Skip to content

Skip to table of contents

YURI LASHOV/AFP via Getty Images

ਖ਼ਬਰਦਾਰ ਰਹੋ!

ਮਸੀਹੀਆਂ ਦਾ ਯੁੱਧਾਂ ਨਾਲ ਨਾਤਾ​—ਬਾਈਬਲ ਕੀ ਕਹਿੰਦੀ ਹੈ?

ਮਸੀਹੀਆਂ ਦਾ ਯੁੱਧਾਂ ਨਾਲ ਨਾਤਾ​—ਬਾਈਬਲ ਕੀ ਕਹਿੰਦੀ ਹੈ?

 ਯੂਕਰੇਨ ਵਿਚ ਹੋ ਰਹੇ ਯੁੱਧ ਦੌਰਾਨ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਚਰਚ ਦੇ ਧਾਰਮਿਕ ਆਗੂ ਲੋਕਾਂ ਨੂੰ ਯੁੱਧ ਵਿਚ ਹਿੱਸਾ ਲੈਣ ਦੀ ਹੱਲਾਸ਼ੇਰੀ ਦੇ ਰਹੇ ਹਨ। ਗੌਰ ਕਰੋ ਕਿ ਯੂਕਰੇਨ ਅਤੇ ਰੂਸ ਦੇ ਧਾਰਮਿਕ ਆਗੂ ਇਹ ਕਿਵੇਂ ਕਰ ਰਹੇ ਹਨ:

  •   “ਸਾਡੇ ਦਿਲਾਂ ਵਿਚ ਉਨ੍ਹਾਂ ਸਾਰੇ ਯੋਧਿਆਂ ਲਈ ਬਹੁਤ ਇੱਜ਼ਤ-ਮਾਣ ਹੈ ਤੇ ਅਸੀਂ ਉਨ੍ਹਾਂ ਦੇ ਸ਼ੁਕਰਗੁਜ਼ਾਰ ਹਾਂ ਜੋ ਆਪਣੇ ਦੇਸ਼ ਯੂਕਰੇਨ ਨੂੰ ਦੁਸ਼ਮਣਾਂ ਦੇ ਹੱਥੋਂ ਬਚਾ ਰਹੇ ਹਨ . . . ਅਸੀਂ ਦਿਲੋਂ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਾਂ ਅਤੇ ਤੁਹਾਡਾ ਸਮਰਥਨ ਕਰਦੇ ਹਾਂ।”​—ਕੀਵ ਸ਼ਹਿਰ ਦੇ ਲੀਡਰ ਮੈਟਰੋਪੋਲੀਟਨ ਏਪੀਫਾਨੀਅਸ ਦੀ ਇਹ ਗੱਲ 16 ਮਾਰਚ 2022 ਦੀਦ ਜਰੂਸ਼ਲਮ ਪੋਸਟ ਵਿਚ ਛਾਪੀ ਗਈ ਸੀ।

  •   “ਰੂਸ ਦੇ ਯੂਕਰੇਨ ਉੱਤੇ ਹਮਲੇ ਜਾਰੀ ਹਨ। ਇਸ ਦੌਰਾਨ ਰੂਸ ਦੇ ਆਰਥੋਡਾਕਸ ਚਰਚ ਦੇ ਮੁਖੀ ਨੇ ਐਤਵਾਰ ਨੂੰ ਰੂਸ ਦੇ ਫ਼ੌਜੀਆਂ ਲਈ ਇਕ ਖ਼ਾਸ ਪ੍ਰੋਗ੍ਰਾਮ ਰੱਖਿਆ ਜਿਸ ਵਿਚ ਉਸ ਨੇ ਫ਼ੌਜੀਆਂ ਨੂੰ ਕਿਹਾ ਕਿ ਤੁਸੀਂ ਹੀ ਆਪਣੇ ਦੇਸ਼ ਲਈ ਲੜਨਾ ਹੈ ਅਤੇ ਆਪਣੇ ਦੇਸ਼ ਦੀ ਰਾਖੀ ਕਰਨੀ ਰੂਸ ਦੇ ਲੋਕਾਂ ਦੀ ਹੀ ਜ਼ਿੰਮੇਵਾਰੀ ਹੈ।”​—3 ਅਪ੍ਰੈਲ 2022, ਰਾਇਟਰਜ਼।

 ਕੀ ਮਸੀਹੀਆਂ ਨੂੰ ਯੁੱਧ ਵਿਚ ਹਿੱਸਾ ਲੈਣਾ ਚਾਹੀਦਾ ਹੈ? ਬਾਈਬਲ ਕੀ ਕਹਿੰਦੀ ਹੈ?

ਬਾਈਬਲ ਕੀ ਕਹਿੰਦੀ ਹੈ?

