ਜਦੋਂ ਘਰੋਂ ਬਾਹਰ ਨਾ ਜਾ ਸਕੀਏ
ਕੀ ਤੁਸੀਂ ਘਰੋਂ ਬਾਹਰ ਨਹੀਂ ਜਾ ਸਕਦੇ ਅਤੇ ਇਕੱਲਾਪਣ ਮਹਿਸੂਸ ਕਰ ਰਹੇ ਹੋ? ਜੇ ਹਾਂ, ਤਾਂ ਸ਼ਾਇਦ ਤੁਸੀਂ ਜ਼ਬੂਰਾਂ ਦੇ ਲਿਖਾਰੀ ਵਾਂਗ ਮਹਿਸੂਸ ਕਰੋ ਜਿਸ ਨੇ ਕਿਹਾ: “ਮੈਂ . . . ਉਸ ਚਿੜੀ ਵਰਗਾ ਬਣਿਆ, ਜਿਹੜੀ ਛੱਤ ਉੱਤੇ ਵੱਖਰੀ ਰਹਿੰਦੀ ਹੈ।” (ਜ਼ਬੂਰ 102:7) ਬਾਈਬਲ ਦੀ ਬੁੱਧ ਇਕੱਲੇਪਣ ਕਰਕੇ ਆਉਂਦੀਆਂ ਮੁਸ਼ਕਲਾਂ ਨਾਲ ਸਿੱਝਣ ਵਿਚ ਤੁਹਾਡੀ ਮਦਦ ਕਰ ਸਕਦੀ ਹੈ।
ਰੱਬ ਨਾਲ ਰਿਸ਼ਤਾ ਜੋੜੋ
ਜਦੋਂ ਤੁਸੀਂ ਇਹ ਗੱਲ ਸਮਝੋਗੇ ਕਿ ਤੁਹਾਨੂੰ ਰੱਬ ਬਾਰੇ ਜਾਣਨ ਦੀ ਲੋੜ ਹੈ ਅਤੇ ਫਿਰ ਇਸ ਮੁਤਾਬਕ ਕਦਮ ਚੁੱਕੋਗੇ, ਤਾਂ ਤੁਸੀਂ ਚਾਰ-ਦੀਵਾਰੀ ਵਿਚ ਰਹਿ ਕੇ ਵੀ ਖ਼ੁਸ਼ੀ ਪਾ ਸਕਦੇ ਹੋ। ਅੱਗੇ ਦੱਸੇ ਪ੍ਰਬੰਧਾਂ ਦੀ ਮਦਦ ਨਾਲ ਤੁਸੀਂ ਇਹ ਕਰ ਸਕਦੇ ਹੋ। ਇਹ ਸਾਰੇ ਪ੍ਰਬੰਧ ਮੁਫ਼ਤ ਹਨ।
ਆਨ-ਲਾਈਨ ਬਾਈਬਲ ਜੋ ਸਹੀ ਅਤੇ ਪੜ੍ਹਨ ਵਿਚ ਸੌਖੀ ਹੈ
ਬਾਈਬਲ ਦੀਆਂ ਮੁੱਖ ਸਿੱਖਿਆਵਾਂ ਬਾਰੇ ਵੀਡੀਓ
“ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ”—ਇਸ ਭਾਗ ਵਿਚ ਆਮ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਪਾਏ ਜਾਂਦੇ ਹਨ
“ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ”—ਇਨ੍ਹਾਂ ਲੜੀਵਾਰ ਲੇਖਾਂ ਵਿਚ ਬਾਈਬਲ ਜ਼ਮਾਨੇ ਦੇ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਦੀ ਜ਼ਿੰਦਗੀ ਬਾਰੇ ਦੱਸਿਆ ਗਿਆ ਹੈ
“ਇਹ ਕਿਸ ਦਾ ਕਮਾਲ ਹੈ?”—ਇਨ੍ਹਾਂ ਲੜੀਵਾਰ ਲੇਖਾਂ ਵਿਚ ਗੁੰਝਲਦਾਰ ਸ੍ਰਿਸ਼ਟੀ ਅਤੇ ਇਸ ਦੀ ਖ਼ੂਬਸੂਰਤੀ ਬਾਰੇ ਦੱਸਿਆ ਗਿਆ ਹੈ
ਬਾਈਬਲ ਵਿੱਚੋਂ ਦਿਲਾਸਾ ਦੇਣ ਵਾਲੀਆਂ ਆਇਤਾਂ ਪੜ੍ਹੋ
ਥੱਲੇ ਦੱਸੀਆਂ ਆਇਤਾਂ ਤੋਂ ਬਹੁਤ ਸਾਰੇ ਲੋਕਾਂ ਨੂੰ ਦਿਲਾਸਾ ਮਿਲਿਆ ਹੈ। ਇੱਕੋ ਵਾਰ ਬਹੁਤ ਸਾਰੀਆਂ ਆਇਤਾਂ ਪੜ੍ਹਨ ਦੀ ਬਜਾਇ ਕਿਉਂ ਨਾ ਇਕੱਲੇ ਹੁੰਦਿਆਂ ਆਪਣੇ ਸਮੇਂ ਨੂੰ ਕੁਝ ਆਇਤਾਂ ʼਤੇ ਸੋਚ-ਵਿਚਾਰ ਕਰਨ ਅਤੇ ਪ੍ਰਾਰਥਨਾ ਕਰਨ ਵਿਚ ਲਾਓ।—ਮਰਕੁਸ 1:35.
