Skip to content

Skip to table of contents

Justin Paget/​Stone via Getty Images

ਇਕੱਲਾਪਣ, ਇਕ ਸਮੱਸਿਆ​—ਤੁਸੀਂ ਇਸ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹੋ?

ਇਕੱਲਾਪਣ, ਇਕ ਸਮੱਸਿਆ​—ਤੁਸੀਂ ਇਸ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹੋ?
  •   “ਅਮਰੀਕਾ ਵਿਚ ਰਹਿੰਦੇ ਲਗਭਗ 50 ਪ੍ਰਤਿਸ਼ਤ ਲੋਕ ਇਕੱਲੇਪਣ ਦੇ ਸ਼ਿਕਾਰ ਹਨ ਅਤੇ ਇਸ ਵਿਚ ਜ਼ਿਆਦਾਤਰ ਗਿਣਤੀ ਨੌਜਵਾਨਾਂ ਦੀ ਹੈ।”​—Our Epidemic of Loneliness and Isolation: The U. S. Surgeon General’ Advisory on the Healing Effects of Social Connection and Community, 2023.

  •   “[ਵਿਸ਼ਵ ਸਿਹਤ ਸੰਗਠਨ] ਨੇ ਇਹ ਘੋਸ਼ਣਾ ਕੀਤੀ ਹੈ ਕਿ ਉਹ ਇਕ ਨਵਾਂ ਵਿਭਾਗ ਸ਼ੁਰੂ ਕਰੇਗਾ। ਇਹ ਵਿਭਾਗ ਲੋਕਾਂ ਨੂੰ ਇਕੱਲੇਪਣ ਦੇ ਖ਼ਤਰੇ ਬਾਰੇ ਜਾਗਰੂਕ ਕਰੇਗਾ ਅਤੇ ਦੱਸੇਗਾ ਕਿ ਇਸ ਦਾ ਸਾਡੀ ਸਿਹਤ ʼਤੇ ਕਿੰਨਾ ਮਾੜਾ ਅਸਰ ਪੈਂਦਾ ਹੈ। ਇਹ ਵਿਭਾਗ ਲੋਕਾਂ ਨੂੰ ਇਸ ਬਾਰੇ ਵੀ ਜਾਗਰੂਕ ਕਰੇਗਾ ਕਿ ਇਸ ਸਮੱਸਿਆ ਨੂੰ ਖ਼ਤਮ ਕਰਨ ਲਈ ਸਾਨੂੰ ਲੋਕਾਂ ਵਿਚ ਜ਼ਿਆਦਾ ਤੋਂ ਜ਼ਿਆਦਾ ਰਹਿਣ ਦੀ ਲੋੜ ਹੈ। ਨਾਲੇ ਇਹ ਵਿਭਾਗ ਸਾਰੇ ਦੇਸ਼ਾਂ ਦੀ ਇਹ ਦੇਖਣ ਵਿਚ ਮਦਦ ਕਰੇਗਾ ਕਿ ਉਹ ਆਪੋ-ਆਪਣੀ ਆਰਥਿਕ ਹਾਲਤ ਅਨੁਸਾਰ ਇਸ ਸਮੱਸਿਆ ਨੂੰ ਸੁਲਝਾਉਣ ਲਈ ਕੀ ਕਰ ਸਕਦੇ ਹਨ।”​—ਵਿਸ਼ਵ ਸਿਹਤ ਸੰਗਠਨ, 15 ਨਵੰਬਰ 2023.

 ਬਾਈਬਲ ਇਸ ਬਾਰੇ ਸਾਨੂੰ ਵਧੀਆ ਸਲਾਹ ਦਿੰਦੀ ਹੈ ਕਿ ਅਸੀਂ ਕਿੱਦਾਂ ਦੂਜਿਆਂ ਨਾਲ ਵਧੀਆ ਰਿਸ਼ਤਾ ਬਣਾ ਸਕਦੇ ਹਾਂ।

ਬਾਈਬਲ ਦੇ ਅਸੂਲ ਜੋ ਸਾਡੀ ਮਦਦ ਕਰ ਸਕਦੇ ਹਨ

 ਅਜਿਹੇ ਕੰਮ ਕਰਨੇ ਘਟਾਓ ਜੋ ਤੁਹਾਨੂੰ ਦੂਜਿਆਂ ਤੋਂ ਵੱਖ ਕਰਦੇ ਹਨ। ਸੋਸ਼ਲ ਮੀਡੀਆ ਦਾ ਹੱਦੋਂ ਵੱਧ ਇਸਤੇਮਾਲ ਨਾ ਕਰੋ। ਇਸ ਦੀ ਬਜਾਇ, ਲੋਕਾਂ ਨਾਲ ਮਿਲਣ-ਗਿਲ਼ਣ ਦੇ ਮੌਕੇ ਲੱਭੋ ਅਤੇ ਸੱਚੇ ਦੋਸਤ ਬਣਾਉਣ ਦੀ ਕੋਸ਼ਿਸ਼ ਕਰੋ।

  •   ਬਾਈਬਲ ਦਾ ਅਸੂਲ: “ਸੱਚਾ ਦੋਸਤ ਹਰ ਵੇਲੇ ਪਿਆਰ ਕਰਦਾ ਹੈ ਅਤੇ ਦੁੱਖ ਦੀ ਘੜੀ ਵਿਚ ਭਰਾ ਬਣ ਜਾਂਦਾ ਹੈ।”​—ਕਹਾਉਤਾਂ 17:17.

 ਦੂਜਿਆਂ ਦੀ ਮਦਦ ਕਰਨ ਦੇ ਮੌਕੇ ਲੱਭੋ। ਜਦੋਂ ਅਸੀਂ ਦੂਜਿਆਂ ਲਈ ਚੰਗੇ ਕੰਮ ਕਰਦੇ ਹਾਂ, ਤਾਂ ਇਸ ਨਾਲ ਨਾ ਸਿਰਫ਼ ਸਾਡਾ ਉਨ੍ਹਾਂ ਨਾਲ ਰਿਸ਼ਤਾ ਮਜ਼ਬੂਤ ਹੁੰਦਾ ਹੈ, ਸਗੋਂ ਸਾਨੂੰ ਖ਼ੁਸ਼ੀ ਵੀ ਮਿਲਦੀ ਹੈ।

  •   ਬਾਈਬਲ ਦਾ ਅਸੂਲ: “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।”​—ਰਸੂਲਾਂ ਦੇ ਕੰਮ 20:35.

 ਤੁਸੀਂ ਚੰਗੇ ਦੋਸਤ ਕਿੱਦਾਂ ਬਣਾ ਸਕਦੇ ਹੋ ਇਸ ਬਾਰੇ ਬਾਈਬਲ ਤੋਂ ਹੋਰ ਜਾਣਨ ਲਈ ਸਾਡੀ ਵੈੱਬਸਾਈਟ ʼਤੇ ਜਾਓ