ਪਰਮੇਸ਼ੁਰ ਦਾ ਪਿਆਰ ਝਲਕਦਾ ਮਾਂ ਦੀ ਮਮਤਾ ਵਿਚ
ਪਰਮੇਸ਼ੁਰ ਦਾ ਪਿਆਰ ਝਲਕਦਾ ਮਾਂ ਦੀ ਮਮਤਾ ਵਿਚ
“ਭਲਾ, ਤੀਵੀਂ ਆਪਣੇ ਦੁੱਧ ਚੁੰਘਦੇ ਬੱਚੇ ਨੂੰ ਭੁਲਾ ਸੱਕਦੀ, ਭਈ ਉਹ ਆਪਣੇ ਢਿੱਡ ਦੇ ਬਾਲ ਉੱਤੇ ਰਹਮ ਨਾ ਕਰੇ? ਏਹ ਭਾਵੇਂ ਭੁੱਲ ਜਾਣ ਪਰ ਮੈਂ ਤੈਨੂੰ ਨਹੀਂ ਭੁੱਲਾਂਗਾ।”—ਯਸਾਯਾਹ 49:15.
ਇਕ ਮਾਂ ਆਪਣੇ ਬੱਚੇ ਨੂੰ ਗੋਦੀ ਵਿਚ ਲੈ ਕੇ ਦੁੱਧ ਚੁੰਘਾਉਂਦੀ ਹੈ। ਮਾਂ ਨੂੰ ਦੇਖ ਕੇ ਤੁਹਾਨੂੰ ਉਸ ਦੀ ਮਮਤਾ ਸਾਫ਼ ਨਜ਼ਰ ਆਉਂਦੀ ਹੈ। ਪੈਮ ਨਾਂ ਦੀ ਮਾਂ ਕਹਿੰਦੀ ਹੈ: “ਪਹਿਲੀ ਵਾਰ ਆਪਣੇ ਬੱਚੇ ਨੂੰ ਦੇਖਦੇ ਸਾਰ ਮੇਰੇ ਰੋਮ-ਰੋਮ ਵਿਚ ਉਸ ਲਈ ਪਿਆਰ ਜਾਗ ਉੱਠਿਆ ਤੇ ਮੈਨੂੰ ਅਹਿਸਾਸ ਹੋਇਆ ਕਿ ਇਸ ਨੰਨ੍ਹੀ ਜਾਨ ਦੀ ਮੇਰੇ ਤੇ ਕਿੱਡੀ ਭਾਰੀ ਜ਼ਿੰਮੇਵਾਰੀ ਹੈ।”
ਖੋਜਕਾਰਾਂ ਨੇ ਸਬੂਤ ਪੇਸ਼ ਕੀਤੇ ਹਨ ਕਿ ਮਾਂ ਦੀ ਮਮਤਾ ਦਾ ਬੱਚੇ ਦੇ ਵਿਕਾਸ ਉੱਤੇ ਬਹੁਤ ਗਹਿਰਾ ਅਸਰ ਪੈਂਦਾ ਹੈ। ਮਾਨਸਿਕ ਸਿਹਤ ਬਾਰੇ ਵਿਸ਼ਵ ਸਿਹਤ ਸੰਗਠਨ ਦਾ ਇਕ ਦਸਤਾਵੇਜ਼ ਕਹਿੰਦਾ ਹੈ: “ਦੇਖਿਆ ਗਿਆ ਹੈ ਕਿ ਜਿਨ੍ਹਾਂ ਨਵਜੰਮੇ ਬੱਚਿਆਂ ਨੂੰ ਉਨ੍ਹਾਂ ਦੀਆਂ ਮਾਵਾਂ ਤਿਆਗ ਦਿੰਦੀਆਂ ਹਨ ਜਾਂ ਉਹ ਆਪਣੀ ਮਾਂ ਤੋਂ ਜੁਦਾ ਹੋ ਜਾਂਦੇ ਹਨ, ਉਹ ਉਦਾਸ ਤੇ ਨਿਰਾਸ਼ ਹੋਣ ਤੋਂ ਇਲਾਵਾ ਜਲਦੀ ਘਬਰਾ ਜਾਂਦੇ ਹਨ।” ਇਸੇ ਦਸਤਾਵੇਜ਼ ਵਿਚ ਇਹ ਵੀ ਕਿਹਾ ਗਿਆ ਕਿ ਜਿਨ੍ਹਾਂ ਬੱਚਿਆਂ ਨੂੰ ਿਨੱਕੇ ਹੁੰਦਿਆਂ ਤੋਂ ਲਾਡ-ਪਿਆਰ ਮਿਲਦਾ ਹੈ, ਉਨ੍ਹਾਂ ਦੀ ਬੁੱਧੀ ਦੂਜੇ ਬੱਚਿਆਂ ਦੀ ਤੁਲਨਾ ਵਿਚ ਜ਼ਿਆਦਾ ਤੇਜ਼ ਹੁੰਦੀ ਹੈ।
ਅਮਰੀਕਾ ਦੀ ਇਕ ਡਾਕਟਰੀ ਯੂਨੀਵਰਸਿਟੀ ਦੇ ਮਨੋਵਿਗਿਆਨ ਦੇ ਪ੍ਰੋਫ਼ੈਸਰ ਐਲਨ ਸ਼ੌਰ ਨੇ ਕਿਹਾ: “ਸਭ ਤੋਂ ਪਹਿਲਾਂ ਇਕ ਬੱਚਾ ਆਪਣੀ ਮਾਂ ਨਾਲ ਪਿਆਰ ਕਰਨਾ ਸਿੱਖਦਾ ਹੈ ਤੇ ਫਿਰ ਇਹ ਪਿਆਰ ਇਕ ਨਮੂਨਾ ਬਣ ਜਾਂਦਾ ਹੈ ਜਿਸ ਦੇ ਆਧਾਰ ਤੇ ਉਹ ਬਾਕੀਆਂ ਨਾਲ ਪਿਆਰ ਕਰਨਾ ਸਿੱਖਦਾ ਹੈ।”
ਹੋ ਸਕਦਾ ਹੈ ਕਿ ਕੋਈ ਮਾਂ ਡਿਪਰੈਸ਼ਨ, ਬੀਮਾਰੀ ਜਾਂ ਕਿਸੇ ਹੋਰ ਦਬਾਅ ਕਾਰਨ ਬੱਚੇ ਦੀ ਦੇਖ-ਭਾਲ ਕਰਨ ਵਿਚ ਲਾਪਰਵਾਹੀ ਕਰੇ ਤੇ ਆਪਣੇ “ਦੁੱਧ ਚੁੰਘਦੇ ਬੱਚੇ ਨੂੰ ਯਸਾਯਾਹ 49:15) ਪਰ ਇਸ ਤਰ੍ਹਾਂ ਘੱਟ ਹੀ ਹੁੰਦਾ ਹੈ। ਦਰਅਸਲ ਮਾਵਾਂ ਨੂੰ ਪਿਆਰ ਕਰਨ ਬਾਰੇ ਸੋਚਣਾ ਨਹੀਂ ਪੈਂਦਾ, ਲੱਗਦਾ ਹੈ ਪਿਆਰ ਕਰਨ ਦੀ ਆਵਾਜ਼ ਉਨ੍ਹਾਂ ਦੇ ਅੰਦਰੋਂ ਜਾਗਦੀ ਹੈ। ਖੋਜਕਾਰਾਂ ਨੇ ਦੇਖਿਆ ਹੈ ਕਿ ਬੱਚੇ ਦੇ ਜਨਮ ਵੇਲੇ ਮਾਵਾਂ ਵਿਚ ਆਕਸਿਟੋਸਿੰਨ ਨਾਂ ਦਾ ਹਾਰਮੋਨ ਵੱਧ ਜਾਂਦਾ ਹੈ। ਇਸ ਕਾਰਨ ਬੱਚੇ ਦੀ ਪੈਦਾਇਸ਼ ਵਿਚ ਮਾਂ ਦੀ ਮਦਦ ਹੁੰਦੀ ਹੈ ਤੇ ਬਾਅਦ ਵਿਚ ਇਸ ਹਾਰਮੋਨ ਕਾਰਨ ਦੁੱਧ ਵੀ ਲਹਿ ਜਾਂਦਾ ਹੈ। ਇਹ ਹਾਰਮੋਨ ਆਦਮੀਆਂ ਵਿਚ ਵੀ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਮਾਂ ਇਸ ਹਾਰਮੋਨ ਕਾਰਨ ਆਪਾ ਤਿਆਗ ਕੇ ਪਿਆਰ ਨਾਲ ਬੱਚੇ ਦੀ ਦੇਖ-ਭਾਲ ਕਰਦੀ ਹੈ।
ਭੁਲਾ” ਦੇਵੇ। (ਪਿਆਰ ਦੀ ਸ਼ੁਰੂਆਤ ਕਿੱਥੋਂ ਹੋਈ?
ਕ੍ਰਮ-ਵਿਕਾਸ ਦੀ ਥਿਊਰੀ ਵਿਚ ਮੰਨਣ ਵਾਲਿਆਂ ਦਾ ਕਹਿਣਾ ਹੈ ਕਿ ਇਤਫ਼ਾਕ ਨਾਲ ਮਮਤਾ ਦਾ ਗੁਣ ਸ਼ੁਰੂ ਹੋਇਆ ਤੇ ਕੁਦਰਤੀ ਚੋਣ ਕਾਰਨ ਇਹ ਮਾਵਾਂ ਵਿਚ ਰਿਹਾ ਕਿਉਂਕਿ ਇਹ ਇਨਸਾਨਾਂ ਲਈ ਫ਼ਾਇਦੇਮੰਦ ਸੀ। ਮਿਸਾਲ ਲਈ, ਮਾਵਾਂ ਲਈ ਲਿਖਿਆ ਜਾਂਦਾ ਇਕ ਰਸਾਲਾ ਦਾਅਵਾ ਕਰਦਾ ਹੈ ਕਿ ‘ਸਾਡੇ ਦਿਮਾਗ਼ ਦਾ ਵਿਕਾਸ ਰੀਂਗਣ ਵਾਲੇ ਜੀਵਾਂ ਦੇ ਦਿਮਾਗ਼ ਤੋਂ ਹੋਇਆ ਹੈ। ਸਭ ਤੋਂ ਪਹਿਲਾਂ ਦਿਮਾਗ਼ ਦੇ ਉਸ ਹਿੱਸੇ ਦਾ ਵਿਕਾਸ ਹੋਇਆ ਜਿੱਥੇ ਜਜ਼ਬਾਤ ਪੈਦਾ ਹੁੰਦੇ ਹਨ। ਦਿਮਾਗ਼ ਦੇ ਇਸ ਹਿੱਸੇ ਕਾਰਨ ਮਾਵਾਂ ਆਪਣੇ ਬੱਚਿਆਂ ਨਾਲ ਪਿਆਰ ਕਰਦੀਆਂ ਹਨ।’
ਮੰਨ ਲਿਆ ਕਿ ਖੋਜਕਾਰਾਂ ਨੇ ਜਾਣ ਲਿਆ ਹੈ ਕਿ ਦਿਮਾਗ਼ ਦੇ ਕਿਸ ਹਿੱਸੇ ਵਿੱਚੋਂ ਸਾਡੇ ਜਜ਼ਬਾਤ ਪੈਦਾ ਹੁੰਦੇ ਹਨ। ਪਰ ਕੀ ਇਹ ਗੱਲ ਤੁਹਾਨੂੰ ਠੀਕ ਲੱਗਦੀ ਹੈ ਕਿ ਮਾਂ ਦੀ ਮਮਤਾ ਕਿਸੇ ਰੀਂਗਣ ਵਾਲੇ ਜੀਵ ਦੇ ਦਿਮਾਗ਼ ਦੇ ਵਿਕਾਸ ਨਾਲ ਸ਼ੁਰੂ ਹੋਈ ਸੀ?
