ਫ਼ੈਸਲਾ ਕਰਨ ਦਾ ਵੇਲਾ
ਫ਼ੈਸਲਾ ਕਰਨ ਦਾ ਵੇਲਾ
“ਪਰਮੇਸ਼ੁਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ੁਰ ਦੇ ਸਰੂਪ ਉੱਤੇ ਉਹ ਨੂੰ ਉਤਪਤ ਕੀਤਾ। ਨਰ ਨਾਰੀ ਉਸ ਨੇ ਉਨ੍ਹਾਂ ਨੂੰ ਉਤਪਤ ਕੀਤਾ।”—ਉਤਪਤ 1:27.
ਪਹਿਲੇ ਸੰਪੂਰਣ ਜੌੜੇ ਨੂੰ ਬਣਾ ਕੇ ਪਰਮੇਸ਼ੁਰ ਨੇ ਦਿਖਾਇਆ ਕਿ ਉਸ ਨੇ “ਹਰੇਕ ਵਸਤ ਆਪੋ ਆਪਣੇ ਸਮੇਂ ਵਿੱਚ ਸੁੰਦਰ ਬਣਾਈ ਹੈ।” (ਉਪਦੇਸ਼ਕ ਦੀ ਪੋਥੀ 3:11) ਪਹਿਲੇ ਜੋੜੇ ਦੇ ਕਰਤਾਰ ਯਹੋਵਾਹ ਪਰਮੇਸ਼ੁਰ ਨੇ ਇਹ ਹੁਕਮ ਦਿੱਤਾ: “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਅਰ ਅਕਾਸ਼ ਦਿਆਂ ਪੰਛੀਆਂ ਉੱਤੇ ਅਰ ਸਾਰੇ ਧਰਤੀ ਪੁਰ ਘਿੱਸਰਨ ਵਾਲਿਆਂ ਜੀਆਂ ਉੱਤੇ ਰਾਜ ਕਰੋ।”—ਉਤਪਤ 1:28.
ਇਨ੍ਹਾਂ ਸ਼ਬਦਾਂ ਰਾਹੀਂ ਪਰਮੇਸ਼ੁਰ ਨੇ ਪਹਿਲੇ ਜੋੜੇ ਨੂੰ ਆਪਣੀ ਇੱਛਾ ਦੱਸੀ। ਉਸ ਦੀ ਇੱਛਾ ਇਹ ਸੀ ਕਿ ਉਹ ਬੱਚੇ ਪੈਦਾ ਕਰਨ ਤੇ ਧਰਤੀ ਨੂੰ ਇਕ ਸੁੰਦਰ ਬਾਗ਼ ਬਣਾ ਕੇ ਆਪਣਾ ਘਰ ਵਸਾਉਣ। ਪਰਮੇਸ਼ੁਰ ਨੇ ਇਹ ਨਹੀਂ ਤੈਅ ਕੀਤਾ ਕਿ ਉਹ ਕਿੰਨਾ ਚਿਰ ਜੀਣਗੇ ਜਾਂ ਕਦੋਂ ਮਰਨਗੇ। ਇਸ ਦੀ ਬਜਾਇ ਉਸ ਨੇ ਉਨ੍ਹਾਂ ਨੂੰ ਇਕ ਸ਼ਾਨਦਾਰ ਉਮੀਦ ਦਿੱਤੀ। ਜੇ ਉਹ ਸਹੀ ਫ਼ੈਸਲੇ ਕਰਦੇ ਤੇ ਪਰਮੇਸ਼ੁਰ ਦੇ ਕਹਿਣੇ ਵਿਚ ਰਹਿੰਦੇ, ਤਾਂ ਉਹ ਹਮੇਸ਼ਾ ਲਈ ਸ਼ਾਂਤੀ ਤੇ ਖ਼ੁਸ਼ੀ ਪਾਉਂਦੇ।
ਲੇਕਿਨ ਉਨ੍ਹਾਂ ਨੇ ਸਹੀ ਫ਼ੈਸਲਾ ਨਹੀਂ ਕੀਤਾ ਅਤੇ ਅੱਯੂਬ 14:1) ਪਹਿਲੇ ਜੋੜੇ ਦੀ ਗ਼ਲਤੀ ਕੀ ਸੀ?
