ਤੁਸੀਂ ਕਿਸ ਦੀ ਸਲਾਹ ʼਤੇ ਭਰੋਸਾ ਕਰ ਸਕਦੇ ਹੋ?
ਤੇਜ਼ੀ ਨਾਲ ਬਦਲਦੀ ਇਸ ਦੁਨੀਆਂ ਵਿਚ ਤੁਸੀਂ ਕਿਵੇਂ ਯਕੀਨ ਰੱਖ ਸਕਦੇ ਹੋ ਕਿ ਤੁਹਾਡੇ ਫ਼ੈਸਲਿਆਂ ਦੇ ਚੰਗੇ ਨਤੀਜੇ ਨਿਕਲਣਗੇ? ਤੁਸੀਂ ਕਿਵੇਂ ਯਕੀਨ ਰੱਖ ਸਕਦੇ ਹੋ ਕਿ ਜਿਹੜੀ ਸਲਾਹ ਅੱਜ ਸਹੀ ਮੰਨੀ ਜਾਂਦੀ ਹੈ, ਉਹ ਕੱਲ੍ਹ ਵੀ ਸਹੀ ਮੰਨੀ ਜਾਵੇਗੀ?
ਬਾਈਬਲ ਅਜਿਹੇ ਫ਼ੈਸਲੇ ਕਰਨ ਵਿਚ ਮਦਦ ਕਰ ਸਕਦੀ ਹੈ ਜਿਨ੍ਹਾਂ ਦਾ ਤੁਹਾਨੂੰ ਕਦੇ ਪਛਤਾਵਾ ਨਹੀਂ ਹੋਵੇਗਾ। ਪਰ ਇਹ ਕਿਵੇਂ ਮੁਮਕਿਨ ਹੈ? ਬਾਈਬਲ ਨੂੰ ਲਿਖਵਾਉਣ ਵਾਲਾ ਸਾਡਾ ਸ੍ਰਿਸ਼ਟੀਕਰਤਾ ਹੈ ਅਤੇ ਉਹ ਜਾਣਦਾ ਹੈ ਕਿ ਸਾਨੂੰ ਖ਼ੁਸ਼ੀ ਤੇ ਸੁਰੱਖਿਆ ਕਿਵੇਂ ਮਿਲ ਸਕਦੀ ਹੈ।
“ਉਸ ਨੇ ਤੈਨੂੰ ਦੱਸਿਆ ਹੈ ਕਿ ਸਹੀ ਕੀ ਹੈ।”—ਮੀਕਾਹ 6:8.
ਬਾਈਬਲ ਵਿਚ ਦਿੱਤੀਆਂ ਬੁੱਧ ਦੀਆਂ ਗੱਲਾਂ ʼਤੇ ਭਰੋਸਾ ਕੀਤਾ ਜਾ ਸਕਦਾ ਹੈ। ਇਹ ਹਮੇਸ਼ਾ ‘ਭਰੋਸੇ ਦੇ ਲਾਇਕ ਹਨ ਅਤੇ ਹਮੇਸ਼ਾ ਰਹਿਣਗੀਆਂ।’—ਜ਼ਬੂਰ 111:8.
ਕਿਉਂ ਨਾ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਇਸ ਬਦਲਦੀ ਦੁਨੀਆਂ ਵਿਚ ਬਾਈਬਲ ਕਿਵੇਂ ਤੁਹਾਡੀ ਮਦਦ ਕਰ ਸਕਦੀ ਹੈ?