ਰੂਸ ਦਾ ਯੂਕਰੇਨ ਉੱਤੇ ਹਮਲਾ
ਤੜਕੇ ਸਵੇਰੇ 24 ਫਰਵਰੀ 2022 ਨੂੰ ਰੂਸ ਦੀ ਫ਼ੌਜ ਨੇ ਯੂਕਰੇਨ ਉੱਤੇ ਹਮਲਾ ਕਰ ਦਿੱਤਾ, ਭਾਵੇਂ ਕਿ ਬਹੁਤ ਸਾਰੇ ਦੇਸ਼ਾਂ ਦੇ ਨੇਤਾਵਾਂ ਨੇ ਯੁੱਧ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ। ਇਸ ਯੁੱਧ ਦਾ ਪੂਰੀ ਦੁਨੀਆਂ ʼਤੇ ਕੀ ਅਸਰ ਪੈ ਸਕਦਾ ਹੈ? ਸੰਯੁਕਤ ਰਾਸ਼ਟਰ-ਸੰਘ ਦੇ ਸੈਕਟਰੀ-ਜਨਰਲ ਨੇ ਕੁਝ ਦਿਨ ਪਹਿਲਾਂ ਕਿਹਾ ਸੀ: “ਅਸੀਂ ਸੋਚ ਵੀ ਨਹੀਂ ਸਕਦੇ ਕਿ ਇਸ ਨਾਲ ਕਿੰਨਾ ਜਾਨੀ ਤੇ ਮਾਲੀ ਨੁਕਸਾਨ ਹੋਵੇਗਾ ਅਤੇ ਯੂਰਪ ਤੇ ਪੂਰੀ ਦੁਨੀਆਂ ਦੀ ਸੁਰੱਖਿਆ ʼਤੇ ਅਸਰ ਪਵੇਗਾ।”
ਬਾਈਬਲ ਮੁਤਾਬਕ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਸ ਗੱਲ ਦੀ ਨਿਸ਼ਾਨੀ ਹਨ?
ਯਿਸੂ ਮਸੀਹ ਨੇ ਪਹਿਲਾਂ ਹੀ ਅਜਿਹੇ ਸਮੇਂ ਬਾਰੇ ਦੱਸਿਆ ਸੀ ਜਦੋਂ “ਕੌਮ ਕੌਮ ਉੱਤੇ ਅਤੇ ਦੇਸ਼ ਦੇਸ਼ ਉੱਤੇ ਹਮਲਾ ਕਰੇਗਾ।” (ਮੱਤੀ 24:7) ਇਹ ਜਾਣਨ ਲਈ ਕਿ ਬਾਈਬਲ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯੁੱਧਾਂ ਬਾਰੇ ਯਿਸੂ ਦੀ ਭਵਿੱਖਬਾਣੀ ਅੱਜ ਪੂਰੀ ਹੋ ਰਹੀ ਹੈ, “‘ਆਖ਼ਰੀ ਦਿਨਾਂ’ ਜਾਂ ‘ਅੰਤ ਦੇ ਸਮੇਂ’ ਦੀ ਕੀ ਨਿਸ਼ਾਨੀ ਹੈ?” ਨਾਂ ਦਾ ਲੇਖ ਪੜ੍ਹੋ।
ਬਾਈਬਲ ਦੀ ਪ੍ਰਕਾਸ਼ ਦੀ ਕਿਤਾਬ ਵਿਚ ਯੁੱਧਾਂ ਨੂੰ ਇਕ ਘੋੜਸਵਾਰ ਦੁਆਰਾ ਦਰਸਾਇਆ ਗਿਆ ਹੈ ਜੋ “ਲਾਲ ਰੰਗ” ਦੇ ਘੋੜੇ ਉੱਤੇ ਬੈਠਾ ਹੋਇਆ ਹੈ ਅਤੇ ਜੋ “ਧਰਤੀ ਉੱਤੋਂ ਸ਼ਾਂਤੀ ਖ਼ਤਮ” ਕਰ ਦਿੰਦਾ ਹੈ। (ਪ੍ਰਕਾਸ਼ ਦੀ ਕਿਤਾਬ 6:4) ਇਹ ਜਾਣਨ ਲਈ ਕਿ ਯੁੱਧਾਂ ਬਾਰੇ ਕੀਤੀ ਇਹ ਭਵਿੱਖਬਾਣੀ ਅੱਜ ਕਿਵੇਂ ਪੂਰੀ ਹੋ ਰਹੀ ਹੈ, “ਚਾਰ ਘੋੜਸਵਾਰ—ਇਹ ਕੌਣ ਹਨ?” (ਹਿੰਦੀ) ਨਾਂ ਦਾ ਲੇਖ ਪੜ੍ਹੋ।
ਦਾਨੀਏਲ ਦੀ ਕਿਤਾਬ ਵਿਚ “ਦੱਖਣ ਦੇ ਰਾਜੇ” ਅਤੇ “ਉੱਤਰ ਦੇ ਰਾਜੇ” ਵਿਚ ਦੁਸ਼ਮਣੀ ਬਾਰੇ ਪਹਿਲਾਂ ਹੀ ਦੱਸਿਆ ਗਿਆ ਸੀ। (ਦਾਨੀਏਲ 11:25-45) ਇਹ ਜਾਣਨ ਲਈ ਕਿ ਕਿਉਂ ਰੂਸ ਅਤੇ ਇਸ ਦੇ ਮਿੱਤਰ ਦੇਸ਼ਾਂ ਨੂੰ ਉੱਤਰ ਦਾ ਰਾਜਾ a ਕਿਹਾ ਜਾ ਸਕਦਾ ਹੈ, ਭਵਿੱਖਬਾਣੀ ਪੂਰੀ ਹੋਈ—ਦਾਨੀਏਲ ਪਾਠ 11 ਨਾਂ ਦੀ ਵੀਡੀਓ ਦੇਖੋ।
ਪ੍ਰਕਾਸ਼ ਦੀ ਕਿਤਾਬ ਵਿਚ “ਸਰਬਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ ʼਤੇ ਹੋਣ ਵਾਲੇ ਯੁੱਧ” ਬਾਰੇ ਵੀ ਦੱਸਿਆ ਗਿਆ ਹੈ। (ਪ੍ਰਕਾਸ਼ ਦੀ ਕਿਤਾਬ 16:14, 16) ਇਹ ਯੁੱਧ ਦੇਸ਼ਾਂ ਵਿਚਕਾਰ ਨਹੀਂ ਹੋਵੇਗਾ ਜਿੱਦਾਂ ਅੱਜ ਯੁੱਧ ਹੁੰਦੇ ਹਨ। ਭਵਿੱਖ ਵਿਚ ਹੋਣ ਵਾਲੇ ਇਸ ਯੁੱਧ ਬਾਰੇ ਹੋਰ ਜਾਣਨ ਲਈ “ਆਰਮਾਗੇਡਨ ਦਾ ਯੁੱਧ ਕੀ ਹੈ?” (ਅੰਗ੍ਰੇਜ਼ੀ) ਨਾਂ ਦਾ ਲੇਖ ਪੜ੍ਹੋ।
ਤੁਸੀਂ ਭਵਿੱਖ ਬਾਰੇ ਉਮੀਦ ਕਿਉਂ ਰੱਖ ਸਕਦੇ ਹੋ?
