“ਹਮੇਸ਼ਾ ਦੀ ਜ਼ਿੰਦਗੀ”
“ਹਮੇਸ਼ਾ ਦੀ ਜ਼ਿੰਦਗੀ”
“ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਜ਼ਰੂਰੀ ਹੈ ਕਿ ਉਹ ਤੇਰੇ ਬਾਰੇ, ਯਾਨੀ ਇੱਕੋ-ਇਕ ਸੱਚੇ ਪਰਮੇਸ਼ੁਰ ਬਾਰੇ ਅਤੇ ਯਿਸੂ ਮਸੀਹ ਬਾਰੇ, ਜਿਸ ਨੂੰ ਤੂੰ ਘੱਲਿਆ ਹੈ, ਸਿੱਖਦੇ ਰਹਿਣ।”—ਯੂਹੰਨਾ 17:3.
ਗਿਆਨ ਜ਼ਿੰਦਗੀ ਬਚਾ ਸਕਦਾ ਹੈ। ਜਦੋਂ 10 ਮਹੀਨਿਆਂ ਦਾ ਨਾਈਜੀਰ ਵਿਚ ਰਹਿਣ ਵਾਲਾ ਨੂਹੂ ਬੀਮਾਰ ਹੋ ਗਿਆ, ਤਾਂ ਉਸ ਦੀ ਮਾਂ ਜੋ ਨਰਸ ਹੈ, ਜਾਣਦੀ ਸੀ ਕਿ ਉਸ ਨੂੰ ਕੀ ਕਰਨਾ ਚਾਹੀਦਾ ਸੀ। ਆਪਣੇ ਪੁੱਤਰ ਵਿਚ ਪਾਣੀ ਦੀ ਘਾਟ ਪੂਰੀ ਕਰਨ ਲਈ ਉਸ ਨੇ ਸਾਫ਼ ਪਾਣੀ ਵਿਚ ਲੂਣ ਅਤੇ ਖੰਡ ਪਾ ਕੇ ਘੋਲ ਤਿਆਰ ਕੀਤਾ। ਯੂਨੀਸੈਫ਼ ਦੇ ਮੁਤਾਬਕ ਉਸ ਵੱਲੋਂ “ਫਟਾਫਟ ਕਦਮ ਚੁੱਕਣ ਨਾਲ ਅਤੇ ਸਿਹਤ-ਸੰਭਾਲ ਸੈਂਟਰ ਦਾ ਪਤਾ ਹੋਣ ਕਰਕੇ ਉਸ ਦਾ ਬੱਚਾ ਜਲਦੀ ਠੀਕ ਹੋ ਗਿਆ।”
ਬਾਈਬਲ ਦਾ ਗਿਆਨ ਵੀ ਜਾਨਾਂ ਬਚਾ ਸਕਦਾ ਹੈ। ਬਾਈਬਲ ਦੇ ਪਹਿਲੇ ਲਿਖਾਰੀ ਮੂਸਾ ਨੇ ਕਿਹਾ: “ਤੁਹਾਡੇ ਲਈ ਕੋਈ ਫੋਕੀ ਜਿਹੀ ਗੱਲ ਨਹੀਂ ਹੈ ਸਗੋਂ ਉਹੀ ਤੁਹਾਡਾ ਜੀਵਨ ਹੈ ਅਤੇ ਏਸ ਗੱਲ ਦੇ ਕਾਰਨ ਤੁਸੀਂ ਆਪਣੇ ਦਿਨ . . . ਲੰਮੇ ਕਰੋਗੇ।” (ਬਿਵਸਥਾ ਸਾਰ 32:47) ਕੀ ਬਾਈਬਲ ਸੱਚ-ਮੁੱਚ ਸਾਡੇ ਦਿਨ ਲੰਬੇ ਕਰ ਸਕਦੀ ਹੈ? ਸਾਨੂੰ ਕਿਸ ਤਰ੍ਹਾਂ ਜੀਵਨ ਮਿਲ ਸਕਦਾ ਹੈ?
