਵਿਚ ਸਾਡੀ ਵੈੱਬਸਾਈਟ ਨੂੰ ਵਰਤਣਾ ਇੰਨਾ ਅਸਰਕਾਰੀ ਤਰੀਕਾ ਕਿਉਂ ਹੈ ਅਤੇ ਇਸ ਨੂੰ ਵਰਤ ਕੇ ਤੁਹਾਨੂੰ ਕੀ ਤਜਰਬੇ ਹੋਏ ਹਨ?

13 ਬਹੁਤ ਸਾਰੇ ਭੈਣ-ਭਰਾਵਾਂ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਉਹ ਲੋਕਾਂ ਨੂੰ ਸਾਡੀ ਵੈੱਬਸਾਈਟ jw.org ਬਾਰੇ ਦੱਸਦੇ ਹਨ। ਲੋਕ ਸਾਡੀ ਵੈੱਬਸਾਈਟ ਤੋਂ ਲਗਭਗ 700 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਬਾਈਬਲ-ਆਧਾਰਿਤ ਪ੍ਰਕਾਸ਼ਨ ਪੜ੍ਹ ਅਤੇ ਡਾਊਨਲੋਡ ਕਰ ਸਕਦੇ ਹਨ। ਹਰ ਰੋਜ਼ 1 ਕਰੋੜ 60 ਲੱਖ ਲੋਕ ਸਾਡੀ ਵੈੱਬਸਾਈਟ ਦੇਖਦੇ ਹਨ। ਬੀਤੇ ਸਾਲਾਂ ਵਿਚ ਰੇਡੀਓ ਰਾਹੀਂ ਦੂਰ-ਦੁਰਾਡੇ ਇਲਾਕਿਆਂ ਵਿਚ ਖ਼ੁਸ਼ ਖ਼ਬਰੀ ਪਹੁੰਚਾਈ ਗਈ। ਅੱਜ ਸਾਡੀ ਵੈੱਬਸਾਈਟ ਵੀ ਇਹੀ ਕੰਮ ਕਰ ਰਹੀ ਹੈ।

ਪ੍ਰਚਾਰਕਾਂ ਨੂੰ ਸਿਖਲਾਈ ਦੇਣੀ

14. ਪ੍ਰਚਾਰਕਾਂ ਨੂੰ ਕਿਹੜੀ ਸਿਖਲਾਈ ਦੀ ਲੋੜ ਸੀ ਅਤੇ ਕਿਹੜੇ ਸਕੂਲ ਨੇ ਉਨ੍ਹਾਂ ਦੀ ਹੋਰ ਵਧੀਆ ਸਿੱਖਿਅਕ ਬਣਨ ਵਿਚ ਮਦਦ ਕੀਤੀ?

14 ਅਸੀਂ ਜਿਨ੍ਹਾਂ ਔਜ਼ਾਰਾਂ ਅਤੇ ਤਰੀਕਿਆਂ ਬਾਰੇ ਗੱਲ ਕੀਤੀ ਹੈ ਉਹ ਵਾਕਈ ਬਹੁਤ ਹੀ ਅਸਰਦਾਰ ਸਾਬਤ ਹੋਏ ਹਨ। ਪਰ ਫਿਰ ਵੀ ਭੈਣਾਂ-ਭਰਾਵਾਂ ਨੂੰ ਪ੍ਰਚਾਰ ਕਰਨ ਲਈ ਸਿਖਲਾਈ ਦੀ ਲੋੜ ਸੀ। ਮਿਸਾਲ ਲਈ, ਫੋਨੋਗ੍ਰਾਫ ’ਤੇ ਸੁਣੇ ਸੰਦੇਸ਼ ਨਾਲ ਕਈ ਘਰ-ਮਾਲਕ ਸਹਿਮਤ ਨਹੀਂ ਹੁੰਦੇ ਸਨ, ਪਰ ਕਈ ਹੋਰ ਜਾਣਨਾ ਚਾਹੁੰਦੇ ਸਨ। ਇਸ ਕਰਕੇ ਪ੍ਰਚਾਰਕਾਂ ਨੂੰ ਉਨ੍ਹਾਂ ਲੋਕਾਂ ਨਾਲ ਸਮਝਦਾਰੀ ਨਾਲ ਗੱਲ ਕਰਨੀ ਸਿੱਖਣ ਦੀ ਲੋੜ ਸੀ ਜੋ ਸਾਡੇ ਸੰਦੇਸ਼ ਨਾਲ ਸਹਿਮਤ ਨਹੀਂ ਹੁੰਦੇ ਸਨ। ਨਾਲੇ ਜਿਹੜੇ ਹੋਰ ਜਾਣਨਾ ਚਾਹੁੰਦੇ ਸਨ ਉਨ੍ਹਾਂ ਨੂੰ ਸਿਖਾਉਣ ਲਈ ਪ੍ਰਚਾਰਕਾਂ ਨੂੰ ਹੋਰ ਵਧੀਆ ਸਿੱਖਿਅਕ ਬਣਨ ਦੀ ਲੋੜ ਸੀ। ਯਕੀਨਨ, ਪਵਿੱਤਰ ਸ਼ਕਤੀ ਦੀ ਮਦਦ ਨਾਲ ਭਰਾ ਨੌਰ ਨੇ ਇਹ ਗੱਲ ਪਛਾਣੀ ਕਿ ਭੈਣਾਂ-ਭਰਾਵਾਂ ਨੂੰ ਹੋਰ ਵਧੀਆ ਪ੍ਰਚਾਰਕ ਬਣਨ ਲਈ ਸਿਖਲਾਈ ਦੀ ਲੋੜ ਸੀ। ਇਸ ਲਈ 1943 ਤੋਂ ਮੰਡਲੀਆਂ ਵਿਚ ਬਾਈਬਲ ਸਿਖਲਾਈ ਸਕੂਲ ਸ਼ੁਰੂ ਕੀਤਾ ਗਿਆ। ਇਸ ਸਕੂਲ ਨੇ ਸਾਡੀ ਸਾਰਿਆਂ ਦੀ ਵਧੀਆ ਸਿੱਖਿਅਕ ਬਣਨ ਵਿਚ ਮਦਦ ਕੀਤੀ।

15. (ੳ) ਕਈਆਂ ਨਾਲ ਕੀ ਹੋਇਆ ਜਦੋਂ ਉਨ੍ਹਾਂ ਨੇ ਬਾਈਬਲ ਸਿਖਲਾਈ ਸਕੂਲ ਵਿਚ ਪਹਿਲੀ ਵਾਰ ਭਾਸ਼ਣ ਦਿੱਤਾ? (ਅ) ਜ਼ਬੂਰ 32:8 ਵਿਚ ਦਰਜ ਯਹੋਵਾਹ ਦਾ ਵਾਅਦਾ ਤੁਹਾਡੇ ਲਈ ਕਿਵੇਂ ਸੱਚ ਸਾਬਤ ਹੋਇਆ ਹੈ?

15 ਬਹੁਤ ਸਾਰੇ ਭੈਣਾਂ-ਭਰਾਵਾਂ ਲਈ ਸਟੇਜ ਤੋਂ ਭਾਸ਼ਣ ਦੇਣਾ ਨਵੀਂ ਗੱਲ ਸੀ। ਭਰਾ ਰਾਮੂ 1944 ਵਿਚ ਦਿੱਤੇ ਆਪਣੇ ਪਹਿਲੇ ਭਾਸ਼ਣ ਨੂੰ ਯਾਦ ਕਰਦਾ ਹੈ। ਉਸ ਦਾ ਭਾਸ਼ਣ ਬਾਈਬਲ ਦੇ ਪਾਤਰ ਦੋਏਗ ਬਾਰੇ ਸੀ। ਉਹ ਦੱਸਦਾ ਹੈ: “ਮੇਰੇ ਗੋਡੇ ਤੇ ਹੱਥ ਕੰਬਣ ਲੱਗ ਪਏ ਤੇ ਦੰਦ ਆਪਸ ਵਿਚ ਵੱਜਣ ਲੱਗ ਪਏ। ਸਟੇਜ ਤੋਂ ਲੋਕਾਂ ਸਾਮ੍ਹਣੇ ਬੋਲਣ ਦਾ ਇਹ ਮੇਰਾ ਪਹਿਲਾ ਤਜਰਬਾ ਸੀ, ਪਰ ਮੈਂ ਹਾਰ ਨਹੀਂ ਮੰਨੀ।” ਭਾਵੇਂ ਕਿ ਸਕੂਲ ਵਿਚ ਭਾਸ਼ਣ ਦੇਣਾ ਸੌਖਾ ਨਹੀਂ ਸੀ ਹੁੰਦਾ, ਪਰ ਬੱਚੇ ਵੀ ਭਾਸ਼ਣ ਦਿੰਦੇ ਸਨ। ਭਰਾ ਮਾਨੇਰਾ ਨੂੰ ਯਾਦ ਹੈ ਕਿ ਉਦੋਂ ਕੀ ਹੋਇਆ, ਜਦੋਂ ਇਕ ਮੁੰਡੇ ਨੇ ਪਹਿਲੀ ਵਾਰ ਭਾਸ਼ਣ ਦਿੱਤਾ। ਉਹ ਦੱਸਦਾ ਹੈ: “ਉਹ ਬਹੁਤ ਘਬਰਾਇਆ ਹੋਇਆ ਸੀ ਤੇ ਜਦੋਂ ਉਸ ਨੇ ਗੱਲ ਕਰਨੀ ਸ਼ੁਰੂ ਕੀਤੀ, ਤਾਂ ਉਹ ਰੋਣ ਲੱਗ ਪਿਆ। ਉਸ ਨੇ ਆਪਣਾ ਪੂਰਾ ਭਾਸ਼ਣ ਰੋਂਦੇ-ਰੋਂਦੇ ਦਿੱਤਾ। ਉਸ ਨੇ ਭਾਸ਼ਣ ਦੇਣ ਦਾ ਪੱਕਾ ਇਰਾਦਾ ਕੀਤਾ ਸੀ।” ਸ਼ਰਮਾਕਲ ਸੁਭਾਅ ਹੋਣ ਕਰਕੇ ਸ਼ਾਇਦ ਤੁਸੀਂ ਮੀਟਿੰਗਾਂ ਵਿਚ ਟਿੱਪਣੀਆਂ ਜਾਂ ਭਾਸ਼ਣ ਨਹੀਂ ਦਿੰਦੇ ਜਾਂ ਤੁਹਾਨੂੰ ਲੱਗਦਾ ਹੈ ਕਿ ਇੱਦਾਂ ਕਰਨਾ ਤੁਹਾਡੇ ਹੱਥ-ਵੱਸ ਦੀ ਗੱਲ ਨਹੀਂ। ਜੇ ਹਾਂ, ਤਾਂ ਯਹੋਵਾਹ ਨੂੰ ਇਸ ਡਰ ’ਤੇ ਕਾਬੂ ਪਾਉਣ ਲਈ ਪ੍ਰਾਰਥਨਾ ਕਰੋ। ਉਹ ਤੁਹਾਡੀ ਵੀ ਉਵੇਂ ਹੀ ਮਦਦ ਕਰੇਗਾ ਜਿੱਦਾਂ ਉਸ ਨੇ ਪਹਿਲਾਂ ਬਾਈਬਲ ਸਿਖਲਾਈ ਸਕੂਲ ਵਿਚ ਭੈਣਾਂ-ਭਰਾਵਾਂ ਦੀ ਮਦਦ ਕੀਤੀ ਸੀ।ਜ਼ਬੂਰਾਂ ਦੀ ਪੋਥੀ 32:8 ਪੜ੍ਹੋ।

16. ਗਿਲਿਅਡ ਸਕੂਲ ਦਾ ਕੀ ਮਕਸਦ ਹੈ? 2011 ਤੋਂ ਗਿਲਿਅਡ ਸਕੂਲ ਵਿਚ ਕਿਨ੍ਹਾਂ ਨੂੰ ਸੱਦਿਆ ਜਾਂਦਾ ਹੈ?

16 ਯਹੋਵਾਹ ਦੀ ਸੰਸਥਾ ਨੇ ਗਿਲਿਅਡ ਸਕੂਲ ਰਾਹੀਂ ਵੀ ਸਿਖਲਾਈ ਦਿੱਤੀ ਹੈ। ਇਸ ਸਕੂਲ ਦਾ ਮਕਸਦ ਵਿਦਿਆਰਥੀਆਂ ਦੇ ਦਿਲਾਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਇੱਛਾ ਨੂੰ ਹੋਰ ਵੀ ਵਧਾਉਣਾ ਹੈ। ਗਿਲਿਅਡ ਸਕੂਲ 1943 ਵਿਚ ਸ਼ੁਰੂ ਹੋਇਆ ਸੀ ਅਤੇ ਉਦੋਂ ਤੋਂ 8,500 ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਉਨ੍ਹਾਂ ਨੂੰ 170 ਦੇਸ਼ਾਂ ਵਿਚ ਭੇਜਿਆ ਗਿਆ ਹੈ। 2011 ਤੋਂ ਗਿਲਿਅਡ ਸਕੂਲ ਵਿਚ ਸਿਰਫ਼ ਉਨ੍ਹਾਂ ਨੂੰ ਸੱਦਿਆ ਜਾਂਦਾ ਹੈ ਜੋ ਪਹਿਲਾਂ ਤੋਂ ਹੀ ਪੂਰੇ ਸਮੇਂ ਦੀ ਖ਼ਾਸ ਸੇਵਾ ਕਰ ਰਹੇ ਹਨ, ਜਿਵੇਂ ਕਿ ਸਪੈਸ਼ਲ ਪਾਇਨੀਅਰ, ਸਫ਼ਰੀ ਨਿਗਾਹਬਾਨ, ਬੈਥਲ ਵਿਚ ਸੇਵਾ ਕਰਨ ਵਾਲੇ ਜਾਂ ਉਹ ਮਿਸ਼ਨਰੀ ਜੋ ਹਾਲੇ ਗਿਲਿਅਡ ਸਕੂਲ ਨਹੀਂ ਗਏ।

