ਮੁੱਖ ਪੰਨੇ ਤੋਂ | ਕੀ ਅੰਤ ਨੇੜੇ ਹੈ?
“ਦੁਨੀਆਂ ਦਾ ਅੰਤ” —ਇਹ ਕੀ ਹੈ?
“ਅੰਤ ਨੇੜੇ ਹੈ!” ਇਹ ਸੁਣਦੇ ਸਾਰ ਤੁਹਾਡੇ ਮਨ ਵਿਚ ਕੀ ਆਉਂਦਾ ਹੈ? ਕੀ ਤੁਹਾਡੇ ਮਨ ਵਿਚ ਇਹ ਖ਼ਿਆਲ ਆਉਂਦਾ ਹੈ ਕਿ ਕੋਈ ਆਕਾਸ਼ੀ ਗ੍ਰਹਿ ਧਰਤੀ ਨਾਲ ਟਕਰਾ ਕੇ ਇਸ ਨੂੰ ਖ਼ਤਮ ਕਰ ਦੇਵੇਗਾ? ਜਾਂ ਕੀ ਤੁਸੀਂ ਸੋਚਦੇ ਹੋ ਕਿ ਕਿਸੇ ਕੁਦਰਤੀ ਆਫ਼ਤ ਨਾਲ ਸਾਰੀ ਧਰਤੀ ਤਹਿਸ-ਨਹਿਸ ਹੋ ਜਾਵੇਗੀ? ਇਸ ਤਰ੍ਹਾਂ ਦੀਆਂ ਗੱਲਾਂ ਬਾਰੇ ਸੋਚ ਕੇ ਸ਼ਾਇਦ ਕਈ ਲੋਕ ਘਬਰਾ ਜਾਣ, ਕਈ ਲੋਕ ਯਕੀਨ ਨਾ ਕਰਨ ਜਾਂ ਕਈ ਇਨ੍ਹਾਂ ਨੂੰ ਹਾਸੇ-ਮਜ਼ਾਕ ਦੀਆਂ ਗੱਲਾਂ ਸਮਝਣ।
ਬਾਈਬਲ ਕਹਿੰਦੀ ਹੈ: “ਅੰਤ ਆਵੇਗਾ।” (ਮੱਤੀ 24:14) ਇਸ ਨੂੰ ‘ਪਰਮੇਸ਼ੁਰ ਦਾ ਮਹਾਨ ਦਿਨ’ ਅਤੇ “ਆਰਮਾਗੇਡਨ” ਵੀ ਕਿਹਾ ਜਾਂਦਾ ਹੈ। (ਪ੍ਰਕਾਸ਼ ਦੀ ਕਿਤਾਬ 16:14, 16) ਇਸ ਵਿਸ਼ੇ ਨੂੰ ਲੈ ਕੇ ਧਰਮਾਂ ਦੇ ਅਲੱਗ-ਅਲੱਗ ਖ਼ਿਆਲ ਹੋਣ ਕਰਕੇ ਲੋਕ ਭੰਬਲਭੂਸੇ ਵਿਚ ਪਏ ਹੋਏ ਹਨ। ਇਸ ਕਰਕੇ ਲੋਕਾਂ ਨੂੰ ਕੋਈ ਉਮੀਦ ਦੀ ਕਿਰਨ ਨਜ਼ਰ ਨਹੀਂ ਆਉਂਦੀ। ਪਰ ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਅੰਤ ਕੀ ਹੈ ਅਤੇ ਕੀ ਨਹੀਂ ਹੈ। ਰੱਬ ਦਾ ਬਚਨ ਸਾਡੀ ਇਹ ਜਾਣਨ ਵਿਚ ਵੀ ਮਦਦ ਕਰਦਾ ਹੈ ਕਿ ਅੰਤ ਨੇੜੇ ਹੈ ਜਾਂ ਨਹੀਂ। ਸਭ ਤੋਂ ਵਧੀਆ ਗੱਲ ਹੈ ਕਿ ਇਹ ਸਾਨੂੰ ਦੱਸਦਾ ਹੈ ਕਿ ਅਸੀਂ ਅੰਤ ਤੋਂ ਕਿਵੇਂ ਬਚ ਸਕਦੇ ਹਾਂ। ਪਰ ਆਓ ਆਪਾਂ ਪਹਿਲਾਂ ਇਸ ਬਾਰੇ ਖੜ੍ਹੀਆਂ ਹੋਈਆਂ ਕੁਝ ਗ਼ਲਤਫ਼ਹਿਮੀਆਂ ਦੂਰ ਕਰ ਕੇ ਇਸ ਬਾਰੇ ਸੱਚਾਈ ਜਾਣੀਏ। ਬਾਈਬਲ ਅਨੁਸਾਰ “ਅੰਤ” ਦਾ ਕੀ ਮਤਲਬ ਹੈ?
