ਖ਼ਬਰਦਾਰ ਰਹੋ!
ਨੌਜਵਾਨਾਂ ਦੀ ਵਿਗੜਦੀ ਜਾ ਰਹੀ ਮਾਨਸਿਕ ਸਿਹਤ—ਬਾਈਬਲ ਕੀ ਦੱਸਦੀ ਹੈ?
ਸੋਮਵਾਰ, 13 ਫਰਵਰੀ 2023 ਨੂੰ ਅਮਰੀਕਾ ਵਿਚ ਰੋਗ ਨਿਯੰਤ੍ਰਣ ਅਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਨੇ ਅਮਰੀਕਾ ਦੇ ਨੌਜਵਾਨਾਂ ਦੀ ਮਾਨਸਿਕ ਸਿਹਤ ਬਾਰੇ ਰਿਪੋਰਟ ਜਾਰੀ ਕੀਤੀ। ਇਸ ਵਿਚ ਦੇਖਿਆ ਗਿਆ ਹੈ ਕਿ ਹਾਈ ਸਕੂਲ ਦੇ 40 ਪ੍ਰਤਿਸ਼ਤ ਤੋਂ ਜ਼ਿਆਦਾ ਨੌਜਵਾਨ ਲੰਬੇ ਸਮੇਂ ਤੋਂ ਉਦਾਸ ਅਤੇ ਨਿਰਾਸ਼ ਹਨ।
ਸੀ. ਡੀ. ਸੀ. ਦੇ ਇਕ ਵਿਭਾਗ ਦੀ ਡਾਇਰੈਕਟਰ ਡਾਕਟਰ ਕੈਥਲੀਨ ਈਥੀਅਰ ਕਹਿੰਦੀ ਹੈ, “ਅਸੀਂ ਦੇਖਿਆ ਹੈ ਕਿ ਚਾਹੇ ਪਿਛਲੇ 10 ਸਾਲਾਂ ਤੋਂ ਨੌਜਵਾਨਾਂ ਦੀ ਮਾਨਸਿਕ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ, ਪਰ ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਕੁੜੀਆਂ ਦੀ ਮਾਨਸਿਕ ਸਿਹਤ ਵਿਗੜ ਰਹੀ ਹੈ, ਉਹ ਖ਼ੁਦਕੁਸ਼ੀ ਕਰਨ ਬਾਰੇ ਸੋਚਦੀਆਂ ਹਨ ਤੇ ਉਨ੍ਹਾਂ ਦਾ ਰਵੱਈਆ ਬਦਲਦਾ ਜਾ ਰਿਹਾ ਹੈ।”—ਡਿਵੀਜ਼ਨ ਆਫ਼ ਐਡੋਲੈਸੇਂਟ ਐਂਡ ਸਕੂਲ ਹੈਲਥ (ਡੀ. ਏ. ਐੱਸ. ਐੱਚ.)
ਸੀ. ਡੀ. ਸੀ. ਦੀ ਰਿਪੋਰਟ ਵਿਚ ਦੱਸਿਆ ਗਿਆ:
ਹਰ 10 ਕੁੜੀਆਂ ਵਿੱਚੋਂ ਇਕ ਕੁੜੀ (14 ਪ੍ਰਤਿਸ਼ਤ) ਨੂੰ ਉਸ ਦੀ ਇੱਛਾ ਦੇ ਵਿਰੁੱਧ ਸਰੀਰਕ ਸੰਬੰਧ ਬਣਾਉਣ ਲਈ ਮਜਬੂਰ ਕੀਤਾ ਗਿਆ ਹੈ। ਡਾਕਟਰ ਈਥੀਅਰ ਨੇ ਕਿਹਾ, “ਇਹ ਅੰਕੜਾ ਡਰਾਉਣਾ ਹੈ। ਇਸ ਦਾ ਮਤਲਬ ਕਿ ਜੇ ਤੁਸੀਂ 10 ਕੁੜੀਆਂ ਨੂੰ ਜਾਣਦੇ ਹੋ, ਤਾਂ ਉਨ੍ਹਾਂ ਵਿੱਚੋਂ ਘੱਟੋ-ਘੱਟ ਇਕ ਜਾਂ ਜ਼ਿਆਦਾ ਕੁੜੀਆਂ ਬਲਾਤਕਾਰ ਦਾ ਸ਼ਿਕਾਰ ਹੋਈਆਂ ਹਨ।”
ਤਕਰੀਬਨ 3 ਵਿੱਚੋਂ ਇਕ ਕੁੜੀ (30 ਪ੍ਰਤਿਸ਼ਤ) ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਬਾਰੇ ਗੰਭੀਰਤਾ ਨਾਲ ਸੋਚਿਆ ਹੈ।
ਤਕਰੀਬਨ 5 ਵਿੱਚੋਂ 3 ਕੁੜੀਆਂ (57 ਪ੍ਰਤਿਸ਼ਤ) ਲਗਾਤਾਰ ਉਦਾਸ ਜਾਂ ਨਿਰਾਸ਼ ਰਹਿੰਦੀਆਂ ਹਨ।
ਇਹ ਅੰਕੜੇ ਦੇਖ ਕੇ ਵਾਕਈ ਦੁੱਖ ਹੁੰਦਾ ਹੈ। ਦਰਅਸਲ, ਇਸ ਉਮਰ ਵਿਚ ਨੌਜਵਾਨਾਂ ਨੂੰ ਖ਼ੁਸ਼ ਰਹਿਣਾ ਚਾਹੀਦਾ ਹੈ। ਪਰ ਕਿਹੜੀ ਗੱਲ ਤਣਾਅ ਨਾਲ ਸਿੱਝਣ ਵਿਚ ਨੌਜਵਾਨਾਂ ਦੀ ਮਦਦ ਕਰ ਸਕਦੀ ਹੈ? ਇਸ ਬਾਰੇ ਬਾਈਬਲ ਕੀ ਕਹਿੰਦੀ ਹੈ?