17. ਗਿਲਿਅਡ ਸਕੂਲ ਦਾ ਕਿੰਨਾ ਕੁ ਫ਼ਾਇਦਾ ਹੋਇਆ?

17 ਕੀ ਗਿਲਿਅਡ ਸਕੂਲ ਦਾ ਕੋਈ ਫ਼ਾਇਦਾ ਹੋਇਆ? ਬਿਲਕੁਲ! ਆਓ ਆਪਾਂ ਦੇਖੀਏ ਕਿ ਜਪਾਨ ਵਿਚ ਕੀ ਹੋਇਆ। ਅਗਸਤ 1949 ਵਿਚ ਉੱਥੇ ਦਸ ਤੋਂ ਵੀ ਘੱਟ ਭੈਣ-ਭਰਾ ਸਨ। ਉਸ ਸਾਲ ਦੇ ਅਖ਼ੀਰ ਵਿਚ 13 ਮਿਸ਼ਨਰੀ ਜਪਾਨ ਦੇ ਭੈਣਾਂ-ਭਰਾਵਾਂ ਨਾਲ ਪ੍ਰਚਾਰ ਕਰ ਰਹੇ ਸਨ। ਅੱਜ ਜਪਾਨ ਵਿਚ ਲਗਭਗ 2,16,000 ਪ੍ਰਚਾਰਕ ਹਨ ਅਤੇ ਇਨ੍ਹਾਂ ਵਿੱਚੋਂ ਲਗਭਗ ਅੱਧੇ ਪਾਇਨੀਅਰ ਹਨ!

18. ਹੋਰ ਕਿਹੜੇ ਸਕੂਲ ਹਨ?

18 ਹੋਰ ਵੀ ਬਹੁਤ ਸਾਰੇ ਸਕੂਲ ਹਨ ਜਿਵੇਂ ਕਿ ਕਿੰਗਡਮ ਮਿਨਿਸਟ੍ਰੀ ਸਕੂਲ, ਪਾਇਨੀਅਰ ਸੇਵਾ ਸਕੂਲ, ਰਾਜ ਦੇ ਪ੍ਰਚਾਰਕਾਂ ਲਈ ਸਕੂਲ, ਸਰਕਟ ਓਵਰਸੀਅਰਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਲਈ ਸਕੂਲ ਅਤੇ ਬ੍ਰਾਂਚ ਕਮੇਟੀ ਦੇ ਮੈਂਬਰਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਲਈ ਸਕੂਲ। ਭੈਣਾਂ-ਭਰਾਵਾਂ ਨੂੰ ਇਨ੍ਹਾਂ ਸਕੂਲਾਂ ਤੋਂ ਬਹੁਤ ਵਧੀਆ ਸਿਖਲਾਈ ਮਿਲੀ ਅਤੇ ਉਨ੍ਹਾਂ ਦੀ ਨਿਹਚਾ ਮਜ਼ਬੂਤ ਹੋਈ ਹੈ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਕਿ ਯਿਸੂ ਆਪਣੇ ਲੋਕਾਂ ਨੂੰ ਸਿਖਲਾਈ ਦੇ ਰਿਹਾ ਹੈ।

19. ਭਰਾ ਰਸਲ ਨੇ ਪ੍ਰਚਾਰ ਦੇ ਕੰਮ ਬਾਰੇ ਕੀ ਕਿਹਾ ਸੀ ਅਤੇ ਇਹ ਗੱਲ ਕਿਵੇਂ ਸੱਚ ਸਾਬਤ ਹੋਈ?

19 ਪਰਮੇਸ਼ੁਰ ਦਾ ਰਾਜ 100 ਤੋਂ ਜ਼ਿਆਦਾ ਸਾਲਾਂ ਤੋਂ ਰਾਜ ਕਰ ਰਿਹਾ ਹੈ। ਇਸ ਸਮੇਂ ਦੌਰਾਨ ਸਾਡੇ ਰਾਜੇ ਯਿਸੂ ਮਸੀਹ ਨੇ ਪ੍ਰਚਾਰ ਦੇ ਕੰਮ ਵਿਚ ਸਾਡੀ ਅਗਵਾਈ ਕੀਤੀ ਹੈ। 1916 ਵਿਚ ਆਪਣੀ ਮੌਤ ਤੋਂ ਕੁਝ ਚਿਰ ਪਹਿਲਾਂ ਭਰਾ ਰਸਲ ਮੰਨਦੇ ਸਨ ਕਿ ਪੂਰੀ ਦੁਨੀਆਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇਗਾ। ਉਸ ਨੇ ਕਿਹਾ: “ਇਹ ਕੰਮ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ ਅਤੇ ਇਹ ਇੱਦਾਂ ਹੀ ਤਰੱਕੀ ਕਰਦਾ ਜਾਵੇਗਾ ਕਿਉਂਕਿ ‘ਰਾਜ ਦੀ ਖ਼ੁਸ਼ ਖ਼ਬਰੀ’ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਣਾ ਹੈ।” (ਏ. ਐੱਚ. ਮੈਕਮਿਲਨ ਦੁਆਰਾ ਲਿਖੀ ਕਿਤਾਬ ਫੇਥ ਆਨ ਦ ਮਾਰਚ ਦਾ ਸਫ਼ਾ 69) ਉਸ ਦੀ ਗੱਲ ਕਿੰਨੀ ਸੱਚ ਸਾਬਤ ਹੋਈ! ਅਸੀਂ ਸ਼ਾਂਤੀ ਦੇ ਪਰਮੇਸ਼ੁਰ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਜੋ ਸਾਨੂੰ ਲਗਾਤਾਰ ਸਭ ਤੋਂ ਵਧੀਆ ਕੰਮ ਦੀ ਸਿਖਲਾਈ ਦੇ ਰਿਹਾ ਹੈ। ਵਾਕਈ, ਉਹ ਸਾਨੂੰ ਆਪਣੀ ਇੱਛਾ ਪੂਰੀ ਕਰਨ ਲਈ “ਹਰ ਚੰਗੀ ਚੀਜ਼” ਦਿੰਦਾ ਹੈ।

^ ਪੈਰਾ 2 ਲੱਗਦਾ ਹੈ ਕਿ ਉਨ੍ਹਾਂ 500 ਤੋਂ ਜ਼ਿਆਦਾ ਲੋਕਾਂ ਵਿੱਚੋਂ ਜ਼ਿਆਦਾਤਰ ਲੋਕ ਮਸੀਹੀ ਬਣ ਗਏ। ਅਸੀਂ ਇੱਦਾਂ ਕਿਉਂ ਕਹਿੰਦੇ ਹਾਂ? ਕਿਉਂਕਿ ਪੌਲੁਸ ਰਸੂਲ ਨੇ ਇਨ੍ਹਾਂ ਨੂੰ ‘ਭਰਾ’ ਕਿਹਾ ਸੀ। ਉਸ ਨੇ ਇਹ ਵੀ ਕਿਹਾ ਸੀ: ‘ਇਨ੍ਹਾਂ ਵਿੱਚੋਂ ਜ਼ਿਆਦਾਤਰ ਹਾਲੇ ਵੀ ਸਾਡੇ ਨਾਲ ਹਨ, ਪਰ ਕੁਝ ਮੌਤ ਦੀ ਨੀਂਦ ਸੌਂ ਚੁੱਕੇ ਹਨ।’ ਸੋ ਲੱਗਦਾ ਹੈ ਕਿ ਪੌਲੁਸ ਅਤੇ ਹੋਰ ਮਸੀਹੀ ਉਨ੍ਹਾਂ ਨੂੰ ਜਾਣਦੇ ਸਨ ਜਿਨ੍ਹਾਂ ਨੇ ਯਿਸੂ ਦੇ ਪ੍ਰਚਾਰ ਕਰਨ ਦਾ ਹੁਕਮ ਖ਼ੁਦ ਸੁਣਿਆ ਸੀ।