ਦੁਨੀਆਂ ਵਿਚ ਵਾਪਰ ਰਹੀਆਂ ਘਟਨਾਵਾਂ ਦਾ ਕਾਰਨ ਜਾਣੋ
ਜੇ ਤੁਹਾਨੂੰ ਪਤਾ ਹੋਵੇਗਾ ਕਿ ਹਾਲਾਤ ਮਾੜੇ ਕਿਉਂ ਹਨ ਅਤੇ ਰੱਬ ਇਨ੍ਹਾਂ ਨੂੰ ਕਿਵੇਂ ਠੀਕ ਕਰੇਗਾ, ਤਾਂ ਕਿਸੇ ਵੀ ਔਖੀ ਘੜੀ ਵਿੱਚੋਂ ਲੰਘਣਾ ਤੁਹਾਡੇ ਲਈ ਆਸਾਨ ਹੋਵੇਗਾ।—ਯਸਾਯਾਹ 65:17.
ਬੇਲੋੜੀ ਚਿੰਤਾ ਤੋਂ ਬਚੋ
ਹੇਠਾਂ ਦੱਸੇ ਵਿਸ਼ਿਆਂ ਨਾਲ ਜੁੜੇ ਲੇਖਾਂ ਦੀ ਮਦਦ ਨਾਲ ਤੁਸੀਂ ਇਕੱਲੇ ਹੋਣ ਕਰਕੇ ਹੁੰਦੇ ਤਣਾਅ ਅਤੇ ਚਿੰਤਾ ਤੋਂ ਬਚ ਸਕਦੇ ਹੋ।—ਮੱਤੀ 6:25.
ਦੋਸਤ ਬਣਾਓ
ਦੋਸਤੀ ਦਾ ਤੁਹਾਡੀ ਸੋਚ ਅਤੇ ਭਾਵਨਾਵਾਂ ʼਤੇ ਚੰਗਾ ਅਸਰ ਪੈਂਦਾ ਹੈ, ਇਹ ਉਦੋਂ ਹੋਰ ਵੀ ਜ਼ਰੂਰੀ ਹੁੰਦੀ ਹੈ ਜਦੋਂ ਇਕ-ਦੂਜੇ ਨੂੰ ਮਿਲਣਾ ਔਖਾ ਹੁੰਦਾ ਹੈ। ਜੇ ਤੁਸੀਂ ਘਰੋਂ ਬਾਹਰ ਨਹੀਂ ਜਾ ਸਕਦੇ, ਤਾਂ ਵੀਡੀਓ ਕਾਲ ਜਾਂ ਫ਼ੋਨ ਕਰ ਕੇ ਆਪਣੀ ਦੋਸਤੀ ਬਣਾਈ ਰੱਖੋ ਅਤੇ ਨਵੇਂ ਦੋਸਤ ਬਣਾਓ। ਇਨ੍ਹਾਂ ਲੇਖਾਂ ਦੀ ਮਦਦ ਨਾਲ ਤੁਸੀਂ ਸੱਚੇ ਦੋਸਤ ਬਣਾ ਸਕਦੇ ਹੋ ਅਤੇ ਖ਼ੁਦ ਵੀ ਇਕ ਸੱਚਾ “ਦੋਸਤ” ਬਣ ਸਕਦੇ ਹੋ।—ਕਹਾਉਤਾਂ 17:17, ERV.
ਕਸਰਤ ਕਰੋ
ਬਾਈਬਲ ਕਹਿੰਦੀ ਹੈ: “ਕਸਰਤ ਕਰਨ ਨਾਲ . . . ਫ਼ਾਇਦਾ ਹੁੰਦਾ ਹੈ।” (1 ਤਿਮੋਥਿਉਸ 4:8, ਫੁਟਨੋਟ) ਇਸ ਨਾਲ ਤੁਹਾਡੀ ਸੋਚ ʼਤੇ ਚੰਗਾ ਅਸਰ ਪੈਂਦਾ ਹੈ। ਖ਼ਾਸ ਕਰ ਕੇ ਉਦੋਂ ਜਦੋਂ ਤੁਸੀਂ ਘਰ ਤੋਂ ਬਾਹਰ ਨਹੀਂ ਜਾ ਸਕਦੇ। ਇਨ੍ਹਾਂ ਹਾਲਾਤਾਂ ਵਿਚ ਹੁੰਦੇ ਹੋਏ ਵੀ ਕੁਝ ਕਦਮ ਚੁੱਕ ਕੇ ਤੁਸੀਂ ਸਿਹਤਮੰਦ ਰਹਿ ਸਕਦੇ ਹੋ।