ਨਤੀਜੇ ਵਜੋਂ ਸਾਰੇ ਇਨਸਾਨ ਬੁੱਢੇ ਹੋ ਕੇ ਮਰਦੇ ਹਨ। ਇਸ ਬਾਰੇ ਬਾਈਬਲ ਦੇ ਇਕ ਵਫ਼ਾਦਾਰ ਆਦਮੀ ਅੱਯੂਬ ਨੇ ਕਿਹਾ: “ਆਦਮੀ ਜੋ ਤੀਵੀਂ ਤੋਂ ਜੰਮਦਾ ਹੈ ਥੋੜਿਆਂ ਦਿਨਾਂ ਦਾ ਹੈ ਅਤੇ ਬਿਪਤਾ ਨਾਲ ਭਰਿਆ ਹੋਇਆ ਹੈ।” (ਬਾਈਬਲ ਕਹਿੰਦੀ ਹੈ ਕਿ “ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ ਪਾਪ ਕੀਤਾ।” (ਰੋਮੀਆਂ 5:12) ਉਹ “ਇੱਕ ਮਨੁੱਖ” ਆਦਮ ਸੀ ਜਿਸ ਨੇ ਜਾਣ-ਬੁੱਝ ਕੇ ਪਰਮੇਸ਼ੁਰ ਦਾ ਹੁਕਮ ਤੋੜਿਆ। (ਉਤਪਤ 2:17) ਇਸ ਫ਼ੈਸਲੇ ਕਰਕੇ ਆਦਮ ਧਰਤੀ ਉੱਤੇ ਹਮੇਸ਼ਾ ਰਹਿਣ ਦੀ ਉਮੀਦ ਗੁਆ ਬੈਠਾ। ਉਹ ਆਪਣੇ ਬੱਚਿਆਂ ਲਈ ਵੀ ਇਹ ਸ਼ਾਨਦਾਰ ਉਮੀਦ ਗੁਆ ਬੈਠਾ ਅਤੇ ਉਨ੍ਹਾਂ ਨੂੰ ਵਿਰਸੇ ਵਿਚ ਪਾਪ ਅਤੇ ਮੌਤ ਮਿਲੀ। ਪਰ ਕੀ ਉਹ ਸਾਰਾ ਕੁਝ ਗੁਆ ਬੈਠਾ ਸੀ?
ਸਭ ਕੁਝ ਨਵਾਂ ਬਣਾਉਣ ਦਾ ਸਮਾਂ
ਸਦੀਆਂ ਬਾਅਦ ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” (ਜ਼ਬੂਰਾਂ ਦੀ ਪੋਥੀ 37:29) ਇਹ ਭਰੋਸਾ ਦਿੰਦੇ ਹੋਏ ਕਿ ਪਰਮੇਸ਼ੁਰ ਆਪਣਾ ਪਹਿਲਾ ਵਾਅਦਾ ਪੂਰਾ ਕਰੇਗਾ ਬਾਈਬਲ ਦੱਸਦੀ ਹੈ: “ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।” ਫਿਰ ਇਸ ਤੋਂ ਬਾਅਦ ਪਰਮੇਸ਼ੁਰ ਖ਼ੁਦ ਕਹਿੰਦਾ ਹੈ: “ਵੇਖ, ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ।”—ਪਰਕਾਸ਼ ਦੀ ਪੋਥੀ 21:4, 5.
ਜੇ ਹਰੇਕ ਕੰਮ ਦਾ ਇਕ ਸਮਾਂ ਹੈ, ਤਾਂ ਸਵਾਲ ਉੱਠਦਾ ਹੈ ਕਿ ਸਭ ਕੁਝ ਨਵਾਂ ਬਣਾਉਣ ਦਾ ਸਮਾਂ ਕਦੋਂ ਆਵੇਗਾ? ਯਹੋਵਾਹ ਦੇ ਗਵਾਹ ਇਹ ਦੱਸਦੇ ਆਏ ਹਨ ਕਿ ਬਾਈਬਲ ਦੇ ਮੁਤਾਬਕ ਅਸੀਂ “ਅੰਤ ਦਿਆਂ ਦਿਨਾਂ” ਵਿਚ ਜੀ ਰਹੇ ਹਾਂ ਅਤੇ ਹੁਣ ‘ਸਭ ਕੁਝ ਨਵਾਂ ਬਣਾਉਣ’ ਦਾ ਸਮਾਂ ਨੇੜੇ ਹੈ। (2 ਤਿਮੋਥਿਉਸ 3:1) ਅਸੀਂ ਤੁਹਾਨੂੰ ਤਾਕੀਦ ਕਰਦੇ ਹਾਂ ਕਿ ਬਾਈਬਲ ਸਟੱਡੀ ਕਰੋ ਅਤੇ ਉਸ ਸ਼ਾਨਦਾਰ ਉਮੀਦ ਬਾਰੇ ਸਿੱਖੋ ਜੋ ਤੁਹਾਡੀ ਹੋ ਸਕਦੀ ਹੈ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਹ ਸੱਦਾ ਸਵੀਕਾਰ ਕਰੋ: “ਯਹੋਵਾਹ ਨੂੰ ਭਾਲੋ ਜਦ ਤੀਕ ਉਹ ਲੱਭ ਸੱਕੇ, ਉਹ ਨੂੰ ਪੁਕਾਰੋ ਜਦ ਤੀਕ ਉਹ ਨੇੜੇ ਹੈ।” (ਯਸਾਯਾਹ 55:6) ਤੁਹਾਡੀ ਜ਼ਿੰਦਗੀ ਕਿਸਮਤ ਦੇ ਹੱਥਾਂ ਵਿਚ ਨਹੀਂ, ਸਗੋਂ ਤੁਹਾਡੇ ਆਪਣੇ ਹੀ ਹੱਥਾਂ ਵਿਚ ਹੈ! (w09 3/1)
[ਸਫ਼ਾ 8 ਉੱਤੇ ਸੁਰਖੀ]
“ਵੇਖ, ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ”