Skip to content

Skip to table of contents

ਮੁੱਖ ਪੰਨਾ: ਮੂਸਾ ਤੋਂ ਅਸੀਂ ਕੀ ਸਿੱਖਦੇ ਹਾਂ?

ਮੂਸਾ ਕੌਣ ਸੀ?

ਮੂਸਾ ਕੌਣ ਸੀ?

ਮੂਸਾ ਦਾ ਨਾਂ ਸੁਣ ਕੇ ਤੁਹਾਡੇ ਮਨ ਵਿਚ ਕੀ ਆਉਂਦਾ ਹੈ? ਤੁਹਾਡੇ ਖ਼ਿਆਲ ਵਿਚ ਕੀ ਉਹ . . .

  • ਉਹ ਬੱਚਾ ਸੀ ਜਿਸ ਦੀ ਮਾਂ ਨੇ ਉਸ ਨੂੰ ਟੋਕਰੀ ਵਿਚ ਲੁਕੋ ਕੇ ਨੀਲ ਦਰਿਆ ਵਿਚ ਰੱਖ ਦਿੱਤਾ ਸੀ?

  • ਉਹ ਮੁੰਡਾ ਸੀ ਜਿਸ ਦਾ ਮਿਸਰ ਵਿਚ ਰਾਜੇ ਦੀ ਧੀ ਨੇ ਸ਼ਾਹੀ ਠਾਠ-ਬਾਠ ਨਾਲ ਪਾਲਣ-ਪੋਸ਼ਣ ਕੀਤਾ ਸੀ, ਪਰ ਜੋ ਕਦੇ ਨਹੀਂ ਭੁੱਲਿਆ ਕਿ ਉਹ ਇਕ ਇਜ਼ਰਾਈਲੀ ਸੀ?

  • ਉਹ ਆਦਮੀ ਸੀ ਜਿਸ ਨੇ 40 ਸਾਲਾਂ ਤਕ ਮਿਦਯਾਨ ਵਿਚ ਚਰਵਾਹੇ ਵਜੋਂ ਕੰਮ ਕੀਤਾ?

  • ਉਹ ਆਦਮੀ ਸੀ ਜਿਸ ਨੇ ਬਲ਼ਦੀ ਝਾੜੀ ਸਾਮ੍ਹਣੇ ਯਹੋਵਾਹ * ਨਾਲ ਗੱਲ ਕੀਤੀ ਸੀ?

  • ਉਹ ਆਦਮੀ ਸੀ ਜੋ ਮਿਸਰ ਦੇ ਰਾਜੇ ਅੱਗੇ ਪੇਸ਼ ਹੋਇਆ ਤੇ ਦਲੇਰੀ ਨਾਲ ਉਸ ਨੂੰ ਕਿਹਾ ਕਿ ਉਹ ਇਜ਼ਰਾਈਲੀਆਂ ਨੂੰ ਆਜ਼ਾਦ ਕਰ ਦੇਵੇ?

  • ਉਹ ਆਦਮੀ ਸੀ ਜਿਸ ਨੇ ਪਰਮੇਸ਼ੁਰ ਦੇ ਕਹਿਣ ਤੇ ਮਿਸਰ ਉੱਤੇ ਦਸ ਬਿਪਤਾਵਾਂ ਦਾ ਐਲਾਨ ਕੀਤਾ ਜਦੋਂ ਰਾਜੇ ਨੇ ਸੱਚੇ ਪਰਮੇਸ਼ੁਰ ਨੂੰ ਲਲਕਾਰਿਆ?

  • ਉਹ ਆਦਮੀ ਸੀ ਜਿਸ ਨੇ ਮਿਸਰ ਤੋਂ ਲੰਬੇ ਸਫ਼ਰ ਦੌਰਾਨ ਇਜ਼ਰਾਈਲੀਆਂ ਦੀ ਅਗਵਾਈ ਕੀਤੀ?

  • ਉਹ ਆਦਮੀ ਸੀ ਜਿਸ ਨੂੰ ਲਾਲ ਸਮੁੰਦਰ ਦੇ ਦੋ ਹਿੱਸੇ ਕਰਨ ਲਈ ਵਰਤਿਆ ਗਿਆ ਸੀ?

  • ਉਹ ਆਦਮੀ ਸੀ ਜਿਸ ਨੇ ਪਰਮੇਸ਼ੁਰ ਵੱਲੋਂ ਮਿਲੇ ਦਸ ਹੁਕਮ ਇਜ਼ਰਾਈਲੀਆਂ ਨੂੰ ਦਿੱਤੇ?

ਮੂਸਾ ਨੇ ਇਹ ਅਤੇ ਹੋਰ ਬਹੁਤ ਸਾਰੇ ਕੰਮ ਕੀਤੇ ਸਨ। ਇਸ ਲਈ, ਕੋਈ ਹੈਰਾਨੀ ਨਹੀਂ ਕਿ ਮਸੀਹੀ, ਯਹੂਦੀ ਅਤੇ ਮੁਸਲਮਾਨ ਇਸ ਵਫ਼ਾਦਾਰ ਇਨਸਾਨ ਦਾ ਬਹੁਤ ਆਦਰ ਕਰਦੇ ਹਨ!

ਬਿਨਾਂ ਸ਼ੱਕ, ਮੂਸਾ ਅਜਿਹਾ ਨਬੀ ਸੀ ਜਿਸ ਨੇ “ਵੱਡੇ ਅਤੇ ਭਿਅੰਕਰ ਕੰਮ” ਕੀਤੇ। (ਵਿਵਸਥਾ ਸਾਰ 34:10-12, CL) ਇਹ ਜ਼ਬਰਦਸਤ ਕੰਮ ਉਸ ਨੇ ਪਰਮੇਸ਼ੁਰ ਦੇ ਅਧੀਨ ਹੋ ਕੇ ਕੀਤੇ ਸਨ। ਪਰ ਮੂਸਾ ਇਕ ਆਮ ਇਨਸਾਨ ਸੀ। ਉਹ ਏਲੀਯਾਹ ਨਬੀ ਵਾਂਗ “ਸਾਡੇ ਵਰਗੀਆਂ ਭਾਵਨਾਵਾਂ” ਵਾਲਾ ਇਨਸਾਨ ਸੀ। (ਯਾਕੂਬ 5:17) ਮੂਸਾ ਸਾਡੇ ਵਰਗੀਆਂ ਮੁਸ਼ਕਲਾਂ ਵਿੱਚੋਂ ਦੀ ਗੁਜ਼ਰਿਆ ਸੀ ਜਿਨ੍ਹਾਂ ਦਾ ਸਾਮ੍ਹਣਾ ਉਸ ਨੇ ਸਫ਼ਲਤਾ ਨਾਲ ਕੀਤਾ।

ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਉਸ ਨੇ ਇਹ ਕਿਵੇਂ ਕੀਤਾ? ਮੂਸਾ ਦੇ ਤਿੰਨ ਚੰਗੇ ਗੁਣਾਂ ਉੱਤੇ ਗੌਰ ਕਰੋ ਅਤੇ ਦੇਖੋ ਕਿ ਅਸੀਂ ਉਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ। (w13-E 02/01)

^ ਪੇਰਗ੍ਰੈਫ 7 ਯਹੋਵਾਹ ਬਾਈਬਲ ਵਿਚ ਦੱਸੇ ਪਰਮੇਸ਼ੁਰ ਦਾ ਨਾਂ ਹੈ।