 ਬਾਈਬਲ ਤੋਂ ਪਤਾ ਲੱਗਦਾ ਹੈ ਕਿ ਜਿਹੜੇ ਲੋਕ ਯਿਸੂ ਮਸੀਹ ਦੀਆਂ ਸਿੱਖਿਆਵਾਂ ʼਤੇ ਦਿਲੋਂ ਚੱਲਦੇ ਹਨ, ਉਹ ਯੁੱਧਾਂ ਵਿਚ ਹਿੱਸਾ ਨਹੀਂ ਲੈਂਦੇ।

  •   ਯਿਸੂ ਨੇ ਕਿਹਾ ਸੀ: “ਆਪਣੀ ਤਲਵਾਰ ਮਿਆਨ ਵਿਚ ਪਾ, ਕਿਉਂਕਿ ਜਿਹੜੇ ਤਲਵਾਰ ਚਲਾਉਂਦੇ ਹਨ, ਉਹ ਤਲਵਾਰ ਨਾਲ ਹੀ ਵੱਢੇ ਜਾਣਗੇ।”​—ਮੱਤੀ 26:52.

     ਕੀ ਉਹ ਵਿਅਕਤੀ ਵਾਕਈ ਯਿਸੂ ਦੀ ਇਹ ਗੱਲ ਮੰਨਦਾ ਹੈ ਜੋ ਯੁੱਧਾਂ ਦਾ ਸਮਰਥਨ ਕਰਦਾ ਹੈ ਜਾਂ ਇਨ੍ਹਾਂ ਵਿਚ ਹਿੱਸਾ ਲੈਂਦਾ ਹੈ?

  •   ਯਿਸੂ ਨੇ ਕਿਹਾ ਸੀ: “ਮੈਂ ਤੁਹਾਨੂੰ ਇਕ ਨਵਾਂ ਹੁਕਮ ਦੇ ਰਿਹਾ ਹਾਂ: ਤੁਸੀਂ ਇਕ-ਦੂਜੇ ਨੂੰ ਪਿਆਰ ਕਰੋ; ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ, ਤੁਸੀਂ ਵੀ ਉਸੇ ਤਰ੍ਹਾਂ ਇਕ-ਦੂਜੇ ਨਾਲ ਪਿਆਰ ਕਰੋ। ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ, ਤਾਂ ਇਸੇ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।”​—ਯੂਹੰਨਾ 13:34, 35.

     ਯਿਸੂ ਨੇ ਕਿਹਾ ਸੀ ਕਿ ਉਸ ਦੇ ਚੇਲੇ ਇਕ-ਦੂਜੇ ਨੂੰ ਪਿਆਰ ਕਰਨਗੇ। ਪਰ ਜੇ ਕੋਈ ਵਿਅਕਤੀ ਯੁੱਧਾਂ ਦਾ ਸਮਰਥਨ ਕਰਦਾ ਹੈ, ਤਾਂ ਕੀ ਉਹ ਇਹ ਪਿਆਰ ਦਿਖਾ ਰਿਹਾ ਹੈ?

 ਹੋਰ ਜਾਣਕਾਰੀ ਲੈਣ ਲਈ “ਧਰਮ-ਗ੍ਰੰਥ ਕੀ ਕਹਿੰਦਾ ਹੈ? ਯੁੱਧ” (ਹਿੰਦੀ) ਨਾਂ ਦਾ ਲੇਖ ਪੜ੍ਹੋ।

ਕੀ ਇਹ ਮੁਮਕਿਨ ਹੈ ਕਿ ਅੱਜ ਮਸੀਹੀ ਯੁੱਧਾਂ ਵਿਚ ਹਿੱਸਾ ਨਾ ਲੈਣ?

 ਅੱਜ ਹਰ ਪਾਸੇ ਯੁੱਧ ਹੋ ਰਹੇ ਹਨ, ਤਾਂ ਕੀ ਇਹ ਮੁਮਕਿਨ ਹੈ ਕਿ ਮਸੀਹੀ ਯੁੱਧਾਂ ਵਿਚ ਹਿੱਸਾ ਨਾ ਲੈਣ? ਬਿਲਕੁਲ। ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ “ਆਖ਼ਰੀ ਦਿਨਾਂ” ਯਾਨੀ ਸਾਡੇ ਸਮੇਂ ਵਿਚ ਸਾਰੀਆਂ ਕੌਮਾਂ ਵਿੱਚੋਂ ਅਜਿਹੇ ਲੋਕ ਹੋਣਗੇ ਜੋ ਯਿਸੂ ਦੀਆਂ ਸਿੱਖਿਆਵਾਂ ʼਤੇ ਚੱਲਣਗੇ ਅਤੇ “ਫਿਰ ਕਦੀ ਵੀ ਲੜਾਈ ਕਰਨੀ ਨਹੀਂ ਸਿੱਖਣਗੇ।”​—ਯਸਾਯਾਹ 2:2, 4.

 ਜਲਦੀ ਹੀ “ਸ਼ਾਂਤੀ ਦਾ ਪਰਮੇਸ਼ੁਰ” ਯਹੋਵਾਹ a ਆਪਣੀ ਸਵਰਗੀ ਸਰਕਾਰ ਦੇ ਜ਼ਰੀਏ ਲੋਕਾਂ ਨੂੰ “ਜ਼ੁਲਮ ਅਤੇ ਹਿੰਸਾ ਤੋਂ ਬਚਾਵੇਗਾ।”​—ਫ਼ਿਲਿੱਪੀਆਂ 4:9; ਜ਼ਬੂਰ 72:14.

a ਯਹੋਵਾਹ ਰੱਬ ਦਾ ਨਾਂ ਹੈ।​—ਜ਼ਬੂਰ 83:18.