ਬਾਈਬਲ ਵਿੱਚੋਂ ਨੌਜਵਾਨਾਂ ਨੂੰ ਫ਼ਾਇਦੇਮੰਦ ਸਲਾਹ ਮਿਲਦੀ ਹੈ
ਬਾਈਬਲ ਵਿਚ ਦੱਸਿਆ ਗਿਆ ਹੈ ਕਿ ਅੱਜ ਅਸੀਂ ਅਜਿਹੇ ਸਮੇਂ ਵਿਚ ਰਹਿੰਦੇ ਹਾਂ ‘ਜਿਸ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੋਵੇਗਾ।’ (2 ਤਿਮੋਥਿਉਸ 3:1-5) ਹਾਲਾਂਕਿ ਬਾਈਬਲ ਪੁਰਾਣੀ ਕਿਤਾਬ ਹੈ, ਪਰ ਇਸ ਵਿਚ ਦਿੱਤੀ ਸਲਾਹ ਅੱਜ ਵੀ ਕੰਮ ਆਉਂਦੀ ਹੈ। ਅੱਜ ਦੁਨੀਆਂ ਭਰ ਵਿਚ ਲੱਖਾਂ ਨੌਜਵਾਨ ਬਾਈਬਲ ਦੀ ਸਲਾਹ ਮੰਨ ਕੇ ਆਪਣੀਆਂ ਸਮੱਸਿਆਵਾਂ ਨੂੰ ਸੁਲਝਾਉਣ ਵਿਚ ਕਾਮਯਾਬ ਹੋ ਰਹੇ ਹਨ। ਹੇਠਾਂ ਦਿੱਤੇ ਗਏ ਕੁਝ ਬਾਈਬਲ-ਆਧਾਰਿਤ ਲੇਖਾਂ ʼਤੇ ਗੌਰ ਕਰੋ।
ਜੇ ਤੁਹਾਡੇ ਮਨ ਵਿਚ ਖ਼ੁਦਕੁਸ਼ੀ ਕਰਨ ਦਾ ਖ਼ਿਆਲ ਆਵੇ
ਜੇ ਤੁਸੀਂ ਡਿਪਰੈਸ਼ਨ ਦੇ ਸ਼ਿਕਾਰ ਹੋ, ਉਦਾਸ ਤੇ ਨਿਰਾਸ਼ ਹੋ
ਉਦਾਸੀ ਛੱਡੋ, ਖ਼ੁਸ਼ ਹੋਵੋ (ਐਨੀਮੇਸ਼ਨ)
ਜੇ ਕੋਈ ਤੁਹਾਨੂੰ ਤੰਗ ਕਰਦਾ ਜਾਂ ਡਰਾਉਂਦਾ-ਧਮਕਾਉਂਦਾ ਹੈ
ਦਿਮਾਗ਼ ਲੜਾਓ, ਬਦਮਾਸ਼ ਭਜਾਓ (ਐਨੀਮੇਸ਼ਨ)
ਜੇ ਕੋਈ ਤੁਹਾਡੇ ਨਾਲ ਛੇੜਖਾਨੀ ਜਾਂ ਜ਼ਬਰਦਸਤੀ ਕਰਦਾ ਹੈ
ਮੈਨੂੰ ਅਸ਼ਲੀਲ ਛੇੜਖਾਨੀ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ?—ਭਾਗ 1: ਚੌਕਸ ਰਹੋ
ਮੈਨੂੰ ਅਸ਼ਲੀਲ ਛੇੜਖਾਨੀ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ?—ਭਾਗ 2: ਨਿਰਾਸ਼ਾ ਵਿੱਚੋਂ ਬਾਹਰ ਨਿਕਲੋ
ਬਾਈਬਲ ਵਿੱਚੋਂ ਮਾਪਿਆਂ ਨੂੰ ਚੰਗੀ ਸਲਾਹ ਮਿਲਦੀ ਹੈ
ਬਾਈਬਲ ਵਿਚ ਮਾਪਿਆਂ ਲਈ ਵੀ ਸਲਾਹ ਦਿੱਤੀ ਗਈ ਹੈ ਜਿਸ ਨਾਲ ਉਹ ਆਪਣੇ ਨੌਜਵਾਨ ਬੱਚਿਆਂ ਦੀ ਮਦਦ ਕਰ ਸਕਦੇ ਹਨ। ਹੇਠਾਂ ਦਿੱਤੇ ਗਏ ਕੁਝ ਬਾਈਬਲ-ਆਧਾਰਿਤ ਲੇਖਾਂ ʼਤੇ ਗੌਰ ਕਰੋ।