ਇਸ ਲੜੀ ਦੇ ਪਿਛਲੇ ਪੰਜ ਲੇਖਾਂ ਵਿਚ ਅਸੀਂ ਦੇਖਿਆ ਹੈ ਕਿ ਕੋਈ ਵੀ ਕਿਤਾਬ ਬਾਈਬਲ ਦੇ ਨਾਲ ਬਰਾਬਰੀ ਨਹੀਂ ਕਰ ਸਕਦੀ ਕਿਉਂਕਿ ਇਸ ਵਿਚ ਭਰੋਸੇਯੋਗ ਭਵਿੱਖਬਾਣੀਆਂ ਹਨ, ਇਹ ਇਤਹਾਸ ਅਤੇ ਡਾਕਟਰੀ ਪੱਖੋਂ ਸਹੀ ਹੈ, ਇਸ ਵਿਚਲੀਆਂ ਗੱਲਾਂ ਵਿਚ ਤਾਲਮੇਲ ਹੈ ਅਤੇ ਇਹ ਫ਼ਾਇਦੇਮੰਦ ਸਲਾਹ ਦਿੰਦੀ ਹੈ। ਇਸ ਲਈ ਬਾਈਬਲ ਅਨੋਖੀ ਹੈ। ਸੋ ਜਦੋਂ ਇਹ ਲੰਬੀ ਜ਼ਿੰਦਗੀ ਯਾਨੀ ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰਨ ਬਾਰੇ ਗੱਲ ਕਰਦੀ ਹੈ, ਤਾਂ ਕੀ ਸਾਨੂੰ ਇਸ ਉੱਤੇ ਸੋਚ-ਵਿਚਾਰ ਨਹੀਂ ਕਰਨਾ ਚਾਹੀਦਾ?
ਅਸੀਂ ਤੁਹਾਨੂੰ ਇਹ ਜਾਣਨ ਦੀ ਤਾਕੀਦ ਕਰਦੇ ਹਾਂ ਕਿ ਬਾਈਬਲ ਦਾ ਸਹੀ ਗਿਆਨ ਲੈ ਕੇ ਕਿਵੇਂ ਤੁਹਾਨੂੰ ਹੁਣ ਮਨ ਦੀ ਸ਼ਾਂਤੀ ਅਤੇ ਭਵਿੱਖ ਵਿਚ ਖ਼ੁਸ਼ੀ ਮਿਲ ਸਕਦੀ ਹੈ। ਯਹੋਵਾਹ ਦੇ ਗਵਾਹ ਇਹ ਦਿਖਾ ਕੇ ਖ਼ੁਸ਼ ਹੋਣਗੇ ਕਿ ਤੁਸੀਂ ਇਹ ਗਿਆਨ ਕਿਵੇਂ ਹਾਸਲ ਕਰ ਸਕਦੇ ਹੋ। (w12-E 06/01)
[ਸਫ਼ਾ 9 ਉੱਤੇ ਡੱਬੀ/ਤਸਵੀਰ]
ਬਾਈਬਲ ਇਸ ਕਰਕੇ ਵੀ ਅਨੋਖੀ ਹੈ ਕਿਉਂਕਿ ਇਹ ਸਾਨੂੰ ਉਨ੍ਹਾਂ ਮੁੱਖ ਸਵਾਲਾਂ ਦੇ ਤਸੱਲੀ ਦੇਣ ਵਾਲੇ ਜਵਾਬ ਦਿੰਦੀ ਹੈ ਜੋ ਅਸੀਂ ਆਪਣੇ ਤੋਂ ਅਕਸਰ ਪੁੱਛਦੇ ਹਾਂ:
• ਅਸੀਂ ਇੱਥੇ ਕਿਉਂ ਹਾਂ?
• ਇੰਨੇ ਦੁੱਖ ਕਿਉਂ ਹਨ?
• ਕੀ ਮੇਰੇ ਮਰੇ ਹੋਏ ਅਜ਼ੀਜ਼ਾਂ ਲਈ ਕੋਈ ਉਮੀਦ ਹੈ?
ਬਾਈਬਲ ਤੋਂ ਦਿੱਤੇ ਇਨ੍ਹਾਂ ਸਵਾਲਾਂ ਦੇ ਜਵਾਬ ਤੁਸੀਂ ਯਹੋਵਾਹ ਦੇ ਗਵਾਹਾਂ ਵੱਲੋਂ ਛਾਪੀ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਿੱਚੋਂ ਦੇਖ ਸਕਦੇ ਹੋ।