Skip to content

Skip to table of contents

sinceLF/E+ via Getty Images

ਖ਼ਬਰਦਾਰ ਰਹੋ!

ਆਮ ਲੋਕਾਂ ਨੂੰ ਕੌਣ ਬਚਾਵੇਗਾ?—ਬਾਈਬਲ ਕੀ ਕਹਿੰਦੀ ਹੈ?

ਆਮ ਲੋਕਾਂ ਨੂੰ ਕੌਣ ਬਚਾਵੇਗਾ?—ਬਾਈਬਲ ਕੀ ਕਹਿੰਦੀ ਹੈ?

 ਸੰਯੁਕਤ ਰਾਸ਼ਟਰ-ਸੰਘ ਨੇ ਰਿਪੋਰਟ ਦਿੱਤੀ:

  •   7 ਅਕਤੂਬਰ ਤੋਂ 23 ਅਕਤੂਬਰ 2023 ਦੌਰਾਨ ਗਾਜ਼ਾ-ਇਜ਼ਰਾਈਲ ਦੀ ਲੜਾਈ ਕਰਕੇ 6,400 ਤੋਂ ਜ਼ਿਆਦਾ ਲੋਕ ਮਾਰੇ ਗਏ ਅਤੇ 15,200 ਲੋਕ ਜ਼ਖ਼ਮੀ ਹੋ ਗਏ। ਇਹ ਗਿਣਤੀ ਜ਼ਿਆਦਾਤਰ ਆਮ ਲੋਕਾਂ ਦੀ ਹੈ। ਇਸ ਤੋਂ ਇਲਾਵਾ, ਹਜ਼ਾਰਾਂ ਹੀ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ।

  •   24 ਸਤੰਬਰ 2023 ਤਕ ਰੂਸ ਅਤੇ ਯੂਕਰੇਨ ਦੇ ਯੁੱਧ ਕਰਕੇ ਯੂਕਰੇਨ ਵਿਚ 9,701 ਲੋਕ ਮਾਰੇ ਗਏ ਅਤੇ 17,748 ਜਣੇ ਜ਼ਖ਼ਮੀ ਹੋ ਗਏ।

 ਬਾਈਬਲ ਵਿਚ ਉਨ੍ਹਾਂ ਲੋਕਾਂ ਲਈ ਕੀ ਉਮੀਦ ਦਿੱਤੀ ਗਈ ਹੈ ਜੋ ਯੁੱਧ ਦੀ ਮਾਰ ਝੱਲ ਰਹੇ ਹਨ?

ਉਮੀਦ ਦੀ ਕਿਰਨ

 ਬਾਈਬਲ ਦੱਸਦੀ ਹੈ ਕਿ ਰੱਬ ‘ਪੂਰੀ ਧਰਤੀ ਤੋਂ ਲੜਾਈਆਂ ਨੂੰ ਖ਼ਤਮ ਕਰ ਦੇਵੇਗਾ।’ (ਜ਼ਬੂਰ 46:9) ਉਹ ਆਪਣੀ ਸਵਰਗੀ ਸਰਕਾਰ ਜਾਂ ਰਾਜ ਰਾਹੀਂ ਸਾਰੀਆਂ ਇਨਸਾਨੀ ਸਰਕਾਰਾਂ ਨੂੰ ਖ਼ਤਮ ਕਰ ਦੇਵੇਗਾ। (ਦਾਨੀਏਲ 2:44) ਪਰਮੇਸ਼ੁਰ ਦਾ ਰਾਜ ਸਾਰੇ ਇਨਸਾਨਾਂ ਨੂੰ ਸੁੱਖ ਦਾ ਸਾਹ ਦਿਵਾਏਗਾ।

 ਧਿਆਨ ਦਿਓ ਕਿ ਪਰਮੇਸ਼ੁਰ ਦੇ ਰਾਜ ਦਾ ਰਾਜਾ ਯਿਸੂ ਮਸੀਹ ਕੀ ਕਰੇਗਾ:

  •   “ਉਹ ਮਦਦ ਲਈ ਪੁਕਾਰ ਰਹੇ ਗ਼ਰੀਬਾਂ ਨੂੰ ਬਚਾਵੇਗਾ, ਨਾਲੇ ਮਾਮੂਲੀ ਅਤੇ ਬੇਸਹਾਰਾ ਲੋਕਾਂ ਨੂੰ ਵੀ। ਉਹ ਮਾਮੂਲੀ ਅਤੇ ਗ਼ਰੀਬ ਲੋਕਾਂ ʼਤੇ ਤਰਸ ਖਾਏਗਾ ਅਤੇ ਗ਼ਰੀਬਾਂ ਦੀਆਂ ਜਾਨਾਂ ਬਚਾਵੇਗਾ। ਉਹ ਉਨ੍ਹਾਂ ਨੂੰ ਜ਼ੁਲਮ ਅਤੇ ਹਿੰਸਾ ਤੋਂ ਬਚਾਵੇਗਾ।”​—ਜ਼ਬੂਰ 72:12-14.

 ਰੱਬ ਆਪਣੇ ਰਾਜ ਦੇ ਜ਼ਰੀਏ ਯੁੱਧਾਂ ਅਤੇ ਹਿੰਸਾ ਕਰਕੇ ਆਉਂਦੀਆਂ ਬਿਪਤਾਵਾਂ ਅਤੇ ਦੁੱਖਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਵੇਗਾ।

  •   “ਉਹ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਮੌਤ ਨਹੀਂ ਰਹੇਗੀ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ। ਪੁਰਾਣੀਆਂ ਗੱਲਾਂ ਖ਼ਤਮ ਹੋ ਚੁੱਕੀਆਂ ਹਨ।”​—ਪ੍ਰਕਾਸ਼ ਦੀ ਕਿਤਾਬ 21:4.

 ਜਲਦ ਹੀ ਪਰਮੇਸ਼ੁਰ ਦਾ ਰਾਜ ਧਰਤੀ ʼਤੇ ਵੱਡੇ-ਵੱਡੇ ਬਦਲਾਅ ਕਰੇਗਾ। ਅੱਜ ਹੋ ਰਹੀਆਂ ‘ਲੜਾਈਆਂ ਦੇ ਰੌਲ਼ੇ ਅਤੇ ਲੜਾਈਆਂ ਦੀਆਂ ਖ਼ਬਰਾਂ’ ਬਾਰੇ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ। (ਮੱਤੀ 24:6) ਇਹ ਅਤੇ ਹੋਰ ਘਟਨਾਵਾਂ ਇਸ ਗੱਲ ਦੀ ਨਿਸ਼ਾਨੀ ਹਨ ਕਿ ਅਸੀਂ ਇਨਸਾਨਾਂ ਦੀ ਹਕੂਮਤ ਦੇ ‘ਆਖ਼ਰੀ ਦਿਨਾਂ’ ਵਿਚ ਰਹਿ ਰਹੇ ਹਾਂ।​—2 ਤਿਮੋਥਿਉਸ 3:1.