Skip to content

Skip to table of contents

ਦਾਨ ਕੀਤੇ ਗਏ ਪੈਸੇ ਕਿਵੇਂ ਵਰਤੇ ਜਾਂਦੇ ਹਨ?

2020 ਦੇ ਵੱਡੇ ਸੰਮੇਲਨ “ਹਮੇਸ਼ਾ ਖ਼ੁਸ਼ ਰਹੋ”! ਪ੍ਰੋਗ੍ਰਾਮ ਦਾ ਅਨੁਵਾਦ

2020 ਦੇ ਵੱਡੇ ਸੰਮੇਲਨ “ਹਮੇਸ਼ਾ ਖ਼ੁਸ਼ ਰਹੋ”! ਪ੍ਰੋਗ੍ਰਾਮ ਦਾ ਅਨੁਵਾਦ

10 ਜੁਲਾਈ 2020

 ਜੁਲਾਈ ਅਤੇ ਅਗਸਤ 2020 ਦੇ ਮਹੀਨਿਆਂ ਦੌਰਾਨ ਦੁਨੀਆਂ ਭਰ ਵਿਚ ਸਾਡੇ ਭੈਣ-ਭਰਾ ਪਹਿਲੀ ਵਾਰ ਵੱਡੇ ਸੰਮੇਲਨ ਦਾ ਪ੍ਰੋਗ੍ਰਾਮ ਇੱਕੋ ਸਮੇਂ ʼਤੇ ਦੇਖ ਰਹੇ ਹਨ। ਇਸ ਤਰ੍ਹਾਂ ਕਰਨ ਲਈ ਇਸ ਪ੍ਰੋਗ੍ਰਾਮ ਦਾ ਅਨੁਵਾਦ 500 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿਚ ਕਰਨਾ ਪੈਣਾ ਸੀ। ਆਮ ਤੌਰ ਤੇ ਅਜਿਹੇ ਪ੍ਰਾਜੈਕਟ ਨੂੰ ਤਿਆਰ ਕਰਨ ਅਤੇ ਰਿਕਾਰਡ ਕਰਨ ਵਿਚ ਇਕ ਸਾਲ ਤੋਂ ਵੀ ਜ਼ਿਆਦਾ ਸਮਾਂ ਲੱਗ ਜਾਂਦਾ ਹੈ। ਪਰ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਹਾਲਾਤ ਪੂਰੀ ਤਰ੍ਹਾਂ ਬਦਲ ਗਏ। ਇਸ ਕਰਕੇ ਅਨੁਵਾਦਕਾਂ ਕੋਲ 2020 ਦੇ ਵੱਡੇ ਸੰਮੇਲਨ “ਹਮੇਸ਼ਾ ਖ਼ੁਸ਼ ਰਹੋ”! ਪ੍ਰੋਗ੍ਰਾਮ ਦਾ ਅਨੁਵਾਦ ਕਰਨ ਲਈ ਚਾਰ ਮਹੀਨਿਆਂ ਤੋਂ ਵੀ ਘੱਟ ਸਮਾਂ ਸੀ।

 ਅਨੁਵਾਦ ਸੇਵਾ ਵਿਭਾਗ ਅਤੇ ਯਹੋਵਾਹ ਦੇ ਗਵਾਹਾਂ ਦੇ ਮੁੱਖ ਦਫ਼ਤਰ ਵਿਚ ਵੱਖੋ-ਵੱਖਰਾ ਸਮਾਨ ਖ਼ਰੀਦਣ ਵਾਲੇ ਭੈਣਾਂ-ਭਰਾਵਾਂ ਨੇ ਵੀ ਇਸ ਵੱਡੇ ਪ੍ਰਾਜੈਕਟ ਵਿਚ ਮਦਦ ਕੀਤੀ। ਅਨੁਵਾਦ ਸੇਵਾ ਵਿਭਾਗ ਨੂੰ ਅਹਿਸਾਸ ਹੋਇਆ ਕਿ ਇਸ ਕੰਮ ਨੂੰ ਪੂਰਾ ਕਰਨ ਲਈ ਅਨੁਵਾਦ ਕਰਨ ਵਾਲੀਆਂ ਟੀਮਾਂ ਨੂੰ ਹੋਰ ਕਈ ਚੀਜ਼ਾਂ ਦੀ ਲੋੜ ਸੀ, ਜਿਵੇਂ ਕਿ ਵਧੀਆ ਕੁਆਲਿਟੀ ਦੇ ਮਾਈਕ੍ਰੋਫ਼ੋਨ। ਬੈਥਲ ਘਰਾਂ ਲਈ ਸਾਮਾਨ ਖ਼ਰੀਦਣ ਵਾਲੇ ਭੈਣਾਂ-ਭਰਾਵਾਂ ਨੇ 1,000 ਮਾਈਕ੍ਰੋਫ਼ੋਨ ਖ਼ਰੀਦਣ ਅਤੇ ਲਗਭਗ 200 ਥਾਵਾਂ ʼਤੇ ਇਨ੍ਹਾਂ ਨੂੰ ਪਹੁੰਚਾਉਣ ਦਾ ਪ੍ਰਬੰਧ ਕੀਤਾ।