ਅੰਤ ਕੀ ਨਹੀਂ ਹੈ
-
ਅੰਤ ਕੋਈ ਵੱਡੀ ਤਬਾਹੀ ਨਹੀਂ ਜਿਸ ਵਿਚ ਧਰਤੀ ਨੂੰ ਅੱਗ ਨਾਲ ਨਾਸ਼ ਕੀਤਾ ਜਾਵੇਗਾ।
ਬਾਈਬਲ ਕਹਿੰਦੀ ਹੈ: “[ਰੱਬ ਨੇ] ਧਰਤੀ ਦੀ ਨੀਂਹ ਨੂੰ ਕਾਇਮ ਕੀਤਾ, ਭਈ ਉਹ ਸਦਾ ਤੀਕ ਅਟੱਲ ਰਹੇ।” (ਜ਼ਬੂਰਾਂ ਦੀ ਪੋਥੀ 104:5) ਇਹ ਅਤੇ ਹੋਰ ਹਵਾਲੇ ਸਾਨੂੰ ਭਰੋਸਾ ਦਿਵਾਉਂਦੇ ਹਨ ਕਿ ਰੱਬ ਨਾ ਤਾਂ ਆਪ ਧਰਤੀ ਨੂੰ ਤਬਾਹ ਕਰੇਗਾ ਅਤੇ ਨਾ ਹੀ ਇਸ ਨੂੰ ਕਦੇ ਤਬਾਹ ਹੋਣ ਦੇਵੇਗਾ।—ਉਪਦੇਸ਼ਕ ਦੀ ਪੋਥੀ 1:4; ਯਸਾਯਾਹ 45:18.
-
ਅੰਤ ਅਚਾਨਕ ਨਹੀਂ ਆਵੇਗਾ।
ਬਾਈਬਲ ਦਿਖਾਉਂਦੀ ਹੈ ਕਿ ਰੱਬ ਨੇ ਅੰਤ ਦਾ ਸਮਾਂ ਠਹਿਰਾਇਆ ਹੋਇਆ ਹੈ। ਅਸੀਂ ਪੜ੍ਹਦੇ ਹਾਂ: “ਉਸ ਦਿਨ ਜਾਂ ਉਸ ਵੇਲੇ ਨੂੰ ਕੋਈ ਨਹੀਂ ਜਾਣਦਾ, ਨਾ ਸਵਰਗੀ ਦੂਤ, ਨਾ ਪੁੱਤਰ, ਪਰ ਸਿਰਫ਼ ਪਿਤਾ ਜਾਣਦਾ ਹੈ। ਖ਼ਬਰਦਾਰ ਰਹੋ, ਜਾਗਦੇ ਰਹੋ, ਕਿਉਂਕਿ ਤੁਸੀਂ ਪਰਮੇਸ਼ੁਰ ਦੇ ਮਿਥੇ ਹੋਏ ਸਮੇਂ ਨੂੰ ਨਹੀਂ ਜਾਣਦੇ।” (ਮਰਕੁਸ 13:32, 33) ਤਾਂ ਫਿਰ ਇਹ ਗੱਲ ਸਾਫ਼ ਹੈ ਕਿ ਰੱਬ (“ਪਿਤਾ”) ਨੇ ਇਕ ‘ਸਮਾਂ ਮਿਥਿਆ’ ਹੋਇਆ ਹੈ ਜਦ ਉਹ ਕਦਮ ਚੁੱਕੇਗਾ।
-
ਅੰਤ ਨਾ ਤਾਂ ਇਨਸਾਨਾਂ ਦੁਆਰਾ ਤੇ ਨਾ ਹੀ ਆਕਾਸ਼ੀ ਗ੍ਰਹਿ ਦੇ ਟਕਰਾਉਣ ਨਾਲ ਸ਼ੁਰੂ ਹੋਵੇਗਾ।
ਅੰਤ ਕੌਣ ਕਰੇਗਾ? ਪ੍ਰਕਾਸ਼ ਦੀ ਕਿਤਾਬ 19:11 ਵਿਚ ਲਿਖਿਆ ਹੈ: “ਮੈਂ ਆਕਾਸ਼ ਨੂੰ ਖੁੱਲ੍ਹਾ ਹੋਇਆ ਦੇਖਿਆ ਅਤੇ ਇਕ ਚਿੱਟਾ ਘੋੜਾ ਵੀ ਦੇਖਿਆ। ਉਸ ਦੇ ਸਵਾਰ ਦਾ ਨਾਂ ਹੈ ‘ਵਫ਼ਾਦਾਰ ਤੇ ਸੱਚਾ।’” ਆਇਤ 19 ਵਿਚ ਕਿਹਾ ਗਿਆ ਹੈ: “ਮੈਂ ਦੇਖਿਆ ਕਿ ਵਹਿਸ਼ੀ ਦਰਿੰਦਾ ਅਤੇ ਧਰਤੀ ਦੇ ਰਾਜੇ ਆਪਣੀਆਂ ਫ਼ੌਜਾਂ ਨਾਲ ਇਕੱਠੇ ਹੋ ਕੇ ਉਸ ਘੋੜਸਵਾਰ ਨਾਲ ਅਤੇ ਉਸ ਦੀ ਫ਼ੌਜ ਨਾਲ ਯੁੱਧ ਕਰਨ ਲਈ ਆਏ।” (ਪ੍ਰਕਾਸ਼ ਦੀ ਕਿਤਾਬ 19:11-21) ਇਨ੍ਹਾਂ ਆਇਤਾਂ ਵਿਚ ਜੋ ਕਿਹਾ ਗਿਆ ਹੈ ਉਨ੍ਹਾਂ ਤੋਂ ਅਸੀਂ ਇਹ ਜ਼ਰੂਰ ਸਮਝ ਸਕਦੇ ਹਾਂ ਕਿ ਰੱਬ ਆਪਣੇ ਦੂਤਾਂ ਦੀ ਫ਼ੌਜ ਘੱਲ ਕੇ ਆਪਣੇ ਦੁਸ਼ਮਣਾਂ ਦਾ ਸਫ਼ਾਇਆ ਕਰੇਗਾ।
ਅੰਤ ਕੀ ਹੈ
-
ਨਾਕਾਮ ਸਰਕਾਰਾਂ ਦਾ ਅੰਤ।
ਬਾਈਬਲ ਸਮਝਾਉਂਦੀ ਹੈ: “ਉਨ੍ਹਾਂ ਰਾਜਿਆਂ ਦੇ ਦਿਨਾਂ ਵਿੱਚ ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ [ਸਰਕਾਰ] ਖੜਾ ਕਰੇਗਾ ਜਿਹੜਾ ਸਦਾ ਤੀਕ ਦਾਨੀਏਲ 2:44) ਜਿਵੇਂ ਕਿ ਉੱਪਰ ਤੀਜੇ ਨੁਕਤੇ ਵਿਚ ਦੱਸਿਆ ਗਿਆ ਸੀ ਕਿ ‘ਧਰਤੀ ਦੇ ਰਾਜਿਆਂ’ ਅਤੇ ਉਨ੍ਹਾਂ ਦੀਆਂ “ਫ਼ੌਜਾਂ” ਦਾ ਨਾਮੋ-ਨਿਸ਼ਾਨ ਮਿਟਾਇਆ ਜਾਵੇਗਾ ਜੋ “ਇਕੱਠੇ ਹੋ ਕੇ ਉਸ ਘੋੜਸਵਾਰ ਨਾਲ ਅਤੇ ਉਸ ਦੀ ਫ਼ੌਜ ਨਾਲ ਯੁੱਧ ਕਰਨ ਲਈ” ਆਉਣਗੇ।
ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।” (—ਪ੍ਰਕਾਸ਼ ਦੀ ਕਿਤਾਬ 19:19. -
ਯੁੱਧ, ਹਿੰਸਾ ਅਤੇ ਅਨਿਆਂ ਦਾ ਅੰਤ।
“[ਰੱਬ] ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ ਦਿੰਦਾ ਹੈ।” (ਜ਼ਬੂਰਾਂ ਦੀ ਪੋਥੀ 46:9) “ਸਚਿਆਰ ਹੀ ਧਰਤੀ ਉੱਤੇ ਵਸੱਣਗੇ, ਅਤੇ ਖਰੇ ਹੀ ਓਹ ਦੇ ਵਿੱਚ ਰਹਿ ਜਾਣਗੇ। ਪਰ ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ, ਅਤੇ ਛਲੀਏ ਉਸ ਵਿੱਚੋਂ ਪੁੱਟੇ ਜਾਣਗੇ।” (ਕਹਾਉਤਾਂ 2:21, 22) ਰੱਬ ਕਹਿੰਦਾ ਹੈ: “ਦੇਖ! ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ।”—ਪ੍ਰਕਾਸ਼ ਦੀ ਕਿਤਾਬ 21:4, 5.