ਬਾਈਬਲ ਦੱਸਦੀ ਹੈ ਕਿ ਰੱਬ “ਪੂਰੀ ਧਰਤੀ ਤੋਂ ਲੜਾਈਆਂ ਨੂੰ ਖ਼ਤਮ ਕਰ” ਦੇਵੇਗਾ। (ਜ਼ਬੂਰ 46:9) ਭਵਿੱਖ ਲਈ ਰੱਬ ਦੇ ਵਾਅਦਿਆਂ ਬਾਰੇ ਹੋਰ ਜਾਣਨ ਲਈ “ਖ਼ੁਸ਼ੀ ਦਾ ਰਾਹ—ਉਮੀਦ” ਨਾਂ ਦਾ ਲੇਖ ਪੜ੍ਹੋ।
ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਕਿ ਪਰਮੇਸ਼ੁਰ ਦਾ ਰਾਜ ਆਵੇ। (ਮੱਤੀ 6:9, 10) ਇਹ ਰਾਜ ਸਵਰਗੀ ਸਰਕਾਰ ਹੈ ਜੋ ਧਰਤੀ ʼਤੇ ਪਰਮੇਸ਼ੁਰ ਦੀ ਇੱਛਾ ਪੂਰੀ ਕਰੇਗਾ। ਉਸ ਦੀ ਇੱਛਾ ਮੁਤਾਬਕ ਧਰਤੀ ʼਤੇ ਸ਼ਾਂਤੀ ਹੋਵੇਗੀ। ਇਹ ਜਾਣਨ ਲਈ ਕਿ ਪਰਮੇਸ਼ੁਰ ਦਾ ਰਾਜ ਤੁਹਾਡੇ ਲਈ ਕੀ ਕਰੇਗਾ, ਪਰਮੇਸ਼ੁਰ ਦਾ ਰਾਜ ਕੀ ਹੈ? ਨਾਂ ਦੀ ਵੀਡੀਓ ਦੇਖੋ।
ਯੂਕਰੇਨ ਵਿਚ 1,29,000 ਤੋਂ ਜ਼ਿਆਦਾ ਯਹੋਵਾਹ ਦੇ ਗਵਾਹ ਹਨ। ਹੋਰ ਦੇਸ਼ਾਂ ਵਿਚ ਰਹਿੰਦੇ ਗਵਾਹਾਂ ਵਾਂਗ ਉਹ ਵੀ ਯਿਸੂ ਦੀ ਰੀਸ ਕਰਦਿਆਂ ਰਾਜਨੀਤਿਕ ਮਾਮਲਿਆਂ ਪ੍ਰਤੀ ਨਿਰਪੱਖ ਰਹਿੰਦੇ ਹਨ ਅਤੇ ਯੁੱਧਾਂ ਵਿਚ ਹਿੱਸਾ ਨਹੀਂ ਲੈਂਦੇ। (ਯੂਹੰਨਾ 18:36) ਪੂਰੀ ਦੁਨੀਆਂ ਵਿਚ ਯਹੋਵਾਹ ਦੇ ਗਵਾਹ “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ” ਕਰਦੇ ਹਨ ਕਿ ਸਿਰਫ਼ ਇਹ ਰਾਜ ਹੀ ਇਨਸਾਨਾਂ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਖ਼ਤਮ ਕਰ ਸਕਦਾ ਹੈ, ਇੱਥੋਂ ਤਕ ਕਿ ਯੁੱਧਾਂ ਨੂੰ ਵੀ। (ਮੱਤੀ 24:14) ਬਾਈਬਲ ਵਿਚ ਦਿੱਤੀ ਉਮੀਦ ਬਾਰੇ ਜਾਣਨ ਲਈ ਸਾਡੇ ਨਾਲ ਸੰਪਰਕ ਕਰੋ।
a ਇਸ ਭਵਿੱਖਬਾਣੀ ਬਾਰੇ ਚੰਗੀ ਤਰ੍ਹਾਂ ਜਾਣਨ ਲਈ “ਅੰਤ ਦੇ ਸਮੇਂ ਵਿਚ ‘ਉੱਤਰ ਦਾ ਰਾਜਾ’” ਅਤੇ “ਅੱਜ ‘ਉੱਤਰ ਦਾ ਰਾਜਾ’ ਕੌਣ ਹੈ?” ਨਾਂ ਦੇ ਲੇਖ ਦੇਖੋ।