 ਪੈਸਿਆਂ ਦੀ ਬੱਚਤ ਕਰਨ ਲਈ ਬਹੁਤ ਸਾਰੇ ਮਾਈਕ੍ਰੋਫ਼ੋਨਾਂ ਨੂੰ ਇੱਕੋ ਥਾਂ ਤੋਂ ਖ਼ਰੀਦਿਆ ਗਿਆ ਅਤੇ ਫਿਰ ਉਨ੍ਹਾਂ ਨੂੰ ਦੁਬਾਰਾ ਪੈਕ ਕਰ ਕੇ ਅਨੁਵਾਦਕਾਂ ਕੋਲ ਭੇਜਿਆ ਗਿਆ। ਕਾਫ਼ੀ ਸਾਰੇ ਮਾਈਕ੍ਰੋਫ਼ੋਨ ਖ਼ਰੀਦਣ ਕਰਕੇ ਸਾਨੂੰ ਇਕ ਮਾਈਕ੍ਰੋਫ਼ੋਨ ਤਕਰੀਬਨ 170 (12,700 ਰੁਪਏ) ਅਮਰੀਕੀ ਡਾਲਰਾਂ ਦਾ ਪਿਆ। ਜੇ ਅਸੀਂ ਇਕ-ਇਕ ਮਾਈਕ੍ਰੋਫ਼ੋਨ ਖ਼ਰੀਦਦੇ, ਤਾਂ ਇਹ ਸਾਨੂੰ ਬਹੁਤ ਮਹਿੰਗੇ ਪੈਣੇ ਸਨ।

 ਖ਼ਰੀਦਦਾਰੀ ਕਰਨ ਵਾਲੇ ਭੈਣਾਂ-ਭਰਾਵਾਂ ਨੂੰ ਅਪ੍ਰੈਲ ਤੇ ਮਈ 2020 ਦੇ ਮਹੀਨਿਆਂ ਦੌਰਾਨ ਇਹ ਸਾਰੇ ਮਾਈਕ੍ਰੋਫ਼ੋਨ ਖ਼ਰੀਦਣ ਤੇ ਭੇਜਣ ਦਾ ਪ੍ਰਬੰਧ ਕਰਨਾ ਪੈਣਾ ਸੀ। ਪਰ ਮਹਾਂਮਾਰੀ ਕਰਕੇ ਬਹੁਤ ਸਾਰੀਆਂ ਵਪਾਰਕ ਸੰਸਥਾਵਾਂ ਪਹਿਲਾਂ ਜਿੰਨਾ ਕੰਮ ਨਹੀਂ ਕਰ ਰਹੀਆਂ ਸਨ। ਫਿਰ ਵੀ ਮਈ ਮਹੀਨੇ ਦੇ ਅਖ਼ੀਰ ਤਕ ਬਹੁਤ ਸਾਰੇ ਰਿਮੋਟ ਟ੍ਰਾਂਸਲੇਸ਼ਨ ਆਫ਼ਿਸ, ਬ੍ਰਾਂਚ ਆਫ਼ਿਸ ਅਤੇ ਹੋਰ ਅਨੁਵਾਦ ਦਾ ਕੰਮ ਕਰਨ ਵਾਲੀਆਂ ਥਾਵਾਂ ʼਤੇ ਇਹ ਜ਼ਰੂਰੀ ਚੀਜ਼ਾਂ ਪਹੁੰਚਾਈਆਂ ਗਈਆਂ।

 ਖ਼ਰੀਦਦਾਰੀ ਦੇ ਕੰਮ ਦੀ ਨਿਗਰਾਨੀ ਕਰਨ ਵਾਲੇ ਭਰਾ ਜੇ ਸਵਿਨੀ ਨੇ ਕਿਹਾ, “ਇਸ ਸਾਰੇ ਪ੍ਰਾਜੈਕਟ ਦੌਰਾਨ ਬੈਥਲ ਵਿਭਾਗਾਂ ਅਤੇ ਬਾਹਰਲੀਆਂ ਵਪਾਰਕ ਸੰਸਥਾਵਾਂ ਨੇ ਮਿਲ ਕੇ ਕੰਮ ਕੀਤਾ। ਅਸੀਂ ਸਿਰਫ਼ ਯਹੋਵਾਹ ਦੀ ਮਦਦ ਸਦਕਾ ਹੀ ਆਪਣੇ ਭੈਣਾਂ-ਭਰਾਵਾਂ ਦੀ ਮਦਦ ਲਈ ਮਿਲੇ ਦਾਨ ਦੀ ਸਹੀ ਵਰਤੋਂ ਕਰ ਪਾਏ ਅਤੇ ਇਹ ਕੰਮ ਛੇਤੀ ਤੋਂ ਛੇਤੀ ਖ਼ਤਮ ਕਰ ਪਾਏ।”

 ਅਨੁਵਾਦ ਸੇਵਾ ਵਿਭਾਗ ਵਿਚ ਕੰਮ ਕਰਨ ਵਾਲੇ ਭਰਾ ਨਿਕੋਲਸ ਅਹਿਲਾਦੀਸ ਨੇ ਕਿਹਾ, “ਜਿਹੜੇ ਅਨੁਵਾਦਕ ਉਸ ਵੇਲੇ ਲਾਕਡਾਊਨ ਵਿਚ ਸਨ ਉਨ੍ਹਾਂ ਨੂੰ ਇਹ ਸਾਰੀਆਂ ਚੀਜ਼ਾਂ ਦੇਖ ਕੇ ਬਹੁਤ ਹੌਸਲਾ ਮਿਲਿਆ। ਨਾਲੇ ਆਪਣੀ ਟੀਮ ਦੇ ਹੋਰ ਮੈਂਬਰਾਂ ਤੋਂ ਦੂਰ ਹੋਣ ਦੇ ਬਾਵਜੂਦ ਵੀ ਅਨੁਵਾਦਕਾਂ ਨੇ ਮਿਲ ਕੇ ਭਾਸ਼ਣ, ਡਰਾਮੇ ਅਤੇ ਗੀਤਾਂ ਦਾ ਅਨੁਵਾਦ 500 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿਚ ਕੀਤਾ।”

 ਦੁਨੀਆਂ ਭਰ ਦੇ ਭੈਣਾਂ-ਭਰਾਵਾਂ ਲਈ 2020 ਦੇ “ਹਮੇਸ਼ਾ ਖ਼ੁਸ਼ ਰਹੋ”! ਵੱਡੇ ਸੰਮੇਲਨ ਦਾ ਪ੍ਰੋਗ੍ਰਾਮ ਤਿਆਰ ਕਰਨ ਵਿਚ ਹੋਰ ਕੰਮਾਂ ਦੇ ਨਾਲ-ਨਾਲ ਇਹ ਪ੍ਰਾਜੈਕਟ ਵੀ ਸ਼ਾਮਲ ਸੀ। ਤੁਹਾਡੇ ਵੱਲੋਂ donate.pr418.com ʼਤੇ ਅਤੇ ਹੋਰ ਤਰੀਕਿਆਂ ਰਾਹੀਂ ਖ਼ੁਲ੍ਹੇ ਦਿਲ ਨਾਲ ਦਿੱਤੇ ਦਾਨ ਕਰਕੇ ਹੀ ਅਸੀਂ ਇਹ ਜ਼ਰੂਰੀ ਚੀਜ਼ਾਂ ਖ਼ਰੀਦ ਪਾਏ।