-
ਉਨ੍ਹਾਂ ਧਰਮਾਂ ਦਾ ਅੰਤ ਜੋ ਰੱਬ ਅਤੇ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਨਹੀਂ ਉੱਤਰੇ।
ਬਾਈਬਲ ਕਹਿੰਦੀ ਹੈ: ‘ਨਬੀ ਝੂਠੇ ਅਗੰਮ ਵਾਚਦੇ ਹਨ, ਜਾਜਕ ਓਹਨਾਂ ਦੇ ਕਾਰਨ ਹੁਕਮ ਚਲਾਉਂਦੇ ਹਨ, ਪਰ ਜਦ ਅੰਤ ਹੋਵੇਗਾ ਤਾਂ ਤੁਸੀਂ ਕੀ ਕਰੋਗੇ?’ (ਯਿਰਮਿਯਾਹ 5:31) ਯਿਸੂ ਨੇ ਵੀ ਕਿਹਾ ਸੀ: “ਉਸ ਦਿਨ ਬਹੁਤ ਸਾਰੇ ਲੋਕ ਮੈਨੂੰ ਕਹਿਣਗੇ: ‘ਪ੍ਰਭੂ, ਪ੍ਰਭੂ, ਕੀ ਅਸੀਂ ਤੇਰਾ ਨਾਂ ਲੈ ਕੇ ਭਵਿੱਖਬਾਣੀਆਂ ਨਹੀਂ ਕੀਤੀਆਂ ਤੇ ਤੇਰਾ ਨਾਂ ਲੈ ਕੇ ਲੋਕਾਂ ਵਿੱਚੋਂ ਦੁਸ਼ਟ ਦੂਤਾਂ ਨੂੰ ਨਹੀਂ ਕੱਢਿਆ ਤੇ ਤੇਰਾ ਨਾਂ ਲੈ ਕੇ ਕਈ ਕਰਾਮਾਤਾਂ ਨਹੀਂ ਕੀਤੀਆਂ?’ ਪਰ ਮੈਂ ਉਨ੍ਹਾਂ ਨੂੰ ਸਾਫ਼-ਸਾਫ਼ ਕਹਾਂਗਾ: ਮੈਂ ਤੁਹਾਨੂੰ ਨਹੀਂ ਜਾਣਦਾ! ਓਏ ਬੁਰੇ ਕੰਮ ਕਰਨ ਵਾਲਿਓ, ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾਓ!”—ਮੱਤੀ 7:21-23.
-
ਉਨ੍ਹਾਂ ਲੋਕਾਂ ਦਾ ਅੰਤ ਜੋ ਰਾਜਨੀਤੀ ਦੀ ਹਿਮਾਇਤ ਕਰਦੇ ਹਨ।
ਯਿਸੂ ਨੇ ਕਿਹਾ ਸੀ: “ਨਿਆਂ ਇਸ ਆਧਾਰ ’ਤੇ ਕੀਤਾ ਜਾਂਦਾ ਹੈ: ਚਾਨਣ ਦੁਨੀਆਂ ਵਿਚ ਆਇਆ, ਪਰ ਲੋਕਾਂ ਨੇ ਚਾਨਣ ਦੀ ਬਜਾਇ ਹਨੇਰੇ ਨਾਲ ਪਿਆਰ ਕੀਤਾ ਕਿਉਂਕਿ ਉਨ੍ਹਾਂ ਦੇ ਕੰਮ ਬੁਰੇ ਸਨ।” (ਯੂਹੰਨਾ 3:19) ਬਾਈਬਲ ਵਿਚ ਵਫ਼ਾਦਾਰ ਭਗਤ ਨੂਹ ਦੇ ਸਮੇਂ ਦੌਰਾਨ ਹੋਏ ਦੁਨੀਆਂ ਦੇ ਨਾਸ਼ ਬਾਰੇ ਦੱਸਿਆ ਗਿਆ ਹੈ। ਇਹ ਦੱਸਦੀ ਹੈ: “ਉਸ ਜ਼ਮਾਨੇ ਦੀ ਦੁਨੀਆਂ ਤਬਾਹ ਹੋਈ ਜਦੋਂ ਧਰਤੀ ਉੱਤੇ ਹੜ੍ਹ ਆਇਆ ਸੀ। ਇਸੇ ਬਚਨ ਦੇ ਅਨੁਸਾਰ, ਹੁਣ ਦੇ ਆਕਾਸ਼ ਅਤੇ ਧਰਤੀ ਅੱਗ ਵਿਚ ਸਾੜੇ ਜਾਣ ਲਈ ਰੱਖੇ ਹੋਏ ਹਨ ਅਤੇ ਇਨ੍ਹਾਂ ਨੂੰ ਦੁਸ਼ਟ ਲੋਕਾਂ ਦੇ ਨਿਆਂ ਅਤੇ ਵਿਨਾਸ਼ ਦੇ ਦਿਨ ਤਕ ਰਹਿਣ ਦਿੱਤਾ ਹੈ।”—2 ਪਤਰਸ 3:5-7.
