Skip to content

Skip to table of contents

Chris McGrath/Getty Images

ਖ਼ਾਸ ਮੁਹਿੰਮ

ਪਰਮੇਸ਼ੁਰ ਦਾ ਰਾਜ ਆਉਣ ਤੇ ਯੁੱਧਾਂ ਦਾ ਕੀ ਹੋਵੇਗਾ?

ਪਰਮੇਸ਼ੁਰ ਦਾ ਰਾਜ ਆਉਣ ਤੇ ਯੁੱਧਾਂ ਦਾ ਕੀ ਹੋਵੇਗਾ?

 ਅੱਜ ਦੁਨੀਆਂ ਭਰ ਵਿਚ ਯੁੱਧਾਂ ਦੀ ਮਾਰ ਕਰਕੇ ਲੋਕਾਂ ਨੂੰ ਬੇਹਿਸਾਬੀਆਂ ਦੁੱਖ-ਤਕਲੀਫ਼ਾਂ ਝੱਲਣੀਆਂ ਪੈ ਰਹੀਆਂ ਹਨ। ਜ਼ਰਾ ਇਨ੍ਹਾਂ ਖ਼ਬਰਾਂ ʼਤੇ ਧਿਆਨ ਦਿਓ:

  •   “ਅੰਕੜੇ ਦਿਖਾਉਂਦੇ ਹਨ ਕਿ 2022 ਵਿਚ ਯੁੱਧਾਂ ਵਿਚ ਮਰਨ ਵਾਲਿਆਂ ਦੀ ਗਿਣਤੀ ਪਿਛਲੇ 28 ਸਾਲਾਂ ਦੌਰਾਨ ਹੋਈਆਂ ਮੌਤਾਂ ਨਾਲੋਂ ਕਿਤੇ ਜ਼ਿਆਦਾ ਹੈ, ਖ਼ਾਸ ਕਰਕੇ ਇਥੋਪੀਆ ਅਤੇ ਯੂਕਰੇਨ ਵਿਚ ਚੱਲ ਰਹੇ ਯੁੱਧ ਵਿਚ।”​—ਪੀਸ ਰਿਸਰਚ ਇੰਸਟੀਚਿਊਟ ਓਸਲੋ, 7 ਜੂਨ 2023.

  •   “2022 ਵਿਚ ਯੂਕਰੇਨ ਵਿਚ ਹੋ ਰਹੇ ਯੁੱਧ ਨੇ ਹੋਰ ਜ਼ੋਰ ਫੜ ਲਿਆ। ਦੁਨੀਆਂ ਭਰ ਵਿਚ ਪਿਛਲੇ ਸਾਲ ਰਾਜਨੀਤੀ ਕਰਕੇ ਹਿੰਸਾ ਵਿਚ 27% ਵਾਧਾ ਹੋਇਆ ਜਿਸ ਦਾ ਬੁਰਾ ਅਸਰ 1 ਅਰਬ 70 ਕਰੋੜ ਲੋਕਾਂ ʼਤੇ ਪਿਆ ਹੈ।”​—ਦ ਆਰਮਡ ਕਾਨਫਲਿਕਟ ਲੋਕੇਸ਼ਨ ਐਂਡ ਇਵੈਂਟ ਡੈਟਾ ਪ੍ਰੋਜੈਕਟ (ACLED), 8 ਫਰਵਰੀ 2023.

 ਬਾਈਬਲ ਵਿਚ ਸਾਨੂੰ ਇਕ ਉਮੀਦ ਦਿੱਤੀ ਗਈ ਹੈ। ਇਸ ਵਿਚ ਦੱਸਿਆ ਗਿਆ ਹੈ ਕਿ “ਸਵਰਗ ਦਾ ਪਰਮੇਸ਼ੁਰ ਇਕ ਰਾਜ ਖੜ੍ਹਾ ਕਰੇਗਾ ਜੋ ਕਦੇ ਨਾਸ਼ ਨਹੀਂ ਹੋਵੇਗਾ।” (ਦਾਨੀਏਲ 2:44) ਪਰਮੇਸ਼ੁਰ ਆਪਣੇ ਇਸ ਰਾਜ ਜਾਂ ਸਰਕਾਰ ਦੇ ਜ਼ਰੀਏ ‘ਪੂਰੀ ਧਰਤੀ ਤੋਂ ਲੜਾਈਆਂ ਨੂੰ ਖ਼ਤਮ ਕਰ ਦੇਵੇਗਾ।’​—ਜ਼ਬੂਰ 46:9.