Skip to content

Skip to table of contents

ਸਾਰੇ ਲੋਕ ਸਿਰਜਣਹਾਰ ਦੀ ਮਹਿਮਾ ਕਰਨ

ਸਾਰੇ ਲੋਕ ਸਿਰਜਣਹਾਰ ਦੀ ਮਹਿਮਾ ਕਰਨ

ਪਰਮੇਸ਼ੁਰ ਨੂੰ ਜਾਣੋ

ਸਾਰੇ ਲੋਕ ਸਿਰਜਣਹਾਰ ਦੀ ਮਹਿਮਾ ਕਰਨ

ਪਰਕਾਸ਼ ਦੀ ਪੋਥੀ 4:11

ਕੀ ਤੁਸੀਂ ਕਦੀ ਸੋਚਿਆ, ‘ਜ਼ਿੰਦਗੀ ਦਾ ਕੀ ਮਕਸਦ ਹੈ?’ ਜਿਹੜੇ ਲੋਕ ਵਿਕਾਸਵਾਦ ਦੀ ਸਿੱਖਿਆ ਅਨੁਸਾਰ ਮੰਨਦੇ ਹਨ ਕਿ ਇਨਸਾਨ ਆਪਣੇ ਆਪ ਬਣਿਆ ਹੈ, ਉਹ ਇਸ ਸਵਾਲ ਦਾ ਜਵਾਬ ਪਾ ਹੀ ਨਹੀਂ ਸਕਦੇ। ਪਰ ਜਿਹੜੇ ਲੋਕ ਇਸ ਸੱਚਾਈ ਨੂੰ ਮੰਨਦੇ ਹਨ ਕਿ ਯਹੋਵਾਹ ਪਰਮੇਸ਼ੁਰ ਨੇ ਹੀ ਇਨਸਾਨ ਨੂੰ ਬਣਾਇਆ ਹੈ, ਉਹ ਜ਼ਿੰਦਗੀ ਦਾ ਮਕਸਦ ਪਾ ਸਕਦੇ ਹਨ। (ਜ਼ਬੂਰਾਂ ਦੀ ਪੋਥੀ 36:9) ਉਹ ਜਾਣਦੇ ਹਨ ਕਿ ਸਿਰਜਣਹਾਰ ਨੇ ਇਨਸਾਨਾਂ ਨੂੰ ਇਕ ਮਕਸਦ ਨਾਲ ਬਣਾਇਆ ਹੈ। ਇਸ ਮਕਸਦ ਬਾਰੇ ਪਰਕਾਸ਼ ਦੀ ਪੋਥੀ 4:11 ਵਿਚ ਦੱਸਿਆ ਗਿਆ ਹੈ। ਆਓ ਆਪਾਂ ਇਸ ਆਇਤ ’ਤੇ ਗੌਰ ਕਰੀਏ।

ਯੂਹੰਨਾ ਨੇ ਲਿਖਿਆ ਕਿ ਸਵਰਗ ਵਿਚ ਪਰਮੇਸ਼ੁਰ ਦੀ ਮਹਿਮਾ ਵਿਚ ਇਹ ਗੀਤ ਗਾਇਆ ਜਾ ਰਿਹਾ ਸੀ: “ਹੇ ਸਾਡੇ ਪ੍ਰਭੁ ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਜੋਗ ਹੈਂ, ਤੈਂ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਓਹ ਤੇਰੀ ਹੀ ਇੱਛਿਆ ਨਾਲ ਹੋਈਆਂ ਅਤੇ ਰਚੀਆਂ ਗਈਆਂ।” ਸਿਰਜਣਹਾਰ ਹੋਣ ਕਰਕੇ ਯਹੋਵਾਹ ਦੀ ਮਹਿਮਾ ਕੀਤੀ ਜਾਣੀ ਚਾਹੀਦੀ ਹੈ।

ਇਸ ਆਇਤ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਹੀ ਮਹਿਮਾ, ਮਾਣ ਅਤੇ ਤਾਕਤ ਲੈਣ ਦਾ ਹੱਕਦਾਰ ਹੈ। ਪੂਰੇ ਬ੍ਰਹਿਮੰਡ ਵਿਚ ਉਸ ਜਿੰਨਾ ਮਹਿਮਾਵਾਨ, ਸਤਿਕਾਰਯੋਗ ਅਤੇ ਸ਼ਕਤੀਸ਼ਾਲੀ ਹੋਰ ਕੋਈ ਨਹੀਂ ਹੈ। ਪਰ ਜ਼ਿਆਦਾਤਰ ਲੋਕ ਉਸ ਨੂੰ ਸਿਰਜਣਹਾਰ ਨਹੀਂ ਮੰਨਦੇ। ਅਜਿਹੇ ਲੋਕ ਵੀ ਹਨ ਜਿਹੜੇ ਪਰਮੇਸ਼ੁਰ ਦਾ “ਅਣਡਿੱਠ ਸੁਭਾਉ” ਯਾਨੀ ਉਸ ਦੇ ਗੁਣ ਉਸ ਦੀਆਂ ਬਣਾਈਆਂ ਚੀਜ਼ਾਂ ਤੋਂ ਦੇਖਦੇ ਹਨ। (ਰੋਮੀਆਂ 1:20) ਇਨ੍ਹਾਂ ਗੁਣਾਂ ਦੀ ਕਦਰ ਕਰਦੇ ਹੋਏ ਉਹ ਉਸ ਨੂੰ ਮਹਿਮਾ ਅਤੇ ਮਾਣ ਦਿੰਦੇ ਹਨ। ਨਾਲੇ ਲੋਕਾਂ ਨੂੰ ਇਸ ਗੱਲ ਦਾ ਸਬੂਤ ਦਿੰਦੇ ਹਨ ਕਿ ਯਹੋਵਾਹ ਹੀ ਸਿਰਜਣਹਾਰ ਹੈ, ਇਸ ਕਰਕੇ ਉਹ ਸਾਡੀ ਸ਼ਰਧਾ ਅਤੇ ਆਦਰ ਦਾ ਹੱਕਦਾਰ ਹੈ।—ਜ਼ਬੂਰਾਂ ਦੀ ਪੋਥੀ 19:1, 2; 139:14.