ਧਿਆਨ ਦਿਓ ਕਿ ਆਉਣ ਵਾਲੇ “ਨਿਆਂ ਅਤੇ ਵਿਨਾਸ਼ ਦੇ ਦਿਨ” ਦੀ ਤੁਲਨਾ ਨੂਹ ਦੇ “ਜ਼ਮਾਨੇ” ਵਿਚ ਹੋਈ ਤਬਾਹੀ ਨਾਲ ਕੀਤੀ ਗਈ ਹੈ। ਉਦੋਂ ਕਿਸ ਦਾ ਨਾਸ਼ ਹੋਇਆ ਸੀ? ਉਸ ਸਮੇਂ ਧਰਤੀ ਨੂੰ ਨਹੀਂ, ਸਗੋਂ “ਦੁਸ਼ਟ ਲੋਕਾਂ” ਨੂੰ ਨਾਸ਼ ਕੀਤਾ ਗਿਆ ਸੀ ਜੋ ਰੱਬ ਦੇ ਦੁਸ਼ਮਣ ਸਨ। ਰੱਬ ਦੇ ਆਉਣ ਵਾਲੇ ‘ਨਿਆਂ ਦੇ ਦਿਨ’ ਦੌਰਾਨ ਜਿਹੜੇ ਲੋਕ ਰੱਬ ਦੇ ਦੁਸ਼ਮਣ ਹੋਣਗੇ, ਉਨ੍ਹਾਂ ਦਾ ਵੀ ਨਾਸ਼ ਕੀਤਾ ਜਾਵੇਗਾ। ਪਰ ਨੂਹ ਅਤੇ ਉਸ ਦੇ ਪਰਿਵਾਰ ਵਾਂਗ ਰੱਬ ਦੇ ਦੋਸਤ ਬਚਾਏ ਜਾਣਗੇ।—ਮੱਤੀ 24:37-42.
ਕਲਪਨਾ ਕਰੋ ਕਿ ਜਦੋਂ ਰੱਬ ਸਾਰੀ ਬੁਰਾਈ ਨੂੰ ਜੜ੍ਹੋਂ ਉਖਾੜ ਦੇਵੇਗਾ, ਤਾਂ ਧਰਤੀ ਕਿੰਨੀ ਸ਼ਾਨਦਾਰ ਹੋਵੇਗੀ! ਸੱਚ-ਮੁੱਚ ਬਾਈਬਲ ਅੰਤ ਬਾਰੇ ਬੁਰੀ ਨਹੀਂ, ਸਗੋਂ ਖ਼ੁਸ਼ੀ ਦੀ ਖ਼ਬਰ ਦਿੰਦੀ ਹੈ। ਫਿਰ ਵੀ ਤੁਸੀਂ ਸ਼ਾਇਦ ਸੋਚੋ: ‘ਕੀ ਬਾਈਬਲ ਦੱਸਦੀ ਹੈ ਕਿ ਅੰਤ ਕਦੋਂ ਆਵੇਗਾ? ਕੀ ਇਹ ਨੇੜੇ ਹੈ? ਮੈਂ ਇਸ ਵਿੱਚੋਂ ਕਿਵੇਂ ਬਚ ਸਕਦਾ ਹਾਂ?’ (w15-E 05/01)