ਖ਼ਬਰਦਾਰ ਰਹੋ!
ਤੁਸੀਂ ਕਿਸ ਉੱਤੇ ਭਰੋਸਾ ਕਰ ਸਕਦੇ ਹੋ?—ਬਾਈਬਲ ਕੀ ਕਹਿੰਦੀ ਹੈ?
ਜਿਨ੍ਹਾਂ ਨੂੰ ਭਰੋਸੇਯੋਗ ਸਮਝਿਆ ਜਾਂਦਾ ਹੈ ਜਦੋਂ ਉਹ ਲੋਕਾਂ ਦਾ ਭਰੋਸਾ ਤੋੜ ਦਿੰਦੇ ਹਨ, ਤਾਂ ਲੋਕਾਂ ਦੇ ਹੱਥ ਨਿਰਾਸ਼ਾ ਹੀ ਲੱਗਦੀ ਹੈ। ਬਹੁਤ ਸਾਰੇ ਲੋਕਾਂ ਦਾ ਇਨ੍ਹਾਂ ਤੋਂ ਭਰੋਸਾ ਉੱਠ ਚੁੱਕਾ ਹੈ, ਜਿਵੇਂ ਕਿ . . .
ਰਾਜਨੀਤਿਕ ਆਗੂਆਂ ਤੋਂ। ਇਹ ਲੋਕਾਂ ਦੇ ਭਲੇ ਦੀ ਬਜਾਇ ਪਹਿਲਾਂ ਆਪਣੇ ਫ਼ਾਇਦੇ ਬਾਰੇ ਸੋਚਦੇ ਹਨ।
ਮੀਡੀਆ ਤੋਂ। ਇਹ ਸਹੀ-ਸਹੀ ਖ਼ਬਰਾਂ ਨਹੀਂ ਪੇਸ਼ ਕਰਦਾ ਅਤੇ ਕਿਸੇ ਇਕ ਧਿਰ ਦਾ ਪੱਖ ਲੈਂਦਾ ਹੈ।
ਵਿਗਿਆਨੀਆਂ ਤੋਂ। ਇਹ ਉਹ ਖੋਜਾਂ ਨਹੀਂ ਕਰਦੇ ਜਿਨ੍ਹਾਂ ਨਾਲ ਲੋਕਾਂ ਦਾ ਜ਼ਿਆਦਾ ਭਲਾ ਹੋ ਸਕਦਾ ਹੈ।
ਧਾਰਮਿਕ ਆਗੂਆਂ ਤੋਂ। ਇਹ ਲੋਕਾਂ ਨੂੰ ਰੱਬ ਬਾਰੇ ਸਿਖਾਉਣ ਦੀ ਬਜਾਇ ਰਾਜਨੀਤੀ ਦਾ ਸਮਰਥਨ ਕਰਨ ਵਿਚ ਡੁੱਬੇ ਹੋਏ ਹਨ।
ਲੋਕਾਂ ਨੂੰ ਚਿੰਤਾ ਹੈ ਕਿ ਉਹ ਕਿਸ ʼਤੇ ਭਰੋਸਾ ਕਰਨ ਅਤੇ ਇਹ ਜਾਇਜ਼ ਵੀ ਹੈ। ਬਾਈਬਲ ਚੇਤਾਵਨੀ ਦਿੰਦੀ ਹੈ:
“ਮਨੁੱਖੀ ਨੇਤਾਵਾਂ ਉਤੇ ਭਰੋਸਾ ਨਾ ਰੱਖੋ, ਅਤੇ ਨਾ ਹੀ ਆਦਮੀਆਂ ਤੇ, ਉਹ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੇ ਹਨ।”—ਭਜਨ 146:3, ਪਵਿੱਤਰ ਬਾਈਬਲ ਨਵਾਂ ਅਨੁਵਾਦ।
ਇਕ ਸ਼ਖ਼ਸ ʼਤੇ ਤੁਸੀਂ ਭਰੋਸਾ ਕਰ ਸਕਦੇ ਹੋ
ਬਾਈਬਲ ਵਿਚ ਅਜਿਹੇ ਸ਼ਖ਼ਸ ਬਾਰੇ ਦੱਸਿਆ ਗਿਆ ਹੈ ਜਿਸ ʼਤੇ ਤੁਸੀਂ ਭਰੋਸਾ ਕਰ ਸਕਦੇ ਹੋ, ਉਹ ਹੈ ਯਿਸੂ ਮਸੀਹ। ਉਹ ਸਿਰਫ਼ ਇਕ ਚੰਗਾ ਇਨਸਾਨ ਹੀ ਨਹੀਂ ਸੀ ਜੋ ਕਈ ਸਦੀਆਂ ਪਹਿਲਾਂ ਇਸ ਧਰਤੀ ʼਤੇ ਰਹਿੰਦਾ ਸੀ। ਰੱਬ ਨੇ ਯਿਸੂ ਨੂੰ “ਰਾਜ” ਕਰਨ ਲਈ ਚੁਣਿਆ ਹੈ ਅਤੇ “ਉਸ ਦੇ ਰਾਜ ਦਾ ਕਦੀ ਵੀ ਅੰਤ ਨਹੀਂ ਹੋਵੇਗਾ।” (ਲੂਕਾ 1:32, 33) ਪਰਮੇਸ਼ੁਰ ਦਾ ਰਾਜ ਇਕ ਸਰਕਾਰ ਹੈ ਜਿਸ ਦਾ ਰਾਜਾ ਯਿਸੂ ਹੈ ਅਤੇ ਇਹ ਸਰਕਾਰ ਸਵਰਗੋਂ ਰਾਜ ਕਰ ਰਹੀ ਹੈ।—ਮੱਤੀ 6:10.
ਤੁਸੀਂ ਯਿਸੂ ਉੱਤੇ ਭਰੋਸਾ ਕਿਉਂ ਕਰ ਸਕਦੇ ਹੋ, ਇਹ ਜਾਣਨ ਲਈ ਇਹ ਲੇਖ ਪੜ੍ਹੋ: “ਰਾਜ ਦਾ ਰਾਜਾ ਕੌਣ ਹੈ?” ਅਤੇ “ਪਰਮੇਸ਼ੁਰ ਦਾ ਰਾਜ ਕੀ ਕਰੇਗਾ?”