ਜੇ ਪਿਆਰ ਇਤਫ਼ਾਕ ਨਾਲ ਨਹੀਂ ਸ਼ੁਰੂ ਹੋਇਆ, ਤਾਂ ਇਸ ਦੀ ਸ਼ੁਰੂਆਤ ਕਿੱਥੋਂ ਹੋਈ? ਆਓ ਆਪਾਂ ਦੇਖੀਏ। ਬਾਈਬਲ ਕਹਿੰਦੀ ਹੈ ਕਿ ਇਨਸਾਨ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਗਏ ਸਨ, ਜਿਸ ਦਾ ਮਤਲਬ ਹੈ ਕਿ ਜੋ ਗੁਣ ਰੱਬ ਵਿਚ ਹਨ ਉਹ ਇਨਸਾਨਾਂ ਵਿਚ ਵੀ ਹਨ। (ਉਤਪਤ 1:27) ਪਰਮੇਸ਼ੁਰ ਦਾ ਸਭ ਤੋਂ ਉੱਤਮ ਗੁਣ ਪਿਆਰ ਹੈ। ਯੂਹੰਨਾ ਰਸੂਲ ਨੇ ਲਿਖਿਆ: “ਜਿਹੜਾ ਪ੍ਰੇਮ ਨਹੀਂ ਕਰਦਾ ਉਹ ਪਰਮੇਸ਼ੁਰ ਨੂੰ ਨਹੀਂ ਜਾਣਦਾ।” ਕਿਉਂ ਨਹੀਂ? “ਕਿਉਂ ਜੋ ਪਰਮੇਸ਼ੁਰ ਪ੍ਰੇਮ ਹੈ।” (1 ਯੂਹੰਨਾ 4:8) ਨੋਟ ਕਰੋ ਕਿ ਬਾਈਬਲ ਇਹ ਨਹੀਂ ਕਹਿੰਦੀ ਕਿ ਪਰਮੇਸ਼ੁਰ ਕੋਲ ਪ੍ਰੇਮ ਹੈ ਜਾਂ ਪਰਮੇਸ਼ੁਰ ਪ੍ਰੇਮ ਕਰਦਾ ਹੈ। ਇਸ ਦੀ ਬਜਾਇ ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ ਪ੍ਰੇਮ ਹੈ। ਯਹੋਵਾਹ ਪਰਮੇਸ਼ੁਰ ਪਿਆਰ ਦਾ ਸੋਮਾ ਹੈ।
ਬਾਈਬਲ ਵਿਚ ਪਿਆਰ ਬਾਰੇ ਇਸ ਤਰ੍ਹਾਂ ਕਿਹਾ ਗਿਆ ਹੈ: “ਪ੍ਰੇਮ ਧੀਰਜਵਾਨ ਅਤੇ ਕਿਰਪਾਲੂ ਹੈ। ਪ੍ਰੇਮ ਖੁਣਸ ਨਹੀਂ ਕਰਦਾ। ਪ੍ਰੇਮ ਫੁੱਲਦਾ ਨਹੀਂ, ਪ੍ਰੇਮ ਫੂੰ ਫੂੰ ਨਹੀਂ ਕਰਦਾ। ਕੁਚੱਜਿਆਂ ਨਹੀਂ ਕਰਦਾ, ਆਪ ਸੁਆਰਥੀ ਨਹੀਂ, ਚਿੜ੍ਹਦਾ ਨਹੀਂ, ਬੁਰਾ ਨਹੀਂ ਮੰਨਦਾ। ਉਹ ਕੁਧਰਮ ਤੋਂ ਅਨੰਦ ਨਹੀਂ ਹੁੰਦਾ ਸਗੋਂ ਸਚਿਆਈ ਨਾਲ ਅਨੰਦ ਹੁੰਦਾ ਹੈ। ਸਭ ਕੁਝ ਝੱਲ ਲੈਂਦਾ, ਸਭਨਾਂ ਗੱਲਾਂ ਦੀ ਪਰਤੀਤ ਕਰਦਾ, ਸਭਨਾਂ ਗੱਲਾਂ ਦੀ ਆਸ ਰੱਖਦਾ, ਸਭ ਕੁਝ ਸਹਿ ਲੈਂਦਾ। ਪ੍ਰੇਮ ਕਦੇ ਟਲਦਾ ਨਹੀਂ।” (1 ਕੁਰਿੰਥੀਆਂ 13:4-8) ਕੀ ਇਹ ਮੁਮਕਿਨ ਹੈ ਕਿ ਅਜਿਹਾ ਅਨੋਖਾ ਗੁਣ ਇਤਫ਼ਾਕ ਨਾਲ ਪੈਦਾ ਹੋ ਗਿਆ?
ਇਸ ਦਾ ਤੁਹਾਡੇ ਤੇ ਕੀ ਅਸਰ ਪੈਂਦਾ ਹੈ?
ਜਦ ਤੁਸੀਂ ਪਿਛਲੇ ਪੈਰੇ ਵਿਚ ਪ੍ਰੇਮ ਬਾਰੇ ਪੜ੍ਹ ਰਹੇ ਸੀ, ਤਾਂ ਕੀ ਤੁਹਾਡੇ ਦਿਲ ਵਿਚ ਅਜਿਹੀ ਤਮੰਨਾ ਨਹੀਂ ਜਾਗੀ ਕਿ ਕੋਈ ਤੁਹਾਡੇ ਨਾਲ ਵੀ ਅਜਿਹਾ ਪਿਆਰ ਕਰੇ? ਅਜਿਹੀ ਚਾਹ ਕੁਦਰਤੀ ਹੈ। ਕਿਉਂ? ਕਿਉਂਕਿ ਅਸੀਂ “ਪਰਮੇਸ਼ੁਰ ਦੀ ਅੰਸ” ਹਾਂ। (ਰਸੂਲਾਂ ਦੇ ਕਰਤੱਬ 17:29) ਅਸੀਂ ਬਣਾਏ ਹੀ ਇਸ ਤਰ੍ਹਾਂ ਗਏ ਸੀ ਕਿ ਕੋਈ ਸਾਨੂੰ ਪਿਆਰ ਕਰੇ ਤੇ ਅਸੀਂ ਕਿਸੇ ਨੂੰ ਪਿਆਰ ਕਰੀਏ। ਅਸੀਂ ਯਕੀਨ ਕਰ ਸਕਦੇ ਹਾਂ ਕਿ ਪਰਮੇਸ਼ੁਰ ਸਾਡੇ ਨਾਲ ਗੂੜ੍ਹਾ ਪਿਆਰ ਕਰਦਾ ਹੈ ਤੇ ਉਸ ਨੂੰ ਸਾਡੀ ਚਿੰਤਾ ਹੈ। (ਯੂਹੰਨਾ 3:16; 1 ਪਤਰਸ 5:6, 7) ਇਸ ਲੇਖ ਦੇ ਸ਼ੁਰੂ ਵਿਚ ਬਾਈਬਲ ਤੋਂ ਦਿੱਤੇ ਗਏ ਹਵਾਲੇ ਤੋਂ ਪਤਾ ਲੱਗਦਾ ਹੈ ਕਿ ਸਾਡੇ ਲਈ ਪਰਮੇਸ਼ੁਰ ਦਾ ਪਿਆਰ ਮਾਂ ਦੇ ਪਿਆਰ ਨਾਲੋਂ ਵੀ ਜ਼ਿਆਦਾ ਡੂੰਘਾ ਤੇ ਬੇਅੰਤ ਹੈ!
ਤੁਸੀਂ ਸ਼ਾਇਦ ਸੋਚੋ: ‘ਜੇ ਰੱਬ ਕੋਲ ਇੰਨੀ ਸ਼ਕਤੀ ਤੇ ਬੁੱਧ ਹੈ ਤੇ ਉਹ ਸਾਨੂੰ ਪਿਆਰ ਵੀ ਕਰਦਾ ਹੈ, ਤਾਂ ਉਹ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ? ਉਹ ਬੱਚਿਆਂ ਨੂੰ ਕਿਉਂ ਮਰਨ ਦਿੰਦਾ, ਅਤਿਆਚਾਰ ਕਿਉਂ ਹੋਣ ਦਿੰਦਾ ਅਤੇ ਧਰਤੀ ਨੂੰ ਬਰਬਾਦ ਹੋਣ ਤੋਂ ਅਤੇ ਲੋਭੀ ਲੋਕਾਂ ਦੇ ਹੱਥੋਂ ਕਿਉਂ ਨਹੀਂ ਬਚਾ ਲੈਂਦਾ?’ ਅਜਿਹੇ ਸਵਾਲ ਪੁੱਛਣੇ ਗ਼ਲਤ ਨਹੀਂ ਹਨ।
ਲੋਕ ਜੋ ਮਰਜ਼ੀ ਕਹਿਣ, ਪਰ ਅਜਿਹੇ ਸਵਾਲਾਂ ਦੇ ਜਵਾਬ ਪਾਉਣੇ ਮੁਮਕਿਨ ਹਨ। ਦੁਨੀਆਂ ਦੇ ਕੋਨੇ-ਕੋਨੇ ਵਿਚ ਲੱਖਾਂ ਲੋਕਾਂ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰ ਕੇ ਅਜਿਹੇ ਸਵਾਲਾਂ ਦੇ ਜਵਾਬ ਪਾਏ ਹਨ। ਇਸ ਰਸਾਲੇ ਦੇ ਪ੍ਰਕਾਸ਼ਕ ਤੁਹਾਡੇ ਅੱਗੇ ਬੇਨਤੀ ਕਰਦੇ ਹਨ ਕਿ ਤੁਸੀਂ ਵੀ ਇਸੇ ਤਰ੍ਹਾਂ ਕਰੋ। ਜਿਉਂ-ਜਿਉਂ ਤੁਸੀਂ ਪਰਮੇਸ਼ੁਰ ਨੂੰ ਉਸ ਦੇ ਬਚਨ ਬਾਈਬਲ ਅਤੇ ਸ੍ਰਿਸ਼ਟੀ ਦੇ ਜ਼ਰੀਏ ਜਾਣਨ ਲੱਗੋਗੇ, ਤਿਉਂ-ਤਿਉਂ ਤੁਸੀਂ ਇਹ ਗੱਲ ਪਛਾਣ ਲਵੋਗੇ ਕਿ ਅਸੀਂ ਪਰਮੇਸ਼ੁਰ ਨੂੰ ਜਾਣ ਸਕਦੇ ਹਾਂ ਅਤੇ “ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ।”—ਰਸੂਲਾਂ ਦੇ ਕਰਤੱਬ 17:27. (w08 5/1)
[ਸਫ਼ਾ 8 ਉੱਤੇ ਕੈਪਸ਼ਨ]
ਸਾਡੇ ਲਈ ਪਰਮੇਸ਼ੁਰ ਦਾ ਪਿਆਰ ਮਾਂ ਦੇ ਪਿਆਰ ਨਾਲੋਂ ਵੀ ਜ਼ਿਆਦਾ ਡੂੰਘਾ ਤੇ ਬੇਅੰਤ ਹੈ