ਕੀ ਕਿਸੇ ਧਰਮ ’ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ?
ਜੇ ਕਿਸੇ ਧਰਮ ਨੇ ਤੁਹਾਨੂੰ ਨਿਰਾਸ਼ ਕੀਤਾ ਹੈ, ਤਾਂ ਸ਼ਾਇਦ ਤੁਹਾਨੂੰ ਕਿਸੇ ਹੋਰ ਧਰਮ ’ਤੇ ਵਿਸ਼ਵਾਸ ਕਰਨਾ ਔਖਾ ਲੱਗੇ। ਪਰ ਯਕੀਨ ਰੱਖੋ ਕਿ ਇਕ ਧਰਮ ਹੈ ਜਿਸ ’ਤੇ ਤੁਸੀਂ ਵਿਸ਼ਵਾਸ ਕਰ ਸਕਦੇ ਹੋ। ਪੁਰਾਣੇ ਜ਼ਮਾਨੇ ਤੋਂ ਹਮੇਸ਼ਾ ਰੱਬ ਦੇ ਵਫ਼ਾਦਾਰ ਭਗਤ ਰਹੇ ਹਨ ਜੋ ਉਸ ਦੇ ਅਸੂਲਾਂ ’ਤੇ ਚੱਲਦੇ ਆਏ ਹਨ। ਅੱਜ ਵੀ ਅਜਿਹੇ ਲੋਕ ਧਰਤੀ ’ਤੇ ਹਨ। ਤੁਸੀਂ ਉਨ੍ਹਾਂ ਨੂੰ ਕਿੱਥੇ ਮਿਲ ਸਕਦੇ ਹੋ?
ਅਸਟੈਲ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੱਸਦੀ ਹੈ: “ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰਨ ਕਰਕੇ ਅਖ਼ੀਰ ਮੈਂ ਬਾਈਬਲ ਬਾਰੇ ਸਿੱਖਣ ਲੱਗ ਪਈ। ਮੈਨੂੰ ਯੂਹੰਨਾ 8:32 ਦੀ ਸਮਝ ਆਈ ਜਿੱਥੇ ਲਿਖਿਆ ਹੈ: ‘ਤੁਸੀਂ ਸੱਚਾਈ ਨੂੰ ਜਾਣੋਗੇ ਅਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ।’”
ਰੇਅ ਦਾ ਵੀ ਪਹਿਲਾਂ ਜ਼ਿਕਰ ਕੀਤਾ ਗਿਆ ਸੀ। ਉਹ ਕਹਿੰਦਾ ਹੈ: “ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰ ਕੇ ਮੈਨੂੰ ਪਤਾ ਲੱਗਾ ਕਿ ਰੱਬ ਸਾਡੇ ਦੁੱਖਾਂ ਲਈ ਜ਼ਿੰਮੇਵਾਰ ਨਹੀਂ ਹੈ। ਮੈਂ ਸਿੱਖਿਆ ਕਿ ਇਸ ਪਿੱਛੇ ਇਕ ਚੰਗਾ ਕਾਰਨ ਹੈ ਕਿ ਰੱਬ ਨੇ ਅਜੇ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕੀਤਾ, ਪਰ ਇਸ ਗੱਲ ਦੀ ਖ਼ੁਸ਼ੀ ਹੈ ਕਿ ਉਹ ਇਨ੍ਹਾਂ ਨੂੰ ਛੇਤੀ ਹੀ ਖ਼ਤਮ ਕਰਨ ਦਾ ਵਾਅਦਾ ਕਰਦਾ ਹੈ।”
ਇਹ ਸੱਚ ਹੈ ਕਿ ਇਸ ਦੁਨੀਆਂ ਦੇ ਡਿੱਗੇ ਹੋਏ ਨੈਤਿਕ ਮਿਆਰਾਂ ਦੇ ਉਲਟ ਚੱਲਣਾ ਮੁਸ਼ਕਲ ਹੈ, ਪਰ ਨਾਮੁਮਕਿਨ ਨਹੀਂ ਹੈ। ਕਈ ਲੋਕ ਬਾਈਬਲ ਬਾਰੇ ਸਿੱਖ ਕੇ ਇਸ ਦੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਲਈ ਮਦਦ ਭਾਲਦੇ ਹਨ। ਇਸੇ ਲਈ ਯਹੋਵਾਹ ਦੇ ਗਵਾਹ ਦੁਨੀਆਂ ਭਰ ਵਿਚ ਲੱਖਾਂ ਹੀ ਲੋਕਾਂ ਨਾਲ ਮੁਫ਼ਤ ਵਿਚ ਬਾਈਬਲ ਦੀ ਸਟੱਡੀ ਕਰਦੇ ਹਨ। ਹਰ ਹਫ਼ਤੇ ਲੱਖਾਂ ਹੀ ਲੋਕ ਸਿੱਖਦੇ ਹਨ ਕਿ ਬਾਈਬਲ ਕੀ ਸਿਖਾਉਂਦੀ ਹੈ। ਇਸ ਕਰਕੇ ਉਹ ਰੱਬ ਦੇ ਹੋਰ ਨੇੜੇ ਜਾਂਦੇ ਹਨ ਤੇ ਜ਼ਿੰਦਗੀ ਵਿਚ ਹੋਰ ਖ਼ੁਸ਼ੀਆਂ ਮਾਣਦੇ ਹਨ। *
ਕਿਉਂ ਨਾ ਯਹੋਵਾਹ ਦੇ ਗਵਾਹਾਂ ਨੂੰ ਪੁੱਛੋ ਕਿ ਉਹ ਆਪਣੇ ਧਰਮ ’ਤੇ ਕਿਉਂ ਵਿਸ਼ਵਾਸ ਕਰਦੇ ਹਨ?
ਅਗਲੀ ਵਾਰ ਜਦੋਂ ਤੁਸੀਂ ਯਹੋਵਾਹ ਦੇ ਗਵਾਹਾਂ ਨੂੰ ਮਿਲੋ, ਤਾਂ ਕਿਉਂ ਨਾ ਉਨ੍ਹਾਂ ਨੂੰ ਪੁੱਛੋ ਕਿ ਉਹ ਆਪਣੇ ਧਰਮ ’ਤੇ ਕਿਉਂ ਵਿਸ਼ਵਾਸ ਕਰਦੇ ਹਨ? ਦੇਖੋ ਕਿ ਉਹ ਆਪਣੇ ਵਿਸ਼ਵਾਸਾਂ ਮੁਤਾਬਕ ਜ਼ਿੰਦਗੀ ਜੀਉਂਦੇ ਹਨ ਕਿ ਨਹੀਂ। ਫਿਰ ਫ਼ੈਸਲਾ ਕਰੋ ਕਿ ਕੋਈ ਧਰਮ ਹੈ ਜਿਸ ’ਤੇ ਤੁਸੀਂ ਵਿਸ਼ਵਾਸ ਕਰ ਸਕਦੇ ਹੋ। (w13-E 07/01)
^ ਪੇਰਗ੍ਰੈਫ 5 ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦੇਖੋ।