Skip to content

Skip to table of contents

ਮਰੇ ਹੋਏ ਲੋਕਾਂ ਦੇ ਮੁੜ ਜੀਉਂਦੇ ਹੋਣ ਦੀ ਉਮੀਦ

ਮਰੇ ਹੋਏ ਲੋਕਾਂ ਦੇ ਮੁੜ ਜੀਉਂਦੇ ਹੋਣ ਦੀ ਉਮੀਦ

ਯਿਸੂ ਤੋਂ ਸਿੱਖੋ

ਮਰੇ ਹੋਏ ਲੋਕਾਂ ਦੇ ਮੁੜ ਜੀਉਂਦੇ ਹੋਣ ਦੀ ਉਮੀਦ

ਯਿਸੂ ਨੇ ਘੱਟੋ-ਘੱਟ ਤਿੰਨ ਮਰੇ ਹੋਏ ਵਿਅਕਤੀਆਂ ਨੂੰ ਜੀਉਂਦਾ ਕੀਤਾ ਸੀ। ਉਨ੍ਹਾਂ ਨੂੰ ਜੀਉਂਦਾ ਕਰ ਕੇ ਉਸ ਨੇ ਦਿਖਾਇਆ ਕਿ ਮਰੇ ਹੋਏ ਲੋਕਾਂ ਲਈ ਉਮੀਦ ਹੈ। (ਲੂਕਾ 7:11-17; 8:49-56; ਯੂਹੰਨਾ 11:1-45) ਇਸ ਉਮੀਦ ਬਾਰੇ ਹੋਰ ਜਾਣਨ ਲਈ ਆਓ ਆਪਾਂ ਦੇਖੀਏ ਕਿ ਇਨਸਾਨ ਮਰਦਾ ਕਿਉਂ ਹੈ?

ਅਸੀਂ ਕਿਉਂ ਬੀਮਾਰ ਹੁੰਦੇ ਅਤੇ ਮਰਦੇ ਹਾਂ?

ਜਦੋਂ ਯਿਸੂ ਨੇ ਬੀਮਾਰ ਲੋਕਾਂ ਦੇ ਪਾਪ ਮਾਫ਼ ਕੀਤੇ ਸਨ, ਤਾਂ ਉਹ ਚੰਗੇ ਹੋ ਗਏ। ਉਦਾਹਰਣ ਲਈ, ਇਕ ਅਧਰੰਗੀ ਨੂੰ ਠੀਕ ਕਰਨ ਲੱਗਿਆ ਯਿਸੂ ਨੇ ਕਿਹਾ ਸੀ: “ਕਿਹੜੀ ਗੱਲ ਸੁਖਾਲੀ ਹੈ, ਇਹ ਕਹਿਣਾ ਜੋ ਤੇਰੇ ਪਾਪ ਮਾਫ਼ ਹੋਏ ਯਾ ਇਹ ਕਹਿਣਾ ਭਈ ਉੱਠ ਅਤੇ ਤੁਰ? ਪਰ ਇਸ ਲਈ ਜੋ ਤੁਸੀਂ ਜਾਣੋ ਜੋ ਮਨੁੱਖ ਦੇ ਪੁੱਤ੍ਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਇਖ਼ਤਿਆਰ ਹੈ ਤਦ ਉਸ ਨੇ ਅਧਰੰਗੀ ਨੂੰ ਕਿਹਾ, ਉੱਠ ਆਪਣੀ ਮੰਜੀ ਚੁੱਕ ਕੇ ਘਰ ਚੱਲਿਆ ਜਾਹ।” (ਮੱਤੀ 9:2-6) ਸੋ ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਪਾਪੀ ਹੋਣ ਕਰਕੇ ਬੀਮਾਰ ਹੁੰਦੇ ਹਾਂ ਅਤੇ ਮਰਦੇ ਹਾਂ। ਸਾਨੂੰ ਪਾਪ ਪਹਿਲੇ ਇਨਸਾਨ ਆਦਮ ਤੋਂ ਮਿਲਿਆ ਹੈ।—ਲੂਕਾ 3:38; ਰੋਮੀਆਂ 5:12.

ਯਿਸੂ ਕਿਉਂ ਮਰਿਆ ਸੀ?

ਯਿਸੂ ਨੇ ਕਦੀ ਪਾਪ ਨਹੀਂ ਕੀਤਾ ਸੀ, ਇਸ ਲਈ ਉਸ ਕੋਲ ਹਮੇਸ਼ਾ ਜੀਉਣ ਦਾ ਹੱਕ ਸੀ। ਪਰ ਉਹ ਸਾਡੇ ਪਾਪਾਂ ਦੀ ਕੀਮਤ ਚੁਕਾਉਣ ਲਈ ਮਰਿਆ ਸੀ। ਉਸ ਨੇ ਕਿਹਾ ਸੀ ਕਿ ਉਸ ਦਾ ਲਹੂ “ਬਹੁਤਿਆਂ ਦੀ ਖ਼ਾਤਰ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਂਦਾ ਹੈ।”—ਮੱਤੀ 26:28.

ਯਿਸੂ ਨੇ ਇਹ ਵੀ ਕਿਹਾ ਸੀ: “ਜਿਵੇਂ ਮਨੁੱਖ ਦਾ ਪੁੱਤ੍ਰ ਆਪਣੀ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ ਅਤੇ ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ।” (ਮੱਤੀ 20:28) ਇਨਸਾਨ ਨੂੰ ਪਾਪ ਦੀ ਗ਼ੁਲਾਮੀ ਤੋਂ ਮੁਕਤ ਕਰਨ ਲਈ ਯਿਸੂ ਨੇ ਆਪਣੀ ਕੁਰਬਾਨੀ ਦਿੱਤੀ। ਯਿਸੂ ਨੇ ਕਿਹਾ ਸੀ: “ਮੈਂ ਇਸ ਲਈ ਆਇਆ ਭਈ ਉਨ੍ਹਾਂ ਨੂੰ ਜੀਉਣ ਮਿਲੇ ਸਗੋਂ ਚੋਖਾ ਮਿਲੇ।” (ਯੂਹੰਨਾ 10:10) ਮਰੇ ਹੋਏ ਲੋਕਾਂ ਦੀ ਉਮੀਦ ਬਾਰੇ ਜਾਣਨ ਲਈ ਆਓ ਇਹ ਵੀ ਦੇਖੀਏ ਕਿ ਮਰੇ ਹੋਏ ਲੋਕ ਕਿਸ ਹਾਲਤ ਵਿਚ ਹਨ।

ਮਰੇ ਹੋਏ ਲੋਕ ਕਿਸ ਹਾਲਤ ਵਿਚ ਹਨ?

ਜਦੋਂ ਯਿਸੂ ਦਾ ਦੋਸਤ ਲਾਜ਼ਰ ਮਰਿਆ ਸੀ, ਤਾਂ ਯਿਸੂ ਨੇ ਦੱਸਿਆ ਕਿ ਮੌਤ ਹੋਣ ਤੇ ਇਨਸਾਨ ਨੂੰ ਕੀ ਹੁੰਦਾ ਹੈ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਸਾਡਾ ਮਿੱਤ੍ਰ ਲਾਜ਼ਰ ਸੌਂ ਗਿਆ ਹੈ ਪਰ ਮੈਂ [ਬੈਤਅਨਿਯਾ ਨੂੰ] ਜਾਂਦਾ ਹਾਂ ਭਈ ਉਹ ਨੂੰ ਜਗਾਵਾਂ। . . . ਓਹ ਸਮਝੇ ਜੋ ਉਸ ਨੇ ਨੀਂਦ ਦੇ ਅਰਾਮ ਦੀ ਗੱਲ ਆਖੀ ਹੈ। ਉਪਰੰਤ ਯਿਸੂ ਨੇ ਉਨ੍ਹਾਂ ਨੂੰ ਸਾਫ਼ ਸਾਫ਼ ਆਖ ਦਿੱਤਾ ਜੋ ਲਾਜ਼ਰ ਮਰ ਗਿਆ ਹੈ।” ਇਸ ਤਰ੍ਹਾਂ ਯਿਸੂ ਨੇ ਸਮਝਾਇਆ ਕਿ ਮਰੇ ਹੋਏ ਲੋਕ ਬੇਸੁਧ ਸੁੱਤੇ ਪਏ ਹਨ।—ਯੂਹੰਨਾ 11:1-14.

ਲਾਜ਼ਰ ਨੂੰ ਮਰਿਆਂ ਚਾਰ ਦਿਨ ਹੋ ਗਏ ਸਨ ਜਦੋਂ ਯਿਸੂ ਨੇ ਉਸ ਨੂੰ ਜੀਉਂਦਾ ਕੀਤਾ ਸੀ। ਪਰ ਲਾਜ਼ਰ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਦੱਸੀ ਸੀ ਕਿ ਮਰਨ ਤੋਂ ਬਾਅਦ ਉਸ ਨਾਲ ਕੀ ਹੋਇਆ ਸੀ। ਜਿਵੇਂ ਸੁੱਤੇ ਪਏ ਇਨਸਾਨ ਨੂੰ ਕੁਝ ਪਤਾ ਨਹੀਂ ਹੁੰਦਾ ਕਿ ਉਸ ਦੇ ਆਲੇ-ਦੁਆਲੇ ਕੀ ਹੋ ਰਿਹਾ ਹੈ, ਤਿਵੇਂ ਲਾਜ਼ਰ ਨੂੰ ਵੀ ਕੁਝ ਪਤਾ ਨਹੀਂ ਸੀ।—ਉਪਦੇਸ਼ਕ ਦੀ ਪੋਥੀ 9:5, 10; ਯੂਹੰਨਾ 11:17-44.

ਮਰੇ ਹੋਏ ਲੋਕਾਂ ਲਈ ਉਮੀਦ

ਮਰੇ ਹੋਏ ਲੋਕਾਂ ਨੂੰ ਮੁੜ ਜੀਉਂਦਾ ਕਰ ਕੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਦਿੱਤਾ ਜਾਵੇਗਾ। ਯਿਸੂ ਨੇ ਕਿਹਾ ਸੀ: “ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ ਵਿੱਚ ਹਨ ਉਹ [ਯਿਸੂ] ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।”—ਯੂਹੰਨਾ 5:28, 29.

ਮਰੇ ਹੋਏ ਲੋਕਾਂ ਲਈ ਇਹ ਉਮੀਦ ਦੇ ਕੇ ਯਹੋਵਾਹ ਨੇ ਦਿਖਾਇਆ ਹੈ ਕਿ ਉਹ ਉਨ੍ਹਾਂ ਨਾਲ ਪਿਆਰ ਕਰਦਾ ਹੈ। ਯਿਸੂ ਨੇ ਕਿਹਾ: “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।”—ਯੂਹੰਨਾ 3:16; ਪਰਕਾਸ਼ ਦੀ ਪੋਥੀ 21:4, 5. (w08 11/1)

ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? * ਨਾਂ ਦੀ ਕਿਤਾਬ ਦਾ 6ਵਾਂ ਅਧਿਆਇ ਦੇਖੋ।

[ਫੁਟਨੋਟ]

^ ਪੈਰਾ 15 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।