ਪਰ ਯਹੋਵਾਹ ਆਪਣੇ ਭਗਤਾਂ ਤੋਂ ਤਾਕਤ ਕਿਵੇਂ ਲੈਂਦਾ ਹੈ? ਇਹ ਸੱਚ ਹੈ ਕਿ ਕੋਈ ਵੀ ਇਨਸਾਨ ਸਰਬਸ਼ਕਤੀਮਾਨ ਪਰਮੇਸ਼ੁਰ ਨੂੰ ਤਾਕਤ ਨਹੀਂ ਦੇ ਸਕਦਾ। (ਯਸਾਯਾਹ 40:25, 26) ਫਿਰ ਵੀ, ਪਰਮੇਸ਼ੁਰ ਵਰਗੇ ਬਣਾਏ ਹੋਣ ਕਰਕੇ ਸਾਡੇ ਵਿਚ ਕੁਝ ਹੱਦ ਤਕ ਪਰਮੇਸ਼ੁਰ ਦੇ ਗੁਣ ਹਨ, ਜਿਨ੍ਹਾਂ ਵਿੱਚੋਂ ਇਕ ਹੈ ਤਾਕਤ। (ਉਤਪਤ 1:27) ਜੇ ਅਸੀਂ ਇਸ ਗੱਲ ਦੀ ਕਦਰ ਕਰਦੇ ਹਾਂ ਕਿ ਸਾਡੇ ਸਿਰਜਣਹਾਰ ਨੇ ਸਾਡੇ ਲਈ ਕੀ ਕੀਤਾ ਹੈ, ਤਾਂ ਅਸੀਂ ਆਪਣੀ ਤਾਕਤ ਉਸ ਦੀ ਮਹਿਮਾ ਅਤੇ ਉਸ ਦਾ ਮਾਣ ਕਰਨ ਲਈ ਵਰਤਾਂਗੇ। ਅਸੀਂ ਆਪਣੀਆਂ ਖ਼ਾਹਸ਼ਾਂ ਪੂਰੀਆਂ ਕਰਨ ਵਿਚ ਹੀ ਨਹੀਂ, ਸਗੋਂ ਯਹੋਵਾਹ ਪਰਮੇਸ਼ੁਰ ਦੀ ਸੇਵਾ ਵਿਚ ਆਪਣੀ ਤਾਕਤ ਲਾਵਾਂਗੇ। ਅਸੀਂ ਮੰਨਦੇ ਹਾਂ ਕਿ ਉਹੀ ਸਾਡੀ ਸਾਰੀ ਤਾਕਤ ਦਾ ਹੱਕਦਾਰ ਹੈ।—ਮਰਕੁਸ 12:30.

ਤਾਂ ਫਿਰ, ਸਾਡੀ ਜ਼ਿੰਦਗੀ ਦਾ ਮਕਸਦ ਕੀ ਹੈ? ਪਰਕਾਸ਼ ਦੀ ਪੋਥੀ 4:11 ਦੇ ਆਖ਼ਰੀ ਹਿੱਸੇ ਵਿਚ ਇਸ ਦਾ ਜਵਾਬ ਦਿੱਤਾ ਗਿਆ ਹੈ: “[ਸਾਰੀਆਂ ਚੀਜ਼ਾਂ] ਤੇਰੀ ਹੀ ਇੱਛਿਆ ਨਾਲ ਹੋਈਆਂ ਅਤੇ ਰਚੀਆਂ ਗਈਆਂ!” ਅਸੀਂ ਆਪਣੇ ਆਪ ਨੂੰ ਨਹੀਂ ਬਣਾਇਆ, ਸਗੋਂ ਪਰਮੇਸ਼ੁਰ ਦੀ ਇੱਛਾ ਕਰਕੇ ਅਸੀਂ ਹੋਂਦ ਵਿਚ ਹਾਂ। ਇਸ ਕਰਕੇ ਜੇ ਅਸੀਂ ਆਪਣੇ ਸੁਆਰਥ ਲਈ ਜੀਉਂਦੇ ਹਾਂ, ਤਾਂ ਸਾਡੀ ਜ਼ਿੰਦਗੀ ਵਿਅਰਥ ਹੋਵੇਗੀ। ਪਰਮੇਸ਼ੁਰ ਦੀ ਇੱਛਾ ਜਾਣ ਕੇ ਅਤੇ ਇਸ ਨੂੰ ਪੂਰਾ ਕਰ ਕੇ ਸਾਨੂੰ ਮਨ ਦੀ ਸ਼ਾਂਤੀ, ਖ਼ੁਸ਼ੀ ਅਤੇ ਸੰਤੁਸ਼ਟੀ ਮਿਲ ਸਕਦੀ ਹੈ। ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਹੀ ਸਾਡੀ ਜ਼ਿੰਦਗੀ ਦਾ ਮਕਸਦ ਹੈ।—ਜ਼ਬੂਰਾਂ ਦੀ ਪੋਥੀ 40:8. (w08 12/1)

[ਸਫ਼ਾ 30 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

NASA, ESA, and A. Nota (STScI)